WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ

 

5_cccccc1.gif (41 bytes)

ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਨਾਉਣ ਦੇ ਹੱਕ ਵਿਚ ਇਕ ਆਮ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸ਼ਬਦਾਵਲੀ ਦੀ ਘਾਟ ਕਰਕੇ ਪੰਜਾਬੀ ਵਿਚ ਵਿਗਿਆਨ ਦੀ ਪੜਾਈ ਲਈ ਸਮਰੱਥਾ ਨਹੀਂ ਹੈ ਅਤੇ ਨਾ ਹੀ ਪੰਜਾਬੀ ਵਿਚ ਵਿਗਿਆਨ ਦੀ ਪੜਾਈ ਲਈ ਸਮੱਗਰੀ ਹੈ। ਇਸ ਲੇਖ ਵਿਚ ਇਹਨਾਂ ਦੋ ਸਵਾਲਾਂ ਨੂੰ ਵਾਚਿਆ ਗਿਆ ਹੈ।

ਸਮਰੱਥਾ ਦਾ ਸਵਾਲ:

ਜਿੱਥੋਂ ਤੱਕ ਸਮਰੱਥਾ ਦਾ ਸਵਾਲ ਹੈ, ਭਾਸ਼ਾ ਮਾਹਿਰ ਬਾਰ-ਬਾਰ ਇਹ ਸਥਾਪਤ ਕਰ ਚੁੱਕੇ ਹਨ ਕਿ ਹਰ ਭਾਸ਼ਾ ਵਿਚ ਉਚੇਚੇ ਤੋਂ ਉਚੇਚੇ ਭਾਸ਼ਾਈ ਕਾਰਜ ਦੀ ਸਮਰੱਥਾ ਹੁੰਦੀ ਹੈ ਬੱਸ ਲੋੜ ਭਾਸ਼ਾ ਦੀ ਵਰਤੋਂ ਦੀ ਹੁੰਦੀ ਹੈ। ਨਵੇਂ ਸੰਕਲਪਾਂ ਅਤੇ ਵਸਤੂਆਂ ਦੇ ਆਉਣ ਨਾਲ ਨਵੀਂ ਸ਼ਬਦਾਵਲੀ ਦੀ ਲੋੜ ਜ਼ਰੂਰ ਹੁੰਦੀ ਹੈ। ਪਰ ਕਿਸੇ ਵੀ ਭਾਸ਼ਾ ਦੀ ਨਵੀਂ ਤੋਂ ਨਵੀਂ ਸ਼ਬਦਾਵਲੀ ਵੀ ਮੂਲ ਸ਼ਬਦਾਵਲੀ ਦਾ ਪਸਾਰ ਹੀ ਹੁੰਦੀ ਹੈ ਅਤੇ ਸਭ ਭਾਸ਼ਾਵਾਂ ਦੀ ਮੂਲ ਸ਼ਬਦਾਵਲੀ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਹੈ। ਕਿਸੇ ਵੀ ਭਾਸ਼ਾ ਦੀ ਮੂਲ ਸ਼ਬਦਾਵਲੀ ਦਾ ਅਜਿਹਾ ਪਸਾਰ ਬੜੇ ਮਾਮੂਲੀ ਜਤਨ ਨਾਲ ਕੀਤਾ ਜਾ ਸਕਦਾ ਹੈ। ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਬੁਲਾਰਿਆਂ ਨੇ ਸ਼ਬਦਾਵਲੀ ਦਾ ਅਜਿਹਾ ਬਹੁਤ ਪਸਾਰ ਕਿਸੇ ਤਰਾਂ ਦੀ ਪੜਾਈ ਕੀਤੇ ਬਿਨਾਂ ਹੀ ਕੀਤਾ ਹੈ। ਇਹ ਕੰਮ ਲੋਕ ਸਹਿਜ ਸੁਭਾਵਕ ਬਿਨਾਂ ਕਿਸੇ ਸੰਸਥਾਈ ਸਿੱਖਿਆ ਦੇ ਵੀ ਕਰੀ ਜਾ ਰਹੇ ਹਨ। ਦੁਨੀਆਂ ਦੀ ਕਿਸੇ ਭਾਸ਼ਾ ਦੀ ਵੀ ਮੂਲ ਸ਼ਬਦਾਵਲੀ ਕਿਸੇ ਪੜੇ ਲਿਖੇ ਨੇ ਨਹੀਂ ਬਣਾਈ। ਇਹ ਅਨਪੜ ਮਨੁੱਖਾਂ ਨੇ ਸਹਿਜ ਸੁਭਾਵਕ ਪੈਦਾ ਕੀਤੀ ਹੈ। ਪੜੇ-ਲਿਖੇ ਵਰਗ ਨੇ ਇਹਨਾਂ ਮੂਲ ਸ਼ਬਦਾਂ ਤੋਂ ਹੀ ਅੱਗੋਂ ਨਵੇਂ ਸ਼ਬਦ ਘੜੇ ਹਨ। ਅੰਗਰੇਜ਼ੀ ਭਾਸ਼ਾਈ ਵਿਦਵਾਨਾਂ ਦਾ ਵੀ ਅੰਗਰੇਜ਼ੀ ਦੀ ਅਮੀਰੀ ਬਨਾਉਣ ਵਿੱਚ ਬਸ ਇੰਨਾ ਕੁ ਯੋਗਦਾਨ ਹੈ। ਪਿੰਡ ਦੇ ਕਿਸੇ ਖੁੰਢ ’ਤੇ ਸਿਰਫ਼ ਇਕ ਦਿਹਾੜੀ ਲਾਉਣ ਨਾਲ ਹੀ ਪਤਾ ਲੱਗ ਜਾਵੇਗਾ ਕਿ ਕਿਵੇਂ ਲੋਕ ਸ਼ਬਦ ਘੜ-ਘੜ ਸੱਟੀ ਜਾ ਰਹੇ ਹਨ। ਕਿਸੇ ਭਾਸ਼ਾ ਦੀ ਸਮਰੱਥਾ ਬਾਰੇ ਅਤੇ ਇਸ ਸਮਰੱਥਾ ’ਤੇ ਕਿੰਤੂ ਕਰਨ ਵਾਲੇ ਨੂੰ ਇਹ ਟਿੱਪਣੀ ਬੜੀ ਹਲਕੀ ਜਿਹੀ ਲੱਗ ਸਕਦੀ ਹੈ ਪਰ ਥੋੜੀ ਦਿਮਾਗੀ ਖੇਚਲ ਨਾਲ ਹੀ ਇਸ ਦੀ ਗੰਭੀਰਤਾ ਦਾ ਅਹਿਸਾਸ ਹੋ ਜਾਵੇਗਾ। ਸ਼ਬਦਾਵਲੀ ਦੀ ਜਿਸ ਅਮੀਰੀ ਲਈ ਅੰਗਰੇਜ਼ੀ ਦੇ ਸਿਰ ’ਤੇ ਤਾਜ ਰੱਖਿਆ ਜਾਂਦਾ ਹੈ ਇਹ ਅੰਗਰੇਜ਼ੀ ਵੱਲੋਂ ਮਾਰੀ ਡਕੈਤੀ ਦਾ ਨਤੀਜਾ ਹੈ। ਅੰਗਰੇਜ਼ੀ ਵਿਚਲੀ ਗਿਆਨ-ਵਿਗਿਆਨ ਦੀ ਲਗਭਗ ਸਾਰੀ ਸ਼ਬਦਾਵਲੀ ਲਾਤੀਨੀ ਅਤੇ ਫਰਾਂਸੀਸੀ ਮੂਲ ਦੀ ਹੈ। ਇਹ ਕੋਈ ਐਸੀ ਅਲੋਕਾਰ ਚੀਜ਼ ਵੀ ਨਹੀਂ ਹੈ ਜਿਹੜੀ ਹੋਰ ਭਾਸ਼ਾ ਵਿਚ ਨਾ ਮਿਲਦੀ ਹੋਵੇ। ਮਿਸਾਲ ਲਈ ਵਧੇਰੇ ਔਖਿਆਂ ਕਰਨ ਵਾਲੇ ਖੇਤਰ ਵੈਦਗੀ ਦੀ ਕੁਝ ਸ਼ਬਦਾਵਲੀ ਨੂੰ ਲਿਆ ਜਾ ਸਕਦਾ ਹੈ। ਮੈਂ ਵੈਦਗੀ ਦੀ ਇੱਕ ਕਿਤਾਬ ਅੱਖਾਂ ਬੰਦ ਕਰਦੇ ਖੋਲੀ ਹੈ। ਮੇਰੇ ਸਾਹਮਣੇ ਇਹ ਸ਼ਬਦ ਆਏ ਹਨ - Lipaemia, Liparia, Lipase, Lipamia, Lipid, Lipide, Lipodystrophia, Lipodystrophy, Lipoid, Lipolysis, Lipoma, Lipometosis। ਇਹ ਸ਼ਬਦ ਪੜਕੇ ਇੱਕ ਵਾਰ ਤਾਂ ਬੇਹੋਸ਼ੀ ਜਿਹੀ ਆਉਣ ਲੱਗਦੀ ਹੈ ਕਿ ਪੰਜਾਬੀ ’ਚ ਵੈਦਗੀ (‘ਸੱਭਿਆ’ ਪੁਰਖ ਇਸ ਨੂੰ ਮੈਡੀਕਲ ਸਾਇੰਸ ਆਂਹਦੇ ਨੇ) ਪੜਾਉਣੀ ਪੈ ਗਈ ਤਾਂ ਸ਼ਬਦ ਕਿੱਥੋਂ ਲੱਭਣਗੇ। ਪਿਆਰੇ ਪੰਜਾਬੀ ਵੀਰੋ! ਨਾ ਘਬਰਾਓ। ਇਹਨਾਂ ਲਈ ਪੰਜਾਬੀ ਸ਼ਬਦ ਹੁਣੇ ਲਵੋ। ਇਹ ਸਾਰੇ ਲਿਪੀਏ-ਸ਼ਿਪੀਏ ਕੁਝ ਨਹੀਂ ਬੱਸ ਚਰਬੀ ਨਾਲ ਸਬੰਧਤ ਕੁਝ ਬਲਾਈਂ ਹਨ। ਇਹਨਾਂ ਲਈ ਪੰਜਾਬੀ ਸ਼ਬਦ ਤਰਤੀਬਵਾਰ ਇਹ ਹੋ ਸਕਦੇ ਹਨ : ਚਰਬੀ-ਰੱਤੀਆ (ਰੱਤ ਵਿਚ ਚਰਬੀ ਦਾ ਵਧ ਜਾਣਾ), ਚਰਬੀਬਹੁਲਤਾ (ਮੋਟੇ ਹੋ ਜਾਣਾ), ਚਰਬੀ-ਰਸ (ਚਰਬੀ ਪਚਾਉਣ ਵਾਲਾ ਇਕ ਰਸ), ਚਰਬੀ-ਰੱਤ (ਰੱਤ ਵਿਚ ਚਰਬੀ ਹੋਣਾ), ਚਰਬੀਲਾ (ਚਰਬੀ ਵਰਗਾ), ਚਰਬੀਲਾ (ਹੀ), ਚਰਬੀ-ਪਚਨ-ਦੋਸ਼ (ਚਰਬੀ ਦੇ ਪਚਨ ਵਿਚ ਮੁਸ਼ਕਲ), ਚਰਬੀ-ਪਚਨ-ਦੋਸ਼ (ਹੀ), ਚਰਬੀਲਾ (ਹੀ), ਚਰਬੀ-ਖੰਡਣ (ਚਰਬੀ ਦਾ ਰਸਾਇਣੀ ਵਿਘਟਨ), ਚਰਬੀ-ਗੰਢ (ਚਰਬੀ ਦੀ ਰਸੌਲੀ) ਅਤੇ ਗਰਬੀ-ਗੰਢੀਆ (ਚਰਬੀ ਦੀ ਗੰਢ ਬਣਨਾ)। ਇਹਨਾਂ ਪੰਜਾਬੀ ਸ਼ਬਦਾਂ ਵਿਚ ਬੱਸ ਦੋ ਨੁਕਸ ਜ਼ਰੂਰ ਹਨ - ਇਕ ਤਾਂ ਇਹ ਝੱਟ ਸਮਝ ਆ ਜਾਂਦੇ ਹਨ ਤੇ ਦੂਜੇ ਇਹ ਸੁਣਕੇ ਕੰਨਾਂ ਵਿਚ ਗੁਲਾਮਦਾਰੀ ਘੰਟੀਆਂ ਨਹੀਂ ਵੱਜਦੀਆਂ ਜੋ Lipaemia, Liparia ਆਦਿ ਨਾਲ ਵੱਜਦੀਆਂ ਹਨ। ਸੋ ਪੰਜਾਬੀ ਭਰਾਵੋ, ਦਾਸ ਦੀ ਸਨਿਮਰ ਬੇਨਤੀ ਹੈ ਕਿ ਅੰਗਰੇਜ਼ੀ ਨੂੰ ਜਿੰਨੀਆਂ ਚਾਹੋ ਜੱਫੀਆਂ ਪਾਓ ਪਰ ਰੱਬ ਵਾਸਤੇ ਪੰਜਾਬੀ ਮਾਂ-ਬੋਲੀ ਨੂੰ ਸਮਰੱਥਾ-ਗਾਲਾਂ ਨਾ ਕੱਢੋ। (ਨਾਚ ਨਾ ਜਾਣੇ ਵਿਹੜਾ ਵਿੰਗਾ। ਬਾਕੀ ਆਦਤਾਂ ਵਾਂਗ ਗੁਲਾਮ ਰਹਿਣ ਦੀ ਵੀ ਆਦਤ ਪਏ ਜਾਂਦੀ ਹੈ)

ਸਮੱਗਰੀ ਦਾ ਸਵਾਲ :

ਅੰਗਰੇਜ਼ੀਵਾਦ ਦੇ ਹੱਕ ਵਿੱਚ ਇਕ ਹੋਰ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਅੰਗਰੇਜ਼ੀ ਮਾਧਿਅਮ ਵਿਚ ਇਸ ਲਈ ਪੜਾਇਆ ਜਾ ਰਿਹਾ ਹੈ ਕਿਉਂਕਿ ਪੰਜਾਬੀ ਵਿਚ ਵਿਗਿਆਨ ਦੀ ਪੜਾਈ ਲਈ ਪੁਸਤਕਾਂ ਆਦਿ ਨਹੀਂ ਹਨ। ਦਸਵੀਂ ਪੱਧਰ ਤੱਕ ਦੀ ਪੜਾਈ ਬਾਰੇ ਤਾਂ ਇਹ ਦਲੀਲ ਸਰਾਸਰ ਗਲਤ ਹੈ। 1980 ਤੱਕ ਦੋ-ਤਿੰਨ ਸਕੂਲਾਂ ਨੂੰ ਛੱਡ ਕੇ ਸਾਰੇ ਪੰਜਾਬ ਵਿਚ ਦਸਵੀਂ ਤੱਕ ਦੀ ਵਿਗਿਆਨ ਦੀ ਪੜਾਈ ਪੰਜਾਬੀ ਵਿਚ ਕਰਾਈ ਜਾਂਦੀ ਸੀ। ਸਰਕਾਰੀ ਸਕੂਲਾਂ ਵਿੱਚ ਹੁਣ ਵੀ ਇਸ ਪੱਧਰ ਦੀ ਵਿਗਿਆਨ ਦੀ ਪੜਾਈ ਪੰਜਾਬੀ ਵਿਚ ਹੀ ਕਰਾਈ ਜਾਂਦੀ ਹੈ। ਸੋ, ਇਸ ਪੱਧਰ ਦੀ ਸਮੱਗਰੀ ਦੀ ਅਣਹੋਂਦ ਨਹੀਂ ਕਹੀ ਜਾ ਸਕਦੀ। ਜੇ ਕਿਧਰੇ ਪੰਜਾਬੀ ਮਾਧਿਅਮ ਵਾਲੇ ਸਰਕਾਰੀ ਸਕੂਲਾਂ ਵਿਚ ਵੀ ਅੰਗਰੇਜ਼ੀ ਮਾਧਿਅਮ ਵਾਲੇ ਨਿਜੀ ਸਕੂਲਾਂ ਜਿੰਨੀ ਪੜਾਈ ਕਰਵਾਈ ਜਾਵੇ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਵਰਗੇ ਸਕੂਲੀ ਤੇ ਘਰੇਲੂ ਹਾਲਾਤ ਪ੍ਰਾਪਤ ਹੋ ਜਾਣ ਤਾਂ ਹੀ ਪਤਾ ਲੱਗੇਗਾ ਕਿ ਵਿਗਿਆਨ ਅੰਗਰੇਜ਼ੀ ਵਿੱਚ ਪੜਿਆਂ ਜ਼ਿਆਦਾ ਆਉਂਦਾ ਹੈ ਜਾਂ ਪੰਜਾਬੀ ਵਿੱਚ। ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਮਾਨਵ ਵਿਗਿਆਨਾਂ ਅਤੇ ਸਮਾਜ ਵਿਗਿਆਨਾਂ ਦੀ ਹਰ ਪੱਧਰ ਦੀ ਪੜਾਈ ਪੰਜਾਬੀ ਵਿਚ ਹੋ ਰਹੀ ਹੈ।

ਕੀ ਇਹਨਾਂ ਵਿਗਿਆਨਾਂ ਦੇ ਸੰਕਲਪ ਦੂਜੇ ਵਿਗਿਆਨਾਂ ਨਾਲੋਂ ਸੌਖੇ ਹਨ ? ਬਲਕਿ ਗੱਲ ਇਸ ਦੇ ਉਲਟ ਹੈ। ਮਾਨਵ ਵਿਗਿਆਨਾਂ ਅਤੇ ਸਮਜ ਵਿਗਿਆਨਾਂ ਦੇ ਸੰਕਲਪ ਵਧੇਰੇ ਅਮੂਰਤ ਹੁੰਦੇ ਹਨ। ਜਿਸ ਭਾਸ਼ਾ ਕੋਲ ਅਮੂਰਤ ਸੰਕਲਪਾਂ ਲਈ ਸਮੱਗਰੀ ਅਤੇ ਸਮਰੱਥਾ ਹੈ ਉਸ ਲਈ ਬਾਕੀ ਵਿਗਿਆਨਾਂ ਦੇ ਮੂਰਤ ਸੰਕਲਪਾਂ ਲਈ ਤਾਂ ਰੱਤੀ ਭਰ ਵੀ ਮੁਸ਼ਕਲ ਨਹੀਂ ਹੋਣੀ ਚਾਹੀਦੀ। ਕਿਸੇ ਵੀ ਭਾਸ਼ਾ ਦੀ ਵਿਕਾਸ ਦੀ ਅਵਸਥਾ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾਂਦਾ ਹੈ ਕਿ ਉਸ ਵਿਚ ਅਮੂਰਤ ਸੰਕਲਪਾਂ ਦੇ ਪ੍ਰਗਟਾਵੇ ਲਈ ਸਮੱਗਰੀ ਪ੍ਰਾਪਤ ਹੈ ਜਾਂ ਨਹੀਂ। ਸੋ, ਜੇ ਸ਼ੁੱਧ ਵਿਗਿਆਨਾਂ ਅਤੇ ਤਕਨਾਲੋਜੀ ਜਿਹੇ ਵਿਸ਼ਿਆਂ ਲਈ ਪੰਜਾਬੀ ਵਿਚ ਉਚੇਰੀ ਸਿੱਖਿਆ ਲਈ ਸਮੱਗਰੀ ਦੀ ਘਾਟ ਹੈ ਤਾਂ ਇਹ ਵਿਗਿਆਨਾਂ ਦੇ ਮਾਹਿਰ ਪੰਜਾਬੀਆਂ ਦੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਦੀ ਘਾਟ ਕਰਕੇ ਹੈ ਨਾ ਕਿ ਪੰਜਾਬੀ ਭਾਸ਼ਾ ਦੀ ਸਮਰੱਥਾ ਕਰਕੇ। ਇਹ ਸਮੱਗਰੀ ਪੈਦਾ ਕਰਨੀ ਕੋਈ ਔਖਾ ਕੰਮ ਵੀ ਨਹੀਂ ਹੈ। ਸਿਰਫ਼ ਪੰਜਾਬ ਸਰਕਾਰ ਦੇ ਇਕ ਐਲਾਨ ਦੀ ਜ਼ਰੂਰਤ ਹੈ ਕਿ ਦੋ-ਤਿੰਨ ਸਾਲਾਂ ਬਾਅਦ ਪੰਜਾਬ ਵਿੱਚ ਹਰ ਪੱਧਰ ਦੀ ਸਿੱਖਿਆ ਪੰਜਾਬੀ ਵਿਚ ਹੋਵੇਗੀ। ਉਚੇਰੀ ਸਿੱਖਿਆ ਦੇ ਸਭ ਵਿਸ਼ਿਆਂ ਦੀ ਸਮੱਗਰੀ ਕਿਤਾਬਾਂ ਛਾਪਣ ਵਾਲੇ ਵੀਰ ਸਮੇਂ ਤੋਂ ਪਹਿਲਾਂ ਹੀ ਤਿਆਰ ਕਰਵਾ ਦੇਣਗੇ। ਭਾਸ਼ਾ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਦੋ ਦਰਜਨ ਤੋਂ ਵੱਧ ਵਿਸ਼ਿਆਂ ਦੀਆਂ ਤਕਨੀਕੀ ਸ਼ਬਦਾਵਲੀਆਂ ਪਹਿਲਾਂ ਹੀ ਤਿਆਰ ਕਰਵਾ ਚੁੱਕੇ ਹਨ। ਸੋ, ਸਮੱਗਰੀ ਦੀ ਸਮੱਸਿਆ ਏਨੀ ਵੱਡੀ ਨਹੀਂ ਜਿੰਨੀ ਨੀਤੀ ਅਤੇ ਨੀਤ ਦੀ ਹੈ। ਇਹ ਸਮੱਗਰੀ ਪੰਜਾਬੀਆਂ ਲਈ ਅਮਰੀਕਾ ਤੋਂ ਨਹੀਂ ਆਉਣੀ, ਇਹ ਪੰਜਾਬੀਆਂ ਨੇ ਆਪ ਤਿਆਰ ਕਰਨੀ ਹੈ ਅਤੇ ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਪੰਜਾਬ ਸਰਕਾਰ, ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਹੈ। ਸੋ, ਪੰਜਾਬ ਦੀਆਂ ਦੂਜੀਆਂ ਯੂਨੀਵਰਸਿਟੀਆਂ ਨੂੰ ਵੀ ਪੰਜਾਬੀ ਯੂਨੀਵਰਸਿਟੀ ਵਾਂਗ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਸਾਹਿਬਾਨ ਦੇ ਪਿਛਲੇ ਕੁਝ ਸਮੇਂ ਤੋਂ ਦਿੱਤੇ ਜਾ ਰਹੇ ਬਿਆਨ ਆਸ ਦੀ ਕਿਰਣ ਜਗਾਉਂਦੇ ਹਨ।

ਚੰਗੀ ਅੰਗਰੇਜ਼ੀ ਕਿਵੇਂ ਆਵੇ :

ਮੈਂ ਇਸ ਵਿਚਾਰ ਦਾ ਬਿਲਕੁਲ ਕਾਇਲ ਨਹੀਂ ਹਾਂ ਕਿ ਅੰਗਰੇਜ਼ੀ ਦੀ ਜਾਣਕਾਰੀ ਸਵਰਗਦੁਆਰ ਦੀ ਕੁੰਜੀ ਹੈ। ਅੰਗਰੇਜ਼ੀ ਨਾਲ ਜੁੜੇ ਲਾਭ ਭਾਰਤ ਦੀਆਂ ਸਰਕਾਰਾਂ ਦੀਆਂ ਮਾਤ-ਭਾਸ਼ਾ ਮਾਰੂ ਅਤੇ ਸਿੱਖਿਆ-ਮਾਰੂ ਨੀਤੀਆਂ ਕਰਕੇ ਹਨ। ਇਹਨਾਂ ਲਾਭਾਂ ਦੇ ਲਾਲਚਵੱਸ ਸਾਡੀ ਸਿੱਖਿਆ ਅਤੇ ਭਾਸ਼ਾਵਾਂ ’ਤੇ ਅੰਗਰੇਜ਼ੀ ਭਾਸ਼ਾ ਦਾ ਗਲਬਾ ਪਏ ਚੁੱਕਾ ਹੈ। ਇਹ ਗਲਬਾ ਸਾਡੀ ਸਿੱਖਿਆ ਅਤੇ ਭਾਸ਼ਾਵਾਂ ਦੀ ਤਬਾਹੀ ਕਰੀ ਜਾ ਰਿਹਾ ਹੈ। ਇਸ ਦੇ ਭਿਆਨਕ ਸਿੱਖਿਆਵੀ, ਭਾਸ਼ਾਈ ਅਤੇ ਸਮਾਜਿਕ ਸਿੱਟੇ ਨੇੜ ਭਵਿੱਖ ਵਿਚ ਹੀ ਹਰੇਕ ਨੂੰ ਦਿੱਸ ਜਾਣ ਵਾਲੇ ਹਨ। ਇਹ ਹੋਰ ਵੀ ਮੰਦ-ਭਾਗੀ ਗੱਲ ਹੈ ਕਿ ਅੰਗਰੇਜ਼ੀ ਮਾਧਿਅਮ ਸਿੱਖਿਆ ਪਰਣਾਲੀ ਅੰਗਰੇਜ਼ੀ ਦੀ ਮੁਹਾਰਤ ਲਈ ਵੀ ਉਚਿਤ ਨਹੀਂ ਹੈ ਪਰ ਫਿਰ ਵੀ ਵਧਦੀ ਜਾ ਰਹੀ ਹੈ। ਮੈਂ ਪਿਛਲੇ ਦਸ ਸਾਲਾਂ ਤੋਂ ਆਪਣੇ ਬਹੁਤ ਸਾਰੇ ਲੇਖਾਂ ਵਿੱਚ ਦੂਜੀ ਭਾਸ਼ਾ ਸਿੱਖਣ ਸੰਬੰਧੀ ਦੁਨੀਆਂ ਭਰ ਵਿਚ ਹੋਈ ਖੋਜ ਦੇ ਨਤੀਜੇ ਪੰਜਾਬੀ ਪਾਠਕਾਂ ਦੇ ਸਾਹਮਣੇ ਲਿਆ ਚੁੱਕਾ ਹਾਂ। ਇਸ ਲਈ ਬਹੁਤੇ ਵਿਸਤਾਰ ਵਿੱਚ ਨਾ ਜਾਂਦਾ ਹੋਇਆ ਵਿਦੇਸ਼ੀ ਭਾਸ਼ਾ ਸਿੱਖਣ ਦੀ ਉਚਿਤ ਵਿਧੀ ਸੰਬੰਧੀ ਯੂਨੈਸਕੋ ਦੀ 2008 ਵਿਚ ਛਪੀ ਕਿਤਾਬ ‘ਇੰਪਰੂਵਮੈਂਟ ਇਨ ਦਾ ਮਦਰ ਟੰਗ ਬੇਸਡ ਲਿਟਰੇਸੀ ਐਂਡ ਲਰਨਿੰਗ’ ਵਿਚੋਂ ਹੇਠਲੀ ਟੂਕ ਦੇਣੀ ਕਾਫ਼ੀ ਸਮਝਦਾ ਹਾਂ :

‘‘ਸਾਡੇ ਰਾਹ ਵਿਚ ਵੱਡੀ ਰੁਕਾਵਟ ਭਾਸ਼ਾ ਅਤੇ ਸਿੱਖਿਆ ਬਾਰੇ ਕੁਝ ਅੰਧ-ਵਿਸ਼ਵਾਸ਼ ਹਨ ਅਤੇ ਲੋਕਾਂ ਦੀਆਂ ਅੱਖਾਂ ਖੋਲਣ ਲਈ ਇਹਨਾਂ ਅੰਧ-ਵਿਸ਼ਵਾਸ਼ਾਂ ਦਾ ਭਾਂਡਾ ਭੰਨਣਾ ਚਾਹੀਦਾ ਹੈ। ਅਜਿਹਾ ਹੀ ਇਕ ਅੰਧ-ਵਿਸ਼ਵਾਸ਼ ਇਹ ਹੈ ਕਿ ਦੂਜੀ (ਵਿਦੇਸ਼ੀ) ਭਾਸ਼ਾ ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜਾਈ ਦੇ ਮਾਧਿਅਮ ਵੱਜੋਂ ਵਰਤੋਂ ਹੈ। (ਅਸਲ ਵਿਚ, ਹੋਰ ਭਾਸ਼ਾ ਨੂੰ ਇਕ ਵਿਸ਼ੇ ਵੱਜੋਂ ਪੜਨਾ ਵਧੇਰੇ ਕਾਰਗਰ ਹੁੰਦਾ ਹੈ)। ਦੂਜਾ ਅੰਧ-ਵਿਸ਼ਵਾਸ਼ ਇਹ ਹੈ ਕਿ, ਦੂਜੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾਏ ਓਨਾ ਚੰਗਾ ਹੈ। (ਛੇਤੀ ਸ਼ੁਰੂ ਕਰਨ ਨਾਲ ਲਹਿਜਾ ਤਾਂ ਬਿਹਤਰ ਹੋ ਸਕਦਾ ਹੈ ਪਰ ਲਾਭ ਦੀ ਸਥਿਤੀ ਵਿਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਪਹਿਲੀ ਭਾਸ਼ਾ ’ਤੇ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ)। ਤੀਜਾ ਅੰਧ-ਵਿਸ਼ਵਾਸ਼ ਇਹ ਹੈ ਕਿ ਮਾਤ-ਭਾਸ਼ਾ ਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿਚ ਰੁਕਾਵਟ ਹੈ। (ਮਾਤ-ਭਾਸ਼ਾ ਵਿਚ ਮਜ਼ਬੁਤ ਨੀਂਹ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ)। ਸਪਸ਼ਟ ਹੈ ਕਿ ਇਹ ਅੰਧ-ਵਿਸ਼ਵਾਸ਼ ਹਨ ’ਤੇ ਅਸਲੀਅਤ ਨਹੀਂ ਪਰ ਫਿਰ ਵੀ ਇਹ ਨੀਤੀਘਾੜਿਆਂ ਦੀ ਇਸ ਸੁਆਲ ’ਤੇ ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ।’’ (ਪੰਨਾ 12)

ਉਪਰੋਕਤ ਟਿੱਪਣੀ ਖੁੱਲੀ ਮੰਡੀ ਅਤੇ ਅੰਗਰੇਜ਼ੀਵਾਦ ਦੇ ਵੱਡੇ ਮੁੱਦਈ ਵਿਸ਼ਵ ਬੈਂਕ ਵੱਲੋਂ ਦਿੱਤੀ ਵਿੱਤੀ ਸਹਾਇਤਾ ਨਾਲ 12 ਮੁਲਕਾਂ ਵਿੱਚ ਕੀਤੇ ਅਧਿਐਨ ਦੇ ਨਤੀਜੇ ਵਿੱਚੋਂ ਹੈ। ਇਹਨਾਂ ਮੁਲਕਾਂ ਵਿਚ ਭਾਰਤ ਵੀ ਸ਼ਾਮਲ ਹੈ।

ਸੋ, ਪੰਜਾਬ ਦੀ ਸਿੱਖਿਆ ਦੀ ਸਫ਼ਲਤਾ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਚਾਰ ਦਾ ਇਹ ਮੁੱਦਾ ਨਹੀਂ ਹੋਣਾ ਚਾਹੀਦਾ ਕਿ ਉਚੇਰੀ ਸਿੱਖਿਆ ਵਿਚ ਪੰਜਾਬੀ ਪੜਾਈ ਜਾਵੇ ਜਾਂ ਨਾ। ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਸਾਰੀ ਸਿੱਖਿਆ ਪੰਜਾਬੀ ਮਾਧਿਅਮ ਵਿੱਚ ਛੇਤੀ ਤੋਂ ਛੇਤੀ ਕਿਵੇਂ ਕੀਤੀ ਜਾਵੇ। ਜੇ ਕੋਈ ਵਿਦਵਾਨ ਇਹ ਕਹਿੰਦਾ ਹੈ ਕਿ ਉਹ ਅੰਗਰੇਜ਼ੀ ਮਾਧਿਅਮ ਵਿਚ ਪੜਾਉਣ ਦਾ ਵਿਰੋਧ ਨਹੀਂ ਕਰਦਾ ਪਰ ਪੰਜਾਬੀ ਦੇ ਵਿਕਾਸ ਦੀ ਗੱਲ ਕਰਦਾ ਹੈ ਤਾਂ ਅਸਲ ਵਿਚ ਉਹ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਅਤੇ ਪੰਜਾਬ ਦੀ ਸਿੱਖਿਆ ਦੀ ਕੋਈ ਵਕਾਲਤ ਨਹੀਂ ਕਰ ਰਿਹਾ ਹੁੰਦਾ। ਉਹ ਉਸ ਸਾਰੇ ਰੁਝਾਨ ਦੀ ਵਕਾਲਤ ਹੀ ਕਰ ਰਿਹਾ ਹੁੰਦਾ ਹੈ ਜੋ ਪੰਜਾਬੀ ਭਾਸ਼ਾ ਨੂੰ, ਪੰਜਾਬ ਦੀ ਸਿੱਖਿਆ ਨੂੰ, ਅੰਗਰੇਜ਼ੀ ਭਾਸ਼ਾ ’ਤੇ ਮੁਹਾਰਤ ਪ੍ਰਾਪਤ ਕਰਨ ਦੇ ਸਹੀ ਅਮਲ ਨੂੰ ਅਤੇ ਪੰਜਾਬ ਦੇ ਸਭਿਆਚਾਰ ਅਤੇ ਸਮਾਜਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰ ਰਿਹਾ ਹੈ।

ਜੋਗਾ ਸਿੰਘ (ਡਾ.)
099157-09582


01/07/2012

ਇਸ ਵਿਸ਼ੇ ਨਾਲ ਜੁੜੇ ਹੋਰ ਲੇਖ:    
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
   
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ ਸੰਤੋਖ ਸਿੰਘ
ਕਿ–ਕ–ਕੇ
ਜਨਮੇਜਾ ਸਿੰਘ ਜੌਹਲ

ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com