WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ

5_cccccc1.gif (41 bytes)

ਮੈ ਆਪਣੀ ਛਪੀ ਹੋਈ ਕਿਤਾਬ ਨਹੀ ਪੜ੍ਹ ਸਕਦਾ। ਇਸ ਦਾ ਇਕ ਮੁਖ ਕਾਰਨ ਇਹ ਹੈ ਕਿ ਪ੍ਰਕਾਸ਼ਕ ਪਤਾ ਨਹੀ ਕੀ ਕਰਦੇ ਹਨ; ਜੇਹੜਾ ਵੀ ਪੰਨਾ ਮੇਰੀ ਨਿਗਾਹ ਤੋਂ ਬਚ ਜਾਂਦਾ ਹੈ ਉਸ ਤੇ ਹੀ ਕੋਈ ਨਾ ਕੋਈ ਗ਼ਲਤੀ ਛਾਪ ਦਿੰਦੇ ਹਨ। ਟਾਈਪ ਕਰਦੇ ਸਮੇ ਜੇਹੜੀ ਸ਼ਬਦ ਜੋੜ ਦੀ ਕੋਈ ਗ਼ਲਤੀ ਮੇਰੇ ਕੋਲ਼ੋਂ ਰਹਿ ਜਾਂਦੀ ਹੈ ਉਹ ਤਾਂ ਓਵੇਂ ਜਿਵੇਂ ਹੀ ਰੱਖਦੇ ਹਨ ਪਰ ਜੇਹੜੀ ਮੇਰੀ ਸਹੀ ਲਿਖੀ ਹੋਈ ਹੁੰਦੀ ਹੈ ਉਸ ਨੂੰ ਆਪਣੀ ਮਰਜੀ ਅਨੁਸਾਰ ਬਦਲ ਦਿੰਦੇ ਹਨ। ਇਹ ਕੁਝ ਇਕ ਵਾਰ ਨਹੀ ਬਾਵਜੂਦ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਦੇ, ਇਸ ਕਾਰਜ ਲਈ ਲੱਖਾਂ ਰੁਪਏ ਕਿਰਾਇਆ ਖ਼ਰਚ ਕੇ, ਕਿਤਾਬ ਛਪਣ ਸਮੇ ਆਪ ਅੰਮ੍ਰਿਤਸਰ ਜਾ ਕੇ ਵੀ ਮੈ ਇਸ ਵਿਚ ਸੁਧਾਰ ਨਹੀ ਕਰ ਸਕਿਆ। ਨਤੀਜਾ ਇਹ ਹੁੰਦਾ ਹੈ ਕਿ ਜਿੰਨਾ ਮੈ ਇਸ ਬਾਰੇ ਯਤਨ ਕਰਦਾ ਹਾਂ ਓਨਾ ਹੀ ਦੂਜੀਆਂ ਕਿਤਾਬਾਂ ਨਾਲ਼ੋਂ ਮੇਰੀਆਂ ਕਿਤਾਬਾਂ ਵਿਚ ਵਧ ਗ਼ਲਤੀਆਂ ਰਹਿ ਜਾਂਦੀਆਂ ਹਨ ਤੇ ਇਸ ਬਾਰੇ, ਧਿਆਨ ਨਾਲ਼ ਪੜ੍ਹਨ ਵਾਲ਼ੇ ਪਾਠਕ ਮੈਨੂੰ ਕੋਸਦੇ ਹਨ। ਬਹੁਤੇ ਪਾਠਕ ਇਹ ਨਹੀ ਜਾਣਦੇ ਕਿ ਸ਼ਬਦ ਜੋੜਾਂ ਬਾਰੇ ਲੇਖਕ ਦੀ ਨਹੀ ਪ੍ਰਕਾਸ਼ਕ ਦੀ ਮਰਜੀ ਚੱਲਦੀ ਹੈ।

ਇਸ ਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਸ਼ਾਇਦ ਮੇਰੇ ਫ਼ੌਂਟ ਤੋਂ ਉਹ ਆਪਣੇ ਵਰਤੇ ਜਾਣ ਵਾਲ਼ੇ ਕਿਸੇ ਹੋਰ ਫ਼ੌਂਟ ਵਿਚ ਮੇਰੀ ਲਿਖਤ ਜਦੋਂ ਕਨਵਰਟ ਕਰਦੇ ਹੋਣ ਓਦੋਂ ਫਰਕ ਪੈ ਜਾਂਦਾ ਹੋਵੇ ਜੇਹੜਾ ਕਿ ਪਰੂਫ਼ ਰੀਡਰ ਵੱਲੋਂ ਮਾਰੀ ਜਾਣ ਵਾਲ਼ੀ ਓਪਰੀ ਨਿਗਾਹ ਦੀ ਮਾਰ ਹੇਠ ਆਉਣੋ ਰਹਿ ਜਾਂਦਾ ਹੋਵੇ! ਇਹ ਵੀ ਪੰਜਾਬੀ ਬੋਲੀ ਦੀ ਬਦਕਿਸਮਤੀ ਹੈ ਕਿ ਹਰੇਕ ਕੰਪਿਊਟਰ ਨੂੰ ‘ਕੁਤਕਤਾਰੀਆਂ’ ਕੱਢਣ ਵਾਲ਼ਾ ਕੰਪਿਊਟਰ ‘ਐਕਸਪਰਟ’ ਆਪਣੀ ਢਾਈ ਪਾ ਖਿਚੜੀ ਵੱਖਰੀ ਰਿੰਨ੍ਹਣ ਦੇ ਚਾ ਵਿਚ, ਪਹਿਲਾਂ ਬਣੇ ਫ਼ੌਂਟ ਵਿਚ ਦੋ ਚਾਰ ਅੱਖਰ ਵੱਖਰੇ ਸ਼ਾਮਲ ਕਰਕੇ, ਆਪਣਾ ਇਕ ਵੱਖਰਾ ਹੀ ਫ਼ੌਂਟ ਬਣਾ ਧਰਦਾ ਹੈ। ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬੀ ਦੇ ਫ਼ੌਂਟ ਅਜਿਹੇ ਵਿਦਵਾਨਾਂ ਦੇ ‘ਉਪਜਾਊ’ ਦਿਮਾਗ਼ਾਂ ਦੀ ਕਿਰਪਾ ਨਾਲ਼ ਬਣ ਚੁੱਕੇ ਹਨ। ਅੰਗ੍ਰੇਜ਼ੀ ਟਾਈਪਣ ਸਮੇ ਜੇਹੜਾ ਵੀ ਅੱਖਰ ਕੰਪਿਊਟਰ ਤੇ ਦੱਬੀਏ ਉਸ ਤੋਂ ਬਿਨਾ ਹੋਰ ਕੋਈ ਅੱਖਰ ਨਹੀ ਪੈਂਦਾ; ਰੂਪ ਭਾਵੇਂ ਉਸ ਦੇ ਵੱਖਰੇ ਫ਼ੌਂਟਾਂ ਕਰਕੇ ਵੱਖਰੇ ਹੋਣ। ਅਜਿਹਾ ਨਹੀ ਕਿ ਦੱਬਣ ਨਾਲ਼ ਕਦੇ , ਕਦੇ ਐੜਾ, ਕਦੇ ਕੰਨਾ ਤੇ ਕਦੇ ਕੁਝ ਹੋਰ ਪੈ ਜਾਵੇ; ਦਾ ਹੀ ਪਵੇਗਾ।

ਕੁਝ ਦਿਨ ਹੋਏ ਮੈਨੂੰ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਐਤਵਾਰੀ ਦੀਵਾਨ ਵਿਚ ਧਾਰਮਿਕ ਵਿਖਿਆਨ ਦੇਣ ਹਿਤ ਸੱਦ ਲਿਆ। ਰੇਲ ਗੱਡੀ ਵਿਚ ਓਥੇ ਜਾਂਦਿਆਂ ਤਕਰੀਬਨ ਦੋ ਕੁ ਘੰਟਿਆਂ ਦਾ ਸਮਾ ਲੱਗ ਜਾਣਾ ਸੀ। ਮੈ ਆਪਣੇ ਨਾਲ਼ ਆਪਣੀ ਕਿਤਾਬ ‘ਸਚੇ ਦਾ ਸਚਾ ਢੋਆ’ ਦੀ ਚੌਥੀ ਐਡੀਸ਼ਨ ਦੀਆਂ ਕੁਝ ਕਾਪੀਆਂ ਚੁੱਕ ਲਈਆਂ ਤਾਂ ਕਿ ਓਥੇ ਆਉਣ ਵਾਲ਼ੇ ਪੜ੍ਹਨ ਦਾ ਸ਼ੌਕ ਰੱਖਣ ਵਾਲ਼ਿਆਂ ਦੇ ਹੱਥਾਂ ਵਿਚ ਅਪੜਾਈਆਂ ਜਾ ਸਕਣ। ਰਸਤੇ ਵਿਚ ਪੜ੍ਹਨ ਵਾਸਤੇ ਮੈ ਹੋਰ ਕੋਈ ਕਿਤਾਬ ਨਾ ਚੁੱਕੀ। ਚੱਲਦੀ ਗੱਡੀ ਵਿਚ ਬੈਠਿਆਂ ਕੁਝ ਸਮੇ ਬਾਅਦ ਮੈ ਅਣਮੰਨੇ ਜਿਹੇ ਮਨ ਨਾਲ਼ ਆਪਣੀ ਕਿਤਾਬ ਖੋਹਲੀ ਤਾਂ ਕਿਤਾਬ ਦਾ ਪੰਨਾ 71 ਮੇਰੇ ਸਾਹਮਣੇ ਖੁਲ੍ਹ ਗਿਆ। ਕੁਝ ਹੀ ਲਾਈਨਾਂ ਪੜ੍ਹਨ ਪਿੱਛੋਂ ਇਕ ਸ਼ਬਦ ਉਪਰ ਨਿਗਾਹ ਪਈ ਤਾਂ ਓਥੇ ਸ਼ਬਦ ‘ਬੁਲ੍ਹਾ’ ਅਤੇ ‘ਬੁਲ੍ਹੇ’ ਲਿਖੇ ਪੜ੍ਹੇ। ਖਿਝ ਕੇ ਮੈ ਓਸੇ ਵੇਲ਼ੇ ਕਿਤਾਬ ਬੰਦ ਕਰਕੇ ਖ਼ੁਦ ਨੂੰ ਕੋਸਿਆ ਤੇ ਅੱਗੋਂ ਤੋਂ ਸ਼ਬਦ ਜੋੜਾਂ ਨੂੰ ਸੋਧਣ ਲਈ ਟੱਕਰਾਂ ਮਾਰਨ ਤੋਂ ਤੋਬਾ ਕਰ ਲਈ, ਇਹ ਸੋਚ ਕੇ ਕਿ ਇਸ ਕਾਰਜ ਨੂੰ ਮੁਕੰਮਲ ਤੌਰ ਤੇ ਪ੍ਰਕਾਸ਼ਕਾਂ ਦੇ ਹੀ ਰਹਿਮੋ ਕਰਮ ਉਪਰ ਛੱਡ ਦੇਣਾ ਚਾਹੀਦਾ ਹੈ। ਵਿਚਾਰਿਆ ਕਿ ਜਦੋਂ ਏਨੀ ਖੇਚਲ਼, ਖ਼ਰਚ ਅਤੇ ਟੈਨਸ਼ਨ ਲੈਣ ਪਿੱਛੋਂ ਵੀ ਇਹ ਹਾਲ ਹੋਣਾ ਹੈ ਤਾਂ ਕੀ ਲਾਭ ਇਹ ਕੁਝ ਕਰਨ ਦਾ! ਇਹ ਵੀ ਵਿਚਾਰ ਆਈ ਕਿ ਸ਼ਾਇਦ ਮੇਰੇ ਵੱਲੋਂ ਟਾਈਪੇ ਖਰੜੇ ਵਿਚ ਹੀ ਇਹ ਗ਼ਲਤੀ ਰਹਿ ਗਈ ਹੋਵੇ! ਸ਼ਾਮ ਨੂੰ ਵਾਪਸ ਆ ਕੇ ਕੰਪਿਊਟਰ ਵਿਚੋਂ ਖਰੜਾ ਵੇਖਿਆ ਤਾਂ ਓਥੇ ਬਿਲਕੁਲ ਠੀਕ ਸ਼ਬਦ ‘ਬੁੱਲਾ‘ ਤੇ ‘ਬੁੱਲੇ’ ਹੀ ਸਹੀ ਰੂਪ ਵਿਚ ਮੌਜੂਦ ਸਨ। ਫਿਰ ਜਾਣ ਬੁਝ ਕੇ ਇਹਨਾਂ ਨੂੰ ਗ਼ਲਤ ਕਰ ਦੇਣ ਦਾ ਕਿਸ ਨੂੰ ਕੀ ਲਾਭ? ਇਹ ਗੱਲ ਪੱਲੇ ਨਹੀ ਪੈ ਰਹੀ। ਹਾਂ, ਇਕ ਵਿਚਾਰ ਇਉਂ ਆਉਂਦਾ ਹੈ ਕਿ ਸ਼ਾਇਦ ਪਰੂਫ਼ ਰੀਡਰ ਇਹ ਸਮਝਦਾ ਹੋਵੇ ਕਿ ਮੈ ‘ਬੁਲ੍ਹਾ’ ਤੇ ‘ਬੁਲ੍ਹੇ’ ਦੇ ਥਾਂ ਗ਼ਲਤੀ ਨਾਲ਼ ਇਹਨਾਂ ਨੂੰ ਬਿਨਾ 'ਪੈਰ 'ਚ ਹਾਹਾ' ਲਾਏ ਲਿਖ ਦਿਤਾ ਹੋਵੇ ਪਰ ਉਸ ਸੱਜਣ ਨੂੰ ਇਹ ਸਮਝ ਨਹੀ ਕਿ ਇਹ 'ਪੈਰ 'ਚ ਹਾਹਾ'  ਲੱਗਣ ਤੇ ਨਾ ਲੱਗਣ ਨਾਲ਼ ਅਰਥਾਂ ਵਿਚ ਫਰਕ ਪੈ ਜਾਂਦਾ ਹੈ। ‘ਬੁੱਲਾ’ ਦਾ ਮਤਲਬ ਹੈ ਹਵਾ ਦਾ ਬੁੱਲਾ, ਅਰਥਾਤ ਇਕ ਦਮ ਆਇਆ ਤੇ ਚੱਲਿਆ ਗਿਆ ਹਵਾ ਦਾ ਤੇਜ ਝੋਂਕਾ, ਜਦੋਂ ਕਿ ‘ਬੁਲ੍ਹਾ’ ਨਾਂ ਹੈ ਇਕ ਅਠਾਰਵੀਂ ਸਦੀ ਵਿਚ, ਕਸੂਰ ਸ਼ਹਿਰ ਦੇ ਵਸਨੀਕ ਸੂਫ਼ੀ ਫ਼ਕੀਰ ਦਾ।

ਬਹੁਤ ਸਮਾ ਪਹਿਲਾਂ ਗੁਰਮੁਖੀ ਵਿਚ ਵੀ ਦੇਵ ਨਾਗਰੀ ਵਾਂਗ ਕੁਝ ਅੱਖਰ ਜਿਹਾ ਕਿ ਰ, ਹ, ਵ, ਯ, ਨ ਪੈਰਾਂ ਵਿਚ ਪਾਉਣ ਦਾ ਰਿਵਾਜ ਹੁੰਦਾ ਸੀ ਤੇ ਹੈ। ਕੁਝ ਸਮੇ ਤੋਂ ਪੰਜਾਬੀ ਲਿਖਤ ਵਿਚ ਇਹਨਾਂ ਦਾ ਰਿਵਾਜ ਘਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬੀ ਦੀ ਲਿਖਤ ਵਿਚ ਸਰਲਤਾ ਲਿਆਂਦੀ ਜਾ ਸਕੇ। ਹੁਣ ਆਮ ਤੌਰ ਤੇ ਦੋ ਹੀ ਅੱਖਰ ਪੈਰਾਂ ਵਿਚ ਵਰਤੇ ਜਾਂਦੇ ਹਨ: ਇਕ 'ਪੈਰ 'ਚ ਰਾਰਾ' ਤੇ ਦੂਜਾ 'ਪੈਰ 'ਚ ਹਾਹਾ'

ਘ, ਝ, ਢ, ਧ ਤੇ ਵਾਂਗ, ਹ ਵੀ ਜਦੋਂ ਸ਼ਬਦ ਦੇ ਆਰੰਭ ਵਿਚ ਆਵੇ ਤਾਂ ਇਸ ਦਾ ਪੰਜਾਬੀ ਉਚਾਰਨ ਅਨੁਸਾਰ ਪੂਰਾ ਉਚਾਰਨ ਹੁੰਦਾ ਹੈ; ਪਰ ਜਦੋਂ ਇਹ ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਆਵੇ ਤਾਂ ਇਹਨਾਂ ਦਾ ਉਚਾਰਨ ਹਿੰਦੀ ਉਰਦੂ ਵਾਂਗ ਅੱਧਾ ਹੋ ਜਾਂਦਾ ਹੈ। ਇਸ ਲਈ ਹਰੇਕ ਥਾਂ ਇਸ 'ਪੈਰ 'ਚ ਹਾਹਾ'  ਨੂੰ ਵਰਤਣ ਦੀ ਲੋੜ ਨਹੀ; ਪੂਰਾ ਲਿਖਣ ਨਾਲ਼ ਹੀ ਇਸ ਦੇ ਸਥਾਨ ਅਨੁਸਾਰ ਇਸ ਦਾ ਉਚਾਰਨ ਸਹੀ ਹੋ ਜਾਂਦਾ ਹੈ; ਜਿਵੇਂ ‘ਹਰੀ’ ਤੇ ‘ਰਹਿ’, ਘਰ ਤੇ ਰਘ, ਝੁਕ ਤੇ ਕੁਝ, ਢੱਕ ਤੇ ਕਢ, ਧੁੱਤ ਤੇ ਤੁਧ, ਭੱਸ ਤੇ ਸਭ ਵਿਚਲੇ ਰ, ਘ, ਝ, ਧ, ਢ ਦੇ ਦੋਹਾਂ ਵਿਚਲੇ ਇਹਨਾਂ ਅੱਖਰਾਂ ਦੇ ਉਚਾਰਨ ਵਿਚ ਫਰਕ ਹੈ ਪਰ ਲਿਖਤ ਵਿਚ ਇਹਨਾਂ ਦਾ ਅਸੀਂ ਅੱਧਾ ਰੂਪ ਨਹੀ ਲਿਖਦੇ। ਇਹ ਸਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਉਚਾਰਨ ਕੀ ਹੈ। ਏਸੇ ਤਰ੍ਹਾਂ ਹਰੇਕ ਥਾਂ ਸਾਨੂੰ 'ਪੈਰ 'ਚ ਹਾਹਾ'  ਅੱਧਾ ਬੇਲੋੜਾ ਵਰਤ ਕੇ ਸ਼ਬਦ ਜੋੜਾਂ ਦੀ ਔਖਿਆਈ ਵਿਚ ਵਾਧਾ ਕਰਨ ਦੀ ਕੋਈ ਮਜਬੂਰੀ ਨਹੀ। ਜਿਥੇ ਸਾਨੂੰ ਮਹਿਸੂਸ ਹੋਵੇ ਕਿ ਏਥੇ ਪੂਰਾ ਨਹੀ ਬੋਲਦਾ ਤਾਂ ਵੀ ਬੋਲਣ ਦੇ ਬਾਵਜੂਦ ਵੀ ਸ਼ਬਦ ਦੇ ਵਿਚਾਲ਼ੇ ਜਾਂ ਅੰਤ ਵਿਚ ਪੂਰਾ ਹੀ ਲਿਖਿਆ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ਼ ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਵਿਚ ਵਾਧਾ ਹੁੰਦਾ ਹੈ।

ਕੁਝ ਸੱਜਣ ਦਾ ਤਾਵੀ ਉਚਾਰਣ ਲਿਖਤ ਵਿਚ ਲਿਆਉਣ ਸਮੇ ਲੱਲੇ ਦੇ ਪੈਰ ਵਿਚ ਅੱਧੇ 'ਪੈਰ 'ਚ ਹਾਹਾ'  ਦੀ ਵਰਤੋਂ ਕਰਦੇ ਹਨ ਜੋ ਕਿ ਕਤਈ ਗ਼ਲਤ ਹੈ। ਇਸ ਵਾਸਤੇ ਬਹੁਤ ਸਮਾ ਪਹਿਲਾਂ ਡਾ. ਗੁਰਚਰਨ ਸਿੰਘ ਜੀ ਨੇ ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ, ਨੂੰ ਵਰਤੋਂ ਵਿਚ ਲਿਆ ਕੇ ਇਹ ਮਸਲਾ ਹੱਲ ਕਰ ਦਿਤਾ ਹੋਇਆ ਹੈ। ਇਸ ਬਾਰੇ ਹੋਰ ਭੰਬਲ਼ਭੂਸਾ ਪੈਦਾ ਕਰਨ ਦਾ ਕੋਈ ਲਾਭ ਨਹੀ।

ਬਹੁ ਗਿਣਤੀ ਵਿਚ ਲੇਖਕ ‘ਇਨ੍ਹਾਂ’ ਤੇ ‘ਉਨ੍ਹਾਂ’ ਨੂੰ ਇਸ ਰੂਪ ਵਿਚ ਲਿਖਦੇ ਹਨ ਤੇ ਮੈ ਵੀ ਦਹਾਕਿਆਂ ਤੱਕ ਇਸ ਤਰ੍ਹਾਂ ਹੀ ਲਿਖਦਾ ਆ ਰਿਹਾ ਸਾਂ ਪਰ ਕੁਝ ਸਾਲਾਂ ਤੋਂ ਸਮਝ ਆਈ ਹੈ ਕਿ ਇਹਨਾਂ ਦਾ ਸਰਲ ਰੂਪ ‘ਇਹਨਾਂ’ ਤੇ ‘ਉਹਨਾਂ’ ਹੀ ਠੀਕ ਹੈ।

ਇਸ ਤਰ੍ਹਾਂ ਲਿਖੇ ਜਾਂਦੇ ਕੁਝ ਸ਼ਬਦ ਉਦਾਰਹਨ ਵਜੋਂ ਇਸ ਪ੍ਰਕਾਰ ਹਨ:

'ਪੈਰ 'ਚ ਹਾਹਾ'  ਸਮੇਤ ਅਤੇ 'ਪੈਰ 'ਚ ਹਾਹਾ' ਤੋਂ ਬਿਨਾ ਪਰ ਵੱਖਰੇ ਅਰਥਾਂ ਵਿਚ ਲਿਖੇ ਜਾਣ ਵਾਲ਼ੇ ਕੁਝ ਸ਼ਬਦ

ਸਿਰਫ 'ਪੈਰ 'ਚ ਹਾਹਾ' ਨਾਲ਼ ਲਿਖੇ ਜਾਣ ਵਾਲ਼ੇ ਕੁਝ ਸ਼ਬਦ

'ਪੈਰ 'ਚ ਹਾਹਾ'  ਤੋਂ ਬਿਨਾ ਲਿਖੇ ਜਾਣ ਵਾਲ਼ੇ ਕੁਝ ਸ਼ਬਦ

ਜੜ੍ਹ ਜੜ ਮੜ੍ਹੀ ਲੜ
ਗੜ੍ਹੀ ਗੜੀ ਖੁਲ੍ਹ ਲੜੀ
ਗਲ੍ਹ ਗੱਲ ਖੁਲ੍ਹਾ ਕੁੜੀ
ਨਲ੍ਹ ਨਲ਼ ਪੜ੍ਹ ਲੜਨਾ
ਫੜ੍ਹ ਫੜ ਖੁਲ੍ਹ ਜੜਨਾ
ਫੜ੍ਹੀ ਫੜੀ ਕੜ੍ਹ ਜੁੜਨਾ
ਕੜ੍ਹੀ ਕੜੀ ਚੜ੍ਹ ਮੁੜਨਾ
ਪੜ੍ਹੀ ਪੜੀ ਚੜ੍ਹੀ ਮਾੜਾ
ਜੜ੍ਹੀ ਜੜੀ ਹੜ੍ਹ ਸਾੜਾ
ਖੜ੍ਹਨਾ ਖੜਨਾ ਗੜ੍ਹ ਮੋੜ
ਤਰ੍ਹਾਂ ਤਰਾਂ ਦ੍ਰਿੜ੍ਹ ਜੋੜ
ਚਲ਼੍ਹਾ ਚਲਾ ਦ੍ਰਿੜ੍ਹਤਾ  ਲੋੜ
ਬੁਲ੍ਹਾ ਬੁੱਲਾ ਚੜ੍ਹਤ ਪਿੜ
ਬੁਲ੍ਹ ਬੁੱਲ ਕੁੜ੍ਹ ਗਿੜ
ਜੜ੍ਹੀ ਜੜੀ ਮੜ੍ਹ ਗੇੜ
ਸੌ ਹੱਥ ਰੱਸਾ ਸਿਰੇ ਤੇ ਗੰਢ: ਜਿਥੇ ਪੂਰਾ ਯਕੀਨ ਨਾ ਹੋਵੇ ਕਿ ਪੈਰ ਵਿਚ 'ਪੈਰ 'ਚ ਹਾਹਾ' ਲਿਖਣਾ ਹੈ ਜਾਂ ਨਹੀ ਓਥੇ ਕਿਸੇ ਵੀ ਚੱਕਰ ਵਿਚ ਪੈਣ ਤੋਂ ਬਿਨਾ ਹੀ ਇਸ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ ਜਿਵੇਂ ਦੇ ਪੈਰ ਵਿਚ ਬਿੰਦੀ ਲਾ ਕੇ ਬਣਾਉਣ ਤੋਂ ਅਤੇ ਅਧਕ ਵਰਤਿਆਂ ਤੋਂ ਬਿਨਾ ਸਰ ਜਾਂਦਾ ਹੈ।

25/06/2012

ਇਸ ਵਿਸ਼ੇ ਤੇ ਹੋਰ ਲੇਖ:    
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ ਸੰਤੋਖ ਸਿੰਘ
ਕਿ–ਕ–ਕੇ
ਜਨਮੇਜਾ ਸਿੰਘ ਜੌਹਲ

  ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com