WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ

5_cccccc1.gif (41 bytes)

ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ ਠੀਕ ਨਹੀਂ ਹੈ।

ਆਦਿ ਕਾਲ ਤੋਂ ਹੀ ਮਨੁੱਖੀ ਬਿਰਤੀ ਕੁਦਰਤੀ ਰਹੱਸਾਂ ਨੂੰ ਜਾਨਣ ਦੀ ਰਹੀ ਹੈ। ਕਦੇ ਆਕਾਸ਼ ਦੀ ਜਾਣਕਾਰੀ, ਕਦੇ ਧਰਤੀ ਦੀ, ਕਦੇ ਧਰਤੀ ਹੋ ਹੇਠਾਂ ਦੀ ਤੇ ਕਦੇ ਆਕਾਸ਼ ਤੋਂ ਉੱਪਰ ਦੀ। ਮਨੁੱਖ ਹਮੇਸ਼ਾ ਤੋਂ ਹੀ ਜਗਿਆਸੂ ਪਰਵ੍ਰਿਤੀ ਦਾ ਮਾਲਕ ਰਿਹਾ ਹੈ। ਇਸੇ ਜਗਿਆਸਾ ਨੇ ਹੀ ਧਰਮ ਨੂੰ ਜਨਮ ਦਿੱਤਾ। ਜਦੋਂ ਮਨੁੱਖ ਜੰਗਲਾਂ ਵਿਚ ਦੂਜੇ ਜਾਨਵਰਾਂ ਵਾਂਗ ਰਹਿੰਦਾ ਸੀ ਤਾਂ ਕਦੇ ਆਕਾਸ਼ੀ ਬਿਜਲੀ ਦੀ ਚਮਕ ਤੇ ਕਦੇ ਮੀਂਹ ਝੱਖੜ ਦਾ ਡਰ, ਸੋ ਮਨੁੱਖ ਨੇ ਆਪਣੇ ਮਨ ਵਿਚ ਇਕ ਅਜਿਹੀ ਸ਼ਕਤੀ ਧਾਰ ਲਈ ਜਿਹੜੀ ਬਾਅਦ ਵਿਚ ਧਰਮ ਦੇ ਰੂਪ ਵਿਚ ਸਾਹਮਣੇ ਆਈ।

ਧਰਮ ਦਾ ਸਰੂਪ ਸਹਿਜੇ-ਸਹਿਜੇ ਵਿਕਸਿਤ ਹੋਣ ਲੱਗਾ ਅਤੇ ਕਾਅਦੇ ਕਾਨੂੰਨ ਬਨਣ ਲੱਗੇ। ਇਹਨਾਂ ਕਾਨੂੰਨਾਂ ਦਾ ਅਸਲ ਮਕਸਦ ਮਨੁੱਖ ਨੂੰ ਮੰਦੇ ਕੰਮਾਂ ਤੋਂ ਵਰਜਣਾ ਸੀ। ਪਰ ਬਦਕਿਸਮਤੀ ਇਹ ਹੋਈ ਕਿ ਹਾਕਮ ਧਿਰ ਜਿਨ੍ਹਾਂ ਨੇ ਇਹ ਕਾਨੂੰਨ ਬਣਾਉਣੇ ਸੀ, ਉਨ੍ਹਾਂ ਆਪਣੇ ਸਵਾਰਥ ਅਤੇ ਲਾਭ ਲਈ ਕਈ ਅਜਿਹੇ ਕਾਨੂੰਨ ਧਰਮ ਦੀ ਆੜ ਲੈ ਕੇ ਬਣਾ ਦਿੱਤੇ ਜਿਹੜੇ ਆਮ ਲੋਕਾਂ ਲਈ ਮੁਸੀਬਤ ਬਣ ਗਏ ਜਿਵੇਂ ਜਾਤ-ਪਾਤ, ਦਾਜ ਪ੍ਰਥਾ, ਬ੍ਰਾਹਮਣ, ਸ਼ੂਦਰ, ਵੈਸ ਦਾ ਵਿਤਕਰਾ, ਔਰਤ ਨੂੰ ਗ਼ੁਲਾਮ ਰੱਖਣਾ, ਧਾਰਮਕ ਜਗ੍ਹਾ ਤੇ ਨੀਵੀਆਂ ਜਾਤਾਂ ਨੂੰ ਜਾਣ ਤੇ ਪਾਬੰਦੀ, ਸਤੀਪ੍ਰਥਾ, ਜਾਤ ਦੇ ਆਧਾਰ ਤੇ ਕੰਮਾਂ ਦੀ ਵੰਡ ਆਦਿਕ।

ਅਜੋਕੇ ਸਮੇਂ ਇਹ ਕਾਨੂੰਨ ਵਿਕਰਾਲ ਰੂਪ ਧਾਰਨ ਗਏ ਹਨ। ਜਿਵੇਂ-ਜਿਵੇਂ ਮਨੁੱਖ ਦੇ ਦਿਮਾਗ ਨੇ ਵਧੇਰੇ ਕੰਮ ਕਰਨਾ ਆਰੰਭ ਕੀਤਾ ਤਾਂ ਧਾਰਮਕ ਕੱਟੜਤਾ ਤੇ ਪਾਖੰਡਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਹਿੰਦੂ ਧਰਮ ਵਿਚ ਅੱਤ ਦੇ ਅੰਧਵਿਸ਼ਵਾਸ ਤੇ ਵਹਿਮ-ਭਰਮ ਪੈਦਾ ਹੋ ਗਏ ਤਾਂ ਗੁਰੁ ਨਾਨਕ ਸਾਹਿਬ ਨੇ ਸਿੱਖੀ ਦਾ ਉਪਦੇਸ਼ ਦੇ ਕੇ ਇਹਨਾਂ ਵਹਿਮਾਂ ਤੋਂ ਜਗਤ ਨੂੰ ਬਚਾਇਆ।

ਔਰਤ ਨੂੰ ਬਰਾਬਰ ਦਾ ਦਰਜਾ ਦਵਾਉਣ ਲਈ ਆਵਾਜ਼ ਬੁਲੰਦ ਕੀਤੀ। ਜਨੇਊ ਪਾਉਣ ਤੋਂ ਇਨਕਾਰ ਕਰਕੇ ਪਰਮਾਤਮਾ ਦੇ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਹਰਿਦੁਆਰ ਸੂਰਜ ਤੋਂ ਪੁੱਠੇ ਪਾਸੇ ਪਾਣੀ ਦੇ ਕੇ ਲੋਕਾਂ ਨੂੰ ਤਰਕਸ਼ੀਲਤਾ ਦਾ ਪਾਠ ਪੜ੍ਹਾਇਆ।

ਪਰ...., ਅਫ਼ਸੋਸ, ਅੱਜ ਬਾਬੇ ਨਾਨਕ ਦੇ ਧਰਮ ਨੂੰ ਮੁੜ ਕੇ ਦੁਬਾਰਾ ਅੰਧਵਿਸ਼ਵਾਸਾਂ ਦੇ ਦਲ-ਦਲ ਵਿਚ ਸੁੱਟਿਆ ਜਾ ਰਿਹਾ ਹੈ। ਧਰਮ ਦੇ ਨਾਮ ਦੇ ਫੋਕਟ ਆਡੰਬਰ-ਪਾਖੰਡ ਹਾਵੀ ਹੁੰਦੇ ਜਾ ਰਹੇ ਹਨ। ਧਾਰਮਕ ਆਗੂਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਭੇਖ ਬਣਾ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।

“ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ॥
ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰਿ ਕੇ ਉਪਦੇਸ॥”

ਕਿਸੇ ਭੇਖ ਦੀ ਲੋੜ ਨਹੀਂ। ਕੇਵਲ ਸੱਚੇ ਮਨ ਨਾਲ ਪਰਮਾਤਮਾ ਨਾਲ ਪ੍ਰੇਮ ਕੀਤਿਆਂ ਪਰਮਾਤਮਾ/ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ।

“ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥”

ਬਾਹਰੀ ਭੇਖਾਂ ਨਾਲ ਜਾਂ ਬਨਾਉਟੀ ਸਮਾਧੀ ਲਗਾ ਕੇ ਪ੍ਰਭੂ ਦੀ ਪ੍ਰਾਪਤੀ ਸੰਭਵ ਨਹੀਂ ਹੈ। ਜੰਗਲਾਂ ਵਿਚ ਜਾ ਕੇ ਤੱਪ ਕਰਕੇ, ਪੁੱਠੇ ਲਟਕ ਕੇ ਜਾਂ ਪਿੰਡੇ ਤੇ ਸੁਆਹ ਮੱਲ੍ਹ ਕੇ ਪ੍ਰਭੂ ਦੀ ਦਰਗ਼ਾਹ ਵਿਚ ਸਫ਼ਲਾ ਨਹੀਂ ਹੋਇਆ ਜਾ ਸਕਦਾ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਫੁਰਮਾਨ ਕਰਦੇ ਹਨ:

“ਕਾਹੇ ਰੇ ਬਨ ਖੋਜਨ ਜਾਈ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥”

ਗੁਰੂ ਜੀ ਮਨੁੱਖ ਨੂੰ ਕਹਿ ਰਹੇ ਹਨ ਕਿ, “ਹੇ ਭਾਈ, ਤੂੰ ਪ੍ਰਭੂ ਨੂੰ ਖੋਜਨ ਲਈ ਬਨ ਭਾਵ ਜੰਗਲਾਂ ਵਿੱਚ ਕਿਉਂ ਜਾ ਰਿਹਾ ਹੈਂ? ਉਹ ਪਰਮਾਤਮਾ ਤਾਂ ਤੇਰੇ ਨਾਲ ਵੱਸਦਾ ਹੈ ਤੇਰੇ ਮਨ ਅੰਦਰ ਵੱਸਦਾ ਹੈ ਅਤੇ ਸਾਰਿਆਂ ਵਿਚ ਨਿਵਾਸ ਕਰਦਾ ਹੈ। ਫਿਰ ਜੰਗਲ ਵਿਚ ਜਾਣ ਦਾ ਕੀ ਲਾਭ...?

“ਘਰਿ ਹੀ ਮਹਿ ਅੰਮ੍ਰਿਤ ਭਰਿਪੂਰ ਹੈ ਮਨਮੁਖਾ ਸਾਦਿ ਨਾ ਪਾਇਆ॥”

ਭਗਤ ਕਬੀਰ ਦੀ ਪੂਰੀ ਜਿ਼ੰਦਗੀ ਕਾਸ਼ੀ ਵਿਚ ਰਹੇ ਪਰ ਅੰਤਮ ਸਮੇਂ ਮਗਹਰ ਵਿਚ ਆਣ ਨਿਵਾਸ ਕੀਤਾ ਕਿਉਂਕਿ ਲੋਕਾਂ ਦਾ ਵਿਸ਼ਵਾਸ ਸੀ ਕਿ ਜਿਹੜਾ ਵਿਅਕਤੀ ਮਗਹਰ ਵਿਚ ਮਰਦਾ ਹੈ ਉਹ ਨਰਕ ਨੂੰ ਜਾਂਦਾ ਹੈ ਅਤੇ ਜਿਹੜਾ ਵਿਅਕਤੀ ਕਾਸ਼ੀ ਵਿਚ ਮਰਦਾ ਹੈ ਉਹ ਸਵਰਗ ਵਿਚ ਜਾਂਦਾ ਹੈ। ਇਸ ਵਹਿਮ ਨੂੰ ਤੋੜਨ ਲਈ ਕਬੀਰ ਜੀ ਅੰਤਮ ਸਮੇਂ ਮਗਹਰ ਵਿਚ ਚਲੇ ਗਏ।

"ਕਹਤੁ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ ॥
ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥"

ਹੈ ਕੋਈ ਐਸਾ ਮਹਾਂਪੁਰਸ਼ ਜਿਹੜਾ ਲੋਕਾਂ ਨੂੰ ਇਸ ਤਰੀਕੇ ਨਾਲ ਵਹਿਮਾਂ ਤੋਂ ਦੂਰ ਕਰਨ ਲਈ ਪਹਿਲ ਕਰੇ। ਸ਼ਾਇਦ ਨਹੀਂ।

“ਛੂਟੈ ਭਰਮੁ ਮਿਲੈ ਗੋਬਿੰਦ॥”

ਜਿਸ ਵੇਲੇ ਮਨ ਵਿਚਲੇ ਭਰਮ/ਅੰਧਵਿਸ਼ਵਾਸਾਂ ਦਾ ਖਾਤਮਾ ਹੁੰਦਾ ਹੈ ਉਸ ਵੇਲੇ ਹੀ ਗੋਬਿੰਦ ਭਾਵ ਗੁਰੂ ਨੂੰ ਪਾਇਆ ਜਾ ਸਕਦਾ ਹੈ। ਪਰ ਜੇਕਰ ਫੋਕੇ ਕਰਮ-ਕਾਂਡਾ, ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਵਿਚ ਹੀ ਫ਼ਸੇ ਰਹੇ ਤਾਂ ਪਰਮਾਤਮਾ ਨੂੰ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?

ਵੀਰਵਾਰ ਨੂੰ ਕਪੜੇ ਨਾ ਧੋਣਾ, ਸ਼ਨੀਵਾਰ ਨੂੰ ਸਿਰ ਦੇ ਵਾਲ ਨਾ ਧੋਣਾ, ਕਰਵਾਚੋਥ, ਇਕਾਦਸ਼ੀ ਦੇ ਵਰਤ, ਰੱਖੜੀ, ਦੀਵਾਲੀ, ਪੱਥਰ ਪੂਜਾ, ਰੁੱਖਾਂ ਦੀ ਪੂਜਾ ਆਦਿਕ ਗੈ਼ਰ ਵਿਗਿਆਨਕ ਕੰਮ ਕਰਕੇ ਅਸੀਂ ਆਪਣੇ ਆਪ ਨੂੰ ਕਈ ਵਾਰ ਹਾਸੇ ਦਾ ਪਾਤਰ ਬਣਾ ਲੈਂਦੇ ਹਾਂ।

ਨਿਰਜ਼ਲਾ ਇਕਾਦਸ਼ੀ ਵਾਲੇ ਦਿਨ ਗੁਰਦੁਆਰਿਆਂ/ਮੰਦਰਾਂ ਵਿਚ ਮਿੱਟੀ ਦੇ ਘੜਿਆਂ, ਝਾੜੂਆਂ ਅਤੇ ਖ਼ਰਬੂਜਿਆਂ-ਅੰਬਾਂ ਦੇ ਢੇਰ ਲੱਗ ਜਾਂਦੇ ਹਨ ਪਰ ਕਿਸੇ ਹੋਰ ਦਿਨ ਅਸੀਂ ਆਪਣੇ ਘਰ ਤੇ ਦਰਵਾਜੇ ਤੇ ਆਏ ਭੁੱਖੇ ਵਿਅਕਤੀ ਨੂੰ ਪਾਣੀ ਦਾ ਗਿਲਾਸ ਨਹੀਂ ਪਿਆਉਂਦੇ। ਇਸੇ ਤਰ੍ਹਾਂ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਅਸੀਂ ਰਾਹ ਜਾਂਦੇ ਲੋਕਾਂ ਨੂੰ ਧੱਕੇ ਨਾਲ ਜਲ ਛਕਾਉਂਦੇ ਹਨ (ਭਾਵੇਂ ਵਿਚਾਰਾ ਲੱਖ ਮਨ੍ਹਾਂ ਕਰੇ) ਪਰ ਗੁਰੂ ਦਾ ਪ੍ਰਸ਼ਾਦਿ ਕਹਿ ਕੇ ਬਦੋਬਦੀ ਛਕਾਈ ਜਾਂਦੇ ਹਾਂ। ਪਰ ਅਗਲੇ ਦਿਨ ਜੇ ਕੋਈ ਰਿਕਸ਼ਾਚਾਲਕ ਜਾਂ ਸਬਜੀ ਦੀ ਰੇਹੜੀ ਵਾਲਾ ਸਾਡੇ ਘਰੋਂ ਪਾਣੀ ਮੰਗ ਲਵੇ ਤਾਂ ਅਸੀਂ ਇਵੇਂ ਅੱਖਾਂ ਦਿਖਾਉਂਦੇ ਹਾਂ ਜਿਵੇਂ ਵਿਚਾਰੇ ਨੇ ਸਾਥੋਂ ਘਰ ਦੀ ਚਾਬੀ ਮੰਗ ਲਈ ਹੋਵੇ।

ਅਸੀਂ ਬੱਸ, ਰੇਲ ਜਾਂ ਕਿਤੇ ਹੋਰ ਭਿੱਖਿਆ ਮੰਗ ਰਹੇ ਕਿਸੇ ਜੁਆਨ ਵਿਹਲੜ ਭਿਖਾਰੀ ਨੂੰ ਤਾਂ 2-4 ਰੁਪਏ ਦੇ ਦਿੰਦੇ ਹਾਂ ਪਰ ਜੇ ਮਿਹਨਤ ਕਰਕੇ ਆਪਣਾ ਪੇਟ ਪਾਲਣ ਵਾਲਾ ਰਿਕਸ਼ਾ ਚਾਲਕ, ਸਬਜੀ ਵਾਲਾ ਜਾਂ ਕੋਈ ਹੋਰ ਮਜਦੂਰ ਆਪਣੀ ਮਿਹਨਤ ਮੰਗਦਾ ਹੈ ਤਾਂ ਰਿਕਸ਼ੇ ਵਾਲੇ ਨੂੰ ਕਹਿੰਦੇ ਹਾਂ 10 ਰੁਪਏ ਨਹੀਂ 5 ਲੈ ਲਈਂ, ਸਬਜੀ ਵਾਲੇ ਨਾਲ 1-2 ਰੁਪਏ ਪਿੱਛੇ ਬਹਿਸ ਕਰਦੇ ਹਾਂ, ਮਜਦੂਰ ਨੂੰ ਦਿਹਾੜੀ ਦੇ ਪੈਸੇ ਦੇਣ ਲਈ ਕਈ-ਕਈ ਚੱਕਰ ਕਟਾਉਂਦੇ ਹਾਂ, ਇਹ ਗਲਤ ਹੈ।

ਜਿਤਨੇ ਪੈਸੇ ਵਰਤ ਵਾਲੇ ਦਿਨ ਫਰੂਟ ਤੇ ਖਰਚ ਕਰਦੇ ਹਾਂ ਉਤਨੇ ਪੈਸੇ ਜੇਕਰ ਧਾਰਮਿਕ ਲਿਟਰੇਚਰ ਜਾਂ ਕਿਸੇ ਪੁਸਤਕ ਤੇ ਖਰਚ ਕੀਤੇ ਜਾਣ ਤਾਂ ਚੰਗਾ ਹੈ। ਇਕਾਦਸ਼ੀ ਵਾਲੇ ਦਿਨ ਘੜੇ, ਝਾੜੂ ਅਤੇ ਅੰਬ ਖਰਬੂਜੇ ਦੀ ਜਗ੍ਹਾਂ ਤੇ 200 ਰੁਪਏ ਧਾਰਮਿਕ ਰਸਾਲਿਆਂ ਦੇ ਚੰਦਿਆਂ ਤੇ ਖਰਚ ਕਰ ਦਿਓ ਤਾਂ ਵਧੀਆ ਹੈ।

ਛਬੀਲ ਵਾਲੇ ਦਿਨ ਪਾਣੀ ਦੀ ਸੇਵਾ ਦੀ ਜਗ੍ਹਾ ਤੇ ਆਪਣੇ ਘਰ ਸਾਹਮਣੇ ਇਕ ਠੰਡੇ ਪਾਣੀ ਦਾ ਕੂਲਰ ਲਗਵਾ ਦਿਓ ਤਾਂ ਪੂਰੀ ਗਰਮੀ ਲਈ ਆਉਣ-ਜਾਣ ਵਾਲਿਆਂ ਲਈ ਠੰਡਾ ਪਾਣੀ ਪੀਣ ਲਈ ਮਿਲ ਜਾਇਆ ਕਰੇ। ਕਿਸੇ ਭਿਖਾਰੀ ਨੂੰ 2-4 ਰੁਪਏ ਦੇਣ ਦੀ ਬਜਾਇ ਕਿਸੇ ਰਿਕਸ਼ੇ ਵਾਲੇ, ਸਬਜੀ ਵਾਲੇ ਨੂੰ ਪੂਰੇ ਪੈਸੇ ਦਿੱਤੇ ਜਾਣ ਤਾਂ ਵਧੇਰੇ ਪੁੰਨ ਲੱਗ ਸਕਦਾ ਹੈ।

ਅੰਤ ਵਿਚ ਲੋੜ ਹੈ ਕਿ ਅਸੀਂ ਧਰਮ ਵਿਚ ਸ਼ਰਧਾ ਤਾਂ ਰੱਖੀਏ ਪਰ ਫਿਜੂਲ ਕਰਮਕਾਂਡ ਅਤੇ ਅੰਧਵਿਸ਼ਵਾਸ਼ਾਂ ਤੋਂ ਸੁਚੇਤ ਹੋਈਏ। ਵਹਿਮਾਂ-ਭਰਮਾਂ ਵਿਚ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਅਜਾਈਂ ਨਾ ਖਰਾਬ ਕਰੀਏ। ਆਪਣੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾਈਏ।

ਗਿਆਨੀ ਅਮਰੀਕ ਸਿੰਘ
ਮੁੱਖ ਗ੍ਰੰਥੀ, ਗੁ: ਸਾਹਿਬ ਪਾਤਸ਼ਾਹੀ 6ਵੀਂ, ਥਾਨੇਸਰ, ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ)।
ਮੋਬਾ: +91 98961 61534

05/08/2012


ਅੰਧੀ ਸ਼ਰਧਾ ਗਿਆਨ ਵਿਹੂਣੀ
ਗਿਆਨੀ ਅਮਰੀਕ ਸਿੰਘ, ਕੁਰੂਕਸ਼ੇਤਰ
ਗੋਲੇ ਕਬੂਤਰਾਂ ਦਾ ਪਰਵਾਸ
ਬੀ.ਐੱਸ. ਢਿੱਲੋਂ ਐਡਵੋਕੇਟ
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ ਤਾਰਿਆਂ ਦੀ ਨਿੰਮੀ ਨਿੰਮੀ ਲੋਅ
ਭਵਨਦੀਪ ਸਿੰਘ ਪੁਰਬਾ
ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ
ਬੀ.ਐੱਸ. ਢਿੱਲੋਂ ਐਡਵੋਕੇਟ
ਵਿਗਿਆਨ ਦੀ ਪੜਾਈ, ਪੰਜਾਬੀ ਅਤੇ ਅੰਗਰੇਜ਼ੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ਲ ਸਿੱਖਿਆ ਦੀ ਭਾਸ਼ਾ
ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੈਰ ਵਾਲ਼ੇ ਹਾਹੇ ਦੀ ਅਯੋਗ ਵਰਤੋਂ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ
ਸੁਖਵੰਤ ਹੁੰਦਲ
ਗਊ ਹੱਤਿਆ ਬਨਾਮ ਨਿਰਦੋਸ਼ ਹੱਤਿਆ
ਰਿਸ਼ੀ ਗੁਲਾਟੀ, ਐਡੀਲੇਡ
ਲੱਚਰ ਗਾਇਕੀ ਲਈ ਜਿੰਮੇਵਾਰ ਲੋਕ
ਰਾਜੂ ਹਠੂਰੀਆ
ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ
ਸਾਧੂ ਬਿਨਿੰਗ
ਸੁਨੇਹਾ ਆਇਆ ਫੁੱਲਾਂ ਦਾ - ੨
ਜਨਮੇਜਾ ਸਿੰਘ ਜੌਹਲ
ਮੇਜਰ ਮਾਂਗਟ ਨਾਲ ਇਕ ਮੁਲਾਕਾਤ
ਡਾ: ਅਮ੍ਰਿਤਪਾਲ ਕੌਰ
ਡੇਰਾਵਾਦ ਵਿਰੋਧੀ ਲਹਿਰ ਦੇ ਵਧਦੇ ਕਦਮ
ਡਾ ਗੁਰਮੀਤ ਸਿੰਘ “ਬਰਸਾਲ”, ਕੈਲੇਫੋਰਨੀਆਂ
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com