WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)

 

5_cccccc1.gif (41 bytes)

ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ ਵਾੜ ਹੀ ਖੇਤ ਨੂੰ ਖਾ ਰਹੀ ਹੈ ਹਰ ਕੋਈ ਕਹਿੰਦਾ ਹੈ," ਮੈਂ ਤਾਂ ਬੜਾ ਚੰਗ੍ਹਾ ਹਾਂ ਬਾਕੀ ਸਾਰੀ ਦੁਨੀਆਂ ਇਹੋਂ ਜਿਹੀ ਹੋ ਸਕਦੀ ਹੈ " ਜੋਂ ਵੀ ਦੁਨੀਆਂ ਤੇ ਸਿਧਾ-ਪੁਠਾ ਹੋ ਰਿਹਾ ਹੈ ਜੁੰਮੇਵਾਰ ਇਸੇ ਨੂੰ ਠਹਿਰਾਇਆ ਜਾਵੇਗਾ

ਔਰਤ ਤਾਂ ਪਿਉ, ਭਰਾ, ਪਤੀ, ਪੁੱਤਰ ਸਮਾਜ ਦੀਆਂ ਨਜ਼ਰਾਂ ਵਿਚ ਗੁਲਾਮ ਹੈ ਗੁਲਾਮ ਨੂੰ ਡਰਾ, ਧਮਕਾ ਕੇ ਜ਼ੋਰ-ਜ਼ਬਰਦਸਤੀ ਨਾਲ ਰੱਖਿਆ ਜਾਂਦਾ ਹੈ ਹਰ ਮਰਦ ਇਸ ਨੂੰ ਆਪਣੀ ਜਾਇਦਾਦ ਸਮਝਦਾ ਹੈ ਫੈਸਲਾਂ ਔਰਤਾਂ ਨੇ ਕਰਨਾ ਹੈ ਕਿਨੀ ਕੁ ਹੋਰ ਤਾਨਾਸ਼ਾਹੀ ਸਹਣੀ ਹੈ ਅਜੇ ਤਾਂ ਮੈਂ ਮਰਦ ਦੀ ਅਸਲੀ ਕਰਤੂਤ ਢੱਕੀ ਹੋਈ ਹੈ ਕੁੜੀਆਂ ਦੇ ਮਾਪੇ ਬੇਗਾਨੇ ਮਰਦਾ ਤੋਂ ਆਪਣੀਆਂ ਧੀਆਂ-ਭੈਣਾਂ ਆਂਏਂ ਲੁਕਾਉਂਦੇ ਹਨ ਜਿਵੇਂ ਮੱਖੀਆਂ ਤੋਂ ਮਿੱਠਾਂ ਲਕੋਈਦਾ ਹੈ ਹਰ ਤਰੀਕੇ ਨਾਲ ਧੀਆਂ-ਭੈਣਾਂ ਨੂੰ ਸਮਝਾਂਉਂਦੇ ਹਨ ਸਿਰ ਢੱਕੋਂ, ਨੀਵੀ ਪਾ ਕੇ ਚੱਲੋਂ ਐਧਰ-ਉਧਰ ਤਾਕ-ਝਾਕ ਨਾਂ ਕਰੋਂ ਘੱਟ ਹੱਸੋਂ ਕਿਤੇ ਚੜ੍ਹਦੀ ਉਮਰੇ ਫਿਸਲ ਨਾਂ ਜਾਣ

ਕੀ ਮੁੰਡਿਆ ਨੂੰ ਵੀ ਇਹ ਸਾਰਾਂ ਕੁੱਝ ਸਮਝਾਂਇਆ ਜਾਂਦਾ ਹੈ ਜੁਵਾਨੀ ਵਿਚ ਹੀ ਉਠਦੀਆਂ ਕੁੜੀਆਂ ਨੂੰ ਮਰਦ ਵੱਡੀ ਉਮਰ ਦੇ ਨਜ਼ਇਜ਼ ਤਰੀਕੇ ਨਾਲ ਵਗਲ ਕੇ, ਜੋਂ ਕਾਮ ਵਿਚ ਰੁਜਾਉਂਦੇ, ਭਰਮਾਉਂਦੇ, ਭਟਕਾਉਂਦੇ ਹਨ ਗੁਆਂਢੀ ਹੀ ਅੱਡੀਆਂ ਚੁਕ-ਚੁਕ, ਚਿਟੀਆਂ ਦਾੜੀਆਂ ਵਾਲੇ ਵੀਗੁਆਂਢੀ ਦੀਆਂ ਧੀਆਂ-ਭੈਣਾਂ ਔਰਤਾਂ ਦੇ ਹੁਸਨ ਦੇ ਨਜ਼ਾਰੇ ਤੱਕਦੇ ਹਨ ਨਵੀਆਂ ਹੋ ਰਹੀਆਂ ਜੁਵਾਨ ਕੁੜੀਆਂ ਦੇ ਰਾਹਾਂ ਵਿਚ ਖੜ੍ਹਦੇ ਹਨ ਸਾਰੀ ਦਿਹਾੜੀ ਕੁੜੀਆਂ ਦੇ ਪਿਛੇ ਹੀ ਚੱਕਰ ਲਾਉਂਦੇ ਹਨ ਕੁੜੀਆਂ ਨੂੰ ਸੀਟੀਆਂ ਮਾਰਦੇ ਹਨ ਕਈ ਤਾਂ ਨੰਗੇ ਪਿੰਡੇ ਵੀ ਘੁੰਮਦੇ ਹਨ ਜੇ ਕਿਤੇ ਕੱਲੀ ਧੱਕੇ ਚੜ੍ਹ ਜਾਵੇ ਤਾਂ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਜੇ ਬੇਗਾਨੀ ਔਰਤ ਨਾਲ ਗੱਲ਼ਾਂ ਕਰਨ ਦਾ ਮੌਕਾਂ ਮਿਲੇ ਤਾਂ ਔਰਤ ਦੀਆਂ ਤਰੀਫ਼ ਤੇ ਕਾਂਮ ਦੇ ਬਾਰੇ ਗੱਲ਼ਾਂ ਫੁਰਦੀਆਂ ਹਨ ਘਰ ਗ੍ਰਹਿਸਤੀ ਖ਼ਰਾਬ ਕਰਨ ਲਈ, ਰਾਂਝੇ ਵਾਂਗ ਕੁੜੀਆਂ ਦੇ ਸਹੁਰੇ ਘਰਾਂ ਤੱਕ ਪਹੁੰਚ ਜਾਂਦੇ ਹਨ ਜੇ ਕਦੇ ਕਿਤੇ ਊਚ-ਨੀਚ ਹੁੰਦੀ ਹੈ, ਸਾਰੀ ਬਦਨਾਮੀ ਕੁੜੀ ਦੀ ਹੁੰਦੀ ਹੈ ਮੁੰਡੇ ਨਾਤਾਂ ਧੋਤਾ ਉਹੋਂ ਜਿਹਾ ਹੋ ਜਾਂਦਾ ਹੈ ਨਾਂ ਪੈਰ ਭਾਰੀ ਹੋਣ ਦੀ ਬਦਨਾਮੀ ਇਹੋ ਜਿਹੇ ਲੰਡਰ ਹੀ ਗੀਤਕਾਰ ਬਣ ਜਾਂਦੇ ਹਨ ਉਹੋਂ ਜਿਹੇ ਹੀ ਗੀਤ ਗਾਉਣ ਵਾਲੇ ਹਨ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਨੇ ਹੀ ਸੁਣਨਾ ਹੈ ਜਿਨ੍ਹਾਂ ਦੀਆਂ ਤਰੀਫ਼ਾਂ ਤੇ ਲਿਖਿਆ ਗਿਆ ਹੈ ਇਹੋਂ ਜਿਹੇ ਗਾਣੇ ਤਾਂਹੀ ਹਿਟ ਹੁੰਦੇ ਹਨ

ਕੀ ਕਦੇ ਕਿਸੇ ਔਰਤ ਨੂੰ ਵੀ ਗਲੀ, ਨੁਕਰ, ਪਹੇ ਵਿਚ ਇਹ ਮਰਦਾ ਵਾਲੇ ਚੱਜ ਕਰਦੀ ਨੂੰ ਦੇਖਿਆ ਹੈ? ਕੋਈ ਵੀ ਔਰਤ ਮਰਦ ਨੂੰ ਢਾਅਕੇ ਬਲਾਤਕਾਰ ਨਹੀਂ ਕਰਦੀ ਨਾਂ ਹੀ ਉਸ ਦਾ ਮਰਦਾਊ ਪਣ ਇਸ ਤਰ੍ਹਾਂ ਕਰਨ ਨਾਲ ਜਾਗਦਾ ਹੈ ਉਦਾ ਤਾਂ ਇਹ ਜ਼ਨਾਨੀ ਤੋਂ ਵੀ ਡਰ ਜਾਂਦਾ ਹੈ ਥੋੜੀ ਜਿਹੀ ਘੁਰਕੀ ਲੈ ਕੇ ਪਵੇ ਤੀਮੀ ਮੁਹਰੇ ਮਾਊਂ ਬਣ ਜਾਂਦੇ ਹੈ ਹੱਥ ਬੰਨ ਦਿੰਦਾ ਹੈ ਕਈ ਤਾਂ ਵਿਚਾਰੇ ਆਪਣੀ ਜ਼ਨਾਨੀ ਮੁਹਰੇ ਚੂੰ ਨਹੀਂ ਕਰਦੇ ਬੱਚਿਆਂ ਨੂੰ ਵੀ ਕਹਿੰਦੇ ਹਨ," ਤੇਰੀ ਮਾਂ ਨੁੰ ਇਹ ਗੱਲ ਦੱਸਣੀ ਨਹੀਂ ਹੈ ਦਫ਼ਾ ਪੱਟ ਕੇ ਰੱਖ ਦੇਵੇਗੀ "  

ਚੁਬਾਰੇ ਵਿਚੋਂ ਸਾਰਾ ਚਾਰ-ਚਫ਼ੇਰਾ ਦਿਸਦਾ ਹੈ ਸਵੇਰੇ ਛੇ ਵਜੇ ਦਾ ਸਮਾਂ ਸੀ ਬਾਹਰ ਮੂੰਹ ਹਨੇਰਾ ਸੀ ਅਪਰੈਲ ਦਾ ਮਹੀਨਾ ਸੀ ਚੁਬਾਰੇ ਦੀ ਬਾਰੀ ਖੁੱਲੀ ਸੀ ਭਾਈ ਜੀ ਪਾਠ ਕਰਦਾ ਸਪੀਕਰ ਵਿਚ ਸੁਣ ਰਿਹਾ ਸੀ ਨਾਲ ਵਾਲੀ ਗੁਆਂਢਣ ਦੇ ਘਰ ਇਕ ਬੰਦਾ ਹੱਥ ਵਿਚ ਹਵਾਈ-ਚਪਲਾਂ ਫੜੀ ਕੋਠੋ ਤੋਂ ਉਸ ਦੇ ਵਿਹੜੇ ਵਿਚ ਉਤਰਿਆ ਇਹ ਉਸ ਦਾ ਗੁਆਂਢੀ ਹੀ ਸੀ ਉਸ ਦਾ ਹੀ ਹਮ ਉਮਰ ਛੜਾ ਸੀ ਉਸ ਦਾ ਪਤੀ ਬਾਹਰਲੇ ਦੇਸ਼ ਗਏ ਨੂੰ ਮਹੀਨਾ ਹੀ ਹੋਇਆ ਸੀ ਪਹਿਲਾਂ ਤਾਂ ਕਾਫ਼ੀ ਘੁਸਰ-ਮੁਸਰ ਜਿਹੀ ਸੁਣੀ ਫਿਰ ਇਕ ਦਮ ਚੁੱਪੀ ਹੋ ਗਈ ਮੈਂ ਇਹ ਸਾਰਾ ਸੀਨ ਅੱਖੀਂ ਦੇਖਿਆ ਤੇ ਆਪਣੇ ਪਤੀ ਨੂੰ ਜਗਾਇਆ ਉਸ ਨੂੰ ਦੱਸਿਆ ਜਿਉਂ ਹੀ ਉਹ ਬੰਦਾ ਕਮਰੇ ਵਿਚੋਂ ਬਾਹਰ ਆਇਆ ਤਾਂ ਇਸ ਨੇ ਹਾਕ ਮਾਰ ਦਿਤੀ," ਉਏ ਤੂੰ ਗੁਆਂਢੀਆਂ ਦੇ ਹੀ ਕੋਠੇ ਟੱਪਦਾ ਫਿਰਦਾ ਦਿਨ ਦਿਹਾੜੇ ਪਾੜ ਲਈ ਜਾਂਦਾ ਹੈ " ਉਸ ਬੰਦੇ ਨੇ ਆਪਣੇ ਮੂੰਹ ਤੇ ਉਗਲੀ ਰੱਖ ਕੇ ਚੁਪ ਰਹਿੱਣ ਲਈ ਕਿਹਾ ਆਪ ਥੱਲੇ ਦੀ ਬਾਹਰ ਫਿਰਨੀ ਤੇ ਗਿਆ ਕਹਿੰਦਾ," ਮੈਂ ਆਸ਼ਕ ਹਾਂ, ਚੋਰ ਨਹੀਂ " ਕਿਆ ਆਸ਼ਕੀ ਹੈ ਉਸ ਔਰਤ ਨੂੰ ਪਤਾ ਲੱਗ ਗਿਆ, ਤਾਂ ਉਹ ਮੇਰੇ ਕੋਲ ਦਪਿਹਰ ਨੂੰ ਆ ਗਈ ਉਸ ਨੇ ਕਿਹਾ," ਬੰਦਾ ਸਿਰ ਤੇ ਨਾਂ ਹੋਵੇ ਤਾਂ ਮੱਹਲੇ ਵਾਲੇ ਹੀ ਔਰਤ ਨੂੰ ਰੰਡੀ ਬਣਾ ਕੇ ਰੱਖ ਦਿੰਦੇ ਹਨ ਇਸ ਨੇ ਮੈਨੂੰ ਧਮਕੀ ਵੀ ਦਿੱਤੀ ਹੈ,' ਜੇ ਸਿਧੀ ਤਰ੍ਹਾਂ ਨਹੀਂ ਮੰਨਦੀ, ਮੈਂ ਤੇਰੇ ਘਰ ਵਾਲੇ ਨੂੰ ਸਨੇਹਾ ਭੇਜ ਦੇਣਾ ਹੈ,' ਇਹ ਨਿਆਣਾ ਵੀ ਮੇਰਾ ਹੈ ਤੂੰ ਮੇਰੇ ਨਾਲ ਸ਼ੁਰੂ ਤੋਂ ਹੀ ਘੁਲੀ-ਮਿਲੀ ਹੋਈ ਹੈ ਸੋਚ ਲੈ, ਘਰ ਖ਼ਰਾਬ ਕਰਨਾ ਜਾਂ ਵੱਸਦਾ ਰੱਖਣਾ ਹੈ ਉਸ ਦੇ ਹੁੰਦੇ ਵੀ ਤੂੰ ਮੇਰੇ ਨਾਲ ਗੱਲਾਂ ਮਾਰਦੀ ਰਹੀ ਹੈ ਮੈਂ ਤੈਨੂੰ ਪਿਆਰ ਕਰਦਾ ਹਾਂ ਤੂੰ ਵੀ ਮੌਜ਼ ਕਰ, ਤੇਰਾ ਕਿਹੜਾ ਕੁੱਛ ਘੱਸਦਾ ਹੈ ' ਤੂੰ ਹੀਂ ਦੱਸ ਮੈਂ ਕੀ ਕਰਦੀ? ਹੁਣ ਤਾਂ ਇਸ ਦੇ ਡਰੋਂ ਹੋਰ ਕੋਈ ਤੰਗ ਨਹੀਂ ਕਰਦਾ ਜਿਸ ਦਿਨ ਦਾ ਮੁੰਡੇ ਦਾ ਪਿਉ ਬਾਹਰਲੇ ਦੇਸ਼ ਨੂੰ ਗਿਆ ਜਣਾ-ਖਣਾ ਘੁੰਗੂਰਾਂ ਮਾਰ ਕੇ ਮੇਰੇ ਕੋਲੋ ਨੰਘਦਾ ਸੀ " " ਇਉਂ ਤੈਨੂੰ ਇਹ ਬਲੈਕ ਮੇਲ ਕਿਵੇਂ ਕਰ ਸਕਦਾ ਹੈ? ਪਿਉ ਦਾ ਨਾਮ ਮਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਡਾਕਟਰ ਹੁਣ ਤਾਂ ਸਰਟੀਫਕੇਟ ਦੇ ਦਿੰਦੇ ਹਨ ਖੂਨ ਦੇ ਟੈਸਟ ਕਰਕੇ ਦੱਸ ਦਿੰਦੇ ਹਨ ਪਿਉ ਕੌਣ ਹੈ?" ਉਹ ਰੋਣ ਲੱਗ ਗਈ, " ਸਰਟੀਫਕੇਟ, ਪੇਪਰਾਂ ਨੂੰ ਕਿਹੜਾ ਦੇਖਦਾ ਹੈ ਲੋਕਾਂ ਵਿਚ ਜੋਂ ਗੱਲ ਅਫ਼ਵਾਹ ਉਡ ਜਾਂਦੀ ਹੈ ਉਸੇ ਨੂੰ ਲੋਕ ਸੱਚ ਮੰਨਦੇ ਹਨ ਔਰਤ ਤੇ ਕੌਣ ਯਕੀਨ ਕਰਦਾ ਹੈ? ਲੋਕੀਂ ਵੀ ਯਕੀਨ ਮਰਦਾ ਤੇ ਕਰਦੇ ਹਨ ਮਰਦਾਨਗੀ ਦੀ ਲਾਜ਼ ਜਿਉਂ ਰੱਖਣੀ ਹੁੰਦੀ ਹੈ ਔਰਤ ਨੂੰ ਗੁੱਤ ਪਿਛੇ ਮੱਤ ਕਹਿਕੇ ਸਮਾਜ ਵਿਚ ਦੁਰਕਾਰਿਆ ਜਾਂਦਾ ਹੈ" " ਤੂੰ ਔਰਤ ਨੂੰ ਬਹੁਤ ਕਮਜ਼ੋਰ ਸਮਝਦੀ ਹੈ ਇਹ ਤੇਰੀ ਸੋਚਣੀ ਹੈ

ਰਤ ਦੁਨੀਆਂ ਦੀ ਸ਼ਕਤੀਸ਼ਾਲੀ, ਤਾਕਤਵਾਰ, ਸਹਿਣਸ਼ੀਲਤਾ ਦਾ ਨਾਮ ਹੈ ਜੋ ਸਮਾਜ ਨੂੰ ਜਨਮ ਦੇ ਕੇ ਬੀਜ ਨਾਸ ਹੋਣ ਤੋਂ ਬਚਾ ਰਹੀ ਹੈ ਮਰਦ ਦੁਆਰਾ ਫਾਲਤੂ ਆਪਣੇ ਸਰੀਰ ਵਿਚੋਂ ਕੱਢੇ ਫਲਤੂ, ਇਕ ਪਾਣੀ ਦੇ ਬੁਲਬਲੇ ਕਣ ਨੂੰ ਆਪਣੇ ਸਰੀਰ ਵਿਚ ਸਭਾਲਦੀ ਹੈ ਜਨਮ ਦੇ ਕੇ ਖਲਾਂ-ਪਲਾਂ ਕੇ ਔਰਤ ਦਾ ਸ਼ਿਕਾਰ ਕਰਨ ਯੋਗਾ ਆਪ ਹੀ ਬਣਾਉਂਦੀ ਹੈ ਮਰਦ ਤਾਂ ਆਪਣੇ ਮੂੰਹ ਵਿਚ ਆਪ ਬੁਰਕੀ ਬਣਾ ਕੇ ਨਹੀਂ ਪਾ ਸਕਦਾ ਜਿਸ ਦੇ ਘਰ ਮਾਂ, ਭੈਣ, ਪਤਨੀ, ਧੀ, ਭੈਣ ਨਹੀਂ ਹੈ ਉਨ੍ਹਾਂ ਦੇ ਘਰ ਭੰਗ ਭੁੱਜਦੀ ਹੈ ਇਹ ਔਰਤਾਂ ਹੀ ਸਨ, ਮਾਤਾਂ ਸਹਿਬ ਕੌਰ ਜੀ ਨੇ ਪਾਣੀ ਵਿਚ ਪਤਾਸੇ ਪਾ ਕੇ ਮਿਠਾਸ ਘੋਲ ਦਿੱਤੀ ਸਿੱਖ ਕੌਮ ਨੂੰ ਇਸ ਮਾਂ ਨੇ ਜਨਮ ਦਿੱਤਾ ਮਾਤਾ ਭਾਗੋ ਨੇ ਮਰਦ ਚਾਲੀ ਮੁਕਤਿਆ ਨੂੰ ਲੱਲਕਾਰਿਆ, ਉਨ੍ਹਾਂ ਦੀ ਅੱਣਖ ਨੂੰ ਜਗਾਇਆ ਦਰੋਪਤੀ ਨੇ ਮਾਹਾਭਾਰਤ, ਸੀਤਾ ਮਾਂ ਨੇ ਰਮਾਇਣ ਲਿਖਾ ਗਈਆਂ ਇਨ੍ਹਾਂ ਨੇ ਮਰਦਾ ਵਿਚਕਾਰ ਰਹਿੰਦੇ ਹੋਏ ਅੱਣਖ, ਇੱਜ਼ਤ ਨੂੰ ਦਾਗ਼ ਨਹੀਂ ਲੱਗਣ ਦਿੱਤਾ ਤੂੰ ਤਾਂ ਇਸ ਦੇ ਚੁੰਗਲ ਵਿਚ ਫਸ ਗਈ ਅਜੇ ਵੀ ਬਚ ਜਾ ਜੇ ਪਹਿਲੇ ਦਿਨ ਡਾਂਗ ਚੱਕ ਲੈਂਦੀ ਤੇਰੇ ਨਾਲ ਅਸੀਂ ਸਾਰੇ ਹਾਂ ਇਸ ਦਾ ਜਲੂਸ ਕੱਢ ਦਿੰਦੀ ਕੋਠੇ ਟੱਪਦਾ ਫਿਰਦਾ ਹੈ ਅੱਜ ਅਸੀਂ ਦੇਖਿਆ ਕੱਲ ਨੂੰ ਹੋਰ ਵੀ ਕੋਈ ਦੇਖ ਸਕਦਾ ਇਸ ਨੂੰ ਘਰ ਹੀ ਰੱਖ ਲੈ ਬਾਹਰ ਵਾਲੇ ਨੇ ਕਿਹੜਾ ਹੁਣੇ ਮੁੜ ਪੈਣਾ ਹੈ " ਉਹ ਬੋਲੀ," ਮੇਰਾ ਮੁੰਡਾ ਬਾਰਾਂ ਸਾਲ ਦਾ ਹੈ ਉਸ ਨੇ ਤੇ ਲੋਕਾਂ ਨੇ ਮੈਨੂੰ ਜਿਉਣ ਨਹੀਂ ਦੇਣਾ ਕੱਲੀ ਔਰਤ ਦੀ ਕੀ ਪੁੱਗਦੀ ਹੈ ਮਰਦ ਆਪ ਨੂੰ ਔਰਤ ਦਾ ਰੱਖਵਾਲਾ ਸਮਝਦਾ ਹੈ ਇਹੀ ਸਹੀਂ, ਆਥਣ ਸਵੇਰ ਲੂਣ ਤੇਲ ਸਿਦਾ ਵੀ ਦੇ ਜਾਂਦਾ ਹੈ "


hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com