WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ

 

5_cccccc1.gif (41 bytes)

ਲੋਹੜੀ ਦਾ ਤਿਓਹਾਰ ਇਤਿਹਾਸਕ, ਮਿਥਿਹਾਸਕ, ਸਰਬ ਸਾਂਝਾ ਅਤੇ ਮੌਸਮੀ ਤਿਓਹਾਰ ਹੈ। ਇਹ ਪੋਹ-ਮਾਘ ਦੀ ਦਰਮਿਆਨੀ ਰਾਤ ਨੂੰ ਮਨਾਇਆ ਜਾਂਦਾ ਹੈ। ਭਾਵੇਂ ਅੱਜ ਇਸ ਦਾ ਪਹਿਲਾਂ ਵਾਲਾ ਵਜੂਦ ਨਹੀਂ ਰਿਹਾ, ਪਰ ਫਿਰ ਵੀ ਇਸ ਦੀ ਸਾਰਥਕਤਾ ਨੂੰ ਅਜੇ ਵੀ ਝੁਠਲਾਇਆ ਨਹੀਂ ਜਾ ਸਕਦਾ । ਉਂਝ ਸਿੱਖ ਗੁਰੂ ਸਾਹਿਬਾਨ ਦੀਆਂ ਜੋ ਸਹੀ ਸੋਚਾਂ ਜਾਂ ਮੂਲ ਲਿਖਤਾਂ ਸਨ, ਉਹਨਾਂ ਵਿੱਚ ਸਮੇ ਸਮੇ ਹੋਈ ਛੇੜ-ਛਾੜ ਨੇ ਯਥਾਰਥ ਦਾ ਮੁਹਾਂਦਰਾ ਵਿਗਾੜਿਆ ਹੈ। ਮੂਰਤੀ ਪੂਜਾ, ਭੂਤਾਂ-ਪਰੇਤਾਂ, ਕਰਮ-ਕਾਂਡਾ ਦਾ ਉਹਨਾਂ ਸਖਤੀ ਨਾਲ ਵਿਰੋਧ ਕੀਤਾ ਸੀ । ਪਰ ਹੁਣ ਬਹੁਤ ਕੁੱਝ ਉਸ ਸਮੇ ਨਾਲੋਂ ਬਦਲ ਗਿਆ ਹੈ। ਚਾਲਬਾਜ਼ ਲੋਕ ਇਹ ਵੇਖਿਆ ਕਰਦੇ ਹਨ ਕਿ ਲੋਕਾਂ ਦਾ ਰੁਝਾਨ ਕਿਸ ਪਾਸੇ ਵੱਲ ਜ਼ਿਆਦਾ ਹੈ, ਉਹ ਲੋਕ ਆਪਣੀ ਕਮਾਈ ਦੇ ਜੁਗਾੜ ਲਈ ਉੱਥੇ ਹੀ ਤੰਬੂ ਲਾ ਬਹਿੰਦੇ ਹਨ। ਲੋਹੜੀ ਦਾ ਤਿਓਹਾਰ ਵੀ ਇਸ ਮਾਰ ਤੋਂ ਬਚ ਨਹੀਂ ਸਕਿਆ ਹੈ।

ਮਾਘੀ ਇਸ਼ਨਾਨ ਵੀ ਇਸ ਰੁੱਤ ਅਤੇ ਇਸ ਮੌਕੇ ਨਾਲ ਸਬੰਧਤ ਨਹੀਂ ਹੈ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਪ੍ਰੈਲ ਦਾ ਹੈ, ਇਵੇਂ ਹੀ ਮਾਘੀ ਦੇ ਦਿਨ ਦਾ ਵੀ ਫ਼ਰਕ ਹੈ। ਜਦੋਂ ਇਹ ਦਿਨ ਮਨਾਇਆ ਜਾਣਾ ਸ਼ੁਰੂ ਹੋਇਆ ਉਦੋਂ ਮੌਸਮੀ ਹਾਲਾਤ ਅਤੇ ਪਾਣੀ ਦੀ ਬਹੁਤ ਸਮੱਸਿਆ ਸੀ। ਮਗਰੋਂ ਇਹ ਦਿਨ ਹੀ ਪੱਕਾ ਹੋ ਗਿਆ। ਲੋਹੜੀ ਦੇ ਤਿਓਹਾਰ ਦਾ ਸਬੰਧ ਵੀ ਮੂਲ ਰੂਪ ਵਿੱਚ ਮੌਸਮ ਨਾਲ ਹੈ ਭਾਵੇਂ ਇਸ ਨਾਲ ਕਈ ਦੰਦ ਕਥਾਵਾਂ ਵੀ ਜੁੜ ਗਈਆਂ ਹਨ। ਵੈਦਿਕ ਧਰਮ ਅਨੁਸਾਰ ਤਿਲ + ਰੋੜੀ = ਤਿਲੋੜੀ = ਲੋਹੜੀ ਬਣਿਆਂ ਹੈ। ਵੈਦਿਕ ਕਾਲ ਵਿੱਚ ਲੋਕ ਦੇਵਤਿਆਂ ਦੀ ਪੂਜਾ ਸਮੇ ਤਿਲ, ਗੁੜ ਅਤੇ ਘਿਓ ਆਦਿ ਚੀਜ਼ਾਂ ਦੀ ਵਰਤੋਂ ਨਾਲ ਹਵਨ ਕਰਿਆ ਕਰਦੇ ਸਨ। ਲੋਹੜੀ ਨਾਮਕਰਣ ਸਬੰਧੀ ਉਪ-ਭਾਸ਼ਾ ਲੂਰ੍ਹੀ, ਦੇਵੀ ਲੋਹਨੀ ਆਦਿ ਨੂੰ ਵੀ ਕੁੱਝ ਲੋਕ ਇਸ ਨਾਲ ਜੋੜਦੇ ਹਨ।

ਇਸ ਤਿਓਹਾਰ ਦਾ ਸਬੰਧ ਮੁਗਲ ਕਾਲ ਵਿੱਚ ਹੋਏ ਬਹਾਦਰ ਅਤੇ ਗਰੀਬਾਂ-ਮਜ਼ਲੂਮਾਂ ਦੇ ਹਿਤੈਸ਼ੀ ਦੁੱਲੇ ਭੱਟੀ ਨਾਲ ਵੀ ਜੋੜਿਆ ਜਾਂਦਾ ਹੈ। ਜੋ ਲੁਕ-ਛੁਪ ਕੇ ਦਿਨ ਕਟਦਾ ਸੀ। ਕਿਓਂਕਿ ਸਰਕਾਰੀ ਭਾਸ਼ਾ ਵਿੱਚ ਉਹ ਖ਼ਤਰਨਾਕ ਡਾਕੂ ਸੀ। ਉਹ ਅਹਿਲਕਾਰਾਂ, ਅਮੀਰਾਂ ਨੂੰ ਲੁੱਟਦਾ-ਕੁਟਦਾ ਸੀ ਜੋ ਗਰੀਬਾਂ ਦਾ ਨਪੀੜਨ ਕਰਨ ਵਾਲੇ ਸਨ। ਪਰ ਇਸ ਤਰ੍ਹਾਂ ਕੀਤੀ ਲੁੱਟ ਨੂੰ ਗਰੀਬਾਂ-ਲੋੜਵੰਦਾਂ ਵਿੱਚ ਵੰਡ ਦਿੰਦਾ ਸੀ। ਇੱਕ ਵਾਰ ਕੀ ਹੋਇਆ ਕਿ ਅਕਬਰ ਦੇ ਰਾਜ ਵਿੱਚ ਇੱਕ ਪ੍ਰੋਹਿਤ ਦੀਆਂ ਦੋ ਅਤਿ ਸੁੰਦਰ ਲੜਕੀਆਂ - ਸੁੰਦਰੀ ਅਤੇ ਮੁੰਦਰ - ਮੁਗਲ ਅਹਿਲਕਾਰ ਦੀ ਨਜ਼ਰ ਚੜ੍ਹ ਗਈਆ। ਉਸ ਨੇ ਪੰਡਤ ਤੋਂ ਮੰਗ ਕਰ ਦਿੱਤੀ, ਪਰ ਪੰਡਤ ਨੇ ਕਿਹਾ ਕਿ ਇਹ ਤਾਂ ਮੰਗੀਆਂ ਹੋਈਆਂ ਹਨ। ਅਹਿਲਕਾਰ ਨੇ ਲੜਕੇ ਵਾਲਿਆਂ ਨੂੰ ਡਰਾ ਕੇ ਇਹ ਰਿਸ਼ਤੇ ਤੁੜਵਾ ਦਿੱਤੇ। ਪੰਡਤ ਜਦ ਦੁੱਲੇ ਭੱਟੀ ਕੋਲ ਜਾ ਫ਼ਰਿਆਦੀ ਹੋਇਆ ਤਾਂ ਉਸ ਨੇ ਲੜਕੇ ਵਾਲਿਆਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਅ ਲਿਆ ਅਤੇ ਬਾਹਰ ਵਾਰ ਜੰਗਲ ਵਿੱਚ ਲਿਜਾਕੇ ਕੱਖ ਕਾਨਾਂ ਨਾਲ ਅੱਗ ਬਾਲ ਕੇ ਉਸ ਦੁਆਲੇ ਉਹਨਾਂ ਦੇ ਵਿਆਹ ਰਸਮਾਂ ਨਾਲ ਕਰ ਦਿੱਤੇ। ਦੁੱਲੇ ਕੋਲ ਉਸ ਸਮੇ ਉਹਨਾਂ ਨੂੰ ਦੇਣ ਲਈ ਸਿਰਫ਼ ਸ਼ੱਕਰ ਸੀ। ਜਿਸ ਨਾਲ ਉਸਨੇ ਮੂੰਹ ਮਿੱਠਾ ਕਰਵਾ ਕੇ ਸ਼ਗਨ ਪੂਰਾ ਕਰਿਆ। ਸੁੰਦਰੀ ਮੁੰਦਰੀ ਵਾਲੀ ਗੱਲ ਸਬੰਧੀ ਲੋਹੜੀ ਵਾਲੇ ਦਿਨ ਦੁੱਲੇ ਭੱਟੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ;

ਸੁੰਦਰੀ ਮੁੰਦਰੀ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਨੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
,

ਸ਼ਾਇਦ ਏਸੇ ਕਰਕੇ ਹੀ ਅੱਗ ਬਾਲਣ-ਸੇਕਣ ਅਤੇ ਨਵੇਂ ਵਿਆਹਾਂ ਵਾਲੇ , ਮੁੰਡਾ ਜਨਮੇ ਵਾਲੇ ਘਰ ਗੁੜ ਜਾਂ ਸ਼ੱਕਰ ਵੰਡਣ ਲੱਗੇ ਹੋਣ। ਪਰ ਹੁਣ ਅਮੀਰਾਂ ਦੇ ਚੋਝ , ਰਿਊੜੀਆਂ, ਮੂੰਗਫ਼ਲੀਆਂ ਤੋਂ ਵੀ ਕਾਫੀ ਅੱਗੇ ਜਾ ਪਹੁੰਚੇ ਹਨ। ਇੱਕ ਸਮਾਂ ਅਜਿਹਾ ਸੀ ਜਦ ਪੰਜਾਬ ਦੇ ਪਿੰਡਾਂ ਵਿੱਚ ਪੰਜਾਬੀ ਮੁਟਿਆਰਾਂ ਪੂਰਾ ਸ਼ਿੰਗਾਰ ਕਰਕੇ, ਸਿਰਾਂ ਦੇ ਟੋਕਰੇ ਰੱਖ ਕੇ ਪਾਥੀਆਂ ਇਕੱਠੀਆਂ ਕਰਿਆ ਕਰਦੀਆਂ ਸਨ। ਪਰ ਅੱਜ ਲੜਕੀਆਂ ਦੀ ਗਿਣਤੀ ਘਟਣ ਅਤੇ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਮੁੰਡਿਆਂ ਦੀਆਂ ਨਜ਼ਰਾਂ ਤੋਂ ਬਚਾਅ ਲਈ ਅਜਿਹਾ ਨਹੀਂ ਹੋ ਰਿਹਾ। ਸਿਰਫ਼ ਛੋਟੇ ਛੋਟੇ ਬੱਚੇ ਹੀ ਗਲੀਆਂ-ਮਹੱਲਿਆਂ ਵਿੱਚ ਬੋਰੀਆਂ ਘਸੀਟ ਦੇ ਇਹ ਕਹਿਕੇ ਪਾਥੀਆਂ ਇਕੱਠੀਆਂ ਕਰਦੇ ਦਿਖਾਈ ਦਿੰਦੇ ਹਨ;

ਦੇਹ ਨੀ ਮਾਈ ਪਾਥੀ, ਤੇਰਾ ਪੁੱਤ ਚੜੂਗਾ ਹਾਥੀ।

ਚਾਰ ਕੁ ਦਾਣੇ ਖਿੱਲਾਂ ਦੇ, ਅਸੀਂ ਲੋਹੜੀ ਲੈ ਕੇ ਹਿਲਾਂਗੇ।

ਅਸੀਂ ਕਿਹੜੇ ਵੇਲੇ ਦੇ ਆਏ
ਭੁੱਖੇ ਅਤੇ ਤਿਹਾਏ
ਸਾਨੂੰ ਤੋਰ ਸਾਡੀਏ ਮਾਏ।

ਜੇ ਫਿਰ ਵੀ ਕੋਈ ਘਰ ਪਾਥੀਆਂ ਨਹੀਂ ਪਾਉਂਦਾ ਤਾਂ ਬੱਚੇ ਇਹ ਕਹਿਕੇ ਅੱਗੇ ਤੁਰ ਜਾਂਦੇ ਹਨ;

ਕਹੋ ਮੁੰਡਿਓ ਹੁੱਕਾ
ਇਹ ਘਰ ਨੰਗਾ-ਭੁੱਖਾ
,

ਅੱਜ ਲੋਹੜੀ ਸ਼ਹਿਰੀ ਜ਼ਿੰਦਗੀ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ। ਪਰ ਪਿੰਡਾਂ ਵਿੱਚ ਬੱਚਿਆਂ ਵੱਲੋਂ ਲੋਹੜੀ ਵਿਆਹੁਣਾ, ਕੋਠੇ ਉੱਤੇ ਕਾਂ, ਗੁੜ ਦੇਵੇ ਮੁੰਡੇ ਦੀ ਮਾਂ, ਈਸਰ ਆ, ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲੇ ਪਾ, ਜਿਤਣੇ ਜਿਠਾਣੀ ਤਿਲ ਸੁਟੇਸੀ, ਉਤਨੇ ਦਿਰਾਣੀ ਪੁੱਤ ਜਣੇਸੀ, ਦੇਹੋ ਸਾਨੂੰ ਲੋਹੜੀ, ਥੋਡੀ ਜੀਵੇ ਬੈਲਾਂ ਦੀ ਜੋੜੀ, ਆ ਵੀਰਾ ਤੂੰ ਜਾ ਵੀਰਾ, ਭਾਬੋ ਨੂੰ ਲਿਆ ਵੀਰਾ, ਰੱਤਾ ਡੋਲਾ ਚੀਕਦਾ, ਭਾਬੋ ਨੂੰ ਉਡੀਕਦਾ, ਵਰਗੇ ਲੰਮੀਆਂ ਹੇਕਾਂ ਵਾਲੇ ਗੀਤ ਵੀ ਸਰਦ ਰਾਤ ਦੀ ਹਿੱਕ ਤੇ ਨਿੱਘ ਲਿਆ ਰਹੇ ਹੁੰਦੇ ਹਨ।

ਇਹਨਾਂ ਤੋਂ ਇਲਾਵਾ ਇਹ ਮੌਸਮੀ ਤਿਓਹਾਰ ਵੀ ਹੈ, ਗੰਨੇ, ਮੂਲੀਆਂ , ਖੋਪਾ ਠੂਠੀਆਂ ਵਾਰ ਕੇ ਖਾਣੇ, ਭੂਤ ਪਿੰਨੇ ਖਾਣੇ, ਗੰਨੇ ਦੇ ਰਹੁ ਵਾਲੀ ਖੀਰ ਖਾਣੀ, ਪੋਹ ਰਿੱਧੀ ਮਾਘ ਖਾਧੀ, ਵਰਗੀਆਂ ਗੱਲਾਂ ਦਾ ਵੀ ਲੋਹੜੀ ਨਾਲ ਚੋਲੀ-ਦਾਮਨ ਵਾਲਾ ਸਬੰਧ ਹੈ। ਇਸ ਦਿਨ ਤੋਂ 15 ਦਿਨ ਮਗਰੋਂ ਬਾਰੇ ਕਿਹਾ ਜਾਂਦਾ ਹੈ ਕਿ ਪਾਲਾ ਗਿਆ ਸਿੰਗਰਾਲੀਏਂ , ਅੱਧੇ ਜਾਂਦੇ ਮਾਘ ( ਸਿੰਗਾਂ ਵਾਲੇ ਪਸ਼ੂਆਂ ਲਈ 15 ਦਿਨ ਬਾਅਦ ਠੰਢ ਘਟ ਜਾਵੇਗੀ)। ਪਹਿਲੋਂ ਪਹਿਲ ਜਦ ਅਬਾਦੀ ਬਹੁਤ ਘੱਟ ਸੀ ਅਤੇ ਬਾਹਰ ਜੰਗਲੀ ਖ਼ਤਰਨਾਕ ਜੀਵਾਂ ਲਈ ਲੁਕਣ ਦੀ ਵੀ ਘਾਟ ਹੋ ਜਾਇਆ ਕਰਦੀ ਸੀ ਤਾਂ ਉਹ ਅਬਾਦੀ ਤੇ ਆ ਹਮਲਾ ਕਰਿਆ ਕਰਦੇ ਸਨ। ਇਸ ਤੋਂ ਬਚਾਅ ਲਈ ਸਾਂਝੇ ਤੌਰ ਤੇ ਥਾਂ ਥਾਂ ਧੂਣੀਆਂ ਪਾਈਆਂ ਜਾਂਦੀਆਂ ਅਤੇ ਸੇਕੀਆਂ ਜਾਂਦੀਆਂ ਸਨ। ਅੱਗ ਤੋਂ ਡਰਦੇ ਅਤੇ ਰੌਲਾ ਪਾ ਕੇ ਇੱਕ ਧੂਣੀ ਤੋਂ ਦੂਜੀ ਤੱਕ ਸੰਦੇਸ਼ ਦੇ ਡਰ ਨਾਲ ਉਹ ਜੀਵ ਹਮਲਾ ਨਹੀਂ ਸਨ ਕਰ ਸਕਿਆ ਕਰਦੇ। ਲੋਕਾਂ ਦਾ ਇਹ ਰੌਲਾ ਗੌਲਾ ਹੀ ਸ਼ਾਇਦ ਮਗਰੋਂ ਗੀਤਾਂ ਵਿੱਚ ਬਦਲ ਗਿਆ। ਕਮਾਦ ਆਦਿ ਦੁਆਲੇ ਵੀ ਠੰਢ ਤੋਂ ਬਚਾਓ ਲਈ ਧੂਣੀਆਂ ਪਾਈਆਂ ਜਾਂਦੀਆਂ ਸਨ।

ਖ਼ੈਰ ਕਾਰਣ ਭਾਵੇਂ ਕੋਈ ਵੀ ਹੋਵੇ ,ਅਤੇ ਕੁੱਝ ਵੀ ਹੋਵੇ ,ਇਤਿਹਾਸਕ-ਮਿਥਿਹਾਸਕ ਹੋਵੇ ਪਰ ਲੋਹੜੀ ਦਾ ਤਿਓਹਾਰ ਸਾਡੇ ਸਭਿਆਚਾਰ ਦਾ ਅਨਿਖੜਵਾਂ ਅੰਗ ਹੈ,ਇਹ ਹਰ ਸਾਲ ਸਾਨੂੰ ਨਿੱਘੀ ਰਾਤ ਰਾਹੀਂ , ਨਿੱਘ ਅਤੇ ਮੋਹ ਨਾਲ ਰਹਿਣ ਦਾ ਨਿੱਘਾ ਸੰਦੇਸ਼ ਵੰਡ ਕੇ ਲੰਘ ਜਾਂਦਾ ਹੈ ਅਤੇ ਅਸੀਂ ਫ਼ਿਰ ਉਡੀਕ ਵਿੱਚ ਰੁੱਝ ਜਾਂਦੇ ਹਾਂ।

ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:-98157-07232


  ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com