WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਵਿਸਰਦਾ ਵਿਰਸਾ
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’

5_cccccc1.gif (41 bytes)

ਫੁਲਕਾਰੀ ਸੂਟ

ਫੁਲਕਾਰੀ

ਸੂਹੇ ਰੰਗ ਦੀ ਫੁਲਕਾਰੀ ਮੇਰੀ…ਉੱਤੇ ਫੁੱਲ ਬੂਟੇ ਮੈਂ ਪਾਂਦੀ ਆਂ
ਸੱਜਣਾਂ ਦੀ ਉਡੀਕ ਵਿੱਚ…, ਰੋਜ ਮੈਂ ਇੱਕ ਤੰਦ ਪਾਂਦੀ ਆਂ।

ਫੁਲਕਾਰੀ ਅੱਜ ਕਲ੍ਹ ਜਿਵੇਂ ਇੱਕ ਬੁਝਾਰਤ ਬਣ ਕੇ ਜਾਂ ਫਿਰ ਗੀਤਾਂ ਆਦਿ ਵਿੱਚ ਹੀ ਸਮੋ ਕੇ ਰਹਿ ਗਈ ਹੈ। ਅੱਜ ਕਿਸੇ ਨੇ ਫੁਲਕਾਰੀ ਦੇਖਣੀ ਹੋਵੇ ਤਾਂ ਅਜਾਇਬ ਘਰਾਂ ਵਿੱਚ ਜਾਂ ਵਿਆਹ ਸ਼ਾਦੀਆਂ ਮੌਕੇ ਮੈਰਿਜ ਪੈਲਿਸਾਂ ਅਤੇ ਸਭਿਆਚਾਰਕ ਪ੍ਰੋਗਰਾਮ ਕਰਨ ਵਾਲਿਆਂ ਦੀ ਸਟੇਜਾਂ ਤੇ ਫੁਲਕਾਰੀ ਦੀ ਝਲਕ ਮਿਲ ਸਕਦੀ ਹੈ । ਜੇਕਰ ਅਸੀਂ ਕਹੀਏ ਕਿ ਸਾਡੀਆਂ ਪੰਜਾਬਣਾਂ ਨੇ ਫੁਲਕਾਰੀ ਨੂੰ ਪੂਰੀ ਤਰਾਂ ਵਿਸਾਰ ਦਿੱਤਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ । ਫੁਲਕਾਰੀ ਆਪਣੇ ਆਖਰੀ ਸਾਹਾਂ ਤੋਂ ਵੀ ਅਗਲੇ ਕਦਮ ‘ਤੇ ਜਾ ਚੁੱਕੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਫੁਲਕਾਰੀ ਇੱਕ ਬੁਝਾਰਤ ਬਣ ਕੇ ਰਹਿ ਜਾਵੇਗੀ । ਪਰ ਕਿਸੇ ਵੇਲੇ ਫੁਲਕਾਰੀ ਸਾਡੇ ਜੀਵਨ ਅਤੇ ਸਭਿਆਚਾਰ ਦਾ ਇੱਕ ਮੁੱਖ ਅੰਗ ਹੋਇਆ ਕਰਦੀ ਸੀ । ਇਹ ਪੰਜਾਬੀ ਸ਼ਿਲਪ ਕਲਾ ਦਾ ਅਦਭੁਤ ਨਮੂਨਾ ਹੋ ਕੇ ਮੁਟਿਆਰਾਂ ਦੇ ਰੰਗ ਰੂਪ ਤੇ ਸੁਹੱਪਣ ਨੂੰ ਵੀ ਚਾਰ ਚੰਨ ਲਗਾਇਆ ਕਰਦੀ ਸੀ। ਇਹ ਜਿੱਥੇ ਇਸਤਰੀ ਦੇ ਸਿਰ ਨੂੰ ਢਕਣ ਦਾ ਕੰਮ ਕਰਦੀ ਸੀ ਉੱਥੇ ਇਸ ਵਿੱਚ ਅਨੇਕਾਂ ਤਰਾਂ ਦੀਆਂ ਰੀਝਾਂ, ਤਰੰਗਾਂ ਅਤੇ ਵਲਵਲਿਆਂ ਦੇ ਛੁਪੇ ਹੋਣ ਦਾ ਪ੍ਰਤੀਕ ਵੀ ਹੋਇਆ ਕਰਦੀ ਸੀ। ਪੰਜਾਬ ਵਿੱਚ ਪਹਿਲੇ ਸਮਿਆਂ ਵਿੱਚ ਕੁੜੀਆਂ ਨੂੰ ਪੜਾਈ ਤਾਂ ਘੱਟ ਹੀ ਕਰਾਈ ਜਾਂਦੀ ਸੀ ਪਰ ਘਰ ਦੇ ਕੰਮ ਕਾਰ ਵਿੱਚ ਸਿਆਣੀਆ ਮਾਵਾਂ ਆਪਣੀਆਂ ਧੀਆਂ ਨੂੰ ਨਿਪੁੰਨਤਾ ਹਾਸਲ ਕਰਵਾ ਦਿੰਦੀਆਂ ਸਨ। ਮਾਵਾਂ ਆਪਣੀਆਂ ਧੀਆਂ ਨੂੰ ਸੁਰਤ ਸੰਭਾਲਦੇ ਹੀ ਘਰ ਦੇ ਕੰਮ ਕਾਰ ਦੇ ਨਾਲ ਨਾਲ ਸਿਲਾਈ ਕਢਾਈ ਅਤੇ ਹੋਰ ਵੀ ਕਈ ਤਰਾਂ ਦੇ ਕੰਮਾਂ ਵਿੱਚ ਨਿਪੁੰਨ ਕਰਿਆ ਕਰਦੀਆਂ ਸਨ ਤਾਂ ਕਿ ਧੀ ਸਹੁਰੇ ਘਰ ਜਾ ਕੇ ਕਿਸੇ ਚੀਜ਼ ਤੋਂ ਵਾਂਝੀ ਨਾ ਰਹੇ। ਇਸ ਤਰਾਂ ਕੁੜੀਆਂ ਆਪਣੀਆਂ ਮਾਵਾਂ, ਭੈਣਾਂ ਭਰਜਾਈਆਂ ਤੇ ਸਹੇਲੀਆਂ ਸੰਗ ਬਹਿ ਕੇ ਕੁਝ ਨਾ ਕੁਝ ਸਿੱਖਦੀਆਂ ਅਤੇ ਆਪਣੇ ਦਾਜ ਦਾ ਸਮਾਨ ਹੌਲੀ ਹੌਲੀ ਤਿਆਰ ਕਰਦੀਆਂ ਅਤੇ ਸਹਿਜ ਸਹਿਜ ਇਨਾਂ ਕਲਾਵਾਂ ਵਿੱਚ ਮਾਹਿਰ ਹੋ ਜਾਂਦੀਆਂ।

ਕਦੇ ਵੇਲਾ ਹੁੰਦਾ ਸੀ ਕਿ ਕੁੜੀਆਂ ਇਕੱਠੀਆਂ ਹੋ ਕੇ ਤ੍ਰਿਝੰਣ ਵਿੱਚ ਬਹਿ ਕੇ ਕੱਤਿਆ ਕਰਦੀਆਂ ਸਨ ਅਤੇ ਕਢਾਈ ਕਰਿਆ ਕਰਦੀਆਂ ਸਨ ਜਿਸ ਵਿੱਚ ਫੁਲਕਾਰੀ ਵੀ ਇੱਕ ਮੁੱਖ ਹੁੰਦੀ ਸੀ। ਕੁੜੀਆਂ ਨੇ ਜਿੱਥੇ ਗਰਮੀ ਦੇ ਦਿਨਾਂ ਵਿੱਚ ਪਿੱਪਲੀਂ ਪੀਘਾਂ ਪਾਉਣੀਆਂ ਉੱਥੇ ਆਪਣੇ ਇਨਾਂ ਘਰੇਲੂ ਕੰਮਾਂ ਨੂੰ ਵੀ ਨਾਲ ਹੀ ਜੋੜੀ ਰਖਿਆ ਤੇ ਕਈ ਤਰਾਂ ਦੇ ਗੀਤ ਬੋਲੀਆਂ ਵੀ ਜੋੜ ਲਏ ਸਨ। ਉਹ ਦਿਨ ਬੜੇ ਸੁਖਾਲੇ ਹੁੰਦੇ ਸੀ ਅਤੇ ਲੋਕ ਬੜੇ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਹੁੰਦੇ ਸਨ। ਅੱਜ ਨਾ ਤਾਂ ਤ੍ਰਿਝੰਣਾਂ ਹਨ ਨਾ ਹੀ ਖੁੰਢਾਂ ਤੇ ਕੋਈ ਬੈਠਦਾ ਹੈ । ਇਨਾਂ ਚੀਜ਼ਾਂ ਦੀ ਘਾਟ ਨੇ ਸਾਨੂੰ ਬੜੀ ਹੱਦ ਤੱਕ ਖੁਦਗਰਜ਼ੀ ਤੇ ਸਵਾਰਥੀ ਬਣਾ ਦਿੱਤਾ ਹੈ।

ਫੁਲਕਾਰੀ ਦੀ ਕਢਾਈ ਨਿੱਕੀ ਨਿੱਕੀ ਬੂਟੀ ਨਾਲ ਬੜੀ ਫਬਵੀਂ ਕਢਾਈ ਕੀਤੀ ਹੁੰਦੀ ਸੀ। ਇਹ ਜਿਆਦਾਤਰ ਫੁੱਲਾਂ ਵਾਲੀ ਹੁੰਦੀ ਸੀ। ਹੋਰ ਵੀ ਕਈ ਪ੍ਰਕਾਰ ਦੀ ਕਢਾਈ ਫੁਲਕਾਰੀ ਤੇ ਕੀਤੀ ਜਾਂਦੀ ਸੀ ਜਿਸ ਨੂੰ ਹਰ ਮੁਟਿਆਰ ਆਪਣੇ ਅੰਦਰੂਨੀ ਮਨੋਂ ਭਾਵਾਂ ਨੂੰ ਫੁਲਕਾਰੀ ਤੇ ਕੀਤੀ ਕਢਾਈ ਦੁਆਰਾ ਪਰਗਟ ਕਰਨੀ ਕੋਸ਼ਿਸ਼ ਕਰਦੀ ਸੀ,

ਧੰਨ ਕੁਰ ਸੀਉਮੇ ਕੁੜਤੀ ਖੱਦਰ ਦੀ, ਬੰਤੋ ਦੀ ਕੱਤਣ ਦੀ ਤਿਆਰੀ,
ਵਿੱਚ ਦਰਵਾਜ਼ੇ ਦੇ, ਇੱਕ ਫੁੱਲ ਕੱਢਦਾ ਫੁਲਕਾਰੀ।

ਫੁਲਕਾਰੀ ਸਾਡੇ ਜੀਵਨ ਦੇ ਬਹੁਤ ਜ਼ਿਆਦਾ ਨੇੜੇ ਹੋਣ ਕਰਕੇ ਆਮ ਹੀ ਸਾਡੇ ਗੀਤਾਂ, ਟੱਪਿਆਂ ਅਤੇ ਬੋਲੀਆਂ ਵਿੱਚ ਵਿਚਰੀ ਜਾਣ ਲੱਗੀ। ਬੇਸ਼ੱਕ ਅੱਜ ਫੁਲਕਾਰੀ ਗੁੰਮਦੀ ਜਾ ਰਹੀ ਹੈ ਪਰ ਸਾਡੇ ਗੀਤਕਾਰਾਂ, ਸ਼ਾਇਰਾਂ ਤੇ ਲੇਖਕਾਂ ਨੇ ਫੁਲਕਾਰੀ ਨੂੰ ਜਿੰਨਾ ਵੀ ਹੋ ਸਕਿਆ ਇਨਸਾਫ਼ ਦਿਵਾਉਣ ਦੀ ਕੋਸਿ਼ਸ਼ ਕੀਤੀ ਹੈ। ਲੋਕ ਗੀਤਾਂ ਵਿੱਚ ਵੀ ਫੁਲਕਾਰੀ ਆਪਣਾ ਸਥਾਨ ਬੜੀ ਸ਼ਿੱਦਤ ਨਾਲ ਦਰਸਾਂਉਦੀ ਹੈ। ਕਿਸੇ ਲੋਕ ਗੀਤ ਦੇ ਬੋਲਾਂ ਵਿੱਚ ਫੁਲਕਾਰੀ ਕੱਢਣ ਵਾਲੀ ਮੁਟਿਆਰ ਦੀ ਤੁਲਨਾ ਫੁਲਕਾਰੀ ਦੇ ਸੁੰਦਰ ਫੁੱਲਾਂ ਨਾਲ ਕਰਕੇ ਪੇਸ਼ ਕੀਤਾ ਗਿਆ ਹੈ ਅਤੇ ਉਸ ਮੁਟਿਆਰ ਦੀ ਸਿਫਤ ਵੀ ਇੱਕ ਸੁਚੱਜੀ ਤੇ ਸਿਆਣੀ ਕੁੜੀ ਨਾਲ ਕੀਤੀ ਗਈ ਹੈ। ਜਿਸ ਦੇ ਬੋਲ ਹੇਠ ਲਿਖੇ ਹਨ,

-ਆਰੀ ਆਰੀ ਆਰੀ……
ਹੇਠ ਬਰੋਟੇ ਦੇ, ਇੱਕ ਫੁੱਲ ਕੱਢਦਾ ਫੁਲਕਾਰੀ
ਅੱਖੀਆਂ ਮਿਰਗ ਜਿਹੀਆਂ, ਵਿੱਚ ਕਜਲੇ ਦੀ ਧਾਰੀ
ਨੀਵੀਂ ਨਜ਼ਰ ਰੱਖੇ ਸ਼ਰਮ ਹਯਾ ਦੀ ਮਾਰੀ
ਆਪੇ ਲੈ ਜਾਣਗੇ, ਜਿਨ੍ਹਾਂ ਨੂੰ ਲੱਗੂ ਪਿਆਰੀ

ਫੁਲਕਾਰੀ ਜਿਵੇਂ ਕਿ ਮੁਟਿਆਰਾਂ ਦੇ ਵਰਤਣ ਵਾਲੀ ਚੀਜ਼ ਹੈ ਇਸ ਕਰਕੇ ਇਸਨੂੰ ਮੁਟਿਆਰਾਂ ਆਪਣੇ ਹੁਸਨ ਨੂੰ ਹੋਰ ਸ਼ਿੰਗਾਰਨ ਲਈ ਵਧੀਆ ਕਢਾਈ ਵਾਲੀ ਫੁਲਕਾਰੀ ਵਰਤਿਆ ਕਰਦੀਆਂ ਸਨ, ਜਿਸ ਨਾਲ ਹਰ ਮੁਟਿਆਰ ਦਾ ਹੁਸਨ ਹੋਰ ਵੀ ਨਿੱਖਰ ਜਾਂਦਾ ਸੀ । ਫੁਲਕਾਰੀ ਦੇ ਸੂਹੇ ਰੰਗ ਅਤੇ ਫੁੱਲਦਾਰ ਬੂਟਿਆਂ ਨਾਲ ਮੁਟਿਆਰ ਦਾ ਰੂਪ ਡੁੱਲ ਡੁੱਲ ਪਿਆ ਕਰਦਾ ਸੀ ਅਤੇ ਕਿਸੇ ਲਿਖਣ ਵਾਲੇ ਨੇ ਫੁਲਕਾਰੀ ਅਤੇ ਮੁਟਿਆਰ ਦੇ ਹੁਸਨ ਦੀ ਤੁਲਨਾ ਕਰਕੇ ਦੋਵਾਂ ਨੂੰ ਇੱਕੋ ਜਿਹਾ ਦਰਜਾ ਦੇ ਦਿੱਤਾ ਅਤੇ ਇਹ ਸਤਰਾਂ ਰਚ ਦਿੱਤੀਆਂ,

ਰੇਸ਼ਮ ਰੇਸ਼ਮ ਹਰ ਕੋਈ ਕਹਿੰਦਾ, ਰੇਸ਼ਮ ਮੂੰਹੋਂ ਬੋਲਦਾ
ਫੁਲਕਾਰੀ ਦਾ ਰੰਗ ਗੋਰੀਏ, ਇਸ਼ਕ ਹੁਸਨ ਸੰਗ ਬੋਲਦਾ,

ਜਦੋਂ ਕਿਸੇ ਸਜ ਵਿਆਹੀ ਦਾ ਮਾਹੀ ਉਸ ਵਲ ਘੱਟ ਤਵੱਜੋ ਦਿੰਦਾ ਹੈ ਤਾਂ ਉਸਦੀ ਨਾਰ ਆਪਣੇ ਸੱਜਣ ਨੂੰ ਨਿਹੋਰਾ ਮਾਰ ਕੇ ਬੜੇ ਗੁੱਸੇ ਅਤੇ ਪਿਆਰ ਨਾਲ ਸਮਝਾਉਂਦੀ ਹੈ ਅਤੇ ਨਾਲ ਹੀ ਆਪਣੇ ਸੁਹੱਪਣ ਅਤੇ ਉੱਤੇ ਲਈ ਫੁਲਕਾਰੀ ਦਾ ਵਾਸਤਾ ਵੀ ਦਿੰਦੀ ਹੈ। ਨਾਲ ਹੀ ਉਨਾਂ ਲੋਕਾਂ ਦਾ ਚੇਤਾ ਵੀ ਕਰਵਾਉਂਦੀ ਹੈ ਜੋ ਕਿ ਸਾਰੀ ਉਮਰ ਇੱਕ ਔਰਤ ਦਾ ਸਾਥ ਨਾ ਲੱਭ ਸਕੇ ਅਤੇ ਲੋਕਾਂ ਵੱਲ ਦੇਖ ਕੇ ਝੁਰਦਿਆਂ ਹੀ ਉਮਰ ਬਿਤਾ ਦਿੱਤੀ,

ਸੋਹਣੀ ਸੁਨੱਖੀ ਮੁਟਿਆਰ ਤੇਰੀ, ਉੱਤੇ ਸੂਹੀ ਫੁਲਕਾਰੀ
ਕਈ ਰੰਨਾਂ ਨੂੰ ਝੂਰਦੇ ਹੋ ਗਏ ਬੁੱਢੇ, ਤੂੰ ਮੂਰਖਾ ਮਨੋਂ ਵਿਸਾਰੀ।

ਸਾਡੇ ਸਭਿਆਚਾਰ ਵਿੱਚ ਆਮ ਹੀ ਜੇਠ ਨੂੰ ਬੜੀ ਟੇਡੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਾਂ ਇੰਝ ਕਹਿ ਲਉ ਕਿ ਜੇਠ ਭਰਜਾਈ ਦਾ ਰਿਸ਼ਤਾ ਕੋਈ ਜਿ਼ਆਦਾ ਹਲੀਮੀ ਵਾਲਾ ਰਿਸ਼ਤਾ ਨਹੀਂ ਗਿਣਿਆ ਗਿਆ। ਇਸ ਰਿਸ਼ਤੇ ਵਿੱਚ ਕਿਸੇ ਪ੍ਰਕਾਰ ਦਾ ਵੀ ਪਿਆਰ ਨਹੀਂ ਨਜ਼ਰ ਆਉਂਦਾ ਪਰ ਇਸ ਦੇ ਉਲਟ ਦਿਉਰ ਭਰਜਾਈ ਦਾ ਰਿਸ਼ਤਾ ਬੜਾ ਨਿੱਘਾ ਅਤੇ ਕਈ ਪ੍ਰਕਾਰ ਦੇ ਹਾਸਿਆਂ ਠੱਠਿਆਂ ਨਾਲ ਭਰਪੂਰ ਰਿਸ਼ਤਾ ਹੈ। ਆਮ ਹੀ ਭਰਜਾਈਆਂ ਆਪਣੇ ਨਿੱਕੇ ਦਿਉਰਾਂ ਨਾਲ ਕਈ ਦੁੱਖ ਸੁੱਖ ਸਾਂਝੇ ਕਰ ਲਿਆ ਕਰਦੀਆਂ ਸਨ ਅਤੇ ਨਿੱਕੇ ਦਿਉਰਾਂ ਤੋਂ ਤੇਹ ਮੋਹ ਨਾਲ ਘਰ ਦੇ ਵੀ ਕਈ ਕੰਮ ਕਰਵਾ ਲੈਂਦੀਆਂ ਸਨ। ਕਹਿੰਦੇ ਹਨ ਕਿ ਰਾਂਝਾ ਆਪਣੀਆਂ ਭਰਜਾਈਆਂ ਦਾ ਲਾਡਲਾ ਦਿਉਰ ਸੀ ਅਤੇ ਉਨਾਂ ਦੇ ਸਾਰੇ ਕੰਮ ਭੱਜ ਭੱਜ ਕੇ ਕਰਿਆ ਕਰਦਾ ਸੀ,

ਮੇਰੀ ਕੌਣ ਚੁੱਕੇ ਫੁਲਕਾਰੀ, ਛੋਟੇ ਦਿਉਰ ਬਿਨਾਂ…।

ਜਦੋਂ ਕਿਸੇ ਮੁਟਿਆਰ ਦਾ ਮਾਹੀ ਉਸਦੇ ਪਿਆਰ ਦੀ ਕਦਰ ਨਹੀਂ ਕਰਦਾ, ਆਪਣੀ ਸਜ ਵਿਆਹੀ ਵਲ ਕਦੇ ਪਿਆਰ ਭਰੀ ਨਜ਼ਰ ਨਾਲ ਤੱਕਦਾ ਨਹੀਂ ਹੈ ਤਾਂ ਉਸ ਵਿਚਾਰੀ ਨੂੰ ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਉਸਦੇ ਮਾਪਿਆਂ ਨੇ ਆਪਣੀ ਲਾਡਾਂ ਨਾਲ ਪਾਲ਼ੀ ਧੀ ਨੂੰ ਕਿਸੇ ਉਪਰੇ ਦੇ ਲੜ ਲਾ ਕੇ ਤੋਰ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਪਹਿਲੇ ਸਮਿਆਂ ਵਿੱਚ ਜਦੋਂ ਕੁੜੀ ਸਹੁਰਿਆਂ ਨੂੰ ਤੋਰੀ ਜਾਂਦੀ ਸੀ ਤਾਂ ਉਸ ਉੱਪਰ ਫੁਲਕਾਰੀ ਦੇ ਕੇ ਸਹੁਰੀਂ ਤੋਰਿਆ ਜਾਂਦਾ ਸੀ। ਅੱਜ ਕੱਲ ਕਿਤੇ ਕਿਤੇ ਕੁੜੀਆਂ ਵਿਆਹ ਤੋਂ ਦੋ ਦਿਨ ਪਹਿਲਾਂ ਲਾਏ ਜਾਣ ਵਾਲੇ ਵੱਟਣੇ (ਮਾਂਈਏ) ਵਾਲੇ ਦਿਨ ਜਿਸ ਨੂੰ ਤੇਲ ਚੜਾਉਣਾ ਵੀ ਆਖਦੇ ਹਨ, ਫੁਲਕਾਰੀ ਲੈ ਕੇ ਬੈਠਦੀਆਂ ਹਨ,

ਉੱਤੇ ਦੇ ਕੇ ਫੁਲਕਾਰੀ, ਤੂੰ ਤੋਰ ਤੀ ਵਿਚਾਰੀ,
ਬਕਦਰੇ ਨਾਲੋਂ ਚੰਗਾ ਸੀ ਜੇ ਮੈਂ ਰਹਿੰਦੀ ਕੁਆਰੀ।

ਫੁਲਕਾਰੀ ਜਿਸ ਦਾ ਭਾਰ ਵੀ ਕਾਫੀ਼ ਹੁੰਦਾ ਹੈ ਅਤੇ ਕੋਈ ਮੁਟਿਆਰ ਆਪਣੀ ਭਾਰੀ ਫੁਲਕਾਰੀ ਦੇ ਭਾਰ ਤੋਂ ਅੱਕ ਜਾਂਦੀ ਹੈ ਤਾਂ ਆਪਣੇ ਮਾਹੀ ਨੂੰ ਵਾਸਤਾ ਪਾਉਂਦੀ ਹੈ ਕਿ ਮੇਰੀ ਬਾਂਹ ਫੁਲਕਾਰੀ ਦੇ ਭਾਰ ਨੂੰ ਝੱਲਣ ਤੋਂ ਆਕੀ ਹੈ,

ਉਤਾਰ ਦਿਆਂ ਫੁਲਕਾਰੀ ਮਾਹੀ ਵੇ, ਪਏ ਬਾਂਹ ਨੂੰ ਖੱਲੀ ਢੋਲਾ,
ਫੁਲਕਾਰੀ ਭਾਰੀ ਮਾਹੀ ਵੇ, ਹੁਣ ਮੈਂਥੋਂ ਜਾਏ ਨਾ ਝੱਲੀ ਢੋਲਾ।

ਜਦੋਂ ਕੋਈ ਮੁਟਿਆਰ ਆਪਣੇ ਖੇਤਾਂ ਵਲ ਗੇੜਾ ਮਾਰਨ ਜਾਇਆ ਕਰਦੀ ਸੀ ਤਾਂ ਰੰਗ ਬਰੰਗੀ ਫੁਲਕਾਰੀ ਉੱਪਰ ਲਿਆ ਕਰਦੀ ਸੀ ਜਿਸ ਉੱਪਰ ਫੁੱਲ ਬੂਟੇ ਅਤੇ ਕਈ ਤਰਾਂ ਪਸ਼ੂ ਪੰਛੀਆਂ ਦੀ ਕਢਾਈ ਕੀਤੀ ਹੁੰਦੀ ਸੀ ਤੇ ਇੱਕ ਮੁਟਿਆਰ ਆਪਣੀ ਤਿੱਤਰਾਂ ਵਾਲੀ ਫੁਲਕਾਰੀ ਦਾ ਜ਼ਿਕਰ ਇਸ ਤਰਾਂ ਕਰਦੀ ਹੈ,

ਅੱਗੇ ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ,
ਹਵਾ ਵਿੱਚ ਉੱਡਦੀ ਫਿਰੇ, ਮੇਰੀ ਤਿੱਤਰਾਂ ਵਾਲੀ ਫੁਲਕਾਰੀ।

ਬਾਗ

ਫੁਲਕਾਰੀ ਬਾਗ਼ ਦੁਪੱਟਾ

ਫੁਲਕਾਰੀ ਵਾਂਗ ਬਾਗ ਵੀ ਪੰਜਾਬੀ ਵਿਰਸੇ ਦੀ ਇੱਕ ਬੜੀ ਅਨਮੋਲ ਚੀਜ਼ ਹੋਇਆ ਕਰਦਾ ਸੀ। ਅੱਜ ਇਸ ਦਾ ਬਹੁਤ ਸਾਰੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੈ। ਜਿਆਦਾਤਰ ਲੋਕ ਇੱਥੇ ਬਾਗ ਨੂੰ ਫੁੱਲਾਂ ਦਾ ਬਾਗ ਹੀ ਸਮਝਣਗੇ। ਪਰ ਬਾਗ ਵੀ ਫੁਲਕਾਰੀ ਵਰਗਾ ਹੀ ਸਿਰ ਤੇ ਲਿਆ ਜਾਣ ਵਾਲਾ ਇੱਕ ਕੱਪੜਾ ਹੁੰਦਾ ਸੀ ਜੋ ਕਿ ਫੁਲਕਾਰੀ ਨਾਲ ਬਹੁਤ ਜਿਆਦਾ ਮੇਲ ਖਾਂਦਾ ਸੀ। ਫਰਕ ਸਿਰਫ਼ ਇੰਨਾ ਹੁੰਦਾ ਹੈ ਕਿ ਫੁਲਕਾਰੀ ਦੀ ਕਢਾਈ ਕੁਝ ਹੱਦ ਤੱਕ ਵਿਰਲੀ ਹੁੰਦੀ ਹੈ ਅਤੇ ਬਾਗ ਦੀ ਕਢਾਈ ਸੰਘਣੀ ਹੁੰਦੀ ਹੈ। ਸ਼ਾਇਦ ਇਸੇ ਕਰਕੇ ਹੀ ਇਸ ਨੂੰ ਬਾਗ ਕਹਿੰਦੇ ਹਨ। ਕਿਉਂਕਿ ਫੁਲਕਾਰੀ ਦਾ ਨਾਂ ਜਿਸ ਤਰਾਂ ਫੁੱਲਾਂ ਦੀ ਕਿਆਰੀ ਤੋਂ ਫੁਲਕਾਰੀ ਬਣ ਗਿਆ ਇਸੇ ਤਰਾਂ ਹੀ ਬਾਗ ਦਾ ਨਾਂ ਵੀ ਇਸ ਦੀ ਸੰਘਣੀ ਕਢਾਈ ਕਰਕੇ ਬਾਗ ਪੈ ਗਿਆ।

ਬਾਗ ਦੀ ਕਢਾਈ ਜਿੱਥੇ ਸੰਘਣੀ ਹੁੰਦੀ ਹੈ ਉੱਥੇ ਇਸ ਦਾ ਇੱਕ ਹੋਰ ਮੁੱਖ ਪਹਿਲੂ ਇਹ ਹੈ ਕਿ ਇਸ ਦੀ ਕਢਾਈ ਪੁੱਠੇ ਪਾਸਿਉਂ ਕੀਤੀ ਜਾਂਦੀ ਸੀ ਜੋ ਕਿ ਬੜੀ ਕਠਿਨ ਹੁੰਦੀ ਸੀ। ਇੱਕ ਬਾਗ ਨੂੰ ਕਈ ਵਾਰ ਅੱਠ ਦਸ ਮਹੀਨੇ ਜਾਂ ਸਾਲ ਦਾ ਸਮਾਂ ਵੀ ਲੱਗ ਜਾਂਦਾ ਸੀ। ਬਾਗ ਦੀ ਵਰਤੋਂ ਜਿਆਦਾਤਰ ਸ਼ਗਨਾ ਵਾਲੇ ਦਿਨ ਕੀਤੀ ਜਾਂਦੀ ਸੀ। ਸੁਆਣੀਆਂ ਇਸ ਨੂੰ ਬੜੀ ਸ਼ਿੱਦਤ ਨਾਲ ਆਪਣੇ ਤੇ ਓੜਿਆ ਕਰਦੀਆਂ ਸਨ। ਇਸ ਨੂੰ ਕੁੜੀਆਂ ਆਪਣੇ ਦਾਜ ਵਿੱਚ ਵੀ ਇੱਕ ਰਸਮ ਦੇ ਤੌਰ ਤੇ ਸਹੁਰੇ ਘਰ ਲੈ ਕੇ ਜਾਇਆ ਕਰਦੀਆਂ ਸਨ।

ਬਾਗ ਦੀਆਂ ਕਈ ਕਿਸਮਾਂ ਹੋਇਆ ਕਰਦੀਆਂ ਸਨ ਅਤੇ ਲੋੜ ਮੁਤਾਬਿਕ ਇਨਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ। ਬਾਗ ਦੇ ਰੰਗਾਂ ਬਾਰੇ ਵੀ ਕਿਹਾ ਜਾਂਦਾ ਸੀ ਕਿ ਪੀਲੇ ਰੰਗ ਨੂੰ ਬਹੁਤ ਘੱਟ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ ਕਿਉਂਕਿ ਇਹ ਰੰਗ ਬਹੁਤ ਛੇਤੀ ਫਿਟ ਜਾਂਦਾ ਜਾਂ ਧੋਣ ਸਮੇਂ ਹਰ ਵਾਰੀ ਲੱਥਦਾ ਰਹਿੰਦਾ ਸੀ ਤੇ ਕਿਹਾ ਜਾਂਦਾ ਸੀ ।

ਪੱਟ ਖੱਟਾ ਧੋਵੇਂਗੀ ਤਾਂ ਰੋਵੇਂਗੀ

ਬਾਗ ਦੀ ਕਢਾਈ ਲਾਲ ਕੱਪੜੇ ‘ਤੇ ਰੰਗ ਬਰੰਗੇ ਕਢਾਈ ਵਾਲੇ ਧਾਗਿਆਂ ਨਾਲ ਢੱਕ ਕੇ ਬੜੇ ਸਲੀਕੇ ਨਾਲ ਕਢਾਈ ਕੀਤੀ ਜਾਂਦੀ ਸੀ ਜੋ ਬੜੀ ਉੱਭਰਕੇ ਦੇਖਣ ਵਾਲੇ ਦਾ ਧਿਆਨ ਆਪਣੇ ਵੱਲ ਖਿਚਦੀ ਸੀ। ਪਹਿਲੇ ਸਮਿਆਂ ਵਿੱਚ ਔਰਤਾਂ ਬਾਹਰ ਨਿਕਲਦੇ ਸਮੇਂ ਬਾਗ ਦਾ ਘੁੰਢ ਕੱਢ ਕੇ ਬਾਹਰ ਨਿਕਲਿਆ ਕਰਦੀਆਂ ਸਨ ਇਸ ਨੂੰ ਬਾਡਰ ਵਾਲਾ ਜਾਂ ਫੋਰ ਸਾਈਡਡ ਬਾਗ ਵੀ ਕਹਿੰਦੇ ਸਨ ਅਤੇ ਇਹ ਸਾਹਮਣੇ ਤੋਂ ਕਵਰ ਹੁੰਦਾ ਹੈ।

ਇਸ ਤੋਂ ਇਲਾਵਾ ਇੱਕ ਹੋਰ ਕਿਸਮ ਦੇ ਬਾਗ ਵਿੱਚ ਦੋ ਤੋਂ ਪੰਦਰਾਂ ਤੱਕ ਦੇ ਜੁਮੈਟਰੀਕਲ ਡਿਜ਼ਾਈਨ ਹੁੰਦੇ ਹਨ ਜੋ ਵੱਖਰੇ ਵੱਖਰੇ ਤਰੀਕੇ ਨਾਲ ਕੱਪੜੇ ਦੀ ਤਹਿ ਨੂੰ ਢਕ ਲੈਂਦੇ ਹਨ ।

ਫੁਲਕਾਰੀ ਬਾਗ਼

ਅੱਜਕਲ੍ਹ ਬਾਗ ਦਹੇਜ ਵਿੱਚ ਦਿੱਤੀਆਂ ਜਾਣ ਵਾਲੀਆਂ ਗੱਡੀਆਂ ਦੀ ਸ਼ੋਭਾ ਵਧਾਉਂਦਾ ਹੈ ਜਾਂ ਫਿਰ ਬਾਗ ਸੋ਼ਅ ਰੂਮਾਂ ਦੀ ਸਜਾਵਟ ਨੂੰ ਵੀ ਵਧਾਉਂਦਾ ਹੈ।

ਅੱਜ ਫੁਲਕਾਰੀ ਤੇ ਬਾਗ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਹਨ ਜਿਸ ਬਾਰੇ ਕਿਸੇ ਤਰਾਂ ਭਰਮ ਭੁਲੇਖਾ ਨਹੀਂ ਹੈ । ਅਸੀਂ ਆਪਣੇ ਵਿਰਸੇ ਅਤੇ ਸਭਿਆਚਾਰ ਤੋਂ ਹੌਲੀ ਹੌਲੀ ਦੂਰ ਹੋਈ ਜਾ ਰਹੇ ਹਾਂ ਜਿਸ ਦਾ ਜ਼ਿੰਮਾ ਸਾਡੇ ਸਿਰ ਪਹਿਲਾਂ ਆਉਂਦਾ ਅਤੇ ਬਾਅਦ ਵਿੱਚ ਬਦਲਦੇ ਸਮੇਂ ਦਾ ਵੀ ਹੱਥ ਹੈ । ਪਰ ਅਸੀਂ ਸ਼ਾਇਦ ਜਿ਼ਆਦਾ ਹੀ ਅਵੇਸਲੇ ਹਾਂ ਅਤੇ ਆਪਣੇ ਵਿਰਸੇ ਨੂੰ ਸਾਂਭਣ ਲਈ ਕਿਸੇ ਤਰਾਂ ਵੀ ਜ਼ਿੰਮੇਵਾਰੀ ਨਹੀਂ ਦਿਖਾਉਂਦੇ ਅਤੇ ਗੁਰਦਾਸ ਮਾਨ ਦੇ ਇਹ ਬੋਲ ਸੱਚ ਜਾਪਦੇ ਹਨ ।

ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਵਿੱਚ ਕੋਕਲੂ ਤੇ ਵਾਲੀਆਂ ਵੀ ਗਈਆਂ
ਹੁਣ ਚੱਲ ਪਏ ਵਲੈਤੀ ਬਾਣੇ, ਕੀ ਬਣੂ ਦੁਨੀਆਂ ਦਾ
ਸੱਚੇ ਪਾਤਸ਼ਾਹਿ ਵਾਹਿਗੁਰੂ ਜਾਣੇ।

ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
Tel 0039 320 217 6490

Email chahal_italy@yahoo.com
bindachahal@gmail.com

 


  ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com