WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ

ਸੁਨੇਹਾ ਆਇਆ ਫੁੱਲਾਂ ਦਾ - ੨  

5_cccccc1.gif (41 bytes)

ਕਹਿੰਦੇ ਹਨ ਸੁਨੇਹੇ ਦੀ ਤਾਂ ਮਹਿਕ ਹੀ ਬਹੁਤ ਹੁੰਦੀ ਹੈ। ਸੁਨੇਹਾ ਕਿਸੇ ਦੇ ਹੱਥ ਆਵੇ ਤਾਂ ਜਵਾਬ ਨਹੀਂ ਦਿੱਤਾ ਜਾਂਦਾ। ਪਰ ਇਹ ਕੋਈ ਜਰੂਰੀ ਨਹੀਂ ਕਿ ਸੁਨੇਹਾ ਕਿਸੇ ਮਨੁੱਖ ਵੱਲੋਂ ਹੀ ਹੋਵੇ। ਸੁਨੇਹਾ ਤਾਂ ਪੌਣਾਂ ਵੀ ਦੇਂਦੀਆਂ ਹਨ, ਸੁਨੇਹਾ ਤਾਂ ਕਾਵਾਂ ਹੱਥ ਵੀ ਆਉਂਦਾ ਹੈ ਤੇ ਸੁਨੇਹਾ ਛੇਵੀਂ ਬੁੱਧੀ ਦੇ ਰਾਹੀਂ ਵੀ ਆ ਜਾਂਦਾ ਹੈ।

ਇਹ ਛੇਵੀਂ ਛੋਹ ਦਾ ਸੁਨੇਹਾ ਬੜਾ ਜਬਰਦਸਤ ਹੁੰਦਾ ਹੈ।

ਕੁਝ ਇਹੋ ਜਿਹਾ ਹੀ ਸੁਨੇਹਾ ਹਜ਼ਾਰਾਂ ਖਿੜੇ ਹੋਏ ਫੁੱਲਾਂ ਨੇ ਇਕੱਠੇ ਹੋਕੇ, ਮਹਿਕ ਦਾ ਕੋਠਾ ਭਰ ਕਿ ਮੈਨੂੰ ਘੱਲਿਆ। ਇਸ ਖੂਬਸੂਰਤ ਸੁਨੇਹੇ ਨੇ ਮੇਰੇ ਅੰਦਰ ਖਲਬਲੀ ਪੈਦਾ ਕਰ ਦਿੱਤੀ। ਹਾਲੇ ਪਿਛਲੇ ਸਾਲ ਹੀ ਕਸ਼ਮੀਰ ਹੋਕੇ ਆਇਆ ਸੀ, ਇਸ ਲਈ ਏਨੀ ਛੇਤੀ ਉਥੇ ਜਾਣ ਦਾ ਕੋਈ ਚਾਅ ਜਿਹਾ ਨਹੀਂ ਸੀ ਪਰ ਫੁੱਲਾਂ ਦਾ ਸੁਨੇਹਾ ਟਿਕਣ ਨਹੀਂ ਸੀ ਦੇ ਰਿਹਾ। ਮਨ ਨੂੰ ਪੱਕਾ ਜਿਹਾ ਕੀਤਾ ਤੇ ਤੁਰ ਪਏ ਕਾਰ ਤੇ ਚੜ੍ਹ ਕਿ ਫੁੱਲਾਂ ਨਾਲ ਗੱਲਬਾਤ ਕਰਨ ਕਸ਼ਮੀਰ ਵੱਲ ਨੂੰ। ਮੇਰੇ ਨਾਲ ਮੇਰੀ ਬੇਟੀ ਯਾਸਮੀਨ ਜੋ ਲੈਂਡਸਕੇਪਿੰਗ ਤੇ ਇੰਨਟੀਰੀਅਰ ਡੀਜ਼ਾਇਨਰ  ਦੀ ਮਾਸਟਰਜ਼ ਹੈ ਤੇ ਇੱਕ ਦੋਸਤ ਜਸਦੀਪ, ਹਾਇਕੂ ਲੇਖਕ ਤੇ ਉਸਦੀ ਪੇਂਟਿੰਗ ਕਲਾਕਾਰ ਪਤਨੀ ਡੇਜ਼ੀ ਸਨ। ਸਵੇਰੇ 4 ਵਜੇ ਉੱਠ ਕਿ ਤਿਆਰੀ ਸ਼ੁਰੂ ਕਰ ਦਿੱਤੀ ਤੇ ਸਾਢੇ ਚਾਰ ਵਜੇ ਨੂੰ ਲੁਧਿਆਣਿਓ ਚਾਲੇ ਪਾ ਦਿੱਤੇ। 7 ਅਪ੍ਰੈਲ ਦਾ ਮੌਸਮ ਮਿੱਠਾ ਜਿਹਾ ਸੀ। ਗੱਡੀ ਦਾ ਮੀਟਰ ਜ਼ੀਰੋ ਜ਼ੀਰੋ ਕਰ ਲਿਆ। ਨੈਵੀਗੇਟਰ ਤੇ ਕਸ਼ਮੀਰ ਦਾ ਰਸਤਾ ਭਰ ਦਿੱਤਾ। ਇਹ ਲਗਭਗ 600 ਕਿਲੋਮੀਟਰ ਰਾਹ ਦਸ ਰਿਹਾ ਸੀ ਤੇ ਪਹੁੰਚਣ ਦਾ ਟਾਇਮ ਰਾਤ ਦੇ 11 ਵਜੇ ਦਾ ਦਸ ਰਿਹਾ ਸੀ। ਖੈਰ ਇਹ ਕੋਈ ਫਿਕਰ ਵਾਲੀ ਗੱਲ ਨਹੀਂ ਸੀ। ਕਿਉਂਕਿ ਨੈਵੀਗੇਟਰ ਅਕਸਰ 50 ਦੀ ਸਪੀਡ ਤੇ ਵਕਤ ਦਾ ਅੰਦਾਜ਼ਾ ਲਗਾਉਂਦਾ ਹੈ। ਜਲੰਧਰ ਤੱਕ ਤਾਂ ਸੂਰਜ ਦੇਵਤੇ ਦੇ ਦਰਸ਼ਨ ਹੀ ਨਾ ਹੋਏ। ਜਲੰਧਰੋਂ ਬਾਅਦ ਸੜਕ ਦੇ ਦੋਵੇਂ ਪਾਸੇ ਕਮਾਲ ਦੀ ਹਰਿਆਲੀ ਸੀ। ਸੜਕ ਪਾਣੀ ਵਰਗੀ ਸੀ। ਭੋਗਪੁਰ ਤੱਕ ਤਾਂ ਪਤਾ ਹੀ ਨਾ ਲੱਗਾ ਕਦ ਪਹੁੰਚ ਗਏ। ਇੱਕੋ ਦੋ ਚਾਰ ਮਿੰਟ ਲਈ ਬ੍ਰੇਕ ਲਾਈ ਤੇ ਫੇਰ ਤੁਰ ਪਏ। ਅੱਗੇ ਸੜਕ ਬਣ ਰਹੀ ਸੀ। ਕਦੇ ਟਰੈਫਿਕ ਇਕ ਪਾਸੇ ਤੇ ਕਦੇ ਦੂਜੇ ਪਾਸੇ। ਟਾਂਡੇ ਤੋਂ ਥੋੜ੍ਹਾ ਉਰ੍ਹੇ ਜਾਮ ਲੱਗਾ ਹੋਇਆ ਸੀ। ਕਿਸੇ ਟਰੱਕ ਵਾਲੇ ਨੇ ਪੁੱਠੇ ਪਾਸਿਓਂ ਟਰੱਕ ਸੜਕ ਤੇ ਵਾੜ ਲਿਆ ਸੀ ਤੇ ਉਤੋਂ ਇੱਕ ਕਾਹਲੇ ਬਸ ਡਰਾਇਵਰ ਨੇ ਬਸ ਜਾ ਫਸਾਈ। ਲਾਇਨ ਕਾਫੀ ਲੰਮੀ ਲਗਦੀ ਸੀ। ਪੁਰਾਣੇ ਤਜ਼ਰਬੇ ਨੇ ਕੰਮ ਕੀਤਾ ਤੇ ਮੈਂ ਗੱਡੀ ਸੱਜੇ ਪਾਸੇ ਵਾਲੀ ਲਿੰਕ ਰੋਡ 'ਤੇ ਪਾ ਲਈ। ਇਹ ਲਿੰਕ ਰੋਡ ਸਾਨੂੰ ਹੁਸ਼ਿਆਰਪੁਰ ਵਾਲੀ ਸੜਕ ਤੇ ਲੈ ਗਈ। ਇੱਥੋਂ ਅਸੀਂ ਖੱਬੇ ਪਾਸੇ ਮੁੜ ਗਏ ਤੇ ਸਿੱਧੇ ਟਾਂਡੇ ਵਾਲੇ ਚੌਂਕ ਤੇ ਪਹੁੰਚ ਗਏ। ਇੱਥੋਂ ਸਫਰ ਅਸਾਨ ਹੋ ਗਿਆ ਕਿਉਂਕਿ ਪਿੱਛੇ ਸਾਰੀ ਟਰੈਫਿਕ ਫਸੀ ਹੋਈ ਸੀ ਤੇ ਸੜਕ ਇਸੇ ਕਰਕੇ ਪੂਰਨ ਤੌਰ 'ਤੇ ਖਾਲੀ ਸੀ।

ਪਠਾਨਕੋਟ ਸ਼ਹਿਰ ਦਾ ਦ੍ਰਿਸ਼ ਉਚੀ ਸੜਕ ਤੋਂ ਬਹੁਤ ਮਨਮੋਹਕ ਲੱਗਿਆ। ਇੱਥੇ ਬਣੇ ਨਵੇਂ ਫਲਾਈਓਵਰ ਨੇ ਸਾਨੂੰ ਝੱਟ ਦੇਣੇ ਸ਼ਹਿਰੋਂ ਬਾਹਰ ਕੱਢ ਦਿੱਤਾ। ਰਸਤੇ ਵਿਚ ਅਸੀਂ ਸਤਲੁਜ ਦਾ ਪੁਲ ਪਾਰ ਕੀਤਾ ਤੇ ਇਸੇ ਤਰ੍ਹਾਂ ਪੰਜਾਬ ਦਾ ਦੂਜਾ ਦਰਿਆ ਬਿਆਸ ਵੀ ਪਾਰ ਕੀਤਾ ਸੀ। ਪਠਾਨਕੋਟ ਤੋਂ ਬਾਅਦ ਅਸੀਂ ਤੀਸਰੇ ਦਰਿਆ ਰਾਵੀ ਦੇ ਦਰਸ਼ਨ ਕੀਤੇ। ਇੱਥੋਂ ਛੇਤੀ ਬਾਅਦ ਹੀ ਕਸ਼ਮੀਰ ਦਾ ਬੈਰੀਅਰ ਆ ਗਿਆ ਤੇ ਨਾਲ ਹੀ ਸਾਡੇ ਪ੍ਰੀਪੇਡ ਫੋਨ ਬੰਦ ਹੋ ਗਏ। ਮੈਨੂੰ ਇਸ ਗੱਲ ਦਾ ਪਹਿਲੋਂ ਪਤਾ ਸੀ, ਇਸ ਲਈ ਅਸੀਂ ਦੋ ਫੋਨ ਪੋਸਟ ਪੇਡ ਲੈਕੇ ਤੁਰੇ ਸੀ। ਲਗਭਗ 50 ਕਿਲੋਮੀਟਰ ਤੇ ਸਾਂਬਾ ਕਸਬਾ ਆ ਗਿਆ। ਇੱਥੇ ਇੱਕ ਛੋਟਾ ਬਰਸਾਤੀ ਦਰਿਆ ਹੈ। ਇਸਨੂੰ ਪਾਰ ਕਰਦੇ ਹੀ ਅਸੀਂ ਸੱਜੇ ਪਾਸੇ ਮਾਨਸਰ ਝੀਲ ਵਲ ਨੂੰ ਮੁੜ ਗਏ। ਇਹ ਝੀਲ ਇੱਥੋਂ 20 ਕਿਲੋਮੀਟਰ ਦੇ ਕਰੀਬ ਹੈ। ਪਰ ਝੀਲ 'ਤੇ ਪਹੁੰਚਣ ਤੋਂ ਪਹਿਲਾਂ ਦਾ ਰਸਤਾ ਬਹੁਤ ਕਮਾਲ ਦਾ ਹੈ। ਅੰਬਾਂ ਤੇ ਬੂਰ ਦਾ ਮਣਾਂ ਮੂੰਹ ਖਿਲਾਵਾੜ ਤੇ ਸਿੱਧੇ ਸਪਾਟ ਕਟੇ ਹੋਏ ਪਹਾੜਾਂ ਤੇ ਉੱਤੇ ਚਰਵਾਹਿਆਂ ਦੀਆਂ ਡੰਡੀਆਂ ਅਲੌਕਿਕ ਦ੍ਰਿਸ਼ ਪੇਸ਼ ਕਰਦੀਆਂ ਹਨ। ਪੱਕੀਆਂ ਕਣਕਾਂ ਵਿਚ ਸੋਹਣੇ ਸਾਫ ਸੁਥਰੇ ਘਰ ਤੇ ਲਾਲ ਜੰਗਲੀ ਫੁੱਲ ਤੇ ਕਿਤੇ ਕਿਤੇ ਨਵੇਂ ਚਮਕਦੇ ਪਿੱਪਲਾਂ ਦੇ ਪੱਤੇ। ਮਾਨਸਰ ਝੀਲ ਪਹਾੜ ਦੇ ਵਿਚਕਾਰ ਬਣੀ ਹੋਈ ਹੈ ਪਰ ਭਾਰਤ ਦੀਆਂ ਹੋਰ ਸੈਲਾਨੀ ਥਾਵਾਂ ਵਾਂਗ ਉਵੇਂ ਹੀ ਸੰਭਾਲ ਖੁਣੋਂ ਬੇਜਾਰ ਹੈ। ਖੈਰ ਅੱਗੇ 5 ਕਿਲੋਮੀਟਰ ਤੇ ਰਣਜੀਤ ਸਾਗਰ ਵਾਲੀ ਸੜਕ ਨਾਲ ਆ ਰਲਦੀ ਹੈ। ਇੱਥੋਂ ਵਲੇਵੇਂ ਖਾਂਦੀ ਖੂਬਸੂਰਤ ਸੜਕ, ਨਾ ਮਾਤਰ ਟ੍ਰੈਫਿਕ ਲੈਕੇ ਊਧਮਪੁਰ ਪਹੁੰਚ ਜਾਂਦੀ ਹੈ। ਅਸੀਂ ਤਕਰੀਬਨ 50 ਕਿਲੋਮੀਟਰ ਹੀ ਨਹੀਂ ਬਚਾਏ ਸਗੋਂ ਜੰਮੂ ਸ਼ਹਿਰ ਦੀ ਭੀੜ ਤੇ ਸਮਾਂ ਵੀ ਬਚਾਇਆ। ਰਾਹ ਵਿਚ ਅਸੀਂ ਫੁੱਲਾਂ ਲੱਦੇ ਅੰਬ ਥੱਲੇ ਬੈਠ ਕਿ ਤਾਜ਼ੀ ਚਾਹ ਪੀਤੀ। ਇੱਥੇ ਸਾਹਮਣੇ ਬੱਚੇ ਪਹਾੜ ਤੋਂ ਰੋੜੇ ਤੇ ਪੱਥਰ ਥੈਲੇ ਖੱਡ ਵਿਚ ਸੁੱਟਣ ਦਾ ਆਨੰਦ ਲੈ ਰਹੇ ਸਨ। ਉਹਨਾਂ ਨੂੰ ਦੇਖ ਕਿ ਸਾਨੂੰ ਆਪਣਾ ਬਚਪਨ ਯਾਦ ਆ ਗਿਆ।

ਊਧਮਪੁਰ ਇੱਕ ਛੋਟਾ ਜਿਹਾ ਸ਼ਹਿਰ ਹੈ। 1972 ਵਿਚ ਇਹ ਮੁੱਖ ਸੜਕ ਤੋਂ ਦੂਰ ਹੁੰਦਾ ਸੀ ਪਰ ਹੁਣ ਮੁੱਖ ਸੜਕ ਇਸਦੇ ਵਿਚਕਾਰ ਲੰਘਦੀ ਹੈ। ਇਹ ਥਾਂ ਪੰਜਾਬ ਵਾਂਗ ਗਰਮ ਹੈ। ਇੱਥੇ ਰੇਲਵੇ ਲਾਇਨ ਵੀ ਪਹੁੰਚ ਗਈ ਹੈ। ਇਸ ਕਰਕੇ ਇਹ ਕਸ਼ਮੀਰ ਦੇ ਵਪਾਰ ਦਾ ਦਰਵਾਜਾ ਬਣ ਗਿਆ ਹੈ। ਇੱਥੇ ਦੀ ਚਹਿਲ ਪਹਿਲ ਪਹਾੜੀ ਸਕੂਨ ਤੋਂ ਕੋਹਾਂ ਦੂਰ ਜਾਪਦੀ ਹੈ। ਕਸ਼ਮੀਰ ਦਾ ਅਸਲੀ ਸਫਰ ਇੱਥੋਂ ਹੀ ਸ਼ੁਰੂ ਹੁੰਦਾ ਹੈ। ਟ੍ਰੈਫਿਕ ਇੱਕ ਅਸੂਲ ਨਾਲ ਚਲਦੀ ਹੈ। ਉਤੋਂ ਆਉਣ ਵਾਲਾ ਹੇਠੋਂ ਜਾਣ ਵਾਲੇ ਨੂੰ ਰਾਹ ਦੇਂਦਾ ਹੈ। ਇੱਥੇ ਹੁਣ ਸਟੇਟ ਬੱਸਾਂ ਘਟ ਚੱਲਦੀਆਂ ਹਨ ਪਰ ਸੂਮੋ, ਟਵੇਰਾ ਗੱਡੀਆਂ ਟੈਕਸੀ ਦੇ ਤੌਰ 'ਤੇ ਵੱਡੀ ਗਿਣਤੀ ਵਿਚ ਚਲਦੀਆਂ ਹਨ। ਅਪ੍ਰੈਲ ਦਾ ਇਹ ਹਫਤਾ ਸੈਲਾਨੀਆਂ ਦਾ ਨਹੀਂ ਹੁੰਦਾ ਇਸ ਕਰਕੇ ਇੱਕਾ ਦੁੱਕਾ ਹੀ ਸੈਲਾਨੀ ਟਕਰਦੇ ਹਨ, ਉਹ ਵੀ ਦੱਖਣੀ ਭਾਰਤ ਦੇ, ਬਾਕੀ ਸਭ ਕਸ਼ਮੀਰ ਲੋਕ ਹੀ ਸਫਰ ਕਰਦੇ ਹਨ। ਇਸੇ ਕਰਕੇ ਸੜਕ ਕਾਫੀ ਖਾਲੀ ਮਿਲ ਜਾਂਦੀ ਹੈ। ਆਲੇ ਦੁਆਲੇ ਦਾ ਨਜ਼ਾਰਾ ਕਾਫੀ ਸੁੰਦਰ ਸੀ। ਅਨਾਰਾਂ ਦੇ ਫੁੱਲ, ਚਿੱਟੇ ਆੜੂਆਂ ਤੇ ਪੱਥਰ ਨਾਖਾ ਦੇ ਫੁੱਲ ਅਤੇ ਬੇਸ਼ਮਾਰ ਚਿੱਟੀਆਂ ਭੇਡਾਂ ਤੇ ਲੰਮੇ ਵਾਲਾਂ ਤੇ ਲੰਮੇ ਸਿੰਗਾਂ ਵਾਲੀਆਂ ਬੱਕਰੀਆਂ ਅਕਸਰ ਰਾਹ ਰੋਕ ਲੈਂਦੀਆਂ ਸਨ ਜਾਂ ਫਿਰ ਪਹਾੜਾਂ ਤੇ ਖਿਲਰੇ ਮੋਤੀਆਂ ਵਾਂਗ ਲੱਗਦੀਆਂ ਸਨ। ਦਿਲ ਕਰਦਾ ਸੀ ਇਹਨਾਂ ਵਿਚ ਜਾਕੇ ਬੈਠ ਜਾਈਏ, ਪਰ ਸਫਰ ਵੀ ਮੁਕਾਉਣਾ ਸੀ। ਰਸਤੇ ਵਿਚ ਇੱਕ ਸੋਹਣੀ ਜਿਹੀ ਚੀਲਾਂ ਦੀ ਛਾਂ ਵਾਲੀ ਥਾਂ ਵੇਖ ਕਿ ਅਸੀਂ ਘਰੋਂ ਲਿਆਂਦੇ 2–2 ਪਰੌਂਠੇ ਰਗੜ ਦਿੱਤੇ। ਚਾਹ ਸਾਹਮਣੇ ਇੱਕ ਦੁਕਾਨਦਾਰ ਨੇ ਬੜੇ ਸਲੀਕੇ ਨਾਲ ਥਰਮਸ ਵਿਚ ਪਾ ਕਿ ਲਿਆਂਦੀ। ਚੰਗੀ ਚਾਹ ਨੇ ਥਕਾਵਟ ਲਾਹ ਦਿੱਤੀ ਤੇ ਅੱਗੇ ਚਾਲੇ ਪਾ ਦਿੱਤੇ। ਮੇਰੇ ਤਿੰਨੇ ਸਾਥੀ ਪਹਿਲੀ ਵਾਰ ਕਸ਼ਮੀਰ ਜਾ ਰਹੇ ਸਨ। ਉਹਨਾਂ ਦੀ 'ਹਾਏ' 'ਆਹਾ' ਤੇ 'ਰੁਕੋ–ਰੁਕੋ', 'ਫੋਟੋ' ਖਿਚ ਲੈਣ ਦਿਓ' ਦੀ ਮੁਹਾਰਨੀ ਨੂੰ ਮੈਂ ਬਹੁਤ ਵਾਰੀ ਪਿੱਛੇ ਛੱਡ ਦੇਂਦਾ ਸਾਂ। ਕਿਉਂਕਿ ਮੈਨੂੰ ਪਤਾ ਸੀ, ਇਹ ਉਤੇਜਨਾ ਹੀ ਹੈ ਤੇ ਕਸ਼ਮੀਰ ਪਹੁੰਚ ਕਿ ਇਹ ਸਭ ਛੋਟਾ ਛੋਟਾ ਹੀ ਲੱਗਣਾ ਸੀ। ਉਤੋਂ ਮੈਨੂੰ ਇਹ ਖਿਆਲ ਸੀ ਕਿ ਸਮੇਂ ਸਿਰ ਪਹੁੰਚਣਾ ਚਾਹੀਦਾ ਹੈ। ਬਾਕੀ ਮੀਂਹ ਹਨ੍ਹੇਰੀ ਦਾ ਵੀ ਪਤਾ ਨਹੀਂ ਹੁੰਦਾ। ਇਸ ਤੋਂ ਵੱਧ ਮੇਰੇ ਮਨ ਵਿਚ ਸੀ ਕਿ ਦਿਨ ਰਹਿੰਦੇ ਜਵਾਹਰ ਟਨਲ ਪਾਰ ਕਰਕੇ ਕਸ਼ਮੀਰ ਘਾਟੀ ਦੀ ਖੂਬਸੂਰਤੀ ਦਿਨੇ ਦਿਨੇ ਮਾਣੀ ਜਾਵੇ। ਇਹ ਤਾਂ ਹੀ ਹੋ ਸਕਦਾ ਸੀ ਸਮੇਂ ਸਿਰ ਸੁਰੰਗ ਪਾਰ ਕਰ ਲਈ ਜਾਵੇ। ਇੱਥੇ ਹੀ ਅਸੀਂ ਚੌਥੇ ਦਰਿਆ ਚਨਾਬ ਦੇ ਦਰਸ਼ਨ ਕੀਤੇ। ਸਾਫ ਤੇਜ਼ ਚਲਦਾ ਪਾਣੀ, ਪੰਜਾਬ ਦੀਆਂ ਲੋਕ ਕਥਾਵਾਂ ਨੂੰ ਮਨ ਤੇ ਤਨ ਵਿਚ ਵਹਾਈ ਤੁਰਿਆ ਜਾ ਰਿਹਾ ਸੀ। ਪੱਥਰਾਂ ਨਾਲ ਟਕਰਾਉਂਦਾ ਵੀ ਸ਼ਾਂਤ ਚਿੱਤ ਜਾਪ ਰਿਹਾ ਸੀ। ਪਾਣੀ ਦਾ ਸ਼ੋਰ ਸੰਗੀਤ ਪੈਦਾ ਕਰ ਰਿਹਾ ਸੀ। ਸਰੁੰਗ ਤੋਂ ਤਕਰੀਬਨ 2 ਕਿਲੋਮੀਟਰ ਪਹਿਲੋਂ ਅਸੀਂ ਰੁਕ ਗਏ। ਇੱਥੇ ਠੰਡੀ ਹਵਾ ਚਲ ਰਹੀ ਸੀ। ਚਸ਼ਮੇ ਦਾ ਪਾਣੀ ਕਾਫੀ ਠੰਡਾ ਸੀ। ਚਾਹ ਵਾਲੇ ਨੇ ਵਾਹਵਾ ਸੁਆਦੀ ਚਾਹ ਬਣਾਈ। ਇੱਥੇ ਚਾਹ ਵਿਚ ਮਲਾਈ ਪਾਉਣ ਦਾ ਰਿਵਾਜ਼ ਹੈ। ਹੋਰ ਕਿਸੇ ਦੀ ਚਾਹ ਵਿਚ ਪਾਉਣ ਨਾ ਪਾਉਣ ਪਰ ਪੰਜਾਬੀਆਂ ਨੂੰ ਇਹ ਮਲਾਈ ਪਾਕੇ ਹੀ ਚਾਹ ਦੇਂਦੇ ਹਨ। ਦਿਨ ਕਾਫੀ ਖੜਾ ਸੀ।

ਜਵਾਹਰ ਟਨਲ ਤਕਰੀਬਨ ਢਾਈ ਕਿਲੋਮੀਟਰ ਲੰਬੀ ਹੈ। ਇਸਨੂੰ ਪਾਰ ਕਰਦੇ ਹੀ ਨਜ਼ਾਰਾ ਬਦਲ ਗਿਆ। ਸਮਝੋ ਜਿਵੇਂ ਕਿਸੇ ਦਾ ਜਾਮਾ ਹੀ ਬਦਲ ਜਾਵੇ। ਅਕਾਸ਼, ਬਦਲ, ਪਹਾੜ, ਬਰਫ, ਫੁਲ, ਦਰਖਤ, ਪੱਤੇ, ਹਵਾ ਸਭ ਇੰਜ ਲੱਗਦਾ ਸੀ ਕਿ ਹੁਣੇ ਹੁਣੇ ਹੀ ਜਨਮੇ ਹਨ। ਕਾਰ ਰੋਕ ਕਿ ਬੇਸ਼ੁਮਾਰ ਫੋਟੋਆਂ ਖਿੱਚੀਆਂ। ਇੱਥੇ ਹੀ ਸਾਨੂੰ ਪੁੱਠੇ ਖਿੜਨ ਵਾਲੇ ਫੁੱਲਾਂ ਦੇ ਬੇਸ਼ੁਮਾਰ ਪੌਦੇ ਮਿਲੇ। ਇੱਕ ਮੋੜ ਮੁੜਦੇ ਹੀ ਪੂਰੀ ਕਸ਼ਮੀਰ ਘਾਟੀ ਤੇ ਨਜ਼ਰ ਪਈ। ਵਾਹ ਤੇਰੀ ਕੁਦਰਤ, ਸਹੀ ਮਾਇਨਿਆਂ ਵਿਚ ਜੰਨਤ ਦਾ ਨਜ਼ਾਰਾ ਪੀਲੇ ਸਰ੍ਹੋਂ ਦੇ ਖੇਤ, ਹਰੀਆਂ ਕਣਕਾਂ, ਕਾਲੇ ਪਹਾੜ, ਚਿੱਟੀਆਂ ਬਰਫਾਂ ਤੇ ਨੀਲਾ ਅਸਮਾਨ, ਰੰਗਾਂ ਦੀ ਭਰਪੂਰ ਕੈਨਵਸ। ਤੋਤੇ ਰੰਗੇ ਚਿਨਾਰ ਦੇ ਪੱਤੇ, ਵਿਲੋ ਦੀਆਂ ਲਗਰਾਂ, ਚਿੱਟੇ ਨਾਖਾਂ ਦੇ ਫੁੱਲ ਤੇ ਗੁਲਾਬੀ ਅਲੂਚਿਆਂ ਦੇ ਫੁੱਲਾਂ ਨਾਲ ਭਰੀਆਂ ਟਾਹਣੀਆਂ ਤੇ ਨਾਲ ਵਗਦਾ ਛੋਟਾ ਦਰਿਆ, ਸਾਨੂੰ ਸ਼ੁਦਾਈ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡ ਰਿਹਾ। ਅਸੀਂ ਰੁਕਦੇ ਵੀ ਗਏ ਤੇ ਤੁਰਦੇ ਵੀ ਗਏ। ਡੁਬਦਾ ਸੂਰਜ ਆਪਣੇ ਹੀ ਰੰਗ ਬਖੇਰ ਰਿਹਾ ਸੀ। ਆਪਣੇ ਪਾਸੇ ਦੀ ਬਰਫ ਨੂੰ ਸੁਨਿਹਰੀ ਕਰ ਰਿਹਾ ਸੀ ਤੇ ਸਾਹਮਣੇ ਪਈ ਬਰਫ ਨੂੰ ਲਾਲ ਪੀਲੀ ਅੱਗ ਲਗਾ ਰਿਹਾ ਸੀ। ਲੋਕ ਘਰਾਂ ਨੂੰ ਮੁੜ ਰਹੇ ਸੀ। ਕੋਈ ਚਾਰਾ ਚੁੱਕੀ, ਕੋਈ ਪਾਣੀ ਚੁੱਕੀ ਤੇ ਕੋਈ ਡੰਗਰਾਂ ਨੂੰ ਹੱਕੀ ਤੁਰਿਆ ਜਾ ਰਿਹਾ ਸੀ। ਘੁਸਮੁਸਾ ਹੋ ਗਿਆ। ਸਾਨੂੰ ਵੀ ਰਾਹ ਲੱਭਣਾ ਪੈ ਰਿਹਾ ਸੀ। ਤਕਰੀਬਨ ਇੱਕ ਘੰਟੇ ਦੇ ਸਫਰ ਨੇ ਸਾਨੂੰ ਸਿਰੀਨਗਰ ਦੇ ਪਹਿਲੋਂ ਹੀ ਪੰਜਵੇਂ ਦਰਿਆ ਜੇਹਲਮ ਦੇ ਦਰਸ਼ਨ ਕਰਵਾ ਦਿੱਤੇ ਤੇ ਨਾਲ ਹੀ ਪਹਿਲੇ ਦਿਨ ਦੇ ਪਹਿਲੇ ਪੜਾਅ ਤੇ ਪਹੁੰਚਾ ਦਿੱਤਾ। ਰੋਟੀ ਖਾਧੀ ਤੇ ਦੂਸਰੇ ਦਿਨ ਦੇ ਸੁਫਨੇ ਲੈਣੇ ਸ਼ੁਰੂ ਕਰਕੇ ਘੂਕ ਥਕਾਵਟਾਂ ਲਾਹੀਆਂ।

ਸੁਨੇਹਾ ਆਇਆ ਫੁੱਲਾਂ ਦਾ - ੨  

ਦਰਿਆ ਚਨਾਬ

ਕਸ਼ਮੀਰ


  ਫਿਰ ਦੇਖਿਆ ਕਸ਼ਮੀਰ
ਸੁਨੇਹਾ ਆਇਆ ਫੁੱਲਾਂ ਦਾ
ਜਨਮੇਜਾ ਸਿੰਘ ਜੌਹਲ
ਕੌਣ, ਕਿਸ ਦਾ ਖਾਂਦਾ
ਪਰਸ਼ੋਤਮ ਲਾਲ ਸਰੋਏ
ਆਨਲਾਈਨ ਵਿਸਾਖੀ ਫਿਲਮ ਮੇਲਾ
ਸੁਖਵੰਤ ਹੁੰਦਲ
ਮੁਕ ਜਾ ਪੂਣੀਏ, ਅਸੀਂ ਜਾਣਾ ਗੁਰਾਂ ਦੇ ਡੇਰੇ
ਹਰਬੀਰ ਸਿੰਘ ਭੰਵਰ
ਹਿੰਮਤ ਤੇ ਦਲੇਰੀ ਮਨੁੱਖੀ ਜੀਵਨ ਦਾ ਅਸਲੀ ਗਹਿਣਾ ਹੈ
ਪਰਸ਼ੋਤਮ ਲਾਲ ਸਰੋਏ
ਵਿੱਚਲੀ ਗੱਲ
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਬੀ.ਐੱਸ. ਢਿੱਲੋਂ, ਐਡਵੋਕੇਟ
ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ
ਸਰਵਨ ਸਿੰਘ ਰੰਧਾਵਾ
ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਮਿਆਰ ਨੂੰ ਨੀਵਾਂ ਕਰਨ ਵਾਲੇ ਇਹ ਲੇਖਕ
ਰਵਿੰਦਰ ਸਿੰਘ ਕੁੰਦਰਾ, ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
ਦਰਦ ਦੇਖ ਦੁੱਖ ਆਉਂਦਾ
ਪਰਸ਼ੋਤਮ ਲਾਲ ਸਰੋਏ
ਆਈ ਬਸੰਤ ਤੇ ਪਾਲਾ ਭਗੰਤ
ਪਰਸ਼ੋਤਮ ਲਾਲ ਸਰੋਏ

ਆਪੋ ਆਪਣਾ ਟੁੱਲ
ਜਨਮੇਜਾ ਸਿੰਘ ਜੌਹਲ

ਉਹ ਫਿਰੇ ਨੱਥ ਕੜ੍ਹਾਉਣ ਨੂੰ, ਤੇ ਦੂਜਾ ਫਿਰੇ ਨੱਕ ਵਢਾਉਣ ਨੂੰ
ਪਰਸ਼ੋਤਮ ਲਾਲ ਸਰੋਏ
...ਭਰੂਣ ਹੱਤਿਆ ਹੁੰਦੀ ਰਹੇਗੀ !
ਸ਼ਿਵਚਰਨ ਜੱਗੀ ਕੁੱਸਾ
ਲੀਡਰਾਂ ਨੂੰ ਚਿੰਬੜੀਆਂ ਜੋਕਾਂ
ਜਨਮੇਜਾ ਸਿੰਘ ਜੌਹਲ
ਬੇਗੈਰਤ ਕਿੱਥੇ ਵਸਦਾ ਏ ?
ਯੁੱਧਵੀਰ ਸਿੰਘ ਆਸਟਰੇਲੀਆ
ਅਮਨ, ਨਿੱਘ ਅਤੇ ਸਾਂਝਾਂ ਦੀ ਪ੍ਰਤੀਕ : ਲੋਹੜੀ
ਰਣਜੀਤ ਸਿੰਘ ਪ੍ਰੀਤ
ਕੁਝ ਇੱਕ ਲਈ ਰੱਬ,ਰੱਬ ਤੇ ਬਾਕੀਆਂ ਲਈ ਉਹੀ ਰੱਬ ਜੱਭ
ਪਰਸ਼ੋਤਮ ਲਾਲ ਸਰੋਏ
ਨਵਾਂ ਸਾਲ, ਨਵਾਂ ਅਹਿਦ
ਕੁਲਜੀਤ ਸਿੰਘ ਜੰਜੂਆ, ਕਨੇਡਾ
ਇਕ ਅਨਾਰ ਸੌ ਬੀਮਾਰ
ਪਰਸ਼ੋਤਮ ਲਾਲ ਸਰੋਏ
ਇਨਸਾਨ ਬਣਨ ਦੀ ਬਜਾਏ 'ਸਿਆਸੀ ਪਿਆਦੇ' ਬਣਿਆਂ ਲਈ ਇੱਕ ਬੇਨਤੀ.....!
ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਉੱਚਾ-ਨੀਵਾਂ, ਛੋਟਾ ਵੱਡਾ, ਮਾਲਕ ਹੈ ਜਾਂ ਗ਼ੁਲਾਮ
ਪਰਸ਼ੋਤਮ ਲਾਲ ਸਰੋਏ
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਉਜਾਗਰ ਸਿੰਘ
ਚੌਂਕਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੁਦਰਤੀ ਸੋਮਿਆਂ ਦੀ ਅੰਨੇਵਾਹ ਵਰਤੋਂ ਤੋਂ ਗੁਰੇਜ ਕਰਨਾ ਚਾਹੀਦਾ ਹੈ
ਉਜਾਗਰ ਸਿੰਘ
ਵਿਹੜਾ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਫੁਲਕਾਰੀ ਤੇ ਬਾਗ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਕੀ ਦੀਵਾਲੀ ਦਾ ਤਿਉਹਾਰ ਅੱਜ ਸੱਚ-ਮੁੱਚ ਖ਼ੁਸ਼ੀਆਂ ਦਾ ਤਿਉਹਾਰ ਹੈ ਪਰਸ਼ੋਤਮ ਲਾਲ ਸਰੋਏ ਚਾਰ ਬੰਦੇ ਰੱਖ ਲੈ ਤੂੰ ਕੰਧਾ ਦੇਣ ਨੂੰ
ਪਰਸ਼ੋਤਮ ਲਾਲ ਸਰੋਏ
ਖੱਦਰ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’
ਦੁਸਹਿਰਾ ਵਿਸ਼ੇਸ਼ ਇੱਕ ਲੇਖ
ਰਾਵਣ ਅਜੇ ਸੜਿਆ ਕਿੱਥੇ ਹੈ!
ਪਰਸ਼ੋਤਮ ਲਾਲ ਸਰੇਏ
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਬੀਰਿੰਦਰ ਸਿੰਘ ਢਿੱਲੋਂ, ਐਡਵੋਕੇਟ
3 ਅਕਤੂਬਰ, ਜਨਮ ਦਿਨ ਤੇ ਵਿਸ਼ੇਸ਼
ਸ਼ਰਾਫਤ, ਨੇਕਨੀਤੀ, ਇਨਸਾਨੀਅਤ, ਸਹਿਜਤਾ ਅਤੇ ਸਮਾਜ ਸੇਵਾ ਦੇ ਮੁੱਜਸਮਾ: ਮਹਾਰਾਣੀ ਪ੍ਰਨੀਤ ਕੌਰ
- ਉਜਾਗਰ ਸਿੰਘ
ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2012, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2012, 5abi।com