ਔਟਵਾ/ਪੰਜਾਬੀ
ਪ੍ਰੈੱਸ/
ਦਸੰਬਰ
12 2011:-
ਪੰਜਾਬੀ
ਪ੍ਰੈੱਸ
ਕਲੱਬ
ਦਾ
ਕੈਨੇਡਾ
ਦੀ
ਪਾਰਲੀਮੈਂਟ
ਤੇ
ਅਧਿਕਾਰਿਤ
ਦੌਰਾ,
ਸੋਮਵਾਰ
12 ਦਸੰਬਰ
2011 ਨੂੰ
ਸਵੇਰੇ
ਕੈਨੇਡਾ
ਦੀ
ਸਾਬਕਾ
ਡਿਪਟੀ
ਪ੍ਰਧਾਨ
ਮੰਤਰੀ
ਅਤੇ
ਲਿਬਰਲ
ਪਾਰਟੀ
ਦੀ
ਸੀਨੀਅਰ
ਨੇਤਾ,
ਸਾਬਕਾ
ਹੈਰੀਟੇਜ
ਮੰਤਰੀ
ਅਤੇ
ਹੁਣ
ਲਿਬਰਲ
ਪਾਰਟੀ
ਦੀ
ਪ੍ਰਧਾਨਗੀ
ਪਦ
ਲਈ
ਉਮੀਦਵਾਰ
ਸਤਿਕਾਰਯੋਗ
ਸ਼ੀਲਾ
(ਕੌਰ)
ਕਾਪਸ
ਨਾਲ
ਰੈਡੀਸਨ
ਹੋਟਲ
ਵਿੱਚ
ਹੋਈ
ਨਾਸ਼ਤਾ
ਮੀਟਿੰਗ
ਸ਼ੁਰੂ
ਹੋਇਆ।
ਸਵੇਰੇ
9 ਵਜੇ
ਸ਼ੀਲਾ
ਕਾਪਸ
ਨੇ
25 ਦੇ
ਕਰੀਬ
ਪੰਜਾਬੀ
ਪ੍ਰੈੱਸ
ਕਲੱਬ
ਦੇ
ਮੈਂਬਰਾਂ
ਨਾਲ
ਬਰੇਕਫਾਸਟ
ਕੀਤੀ
ਅਤੇ
ਵਿਚਾਰਾਂ
ਸਾਂਝੀਆਂ
ਕੀਤੀਆਂ।
ਬੜੀ
ਹੀ
ਖੁਸ਼
ਮਿਜਾਜ
ਸੁਭਾਅ
ਨਾਲ
ਰਾਜਨੀਤਕ
ਪੱਖੋਂ
ਗਿਆਨ
ਦਾ
ਸੋਮਾ
ਸਮਝੀ
ਜਾਣ
ਵਾਲੀ
ਸ਼ੀਲਾ
ਕਾਪਸ
ਜੀਨ
ਕ੍ਰਿਤੀਅਨ
ਦੇ
ਰਾਜ
ਕਾਲ
ਦੌਰਾਨ
ਧੜੱਲੇਦਾਰ
ਆਵਾਜ਼
ਦਾ
ਰੁਤਬਾ
ਰੱਖਦੀ
ਸੀ।
ਸ਼ੀਲਾ
ਨੇ
ਦੱਸਿਆ
ਕਿ
ਉਹ
ਪ੍ਰਧਾਨਗੀ
ਪਦ
ਲਈ
ਇਸ
ਕਰਕੇ
ਅੱਗੇ
ਆਈ
ਹੈ
ਕਿਉਂਕਿ
ਕੈਨੇਡਾ
ਦਾ
ਭਵਿੱਖ
ਦਾਅ
ਤੇ
ਲੱਗ
ਚੁੱਕਾ
ਹੈ।
ਉਸਨੇ
ਦੱਸਿਆ
ਕਿ
ਪ੍ਰਧਾਨ
ਮੰਤਰੀ
ਸਟੀਫਨ
ਹਾਰਪਰ
ਮਜੌਰਟੀ
ਜਿੱਤ
ਕੇ
ਇਹ
ਮਨਸੂਬੇ
ਘੜ
ਰਿਹਾ
ਸੀ
ਕਿ
ਮੈਂ
ਲਿਬਰਲ
ਪਾਰਟੀ
ਦਾ
ਨਾਮੋ
ਨਿਸ਼ਾਨ
ਮਿਟਾ
ਦੇਣਾ
ਹੈ।
ਸ਼ੀਲਾ
ਨੇ
ਕਿਹਾ
ਕਿ
ਅਜਿਹੀ
ਸੋਚ
ਕਨੇਡੀਅਨ
ਰਾਜਨੀਤੀ
ਵਿੱਚ
ਉਸਨੂੰ
ਪਹਿਲੀ
ਵਾਰ
ਸੁਣਨ
ਨੂੰ
ਮਿਲੀ
ਹੈ।
ਭਾਵੇਂ
ਕਿ
ਲਿਬਰਲ
ਪਾਰਟੀ
ਅਤੇ
ਕੰਸਰਵੇਟਿਵ
ਪਾਰਟੀ
ਹਮੇਸ਼ਾ
ਵਿਰੋਧ
ਵਿੱਚ
ਹੀ
ਰਹੀਆਂ
ਹਨ,
ਪਰ
ਰਾਜਨੀਤੀ
ਵਿੱਚ
ਡੈਮੋਕਰੇਸੀ
ਨੂੰ
ਮਜਬੂਤ
ਰੱਖਣ
ਲਈ
ਸਭ
ਰਾਜਨੀਤਕ
ਪਾਰਟੀਆਂ
ਦੀ
ਸਲਾਮਤੀ
ਜਰੂਰੀ
ਹੈ,
ਪਰ
ਪ੍ਰਧਾਨ
ਮੰਤਰੀ
ਹਾਰਪਰ
ਅਜਿਹਾ
ਨਹੀਂ
ਸੋਚਦੇ।
ਸ਼ੀਲਾ
ਕਾਪਸ
ਨੇ
ਕਿਹਾ
ਕਿ
ਹੁਣ
ਵਕਤ
ਆ
ਗਿਆ
ਸੀ
ਕਿ
ਲਿਬਰਲ
ਪਾਰਟੀ
ਨੂੰ
ਸਹੀ
ਦਿਸ਼ਾ
ਦੇਣ
ਦੀ
ਲੋੜ
ਸੀ,
ਇਹ
ਰਾਹੋਂ
ਉਖੜ
ਚੁੱਕੀ
ਸੀ।
ਉਸਨੇ
ਦੱਸਿਆ
ਕਿ
ਮੈਂ
ਕੈਨੇਡਾ
ਭਰ
ਵਿੱਚ
ਦੌਰਾ
ਕਰ
ਰਹੀ
ਹਾਂ
ਅਤੇ
ਚਾਹੁੰਦੀ
ਹਾਂ
ਕਿ
ਸਮੁੱਚੇ
ਕਨੇਡੀਅਨ
ਲੋਕਾਂ
ਨੂੰ
ਇਹ
ਯਕੀਨ
ਦੁਆਇਆ
ਜਾਵੇ
ਕਿ
ਲਿਬਰਲ
ਪਾਰਟੀ
ਹੀ
ਕੈਨੇਡਾ
ਨੂੰ
ਵਿਕਸਤ
ਲੀਹਾਂ
ਤੇ
ਤੋਰ
ਸਕਦੀ
ਹੈ।
ਉਨ੍ਹਾਂ
ਕਿਹਾ
ਕਿ
ਜਨਵਰੀ
2012 ਵਿੱਚ
ਔਟਵਾ
ਵਿੱਚ
ਹੋ
ਰਹੀ
ਲਿਬਰਲ
ਪਾਰਟੀ
ਦੀ
ਕਨਵੈਨਸ਼ਨ,
ਕਨੇਡੀਅਨਜ਼
ਲਈ
ਆਸ
ਦੀ
ਕਿਰਨ
ਹੈ।
ਇਸ
ਕੰਨਵੈਂਸ਼ਨ
ਤੇ
ਸ਼ਾਮਲ
ਹੋਣ
ਲਈ
3 ਹਜ਼ਾਰ
ਤੋਂ
ਵੱਧ
ਲੋਕ
ਰਜਿਸਟਰ
ਹੋ
ਚੁੱਕੇ
ਹਨ।
ਅਸੀਂ
ਹੁਣ
ਵੀ
ਮਨੁੱਖੀ
ਅਧਿਕਾਰਾਂ
ਦੇ
ਦੋਸ਼ੀਆਂ
ਨੂੰ
ਨਹੀਂ
ਮਿਲਾਂਗੇ
…
ਜਸਬੀਰ
ਸੰਧੂ
ਇਸ
ਤੋਂ
ਬਾਅਦ
ਪੰਜਾਬੀ
ਪ੍ਰੈੱਸ
ਕਲੱਬ
ਦਾ
ਕਾਫਲਾ
ਰੈਡੀਸਨ
ਹੋਟਲ
ਤੋਂ
ਰਵਾਨਾ
ਹੋ
ਕੇ
ਪਾਰਲੀਮੈਂਟ
ਤੇ
ਪੁੱਜਾ
ਜਿਥੇ
ਸਕਿਊਰਟੀ
ਚੈੱਕ
ਤੋਂ
ਬਾਅਦ
ਰਾਸ਼ੈਲ
ਨਾਮੀ
ਗਾਈਡ
ਨੇ
ਪਾਰਲੀਮੈਂਟ
ਦਾ
ਦੌਰਾ
ਕਰਵਾਇਆ।
ਇਸ
ਦੌਰਾਨ
ਪਾਰਲੀਮੈਂਟਰੀ
ਲਾਇਬਰੇਰੀ,
ਪਾਰਲੀਮੈਂਟ
ਅੰਦਰ
ਹੋਈ
ਮੀਨਾਕਾਰੀ
ਅਤੇ
ਪਾਰਲੀਮੈਂਟ
ਅੰਦਰ
ਬਣੇ
ਸੈਨੇਟ
ਦੇ
ਚੈਂਬਰ
ਦਾ
ਦੌਰਾ
ਕਰਵਾਇਆ।
ਐਨ
ਡੀ
ਪੀ
ਦੀ
ਆਗੂ
ਨਿਕੋਲ
ਟਰਮਾਇਲ
ਨੇ
ਕਾਮਨਵੈਲਥ
ਰੂਮ
ਵਿੱਚ
ਆ
ਕੇ
ਪੰਜਾਬੀ
ਪ੍ਰੈੱਸ
ਕਲੱਬ
ਦੇ
ਕਾਫਲੇ
ਨੂੰ
ਜੀ
ਆਇਆਂ
ਕਿਹਾ।
ਉਨ੍ਹਾਂ
ਦੱਸਿਆ
ਕਿ
ਜਿਸ
ਤਰ੍ਹਾਂ
ਐਨ
ਡੀ
ਪੀ
ਦੇ
ਆਗੂ
ਜੈਕ
ਲੇਟਿਨ
ਨੇ
ਹਰ
ਵਰਗ
ਨੂੰ
ਪਾਰਟੀ
ਵੱਲ
ਖਿੱਚਿਆ
ਇਉਂ
ਹੀ
ਸਮੁੱਚੀ
ਪਾਰਟੀ
ਹਰ
ਵਰਗ
ਦੇ
ਲੋਕਾਂ
ਨੂੰ
ਜੀ
ਆਇਆਂ
ਕਹਿੰਦੀ
ਹੈ।
ਇਸ
ਮੌਕੇ
ਪੰਜਾਬੀ
ਪ੍ਰੈੱਸ
ਕਲੱਬ
ਦੇ
ਕੋਆਰਡੀਨੇਟਰ
ਸੁਖਮਿੰਦਰ
ਸਿੰਘ
ਹੰਸਰਾ
ਨੇ
ਸਤਿਕਾਰਯੋਗ
ਆਗੂ
ਨਿਕੋਲ
ਟਰਮੈਲ
ਦਾ
ਧੰਨਵਾਦ
ਕੀਤਾ
ਅਤੇ
ਪ੍ਰੈੱਸ
ਕਲੱਬ
ਦੀ
ਸੰਖੇਪ
ਵਿੱਚ
ਜਾਣਕਾਰੀ
ਦਿੱਤੀ।
ਰਵਾਇਤੀ
ਫੋਟੋ
ਸੈਸ਼ਨ
ਤੋਂ
ਬਾਅਦ
ਵਿਰੋਧੀ
ਦਿਰ
ਦੇ
ਆਗੂ
ਨਿਕੋਲ
ਟਰਮੈਲ
ਵਲੋਂ
ਸਮੁੱਚੇ
ਕਾਫਲੇ
ਨੂੰ
ਪਾਰਲੀੰਮੈਂਟ
ਅੰਦਰ
ਹੋ
ਜਾ
ਰਹੇ
ਸੁਆਲ-ਜੁਆਬ
ਸੈਸ਼ਨ
ਵਿੱਚ
ਸ਼ਾਮਲ
ਹੋਣ
ਦਾ
ਸੱਦਾ
ਦਿੱਤਾ।
ਸਮੁੱਚੇ
ਕਾਫਲੇ
ਨੇ
ਪਹਿਲੀ
ਵਾਰ
ਹਾਊਸ
ਆਫ
ਕਾਮਨਜ਼
ਵਿੱਚ
ਸਰਕਾਰੀ
ਨੁਮਾਇੰਦਿਆਂ
ਦੀ
ਚੁੰਝ
ਚਰਚਾ
ਵੇਖੀ।
ਇਸ
ਵੇਲੇ
ਭਾਵੇਂ
ਵਿਰੋਧੀ
ਧਿਰਾਂ
ਵਲੋਂ
ਕੰਸਰਵੇਟਿਵ
ਸਰਕਾਰ
ਨੂੰ
ਗੰਭੀਰ
ਮੁੱਦਿਆਂ
ਤੇ
ਸੁਆਲ
ਕੀਤੇ
ਗਏ,
ਪਰ
ਹੈਂਕੜਬਾਜ਼
ਰਵੱਈਏ
ਦਾ
ਨਮੂਨਾ
ਪੇਸ਼
ਕਰਦੀ
ਸਰਕਾਰ
ਨੇ
ਕਿਸੇ
ਸੁਆਲ
ਦਾ
ਸਿੱਧਾ
ਜੁਆਬ
ਨਹੀਂ
ਦਿੱਤਾ।
ਇਸ
ਮੌਕੇ
ਪੰਜਾਬੀ
ਪ੍ਰੈੱਸ
ਕਲੱਬ
ਦੇ
ਮੈਂਬਰ
ਇਹ
ਵੇਖ
ਕੇ
ਹੈਰਾਨ
ਹੋ
ਗਏ
ਕਿ
ਇੱਕ
ਪਾਸੇ
ਬਹਿਸ
ਚੱਲ
ਰਹੀ
ਸੀ
ਤੇ
ਬਹੁਤੇ
ਐਮ
ਪੀ
ਆਪਣੀ
ਚੇਅਰਾਂ
ਤੇ
ਬੈਠੇ
ਬਲੈਕਬੈਰੀਆਂ
ਤੇ
ਰੁੱਝੇ
ਨਜ਼ਰ
ਆਏ।
ਇਸ
ਉਪਰੰਤ
ਸਮੁੱਚੀ
ਪ੍ਰੈੱਸ
ਕਲੱਬ
ਨੂੰ
ਐਨ ਡੀ ਪੀ
ਵਲੋਂ
ਪਾਰਲੀਮੈਂਟਰੀ
ਰੈਸਟੋਰੈਂਟ
ਵਿੱਚ
ਲੰਚ
ਕਰਵਾਇਆ
ਗਿਆ।
ਲੰਚ
ਮੌਕੇ
ਐਨ ਡੀ ਪੀ
ਦੇ
ਅੱਧੀ
ਦਰਜਨ
ਦੇ
ਕਰੀਬ
ਐਮ
ਪੀ
ਅਤੇ
ਮੈਂਬਰ
ਸ਼ਾਮਲ
ਹੋਏ।
ਪੰਜਾਬੀ
ਪ੍ਰੈੱਸ
ਕਲੱਬ
ਨੇ
ਇਸ
ਤੋਂ
ਅੱਗੇ
ਐਨ ਡੀ ਪੀ
ਦੇ
5 ਐਮ ਪੀਜ਼
ਨਾਲ
ਗੋਲਮੇਜ਼
ਕਾਨਫਰੰਸ
ਹੋਈ।
ਇਸ
ਵਿੱਚ
ਦੋ
ਪੰਜਾਬੀ
ਐਮ
ਪੀ
ਜਿੰਨੀ
ਸਿਮਜ਼
ਅਤੇ
ਜਸਬੀਰ
ਸੰਧੂ
ਤੋਂ
ਇਲਾਵਾ
ਪੀਟਰ
ਜੂਲੀਅਨ,
ਡੌਨ
ਡੇਵੀਸ
ਅਤੇ
ਐਂਡਰੀਊ
ਕੈਸ਼
ਨੇ
ਸੁਪਰ
ਵੀਜ਼ਾ,
ਕਾਮਾਗਾਟਾ
ਮਾਰੂ,
ਸਿੱਖ
ਜੈਨੋਸਾਈਡ,
ਹਿਊਮਨ
ਰਾਈਟਸ
ਅਤੇ
ਇੰਪੁਲਾਈਮੈਂਟ
ਇੰਸੋਰੈਂਸ
ਦੇ
ਮੁੱਦਿਆਂ
ਤੇ
ਵਿਚਾਰਾਂ
ਕੀਤੀਆਂ
ਗਈਆਂ।
ਜਸਬੀਰ
ਸੰਧੂ
ਨੇ
ਐਲਾਨ
ਕੀਤਾ
ਕਿ
ਕਾਮਾਗਾਟਾ
ਮਾਰੂ
ਦਾ
ਮੁੱਦਾ
ਕਨੇਡੀਅਨ
ਇਤਿਹਾਸ
ਵਿੱਚ
ਇੱਕ
ਕਾਲਾ
ਅਧਿਆਇ
ਹੈ।
ਉਨ੍ਹਾਂ
ਦੱਸਿਆ
ਕਿ
ਕੈਨੇਡਾ
ਸਰਕਾਰ
ਨੇ
ਇੱਕ
ਰਵਾਇਤ
ਖੁਦ
ਕਾਇਮ
ਕੀਤੀ
ਹੋਈ
ਹੈ
ਕਿ
ਅਗਰ
ਸਰਕਾਰ
ਤੋਂ
ਕੋਈ
ਇਤਹਾਸਕ
ਗਲਤੀ
ਹੋਈ
ਹੈ
ਤਾਂ
ਉਸਦਾ
ਦੀ
ਬਕਾਇਦਾ
ਮੁਆਫੀ
ਮੰਗੀ
ਜਾਂਦੀ
ਹੈ,
ਪਰ
ਕਾਮਾਗਾਟਾ
ਮਾਰੂ
ਦੀ
ਮੁਆਫੀ
ਮੰਗਣ
ਤੇ
ਕੰਸਰਵੇਟਿਵ
ਸਰਕਾਰ
ਲਿਚਗੜੀਚੀਆਂ
ਕਰ
ਰਹੀ
ਹੈ।
ਯਾਦ
ਰਹੇ
ਪ੍ਰਧਾਨ
ਮੰਤਰੀ
ਸਟੀਫਨ
ਹਾਰਪਰ
ਨੇ
ਸਰੀ
ਵਿੱਚ
ਹੋ
ਰਹੇ
ਮੇਲੇ
ਵਿੱਚ
ਸ਼ਮੂਲੀਅਤ
ਕਰਕੇ
ਇਹ
ਮੁਆਫੀ
ਮੰਗੀ
ਸੀ
ਜਿਸ
ਨੂੰ
ਸਿੱਖ
ਭਾਈਚਾਰੇ
ਨੇ
ਸਵਿਕਾਰ
ਨਹੀਂ
ਕੀਤਾ
ਸੀ।
ਜਸਬੀਰ
ਸੰਧੂ
ਨੇ
ਕਿਹਾ
ਕਿ
ਉਨ੍ਹਾਂ
ਵਲੋਂ
ਇੱਕ
ਪਟੀਸ਼ਨ
ਲਾਂਚ
ਕੀਤੀ
ਜਾ
ਰਹੀ
ਹੈ
ਤਾਂ
ਕਿ
ਸਰਕਾਰ
ਤੇ
ਪਾਰਲੀਮੈਂਟ
ਵਿੱਚ
ਮੁਆਫੀ
ਮੰਗਣ
ਲਈ
ਦਬਾਅ
ਪਾਇਆ
ਜਾਵੇ।
ਇੱਕ
ਸੁਆਲ
ਦੇ
ਜੁਆਬ
ਵਿੱਚ
ਜਸਬੀਰ
ਸੰਧੂ
ਨੇ
ਕਿਹਾ
ਕਿ
ਅਗਰ
ਕਮਲ
ਨਾਥ
ਦੁਬਾਰਾ
ਕੈਨੇਡਾ
ਆਉਂਦਾ
ਹੈ
ਜਾਂ
ਕੋਈ
ਹੋਰ
ਅਜਿਹਾ
ਵਿਅਕਤੀ
ਕੈਨੇਡਾ
ਆਉਂਦਾ
ਹੈ
ਜਿਸ
ਉਪਰ
ਹਿਊਮਨ
ਰਾਈਟਸ
ਦੀ
ਉਲੰਘਣਾ
ਕਰਨ
ਦਾ
ਦੋਸ਼
ਹੋਵੇ,
ਨੂੰ
ਐਨæਡੀæਪੀæ
ਦੀ
ਕਾਕਸ
ਦਾ
ਕੋਈ
ਵੀ
ਮੈਂਬਰ
ਨਹੀਂ
ਮਿਲੇਗਾ।
ਵਰਨਣਯੋਗ
ਹੈ
ਕਿ
ਜਦੋਂ
ਕਮਲ
ਨਾਥ
ਕੈਨੇਡਾ
ਦੇ
ਦੌਰੇ
ਤੇ
ਆਇਆ
ਸੀ
ਤਾਂ
ਐਨ
ਡੀ
ਪੀ
ਦੇ
ਆਗੂ
ਮਰਹੂਮ
ਜੈਕ
ਲੇਟਨਿ
ਨੇ
ਆਪਣੀ
ਕਾਕਸ
ਦੇ
ਸਮੂਹ
ਮੈਂਬਰਾਂ
ਨੂੰ
ਇਹ
ਹਦਾਇਤ
ਭੇਜੀ
ਸੀ
ਕਿ
ਕੋਈ
ਵੀ
ਐਨ
ਡੀ
ਪੀ
ਦਾ
ਐਮ
ਪੀ
ਕਮਲ
ਨਾਥ
ਦੇ
ਸਮਾਗਮਾਂ
ਵਿੱਚ
ਹਿੱਸਾ
ਨਾ
ਲਵੇ
ਕਿਉਂਕਿ
ਇਸ
ਉਪਰ
ਸਿੱਖ
ਨਸਲਕੁਸ਼ੀ
ਦੇ
ਦੋਸ਼
ਲੱਗਦੇ
ਹਨ।
ਇਸ
ਗੱਲ
ਦੀ
ਪੁਸ਼ਟੀ
ਕਰਦਿਆਂ
ਸੰਧੂ
ਨੇ
ਕਿਹਾ
ਕਿ
ਅਸੀਂ
ਜੈਕ
ਲੇਟਿਨ
ਦੀ
ਗੈਰ
ਹਾਜ਼ਰੀ
ਵਿੱਚ
ਵੀ
ਇਸ
ਅਸੂਲ
ਦਾ
ਪੱਲਾ
ਨਹੀਂ
ਛੱਡਾਂਗੇ।
ਇਸ
ਗੋਲਮੇਜ਼
ਕਾਨਫਰੰਸ
ਵਿੱਚ
ਐਨ.ਡੀ.ਪੀ.
ਮੈਂਬਰਾਂ
ਨੇ
ਕੰਸਰਵੇਟਿਵ
ਸਰਕਾਰ
ਦੇ
ਅੜੀਅਲ
ਵਤੀਰੇ
ਦਾ
ਜ਼ਿਕਰ
ਕੀਤਾ
ਕਿ
ਸਰਕਾਰ
ਵਿਰੋਧੀ
ਧਿਰਾਂ
ਨੂੰ
ਸੁਣਨ
ਨੂੰ
ਤਿਆਰ
ਨਹੀਂ
ਹੈ
ਜਿਸ
ਸਦਕਾ
ਲੋਕਤੰਤਰਤਾ
ਦਾ
ਖਿਲਵਾੜ
ਹੋ
ਰਿਹਾ
ਹੈ।
ਪੰਜਾਬੀ
ਪ੍ਰੈੱਸ
ਕਲੱਬ
ਦੇ
ਦੋ
ਦਰਜਨਾਂ
ਤੋਂ
ਵੱਧ
ਮੈਂਬਰਾਂ
ਲਈ
ਇਹ
ਅੱਜ
ਦੀ
ਦੂਸਰੀ
ਗੋਲਮੇਜ਼
ਕਾਨਫਰੰਸ
ਸੀ
ਜਿਸ
ਵਿੱਚ
ਸੁਆਲ
ਜੁਆਬ
ਕਰਕੇ
ਮੈਂਬਰਾਂ
ਨੇ
ਇਸ
ਦੌਰੇ
ਦੇ
ਸਫ਼ਲ
ਹੋਣ
ਦਾ
ਅਹਿਸਾਸ
ਕਰਨਾ
ਸ਼ੁਰੂ
ਕਰ
ਦਿੱਤਾ
ਸੀ।
ਲਿਬਰਲ
ਨਾਲ
ਪ੍ਰੈੱਸ
ਕਲੱਬ
ਦਾ
ਸੰਵਾਦ
ਡਿਨਰ
ਨਾਲ
ਸ਼ੁਰੂ
ਹੋਇਆ
ਅੱਜ
ਸਵੇਰ
ਤੋਂ
ਪੰਜਾਬੀ
ਪ੍ਰੈੱਸ
ਕਲੱਬ
ਦਾ
ਕਾਫਲਾ
ਕਨੇਡੀਅਨ
ਪਾਰਲੀਮੈਂਟ
ਦੇ
ਅੰਦਰ
ਇਨ੍ਹਾਂ
ਸਮਾਗਮਾਂ
ਵਿੱਚ
ਹਿੱਸਾ
ਲੈਂਦਾ
ਆ
ਰਿਹਾ
ਸੀ।
ਠੀਕ
ਛੇ
ਵਜੇ
ਪ੍ਰੈੱਸ
ਕਲੱਬ
ਨੂੰ
ਲਿਬਰਲ
ਪਾਰਟੀ
ਦੀ
ਲਿਬਰਲ
ਇਕਨਾਮਿਕ
ਕਾਕਸ
ਵਲੋਂ
ਪਾਰਲੀਮੈਂਟਰੀ
ਰੈਸਟੋਰੈਂਟ
ਵਿੱਚ
ਡਿਨਰ
ਦੇਣ
ਦੀ
ਦਾਹਵਤ
ਦਿੱਤੀ
ਹੋਈ
ਸੀ।
ਜਿਉਂ
ਹੀ
ਪ੍ਰੈੱਸ
ਕਲੱਬ
ਰੈਸਟੋਰੈਂਟ
ਵਿੱਚ
ਪਹੁੰਚੀ
ਅਤੇ
ਐਪੇਟਾਈਜ਼ਰ
ਲਏ
ਤਾਂ
ਪਾਰਲੀਮੈਂਟ
ਵਿੱਚ
ਟੱਲ
ਖੜਕਣ
ਲੱਗ
ਪਿਆ।
ਇਸਦਾ
ਭਾਵ
ਸੀ
ਕਿ
ਸਾਰੇ
ਮੈਂਬਰ
ਚੈਂਬਰ
ਵਿੱਚ
ਪਹੁੰਚ
ਜਾਣ
ਜਿੱਥੇ ਫੇਅਰ
ਰੀਪਰਜਿਨਟੇਸ਼ਨ
ਐਕਟ
ਤੇ
ਵੋਟ
ਪੈਣੀ
ਸੀ।
ਇਹ
ਉਹੀ
ਬਿੱਲ
ਹੈ
ਜਿਸ
ਤਹਿਤ
ਹੁਣ
30 ਸੀਟਾਂ
ਵਧੀਆਂ
ਹਨ।
ਇਨਾਂ
ਚੋਂ
15 ਸੀਟਾਂ
ਉਨਟਾਰੀਓ,
6 ਅਲਬਰਟਾ,
6 ਬ੍ਰਿਟਿਸ਼
ਕੋਲੰਬੀਆ
ਅਤੇ
3 ਸੀਟਾਂ
ਕਿਊਬਿਕ
ਵਿੱਚ
ਵਧਾਈਆਂ
ਗਈਆਂ
ਹਨ।
ਟੱਲ
ਦੀ
ਆਵਾਜ਼
ਸੁਣ
ਕੇ
ਡਿਨਰ
ਤੇ
ਹਾਜ਼ਿਰ
ਮੈਂਬਰ
ਵੋਟ
ਪਾਉਣ
ਚਲੇ
ਗਏ
ਅਤੇ
ਜਲਦੀ
ਹੀ
ਵੋਟ
ਪਾ
ਕੇ
ਇਹ
ਵਾਪਿਸ
ਡਿਨਰ
ਵਿੱਚ
ਸ਼ਾਮਲ
ਹੋ
ਗਏ।
ਇਸ
ਮੌਕੇ
ਐਮ.ਪੀ.
ਜਿਮ
ਕੈਰੀਗਿਆਨਸ,
ਜੂਡੀ
ਸਗਰੋ,
ਟਿਡ
ਸੂ,
ਡਾ.
ਕ੍ਰਿਸਟੀ
ਡੰਕਨ,
ਜੋਇਸ
ਮੁਰੀ,
ਹੈਡੀ
ਫਰਾਈ,
ਸਕਾਟ
ਬਰਾਈਸਨ
ਆਦਿ
ਸ਼ਾਮਲ
ਸਨ
ਜਿੰਨਾਂ
ਨੇ
ਪ੍ਰੈੱਸ
ਕਲੱਬ
ਦੇ
ਮੈਂਬਰਾਂ
ਨਾਲ
ਲਿਬਰਲ
ਪਾਰਟੀ
ਦੇ
ਭਵਿੱਖ
ਬਾਰੇ
ਵਿਚਾਰਾਂ
ਕੀਤੀਆਂ।
ਲਿਬਰਲ
ਪਾਰਟੀ
ਦੇ
ਆਗੂ
ਬੌਬ
ਰੇਅ
ਦੇ
ਦਫਤਰ
ਦੇ
ਅਮਲੇ
ਵਲੋਂ
ਅਯੋਜਿਤ
ਕੀਤੇ
ਡਿਨਰ
ਮੌਕੇ
ਵਿਸ਼ੇਸ਼
ਤੌਰ
ਤੇ
ਜਿਮ
ਕੈਰੀਗਿਆਨਸ
ਜੋਇਸ
ਮੁਰੀ
ਅਤੇ
ਜੂਡੀ
ਸਗਰੋ
ਨੇ
ਵਿਸ਼ੇਸ਼
ਭੂਮਿਕਾ
ਨਿਭਾਈ।
ਸੁਆਦਲੇ
ਅਤੇ
ਸ਼ਾਹੀ
ਖਾਣੇ
ਤੋਂ
ਬਾਅਦ
ਐਮਪੀਜ਼
ਦੀ
ਟੀਮ
ਨੇ
ਪ੍ਰੈੱਸ
ਕਲੱਬ
ਦੇ
ਮੈਂਬਰਾਂ
ਨੂੰ
ਚੈਂਬਰ
ਦਾ
ਦੌਰਾ
ਕਰਵਾਇਆ।
ਇਸ
ਮੌਕੇ
ਜਿਮ
ਕੈਰੀਗਿਆਨਸ
ਨੇ
ਪਾਰਲੀਮੈਂਟ
ਅੰਦਰ
ਸੀਟਾਂ
ਦਾ
ਵੇਰਵਾ,
ਸੀਟਾਂ
ਦਰਮਿਆਨ
ਫਾਸਲੇ
ਦਾ
ਇਤਹਾਸ
ਅਤੇ
ਛੱਤ
ਤੇ
ਕੀਤੀ
ਗਈ
ਮੀਨਾਕਾਰੀ
ਦਾ
ਪੂਰਾ
ਵੇਰਵਾ
ਦੱਸਿਆ।
ਕੈਰੀਗਿਆਨਸ
ਨੇ
ਦੱਸਿਆ
ਕਿ
ਸਪੀਕਰ
ਦੀ
ਸੀਟ
ਤੋਂ
11ਵੀਂ
ਸੀਟ
ਤੇ
ਪ੍ਰਧਾਨ
ਮੰਤਰੀ
ਬੈਠਦਾ
ਅਤੇ
ਉਸਦੇ
ਸਾਹਮਣੇ
11ਵੀਂ
ਸੀਟ
ਤੇ
ਵਿਰੋਧੀ
ਧਿਰ
ਦਾ
ਆਗੂ
ਬੈਠਦਾ
ਹੈ।
ਦੋਹਾ
ਪਾਸਿਆਂ
ਦੀਆਂ
ਸੀਟਾਂ
ਦਰਮਿਆਨ
ਫਾਸਲੇ
ਬਾਰੇ
ਜਿਸ
ਨੇ
ਦੱਸਿਆ
ਕਿ
ਅਗਰ
ਦੋਹਾਂ
ਧਿਰ੍ਹਾਂ
ਦੇ
ਮੈਂਬਰ
ਤਲਵਾਰਾਂ
ਕੱਢ
ਲੈਣ
ਤਾਂ
ਫਾਸਲਾ
ਐਨਾ
ਹੈ
ਕਿ
ਦੋਹਾਂ
ਪਾਸਿਆਂ
ਦੀਆਂ
ਤਲਵਾਰਾਂ
ਭਿੜਨਗੀਆਂ
ਨਹੀਂ।
ਇਸ
ਮੌਕੇ
ਸਮੂਹ
ਮੈਂਬਰਾਂ
ਨੇ
ਚੈਂਬਰ
ਵਿੱਚ,
ਸਪੀਕਰ
ਦੀ
ਚੇਅਰ
ਅਤੇ
ਐਮਪੀਜ਼
ਵਾਲੀਆਂ
ਚੇਅਰਾਂ
ਤੇ
ਬੈਠ
ਕੇ
ਫੋਟੂਆਂ
ਖਿਚਵਾਈਆਂ।
ਪ੍ਰੈੱਸ
ਕਲੱਬ
ਦੇ
ਮੈਂਬਰਾਂ
ਵਾਸਤੇ
ਇਹ
ਬੜਾ
ਅਜ਼ੀਬ
ਜਿਹਾ
ਤਜ਼ਰਬਾ
ਸੀ।
ਇਸ
ਤਰ੍ਹਾਂ
ਪ੍ਰੈੱਸ
ਕਲੱਬ
ਦੇ
ਪਾਰਲੀਮੈਂਟ
ਦੇ
ਦੌਰੇ
ਦਾ
ਪਹਿਲਾ
ਦਿਨ
ਸਮਾਪਤ
ਹੋਇਆ
ਅਤੇ
ਕਾਫਲਾ
ਮੁੜ
ਹੋਟਲ
ਵਿੱਚ
ਪੁੱਜਾ।
14 ਦਸੰਬਰ
ਦਿਨ
ਮੰਗਲਵਾਰ
ਨੂੰ
ਸਵੇਰੇ
9 ਵਜੇ
ਪਾਰਲੀਮੈਨਟ
ਦੇ
ਈਸਟ
ਬਲਾਕ
ਵਿੱਚ
ਸੈਨੇਟਰ
ਕਮੇਟੀ
ਰੂਮ
ਵਿੱਚ
ਪੰਜਾਬੀ
ਪ੍ਰੈੱਸ
ਕਲੱਬ
ਲਈ
ਬਰੇਕਫਾਸਟ
ਦਾ
ਇੰਤਜ਼ਾਮ
ਕੀਤਾ
ਗਿਆ।
ਔਟਵਾ
ਵਿੱਚ
ਮੰਗਲਵਾਰ
ਨੂੰ
ਬਾਰਸ਼
ਪੈ
ਰਹੀ
ਸੀ।
ਸਿਲੇ
ਹੋ
ਕੇ
ਪ੍ਰੈੱਸ
ਕਲੱਬ
ਦੇ
ਸਮੂਹ
ਮੈਂਬਟ
ਬਰੇਕਫਾਸਟ
ਵਿੱਚ
ਸ਼ਾਮਲ
ਹੋਏ।
ਬਰੇਕਫਾਸਟ
ਤੋਂ
ਬਾਅਦ
ਇਸ
ਆਲੀਸ਼ਾਨ
ਰੂਮ
ਵਿੱਚ
ਪੰਜਾਬੀ
ਪ੍ਰੈੱਸ
ਕਲੱਬ
ਦੀ
ਇਸ
ਦੌਰੇ
ਦੀ
ਤੀਸਰੀ
ਗੋਲਮੇਜ਼
ਕਾਨਫਰੰਸ
ਸ਼ੁਰੂ
ਹੋਈ।
ਲਿਬਰਲ
ਆਗੂ
ਬੌਬ
ਰੇਅ,
ਸਾਬਕਾ
ਮੰਤਰੀ
ਰਾਲਫ
ਗੁਡੇਲ,
ਸਾਬਕਾ
ਮੰਤਰੀ
ਜੌਹਨ
ਮਕੈਲਮ,
ਸਾਬਕਾ
ਮੰਤਰੀ
ਜੂਡੀ
ਸਗਰੋ
ਤੋਂ
ਇਲਾਵਾ
ਨੌਜੁਆਨ
ਆਗੂ
ਜਸਟਿਨ
ਟਰੂਡੋ,
ਜੋਇਸ
ਮੁਰੀ
ਅਤੇ
ਜਿਸ
ਕੈਰੀਗਿਆਨਸ
ਨੇ
ਸ਼ਮੂਲੀਅਤ
ਕੀਤੀ।
ਇਸ
ਤੋਂ
ਬਾਅਦ
ਜਸਟਿਨ
ਟਰੂਡੋ
ਨਾਲ
ਵੱਖਰੀ
ਗੋਲਮੇਜ਼
ਕਾਨਫਰੰਸ
ਕੀਤੀ
ਗਈ
ਜਿਥੇ
ਜਸਟਿਨ
ਨੇ
ਯੁਵਕਾਂ
ਨੂੰ
ਰਾਜਨੀਤਕ
ਪੱਖ
ਤੋਂ
ਹੋਰ
ਉਤਸ਼ਾਹਤ
ਕਰਨ
ਲਈ
ਉਨ੍ਹਾਂ
ਵਲੋਂ
ਕੀਤੀਆਂ
ਜਾ
ਰਹੀਆਂ
ਕੋਸ਼ਿਸ਼ਾਂ
ਦਾ
ਦਾ
ਜ਼ਿਕਰ
ਕੀਤਾ।
ਕੰਸਰਵੇਟਿਵ
ਪਾਰਟੀ
ਨਾਲ
ਗੋਲਮੇਜ਼
ਕਾਨਫਰੰਸ
ਉਪਰੰਤ
ਕੰਸਰਵੇਟਿਵ
ਦੇ
ਮੰਤਰੀ
ਬਲ
ਗੋਸਲ
ਦੇ
ਦਫਤਰ
ਵਿੱਚ
ਪੰਜਾਬੀ
ਪ੍ਰੈੱਸ
ਕਲੱਬ
ਲਈ
ਲੰਚ
ਦਾ
ਅਯੋਜਿਨ
ਕੀਤਾ
ਗਿਆ।
ਇਸ
ਮੌਕੇ
ਬਲ
ਗੋਸਲ
ਨਾਲ
ਪਾਰਲੀਮੈਂਟਰੀ
ਸਕੱਤਰ
ਬੌਬ
ਡੈਕਰਟ
ਵੀ
ਸ਼ਾਮਲ
ਹੋਏ।
ਪ੍ਰੈੱਸ
ਕਲੱਬ
ਨੇ
ਬਲ
ਗੋਸਲ
ਅਤੇ
ਬੌਬ
ਡੈਕਰਟ
ਨਾਲ
ਕਬੱਡੀ
ਦਾ
ਭਵਿੱਖ,
ਕੈਨੇਡਾ
ਵਿੱਚ
600 ਆਦਿ
ਵਾਸੀਆਂ
ਔਰਤਾਂ
ਦੀ
ਗੁੰਮਸ਼ੁਦਗੀ,
ਸੁਪਰ
ਵੀਜ਼ਾ
ਅਤੇ
ਹਿਊਮਨ
ਰਾਈਟਸ
ਦੇ
ਮੁੱਦਿਆਂ
ਤੇ
ਵਿਚਾਰਾਂ
ਕੀਤੀਆਂ।
ਪੰਜਾਬੀ
ਪ੍ਰੈੱਸ
ਕਲੱਬ
ਇੱਕ
ਵਾਹਿਦ
ਐਥਨਿਕ
ਮੀਡੀਆ
ਸੰਸਥਾ
ਬਣ
ਕੇ
ਉਭਰੀ
ਹੈ
ਜਿਸ
ਨੇ
2 ਦਿਨ
ਲਗਾਤਾਰ
ਕਨੇਡੀਅਨ
ਪਾਰਲੀਮੈਂਟ
ਦਾ
ਦੌਰਾ
ਕਰਕੇ
ਤਿੰਨੇ
ਰਾਜਨੀਤਕ
ਪਾਰਟੀਆਂ
ਨਾਲ
ਵਿਚਾਰਾਂ
ਕੀਤੀਆਂ।
ਸੋਮਵਾਰ
ਅਤੇ
ਮੰਗਲਵਾਰ
ਵਾਲੇ
ਦਿਨ
ਪਾਰਲੀਮੈਂਟ
ਦੀਆਂ
ਦੀਵਾਰਾਂ
ਨੂੰ
ਵੀ
ਪੰਜਾਬੀ
ਪ੍ਰੈੱਸ
ਕਲੱਬ
ਦੀ
ਹੋਂਦ
ਦਾ
ਅਹਿਸਾਸ
ਹੋ
ਗਿਆ
ਹੈ।
ਇਸ
ਦੌਰੇ
ਵਿੱਚ
ਸ਼ਾਮਲ
ਹੋਏ
ਮੈਂਬਰਾਂ
ਦਾ
ਵੇਰਵਾ
ਇਸ
ਪ੍ਰਕਾਰ
ਹੈ;
ਸੁਖਮਿੰਦਰ
ਸਿੰਘ
ਹੰਸਰਾ,
ਜਗਦੇਵ
ਸਿੰਘ
ਤੂਰ,
ਕੁਲਜੀਤ
ਸਿੰਘ,
ਬੌਬ
ਦੁਸਾਂਝ,
ਡਾ
ਸਲਮਨ
ਨਾਜ਼,
ਜਸਵਿੰਦਰ
ਸਿੰਘ
ਖੋਸਾ,
ਗੋਗਾ
ਗਹੂਨੀਆ,
ਡਾ
ਬਲਵਿੰਦਰ
ਸਿੰਘ,
ਸੁਖਦੇਵ
ਸਿੰਘ
ਗਿੱਲ,
ਅਕਬਰ
ਵਾਰਿਸ,
ਨਰਿੰਦਰਜੀਤ
ਸਿੰਘ
ਮੱਟੂ,
ਮਨਜੀਤ
ਸਿੰਘ
ਮਾਂਗਟ,
ਅਸ਼ਰਫ
ਖਾਨ,
ਮਾਲਿਕ
ਮੁਹੰਮਦ,
ਉਸਮਾਨ
ਜ਼ਕੀ,
ਸਾਦ
ਅਲੀ,
ਫਰੈਂਕ
ਰੇਅਮੰਡ,
ਤੀਰਥ
ਸਿੰਘ
ਪਾਸਲਾ,
ਬਲਜਿੰਦਰ
ਸਿੰਘ
ਤੰਬੜ,
ਰਿਕ
ਮਠਾਰੂ,
ਜੋਤ
ਘੁੰਮਣ
ਮਠਾਰੂ,
ਸੋਢੀ
ਨਾਗਰਾ,
ਭੁਪਿੰਦਰ
ਸਿੰਘ
ਤੂਰ,
ਮੁਹੰਮਦ
ਆਮਿਰ,
ਜਸਬੀਰ
ਸਿੰਘ
ਅਤੇ
ਦਲੀਪ
ਸਿੰਘ
ਪਰਵਾਨਾ
ਨੇ
ਸ਼ਮੂਲੀਅਤ
ਕੀਤੀ।
|