ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi.com

ਫੇਸਬੁੱਕ 'ਤੇ 5abi

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ

 

ਕੈਲਗਰੀ: ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਗਸਤ 2011 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਸਭ ਵਲੋਂ ਪਰਵਾਨ ਕੀਤੀ ਗਈ

ਮੰਚ ਸੰਚਾਲਕ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ, ਜੱਸ ਚਾਹਲ ਨੇ ਚੰਡੀਗੜ ਤੋਂ ਆਈ ਕਵਿਤ੍ਰੀ ਸੁਦਰਸ਼ਨ ਵਾਲੀਆ ਨੂੰ, ਫੋਰਮ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਮੀਤ ਪ੍ਰਧਾਨ ਸਲਾਹੁਦੀਨ ਸਬਾ ਸ਼ੇਖ਼ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ

ਕਾਰਵਾਈ ਦੀ ਸ਼ੂਰੁਆਤ ਕਰਦਿਆਂ ਫੋਰਮ ਸਕੱਤਰ ਨੇ ਗੁਰਦਿਆਲ ਸਿੰਘ ਖੈਹਰਾ ਹੋਰਾਂ ਦੇ ਪਰਿਵਾਰ ਨਾਲ ਵਾਪਰੇ ਹਾਦਸੇ ਦੀ ਦੁਖਦਾਈ ਖ਼ਬਰ ਭਾਰੀ ਦਿਲ ਨਾਲ ਸਾਂਝੀ ਕੀਤੀ ਇਕ ਭਯਾਨਕ ਕਾਰ ਹਾਦਸੇ ਵਿਚ ਅਮਰੀਕਾ ਵਿਚ ਰਹਿਂਦੇ ਉਹਨਾਂ ਦੇ ਹੋਨਹਾਰ ਦਮਾਦ ਡਾ. ਅਮਰਇੰਦਰ ਸਿੰਘ ਸੰਧੂ ਦੀ ਬੇਵਕਤ ਮੌਤ ਹੋ ਗਈ ਪੂਰੀ ਸਭਾ ਨੇ ਇਕ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੂਰੇ ਪਰਿਵਾਰ ਨਾਲ ਹਮਦਰਦੀ ਪਰਗਟ ਕੀਤੀ

ਪਹਿਲੇ ਬੁਲਾਰੇ ਤਾਰਿਕ ਮਲਿਕ ਨੇ ਮਸ਼ਹੂਰ ਉਰਦੂ ਸ਼ਾਇਰ ਬਸ਼ੀਰ ਬਦਰ ਦੇ ਕੁਝ ਸ਼ੇਅਰ ਸੁਣਾਏ

ਮੈਂ ਜ਼ਿੰਦਗੀ ਕੀ ਰਾਹਗੁਜ਼ਰ ਪਰ ਦਰਬਦਰ ਹੂੰ ਇਸ ਲਿਯੇ
 ਕਿ ਜੁਨੂੰ ਕੇ ਸ਼ਹਰ ਮੇਂ, ਦਿਲ ਹੈ, ਮਕਾਂ ਹੈ ਆਜ ਭੀ

 ਮੇਰੀ ਆਰਜ਼ੂ ਹੈ ਬਹੁਤ ਮਗਰ ਮੇਰੀ ਪੰਹੁਚ ਨਹੀਂ ਹੈ ਇਸ ਕਦਰ
 ਮੇਰੀ ਖ਼ਾਹਿਸ਼ੋਂ ਕੇ ਵਾਸਤੇ ਤੋ, ਆਸਮਾਂ ਹੈ ਆਜ ਭੀ

ਅਤੇ ਆਪਣਾ ਲਿਖਿਆ ਪਲੇਠਾ ਲੇਖ ਵੀ ਸਾਂਝਾ ਕੀਤਾ, ਜਿਸਤੇ ਸਭਾ ਵਲੋਂ ਪੂਰੀ ਪ੍ਰਸ਼ੰਸਾ ਮਿਲੀ

ਜਸਵੀਰ ਸਿੰਘ ਸਿਹੋਤਾ ਨੇ ਅੱਜਕੱਲ ਦੀ ਬਦਲਦੀ ਸੋਚ ਬਾਰੇ ਆਪਣੀ ਕਵਿਤਾ ਪੜ੍ਹੀ

ਤੇਰੇ ਸ਼ੌਕ ਅਵੱਲੇ ਤੂੰ ਚਾਹੁੰਦੀ ਏ ਹਰਿਕ ਸ਼ਹਿਰ ਬੰਗਲਾ
 ਭੁਲੀ ਪੇਂਡੂ ਰਹਿਣ ਬਹਿਣ ਤੇਰਾ ਏ ਸੁਭਾਅ ਰੰਗਲਾ

 ਸ਼ਹਿਰ ਆਉਣਾ ਜਾਣਾ ਆਪਣੇ ਲਈ ਕਿਡਾ ਕੁ ਮਸਲਾ
 ਹਾਲੇ ਚੰਗਾ ਭਲਾ ਵੈਰਨੇ, ਆਪਣਾ ਪਿੰਡਚ ਮਕਾਨ ਅਗਲਾ

ਸਲਾਹੁਦੀਨ ਸਬਾ ਸ਼ੇਖ਼ ਨੇ ਉਰਦੂ ਵਿਚ ਆਪਣੀਆਂ ਤਿੰਨ ਰਚਨਾਵਾਂ ਸਾਂਝੀਆਂ ਕੀਤੀਆਂ-

1-‘ਕਹੀਂ ਕੋਈ ਤੋ ਏਸਾ ਗੋਸ਼ਾਏ-ਤਨਹਾਈ ਹੋ
    ਪਲ ਭਰ ਭੀ ਨਾ ਹਮ ਮੇਂ ਜੁਦਾਈ ਹੋ

2-‘ਤੂੰ ਜ਼ਾਹਿਰੀ ਆਂਖ ਸੇ ਹੀ ਕਰਤਾ ਰਹਾ ਨਜ਼ਾਰਾ ਤੋ ਕਯਾ ਹਾਸਿਲ
    ਨਾ ਹੁਈ ਕਭੀ ਬਸੀਰਤ-ਏ-ਕਲਬ ਹੀ ਵਾ ਤੋ ਕਯਾ ਹਾਸਿਲ

3-‘ਤਮੱਨਾ ਥੀ ਕਭੀ ਸ਼ਾਖੇ ਗੁਲ ਪੇ ਬਨਤਾ ਆਸ਼ਿਆਂ ਅਪਨਾ
    ਸਦਾ ਕਾਂਟੋਂ ਮੇਂ ਹੈ ਉਲਝਤਾ ਰਹਾ ਦਾਮਾਂ ਅਪਨਾ’                           

ਸੁਰਜੀਤ ਸਿੰਘ ਸੀਤਲ ਪੰਨੂੰ ਹੋਰਾਂ ਕੁਝ ਰੁਬਾਇਆਂ ਅਤੇ ਇਕ ਖ਼ੂਬਸੂਰਤ ਗੀਤ ਨਾਲ ਸਭਨੂੰ ਖ਼ੁਸ਼ ਕਰ ਦਿੱਤਾ -

 ਇਕਰਾਰ ਕੀਤਾ, ਕੁਝ ਬੁਰਾ ਨਹੀਂ ਕੀਤਾ
 ਇਜ਼ਹਾਰ ਕੀਤਾ, ਕੁਝ ਬੁਰਾ ਨਹੀਂ ਕੀਤਾ

 ਵਿੱਭਚਾਰ  ਹੀ  ਮਾੜਾ  ਏ  ਪੰਨੂੰਆ
 ਪਿਆਰ ਕੀਤਾ, ਕੁਝ ਬੁਰਾ ਨਹੀਂ ਕੀਤਾ

ਉਹਨਾਂ ਦਸਿਆ ਕਿ ਗ਼ਜ਼ਲ ਲਿਖਣ ਤੋਂ ਕਿਤੇ ਪਹਿਲਾਂ ਉਹਨਾਂ 1953 ਵਿਚ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ

ਚੰਡੀਗੜ ਤੋਂ ਆਏ ਆਰ ਐੱਸਫ਼ਰਾਜ਼ ਨੇ ਆਪਣੀ ਇੱਕ ਬਹੁਤ ਪਿਆਰੀ ਗ਼ਜ਼ਲ ਸਾਂਝੀ ਕੀਤੀ

 ਚੇਤੇ ਕਰ ਉਹ ਕਸਮਾਂ ਸੱਜਣਾ ਰੁੱਸੇ ਯਾਰ ਮਨਾਉਣ ਦੀਆਂ
 ਕਿਉਂ ਭੁਲਿਆ ਹੈਂ ਦੱਸ ਦੇ ਜ਼ਾਲਮ ਕਸਮਾਂ ਤੋੜ ਨਿਭਾਉਣ ਦੀਆਂ

 ਮੈਂ ਮਨਫ਼ੀ ਨਾ ਹੋਵੇ ਮਨ ਤੋਂ ਤੇ ਗੱਲ ਗੱਲ ਵਿਚ ਮੈਂ ਹੀ ਅੱਗੇ
 ਮਨ ਨੂੰ ਕਿਹੜਾ ਮੱਤਾਂ ਦੇਵੇ ਮੈਂ ਨੂੰ ਪਿੱਛੇ ਲਾਉਣ ਦੀਆਂ

 ਕਿਉਂ ਉਲਫ਼ਤ ਦਾ ਪੱਲੂ ਛੱਡ ਕੇ ਨਫ਼ਰਤ ਸਿਰ ਤੇ ਢੋਈ ਫਿਰਦੈਂ
 ਪੈੜਾਂ ਪਾ ਕੁਝ ਜੱਗਚ ਯਾਰਾ ਦੁਸ਼ਮਨ ਯਾਰ ਬਨਾਉਣ ਦੀਆਂ

ਗੁਰਦਿਆਲ ਸਿੰਘ ਖੈਹਰਾ ਹੋਰਾਂ ਏਨੇ ਗ਼ਮਗ਼ੀਨ ਹਾਲਾਤ ਹੋਣ ਦੇ ਬਾਵਜੂਦ ਕੁਝ ਢੁਕਵੇਂ ਸ਼ੇਅਰ ਸੁਣਾਕੇ ਬੁਲਾਰਿਆਂ ਵਿੱਚ ਆਪਣੀ ਹਾਜ਼ਰੀ ਲਵਾਈ

 ਪਿੱਪਲ, ਬੋਹ੍ਹੜ ਤੇ ਨਿੱਮ ਤੇ ਕਾਂ, ਪੰਛੀ ਗਾਂਉਦੇ ਲਾ ਲਾ ਹੇਕਾਂ
 ਦਿਲ ਕਰਦਾ ਹੈ ਮੈਂ ਉੱਡ ਜਾਵਾਂ, ਜਾਕੇ ਆਪਣਾ ਆਹਲਣਾ ਦੇਖਾਂ

 ਪਿਛਲੇ ਕੁਝ ਹਫਤਿਆਂ ਤੋਂ ਕੈਲਗਰੀ ਵਿੱਚ ਕਬੱਡੀ ਦੇ ਟੂਰਨਾਮੈਂਟ ਚਲ ਰਹੇ ਹਨ ਸੋ ਜਸਵੰਤ ਸਿੰਘ ਸੇਖੋਂ ਨੇ ਕਬੱਡੀ ਤੇ ਹੀੇ ਲਿਖੀ ਤਾਜ਼ੀ ਕਵਿਤਾ ਸੁਣਾਕੇ ਖ਼ੁਸ਼ ਕਰ ਦਿੱਤਾ

 ਜੌਹਰ ਦਿਖਾਉਣ ਆਗੇ, ਭਾਰਤ ਤਾਂ ਦੇਸ਼ ਤੋਂ
 ਕਰਨੀ ਫਕੀਰੀ ਬਿਨਾਂ, ਸਾਧਾਂ ਦੇ ਭੇਸ ਤੋਂ
 ਅਖਾੜੇ ਵਿੱਚ ਵੱਧ ਫੁੰਕਾਰਾ, ਨਾਗ ਤੋਂ ਸੇਸ ਤੋਂ

 ਕਬੱਡੀ ਦੀ ਕਾਢ ਕੱਢੀ, ਵੱਡਿਆਂ ਪਿਆਰੀ ਐ
 ਇਹ ਤਾਂ ਖੇਡ ਭਰਾਵੋਂ, ਹਰਮਨ ਪਿਆਰੀ ਐ

ਕਵਿਤ੍ਰੀ ਸੁਦਰਸ਼ਨ ਵਾਲੀਆ ਹੋਰਾਂ ਆਪਣੀਆਂ ਦੋ ਖ਼ੂਬਸੂਰਤ ਗ਼ਜ਼ਲਾਂ ਸੁਣਾਈਆਂ 

1- ਕਿਸ ਬਿਰਹਨ ਨੇ ਨੈਣੋਂ ਹੰਜੂ ਚੋਇਆ ਹੈ
   ਚਾਰ ਚੁਫੇਰੇ ਜਲਥਲ
, ਜਲਥਲ ਹੋਇਆ ਹੈ

   ਕਿਸ ਨੇ ਰਾਤ ਦੇ ਨੈਣੀ ਮੋਤੀ ਸ਼ਬਨਮ ਦਾ
   ਦਰਦ ਦਿਲਾਂ ਦਾ ਭਰਕੇ ਆਣ ਪਰੋਇਆ ਹੈ

2- ਰੀਝਾਂ ਦੀ ਝੋਲੀ ਵਿਚ ਸੁੱਕੇ, ਕੁਝ ਫੁੱਲ ਪੱਤੇ ਸਨ ਗਰਜ਼ਾਂ ਦੇ
   ਕਿਉਂ ਫੇਰ ਹਠੀਲੇ ਚਾਵਾਂ ਨੇ ਭਰ ਲਏ ਦਾਮਨ ਅੰਗਿਆਰਾਂ ਦੇ

   ਅਗਨੀ ਵਿਚ ਪਰਖ ਗਿਆ ਕੋਈ, ਕੋਈ ਜੂਏ ਦੇ ਵਿਚ ਹਾਰ ਗਿਆ
   ਹੈ ਨਾਰ ਸਰਾਪੀ ਉਹਨਾ ਹੀ ਜੋ ਪਾਤਰ ਸਨ ਸਤਿਕਾਰਾਂ ਦੇ

   ਨਾ ਰੁੱਤ ਬਸੰਤ ਰਹੀ ਆਪਣੀ ਨਾ ਸਾਵਣ ਦਰਸ਼ਨ ਹੋ ਸਕਿਆ
   ਸਿਰ ਲੈ ਫੁਲਕਾਰੀ ਪਤਝੜ ਦੀ ਚਾਅ ਮਰ ਗਏ ਨੇ ਗੁਲਜ਼ਾਰਾਂ ਦੇ

ਸੁਦਰਸ਼ਨ ਵਾਲੀਆ ਕੋਲ ਸ਼ਬਦਾਂ ਦਾ ਅਮੁੱਲ ਭੰਡਾਰ ਹੈ ਜਿਸ ਨਾਲ ਉਹ ਆਪਣੀਆਂ ਗ਼ਜ਼ਲਾਂ ਦੀ ਸੁੰਦਰ ਫੁਲਕਾਰੀ ਕੱਢਦੀ ਹੈ ਉਸ ਦਾ ਨਵਾਂ ਗ਼ਜ਼ਲ ਸੰਗ੍ਰਹਿ ਬਿਫਰੇ ਮੌਸਮ ਰਾਈਟਰਜ਼ ਫੋਰਮ ਕੈਲਗਰੀ ਦੀ 3 ਸਤੰਬਰ ਦੀ ਇਕਤਰਤਾ ਵਿਚ ਰੀਲੀਜ਼ ਕੀਤਾ ਜਾਵੇਗਾਸ਼ਮਸ਼ੇਰ ਸਿੰਘ ਸੰਧੂ ਬਿਫਰੇ ਮੌਸਮ ਬਾਰੇ ਆਪਣਾ ਪਰਚਾ ਪੜ੍ਹਣਗੇ

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਦੋ ਖ਼ੂਬਸੂਰਤ ਗ਼ਜ਼ਲਾਂ ਸੁਣਾਈਆਂ

1- ਸੋਚਾਂ ਉਸ ਦੀ ਯਾਦ ਭਲਾ ਮੈਂ ਕੀ ਕਰਨੀ
   ਪਰ ਨਾ ਪਿੱਛਾ ਛਡਦੀ ਨਿਸਦਿਨ ਚਿਤ ਹਰਨੀ

   ਕਦਮ ਕਦਮ ਤੇ ਡਿਗ ਡਿਗ ਪੈਂਦਾ ਰਾਹੀ ਜੋ
   ਤਪਸ਼ ਥਲਾਂ ਦੀ ਮਾਰੂ ਉਸ ਨੇ ਕਦ ਜਰਨੀ

2- ਚਲਦੇ ਫਿਰਦੇ ਸਾਏ ਦੇ ਸੰਗ ਕੀਕਣ ਯਾਰੀ ਲਾਵੇਂਗਾ
   ਚਲਦੀ ਬਸ ਦੀ ਛਾਂਵੇਂ
ਸੰਧੂ ਕਦ ਤਕ ਤੂੰ ਬਹਿ ਜਾਵੇਂਗਾ

   ਰੋਜ਼ ਬਦਲਦੇ ਚਿਹਰੇ ਸਾਰੇ ਚਲਦੀ ਫਿਰਦੀ ਭੀੜ ਜੁੜੀ
   ਤਰਦੇ ਨੈਣਾਂ ਸੰਗ ਤੂੰ ਕੀਕਣ ਇਕ ਪਹਿਚਾਨ ਬਣਾਵੇਂਗਾ

ਹਰਚਰਨ ਕੌਰ ਬਾਸੀ ਨੇ ਕਵਿਤਾ ਧੀ ਜੰਮੀ ਸੁਣਾ ਕੇ ਸਭਾ ਵਿਚ ਆਪਣੀ ਹਾਜ਼ਰੀ ਲਵਾਈ

  ਜਦੋਂ ਜੰਮੀ ਧੀ ਤਾਂ ਹੋਇਆ ਕੀ, ਬਾਬਲ ਤੂੰ ਕਿਉਂ ਉਦਾਸ ਵੇ
  ਅਸੀਂ ਚਿੜੀਆਂ ਨੇ ਉਡ ਜਾਣਾ ਮਾਏ
, ਬਾਬਲ ਰਹਿਨਾ ਨਾ ਤੇਰੇ ਪਾਸ ਵੇ

ਪ੍ਰਭਦੇਵ ਸਿੰਘ ਗਿੱਲ ਨੇ ਸਭਾ ਨੂੰ ਇਕ ਬਹੁਤ ਵਧੀਆ ਸਵਾਲ ਪਾਇਆ ਕਿ ਲੋਕ ਵਡੀ ਉਮਰ ਵਿਚ ਪੰਹੁਚ ਕੇ ਛੋਟਿਆਂ ਨੂੰ ਸਿਖਿਆ ਕਿਓਂ ਦੇਣ ਲਗ ਜਾਂਦੇ ਹਨ? ਤੇ ਆਪ ਹੀ ਇਸ ਦਾ ਜਵਾਬ ਵੀ ਦਿੱਤਾ

ਜਾਵੇਦ ਨਿਜ਼ਾਮੀਂ ਨੇ ਉਰਦੂ ਦਿਆਂ ਦੋ ਗ਼ਜ਼ਲਾਂ ਤੇ ਦੋ ਨਜ਼ਮਾਂ ਪੇਸ਼ ਕੀਤੀਆਂ

1- ਚਾਹਤ ਕੀ ਖ਼ੁਸ਼ਬੂਆਂ ਮੇਂ ਨਹਾਏ ਹੁਏ ਖ਼ਤੂਤ
   ਰਖੇ ਹੈਂ ਮੇਰੇ ਪਾਸ ਜੋ ਆਏ ਹੁਏ ਖ਼ਤੂਤ

   ਕਹਤਾ ਥਾ ਲਫ਼ਜ਼ ਲਫ਼ਜ਼ ਜੁਦਾਈ ਕੀ ਦਾਸਤਾਂ
   ਹਾਯ ਵੋ ਆਂਸੂਓਂ ਮੇਂ ਨਹਾਏ ਹੁਏ ਖ਼ਤੂਤ

2-ਅਪਨੀ ਗ਼ਜ਼ਲੋਂ ਕਾ ਤੁਝੇ ਉਨਵਾਨ ਬਨਾ ਲੂੰ ਤੋ ਚਲੂੰ
    ਤੁਝ ਕੋ ਮੈਂ ਅਪਨਾ ਈਮਾਨ ਬਨਾ
ਲੂੰ ਤੋ ਚਲੂੰ

ਜੱਸ ਚਾਹਲ ਨੇ ਆਪਣੀ ਹਿੰਦੀ ਦੀ ਇਹ ਗ਼ਜ਼ਲ ਸੁਣਾਕੇ ਗੁਰਦਿਆਲ ਸਿੰਘ ਖੈਹਰਾ ਹੋਰਾਂ ਨਾਲ ਦੁਖ ਦੀ ਸਾਂਝ ਪਾਈ

 ਹੈ ਵਕਤ ਮੁਕਰਰ ਜਾਨੇ ਕਾ, ਜੋ ਕਰਨਾ ਹੈ, ਜਲਦੀ ਕਰ ਲੇ
 ਜੋ ਫੂਲ ਝੜਾ ਫਿਰ ਖਿਲਾ ਨਹੀਂ, ਮੌਸਮ ਆਏ ਔ ਚਲੇ ਗਯੇ

 ਦਿਲ ਕੀ ਯੇ ਦੁਨਿਯਾ ਪਲ ਭਰ ਮੇਂ, ਕਯਾ ਸੇ ਕਯਾ ਹੋ ਜਾਤੀ ਹੈ
 ਗਰ ਟੂਟ ਗਯਾ ਫਿਰ ਜੁੜਾ ਨਹੀਂ ਦਿਲ, ਸਾਲ ਮਹੀਨੇ ਚਲੇ ਗਯੇ

 ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਭਨੇ ਅਨੰਦ ਮਾਣਿਆ

ਇਸ ਉਪਰੰਤ ਤਾਰਿਕ ਮਲਿਕ ਨੇ ਉਰਦੂ ਦੇ ਕੁਛ ਹੋਰ ਸ਼ੇਅਰ ਪੇਸ਼ ਕੀਤੇ

ਸਲਾਹੁਦੀਨ ਸਬਾ ਸ਼ੇਖ਼ ਨੇ ਆਪਣੀ ਉਰਦੂ ਨਜ਼ਮ ਗੁਫ਼ਤਗ਼ੂ ਰਾਹੀਂ ਖੈਹਰਾ ਹੋਰਾਂ ਨਾਲ ਹਮਦਰਦੀ ਜਤਾਈ

ਇਹਨਾਂ ਤੋਂ ਇਲਾਵਾ ਹਰਬੱਖਸ਼ ਸਿੰਘ ਸਰੋਆ, ਸ਼ਿੰਗਾਰਾ ਸਿੰਘ ਪਰਮਾਰ ਅਤੇ ਹਰਪਾਲ ਸਿੰਘ ਬਾਸੀ ਹੋਰਾਂ ਨੇ ਵੀ ਸਭਾ ਦੀ ਰੌਣਕ ਵਧਾਈ

ਜੱਸ ਚਾਹਲ ਨੇ ਸਭਾ ਦੀ ਸਮਾਪਤੀ ਕਰਨ ਤੋਂ ਪਹਿਲਾਂ ਸਭ ਦਾ ਧੰਨਵਾਦ ਕਰਦਿਆਂ 3 ਸਤੰਬਰ ਦੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ

ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ ਪਹਿਲੇ ਸ਼ਨਿਚਰਵਾਰ, 3 ਸਤੰਬਰ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਕੇ ਆਨੰਦ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912, ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 681-8281 ਤੇ ਸੰਪਰਕ ਕਰ ਸਕਦੇ ਹੋ


  ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ 7ਵਾਂ ਸਫਲ ਖੇਡ ਮੇਲਾ ਕਰਵਾਇਆ ਗਿਆ - ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਕੱਬਡੀ ਚ ਜੇਤੂ
ਰੁਪਿੰਦਰ ਢਿੱਲੋ ਮੋਗਾ
ਪ੍ਰਸਿੱਧ ਕੱਬਡੀ ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ
ਨਾਰਵੇ ਚ ਭਾਰਤ ਦੀ ਰਾਜਨੀਤੀਅਕ ਪਾਰਟੀਆ ਦੇ ਪ੍ਰਤੀਨਿਧੀਆ ਅਤੇ ਦੂਸਰੇ ਪੱਤਵੰਤੇ ਸੱਜਣਾ ਵੱਲੋ ਨਾਰਵੇ ਚ ਵਾਪਰੇ ਦੁਖਦਾਇਕ ਕਾਂਡ ਦੀ ਨਿੰਦਾ - ਰੁਪਿੰਦਰ ਢਿੱਲੋ ਮੋਗਾ ਇਕਬਾਲ ਮਾਹਲ - ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ ਨਾਰਵੇ ਚ
ਰੁਪਿੰਦਰ ਢਿੱਲੋ ਮੋਗਾ
ਨਵ ਨਿਯੁੱਕਤ ਭਾਰਤੀ ਰਾਜਦੂਤ ਸ਼੍ਰੀ ਆਰ ਕੇ ਤਿਆਗੀ ਦਾ ਇੰਡੀਅਨ ੳਵਰਸੀਜ ਕਾਗਰਸ ਵੱਲੋ ਨਿੱਘਾ ਸਵਾਗਤ- ਸ੍ਰ ਗੁਰਮੇਲ ਸਿੰਘ ਗਿੱਲ(ਨਾਰਵੇ)
ਕਨੈਡੀਅੱਨ ਸਿੱਖ ਸੰਸਥਾ ਵਲੋਂ 1984 ਦੀ ਯਾਦ ਵਿਚ ਖੂਨਦਾਨ ਕੈਂਪ
ਬਲਜੀਤ ਸਿੰਘ ਘੁੰਮਣ
ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
 ਰੁਪਿੰਦਰ ਢਿੱਲੋ ਮੋਗਾ
ਕਨੇਡੀਅਨ ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਖ਼ਾਸ ਐਲਾਨ
ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਓਪਨ ਡੇ ਦੇ ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ
ਮਨਪ੍ਰੀਤ ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ
ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ
ਕ੍ਰਿਆਸ਼ੀਲ ਤਕਨੀਕਾਂ ਰਾਹੀਂ ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨਪ੍ਰੀਤ ਬਾਦਲ ਵਲੋਂ ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਸਰਬ ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ
ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ

ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!

ਇਕਬਾਲ ਰਾਮੂਵਾਲੀਆ, ਕੈਨਡਾ 

ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ : ਕੇਵਲ ਸਿੰਘ ਢਿਲੋ
ਹਰੀਸ਼ ਗੋਇਲ
ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)