ੳਸਲੋ - ਇੰਡੀਅਨ ਕੱਲਚਰਲ ਸੋਸਾਇਟੀ
ਡੈਨਮਾਰਕ ਤੋ ਸ੍ਰ ਸੁਖਦੇਵ ਸਿੰਘ ਸੰਧੂ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਚ
ਦੱਸਿਆ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ
ਨੂੰ ਸਮਰਪਿੱਤ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਸੋਸਾਇਟੀ ਵੱਲੋ ਕਰਵਾਏ
ਗਏ ਇਸ ਪ੍ਰੋਗਰਾਮ ਦੋਰਾਨ ਭਾਰੀ ਸੰਖਿਆ ਵਿੱਚ ਲੋਕਾ ਨੇ ਹਾਜਿ਼ਰ ਹੋ ਪ੍ਰੋਗਰਾਮ
ਦਾ ਆਨੰਦ ਮਾਣਿਆ ਤੇ ਵਿਸਾਖੀ ਦੇ ਪੱਵਿਤਰ ਦਿਵਸ ਨੂੰ ਮਨਾਇਆ।
ਪ੍ਰੋਗਰਾਮ ਦੀ ਸ਼ੁਰਆਤ ਧਾਰਮਿਕ ਗੀਤ ਨਾਲ ਹੋਈ ਅਤੇ ਇਸ ਉਪਰੰਤ ਇੰਡੀਆ ਤੋ
ਮਿਸ ਬਬੀਤਾ ਅਤੇ ਇੰਗਲੈਡ ਤੋ ਦਮਨ ਮਾਹਲ ਨੇ ਖੂਬ ਰੰਗ ਬਣਿਆ ਅਤੇ ਵੱਖ ਵੱਖ
ਗੀਤਾ ਤੇ ਆਪਣੇ ਡਾਂਸ ਦੇ ਹੁਨਰ ਦਾ ਪ੍ਰਦਰਸ਼ਨ ਕਰ ਦਰਸ਼ਕਾ ਨੂੰ ਕੀਲੀ ਰਖਿਆ।
ਸੰਤ ਸੰਧੂ, ਮਹਾ ਸੰਧੂ, ਸ਼ਰਨਜੀਤ ਸਿੰਘ, ਜਤਿੰਦਰ ਰੂਪਰਾਏ ਅਤੇ ਸੂਰਜ ਲਾਲ ਦੀ
ਭੰਗੜਾ ਟੋਲੀ ਨੇ ਦਰਸ਼ਕਾ ਨੂੰ ਨੱਚਣ ਲਈ ਮਜਬੂਰ ਕਰੀ ਰੱਖਿਆ। ਸਾਊਥ ਇੰਡੀਆ ਦੇ
ਨੰਨੇ ਬੱਚਿਆ ਨੇ ਵੀ ਸਹੋਣੇ ਡਾਸ ਕਰ ਦਰਸ਼ਕਾ ਦੀ ਵਾਹ ਵਾਹ ਖੱਟੀ ਅਤੇ ਅਹਿਸਾਸ
ਦਿਵਾਇਆ ਕਿ ਬੱਚੇ ਵੀ ਕਿੱਸੇ ਤੋ ਘੱਟ ਨਹੀ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਡੈਨਮਾਰਕ ਸਥਿਤ ਭਾਰਤੀ ਅੰਬੈਸੀ ਦੇ ਰਾਜਦੂਤ
ਮਿਸਟਰ ਅਸ਼ੋਕ ਅੱਤਰੀ ਅਤੇ ਉਹਨਾ ਦੀ ਧਰਮਪਤਨੀ ਮਿਸਜ ਅੱਤਰੀ ਸਨ। ਮਾਨਯੋਗ ਮਿ
ਅਸ਼ੋਕ ਅੱਤਰੀ ਨੇ ਹਾਲ ਚ ਇੱਕਠੇ ਹੋਏ ਭਾਰਤੀਆ ਨੂੰ ਵਿਸਾਖੀ ਦੀ ਲੱਖ ਲੱਖ
ਮੁਬਾਰਕਾ ਦਿੱਤੀਆ ਅਤੇ ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਦੀ ਟੀਮ ਨੂੰ ਵਧਾਈ
ਦਾ ਪਾਤਰ ਦਸਿਆ ਕਿ ਇਹ ਸੋਸਾਇਟੀ ਇੱਕ ਗੈਰ ਸਿਆਸੀ ਨਿਰਪੱਖ ਸੋਸਾਇਟੀ ਹੋ ਕੇ
ਭਾਰਤੀਆ ਲੋਕਾ ਲਈ ਹਰ ਸਮਾਜਿਕ, ਧਾਰਮਿਕ, ਖੇਡਾ ਆਦਿ ਪ੍ਰੋਗਰਾਮ ਲਈ ਹਮੇਸ਼ਾ
ਅੱਗੇ ਆਉਦੀ ਹੈ ਅਤੇ ਡੈਨਮਾਰਕ ਚ ਭਾਰਤੀਆ ਦੇ ਹਰ ਪਵਿੱਤਰ ਦਿਨ ਤਿਉਹਾਰ ਨੂੰ
ਮਨਾ ਵਿਦੇਸ਼ਾ ਵਿੱਚ ਵੀ ਭਾਰਤ ਚ ਹੋਣ ਦਾ ਅਹਿਸਾਸ ਦਿਵਾਉਦੀ ਹੈ। ਪ੍ਰੋਗਰਾਮ ਦੀ
ਸਮਾਪਤੀ ਦੋਰਾਨ ਸੋਸਾਇਟੀ ਵੱਲੋ ਸ਼ਾਮ ਦੇ ਖਾਣੇ ਦਾ ਵੀ ਸਹੋਣਾ ਪ੍ਰੰਬੱਧ ਕੀਤਾ
ਗਿਆ। ਇੰਡੀਅਨ ਕੱਲਚਰਲ ਸੋਸਾਇਟੀ ਡੈਨਮਾਰਕ ਦੇ ਪ੍ਰਧਾਨ ਸ੍ਰ ਸੁਖਦੇਵ ਸਿੰਘ
ਸੰਧੂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਉਣ ਦਾ ਮੱਕਸਦ ਆਪਣੇ ਬੱਚਿਆ ਨੂੰ
ਆਪਣੇ ਧਰਮ ਕੱਲਚਰਲ ਅਤੇ ਵਿਰਸਾ ਨਾਲ ਜੋੜ ਸਕੀਆ ਅਤੇ ਸਮੇ ਸਮੇ ਤੇ ਆਪਣੇ
ਤਿਉਹਾਰਾ,ਸਭਿਆਚਾਰ ਅਤੇ ਵਿਰਸਾ ਨਾਲ ਜੁੜੀਆ ਯਾਦਾ ਨੂੰ ਤਾਜੀਆ ਕਰ ਇਸ ਦੀ
ਖੁਸਬੂ ਆਪਣੇ ਬੱਚਿਆ ਨਾਲ ਸਾਂਝੀਆ ਕਰ ਸਕੀਏ ਤਾਕਿ ਉਹ ਡੈਨਮਾਰਕ ਚ ਰਹਿ ਕੇ ਵੀ
ਆਪਣੇ ਵਤਨ ਅਤੇ ਵਿਰਸੇ ਦੀ ਮਹਿਕ ਦਾ ਅਹਿਸਾਸ ਮਹਿਸੂਸ ਕਰਦੇ ਰਹਿਣ।ਪ੍ਰੋਗਰਾਮ
ਦੇ ਆਖਿਰ ਵਿੱਚ ਪ੍ਰਧਾਨ ਸ੍ਰ ਸੁਖਦੇਵ ਸਿੰਘ ਸੰਧੂ,ਸਤਬੀਰ ਸਿੰਘ ਟੀਟੂ, ਗੁਰਦੇਵ
ਲਾਲ,ਜਤਿੰਦਰ ਸਿੰਘ,ਪ੍ਰਭਜੀਤ ਸਿੰਘ,ਨਰਿੰਦਰ ਧੀਮਾਨ, ਪਰਮਜੀਤ ਸਿੰਘ, ਅਮਰਜੀਤ
ਸਿੰਘ ਲਾਲ, ਮਨਜੀਤ ਸਿੰਘ ਸੰਧੂ, ਦਲਬੀਰ ਸਿੰਘ ਸਹੋਤਾ ਆਦਿ ਵੱਲੋ ਮਾਨਯੋਗ
ਭਾਰਤੀ ਰਾਜਦੂਤ ਪਰਿਵਾਰ ਅਤੇ ਸਮੂਹ ਦਰਸ਼ਕਾ ਦਾ ਤਹਿ ਦਿੱਲੋ ਧੰਨਵਾਦ ਕੀਤਾ
ਗਿਆ।
|