ਓਸਲੋ - 22
ਜੁਲਾਈ ਨੂੰ ਨਾਰਵੇ ਚ ਵਾਪਰੀ ਦੁਖਦਾਇਕ ਘਟਨਾ ਜਿਸ ਵਿੱਚ 92 ਤੋ ਉੱਪਰ ਜਿਆਦਾਤਰ
15-20 ਸਾਲ ਦੀ ਉਮਰ ਦੇ ਨੋਜਵਾਨ ਲੜਕੇ ਲੜਕੀਆ ਇੱਕ ਵਾਹਿਸ਼ਾਨਾ ਸੋਚ ਵਾਲੇ ਦੀ
ਗੋਲੀਆ ਦੇ ਸਿ਼ਕਾਰ ਹੋਏ ਅਤੇ ਇਸ ਘਟਨਾ ਨੇ ਨਾਰਵੇ ਅਤੇ ਦੁਨੀਆ ਭਰ ਨੂੰ ਹਿਲਾਕੇ
ਰੱਖ ਦਿੱਤਾ ਅਤੇ ਹਰ ਇੱਕ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਨਾਰਵੇ ਵਿੱਚ ਇਹ
ਸੋਗ ਅਜੇ ਵੀ ਜਾਰੀ ਹੈ ਅਤੇ ਨਾਰਵੇ ਦੇ ਹਰ ਸ਼ਹਿਰ ਅਤੇ ਕਸਬੇ ਚ ਮ੍ਰਿਤਕਾ ਨੂੰ
ਸ਼ਰਧਾਜਲੀਆ ਭੇਟ ਕੀਤੀਆ ਜਾ ਰਹੀਆ ਹਨ।
ਨਾਰਵੇ ਚ ਵੱਸਦੇ ਹਰ ਬਾਹਰਲਿਆ ਮੁੱਲਕਾ ਦੇ ਬੰਸਿ਼ਦਿਆ ਨੇ ਇਸ ਦੀ ਖੁੱਲ ਕੇ
ਨਿਖੇਧੀ ਕੀਤੀ। ਨਾਰਵੇ ਚ ਵੱਸਦੇ ਭਾਰਤ ਦੀ ਵੱਖ ਵੱਖ ਪਾਰਟੀਆ ਜਿੰਨਾ ਚ ਇੰਡੀਅਨ
ੳਵਰਸ਼ੀਜ ਕਾਗਰਸ ਨਾਰਵੇ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ ਨੇ ਕਾਗਰਸ
ਪਾਰਟੀ ਦੀ ਤਰਫੋ, ਅਕਾਲੀ ਦਲ (ਬ) ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ,
ਪ੍ਰਧਾਨ ਗੁਰਦੇਵ ਸਿੰਘ ਕੋੜਾ ਅਤੇ ਸਮੂਹ ਮੈਬਰ, ਧਾਰਮਿਕ ਸੰਸਥਾ ਗੁਰੂ ਘਰ ੳਸਲੋ
ਦੀ ਮੁਖ ਸੇਵਾਦਾਰ ਬੀਬੀ ਅਮਨਦੀਪ ਕੋਰ ਅਤੇ ਮੈਬਰ, ਗੁਰੂ ਘਰ ਲੀਅਰ ਦੇ ਮੁੱਖ
ਸੇਵਾਦਾਰ ਸ੍ਰ ਅਜੈਬ ਸਿੰਘ ਅਤੇ ਸਮੂਹ ਮੈਬਰ, ਹਿੰਦੂ ਮੰਦਰ ਕਮੇਟੀ ਸਲੇਮਸਤਾਦ
ਅਤੇ ਦਰਾਮਨ, ਵੱਖ ਵੱਖ ਕੱਲਬ ਦੇ ਮੁੱਖੀ ਸ੍ਰ ਜੋਗਿੰਦਰ ਸਿੰਘ ਬੈਸ, ਸ੍ਰ
ਗੁਰਚਰਨ ਸਿੰਘ ਕੁਲਾਰ, ਸ੍ਰ ਗੁਰਦਿਆਲ ਸਿੰਘ ਪੱਡਾ, ਸ੍ਰ ਮਲਕੀਅਤ ਸਿੰਘ ਬਿੱਟੂ,
ਸ੍ਰ ਸੁਰਜੀਤ ਸਿੰਘ ਅਤੇ ਕਈ ਹੋਰ ਪੰਤਵੱਤੇ ਸੱਜਣ ਸ੍ਰ ਜਰਨੈਲ ਸਿੰਘ ਦਿਉਲ, ਸ੍ਰ
ਲਹਿੰਬਰ ਸਿੰਘ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਸ੍ਰੀ ਹਰਵਿੰਦਰ ਪਰਾਸ਼ਰ, ਅਸ਼ਵਨੀ
ਕੁਮਾਰ, ਸ੍ਰ ਗੁਰਮੇਲ ਸਿੰਘ ਬੈਸ,ਸ੍ਰ ਸੰਤੋਖ ਸਿੰਘ ਬੈਸ, ਸ਼ਾਮ ਲਾਲ ਜੀ,
ਰਣਜੀਤ ਸਿੰਘ ਪਾਵਾਰ, ਸ੍ਰ ਕੁਲਦੀਪ ਸਿੰਘ ਵਿਰਕ, ਸ੍ਰ ਇੰਦਰਜੀਤ ਸਿੰਘ ਲੀਅਰ,
ਸ੍ਰ ਹਰਿੰਦਰਪਾਲ ਸਿੰਘ ਬੜਿ ਚੱੜਿਕ, ਸ੍ਰ ਪ੍ਰਗਟ ਸਿੰਘ ਜਲਾਲ, ਸ੍ਰ ਹਰਦੀਪ
ਸਿੰਘ ਪੰਨੂ,ਸ੍ਰ ਮਲਕੀਅਤ ਸਿੰਘ ਕੁਲਾਰ, ਸ੍ਰ ਦਰਬਾਰਾ ਸਿੰਘ , ਸ੍ਰ ਹਰਿੰਦਰ
ਪਾਲ ਸਿੰਘ ਟਿੱਕਾ,ਸ੍ਰ ਹਰਨੇਕ ਸਿੰਘ ਦਿਉਲ , ਸ੍ਰ ਨਰਪਾਲ ਸਿੰਘ ਪਾਲੀ, ਬੀਬੀ
ਰੁਪਿੰਦਰ ਕੋਰ ਬੈਸ, ਬੀਬੀ ਬਲਵਿੰਦਰ ਕੋਰ ਆਦਿ ਨੇ ਇਸ ਘਟਨਾ ਦੀ ਕੜੇ ਸ਼ਬਦਾ ਚ
ਨਿੰਦਾ ਕੀਤੀ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਇਹਨਾ ਮਾਸੂਮ ਬੱਚਿਆ ਦੀਆ
ਰੂਹਾ ਨੂੰ ਆਪਣੇ ਚਰਨਾ ਚ ਸਥਾਨ ਬਖਸ਼ੇ।
|