ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi.com

ਫੇਸਬੁੱਕ 'ਤੇ 5abi

ਪੰਜਾਬੀ ਸਾਹਿਤ ਸੰਗਮ ਲੰਡਨ ਵਲੋਂ ਗੁਰਸ਼ਰਨ ਸਿੰਘ ਦੇ ਵਿਛੋੜੇ ਉੱਤੇ ਡੂੰਘਾ ਦੁੱਖ
ਰੀਪੋਰਟ: ਡਾ.ਸਾਥੀ ਲੁਧਿਆਣਵੀ

 

ਪੰਜਾਬੀ ਸਾਹਿਤ ਸੰਗਮ, ਲੰਡਨ ਵਲੋਂ ਇਕ ਹੰਗਾਮੀ ਸ਼ੋਕ ਸਭਾ ਬੁਲਾਈ ਗਈ ਜਿਸ ਵਿਚ ਪੰਜਾਬੀ ਸਾਹਿਤ ਜਗਤ ਦੇ ਮਹਾਨ ਹਸਤਾਖ਼ਰ, ਵਧੀਆ ਮਨੁੱਖ਼ ਅਤੇ ਡਰਾਮਾਟਿਸਟ ਗੁਰਸ਼ਰਨ ਸਿੰਘ ਦੇ ਵਿਛੋੜੇ ਉੱਤੇ ਡੂੰਘਾ ਦੁੱਖ ਪ੍ਰਗਟਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਨਾਵਲਿਸਟ ਸ਼ਿਵਚਰਨ ਸਿੰਘ ਗਿੱਲ ਨੇ ਕੀਤੀ ਤੇ ਸਟੇਜ ਦੀ ਸੇਵਾ ਡਾਕਟਰ ਸਾਥੀ ਲੁਧਿਆਣਵੀ ਨੇ ਨਿਭਾਈ ਜਿਹੜੇ ਪੰਜਾਬੀ ਸਾਹਿਤ ਸੰਗਮ ਦੇ ਜਨਰਲ ਸਕੱਤਰ ਵੀ ਹਨ।

ਨਾਵਲਕਾਰ ਹਰਜੀਤ ਅਟਵਾਲ ਨੇ ਗੁਰਸ਼ਰਨ ਸਿੰਘ ਨਾਲ਼ ਬਿਤਾਏ ਪਲਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਹੋ ਜਿਹਾ ਵਧੀਆ ਮਨੁੱਖ ਲੱਭਣਾ ਕੋਈ ਸੌਖ਼ਾ ਕੰਮ ਨਹੀਂ ਹੈ।ਬੀਬੀ ਕੁਲਵੰਤ ਕੌਰ ਢਿੱਲੋਂ ਨੇ ਵੀ ਦੁਖ ਦਾ ਇਜ਼ਹਾਰ ਕੀਤਾ।ਸ਼ਿਵਚਰਨ ਸਿੰਘ ਗਿੱਲ ਨੇ ਉਨ੍ਹਾ ਨਾਲ਼ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ।ਕਵੀ ਜਗਤਾਰ ਢਾਅ ਨੇ ਗੁਰਸ਼ਰਨ ਸਿੰਘ ਨੂੰ ਇਕ ਨਿਹਾਇਤ ਕਰਮਸ਼ੀਲ ਮਨੁੱਖ ਕਿਹਾ।

ਕਾਮਰੇਡ ਅਵਤਾਰ ਉੱਪਲ ਨੇ ਵੀ ਭਾਵ ਭਿੰਨੇ ਸ਼ਬਦ ਕਹੇ।ਮਨਦੀਪ ਹਿੰਮਤਪੁਰਾ ਅਤੇ ਮਨਪਰੀਤ ਸਿੰਘ ਬਧਨੀਕਲਾਂ ਨੇ ਵੀ ਸ਼ਰਧਾਜਲੀ ਅਰਪਤ ਕੀਤੀ।ਬਰਾਡਕਾਸਟਰ ਚਮਨ ਲਾਲ ਚਮਨ ਡਰਾਮਿਆਂ ਵਿਚ ਖ਼ੁਦ ਬੜੀ ਦਿਲਛਸਪੀ ਰਖ਼ਦੇ ਹਨ।ਗੁਰਸ਼ਰਨ ਸਿੰਘ ਦੇ ਡਰਾਮਿਆਂ ਦੀ ਚਮਨ ਜੀ ਨੇ ਸ਼ਲਾਘਾਂ ਕੀਤੀ। ਡਾਕਟਰ ਸਾਥੀ ਲੁਧਿਆਣਵੀ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਉਨ੍ਹਾਂ ਦੀ ਕਵਿਤਾ ਦੀ ਪੁਸਤਕ ਪ੍ਰੇਮ ਖ਼ੇਲਨ ਕਾ ਚਾਓ ਪ੍ਰਕਾਸ਼ਤ ਕੀਤੀ ਸੀ ਤੇ ਇਸ ਨੂੰ ਉਨ੍ਹਾਂ ਨੇ ਆਮ ਲੋਕਾਂ ਤੀਕ ਪਹੁੰਚਾਇਆ ਸੀ। ਸਾਥੀ ਜੀ ਨੇ ਉਨ੍ਹਾਂ ਨਾਲ਼ ਕੀਤੀ ਇੰਟਰਵਿਊ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਇੰਟਰਵਿਊ ਬਹੁਤ ਥਾਈਂ ਛਪੀ ਸੀ। ਸਭਾ ਦੇ ਕਈ ਮੈਂਬਰ ਵਕਤ ਦੀ ਕਮੀ ਕਾਰਨ ਬੋਲ ਵੀ ਨਹੀਂ ਸਕੇ ਪਰ ਸਭਨਾਂ ਗੁਰਸ਼ਰਨ ਸਿੰਘ ਦੇ ਪਰਵਾਰ ਨਾਲ਼ ਸਹਾਨੁਭੂਤੀ ਜ਼ਾਹਰ ਕੀਤੀ।

ਉਨ੍ਹਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਵਰਤ ਵੀ ਰੱਖ਼ਿਆ ਗਿਆ।

ਰੀਪੋਰਟ:ਡਾ.ਸਾਥੀ ਲੁਧਿਆਣਵੀ


 ਇਨਕਲਾਬੀ ਲੇਖਕ ਗੁਰਸ਼ਰਨ ਸਿੰਘ ਨੂੰ ਵਿਦਾਇਗੀ
 ਵਲੋਂ: ਹਰਿੰਦਰ ਮਾਹਿਲ, ਚਿਨਮੋਏ ਬੈਨਰਜੀ, ਰਾਜ ਚੌਹਾਨ, ਸਾਧੂ ਬਿਨਿੰਗ ਤੇ ਚਰਨ ਗਿੱਲ    

ਇਨਕਲਾਬੀ ਨਾਟਕਕਾਰ, ਨਿਰਦੇਸ਼ਕ, ਅਤੇ ਮਨੁੱਖੀ ਹੱਕਾਂ ਲਈ ਘੋਲ਼ ਕਰਨ ਵਾਲੇ ਗੁਰਸ਼ਰਨ ਸਿੰਘ ਹੋਰਾਂ ਦੀ ਚੰਡੀਗੜ੍ਹ ਉਨ੍ਹਾਂ ਦੇ ਆਪਣੇ ਘਰ 27 ਸਤੰਬਰ, 2011 ਨੂੰ ਮੌਤ ਹੋ ਗਈ।

ਗੁਰਸ਼ਰਨ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਲੋਕ ਗੁਰਸ਼ਰਨ ਭਾਜੀ ਤੇ ਭਾਈ ਮੰਨਾ ਸਿੰਘ ਦੇ ਨਾਂ ਨਾਲ ਬੁਲਾਉਂਦੇ ਸਨ, ਦਾ ਜਨਮ 1929 ਨੂੰ ਮੁਲਤਾਨ ਵਿਚ ਹੋਇਆ। ਪੇਸ਼ੇ ਵਜੋਂ ਉਹ ਇੰਜੀਨੀਅਰ ਸਨ ਅਤੇ ਸਰਕਾਰੀ ਨੌਕਰੀ ਕਰਦੇ ਸਨ। ਇੰਦਰਾ ਗਾਂਧੀ ਵਲੋਂ ਭਾਰਤ ਦੇ ਵਿਧਾਨ ਨੂੰ ਮੁਲਤਵੀ ਕਰਕੇ 1975 ਵਿਚ ਲਾਈ ਐਮਰਜੈਂਸੀ ਦੀ ਵਿਰੋਧਤਾ ਕਰਨ ਬਦਲੇ ਗੁਰਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਇੰਦਰਾ ਗਾਂਧੀ ਦੀ 1977 ਵਿਚ ਸਰਕਾਰ ਟੁੱਟਣ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਅਤੇ ਮੁੜ੍ਹ ਨੌਕਰੀ 'ਤੇ ਰੱਖਿਆ ਗਿਆ ਪਰ ਜਦੋਂ 1980 ਵਿਚ ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਆਪਣਾ ਸਾਰਾ ਧਿਆਨ ਰੰਗਮੰਚ ਵਲ ਲਾ ਦਿੱਤਾ।

ਗੁਰਸ਼ਰਨ ਸਿੰਘ ਨੇ 1950ਵਿਆਂ ਦੌਰਾਨ ਹੀ ਨਾਟਕ ਲਿਖਣੇ ਸ਼ੁਰੂ ਕਰ ਦਿੱਤੇ ਸਨ ਅਤੇ ਵੱਡੀ ਗਿਣਤੀ ਵਿਚ ਨਾਟਕਾਂ ਦੀ ਰਚਨਾ ਕੀਤੀ। ਉਹ ਨਾਟਕ ਲਿਖਦੇ ਸਨ, ਨਿਰਦੇਸ਼ਨਾ ਕਰਦੇ ਸਨ ਅਤੇ ਨਾਲ ਹੀ ਉਨ੍ਹਾਂ ਨਾਟਕਾਂ ਵਿਚ ਅਦਾਕਾਰੀ ਵੀ ਕਰਦੇ ਸਨ। ਉਨ੍ਹਾਂ ਦੇ ਨਾਟਕਾਂ ਦੀਆਂ 10,000 ਤੋਂ ਵੱਧ ਪੇਸ਼ਕਾਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੇ ਜ਼ਿਆਦਾ ਜਾਣੇ ਜਾਂਦੇ ਨਾਟਕ ‘ਟੋਇਆ’, ‘ਬਾਬਾ ਬੋਲਦਾ ਹੈ’, ‘ਧਮਕ ਨਗਾਰੇ ਦੀ’, ‘ਚਾਂਦਨੀ ਚੌਂਕ ਤੋਂ ਸਰਹੰਦ ਤੱਕ’, ‘ਕੁਰਸੀ ਮੋਰਚਾ ਅਤੇ ਹਵਾ ਵਿਚ ਲਟਕਦੇ ਲੋਕ’ ਅਤੇ ਕੰਮੀਆਂ ਦਾ ਵਿਹੜਾ’ ਹਨ। ਕੁਝ ਦੇਰ ਪਹਿਲਾਂ ਹੀ ਉਨ੍ਹਾਂ ਦੇ 170 ਤੋਂ ਉੱਪਰ ਨਾਟਕਾਂ ਨੂੰ ਸੱਤ ਜ਼ਿਲਦਾਂ ਵਿਚ ਕੇਵਲ ਧਾਲੀਵਾਲ ਦੀ ਸੰਪਾਦਨਾ ਹੇਠ ਛਾਪਿਆ ਗਿਆ ਹੈ।

ਗੁਰਸ਼ਰਨ ਸਿੰਘ ਨੇ ਸ਼ਹਿਰਾਂ ਦੇ ਸ੍ਰੋਤਿਆ ਵਾਸਤੇ ਵੀ ਨਾਟਕ ਤਿਆਰ ਕੀਤੇ ਪਰ ਉਨ੍ਹਾਂ ਦਾ ਵਿਲੱਖਣ ਯੋਗਦਾਨ ਨਾਟਕ ਨੂੰ ਪਿੰਡਾਂ ਦੇ ਲੋਕਾਂ ਕੋਲ ਲੈ ਕੇ ਜਾਣਾ ਹੈ। ਉਨ੍ਹਾਂ ਨੇ ਆਪਣੇ ਨਾਟਕ ਨੂੰ ਲੋਕਾਂ ਦਾ ਮਨਪਰਚਾਵਾ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਹੱਕਾਂ ਤੋਂ ਚੇਤਨ ਕਰਾਉਣ ਲਈ ਵਰਤਿਆ। ਗੁਰਸ਼ਰਨ ਸਿੰਘ ਨੇ ਰੰਗਮੰਚ ਨਾਲ ਲੋਕਾਂ ਦਾ ਮਨਪਰਚਾਵਾ ਵੀ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਹੱਕਾਂ ਤੋਂ ਚੇਤਨ ਕਰਾਉਣ ਲਈ ਵੀ ਬਹੁਤ ਸੂਝ ਨਾਲ ਵਰਤਿਆ। ਉਨ੍ਹਾਂ ਨੇ ਭ੍ਰਿਸ਼ਟ ਸਮਾਜਿਕ ਤੇ ਸਿਆਸੀ ਢਾਂਚੇ ਦੇ ਸੱਚ ਨੂੰ ਲੋਕਾਂ ਦੇ ਸਾਹਮਣੇ ਉਨ੍ਹਾਂ ਦੇ ਆਪਣੇ ਮੁਹਾਵਰੇ ਵਿਚ ਪੇਸ਼ ਕੀਤਾ, ਆਪਣੀ ਸਥਿਤੀ ਨੂੰ ਸਮਝਣ ਅਤੇ ਬਦਲਣ ਲਈ ਉਤਸਾਹਤ ਕੀਤਾ। ਉਹ ਉਨ੍ਹਾਂ ਲੋਕਾਂ ਲਈ ਆਵਾਜ਼ ਬਣੇ ਜਿਨ੍ਹਾਂ ਦੀ ਅਵਾਜ਼ ਸਮੇਂ ਦੀ ਤਾਕਤਾਂ ਵਲੋਂ ਸੁਣੀ ਨਹੀਂ ਜਾਂਦੀ। ਉਨ੍ਹਾਂ ਨੇ ਅੰਮ੍ਰਿਤਸਰ, ਚੰਡੀਗੜ੍ਹ ਅਤੇ ਖਾਸ ਕਰ ਪੰਜਾਬ ਦੇ ਪਿੰਡਾਂ ਵਿਚ 35 ਤੋਂ ਵੱਧ ਰੰਗਮੰਚ ਦੇ ਕੇਂਦਰ ਸਥਾਪਤ ਕੀਤੇ। ਗੁਰਸ਼ਰਨ ਸਿੰਘ ਨੇ ਆਪਣੇ ਪਰਚੇ ਸਮਤਾ ਰਾਹੀਂ ਅਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨਾ ਰਾਹੀਂ ਪੰਜਾਬੀ ਵਿਚ ਅਗਾਂਹਵਧੂ ਸਾਹਿਤ ਛਾਪਿਆ ਅਤੇ ਪੰਜਾਬ ਦੇ ਹਰ ਹਿੱਸੇ ਵਿਚ ਸਸਤੀ ਕੀਮਤ ਤੇ ਵੇਚਿਆ।

 ਗੁਰਸ਼ਰਨ ਸਿੰਘ ਜੇਲ੍ਹ ਜਾਣ ਅਤੇ ਨੌਕਰੀ ਖੁਸ ਜਾਣ ਦੇ ਖਤਰੇ ਦੇ ਬਾਵਜੂਦ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਡਟ ਕੇ ਖੜ੍ਹਾ ਹੋਇਆ। ਉਹ 1980ਵਿਆਂ ਦੌਰਾਨ ਪੰਜਾਬ ਵਿਚ ਚੱਲੀ ਫਿਰਕੂ ਹਨੇਰੀ ਵਿਰੁੱਧ ਵੀ ਉਸੇ ਨਿਡਰਤਾ ਨਾਲ ਖੜ੍ਹਿਆ ਜਿਸ ਤਰ੍ਹਾਂ ਉਹ ਤਾਨਾਸ਼ਾਹੀ ਸਰਕਾਰ ਵਿਰੁੱਧ ਡਟਿਆ ਸੀ। ਇਸ ਬਦਲੇ ਵੀ ਉਹਨੂੰ ਵੱਖਵਾਦੀ ਅੱਤਵਾਦੀਆਂ ਵਲੋਂ ਧਮਕੀਆਂ ਮਿਲਦੀਆਂ ਰਹੀਆਂ ਪਰ ਉਹ ਪੰਜਾਬ ਦੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਆਪਣਾ ਸੁਨੇਹਾ ਦਿੰਦਾ ਰਿਹਾ। ਲੋਕਾਂ ਦੇ ਹੱਕਾਂ ਵਾਸਤੇ ਅਤੇ ਵਧੀਆ ਸਮਾਜ ਸਿਰਜਣ ਲਈ ਉਹਨੇ ਆਪਣੀਆਂ ਸਰਗਰਮੀਆਂ ਸਿਰਫ ਰੰਗਮੰਚ ਤੱਕ ਹੀ ਸੀਮਤ ਨਹੀਂ ਰੱਖੀਆਂ। ਲੋਕਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਵਿਚ ਉਹ ਸਾਰੇ ਭਾਰਤ ਵਿਚ ਇਕ ਜ਼ੋਰਦਾਰ ਆਵਾਜ਼ ਬਣ ਕੇ ਉੱਭਿਰਆ। ਗੁਰਸ਼ਰਨ ਸਿੰਘ ਨੇ ਸਿਆਸੀ ਮੱਤਭੇਦਾਂ ਤੋਂ ਪਾਸੇ ਰਹਿ ਕੇ ਉਨ੍ਹਾਂ ਸਾਰੇ ਲੋਕਾਂ ਦੀ ਹਿਮਾਇਤ ਕੀਤੀ ਜਿਹੜੇ ਸਮਾਜਿਕ ਬਰਾਬਰੀ ਤੇ ਇਨਸਾਫ ਲਈ ਲੜ੍ਹਦੇ ਹਨ।

ਉਨ੍ਹਾਂ ਨੂੰ ਬਹੁਤ ਸਾਰੇ ਮਹੱਤਵਪੂਰਨ ਇਨਾਮ ਸਨਮਾਨ ਵੀ ਮਿਲੇ। ਕੌਮੀ ਪੱਧਰ ਤੇ 1993 ਵਿਚ ਉਨ੍ਹਾਂ ਨੂੰ ਸੰਗੀਤ ਨਾਟਕ ਇਨਾਮ ਦਿੱਤਾ ਗਿਆ। ਕਾਲੀਦਾਸ ਇਨਾਮ 2003 ਵਿਚ ਮਿਲਿਆ ਅਤੇ ਸੰਗੀਤ ਨਾਟਕ ਅਕਾਦਮੀ ਰਤਨ ਇਨਾਮ 2006 ਵਿਚ। ਪੰਜਾਬ ਵਿਚ ਉਨ੍ਹਾਂ ਨੂੰ ਭਾਸ਼ਾ ਵਿਭਾਗ ਦਾ ਇਨਾਮ, ਭਗਤ ਪੂਰਨ ਇਨਾਮ 2004 ਵਿਚ ਅਤੇ ਪੰਜਾਬ ਆਰਟਸ ਕਾਊਂਸਲ ਵਲੋਂ ਲਾਈਫਟਾਇਮ ਅਚੀਵਮੈਂਟ ਅਵਾਰਡ 2011 ਵਿਚ। ਪਰ ਸ਼ਾਇਦ ਸਭ ਤੋਂ ਜ਼ਿਆਦਾ ਢੁੱਕਵਾਂ ਇਨਾਮ ਰੈਵੋਲਿਊਸ਼ਨਰੀ ਕਮੇਟੀ ਅਵਾਰਡ ਸੀ ਜਿਹੜਾ ਉਨ੍ਹਾਂ ਨੂੰ ਮੋਗੇ ਵਿਚ 2006 ਵਿਚ ਦਿੱਤਾ ਗਿਆ ਜਿੱਥੇ ਸਾਰੇ ਪੰਜਾਬ ਵਿਚੋਂ 10,000 ਤੋਂ ਵੱਧ ਕਿਸਾਨ, ਕਾਮੇ ਅਤੇ ਵਿਦਿਆਰਥੀ ਉਨ੍ਹਾਂ ਦੇ ਸਨਮਾਨ ਵਿਚ ਇਕੱਤਰ ਹੋਏ।

ਗੁਰਸ਼ਰਨ ਸਿੰਘ ਉੱਤਰੀ ਅਮਰੀਕਾ ਵਿਚ ਵੀ ਕਈ ਵਾਰ ਆਏ। ਦੋ ਵਾਰ ਉਹ ਇਪਾਨਾ (ਆਈ ਪੀ ਏ ਐਨ ਏ) ਦੇ ਸੱਦੇ ਤੇ ਆਏ। ਬਾਹਰ ਵਸਦੇ ਸਾਊਥ ਏਸ਼ੀਅਨ ਭਾਈਚਾਰੇ ਉੱਪਰ ਉਨ੍ਹਾਂ ਨੇ ਬਹੁਤ ਭਾਵਪੂਰਤ ਪ੍ਰਭਾਵ ਛੱਡੇ। ਉਨ੍ਹਾਂ ਨੇ ਸਿਰਫ ਪੰਜਾਬ ਵਿਚ ਹੀ ਲੇਖਕਾਂ ਅਤੇ ਸਰਗਰਮ ਕਾਮਿਆਂ ਨੂੰ ਹੀ ਪ੍ਰਭਾਵਤ ਨਹੀਂ ਕੀਤਾ ਬਾਹਰ ਵਸਣ ਵਾਲੇ ਵੀ ਬਹੁਤ ਸਾਰੇ ਲੇਖਕਾਂ ਅਤੇ ਰੰਗ ਕਰਮੀਆਂ 'ਤੇ ਆਪਣਾ ਅਸਰ ਛੱਡਿਆ। ਉਨ੍ਹਾਂ ਦਾ ਸਤਿਕਾਰ ਕਰਨ ਵਾਲੇ ਅਤੇ ਉਨ੍ਹਾਂ ਤੋਂ ਸੇਧ ਲੈਣ ਵਾਲੇ ਸਾਰੇ ਲੋਕ ਉਨ੍ਹਾਂ ਦੇ ਵਿਛੋੜੇ 'ਤੇ ਪੰਜਾਬ ਵਿਚ ਵੀ ਤੇ ਦੁਨੀਆਂ ਭਰ ਵਿਚ ਗਮਗੀਨ ਹਨ।

ਆਉਣ ਵਾਲੇ ਸੋਮਵਾਰ ਅਕਤੂਬਰ 10, 2011 ਨੂੰ ਸਰੀ ਦੇ ਬੰਬੇ ਬੈਂਕਿਉਟ ਹਾਲ ਵਿਚ ਗੁਰਸ਼ਰਨ ਸਿੰਘ ਬਾਰੇ ਸੋਗ ਸਮਾਗਮ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਇਨਕਲਾਬੀ ਜੀਵਨ ਦਾ ਜਸ਼ਨ ਮਨਾਇਆ ਜਾਵੇਗਾ।


ਭਾਜੀ ਗੁਰਸ਼ਰਨ ਸਿੰਘ ਨੂੰ ਵਿਦਾਇਗੀ
(1929-2011)

ਮੇਰੇ ਦਿਲ ਵਿਚ ਦਰਦ ਜਾਗਿਆ, ਚੁਟਕੀ ਲੈ ਜਾਣਾ, ਲੈ ਜਾਣਾ, ਛੱਟਾ ਚਾਨਣਾਂ ਦਾ ਦਈ ਜਾਣਾ

ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸਤੰਬਰ 27 ਨੂੰ ਚੰਡੀਗੜ੍ਹ ਆਪਣੇ ਘਰ ਵਿਚ ਮੌਤ ਹੋ ਗਈ। ਪੰਜਾਬ ਦਾ ਇਹ ਮਹਾਨ ਮਨੁੱਖ ਇੰਨਕਲਾਬੀ ਰੂਹ ਸੀ, ਨਵੀਆਂ ਪੈੜਾਂ ਪਾਉਣ ਵਾਲਾ ਕਲਾਕਾਰ ਜਿਹਨੇ ਪੰਜਾਬ ਦੇ ਰੰਗਮੰਚ ਤੇ ਸਭਿਆਚਾਰ ਦਾ ਮੁਹਾਂਦਰਾ ਬਦਲ ਦਿੱਤਾ। ਉਹ ਦੱਬੇ ਕੁਚਲੇ ਲੋਕਾਂ ਦੀ ਬੇਖੌਫ ਤੇ ਬੁਲੰਦ ਆਵਾਜ਼ ਸੀ। ਪੰਜਾਬ ਤੇ ਭਾਰਤ ਵਿਚ ਹੀ ਨਹੀਂ ਸਾਰੀ ਦੁਨੀਆਂ ਵਿਚ ਜਿੱਥੇ ਪੰਜਾਬੀ ਤੇ ਭਾਰਤੀ ਵਸਦੇ ਹਨ ਉਸ ਦੇ ਵਿਛੋੜੇ ਦਾ ਸੋਗ ਮਨਾਇਆ ਜਾ ਰਿਹਾ ਹੈ। ਗੁਰਸ਼ਰਨ ਸਿੰਘ ਦਾ ਚਲੇ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਆਓ ਇਕੱਠੇ ਹੋ ਕੇ ਉਸ ਮਹਾਨ ਸਭਿਆਚਾਰਕ ਯੋਧੇ ਨੂੰ ਸਲਾਮ ਕਰੀਏ ਤੇ ਉਹਦੇ ਇੰਨਕਲਾਬੀ ਜੀਵਨ ਦਾ ਜਸ਼ਨ ਮਨਾਈਏ।

ਸੋਮਵਾਰ, ਅਕਤੂਬਰ 10
1:30 - 4:30
ਬੰਬੇ ਬੈਂਕਿਉੱਟ ਹਾਲ
7475 - 135 ਸਟਰੀਟ, ਸਰੀ
, ਕਨੇਡਾ

ਵਲੋਂ:
ਹਰਿੰਦਰ ਮਾਹਲ (604-761-9235), ਚਿਨ ਬੈਨਰਜੀ (604-763-3105), ਰਾਜ ਚੌਹਾਨ, ਸਾਧੂ ਬਿਨਿੰਗ (604-437-9014)
ਚਰਨ ਗਿੱਲ, ਮੱਖਣ ਟੁੱਟ ਤੇ ਪਾਲ ਬਿਨਿੰਗ

 


ਪੰਜਾਬੀ ਸਾਹਿਤ ਸੰਗਮ ਲੰਡਨ ਵਲੋਂ ਗੁਰਸ਼ਰਨ ਸਿੰਘ ਦੇ ਵਿਛੋੜੇ ਉੱਤੇ ਡੂੰਘਾ ਦੁੱਖ
ਰੀਪੋਰਟ: ਡਾ.ਸਾਥੀ ਲੁਧਿਆਣਵੀ
ਕੇਦਰੀ ਮੰਤਰੀ ਸ਼੍ਰੀ ਕਪਿਲ ਸਿੰਬਲ ਦਾ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਵੱਲੋ ਨਿੱਘਾ ਸਵਾਗਤ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬ ਪੀਪਲਜ ਪਾਰਟੀ ਬਾਦਲ ਦੀ ਹਲਕਾ ਭਦੌੜ ਵਿਖੇ ਭਾਰੀ ਰੈਲੀ
ਹਰੀਸ਼ ਗੋਇਲ
ਪੰਜਾਬ ’ਚ ਵਧ ਰਹੀ ਹੈ ਸਿਆਸੀ ਗੁੰਡਾਗਰਦੀ
ਜਤਿੰਦਰ ਜਤਿਨ ਕੰਬੋਜ
ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ
ਰਿਸ਼ੀ ਗੁਲਾਟੀ
ਬਰਨਾਲਾ ਦੀ ਤਪਾ ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਫੈਲੀ ਗੰਦਗੀ ਬੀਮਾਰੀਆਂ ਦਾ ਕਾਰਨ
ਹਰੀਸ਼ ਗੋਇਲ
ਫਿਨਲੈਡ ਚ ਭਾਰਤ ਦੀ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਕੈਨੇਡਾ ਵਿਚ ਪੰਜਾਬੀਆਂ ਦੀ ਸਥਾਪਤੀ ਵਿਚ ਮੀਡੀਆ ਦਾ ਅਹਿਮ ਰੋਲ: ਡਾ. ਵਾਲੀਆ ਸਰੀ
ਜਨਮੇਜਾ ਸਿੰਘ ਜੌਹਲ
ਕਾਦੀਆਂ ਵਿਚ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕੀਤੀ ਗਈ,ਹਿੰਦੂ-ਸਿਖ ਭਾਈਚਾਰੇ ਦੇ ਲੋਕਾਂ ਦੀ ਵੀ ਸ਼ਿਰਕਤ - ਅਬਦੁਲ ਸਲਾਮ ਤਾਰੀ ਅੰਨਾ ਹਜ਼ਾਰੇ ਇੱਕ ਹੋਰ ਮੰਥਨ ਕਰਤਾ ਪ੍ਰਤੀਤ ਹੋ ਰਿਹਾ ਹੈ
ਪਰਸ਼ੋਤਮ ਲਾਲ ਸਰੋਏ, ਜਲੰਧਰ
ਪੰਜਾਬੀ ਸਕੂਲ ਨਾਰਵੇ ਦਾ ਨਵੇ ਸਕੂ਼ਲ ਸ਼ੈਸਨ ਦਾ ਆਰੰਭ ਹੋਇਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕਾਮਾਗਾਟਾਮਾਰੂ ਦੇ ਇਤਹਾਸਕ ਚਿਤਰਾਂ ਨੇ ਐਬਟਸਫੋਰਡ ਨਿਵਾਸੀਆਂ ਨੂੰ ਕੀਲਿਆ
ਜਰਨੈਲ ਸਿੰਘ, ਕਨੇਡਾ
ਭਾਜਪਾ ਅਤੇ ਸ਼ਿਵ ਸੇਨਾ ਵਲੋਂ ਕਾਦੀਆਂ ਵਿਚ ਕੈਂਡਲ ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਆਜ਼ਾਦੀ ਦਿਵਸ ਦੇ ਸ਼ਹੀਦਾ ਨੂੰ ਸਮਰਪਿਤ ਇੰਡੀਅਨ ਵੈਲਫੇਅਰ ਸੌਸਾਇਟੀ (ਨਾਰਵੇ) ਵੱਲੋ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਅਜ਼ਾਦੀ ਦਿਵਸ ਮੌਕੇ ਦੇਸ਼ ਭਗਤਾਂ, ਗਦਰੀ ਬਾਬਿਆਂ ਤੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
….ਲੰਡਨ ਧੁਖ਼ ਰਿਹਾ ਹੈ!
ਸ਼ਿਵਚਰਨ ਜੱਗੀ ਕੁੱਸਾ
ਇੰਡੀਅਨ ਵੈਲਫੇਅਰ ਸੋਸਾਇਟੀ(ਨਾਰਵੇ) ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ੳਸਲੋ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ 7ਵਾਂ ਸਫਲ ਖੇਡ ਮੇਲਾ ਕਰਵਾਇਆ ਗਿਆ - ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਕੱਬਡੀ ਚ ਜੇਤੂ
ਰੁਪਿੰਦਰ ਢਿੱਲੋ ਮੋਗਾ
ਪ੍ਰਸਿੱਧ ਕੱਬਡੀ ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ
ਨਾਰਵੇ ਚ ਭਾਰਤ ਦੀ ਰਾਜਨੀਤੀਅਕ ਪਾਰਟੀਆ ਦੇ ਪ੍ਰਤੀਨਿਧੀਆ ਅਤੇ ਦੂਸਰੇ ਪੱਤਵੰਤੇ ਸੱਜਣਾ ਵੱਲੋ ਨਾਰਵੇ ਚ ਵਾਪਰੇ ਦੁਖਦਾਇਕ ਕਾਂਡ ਦੀ ਨਿੰਦਾ - ਰੁਪਿੰਦਰ ਢਿੱਲੋ ਮੋਗਾ ਇਕਬਾਲ ਮਾਹਲ - ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ ਨਾਰਵੇ ਚ
ਰੁਪਿੰਦਰ ਢਿੱਲੋ ਮੋਗਾ
ਨਵ ਨਿਯੁੱਕਤ ਭਾਰਤੀ ਰਾਜਦੂਤ ਸ਼੍ਰੀ ਆਰ ਕੇ ਤਿਆਗੀ ਦਾ ਇੰਡੀਅਨ ੳਵਰਸੀਜ ਕਾਗਰਸ ਵੱਲੋ ਨਿੱਘਾ ਸਵਾਗਤ- ਸ੍ਰ ਗੁਰਮੇਲ ਸਿੰਘ ਗਿੱਲ(ਨਾਰਵੇ)
ਕਨੈਡੀਅੱਨ ਸਿੱਖ ਸੰਸਥਾ ਵਲੋਂ 1984 ਦੀ ਯਾਦ ਵਿਚ ਖੂਨਦਾਨ ਕੈਂਪ
ਬਲਜੀਤ ਸਿੰਘ ਘੁੰਮਣ
ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
 ਰੁਪਿੰਦਰ ਢਿੱਲੋ ਮੋਗਾ
ਕਨੇਡੀਅਨ ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਖ਼ਾਸ ਐਲਾਨ
ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਓਪਨ ਡੇ ਦੇ ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ
ਮਨਪ੍ਰੀਤ ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ
ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ
ਕ੍ਰਿਆਸ਼ੀਲ ਤਕਨੀਕਾਂ ਰਾਹੀਂ ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨਪ੍ਰੀਤ ਬਾਦਲ ਵਲੋਂ ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਸਰਬ ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ
ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ

ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!

ਇਕਬਾਲ ਰਾਮੂਵਾਲੀਆ, ਕੈਨਡਾ 

ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ : ਕੇਵਲ ਸਿੰਘ ਢਿਲੋ
ਹਰੀਸ਼ ਗੋਇਲ
ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)