ਲੀਅਰ -ਬੀਤੇ ਦਿਨ ਗੁਰਦੁਆਰਾ ਗੁਰੂ ਨਾਨਕ ਨਿਵਾਸ ਲੀਅਰ ਵਿਖੇ ੳਪਨ ਡੇ
ਮਨਾਇਆ ਗਿਆ, ਜਿਸ ਦਾ ਮਕਸਦ ਨਾਰਵੇ ਚ ਵੱਸਦੇ ਦੂਸਰੇ ਧਰਮਾ, ਫਿਰਕਿਆ ਦੇ ਲੋਕਾ
, ਇਲਾਕੇ ਦੇ ਨਾਰਵੀਜੀਅਨ ਲੋਕਾ ਨੂੰ ਸਿੱਖ ਧਰਮ ਦੀ ਜਾਣਕਾਰੀ ਅਤੇ ਗੁਰੂ ਘਰ ਦੇ
ਦਰਸ਼ਨ ਕਰਵਾਉਣਾ ਸੀ।
ਇਸ ਪ੍ਰੋਗਰਾਮ ਤਹਿਤ ਭਾਰੀ ਸੰਖਿਆ ਚ ਇਲਾਕੇ ਦੇ ਨਾਰਵੀਜੀਅਨ ਭਾਈਚਾਰੇ ਦੇ
ਲੋਕਾ ਅਤੇ ਦੂਸਰੇ ਧਰਮਾ ਦੇ ਲੋਕਾ ਨੇ ਗੁਰੂ ਘਰ ਹਾਜ਼ਰੀ ਪਾਈ।ਪ੍ਰੋਗਰਾਮ ਦੀ
ਸੁਰੂਆਤ ਚ ਪ੍ਰਾਜੈਕਟ ਲੀਡਰ ਭਾਈ ਸੁਖਵਿੰਦਰ ਸਿੰਘ ਨੇ ਆਏ ਹੋਏ ਨਾਰਵੀਜੀਅਨ
ਲੋਕਾ ਨੂੰ ਜੀ ਆਇਆ ਆਖਿਆ ਅਤੇ ਨਾਰਵੀਜੀਅਨ ਜੁਬਾਨ ਚ ਸਿੱਖ ਧਰਮ ਅਤੇ ਗੁਰੂ ਘਰ
ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ। ਇਸ ਉਪਰੰਤ ਇੰਗਲੈਡ ਤੋ ਵਿਸ਼ੇਸ ਤੋਰ ਤੇ
ਪੁਹੰਚੇ ਡਾਂ ਗੁਰਦੀਪ ਸਿੰਘ ਜਗਬੀਰ ਨੇ ਆਈ ਹੋਈਆ ਸੰਗਤਾ ਨੂੰ ਸਿੱਖ ਧਰਮ ਦਾ
ਫਿਲਾਸਫੇ ਬਾਰੇ ਦੱਸਿਆ। ਭਾਈ ਗੁਰਪ੍ਰੀਤ ਸਿੰਘ, ਭਾਈ ਅ੍ਰਮਿੰਤ ਸਿੰਘ,ਭਾਈ ਮੰਗਤ
ਸਿੰਘ ਦੇ ਕੀਰਤਨੀਆ ਜੱਥੇ ਨੇ ਰੱਬੀ ਬਾਣੀ ਦਾ ਇਲਾਹੀ ਕੀਰਤਨ ਕਰ ਆਈ ਹੋਈ ਸੰਗਤ
ਨੂੰ ਨਿਹਾਲ ਕੀਤਾ । ਇਸ ਉਪਰੰਤ ਗੁਰੂ ਘਰ ਲੀਅਰ ਦੇ ਮੁੱਖ ਸੇਵਾਦਾਰ ਭਾਈ ਅਜੈਬ
ਸਿੰਘ (ਚੱਬੇਵਾਲ) ਨੇ ਨਾਰਵੀਜੀਅਨ ਅਤੇ ਦੂਸਰੇ ਧਰਮਾ ਦੇ ਲੋਕਾ ਦਾ ਗੁਰੂ ਘਰ
ਆਉਣ ਤੇ ਕੋਟਿ ਕੋਟਿ ਧੰਨਵਾਦ ਕੀਤਾ।ਸਿੱਖ ਯੂਥ ਦੇ ਨੋਜਵਾਨ ਲੜਕੇ ਲੜਕੀਆ ਵੱਲੋ
ਗੁਰੂ ਘਰ ਦੀ ਬੈਸਮੈਟ ਹਾਲ ਚ ਲੱਗੀਆ ਸਿੱਖ ਇਤਿਹਾਸ ਦੇ ਮਹਾਨ ਸੂਰਬੀਰਾ ਅਤੇ
ਸ਼ਹੀਦਾ ਦੀਆ ਤਸਵੀਰਾ ਜਰੀਏ ਨਾਰਵੀਜੀਅਨ ਅਤੇ ਹੋਰ ਲੋਕਾ ਨੂੰ ਵੀ ਸਿੱਖ ਇਤਿਹਾਸ
ਤੋ ਜਾਣੂ ਕਰਵਾਇਆ। ਗੁਰੂ ਘਰ ਦੇ ਦਰਸ਼ਨਾ ਅਤੇ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ
ਕਰਨ ਆਏ ਲੋਕਾ ਵੱਲੋ ਗੁਰੂ ਕਾ ਲੰਗਰ ਬੜੀ ਸ਼ਰਧਾਪੂਰਵਕ ਛੱਕਿਆ ਅਤੇ ਲੰਗਰ ਸੇਵਾ
ਸ੍ਰ ਹਰਪਾਲ ਸਿੰਘ ਖੱਟੜਾ ਪਰਿਵਾਰ ਵੱਲੋ ਨਿਭਾਈ ਗਈ।
ਇਸ ੳਪਨ ਡੇ ਦੇ ਪ੍ਰਾਜੈਕਟ ਲੀਡਰ ਸ੍ਰ ਸੁਖਵਿੰਦਰ ਸਿੰਘ, ਸ੍ਰ ਸਰਬਜੀਤ ਸਿੰਘ
ਸ਼ੇਰਗਿੱਲ,ਸ੍ਰ ਵਰਜੀਤ ਸਿੰਘ ,ਸ੍ਰ ਸੁਖਵਿੰਦਰ ਸਿੰਘ ਝੂੱਟੀ, ਸਿੱਖ ਯੂਥ ਦੇ
ਸ੍ਰ ਰਾਜਪ੍ਰੀਤ ਸਿੰਘ ਪੰਨੂੰ ,ਨੋਜਵਾਨ ਲੜਕੇ ਲੜਕੀਆ ਸਨ।ਪ੍ਰੋਗਰਾਮ ਦੀ ਸਮਾਪਤੀ
ਵੇਲੇ ਗੁਰੂ ਘਰ ਲੀਅਰ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ (ਚੱਬੇਵਾਲ),ਉੱਪ
ਮੁੱਖ ਸੇਵਾਦਾਰ ਭਾਈ ਅਜਮੇਰ ਸਿੰਘ (ਟੋਨਸਬਰਗ), ਸਕੈਟਰੀ ਭਾਈ ਚਰਨਜੀਤ
ਸਿੰਘ,ਖਜਾਨਚੀ ਭਾਈ ਗਿਆਨ ਸਿੰਘ,ਫੋਰਸਤਾਨਦਰ ਭਾਈ ਹਰਵਿੰਦਰ ਸਿੰਘ ਤਰਾਨਬੀ ਅਤੇ
ਭਾਈ ਸਰਬਜੀਤ ਸਿੰਘ ਅਤੇ ਭਾਈ ਬਲਦੇਵ ਸਿੰਘ ਵੱਲੋ ਇਸ ੳਪਨ ਡੇ ਨੂੰ ਸਫਲ ਬਣਾਉਣ
ਤੇ ਸੰਗਤ ਅਤੇ ਗੁਰੂ ਘਰ ਆਏ ਮਹਿਮਾਨਾ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।
|