ਤਪਾ ਮੰਡੀ 28 ਅਕਤੂਬਰ - ਕੁਝ ਲੋਕ ਦੀਵਾਲੀ ਦਾ
ਪਵਿੱਤਰ ਦਿਹਾੜਾ ਸਿਰਫ ਅਪਣੇ ਪਰਿਵਾਰਕ ਖੁਸ਼ੀਆਂ ਮਨਾਕੇ ਮਨਾਉਂਦੇ ਹਨ ਅਤੇ
ਕੁਝ ਲੋਕ ਇਸ ਦਿਹਾੜੇ ਨੂੰ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੇ ਮੰਤਵ ਨਾਲ
ਸਾਝਂ ਤੌਰ ਤੇ ਮਨਾਉਂਦੇ ਹਨ।
ਅਜਿਹਾ ਹੀ ਇੱਕ ਧਾਰਮਿਕ ਸਮਾਗਮ ਨੇੜਲੇ ਪਿੰਡ
ਧੋਲਾ ਦੇ ਵਸਨੀਕ ਹਰਜੀਤ ਕੌਰ ਪਤਨੀ ਬਾਬਾ ਗੋਧਾ ਦਾਸ ਮਹੰਤ ਦੇ ਨਿਵਾਸ ਸਥਾਨ
ਤੇ ਹਰ ਸਾਲ ਦੀ ਤਰਾਂ ਪੰਜਵੀ ਵਾਰ ਦੀਵਾਲੀ ਅਤੇ ਬਾਬਾ ਵਿਸ਼ਵਕਰਮਾ ਦੇ ਪਵਿੱਤਰ
ਤਿਉਂਹਾਰ ਮੌਕੇ ਕਰਵਾਇਆ ਗਿਆ ਜਿਸ ਵਿੱਚ ਧਾਰਮਿਕ, ਰਾਜਨੈਤਿਕ ਅਤੇ
ਪ੍ਰਸਾਸ਼ਨਿਕ ਅਧਿਕਾਰੀਆਂ ਨੇ ਸਾਂਝੇ ਤੌਰ ਤੇ ਸਿਕਰਤ ਕੀਤੀ।
ਇਸੇ ਦੌਰਾਨ ਲਗਭਗ 50 ਦੇ ਕਰੀਬ ਛੋਟੀਆਂ ਲੋੜਵੰਦ
ਬੱਚੀਆਂ ਨੂੰ ਰੰਗ ਬਿਰੰਗੇ ਸੂਟ ਵੰਡੇ ਗਏ ਅਤੇ ਮਿਠਾਈ ਨਾਲ ਮੂੰਹ ਵੀ ਮਿੱਠਾ
ਕਰਵਾਇਆ ਗਿਆ। ਇਸੇ ਹੀ ਮੌਕੇ ਇੰਸਪੈਕਟਰ ਥਾਣਾ ਰੂੜੇਕੇ ਕਲਾਂ ਜਸਵੰਤ ਸਿੰਘ
ਭੱਟੀ, ਬਲਵਿੰਦਰ ਸਿੰਘ ਖੀਪਲ ਕਾਂਗਰਸੀ ਆਗੂ ਪੱਖੋ ਕਲਾਂ, ਸਰਪੰਚ ਅਮ੍ਰਿਤਪਾਲ
ਸਿੰਘ ਧੋਲਾ, ਸਮਰਜੀਤ ਸਿੰਘ ਧੋਲਾ, ‘ਜਗ ਬਾਣੀ’ ਦੇ ਪੱਤਰਕਾਰ ਰਮੇਸ਼ ਗੋਇਲ
ਮੇਸ਼ੀ ਨੂੰ ਗਰਮ ਸ਼ਾਲ ਨਾਲ ਸਨਮਾਨਿਤ ਮੋਕੇ ਆਦਿ ਸ਼ਖਸੀਅਤਾਂ ਮੇਵਾ ਸਿੰਘ ਪੱਖੋ
ਕਲਾਂ, ਮਹਿੰਦਰਪਾਲ ਭਾਜਪਾ ਆਗੂ ਪੱਖੋ ਕਲਾਂ, ਮਨਜੀਤ ਕੌਰ
ਮੈਂਬਰ, ਰਾਜ ਰਾਣੀ ਮੈਂਬਰ, ਪ੍ਰਗਟ ਸਿੰਘ ਧੋਲਾ, ਧਰਮਪਾਲ ਪੱਖੋ ਕਲਾਂ,
ਉਸਤਾਦ ਦਿਲਵਰ ਕੁੱਬਿਆਂ ਵਾਲਾ, ਗੀਤਕਾਰ ਬਿੰਦਰ ਅਸਪਾਲਾਂ ਵਾਲਾ, ਲਵਪ੍ਰੀਤ
ਲਵਲੀ, ਪਰਮਿੰਦਰ ਕੌਰ, ਸਿਮਰਨਦੀਪ ਸਿੰਘ, ਲਵਜੋਤ ਕੋਰ, ਹਰਜੋਤ, ਪ੍ਰਭਜੋਤ,
ਸਰਵਜੋਤ ਕੋਰ, ਗੁਰਜੰਟ ਸਿੰਘ ਧੋਲਾ, ਗੁਰਪ੍ਰੀਤ ਸਿੰਘ ਭਦੋੜ, ਕਮਲਜੀਤ ਕੋਰ
ਭਦੋੜ ਅਤੇ ਤਾਰੂਦੀਨ ਮੋਲਵੀ ਧੋਲਾ ਆਦਿ ਵੱਡੀ ਗਿਣਤੀ ਵਿੱਚ ਹਾਜਰ ਸਨ। |