ਮਈ 29, 2011 ਨੂੰ ਕਨੇਡੀਅਨ ਸਿੱਖ ਐਸੋਸੀਏਸ਼ਨ ਵਲੌ ਸਲਾਨਾ ਇਜਲਾਸ ਬਰੈਂਪਟਨ
ਦੇ ਹੋਲੀਡੇ ਇਨ ਹੋਟਲ ਵਿਚ ਅਯੋਜਨ ਕੀਤਾ ਗਿਆ ਜਿਸ ਵਿਚ ਸੰਸਥਾਂ ਦੇ ਮੈਂਬਰਾਂ
ਤੋ ਸਿਵਾ ਰੌਟਰੀ ਇਨਟਰਨੈਸ਼ਨਲ ਫਲਾਵਰ ਸਿਟੀ ਬਰੈਂਪਟਨ ਦੇ ਪ੍ਰਧਾਨ ਰੌਬਿਨ ਸਿੰਘ
ਅਤੇ ਮਾਣਯੋਗ ਐਮ.ਪੀ. ਜਿਮ ਕੇਰਗੀਅਨੀਸ ਨੇ ਖਾਸ ਤੋਰ ਤੇ ਸ਼ਰਿਕਤ ਕੀਤੀ। ਏਸ
ਸਮਾਗਮ ਦੋਰਾਨ ਸੰਸਥਾਂ ਨੇ ਬਲਜੀਤ ਸਿੰਘ ਘੁੰਮਣ ਨੂੰ ਚੇਅਰਮੈਨ ਅਤੇ ਸਰਦਾਰ
ਮਨੋਹਾਰ ਸਿੰਘ ਬੱਲ ਨੂੰ ਡਇਰੈਕਟਰ ਦੇ ਅਹੁਦਿਆਂ ਲਈ ਚੁਣਿਆ। ਬਲਜੀਤ ਸਿੰਘ
ਘੁੰਮਣ ਜੋ ਕਿ ਸੰਸਥਾਂ ਦੇ ਫਾਉਨਡੀਗ ਡਇਰੇਕਟਰ ਹਨ ਅਤੇ ਪਿਛਲੇ ਕਾਫੀ ਅਰਸੇ ਤੋਂ
ਸੰਸਥਾਂ ਦੇ ਕਾਰਜਕਾਰੀ ਪ੍ਰਧਾਨ ਦੇ ਰੂਪ ਵਿਚ ਕੰਮ ਕਰਦੇ ਆ ਰਹੇ ਸਨ। ਸ: ਮਨੋਹਰ
ਸਿੰਘ ਬੱਲ ਕਾਫੀ ਲਮੇ ਸਮੇ ਤੌ ਸਿੱਖ ਅਤੇ ਹੋਰ ਸਮਾਜਿਕ ਅਤੇ ਭਾਈਚਾਰਕ ਮੁਦਿਆਂ
ਤੇ ਕੰਮ ਕਰਦੇ ਆ ਰਹੇ ਹਨ।
ਏਸ ਮੌਕੇ ਰੌਟਰੀ ਇਨਟਰਨੈਸ਼ਨਲ ਦੇ ਰੌਬਿਨ ਸਿੰਘ ਨੇ ਆਏ ਮੈਂਬਰਾਂ ਨੂੰ ਆਪਣੀ
ਸੰਸਥਾ ਬਾਰੇ ਜਾਣਕਾਰੀ ਦਿਤੀ ਅਤੇ ਮਾਣਯੋਗ ਐਮ.ਪੀ. ਜਿਮ ਕੇਰਗੀਅਨੀਸ ਨੇ ਵੀ
ਤਕਰੀਰ ਕੀਤੀ। ਏਸ ਮੌਕੇ ਬਲਜੀਤ ਸਿੰਘ ਘੁੰਮਣ ਨੇ ਬੋਲਦਿਆਂ ਸੰਸਥੇ ਦਿਆਂ ਪਿਛਲੇ
ਦੋ ਸਾਲਾਂ ਵਿਚ ਪ੍ਰਪਤੀਆਂ ਲਈ ਮੈਬਰਾਂ ਨੂੰ ਵਧੱਾਈ ਦਿਤੀ ਅਤੇ ਆਉਣ ਵਾਲੇ ਸਮਂੇ
ਵਿਚ ਸੰਸਥਾ ਵਲੋ ਉਲਿਕੇ ਜਾਣ ਵਾਲੇ ਪ੍ਰੋਗਰਾਮਾਂ ਦੀ ਕੁਝ ਜਾਣਕਾਰੀ ਸਾੰਝੀ
ਕੀਤੀ।
ਕਨੈਡੀਅੱਨ ਸਿੱਖ ਸੰਸਥਾ ਵਲੋਂ 1984 ਦੇ ਸਿੱਖ ਘੱਲੂਘਾਰੇ ਦੀ 27ਵੀਂ
ਵਰ੍ਹੇਗੰਢ ਨੂੰ ਸਮਰਪਿਤ ਖੂਨਦਾਨ ਕੈਂਪ ਬਰੈਂਪਟਨ ਵਿਖੇ ਲਇਆ ਜਾ ਰਿਹਾ ਹੈ।ਇਹ
ਖੂਨਦਾਨ ਕੈਂਪ ਕੈਨੇਡਾ ਬਲੱਡ ਸਰਵਿਸਿਜ ਦੇ ਸਹਿਯੋਗ ਦੇ ਨਾਲ ਬਰੈਂਪਟਨ ਦੇ
ਵੈਲਨੇਸ ਸੈਂਟਰ ਵਿਚ 18 ਜੂਨ ਨੂੰ ਸਵੇਰ 10 ਤੋਂ ਸ਼ਾਮ ਦੇ 3 ਵਜੇ ਤੱਕ ਲਇਆ ਜਾ
ਰਿਹਾ ਹੈ। ਸੰਸਥਾ ਵਲੋ ਹਰ ਸਾਲ ਕਨੈਡਾ ਦਿਨ ਤੇ ਸਟਾਲ ਲਇਆ ਜਾਂਦਾਂ ਹੈ, ਏਸ
ਸਾਲ ਵੀ ਸੰਸਥਾ ਕਨੈਡਾ ਦਿਨ ਤੇ ਭਾਗ ਲਾਵੇਗੀ ਅਤੇ 1 ਜੁਲਾਈ 2011 ਨੂੰ
ਪਾਵਾਰਏਡ ਸੈਂਟਰ ਵਿਚ ਸਟਾਲ ਲਾ ਕੇ ਭਾਇਚਾਰੇ ਨੂੰ ਸੰਸਥਾਂ ਬਾਰੇ ਜਾਣਕਾਰੀ
ਪ੍ਰਧਾਨ ਕਿਤਿ ਜਾਵੇਗੀ।
ਕਨੇਡੀਅਨ ਸਿੱਖ ਐਸੋਸੀਏਸ਼ਨ ਇਕ ਐਸੀ ਸੰਸਥਾ ਹੈ ਜੋ ਕੈਨੇਡਾ ਵਿਚ ਸਿੱਖਾਂ
ਅਤੇ ਹੋਰ ਭਾਈਚਾਰੇ ਦੀਆਂ ਸਮਜਿਕ, ਅਰਥਿਕ ਅਤੇ ਸਿਆਸੀ ਮੁਦਿਆਂ ਉਤੇ ਕੰਮ ਕਰਦੀ
ਹੈ।
|