ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi।com

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸਾਡਾ ਮਨੁੱਖੀ ਜੀਵਨ ਖ਼ੁਸ਼ੀਆਂ ਤੇ ਗ਼ਮੀਆਂ ਦਾ ਸੁਮੇਲ ਹੈ। ਜਿੱਥੇ ਮਨੁੱਖੀ ਜੀਵਨ ਨੂੰ ਗ਼ਮੀਆਂ ਤੇ ਸੰਤਾਪ ਦੇ ਪਲ ਨਸੀਬ ਹੁੰਦੇ ਹਨ, ਉੱਥੇ ਉਸ ਨੂੰ ਖ਼ੁਸ਼ੀਆਂ ਦਾ ਜਾਮਾਂ ਵੀ ਪਹਿਨਣ ਨੂੰ ਮਿਲਦਾ ਹੈ। ਫਿਰ ਇਹ ਮਨੁੱਖ ਹਰ ਇੱਕ ਮਨੁੱਖ ਦੇ ਹਿੱਤਾਂ ਨਾਲ ਜੁੜੇ ਹੋਏ ਖ਼ੁਸ਼ੀ ਦੇ ਪਲਾਂ ਨੂੰ ਇਕੱਠੇ ਹੋ ਕੇ ਮੇਲੇ ਤੇ ਤਿਉਹਾਰਾਂ ਦੇ ਰੂਪ ਵਿੱਚ ਮਨਾਉਂਦੇ ਹਨ ਤੇ ਇਨਾਂ ਮੇਲਿਆਂ ਤੇ ਤਿਉਹਾਰਾਂ ਨੂੰ ਫਿਰ ਸ਼ਗਨਾਂ ਤੇ ਜ਼ਸ਼ਨਾਂ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ।

ਹਰ ਇੱਕ ਮੇਲੇ ਜਾਂ ਤਿਉਹਾਰ ਨਾਲ ਉਸਦਾ ਕੋਈ ਨਾ ਕੋਈ ਇਤਿਹਾਸ ਜਾਂ ਪਿਛੋਕੜ ਜ਼ਰੂਰ ਜੁੜਿਆ ਹੋਇਆ ਹੁੰਦਾ ਹੈ। ਇਨਾਂ ਸਾਰੇ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਲੋਹੜੀ ਦਾ ਤਿਉਹਾਰ ਇੱਕ ਹੈ। ਇਸ ਨੂੰ ਬੱਚਿਆਂ ਤੇ ਧੀਆਂ-ਧਿਆਣੀਆਂ ਆਦਿ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਨੂੰ ਮਿਠਾਈਆਂ ਆਦਿ ਤਿਉਹਾਰ ਵੀ ਕਿਹਾ ਜਾਂਦਾ ਹੈ। ਉੱਤਰੀ ਭਾਰਤ ਦੇ ਲੋਕਾਂ ਦਾ ਇਹ ਬਹੁਤ ਵੀ ਪਸੰਦੀ ਦਾ ਤਿਉਹਾਰ ਵੀ ਹੈ।

ਇਸ ਨੂੰ ਅਗਨੀ ਪੂਜਾ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਹ ਤਿਉਹਾਰ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਲੋਹੜੀ ਦਾ ਪਹਿਲਾ ਤਿਉਹਾਰ ਨਵੇਂ ਵਿਆਹੇ-ਜੋੜੇ ਤੇ ਨਵ-ਜਨਮੇਂ ਬੱਚੇ ਦੇ ਘਰ ਜ਼ਸ਼ਨ ਦਾ ਤਿਉਹਾਰ ਵੀ ਹੈ। ਇਸ ਲੋਹੜੀ ਦੇ ਤਿਉਹਾਰ ਵਾਲੇ ਦਿਨ ਰਾਤ ਦੇ ਸਮੇਂ ਅੱਗਨੀ ਦਾ ਧੂਣਾ ਲਗਾਇਆ ਜਾਂਦਾ ਹੈ ਤੇ ਲੋਕ ਇਸ ਅਗਨ ਦੇ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ। ਫਿਰ ਅਗਨੀ ਵਿੱਚ ਚਾਵਲ, ਤਿੱਲ, ਗੁੜ, ਰੇਵੜੀਆਂ, ਮੁੰਗਫ਼ਲੀ ਆਦਿ ਸੁੱਟੀ ਜਾਂਦੀ ਹੈ ਤੇ ਇਸ ਤਰਾਂ ਆਉਣ ਵਾਲੇ ਸਮੇਂ ਲਈ ਖ਼ੁਸ਼ੀ ਦੇ ਪਲਾਂ ਦੀ ਕਾਮਨਾ ਕਰਨ ਦੀ ਅਰਦਾਸ ਵੀ ਕੀਤੀ ਜਾਂਦੀ ਹੈ।

ਫਿਰ ਉੱਥੇ ਭੰਗੜੇ, ਗਿੱਧੇ ਤੇ ਨੱਚਣ ਗਾਉਣ ਆਦਿ ਦਾ ਵੀ ਰੰਗ ਬੰਨਿਆਂ ਜਾਂਦਾ ਹੈ। ਫਿਰ ਲੋਹੜੀ ਤੇ ਪ੍ਰੰਰਪ੍ਰਾਗਤ ਗੀਤ ਵੀ ਗਾਏ ਜਾਂਦੇ ਹਨ। ਉਸ ਦੇ ਦਿਨ ਲੋਕ ਆਪਣੇ ਘਰਾਂ ਵਿੱਚ ਸਰਸੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਦਿ ਵੀ ਬਣਾਉਂਦੇ ਹਨ। ਫਿਰ ਲੋਕਾਂ ਵਿੱਚ ਗੁੜ, ਰੇੜੀਆਂ, ਮਠਿਆਈਆਂ, ਮੁੰਗਫਲੀ ਆਦਿ ਵੀ ਵੰਡੀ ਜਾਂਦੀ ਹੈ ਤੇ ਲੋਹੜੀ ਮੰਗਣ ਵਾਲਿਆਂ ਨੂੰ ਕੱਪੜੇ, ਮਿਠਾਈਆਂ ਤੇ ਪੈਸੇ ਵੀ ਵੰਡੇ ਜਾਂਦੇ ਹਨ।

ਕੁਝ ਇੱਕ ਲੋਕਾਂ ਦਾ ਵਿਸ਼ਵਾਸ ਹੈ ਕਿ ਲੋਹੜੀ ਦਾ ਸ਼ਬਦ ਭਗਤ ਕਬੀਰ ਜੀ ਦੀ ਪਤਨੀ ‘‘ਲੋਈ’’ ਤੋਂ ਲਿਆ ਗਿਆ ਹੈ। ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਲੋਹੜੀ ਤੇ ਹੋਲਿਕਾ ਦੋਨੋਂ ਭੈਣਾ ਸਨ। ਪਰ ਕੁਝ ਲੋਕ ਕਹਿੰਦੇ ਹਨ ਕਿ ਲੋਹੜੀ ਸ਼ਬਦ ‘‘ਲੋਹ’’ ਸ਼ਬਦ ਤੋਂ ਨਿਕਲਿਆ ਹੈ ਜਿਸ ਦਾ ਅਰਥ ਰੋਟੀਆਂ ਤੇ ਚਪਾਤੀ ਆਦਿ ਬਣਾਉਣ ਵਾਲਾ ਤਵਾ ਹੈ। ਕਿਉਂਕਿ ਇਸ ਦਿਨ ਤਿੱਲ ਤੇ ਰਿਊੜੀ ਆਦਿ ਨੂੰ ਅੱਗ ਵਿੱਚ ਪਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ, ਇਸ ਲਈ ਇਹ ਸ਼ਬਦ ਤਿੱਲ-ਰਿਊੜੀ ਤੋਂ ਹੀ ਲੋਹੜੀ ਬਣਾ ਦਿੱਤਾ ਗਿਆ ਹੈ।

ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਡਾਕੂ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ।

ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਤੋਂ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ। ਇਸ ਕਰਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ’ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ:

‘‘ਸੁੰਦਰ-ਮੁੰਦਰੀਏ, ਹੋ.ਅ.ਅ।
ਤੇਰਾ ਕੌਣ ਵਿਚਾਰਾ, ਹੋ.ਅ.ਅ।
ਦੁੱਲਾ ਭੱਟੀ ਵਾਲਾ, ਹੋ.ਅ.ਅ।
ਦੁੱਲੇ ਨੇ ਧੀ ਵਿਆਹੀ, ਹੋ.ਅ.ਅ।
ਸੇਰ ਸ਼ੱਕਰ ਪਾਈ , ਹੋ.ਅ.ਅ. ।
ਇੱਕ ਪੋਲਾ ਘਟ ਗਿਆ, ਘਸੀਟਾ ਵਹੁਟੀ ਲੈ ਕੇ ਨੱਸ ਗਿਆ। ’’

ਇਸ ਤਰਾਂ ਉਹ ਲੋਹੜੀ ਦੇ ਗੀਤ ਗਾਉਂਦੇ ਹੋਏ ਇੱਕ ਘਰ ਤੋਂ ਦੂਜੇ ਘਰ ਜਾਂਦੇ ਹਨ ਤੇ ਉੱਥੇ ਪੈਸੇ, ਕਣਕ ਦੇ ਦਾਣੇ, ਮੱਕੀ ਦੇ ਦਾਣੇ, ਕਣਕ ਦਾ ਆਟਾ, ਮੱਕੀ ਦਾ ਆਟਾ ਤੇ ਮੁੰਗਫ਼ਲੀ, ਰੇਡੀਆਂ, ਚਿੜਬੜੇ, ਮਠਿਆਈ ਆਦਿ ਦੀ ਸੋਗਾਤ ਹਾਸਲ ਕਰਦੇ ਹਨ। ਫਿਰ ਜਿਸ ਘਰੋਂ ਉਨਾਂ ਨੂੰ ਖ਼ਾਲੀ ਹੱਥ ਵਾਪਸ ਵਰਤਣਾ ਪਵੇ, ਉੱਥੇ ਉਹ ਇਹ ਗਾਣਾ ‘‘ ਹੁੱਕਾ ਜੀ ਹੁੱਕਾ, ਇਹ ਘਰ ਭੁੱਖਾ’’ ਆਦਿ ਗਾਉਣ ਤੋਂ ਗੁਰੇਜ਼ ਨਹੀਂ ਕਰਦੇ। ਫਿਰ ਕੁੜੀਆਂ ਇਹ ਗੀਤ ਜਿਵੇਂ:

‘‘ਅੰਬੇ ਅੰਬੇ ਨੀ ਮੇਰੇ ਸੱਤ ਭਰਾ ਮੰਗੇ’’ ਜਾਂ

‘‘ਅਸੀਂ ਆਈਆਂ ਕੁੜੇ, ਆਈਆਂ ਇਸ ਵੱਡੇ ਕੁੜੇ’’ ਜਾ ਫਿਰ

‘‘ ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ’’ ਆਦਿ ਗਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੀਆਂ ਹਨ।

ਉੱਤਰੀ ਭਾਰਤ ਵਿੱਚ ਲੋਹੜੀ ਤੋਂ ਦੂਜੇ ਦਿਨ ਭਾਵ 14 ਜਨਵਰੀ ਨੂੰ ਮਕਰ ਸੰਗਰਾਂਦ ਦਾ ਦਿਨ ਆਉਂਦਾ ਹੈ। ਤਾਮਿਲਨਾਡੂ ਵਿੱਚ ਇਸ ਨੂੰ ‘‘ ਪੋਂਗਲ’’ ਤੇ ਬੰਗਾਲ ‘‘ਮਾਘ ਬੀਹੂ’’ ਦੇ ਨਾਲ ਪੁਕਾਰਿਆ ਜਾਂਦਾ ਹੈ। ਇਸ ਤਿਉਹਾਰ ਤੋਂ ਦੂਜੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ। ਕਿਉਂਕਿ ਇਹ ਮਾਘ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਲੋਹੜੀ ਆਉਣ ਦਾ ਅਰਥ ਪੋਹ ਦੇ ਮਹੀਨੇ ਦੀ ਅੰਤਮ ਠੰਢ ਤੇ ਮਾਘ ਮਹੀਨੇ ਦੀ ਸ਼ੁਰੂਆਤ ਨੂੰ ਲਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੂਰਜ ਆਪਣੀ ਦਿਸ਼ਾ ਬਦਲ ਲੈਂਦਾ ਹੈ।

ਲੋਹੜੀ ਦਾ ਤਿਉਹਾਰ ਕਿਸੇ ਇੱਕ ਜਾਤ ਜਾਂ ਧਰਮ ਦਾ ਤਿਉਹਾਰ ਨਹੀਂ ਇਸ ਤਿਉਹਾਰ ਨੂੰ ਹਰ ਧਰਮ-ਜ਼ਾਤ ਦੇ ਲੋਕ ਮਨਾ ਸਕਦੇ ਹਨ। ਇਸ ਤਰਾਂ ਇਹ ਅਲੱਗ-2 ਧਰਮਾਂ ਤੇ ਜ਼ਾਤਾਂ ਦੇ ਲੋਕਾਂ ਵਿੱਚ ਇੱਕ ਬੰਧਨ ਕਾਇਮ ਕਰਨ ਵਿੱਚ ਵੀ ਇੱਕ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਲੋਹੜੀ ਦੀ ਇੱਕ ਹੋਰ ਰੀਤ ਇਹ ਹੀ ਹੈ ਕਿ ਲੋਹੜੀ ਦੇ ਦਿਨਾਂ ਵਿੱਚ ਲੋਕ ਆਪਣੀਆਂ ਧੀਆਂ ਧਿਆਣੀਆਂ ਨੂੰ ਕੱਪੜੇ, ਪੈਸੇ, ਮਠਿਆਈਆਂ ਜਾਂ ਬਿਸਕੁਟ ਆਦਿ ਵੀ ਉਨਾਂ ਦੇ ਘਰਾਂ ਵਿੱਚ ਵੀ ਦੇ ਕੇ ਆਉਂਦੇ ਹਨ। ਇਸ ਤਰਾਂ ਰਿਸਤੇਦਾਰੀਆਂ ਵਿੱਚ ਵੀ ਨਜ਼ਦੀਕੀਆਂ ਦਾ ਅਹਿਸਾਸ ਬਣਿਆ ਰਹਿੰਦਾ ਹੈ।

ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਹੈ। ਇਹ ਲੋਕਾਂ ਨੂੰ ਆਪਸ ਵਿੱਚ ਇੱਕ-ਮਿਕ ਕਰਨ ਤੇ ਤਾਲ-ਮੇਲ ਪੈਦਾ ਕਰਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਹੈ। ਪਰ ਇਸ ਦਿਨ ਕਈ ਲੋਕ ਸ਼ਰਾਬਾਂ ਆਦਿ ਪੀ ਕੇ ਹੁਲੜਬਾਜ਼ੀ ਕਰਦੇ ਹਨ। ਕੁਝ ਇੱਕ ਸ਼ਰਾਰਤੀ ਲੋਕ ਉਂਝ ਹੀ ਸ਼ਰਾਰਤਾਂ ਕਰ ਕੇ ਦੂਜਿਆਂ ਦੇ ਨੱਕ ਵਿੱਚ ਦਮ ਕਰ ਦਿੰਦੇ ਹਨ। ਇਸ ਨਾਲ ਲੜਾਈ ਝਗੜੇ ਦਾ ਮਾਹੌਲ ਬਣ ਜਾਂਦਾ ਹੈ। ਪਰ ਇਸ ਤਰਾਂ ਕਰਨਾਂ ਇੱਕ ਮੂਰਖਤਾ ਹੈ।

ਆਓ ਅਸੀਂ ਸਾਰੇ ਰਲ ਕੇ ਪਰਣ ਕਰ ਲਈਏ ਕਿ ਇਸ ਦਿਨ ਨੂੰ ਅਸੀਂ ਖ਼ੁਸੀਆਂ ਤੇ ਸ਼ਗਨਾਂ ਦੀ ਤਿਉਹਾਰ ਹੀ ਰਹਿਣ ਦੇਈਏ ਨਾ ਕਿ ਇਸ ਨੂੰ ਲੜਾਈ ਝਗੜੇ ਜਾਂਦ ਹੁੱਲੜਬਾਜ਼ੀ ਦਾ ਦਿਨ ਬਣਨ ਦੇਈਏ।

ਧੰਨਵਾਦ।
ਪਰਸ਼ੋਤਮ ਲਾਲ ਸਰੋਏ,
ਜਲੰਧਰ

 

 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)