ਸੱਚ ਅਤੇ ਝੂਠ, ਪੁੰਨ ਅਤੇ ਪਾਪ ਦੀ ਲੜਾਈ
ਯੁੱਗਾਂ-ਯੁਗਾਂਤਰਾਂ ਤੋਂ ਚਲੀ ਆ ਰਹੀ ਹੈ। ਕਦੇ ਪਾਪ ਦਾ ਪਲੜਾ ਭਾਰਾ ਹੋ ਜਾਂਦਾ
ਹੈ ਤੇ ਕਦੇ ਪੁੰਨ ਦਾ। ਫਿਰ ਜਦੋਂ ਪਾਪ ਦਾ ਪਲੜਾ ਜ਼ਿਆਦਾ ਭਾਰੀ ਹੋ ਜਾਂਦਾ ਹੈ
ਤਾਂ ਇੱਕ ਪ੍ਰਕਾਸ਼ ਰੂਪ ਮਾਨ ਹੋ ਜਾਂਦਾ ਹੈ ਤੇ ਜਿਸ ’ਤੇ ਪਾਪ ਦੇ ਅੰਤ ਦਾ
ਸੰਕੇਤ ਮਿਲ ਜਾਂਦਾ ਹੈ ਕਿ ਇਹ ਪ੍ਰਤੀਤ ਹੋ ਜਾਂਦਾ ਹੈ
ਕਿ ਹੁਣ ਇਸਦੇ ਦਿਨ ਲੱਦ ਜਾਣੇ ਹਨ ਤੇ ਕੋਈ ਨਾ ਕੋਈ ਮਸੀਹਾ ਇਸ ਧਰਤੀ ’ਤੇ ਜ਼ਰੁਰ
ਆਉਂਦਾ ਹੈ ਜਿਸ ਨਾਲ ਕਿ ਇੱਕ ਸੁਧਾਰ ਦੀ ਪ੍ਰਵਿਰਤੀ ਉਤਪੰਨ ਹੋ ਜਾਂਦਾ ਹੈ।
ਹੁਣ ਜੇਕਰ ਅਸੀਂ ਦੁਨੀਆਂ ਦੇ ਇਤਿਹਾਸ ਜਾਂ ਮਿਥਿਹਾਸ
ਵੱਲ ਨਜ਼ਰ ਦੌੜਾ ਕੇ ਦੇਖਦੇ ਹਾਂ ਤਾਂ ਇਹ ਸੱਚ ਪ੍ਰਕਾਸ਼ਮਾਨ ਹੁੰਦਾ ਹੈ ਕਿ ਝੂਠ
ਤੇ ਸੱਚ ਦੀ ਲੜਾਈ ਵਿੱਚ ਜਿੱਤ ਸਿਰਫ਼ ਸੱਚ ਦੀ ਹੀ ਹੁੰਦੀ ਹੈ। ਲੇਕਿਨ ਧਿਆਨ ਨਾਲ
ਸੋਚ ਕੇ ਦੇਖਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜਦੋਂ ਤੋਂ ਇਸ ਦੁਨੀਆਂ
ਦੀ ਉਤਪਤੀ ਹੋਈ ਹੈ ਉਦੋਂ ਤੋਂ ਦੁਨੀਆਂ ਦਾ ਇਹ ਕਾਰ-ਵਿਹਾਰ ਨਿਰੰਤਰ ਚਲਦਾ ਆਇਆ
ਹੈ। ਇੱਕ ਵਾਰ ਦੀ ਹਾਰ ਤੋਂ ਬਾਅਦ ਸਮਾਂ ਪਾ ਕੇ ਬੁਰਾਈ ਦੁਬਾਰਾ ਸਿਰ ਚੁੱਕਦੀ
ਹੋਈ ਹੀ ਨਜ਼ਰ ਆਈ ਹੈ। ਫਿਰ ਤੋਂ ਪਾਪ ਤੇ ਪੁੰਨ ਵਿਚਲਾ ਯੁੱਧ ਛਿੜ ਜਾਂਦਾ ਹੈ।
ਜਿਸ
ਵੇਲੇ ਗੁਰੂ ਰਵਿਦਾਸ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੁਨੀਆਂ
ਤੇ ਆਏ ਉਸ ਸਮੇਂ ਵੀ ਦੁਨੀਆਂ ’ਤੇ ਪਾਪ ਦਾ ਬੋਲ-ਬਾਲਾ ਸੀ। ਇਹਨਾਂ ਰੱਬ ਦੇ
ਰੂਪਾਂ ਨੇ ਇਸ ਦੁਨੀਆਂ ਨੂੰ ਸਿੱਧੇ ਰਸਤੇ ਪਾਉਣ ਦੀ ਅਣ-ਥੱਕ ਕੋਸ਼ਿਸ਼ ਕੀਤੀ। ਫਿਰ
ਦੁਨੀਆਂ ’ਤੇ ਹੋਰ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਹਨ। ਜਿਵੇਂ ਕਿ
ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਵੀ ਇਸ ਦੁਨੀਆਂ ਨੂੰ ਸੱਚ ਦਾ
ਰੂਪ ਪ੍ਰਕਾਸ਼ ਮਾਨ ਕਰਨ ਲਈ ਜੱਦੋ-ਜਹਿਦ ਕੋਸ਼ਿਸ਼ ਕੀਤੀ ਤੇ ਦੁਨੀਆਂ ’ਤੇ ਉਪਕਾਰ
ਕਰ ਗਏ ਇਸ ਨੂੰ ਭੁੱਲਣਾ ਵੀ ਇੱਕ ਪਾਪ ਹੀ ਤਾਂ ਹੈ।
ਹੁਣ ਅੱਜ ਦਾ ਇਹ ਕਲਯੁਗ ਦੇ
ਸਮੇ ਵਿੱਚ ਵੀ ਕੁਝ ਇਸ ਤਰਾਂ ਹੀ ਹੈ। ਪਾਪ ਪਲ
ਫੁੱਲ ਰਿਹਾ ਹੈ। ਕੁਝ ਗਿਣੇ ਚੁਣੇ ਲੋਕ ਦੂਸਰੇ ਦਾ ਹੱਕ ਖਾਣ ਦਾ ਅਪਰਾਧ ਕਰ ਰਹੇ
ਹਨ। ਇੰਨਾਂ ਹੀ ਨਹੀਂ ਬਹੁਤ ਵੱਡਾ ਗਵਨ ਕੀਤਾ ਜਾ ਰਿਹਾ ਹੈ। ਅਮੀਰ ਹੋਰ ਅਮੀਰ,
ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਇੱਕ ਬਹੁਤ ਵੱਡੀ ਅਸਮਾਨਤਾ ਉਭਰ ਕੇ
ਸਾਹਮਣੇ ਆਈ ਹੈ। ਆਪਣੇ ਦੇਸ਼ ਦਾ ਪੈਸਾ ਜਿਸ ’ਤੇ ਕੇ ਸਾਰਿਆਂ ਦਾ ਬਰਾਬਰ ਦਾ
ਅਧਿਕਾਰ ਹੈ ਕੁਝ ਗਿਣੇ-ਚੁਣੇ ਲੋਕ ਬਾਕੀਆਂ ਨੂੰ ਮੂਰਖ ਬਣਾ ਕੇ ਆਪ ਹੀ ਹੜੱਪ ਕਰ
ਕੇ ਬੈਠੇ ਹਨ
ਆਪਣੇ ਪੂਰੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਬੀਮਾਰੀ ਬੁਰੀ
ਤਰਾਂ ਨਾਲ ਫ਼ੈਲੀ ਹੋਈ ਹੈ। ਜੇਕਰ ਇਸ ਬੀਮਾਰੀ ਦਾ ਮੁਕਾਬਲਾ ਇੱਕ-ਮਿੱਕ ਹੋ ਕੇ
ਨਹੀਂ ਕੀਤਾ ਜਾਂਦਾ ਤਾਂ ਇਹ ਬੀਮਾਰੀ ਇੱਕ ਲਾ-ਇਲਾਜ਼ ਬੀਮਾਰੀ ਦਾ ਰੂਪ ਵੀ ਧਾਰਨ
ਕਰ ਸਕਦੀ ਹੈ। ਦੇਸ਼ ਦਾ ਬਹੁਤ ਵੱਡੀ ਮਾਤਰਾ ਵਿੱਚ ਧੰਨ ਕੁਝ ਸ਼ੈਤਾਨ ਲੋਕਾਂ
ਦੁਆਰਾ ਵਿਦੇਸ਼ੀ ਬੈਂਕਾਂ ਵਿੱਚ ਰੱਖ ਦਿੱਤਾ ਗਿਆ ਹੈ। ਇਸ ਭ੍ਰਿਸ਼ਟਾਚਾਰ
ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬਾਬਾ ਰਾਮ ਦੇਵ ਨੇ ਵੀ ਇਸ
ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਉਠਾਈ ਤੇ ਉਸਨੂੰ
ਇਨਾਂ ਸ਼ੈਤਾਨ ਲੋਕਾਂ ਨੇ ਕਿਸੇ ਨਾ ਕਿਸੇ ਤਰਾਂ ਚੁੱਪ ਕਰਾ ਕੇ ਬਿਠਾ ਦਿੱਤਾ।
ਹੁਣ
ਦੇਸ਼ ਦੇ ਸੇਵਕ ਅੱਨਾ ਹਜ਼ਾਰੇ ’ਤੇ ਲੋਕਾਂ ਦੀਆਂ
ਆਸਾਂ - ਉਮੀਦਾਂ ਟਿਕੀਆਂ ਹੋਈਆਂ ਹਨ। ਉਸ
ਦੁਆਰਾ ਮਰਨ ਵਰਤ ਰੱਖੇ ਗਏ ਹਨ। ਬਹੁਤ ਵੱਡੀ ਮਾਤਰਾ ਵਿੱਚ ਉਸ ਦੇ ਸਮਰਥਨ ਵਿੱਚ
ਲੋਕ ਇਕੱਠੇ ਹੋਏ ਹਨ ਤੇ ਜਿਨਾਂ ਵਿੱਚ ਕੁਝ ਫਿਲਮੀਂ ਹਸਤੀਆਂ
ਵੀ ਸ਼ਾਮਿਲ ਹਨ। ਆਪਣੀ ਹਾਰ ਨੂੰ ਸਾਹਮਣੇ ਨਜ਼ਰ ਆਉਂਦੀ ਦੇਖ ਕੇ ਕੁਝ ਸ਼ਤਾਨ ਲੋਕ ਅੱਨਾ
ਹਜ਼ਾਰੇ ਨੂੰ ਇੱਕ ਤਮਾਸ਼ਾ ਕਰਨ ਵਾਲਾ ਮਦਾਰੀ ਆਖ ਕੇ ਲੋਕ ਪਾਲ ਬਿੱਲ ਪਾਸ ਹੋਣ ਦੇ
ਰਸਤੇ ਵਿੱਚ ਰੁਕਾਵਟਾਂ ਖੜੀਆਂ ਕਰਨ ਦੀ ਜੀਅ ਜਾਨ
ਨਾ ਕੋਸ਼ਿਸ਼ ਕਰ ਰਹੇ ਹਨ।
ਹੁਣ ਮੰਨ ਲਿਆ ਜਾਂਦਾ ਹੈ ਕਿ ਉਹ ਇੱਕ ਮਦਾਰੀ ਹੈ ਕਿ ਇਹ
ਨਹੀਂ ਹੋ ਸਕਦਾ ਕਿ ਉਹ ਬਾਂਦਰਾਂ ਨੂੰ ਕਹਿ ਰਿਹਾ ਹੋਵੇ ਕਿ ਜਿਹੜਾ ਵਿਦੇਸ਼ਾਂ
ਵਿੱਚ ਧੰਨ ਰੱਖਿਆ ਗਿਆ ਹੈ ਉਹ ਜਨਤਾ ਦੇ ਸਪੁਰਦ ਕੀਤਾ ਜਾਵੇ। ਪਰ ਸ਼ਾਇਦ ਉਨਾਂ
ਬਾਂਦਰਾਂ ਨੂੰ ਇਸ ਤਮਾਸ਼ੇ ਦੀ ਸਮਝ ਨਾ ਪੈ ਰਹੀ ਹੋਵੇ। ਸਮਾਂ ਗਵਾਹ ਹੈ ਕਿ ਜਦੋਂ
ਵੀ ਪਾਪ ਜਾਂ ਬੁਰਾਈ ਨੇ ਸਿਰ ਚੁੱਕਿਆ ਹੈ ਉਸ
ਦਾ ਸਿਰ ਦਰੜਣ ਲਈ ਸੱਚ ਜ਼ਰੂਰ ਸਾਹਮਣੇ ਆਇਆ ਹੈ।
ਇਤਿਹਾਸ
ਵਲ ਨਿਗਹਾ ਮਾਰ ਕੇ ਦੇਖਿਆ ਜਾਵੇ ਤਾਂ ਭਗਵਾਨ ਸ਼ਿਵ
ਜੀ ਮਹਾਰਾਜ ਦੀ ਤਰਾਂ ਅੱਨਾਂ ਹਜ਼ਾਰੇ ਵੀ
ਦੁਨੀਆਂ ਦਾ ਮੰਥਨ ਕਰ ਰਿਹਾ ਹੈ। ਉਹ ਵੀ ਸੱਚ ਤੇ ਝੂਠ ਨੂੰ ਅਲੱਗ
ਕਰਨ ਦੀ ਗੱਲ ਹੀ ਕਰ ਰਿਹਾ ਹੈ। ਅਮ੍ਰਿਤ ਤੇ ਜ਼ਹਿਰ ਅਲਗ ਕਰਨ ਦੀ ਕੋਸ਼ਿਸ਼ ਕਰ
ਰਿਹਾ ਹੈ। ਉਹ ਵੀ ਦੁਨੀਆਂ ਉਪਰ ਫੈਲੇ ਹੋਏ ਇਸ ਕਰੱਪਸ਼ਨ ਰੂਪੀ ਜ਼ਹਿਰ ਨੂੰ ਖ਼ਤਮ
ਕਰਨ ਦਾ ਯਤਨ ਕਰ ਕੇ ਬਰਾਬਰਤਾ ਲਿਆਉਣ ਦੀ ਗੱਲ ਹੀ ਤਾਂ ਕਰ ਰਿਹਾ ਹੈ। ਫਿਰ ਉਸ
ਦੀ ਤੁਲਨਾ ਇੱਕ ਮੰਥਨਕਾਰੀ ਨਾਲ ਕਰਨਾ ਕੋਈ ਅਤਿ-ਕਥਨੀ ਨਹੀਂ ਹੈ। ਉਹ ਸੱਚ ਮੁੱਚ
ਹੀ ਇੱਕ ਮੰਥਨਕਾਰੀ ਪ੍ਰਤੀਤੀ ਹੋ ਰਿਹਾ ਹੈ। ਇਸ ਲਈ ਸਾਨੂੰ ਸਭ ਨੂੰ ਰਲ ਕੇ
ਦੁਨੀਆਂ ਦੇ ਇਸ ਮੰਥਨ ਵਿੱਚ ਉਸ ਦਾ ਸਾਥ ਦੇਣਾ ਚਾਹੀਦਾ ਹੈ।
ਧੰਨਵਾਦ ਸਾਹਿਤ।
ਪਰਸ਼ੋਤਮ ਲਾਲ ਸਰੋਏ,
ਪਿੰਡ- ਧਾਲੀਵਾਲ-ਕਾਦੀਆਂ,
ਡਾਕਘਰ- ਬਸ਼ਤੀ-ਗੁਜ਼ਾਂ,
ਜਲੰਧਰ- 144002
ਮੋਬਾਇਲ ਨੰਬਰ - 92175-44348
|