ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi।com

ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜਬਰ ਖਿਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ  - ਮਿੰਟੂ ਖੁਰਮੀਂ ਹਿੰਮਤਪੁਰਾ

ਨਿਹਾਲ ਸਿੰਘ ਵਾਲਾ - ਮਾਲਵੇ ਦੇ ਪ੍ਰਸਿੱਧ ਪਿੰਡ ਤਖਤੂਪੁਰਾ ਵਿਖੇ ਅੱਜ ਸਹੀਦ ਸਾਧੂ ਸਿੰਘ ਜੀ ਦੀ ਪਹਿਲੀ ਬਰਸੀ ਬੜੇ ਉਤਸਾਹ ਤੇ ਜੋਸ਼ੋ ਖ਼ਰੋਸ਼ ਨਾਲ ਮਨਾਈ ਗਈ। ਪੰਜਾਬ ਦੇ ਕੋਨੇ-ਕੋਨੇ ਤੋਂ ਇਕੱਠੇ ਹੋਏ ਹਜਾਰਾਂ ਲੋਕਾਂ ਨੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਹੀਦ ਮਾ: ਸਾਧੂ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਤਕਰੀਬਨ 35 ਤੋਂ 40 ਹਜਾਰ ਦੇ ਭਰਵੇ-ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਮਜਦੂਰਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿਚ ਅਜਿਹਾ ਫੈਸਲਾਕੁੰਨ ਸੰਘਰਸ ਲੜਿਆ ਜਾਵੇਗਾ ਕਿ ਸਰਕਾਰਾਂ ਦੇ ਨੱਕ ਵਿਚ ਦਮ ਆ ਜਾਵੇਗਾ। ਇਹਨਾਂ ਵਿਚਾਂਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਕੀਤਾ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ ਅਤੇ ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ, ਝੰਡਾ ਸਿੰਘ ਜੇਠੂਕੇ ਆਦਿ ਨੇ ਕਿਹਾ ਕਿ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਤੋਂ ਸਬਸਿਡੀਆਂ ਖੋਹਣ, ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਦੀਆਂ ਸਾਮਰਾਜੀ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਦਾ ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਪੁਰਜੋਰ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਸਾਧੂ ਸਿੰਘ ਤਖਤੂਪੁਰਾ, ਪ੍ਰਿਥੀਪਾਲ ਸਿੰਘ ਚੱਕ ਅਲੀ ਸੇ਼ਰ ਅਤੇ ਖੰਨਾ ਚਮਾਰਾ ਪਿੰਡ ਵਿਚ ਕਿਸਾਨਾਂ ਦਾ ਕਤਲ ਲੋਕ ਲਹਿਰਾਂ ਨੂੰ ਦਬਾਉਣ ਦਾ ਸਰਕਾਰਾਂ ਦਾ ਇਕ ਕੋਝਾ ਯਤਨ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਅਜਿਹੇ ਜਾਬਰ ਕਦਮਾਂ ਦੇ ਬਾਬਜੂਦ ਪੰਜਾਬ ਦੀਆਂ ਵੱਖ-ਵੱਖ 17 ਜੱਥੇਬੰਦੀਆਂ ਇਕ ਮੁੱਠ ਹੋ ਕੇ ਲੋਕਾਂ ਉੱਪਰ ਹੋ ਰਹੇ ਜੁਲਮਾਂ ਲਈ ਢਾਲ ਬਣ ਕੇ ਖੜ੍ਹਨਗੀਆਂ। ਮਾ: ਸਾਧੂ ਸਿੰਘ ਦੇ ਵਾਰਸ ਸਰਕਾਰ ਦੇ ਕੋਝੇ ਮਨਸੂਬਿਆਂ ਨੂੰ ਪੈਰਾਂ ਹੇਠ ਰੋਲ ਕੇ ਰੱਖ ਦੇਣਗੇ।

ਸਮਾਗਮ ਵਿਚ ਹਾਜਰ ਹਜਾਰਾਂ ਲੋਕਾਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਆਪਣੇ ਵਿਛੜੇ ਹੋਏ ਆਗੂ ਨੂੰ ਸਰਧਾਂਜਲੀ ਭੇਂਟ ਕਰਕੇ ਤਣੇ ਹੋਏ ਮੁੱਕਿਆਂ ਨਾਲ ਸਿਰੜੀ ਅਤੇ ਜਾਨ ਹੂਲਵੇਂ ਸੰਘਰਸਾਂ ਦੇ ਰਾਹ ਅੱਗੇ ਵਧਣ ਦਾ ਪ੍ਰਣ ਕੀਤਾ। ਇਸ ਮੌਕੇ ਕਿਸਾਂਨਾਂ ਮਜਦੂਰਾਂ ਦੇ ਸਾਂਝੇ ਸੰਘਰਸ ਵਿਚ ਸਾਂਮਲ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਬੂਟਾ ਸਿੰਘ ਬੁਰਜ ਗਿੱਲ, ਬੀ ਕੇ ਯੂ (ਕ੍ਰਾਂਤੀਕਾਰੀ) ਦੇ ਸੁਰਜੀਤ ਸਿੰਘ ਫੂਲ, ਜਮਹੂਰੀ ਕਿਸਾਨ ਸਭਾ ਦੇ ਸਤਨਾਮ ਸਿੰਘ, ਕਿਸਾਨ ਸੰਘਰਸ ਕਮੇਟੀ ਦੇ ਕਮਲਪ੍ਰੀਤ ਸਿੰਘ ਪੰਨੂੰ, ਕਿਰਤੀ ਕਿਸਾਨ ਯੂਨੀਅਨ ਦੇ ਹਰਦੇਵ ਸਿੰਘ ਸੰਧੂ ਅਤੇ ਸਤਨਾਮ ਪੰਨੂੰ ਦੇ ਇਲਾਵਾ ਰੁਲਦੂ ਸਿੰਘ ਮਾਨਸਾ, ਟੀ ਐਸ ਯੂ ਦੇ ਗੁਰਦੀਪ ਸਿੰਘ, ਮੋਲਡਰ ਅਤੇ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।

ਠਾਠਾਂ ਮਾਰਦੇ ਇਕੱਠ ਦਾ ਇੱਥੋਂ ਪਤਾ ਚਲਦਾ ਹੈ ਕਿ ਭਾਰਤੀ ਕਿਸਾਨ ਯੁਨੀਅਨ ਦੇ ਸੁਖਚੈਨ ਸਿੰਘ ਰਾਜੂ ਰਾਮਾਂ ਦੀ ਯੋਗ ਅਗਵਾਈ ਹੇਠ ਲੱਗੇ ਹੋਏ ਲੰਗਰ ਵੀ ਥੋੜ੍ਹੇ ਟਾਈਮ ਬਾਅਦ ‘ਮਸਤ’ ਹੋਣ ਦੇ ਰਾਹ ਤੁਰ ਪੈਂਦੇ ਸਨ। ਟ੍ਰੈਫਿਕ ਅਤੇ ਆੳਣ ਜਾਣ ਲਈ ਪੀਲੀਆਂ ਪੱਗਾਂ ਬੰਨ੍ਹੀ ਵਲੰਟੀਅਰ ਬੜੀ ਤਨਦੇਹੀ ਤੇ ਅਨੁਸ਼ਾਸ਼ਨ ਨਾਲ ਡਿਊਟੀ ਨਿਭਾ ਰਹੇ ਸਨ। ਆਪਣੇ ਮਰਹੂਮ ਆਗੂ ਦੀ ਯਾਦ ‘ਚ ਆਯੋਜਿਤ ਇਸ ਸਮਾਗਮ ਦੀ ਵਿਸੇਸਤਾ ਇਹ ਸੀ ਕਿ ਔਰਤਾਂ ਵੀ ਬਹੁਤ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ ਸਨ। ਸਮਾਗਮ ਦੇ ਅੰਤ ਵਿਚ ਪਿੰਡ ਤਖਤੂਪੁਰਾ ਵਿਖੇ ਕਿਸਾਨ ਲਹਿਰ ਦੇ ਸਹੀਦ ਸਾਧੂ ਸਿੰਘ ਤਖਤੂਪੁਰਾ ਦੀ ਯਾਦ ਵਿਚ ਯਾਦਗਾਰ ਕਮੇਟੀ ਵੱਲੋਂ ਬਣਾਈ ਜਾ ਰਹੀ ਸਹੀਦੀ ਯਾਦਗਾਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
 


ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)