ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi.com

ਫੇਸਬੁੱਕ 'ਤੇ 5abi

….ਲੰਡਨ ਧੁਖ਼ ਰਿਹਾ ਹੈ!
ਸ਼ਿਵਚਰਨ ਜੱਗੀ ਕੁੱਸਾ

 

ਅੱਜ ਮੇਰੇ ਜ਼ਿਹਨ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀਆਂ ਸਤਰਾਂ ਗੂੰਜ ਰਹੀਆਂ ਹਨ, "ਆਦਮੀ ਕੋ ਚਾਹੀਏ ਕਿ ਵਕਤ ਸੇ ਡਰ ਕਰ ਰਹੇ, ਕਿਆ ਮਾਲੁਮ, ਕਬ ਬਦਲੇ ਵਕਤ ਕਾ ਮਿਜ਼ਾਜ਼!" ਸਮੇਂ-ਸਮੇਂ ਦੀ ਗੱਲ ਹੈ। ਜਿਸ ਲੰਡਨ ਵਿਚ ਕਦੇ ਸੰਸਾਰ ਭਰ ਦੇ ਦੇਸ਼ਾਂ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਸੀ, ਜਿਸ ਲੰਡਨ ਵਿਚ ਬੈਠ ਕੇ ਲਿਬੀਆ, ਅਫ਼ਗਾਨਿਸਤਾਨ ਅਤੇ ਇਰਾਕ ਵਿਚ 'ਸ਼ਾਂਤੀ' ਸਥਾਪਿਤ ਕਰਨ ਦੇ ਦਮਗੱਜੇ ਮਾਰੇ ਜਾਂਦੇ ਰਹੇ ਸਨ, ਅੱਜ ਉਹੀ ਲੰਡਨ ਕਈ ਦਿਨਾਂ ਤੋਂ ਬਲ਼ ਅਤੇ ਧੁਖ਼ ਰਿਹਾ ਹੈ। ਲਾਟਾਂ ਨਿਕਲ਼ ਰਹੀਆਂ ਹਨ ਅਤੇ ਲੁੱਟ-ਮਾਰ ਦਾ ਦੌਰ ਨਿਰੰਤਰ ਜਾਰੀ ਹੈ।

 

ਪਿਛਲੇ ਵੀਰਵਾਰ ਨੂੰ ਸੈਂਟਰਲ ਲੰਡਨ ਦੇ ਇਲਾਕੇ ਟੋਟਨਹੈਮ ਵਿਚ ਕਥਿਤ ਤੌਰ 'ਤੇ ਪੁਲੀਸ ਹੱਥੋਂ ਇੱਕ 29 ਸਾਲਾ ਵਿਅਕਤੀ ਮਾਰਕ ਡੱਗਨ ਮਾਰਿਆ ਗਿਆ, ਜਿਸ ਦੇ ਪ੍ਰਤੀਕਰਮ ਵਜੋਂ ਲੋਕਾਂ ਵਿਚ ਰੋਸ ਅਤੇ ਫ਼ਿਰ ਗੁੱਸਾ ਫ਼ੈਲ ਗਿਆ। ਟੋਟਨਹੈਮ ਵਿਚ ਇਸ ਫ਼ੈਲੇ ਰੋਸ ਦੇ ਕਾਰਨ ਪਹਿਲਾਂ ਇੱਕਾ-ਦੁੱਕਾ ਵਾਰਦਾਤਾਂ ਹੋਈਆਂ ਅਤੇ ਫ਼ਿਰ ਗੱਲ ਨਸ਼ਈ, ਵਿਗੜੇ, ਕਮਚੋਰ ਅਤੇ ਅਪਰਾਧਿਕ-ਬਿਰਤੀ ਵਾਲ਼ੇ ਵਰਗ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਲੁਟੇਰੇ ਬਣ ਤੁਰੇ। ਸਿੱਟੇ ਵਜੋਂ ਪੂਰੇ ਲੰਡਨ ਵਿਚ ਤੜਥੱਲ ਮੱਚ ਗਿਆ! ਭੰਨ-ਤੋੜ, ਡਾਕੇ, ਸਾੜ-ਫ਼ੂਕ ਅਤੇ ਲੁੱਟ-ਮਾਰ ਸ਼ੁਰੂ ਹੋ ਗਈ। ਪਹਿਲਾਂ ਤਾਂ ਦੰਗਾਕਾਰੀਆਂ ਨੇ ਇੱਕ ਪੁਲੀਸ ਸਟੇਸ਼ਨ 'ਤੇ ਹਮਲਾ ਕੀਤਾ ਅਤੇ ਫ਼ਿਰ ਪੁਲੀਸ ਦੀਆਂ ਗੱਡੀਆਂ ਦੀ ਸਾੜ-ਫ਼ੂਕ ਕੀਤੀ। ਲੰਡਨ ਦੀ ਸਥਿਤੀ ਇਸ ਹੱਦ ਤੱਕ ਹੌਲਨਾਕ ਬਣ ਗਈ ਸੀ ਕਿ ਲੋਕ ਪੁਲੀਸ ਨੂੰ ਬਚਾਓ ਲਈ ਫ਼ੋਨ ਕਰ ਰਹੇ ਸਨ ਅਤੇ ਪੁਲੀਸ ਉਹਨਾਂ ਨੂੰ ਤੋੜ ਕੇ ਜਵਾਬ ਦੇ ਰਹੀ ਸੀ, "ਅਫ਼ਸੋਸ, ਅਸੀਂ ਨਹੀਂ ਆ ਸਕਦੇ!"

 

ਮਾਰਕ ਡੱਗਨ

ਮੇਰੀ ਨਜ਼ਰ ਵਿਚ ਅਜਿਹੇ ਹਾਲਾਤ ਭਿਆਨਕ 'ਸਿਵਲ ਵਾਰ' ਨੂੰ ਜਨਮ ਦੇ ਸਕਦੇ ਹਨ। ਜੇ ਪੁਲੀਸ ਤੁਹਾਡੇ ਬਚਾਓ ਲਈ ਅੱਗੇ ਨਹੀਂ ਆਉਂਦੀ ਤਾਂ ਲੋਕ ਆਪਣਾ ਬਚਾਓ ਤਾਂ ਕਿਵੇਂ ਨਾ ਕਿਵੇਂ ਕਰਨਗੇ ਹੀ? ਮਰਦਾ ਕੀ ਨਹੀਂ ਕਰਦਾ?? ਇਹਨਾਂ ਦੰਗਿਆਂ-ਡਾਕਿਆਂ ਅਤੇ ਸਾੜ-ਫ਼ੂਕ ਦਾ ਸੇਕ ਮਾਨਚੈਸਟਰ, ਲਿਵਰਪੂਲ ਅਤੇ ਮਿੱਡਲੈਂਡ ਤੱਕ ਜਾ ਪਹੁੰਚਿਆ ਹੈ! ਸਥਾਨਕ ਵਿਹਲੜ ਗੁੰਡੇ ਉਠ ਕੇ ਆਪਣੇ ਇਲਾਕਿਆਂ ਨੂੰ ਹੀ ਲੁੱਟ ਰਹੇ ਹਨ! ਬਲੈਕਬਰੀ ਫ਼ੋਨਾਂ 'ਤੇ 'ਟੈਕਸਟ' ਕਰ ਕੇ ਵੱਡੇ-ਵੱਡੇ ਸਟੋਰਾਂ ਅਤੇ ਕੀਮਤੀ ਦੁਕਾਨਾਂ ਦੀ ਕਨਸੋਅ ਦਿੱਤੀ ਜਾ ਰਹੀ ਹੈ ਕਿ ਅਗਲੀ ਲੁੱਟ ਦਾ ਨਿਸ਼ਾਨਾ ਕਿਹੜਾ ਹੈ। ਸਾਊਥਾਲ ਅਤੇ ਹੋਰ ਗੁਰੂ ਘਰਾ ਅੱਗੇ ਸਾਡੇ ਲੋਕ ਥੰਮ੍ਹ ਬਣ ਕੇ ਖੜ੍ਹੇ ਹੋ ਗਏ ਹਨ ਕਿ ਕੋਈ ਗੁਰਦੁਆਰਾ ਸਾਹਿਬ ਦਾ ਨੁਕਸਾਨ ਨਾ ਕਰ ਜਾਵੇ! ਇੰਨਫ਼ੀਲਡ ਵਿਚ ਨੌਜਵਾਨ ਤਬਕਾ ਆਪਣੀ ਸੰਪਤੀ ਦੇ ਬਚਾਓ ਲਈ ਆਪ ਅੱਗੇ ਆਇਆ ਹੈ ਅਤੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਵਾਸਤੇ ਉਹਨਾਂ ਨੇ ਖ਼ੁਦ ਕਮਰਕਸੇ ਕਰ ਲਏ ਹਨ!

 

ਬਿਨਾ ਸ਼ੱਕ ਇਹ ਦੰਗੇ ਮਾਰਕ ਡੱਗਨ ਦੀ ਮੌਤ ਕਾਰਨ ਭੜ੍ਹਕੇ ਅਤੇ ਚਾਹੇ ਪਿੱਛੋਂ ਕਮਚੋਰ ਅਤੇ ਨਸ਼ਈ ਤਬਕੇ ਨੇ ਮੌਕਾ ਨਾ ਖੁੰਝਾਇਆ ਅਤੇ ਬੇਕਸੂਰ ਦੁਕਾਨਦਾਰਾਂ ਨੂੰ ਲੁੱਟ ਕੇ ਆਪਣੇ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਪਰ ਜੋ ਭੂਮਿਕਾ ਪੁਲੀਸ ਦੀ ਰਹੀ, ਉਹ ਅੱਤ ਨਿੰਦਣਯੋਗ ਹੈ! ਟੀ ਵੀ ਦੇ ਹਰ ਚੈਨਲ 'ਤੇ ਲੋਕ ਪੁਲੀਸ ਅਤੇ ਪ੍ਰਸ਼ਾਸਨ ਦੇ ਵਿਰੋਧ ਵਿਚ ਪਿੱਟ-ਸਿਆਪਾ ਕਰ ਰਹੇ ਹਨ ਕਿ ਪੁਲੀਸ ਨੇ ਆਮ ਜਨਤਾ ਦੀ ਕੋਈ ਮੱਦਦ ਨਹੀਂ ਕੀਤੀ ਅਤੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਸ਼ਨੀਵਾਰ ਨੂੰ ਸ਼ੁਰੂ ਹੋਏ ਇਹ ਦੰਗੇ ਅਤੇ ਡਾਕੇ ਚਾਰ ਦਿਨ ਲਗਾਤਾਰ ਸ਼ਰੇਆਮ ਚੱਲਦੇ ਰਹੇ। ਜਦ ਪ੍ਰਸ਼ਾਸਨ ਦਾ ਗ਼ੈਰ-ਜ਼ਿੰਮੇਵਾਰ ਬਿਆਨ ਆਇਆ ਕਿ ਅਜਿਹੇ ਦੰਗਿਆਂ ਲਈ ਸਾਡੀ ਪੁਲੀਸ ਫ਼ੋਰਸ ਅਗਾਊਂ ਤਿਆਰ ਨਹੀਂ ਸੀ, ਤਾਂ ਲੋਕਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ ਅਤੇ ਸੋਚਣ ਲਈ ਮਜਬੂਰ ਹੋ ਗਏ ਕਿ ਪੁਲੀਸ ਵਾਕਿਆ ਹੀ ਅਗਾਊਂ ਤਿਆਰ ਨਹੀਂ ਸੀ ਜਾਂ ਇਤਨੀ ਆਵੇਸਲ਼ੀ ਅਤੇ ਲਾਪ੍ਰਵਾਹ ਸੀ ਕਿ ਉਸ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲ਼ਿਆ? ਜੇ ਪੁਲੀਸ ਚਾਹੇ ਤਾਂ ਕੀ ਨਹੀਂ ਕਰ ਸਕਦੀ? ਸਮਾਂ ਹਰ ਗੱਲ ਨੂੰ ਲੱਗ ਜਾਂਦਾ ਹੈ। ਪਰ 72 ਘੰਟੇ ਦੰਗਾਕਾਰੀ ਨੰਗਾ ਨਾਚ ਕਰਦੇ ਰਹਿਣ ਅਤੇ ਪੁਲੀਸ 72 ਘੰਟੇ ਦੇ ਅੰਦਰ ਵੀ ਕੋਈ ਹੱਲ ਨਾ ਕੱਢ ਸਕੇ? ਇਹ ਲਾਪ੍ਰਵਾਹੀ ਦੀ ਹੱਦ ਨਹੀਂ? 'ਕੋਬਰਾ' ਵਰਗੇ ਸੁਰੱਖਿਆ ਦਸਤੇ ਕਾਹਦੇ ਲਈ ਬਣਾਏ ਗਏ ਨੇ? ਉਹਨਾਂ ਨੂੰ ਕਿਉਂ ਨਹੀਂ ਬੁਲਾਇਆ ਗਿਆ?

 

ਇੱਕ ਗੱਲ ਸਾਰੇ ਸਿਆਸਤਦਾਨਾਂ ਅਤੇ ਪ੍ਰਸ਼ਾਸਨ ਨੂੰ ਪੁੱਛਣੀ ਬਣਦੀ ਹੈ ਕਿ ਜਦੋਂ ਮਰਹੂਮ ਲੇਡੀ ਡਿਆਨਾ ਦੇ ਲੜਕੇ ਵਿਲੀਅਮ ਦੀ ਸ਼ਾਦੀ ਹੋਈ ਤਾਂ ਪ੍ਰਸ਼ਾਸਨ ਨੇ ਪੁਲੀਸ ਫ਼ੋਰਸ ਇੰਗਲੈਂਡ ਭਰ ਦੇ ਕੋਨੇ-ਕੋਨੇ ਵਿਚੋਂ ਲਿਆ ਖੜ੍ਹੀ ਕੀਤੀ ਸੀ ਅਤੇ ਪੂਰੀ ਰਾਜਧਾਨੀ ਵਿਚ ਕਿਸੇ ਪੰਛੀ ਨੂੰ ਵੀ 'ਪਰ' ਨਹੀਂ ਮਾਰਨ ਦਿੱਤਾ ਸੀ। ਇੱਥੇ ਉਹਨਾਂ ਦਾ ਉੱਤਰ ਚਾਹੇ ਇਹ ਹੋਵੇ ਕਿ 'ਰੋਇਲ ਵੈਡਿੰਗ' ਬਾਰੇ ਤਾਂ ਸਾਨੂੰ ਪਹਿਲਾਂ ਪਤਾ ਸੀ ਅਤੇ ਅਸੀਂ ਸਮੇਂ ਸਿਰ ਪੁਖ਼ਤਾ ਪ੍ਰਬੰਧ ਕਰ ਲਏ ਸਨ। ਪਰ ਅਸਲ ਵਿਚ ਧਿਆਨ ਦੇਣ ਵਾਲ਼ੀ ਗੱਲ ਤਾਂ ਇਹ ਹੈ ਕਿ ਕੀ ਇੰਗਲੈਂਡ ਦੇ ਪ੍ਰਸ਼ਾਸਨ ਲਈ ਤਿੰਨ ਦਿਨ ਅਤੇ ਤਿੰਨ ਰਾਤਾਂ ਵੀ ਗੰਭੀਰ ਸਥਿਤੀ ਸੰਭਾਲਣ ਲਈ ਘੱਟ ਸਨ? ਕੀ ਉਹ ਇਤਨੇ ਘੋਗਲ਼ਕੰਨੇ ਸਨ ਕਿ 72 ਘੰਟੇ ਸਮੁੱਚੇ ਲੰਡਨ ਦੀ ਲੁੱਟ-ਮਾਰ ਹੁੰਦੀ ਰਹੀ, ਅੱਗਾਂ ਲੱਗਦੀਆਂ ਰਹੀਆਂ, ਜਨਤਾ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ਼ ਬਣਾਈ ਜਾਇਦਾਦ ਅਗਨ ਭੇਂਟ ਹੁੰਦੀ ਰਹੀ, ਪਰ ਫ਼ਿਰ ਵੀ ਇਤਨੇ ਸਮੇਂ ਵਿਚ ਪ੍ਰਸ਼ਾਸਨ ਨੂੰ ਕੋਈ ਸਾਰਥਿਕ ਹੱਲ ਤੱਕ ਨਹੀਂ ਲੱਭਿਆ? ਕਈ ਥਾਂਈਂ ਤਾਂ ਲੋਕਾਂ ਨੇ ਲੱਗੀਆਂ ਅੱਗਾਂ ਵਿਚ ਫ਼ਲੈਟਾਂ 'ਚੋਂ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਅਤੇ ਪੁਲੀਸ ਖਣਪੱਟੀ ਲੈ ਕੇ ਸੁੱਤੀ ਰਹੀ।

 

ਲੰਡਨ ਦਾ ਮੇਅਰ ਬੋਰਿਸ ਜੌਹਨਸਨ

ਪ੍ਰਧਾਨ ਮੰਤਰੀ ਡੇਵਿਡ ਕੈਮਰਨ

ਲੰਡਨ ਦਾ ਮੇਅਰ ਬੋਰਿਸ ਜੌਹਨਸਨ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਛੁੱਟੀਆਂ 'ਤੇ ਗਏ ਹੋਏ ਸਨ। ਜਦੋਂ ਅਰਬਾਂ ਪੌਂਡਾਂ ਦਾ ਨੁਕਸਾਨ ਹੋ ਗਿਆ ਤਾਂ ਉਹਨਾਂ ਨੂੰ ਸੁਰਤ ਜਿਹੀ ਆਈ ਕਿ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਗੱਦੀ 'ਤੇ ਬਿਠਾਇਆ ਹੈ, ਉਹ ਤਿੰਨ ਦਿਨਾਂ ਤੋਂ ਸੰਕਟ ਵਿਚ ਹਨ ਅਤੇ ਹੁਣ ਵਾਪਸ ਪਰਤਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਾਪਸ ਆ ਕੇ ਐਲਾਨ ਕਰ ਦਿੱਤਾ ਕਿ ਅਸੀਂ ਬਾਹਰਲੇ ਇਲਾਕਿਆਂ 'ਚੋਂ ਫ਼ੋਰਸ ਮੰਗਵਾ ਰਹੇ ਹਾਂ ਅਤੇ ਅੱਜ ਰਾਤ 16000 ਪੁਲੀਸ ਅਧਿਕਾਰੀ ਲੰਡਨ ਦੀ ਰਾਖੀ ਕਰਨਗੇ। ਜਦੋਂ ਲੰਡਨ ਦੇ ਮੇਅਰ ਨੇ ਆ ਕੇ 'ਸੰਗਤ ਦਰਸ਼ਣ' ਕੀਤੇ ਤਾਂ ਉਸ ਨੇ ਘੜੀ-ਘੜ੍ਹਾਈ ਗੱਲ ਲੋਕਾਂ ਦੇ ਮੱਥੇ ਮਾਰੀ ਕਿ ਜਿਹਨਾਂ ਨੇ ਇਹ ਅਪਰਾਧ ਕੀਤਾ ਹੈ, ਉਹਨਾਂ ਨੂੰ ਸਜ਼ਾ ਭੁਗਤਣੀ ਪਵੇਗੀ। ਲੋਕ ਪੁੱਛ ਰਹੇ ਸਨ ਕਿ ਹੁਣ ਅੱਗੇ ਤੁਹਾਡੀ ਕੀ ਗਤੀਵਿਧੀ ਹੋਵੇਗੀ? ਤਾਂ ਬੋਰਿਸ ਜੌਹਨਸਨ ਨੇ ਉੱਤਰ ਦਿੱਤਾ ਕਿ ਬਾਹਰੋਂ ਫ਼ੋਰਸ ਆ ਰਹੀ ਹੈ। ਤੇ ਜਦ ਲੁੱਟੇ-ਪੁੱਟੇ ਅਤੇ ਤਬਾਹ ਹੋਏ ਪ੍ਰੇਸ਼ਾਨ ਲੋਕਾਂ ਨੇ ਬੋਰਿਸ ਜੌਹਨਸਨ ਨੂੰ ਪੁੱਛਿਆ ਕਿ ਫ਼ੋਰਸ ਅੱਜ ਹੀ ਕਿਉਂ ਆ ਰਹੀ ਹੈ, ਪਿਛਲੇ ਤਿੰਨ ਦਿਨਾਂ ਤੋਂ ਕਿਉਂ ਨਹੀਂ ਬੁਲਾਈ ਗਈ? ਇਤਨੀ ਦੇਰੀ ਕਿਉਂ?? ਕੁਝ ਦੁਖੀ ਅਤੇ ਭੜਕੇ ਲੋਕਾਂ ਨੇ ਮੇਅਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਤਾਂ ਉਹ ਬਗੈਰ ਉੱਤਰ ਦਿੱਤੇ ਹੀ ਬੋਦੀਆਂ ਪਲ਼ੋਸਦਾ ਵਾਪਸ ਪਰਤ ਗਿਆ।

 

ਇਰਾਕ ਅਤੇ ਅਫ਼ਗਾਨਿਸਤਾਨ ਜੰਗ ਵੇਲ਼ੇ ਇੰਗਲੈਂਡ ਨੇ ਅਮਰੀਕਾ ਦਾ ਡਟ ਕੇ ਸਾਥ ਦਿੱਤਾ ਅਤੇ ਸਿੱਟੇ ਵਜੋਂ ਇੰਗਲੈਂਡ ਆਰਥਿਕ ਮੰਦਹਾਲੀ ਦੀ ਮਾਰ ਹੇਠ ਆ ਗਿਆ। ਖਾਣ-ਪੀਣ ਦੀਆਂ ਵਸਤੂਆਂ ਅਤੇ ਪੈਟਰੋਲ ਦੇ ਭਾਅ ਅਸਮਾਨ ਚੜ੍ਹ ਗਏ। ਛੋਟੇ ਬਿਜ਼ਨਿਸ ਬੰਦ ਹੋ ਗਏ ਅਤੇ ਵੱਡੀਆਂ ਕੰਪਨੀਆਂ ਨੇ 'ਦਿਵਾਲ਼ਾ' ਨਿਕਲ਼ਿਆ ਦਿਖਾ ਦਿੱਤਾ। ਦੁਨੀਆਂ, ਖ਼ਾਸ ਤੌਰ 'ਤੇ ਨੌਜਵਾਨ ਤਬਕਾ ਬੇਰੁਜ਼ਗਾਰ ਹੋ ਕੇ ਮੱਖੀਆਂ ਮਾਰਨ ਲੱਗ ਪਿਆ। ਟੈਕਸ ਝੱਗੇ-ਲਾਹੂ ਹੋ ਗਏ ਅਤੇ ਤਨਖ਼ਾਹਾਂ ਦੀ ਦਰ ਉਸੇ ਜਗਾਹ 'ਤੇ ਹੀ ਖੜ੍ਹੀ ਰਹੀ।

 

ਟੋਟਨਹੈਮ ਵਿਚ ਮਾਰਕ ਡੱਗਨ ਦਾ ਪੁਲੀਸ ਹੱਥੋਂ ਮਾਰਿਆ ਜਾਣਾਂ ਤਾਂ ਇੱਕ ਬਹਾਨਾ ਸੀ, ਅਸਲ ਵਿਚ ਗੌਰਮਿੰਟ ਦੀਆਂ ਗਲਤ ਨੀਤੀਆਂ ਤੋਂ ਭਰੇ-ਪੀਤੇ ਨਿਰਾਸ਼ ਲੋਕ, ਨਿੱਕੀਆਂ ਮੋਟੀਆਂ ਚੋਰੀਆਂ ਕਰਨ ਵਾਲ਼ੇ ਜਾਂ ਔਰਤਾਂ ਦੇ ਕੰਨਾਂ ਵਿਚੋਂ ਵਾਲ਼ੀਆਂ ਜਾਂ ਗਲ਼ਾਂ ਵਿਚੋਂ ਚੈਨੀਆਂ ਖਿੱਚਣ ਵਾਲ਼ੇ ਸ਼ਰੇਆਮ ਸੜਕਾਂ 'ਤੇ ਆ ਗਏ ਅਤੇ ਉਹਨਾਂ ਨੇ ਭੰਨ-ਤੋੜ ਕਰ ਕੇ ਵੱਡੀਆਂ-ਵੱਡੀਆਂ ਦੁਕਾਨਾਂ ਵਿਚ 'ਹੂੰਝਾ' ਫ਼ੇਰਨਾ ਸ਼ੁਰੂ ਕਰ ਦਿੱਤਾ। ਵਿਹਲੀ ਬੈਠੀ ਜਨਤਾ ਦਾ ਗੁੱਸਾ ਇੱਕ ਦਮ ਭੜਕਿਆ ਅਤੇ ਉਹਨਾਂ ਨੇ ਅੰਨ੍ਹੇਵਾਹ ਅੱਗ ਮਚਾ ਦਿੱਤੀ। ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਮੀਡੀਆ ਦੇ ਕੈਮਰਿਆਂ ਅੱਗੇ ਖੜ੍ਹ ਕੇ ਦਮਗੱਜੇ ਮਾਰ ਰਿਹਾ ਹੈ ਕਿ ਜਿੰਨ੍ਹਾਂ ਨੇ ਇਹ ਸਾੜ-ਫ਼ੂਕ ਅਤੇ ਲੁੱਟ-ਮਾਰ ਕੀਤੀ ਹੈ, ਉਹਨਾਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਅਪਰਾਧ ਕਰਨ ਵਾਲ਼ੇ ਤਾਂ ਜਦੋਂ ਨਤੀਜੇ ਭੁਗਤਣਗੇ, ਓਦੋਂ ਹੀ ਭੁਗਤਣਗੇ। ਪਰ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਦੁਕਾਨਦਾਰਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਇੰਗਲੈਂਡ ਦੇ ਕਾਨੂੰਨ ਅਨੁਸਾਰ ਜੇ ਕਿਸੇ ਦੀ ਸੰਪਤੀ ਦੰਗਿਆਂ ਵਿਚ ਸਾੜੀ ਜਾਂਦੀ ਹੈ, ਜਾਂ ਲੁੱਟੀ ਜਾਂਦੀ ਹੈ ਤਾਂ ਕੋਈ ਵੀ ਬੀਮਾਂ ਕੰਪਨੀ ਉਸ ਦਾ ਮੁਆਵਜ਼ਾ ਨਹੀਂ ਦਿੰਦੀ। ਸਾਰੀ ਜ਼ਿੰਦਗੀ ਦੀ ਪੂੰਜੀ ਆਪਣੇ ਕਾਰੋਬਾਰਾਂ 'ਤੇ ਨਿਵੇਸ਼ ਕਰਨ ਵਾਲ਼ੇ ਦੁਕਾਨਦਾਰ ਹੁਣ ਪ੍ਰਸ਼ਾਸਨ ਦੀ ਜਾਨ ਨੂੰ ਰੋ ਰਹੇ ਹਨ ਅਤੇ ਪ੍ਰਸ਼ਾਸਨ ਉਹਨਾਂ ਦੀ ਤਕਲੀਫ਼ ਸਮਝਣ ਦੀ ਥਾਂ ਬੇਸ਼ਰਮਾਂ ਵਾਂਗ ਇੱਕ ਹੀ ਤੋਤਾ ਰਟ ਲਾਈ ਜਾ ਰਿਹਾ ਹੈ, "ਅਪਰਾਧੀਆਂ ਨੂੰ ਸਿੱਟੇ ਭੁਗਤਣੇ ਪੈਣਗੇ!" ਤੇ ਜਿਹੜੇ ਨਿਰਦੋਸ਼ ਅਤੇ ਆਮ ਲੋਕ ਨਤੀਜੇ ਭੁਗਤ ਚੁੱਕੇ ਹਨ, ਉਹ ਕਿਹੜੇ ਖ਼ੂਹ ਵਿਚ ਜਾਣ? ਇਸ ਬਾਰੇ ਗੌਰਮਿੰਟ ਨੂੰ ਸੋਚਣ ਦੀ ਲੋੜ ਹੈ! ਪੀੜਤ ਲੋਕਾਂ ਨੂੰ ਸਹਾਰੇ ਦੀ ਕੋਈ ਕਿਰਨ ਦਿਖਾਓ, ਅਪਰਾਧੀਆਂ ਨੂੰ ਫ਼ੋਕੀਆਂ ਧਮਕੀਆਂ ਦੇ ਕੇ ਪੀੜਤ ਲੋਕਾਂ ਦਾ ਕੁਝ ਨਹੀਂ ਸੁਧਰਨਾ!! ਉਹਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਕੋਈ ਹੱਲ ਸੋਚੋ! ਲਿਬੀਆ, ਇਰਾਕ ਅਤੇ ਅਫ਼ਗਾਨਿਸਤਾਨ ਵਿਚ 'ਸ਼ਾਂਤੀ-ਸ਼ਾਂਤੀ' ਕੂਕਣ ਵਾਲ਼ਿਓ! ਕੀ ਤੁਹਾਡੇ ਕੋਲ਼ ਆਪਣੇ ਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਦਾ ਕੋਈ ਹੱਲ ਨਹੀਂ?? ਧੁਖ਼ ਰਿਹਾ ਲੰਡਨ ਸਬੂਤ ਬਣ ਤੁਹਾਡੇ ਸਾਹਮਣੇ ਖੜ੍ਹਾ ਹੈ!


  ….ਲੰਡਨ ਧੁਖ਼ ਰਿਹਾ ਹੈ!
ਸ਼ਿਵਚਰਨ ਜੱਗੀ ਕੁੱਸਾ
ਇੰਡੀਅਨ ਵੈਲਫੇਅਰ ਸੋਸਾਇਟੀ(ਨਾਰਵੇ) ਦੇ ਖੇਡ ਮੇਲੇ ਨੂੰ ਲੈ ਕੇ ਲੋਕਾ ਚ ਭਾਰੀ ਉਤਸ਼ਾਹ
ਰੁਪਿੰਦਰ ਢਿੱਲੋ ਮੋਗਾ, ੳਸਲੋ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ 7ਵਾਂ ਸਫਲ ਖੇਡ ਮੇਲਾ ਕਰਵਾਇਆ ਗਿਆ - ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਕੱਬਡੀ ਚ ਜੇਤੂ
ਰੁਪਿੰਦਰ ਢਿੱਲੋ ਮੋਗਾ
ਪ੍ਰਸਿੱਧ ਕੱਬਡੀ ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ
ਰੁਪਿੰਦਰ ਢਿੱਲੋ ਮੋਗਾ
ਨਾਰਵੇ ਚ ਭਾਰਤ ਦੀ ਰਾਜਨੀਤੀਅਕ ਪਾਰਟੀਆ ਦੇ ਪ੍ਰਤੀਨਿਧੀਆ ਅਤੇ ਦੂਸਰੇ ਪੱਤਵੰਤੇ ਸੱਜਣਾ ਵੱਲੋ ਨਾਰਵੇ ਚ ਵਾਪਰੇ ਦੁਖਦਾਇਕ ਕਾਂਡ ਦੀ ਨਿੰਦਾ - ਰੁਪਿੰਦਰ ਢਿੱਲੋ ਮੋਗਾ ਇਕਬਾਲ ਮਾਹਲ - ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ ਨਾਰਵੇ ਚ
ਰੁਪਿੰਦਰ ਢਿੱਲੋ ਮੋਗਾ
ਨਵ ਨਿਯੁੱਕਤ ਭਾਰਤੀ ਰਾਜਦੂਤ ਸ਼੍ਰੀ ਆਰ ਕੇ ਤਿਆਗੀ ਦਾ ਇੰਡੀਅਨ ੳਵਰਸੀਜ ਕਾਗਰਸ ਵੱਲੋ ਨਿੱਘਾ ਸਵਾਗਤ- ਸ੍ਰ ਗੁਰਮੇਲ ਸਿੰਘ ਗਿੱਲ(ਨਾਰਵੇ)
ਕਨੈਡੀਅੱਨ ਸਿੱਖ ਸੰਸਥਾ ਵਲੋਂ 1984 ਦੀ ਯਾਦ ਵਿਚ ਖੂਨਦਾਨ ਕੈਂਪ
ਬਲਜੀਤ ਸਿੰਘ ਘੁੰਮਣ
ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
 ਰੁਪਿੰਦਰ ਢਿੱਲੋ ਮੋਗਾ
ਕਨੇਡੀਅਨ ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਖ਼ਾਸ ਐਲਾਨ
ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਓਪਨ ਡੇ ਦੇ ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ
ਮਨਪ੍ਰੀਤ ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ
ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ
ਕ੍ਰਿਆਸ਼ੀਲ ਤਕਨੀਕਾਂ ਰਾਹੀਂ ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨਪ੍ਰੀਤ ਬਾਦਲ ਵਲੋਂ ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਸਰਬ ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ
ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ

ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!

ਇਕਬਾਲ ਰਾਮੂਵਾਲੀਆ, ਕੈਨਡਾ 

ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ : ਕੇਵਲ ਸਿੰਘ ਢਿਲੋ
ਹਰੀਸ਼ ਗੋਇਲ
ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)