|
ਸਿੱਖਿਆ ਮੰਤਰੀ ਪੰਜਾਬ ਸ: ਸੇਵਾ ਸਿੰਘ ਸੇਖਵਾਂ
ਆਜ਼ਾਦੀ ਦਿਵਸ ਮੌਕੇ ਰੂਪਨਗਰ ਵਿਖੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ
ਤੋਂ ਸਲਾਮੀਂ ਲੈਂਦੇ ਹੋਏ। ਨਾਲ ਖੜੇ ਹਨ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ
ਜੀ.ਕੇ. ਸਿੰਘ ਅਤੇ ਐਸ.ਐਸ.ਪੀ ਸ਼੍ਰੀ ਜਤਿੰਦਰ ਸਿੰਘ ਔਲਖ। |
ਰੂਪਨਗਰ, 15 ਅਗਸਤ-ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਸੇਵਾ ਸਿੰਘ ਸੇਖਵਾਂ ਨੇ
ਅੱਜ ਇਥੇ ਦੱਸਿਆ ਕਿ ਰਾਜ ਅੰਦਰ ਕਾਲਜਾਂ ਲਈ ਯੂ.ਜੀ.ਸੀ. ਅਧਿਆਪਕ ਯੋਗਤਾ
ਪ੍ਰੀਖਿਆ ਪਾਸ ਉਮੀਦਵਾਰਾਂ ਦੀ ਉਪਲੱਬਧਤਾ ਨਾ ਹੋਣ ਕਾਰਨ ਦਰਪੇਸ਼ ਮੁਸ਼ਕਿਲ ਦੇ
ਮੱਦੇਨਜ਼ਰ ਰਾਜ ਪੱਧਰੀ ਯੋਗਤਾ ਪ੍ਰੀਖਿਆ ਨਿਯਮਤ ਰੂਪ ’ਚ ਕਰਵਾਈ ਜਾਵੇਗੀ। ਅੱਜ
ਇੱਥੇ ਜ਼ਿਲਾ ਪੱਧਰੀ ਅਜ਼ਾਦੀ ਦਿਵਸ ਮੌਕੇ ਸਮਾਗਮ ਵਿੱਚ ਪਹੁੰਚੇ ਸਿੱਖਿਆ ਮੰਤਰੀ
ਨੇ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਿੱਖਿਆ
ਨੀਤੀ ਕਮੇਟੀ ਵਲੋਂ ਉਚੇਰੀ ਸਿੱਖਿਆ ਬਾਰੇ ਅੰਤਰਿਮ ਰਿਪੋਰਟ ਪੇਸ਼ ਕਰ ਦਿੱਤੀ ਗਈ
ਹੈ। ਉਨਾਂ ਦੱਸਿਆ ਕਿ ਇਸ ਕਮੇਟੀ ਦਾ ਗਠਨ ਪਿਛਲੇ 25 ਸਾਲਾਂ ਦੌਰਾਨ ਉਚੇਰੀ
ਸਿੱਖਿਆ ਦੇ ਖੇਤਰ ਦੀਆਂ ਜ਼ਰੂਰਤਾਂ ਤੇ ਤੇਜੀ ਨਾਲ ਬਦਲਣ ਵਾਲੇ ਰੁਝਾਨਾਂ ਦੇ
ਮੱਦੇਨਜ਼ਰ ਇਕ ਸੰਤੁਲਿਤ ਸਿੱਖਿਆ ਨੀਤੀ ਤਿਆਰ ਕਰਨ ਦੇ ਇਰਾਦੇ ਨਾਲ ਕੀਤਾ ਗਿਆ
ਸੀ।
ਉਨਾਂ ਦੱਸਿਆ ਕਿ ਇਸ ਸਿੱਖਿਆ ਨੀਤੀ ਤਹਿਤ ਰਾਜ ਪੱਧਰੀ ਕਾਲਜ ਲੈਕਚਰਾਰ ਯੋਗਤਾ
ਪ੍ਰੀਖਿਆ ਕਰਵਾਉਣ, ਪੰਜਾਬ ਉਚੇਰੀ ਸਿਖਿਆ ਨੇਮਬੰਦੀ ਅਥਾਰਿਟੀ ਦਾ ਗਠਨ,
ਯੂਨੀਵਰਸਿਟੀਆਂ ਨੂੰ ਖੋਜ ਕਾਰਜਾਂ ’ਤੇ ਵਧੇਰੇ ਧਿਆਨ ਦੇ ਸਕਣ ਦੇ ਸਮਰੱਥ ਬਣਾਉਣ
ਹਿੱਤ ਪੰਜਾਬ ਕਾਲਜ ਸਿਖਿਆ ਬੋਰਡ ਦੇ ਗਠਨ ਤੋਂ ਇਲਾਵਾ ਲਿੰਗ ਸੰਵੇਦਨਸ਼ੀਲਤਾ,
ਵਾਤਾਵਰਨ ਸੰਭਾਲ, ਕੁਦਰਤੀ ਆਫਤ ਪ੍ਰਬੰਧਨ ਅਤੇ ਨੈਤਿਕ ਸਿੱਖਿਆ ਜਿਹੇ ਵਿਸ਼ੇ
ਸ਼ੁਰੂ ਕਰਨ ਤੋਂ ਇਲਾਵਾ ਸਿਲੇਬਸ ਨੂੰ ਬਦਲਦੇ ਸਮੇਂ ਅਨੁਸਾਰ ਲਚਕਦਾਰ ਬਣਾਇਆ
ਜਾਵੇਗਾ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਕਮੇਟੀ ਵਲੋਂ ਕਾਲਜਾਂ ਦੇ ਕੁਸ਼ਲ
ਪ੍ਰਬੰਧਨ ਲਈ ਪ੍ਰਬੰਧਕੀ ਕੌਂਸਲ, ਪਾਰਦਰਸ਼ੀ ਭਰਤੀਆਂ ਲਈ ਭਰਤੀ ਬੋਰਡ ਅਤੇ
ਸ਼ਿਕਾਇਤ ਨਿਵਾਰਨ ਟ੍ਰਿਬਿਊਨਲ ਗਠਿਤ ਕਰਨ ਤੋਂ ਇਲਾਵਾ ਕੰਟਰੀਬਿਊਟਰੀ
ਪ੍ਰਾਵੀਡੈਂਟ ਫੰਡ ਅਤੇ ਵਿਦਿਆਰਥੀ ਭਲਾਈ ਫੰਡ ਸ਼ੁਰੂ ਕੀਤੇ ਜਾਣ ਦੀਆਂ ਵੀ
ਸਿਫਾਰਸ਼ਾਂ ਕੀਤੀਆਂ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਰੂਪਨਗਰ
ਵਿਖੇ ਉਸਾਰੀ ਅਧੀਨ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਨਵੀਂ ਇਮਾਰਤ ਦੀ
ਉਸਾਰੀ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ
ਅਆਿਪਕਾਂ ਦੀ ਭਰਤੀ ਲਈ ਲਾਜ਼ਮੀ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਅਧਿਆਪਕ
ਯੋਗਤਾ ਟੈਸਟ (ਟੀ.ਈ.ਟੀ.) ਹਰ ਤਿੰਨ ਮਹੀਨਿਆਂ ਬਾਅਦ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਜ਼ਿਲਾ ਪੱਧਰੀ ਸੁਤੰਤਰਤਾ ਸਮਾਗਮ ਮੌਕੇ ਆਪਣੇ ਸੰਦੇਸ਼ ਵਿੱਚ
ਸਿੱਖਿਆ ਮੰਤਰੀ ਨੇ ਕਿਹਾ ਕਿ ਵੱਖ-ਵੱਖ ਕੌਮਾਂ, ਜਾਤਾਂ, ਭਾਸ਼ਾਵਾਂ ਅਤੇ
ਰੀਤੀ-ਰਿਵਾਜ਼ਾਂ ਦੇ ਸੁਮੇਲ ਵਾਲਾ ਅਤੇ ਦੁਨੀਆਂ ਵਿੱਚ ਆਪਣੀ ਸ਼ਕਤੀ ਤੇ ਉਚਾ ਦਰਜਾ
ਕਾਇਮ ਰੱਖਣ ਵਾਲਾ ਸਾਡਾ ਮਹਾਨ ਭਾਰਤ ਦੇਸ ਅੱਜ ਬੜੇ ਗੌਰਵ ਨਾਲ 65ਵਾਂ ਅਜ਼ਾਦੀ
ਦਿਵਸ ਮਨਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਲਈ ਬਹੁਤ ਖੁਸ਼ੀਆਂ
ਭਰਿਆ ਹੈ, ਕਿਉਂਕਿ ਅੱਜ ਦੇ ਦਿਨ ਮਹਾਨ ਦੇਸ਼ ਭਗਤਾਂ ਦੀਆਂ ਬੇਮਿਸਾਲ ਕੁਰਬਾਨੀਆਂ
ਦਾ ਫਲ ਦੇਸ਼ ਵਾਸੀਆਂ ਨੂੰ ਅਜ਼ਾਦੀ ਦੇ ਰੂਪ ਵਿੱਚ ਮਿਲਿਆ ਸੀ। ਉਨਾਂ ਇਸ ਇਸ
ਇਤਿਹਾਸਕ ਤੇ ਪਾਵਨ ਦਿਹਾੜੇ ’ਤੇ ਹਾਰਦਿਕ ਮੁਬਾਰਕਬਾਦ ਦਿੰਦਿਆਂ ਪੰਜਾਬ ਦੇ
ਸ਼ਾਨਦਾਰ ਭਵਿੱਖ, ਅਮਨ-ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਵੀ ਕੀਤੀ।
ਉਨਾਂ ਸਮੂਹ ਦੇਸ਼ ਭਗਤਾਂ, ਗਦਰੀ ਬਾਬਿਆਂ ਤੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ
ਕਰਦਿਆਂ ਕਿਹਾ ਕਿ ਜ਼ੰਗ-ਏ-ਆਜ਼ਾਦੀ ਵਿੱਚ ਪੰਜਾਬੀਆਂ ਵੱਲੋਂ ਪਾਏ ਅਥਾਹ ਯੋਗਦਾਨ
’ਤੇ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ ਜਿੰਨਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ
ਹੀ ਜਾਸ਼ਟਰਵਾਸੀ ਆਜ਼ਾਦ ਫਿਜ਼ਾ ਦਾ ਨਿੱਘ ਮਾਣ ਰਹੇ ਹਨ। ਜਥੇ: ਸੇਖਵਾਂ ਨੇ ਕਿਹਾ
ਕਿ ਦੇਸ਼ ਆਜ਼ਾਦ ਕਰਾਉਣ ਲਈ ਪੰਜਾਬੀਆਂ ਨੇ ਕੁਰਬਾਨੀਆਂ ਦੇਣ ਵਿੱਚ ਸਭ ਤੋਂ ਮੋਹਰੀ
ਭੂਮਿਕਾ ਨਿਭਾਈ। ਦੇਸ਼ ਦੀ ਕੁੱਲ ਆਬਾਦੀ ਦਾ ਢਾਈ ਫੀਸਦੀ ਹਿੱਸਾ ਹੋਣ ਦੇ ਬਾਵਜੂਦ
ਪੰਜਾਬੀਆਂ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ 80 ਫੀਸਦੀ ਹਿੱਸਾ ਪਾਇਆ। ਆਜ਼ਾਦੀ
ਦੇ ਸੰਘਰਸ਼ ਦੌਰਾਨ ਪੰਜਾਬ ਵਿੱਚ ਚੱਲਿਆ ਸਭ ਤੋਂ ਵੱਡਾ ਅਤੇ ਪਹਿਲਾ ਅੰਦੋਲਨ
ਕੂਕਾ ਲਹਿਰ ਸੀ, ਜਿਨਾਂ ਉਪਰ ਅੰਗਰੇਜ਼ਾਂ ਨੇ ਬਹੁਤ ਕਹਿਰ ਢਾਹਿਆ। ਇਸੇ ਤਰਾਂ
ਗੁਰੂ ਕਾ ਬਾਗ, ਜੈਤੋਂ ਅਤੇ ਨਨਕਾਣਾ ਸਾਹਿਬ ਦੇ ਮੋਰਚਿਆਂ ਦੌਰਾਨ ਪੰਜਾਬੀਆਂ ਨੇ
ਅੰਗਰੇਜ਼ ਸਾਮਰਾਜ ਵਿਰੁੱਧ ਮਹਾਨ ਲੜਾਈਆਂ ਲੜੀਆਂ ਹਨ। ਉਨਾਂ ਪੰਜਾਬ ਵਿੱਚ
ਪਗੜੀ ਸੰਭਾਲ ਜੱਟਾ ਲਹਿਰ ਦੇ ਵਿਲੱਖਣ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਚਾਚਾ ਜੀ, ਸਰਦਾਰ ਅਜੀਤ ਸਿੰਘ ਨੇ ਇਸ ਲਹਿਰ ਨੂੰ
ਸਿਖਰਾਂ ’ਤੇ ਪਹੁੰਚਾਇਆ। ਉਨਾਂ ਜ਼ਲਿਆਂ ਵਾਲੇ ਬਾਗ ਦੇ ਸਾਕੇ ਦਾ ਜ਼ਿਕਰ ਕਰਦਿਆਂ
ਕਿਹਾ ਕਿ ਅੰਗਰੇਜ਼ ਸਰਕਾਰ ਨੇ ਵਿਸਾਖੀ ਵਾਲੇ ਦਿਨ ਜ਼ਲਿਆਂ ਵਾਲੇ ਬਾਗ ਵਿੱਚ
ਨਿਹੱਥੇ ਲੋਕਾਂ ’ਤੇ ਗੋਲੀਆਂ ਦਾ ਮੀਂਹ ਵਰਾ ਕੇ 1300 ਤੋਂ ਵੱਧ ਬੇਗੁਨਾਹ
ਪੰਜਾਬੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਅਨੇਕਾਂ ਪੰਜਾਬੀਆਂ ਨੂੰ ਜ਼ਖ਼ਮੀ
ਕਰ ਦਿੱਤਾ।
|
ਸਿੱਖਿਆ ਮੰਤਰੀ ਪੰਜਾਬ ਸ: ਸੇਵਾ ਸਿੰਘ ਸੇਖਵਾਂ
ਆਜ਼ਾਦੀ ਦਿਵਸ ਮੌਕੇ ਰੂਪਨਗਰ ਵਿਖੇ ਕੌਮੀ ਝੰਡਾ ਲਹਿਰਾਉਂਦੇ ਹੋਏ।
ਨਾਲ ਖੜੇ ਹਨ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ. ਸਿੰਘ ਅਤੇ
ਐਸ.ਐਸ.ਪੀ ਸ਼੍ਰੀ ਜਤਿੰਦਰ ਸਿੰਘ ਔਲਖ। |
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਅਤੇ ਉਦਮੀ ਲੋਕਾਂ ਨੇ ਦੇਸ਼ ਦੀ
ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਮਗਰੋਂ ਦੇਸ਼ ਨੂੰ ਸ਼ਕਤੀਸ਼ਾਲੀ ਬਣਾਉਣ ਲਈ
ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨਾ ਆਪਣੀ ਸਖਤ ਮਿਹਨਤ ਸਦਕਾ ਆਪਣੀ ਸਖਤ ਮਿਹਨਤ
ਦੇਸ਼ ਦੇ ਅੰਨ ਭੰਡਾਰ ਵਿੱਚ ਆਤਮ ਨਿਰਭਰ ਬਣਾਇਆ ਅਤੇ ਹਰਾ, ਚਿੱਟਾ ਅਤੇ ਨੀਲਾ
ਇਨਕਲਾਬ ਲਿਆਕੇ ਦੇਸ਼ ਨੂੰ ਖੇਤੀ ਖੇਤਰ ਵਿੱਚ ਅਗਾਂਹ ਲਿਆਂਦਾ ਹੈ। ਉਨਾਂ ਦੇਸ਼ ਦੀ
ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸੁਤੰਤਰਤਾ ਸੰਗਰਾਮੀਆਂ ਅਤੇ ਦੇਸ਼ ਦੀ
ਏਕਤਾ ਅਖੰਡਤਾ ਨੂੰ ਕਾਇਮ ਰੱਖਣ ਲਈ ਸ਼ਹੀਦੀ ਦਾ ਜਾਮ ਪੀ ਗਏ ਭਾਰਤ ਮਾਤਾ ਦੇ
ਮਹਾਨ ਸਪੂਤਾਂ ਨੂੰ, ਆਪਣੇ ਵਲੋਂ ਅਤੇ ਪੰਜਾਬ ਸਰਕਾਰ ਵਲੋਂ ਸ਼ਰਧਾ ਦੇ ਫੁੱਲ ਭੇਟ
ਕਰਦਿਆਂ ਕਿਹਾ ਕਿ ਸ਼ਹੀਦ-ਏ.-ਆਜ਼ਮ ਸ੍ਰ: ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ੇਰੇ
ਪੰਜਾਬ ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਆਦਿ ਸ਼ਹੀਦਾਂ ਦੇ ਨਾਂ ਰਾਸ਼ਟਰੀ
ਇਤਿਹਾਸ ਵਿੱਚ ਸੁਨਹਿਰੀ ਅਖੱਰਾਂ ਨਾਲ ਲਿਖੇ ਗਏ ਹਨ।
ਸਿੱਖਿਆ ਮੰਤਰੀ ਨੇ ਸੱਦਾ ਦਿੱਤਾ ਕਿ ਅਨੇਕਾਂ ਸ਼ਹੀਦਾਂ ਦੀ ਸ਼ਹਾਦਤ ਦੀ ਬਦੌਲਤ
ਦੇਸ਼ ਲੰਮੇ ਸੰਘਰਸ਼ ਉਪਰੰਤ ਆਜ਼ਾਦ ਹੋਇਆ ਹੈ ਪਰ ਅੱਜ ਸਾਡੇ ਦੇਸ਼ ਨੂੰ ਦਰਪੇਸ਼
ਅੰਦਰੂਨੀ ਅਤੇ ਬਾਹਰੀ ਖਤਰਿਆਂ ਦਾ ਸਾਹਮਣਾ ਕਰਨ ਲਈ ਸਾਨੂੰ ਸਾਰਿਆਂ ਨੂੰ ਆਪਣਾ
ਸਾਰਥਕ ਯੋਗਦਾਨ ਪਾਉਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।
ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜ ਸਰਕਾਰ ਨੇ ਸੇਵਾ ਅਧਿਕਾਰ ਕਾਨੂੰਨ
ਅਮਲ ਵਿੱਚ ਲਿਆਂਦਾ ਹੈ ਜਿਸ ਤਹਿਤ ਆਮ ਜਨਤਾ ਨੂੰ ਹਰ ਤਰਾਂ ਦੀਆਂ ਸੇਵਾਵਾਂ
ਬਿਹਤਰ ਅਤੇ ਸਮਾਂਬੱਧ ਢੰਗ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਦਸਿਆ ਕਿਹਾ
ਕਿ ਇਸ ਕਾਨੂੰਨ ਹੇਠ ਆਮ ਜਨਤਾ ਲਈ ਸਿਵਲ ਤੇ ਪੁੰਲਿਸ ਪ੍ਰਸਾਨਾਲ ਸੰਬੰਧਿਤ 67
ਕਿਸਮ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਮਾਂ-ਸੀਮਾ ਤਹਿ ਕੀਤੀ ਗਈ ਹੈ। ਉਨਾਂ
ਕਿਹਾ ਕਿ ਇਸ ਕਾਨੂੰਨ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।
ਉਨਾਂ ਇਸ ਸਮਾਗਮ ਮੌਕੇ ਸ਼੍ਰੀ ਸੁੱਚਾ ਸਿੰਘ ਮਸਤ ਵਧੀਕ ਡਿਪਟੀ ਕਮਿਸ਼ਨਰ, ਸ੍ਰੀ
ਪਰਮਜੀਤ ਸਿੰਘ ਜ਼ਿਲਾ ਮਾਲ ਅਫਸਰ, ਸ਼੍ਰੀ ਬਲਦੇਵ ਸਿੰਘ ਵਣ ਮੰਡਲ ਅਫਸਰ, ਸ੍ਰੀ
ਜਸਵੰਤ ਸਿੰਘ ਤਹਿਸੀਲਦਾਰ, ਇੰਸਪੈਕਟਰ ਮਨਵੀਰ ਸਿੰਘ, ਥਾਣੇਦਾਰ ਅਤੁਲ ਸੋਨੀ,
ਸਹਾਇਕ ਥਾਣੇਦਾਰ ਹਰਜੀ ਰਾਮ, ਹੌਲਦਾਰ ਹਰਮੇਸ਼ ਸਿੰਘ, ਸ੍ਰੀ ਅਜੈ ਕੁਮਾਰ,
ਪ੍ਰੋਜੈਕਟ ਮੈਨੇਜਰ ਐਨ.ਐਚ.ਏ.ਆਈ, ਸ੍ਰੀ ਸੁਰਜੀਤ ਸਿੰਘ ਪਿੰਡ ਭੂਰੜੇ ਤਹਿਸੀਲ
ਚਮਕੌਰ ਸਾਹਿਬ, ਸ੍ਰ੍ਰੀਮਤੀ ਮੀਨੂ ਸ਼ਰਮਾਂ, ਸੁਖਵਿੰਦਰ ਸਿੰਘ ਅਧਿਆਪਕ, ਸ੍ਰੀ
ਮੱਖਣ ਸਿੰਘ ਪਿੰਡ ਚੌਂਤਾ, ਰੋਟਰੀ ਕਲੱਬ ਵੱਲੋਂ ਐਡਵੋਕੇਟ ਡੀ.ਐਸ.ਦਿਓਲ,
ਅਮੋਲਪ੍ਰੀਤ ਕੌਰ, ਅਸੀਸ ਜੌਹਨ, ਰਮਨਦੀਪ ਕੌਰ, ਹਰਬਿੰਦਰ ਕੁਮਾਰ ਅਤੇ ਗੁਰਚਰਨ
ਸਿੰਘ, ਕੁਨਾਲ ਚਾਵਲਾ, ਧਰਮਵੀਰ ਸਿੰਘ, ਮਾਸਟਰ ਅਭੀਰੂਪ, ਜ਼ਸਵਿੰਦਰ ਸਿੰਘ
ਈ.ਟੀ.ਟੀ. ਟੀਚਰ, ਨਰਿੰਦਰਜੀਤ ਸਿੰਘ, ਨਿਹਾਲ ਕੁਮਾਰ, ਖਿਡਾਰੀ ਰਮਨਦੀਪ ਸਿੰਘ
ਅਤੇ ਜ਼ਿਲਾ ਯੂਥ ਕਲੱਬ ਤਾਲਮੇਲ ਕਮੇਟੀ ਨੂੰ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਵੀ
ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਜ਼ਿਲੇ ਦੇ ਆਜਾਦੀ ਸੰਗਰਾਮੀਆਂ ਨੂੰ
ਉਚੇਚਾ ਸਨਮਾਨਿਤ ਵੀ ਕੀਤਾ ਗਿਆ। ਜ਼ਿਲਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਜਥੇਦਾਰ
ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ
ਕੀਤਾ ਗਿਆ। ਇਸ ਮੌਕੇ ਜਥੇ: ਸੇਖਵਾਂ ਨੇ ਸਕੂਲੀ ਬੱਚਿਆਂ ਵੱਲੋਂ ਪੇਸ਼
ਸੱਭਿਆਚਾਰਕ ਪ੍ਰੋਗਰਾਮਾਂ ਤੋਂ ਖੁਸ਼ ਹੋ ਕੇ 2 ਲੱਖ ਰੁਪਏ ਦਾ ਇਨਾਮ ਦੇਣ ਅਤੇ
ਜ਼ਿਲੇ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਕੱਲ 16 ਅਗਸਤ ਨੂੰ ਛੁੱਟੀ ਦਾ ਐਲਾਨ
ਵੀ ਕੀਤਾ।
ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾ: ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ
ਮੰਤਰੀ ਪੰਜਾਬ, ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ, ਸ਼੍ਰੀ ਜੀ.ਕੇ. ਧੀਰ ਜ਼ਿਲਾ
ਤੇ ਸੈਸ਼ਨਜ ਜੱਜ, ਸ੍ਰੀ ਜਤਿੰਦਰ ਸਿੰਘ ਔਲਖ ਐਸ.ਐਸ.ਪੀ, ਸ਼੍ਰੀ ਮਦਨ ਮੋਹਨ ਮਿੱਤਲ
ਚੇਅਰਮੈਨ ਜ਼ਿਲਾ ਯੋਜ਼ਨਾ ਕਮੇਟੀ, ਸ਼੍ਰੀਮਤੀ ਸਤਵੰਤ ਕੌਰ ਸੰਧੂ ਸਾਬਕਾ ਮੰਤਰੀ,
ਮਾਸਟਰ ਤਾਰਾ ਸਿੰਘ ਲਾਡਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੰਤਰੀ,
ਸ਼੍ਰੀਮਤੀ ਦਲਜੀਤ ਕੌਰ ਕੰਮ ਚੇਅਰਪਰਸਨ ਜ਼ਿਲਾ ਪ੍ਰੀਸ਼ਦ, ਸ਼੍ਰੀ ਅਮਰਜੀਤ ਸਿੰਘ
ਸਤਿਆਲ ਪ੍ਰਧਾਨ ਨਗਰ ਕੌਂਸਲ, ਡਾ: ਆਰ.ਐਸ. ਪਰਮਾਰ ਚੇਅਰਮੈਨ ਨਗਰ ਸੁਧਾਰ
ਟਰੱਸਟ, ਸ਼੍ਰੀ ਸੁੱਚਾ ਸਿੰਘ ਮਸਤ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਸੁਖਵਿੰਦਰਪਾਲ
ਸਿੰਘ ਮਰਾੜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਪੁਨੀਤ ਗੋਇਲ ਐਸ.ਡੀ.ਐਮ,
ਸ਼੍ਰੀ ਐਸ.ਐਸ.ਬੈਂਸ ਪੁਲਿਸ ਕਪਤਾਨ, ਸ਼੍ਰੀਮਤੀ ਹਰਜੀਤ ਕੌਰ ਸਹਾਇਕ ਆਬਕਾਰੀ ਤੇ
ਕਰ ਕਮਿ ਸ਼੍ਰੀਮਤੀ ਰੁਪਿੰਦਰਪਾਲ ਕੌਰ ਜ਼ਿਲਾ ਕੰਟਰੋਲਰ ਖੁਰਾਕ ਅਤੇ ਸਪਲਾਈ, ਸ਼੍ਰੀ
ਗੁਰਿੰਦਰ ਸਿੰਘ ਗੋਗੀ ਮੈਂਬਰ ਐਸ.ਜੀ.ਪੀ.ਸੀ, ਸ਼੍ਰੀ ਅਮਰਜੀਤ ਸਿੰਘ ਚਾਵਲਾ,
ਸ੍ਰੀ ਭੁਪਿੰਦਰ ਸਿੰਘ ਬਜਰੂੜ, ਹਰਪ੍ਰੀਤ ਸਿੰਘ ਬਸੰਤ ਪ੍ਰਧਾਨ ਯੂਥ ਅਕਾਲੀ ਦਲ,
ਸ੍ਰੀ ਮੋਹਨਜੀਤ ਸਿੰਘ ਕਮਾਲਪੁਰ, ਸ਼੍ਰੀ ਪਰਵੇਸ਼ ਗੋਇਲ ਜ਼ਿਲਾ ਪ੍ਰਧਾਨ ਬੀਜੇਪੀ,
ਸ਼੍ਰੀ ਮੁਕੇਸ਼ ਗੁਪਤਾ, ਸ਼੍ਰੀ ਵਿਨੇ ਅੱਗਰਵਾਲ, ਸ੍ਰੀ ਪਰਮਜੀਤ ਸਿੰਘ ਮਾਕੜ,
ਜਥੇਦਾਰ ਪ੍ਰੀਤਮ ਸਿੰਘ ਸਲੋਮਾਜਰਾ, ਸ਼੍ਰੀ ਮਨਿੰਦਰਪਾਲ ਸਿੰਘ ਸਾਹਨੀ, ਸ਼੍ਰੀ
ਪਸਿੰਘ, ਸ਼੍ਰੀ ਇੰਦਰਪਾਲ ਸਿੰਘ ਚੱਢਾ,ਸ਼੍ਰੀਮਤੀ ਪਲਵਿੰਦਰ ਕੌਰ ਰਾਣੀ, ਸ਼੍ਰੀ
ਸ਼੍ਰੀਮਤੀ ਰਚਨਾ ਲਾਂਬਾ, ਸ਼੍ਰੀਮਤੀ ਹਰਜੀਤ ਕੌਰ, ਸ਼੍ਰੀ ਗੁਰਮੁੱਖ ਸਿੰਘ ਸੈਣੀ,
ਸ਼੍ਰੀਮਤੀ ਅਰੀਨਾ ਸ਼ਰਮਾਂ ਅਤੇ ਸ਼੍ਰੀ ਬਾਵਾ ਸਿੰਘ (ਸਾਰੇ ਨਗਰ ਕੌਂਸਲਰ) ਵੀ ਹਾਜ਼ਰ
ਸਨ।
|