ਕਾਦੀਆਂ 27 ਮਾਰਚ (ਤਾਰੀ): ਸਿਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ
ਹੈ ਕਿ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਸਰਕਾਰ ਤੇ ਲਗਾਏ
ਜਾ ਰਹੇ ਆਰੋਪ ਕਿ ਉਨਾਂ ਵਲੋਂ ਕੀਤੀ ਜਾ ਰਹੀ ਰੈਲੀ ਦੀ ਥਾਂ ਤੇ ਪੰਜਾਬ ਸਰਕਾਰ
ਅਤੇ ਇੰਟੈਲੀਜੈਂਸ ਵਿੰਗ ਵਲੋਂ ਕਿਸਾਨਾਂ ਦੀ ਮਦਦ ਨਾਲ ਪਾਣੀ ਲਗਾ ਦਿਤਾ ਗਿਆ ਹੈ
ਬਿਲੁਕਲ ਬੇਬੁਨਿਆਦ ਅਤੇ ਝੂਠਾ ਆਰੋਪ ਹੈ। ਉਨਾਂ ਕਿਹਾ ਕਿ ਉਹ ਜ਼ਮੀਨ ਕਿਸਾਨਾਂ
ਦੀ ਹੈ ਅਤੇ ਕਿਸਾਨਾਂ ਨੂੰ ਆਪਣੀ ਜ਼ਮੀਨ ਵਾਹਣ ਦਾ ਪੂਰਾ ਹੱਕ ਹੈ। ਜੇ ਕਿਸਾਨਾਂ
ਨੇ ਆਪਣੀ ਜ਼ਮੀਨਾਂ ਤੇ ਪਾਣੀ ਲਾਇਆ ਹੈ ਤਾਂ ਇਸ ਵਿਚ ਪੰਜਾਬ ਸਰਕਾਰ ਦੀ ਕੀ
ਕਸੂਰ?
ਜਥੇਦਾਰ ਸੇਵਾ ਸਿੰਘ ਸੇਖਵਾਂ ਅੱਜ ਕਾਦੀਆਂ ਦੇ ਨੇੜੇ ਕੋਟਲਾ ਮੂਸਾ ਵਿਖੇ ਐਨ
ਆਰ ਆਈ ਗੋਲਡਨ ਸਕੂਲ ਵਿਚ ਇਨਾਮ ਵੰਡ ਸਮਾਰੋਹ ਵਿਚ ਹਿਸਾ ਲੈਣ ਲਈ ਇਥੇ ਪਹੁੰਚੇ
ਸਨ। ਇਸ ਮੋਕੇ ਉਨਾਂ ਕਿਹਾ ਨਕਲ ਨੇ ਪੰਜਾਬ ਦੀ ਇਕ ਪੀੜੀ ਨੂੰ ਤਬਾਹ ਕਰਕੇ ਰੱਖ
ਦਿਤਾ ਹੈ। ਅਸੀਂ ਇਸ ਕੋਹੜ ਨੂੰ ਜੜੋਂ ਖ਼ਤਮ ਕਰਨ ਲਈ ਠੋਸ ਕਦਮ ਚੁਕੇ ਹਨ। ਉਨਾਂ
ਦੱਸਿਆ ਕਿ ਮੇਰੇ ਦੋ ਅਧਿਕਾਰੀ ਜੋ ਸਕੂਲਾਂ ਵਿਚ ਬਤੋਰ ਸੁਪਰੀਡੈਂਟ ਡਿਉਟੀ ਦੇ
ਰਹੇ ਸਨ ਉਨਾਂ ਨੇ ਪੰਜਾਬ ਸਰਕਾਰ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਨਕਲ ਨਹੀਂ
ਹੋਣ ਦਿਤੀ। ਜਿਸਦੇ ਕਾਰਨ ਉਨਾਂ ਨੂੰ ਧਮਕੀਆਂ ਮਿਲੀਆਂ ਅਤੇ ਮਾਰਕੁਟ ਵੀ ਕੀਤੀ
ਗਈ। ਜਿਸਦਾ ਉਨਾਂ ਨੋਟਿਸ ਲੈਂਦੇ ਹੋਏ ਜਿਥੇ ਇਨਾਂ ਅਧਿਕਾਰਿਆਂ ਨਾਲ ਖ਼ੁਦ
ਮੁਲਾਕਾਤ ਕਰਕੇ ਉਨਾਂ ਦੀ ਹੋਂਸਲਾਅਫ਼ਜ਼ਾਈ ਕੀਤੀ ਉਥੇ ਦੂਜੇ ਪਾਸੇ ਉਨਾਂ ਨੇ ਇਨਾਂ
ਦੋਂਵਾਂ ਅਧਿਕਾਰਿਆਂ ਦੀ ਇਕ ਤਰੱਕੀ ਵੀ ਕੀਤੀ। ਜਦ ਉਨਾਂ ਕੋਲੋਂ ਬਟਾਲਾ ਨੂੰ
ਜ਼ਿਲਾ ਬਣਾਏ ਜਾਣ ਸੰਬੰਧੀ ਕੀਤੇ ਜਾ ਰਹੇ ਸੰਘਰਸ਼ ਸੰਬੰਧੀ ਪੁਛਿਆ ਤਾਂ ਉਨਾਂ
ਕਿਹਾ ਕਿ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ।
ਖ਼ਾਲਸਾ
ਕਾਲੇਜ ਨੂੰ ਯੂਨਿਵਰਸਿਟੀ ਬਣਾਏ ਜਾਣ ਸੰਬੰਧੀ ਉਨਾਂ ਕਿਹਾ ਕਿ ਸਾਨੂੰ ਉਥੇ
ਯੂਨਿਵਰਸਿਟੀ ਬਣਾਏ ਜਾਣ ਤੇ ਕੋਈ ਇਤਰਾਜ਼ ਨਹੀਂ ਹੈ। ਉਨਾਂ ਕਿਹਾ ਕਿ ਕਾਲੇਜ
ਮੈਨੇਜਮੈਂਟ ਨੂੰ ਇਸ ਕਾਲੇਜ ਨੂੰ ਯੂਨਿਵਰਸਿਟੀ ਬਣਾਏ ਜਾਣ ਸੰਬੰਧੀ ਕੁਝ ਖ਼ਦਸ਼ੇ
ਹਨ। ਉਹ ਦੂਰ ਕਰਕੇ ਇਹ ਯੂਨਿਵਰਸਿਟੀ ਬਣਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਇਹ
ਸਿੱਖ ਇਤਿਹਾਸ ਦੀ ਦਰੋਹਰ ਹੈ। ਜੇ ਇਸਨੂੰ ਯੂਨਿਵਰਸਿਟੀ ਬਣਾਇਆ ਜਾਂਦਾ ਹੈ ਤਾਂ
ਇਸਦੀ ਬਿਲਡਿੰਗ ਅਤੇ ਹਰ ਚੀਜ਼ ਉਸੇ ਤਰਾਂ ਕਾਇਮ ਰਹਿਣੀ ਚਾਹੀਦੀ ਹੈ ਜੋਕਿ
ਮੋਜੂਦਾ ਸਮੇਂ ਇਸਦੀ ਸਥਿਤੀ ਹੈ। ਉਨਾਂ ਇਕ ਸਵਾਲ ਦਾ ਜਵਾਬ ਦਿੰਦੀਆਂ ਦੱਸਿਆ ਕਿ
ਉਹ ਬੇਰੋਜ਼ਗਾਰ ਟੀਚਰਾਂ ਦੀ ਮੰਗ ਮੰਨਣ ਨੂੰ ਤਿਆਰ ਹਨ ਪਰੰਤੁ ਟੀਚਰ ਯੁਨਿਅਨਾਂ
ਹੀ 50 ਤੋਂ ਵੱਧ ਹਨ। ਹੁਣ ਉਹ ਕਿਸ ਦੀ ਗੱਲ ਸੁਣਨ ਅਤੇ ਕਿਸ ਦੀ ਗੱਲ ਨਾ ਸੁਣਨ।
ਉਨਾਂ ਕਿਹਾ ਕਿ ਜੇ ਇਹ ਇਕੱਠੇ ਹੋਕੇ ਆਪਣੀ ਗੱਲ ਬਿਆਨ ਕਰਦੇ ਹਨ ਤਾਂ ਜੋ ਵੀ ਹੋ
ਸਕੇਗਾ ਉਹ ਇਨਾਂ ਲਈ ਕਰਣਗੇ। ਇਸ ਮੌਕੇ ਉਨਾਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ
ਨੂੰ ਇਨਾਮ ਵੰਡਦੇ ਹੋਏ ਸਕੂਲ ਦੇ ਚੇਅਰਮੈਨ ਲਕਸ਼ਮਣ ਸਿੰਘ ਦੀ ਭਰਪੂਰ ਤਾਰੀਫ਼
ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਬੱਚਿਆਂ ਦਾ ਭਵਿਖ ਸੁਧਾਰਣ ਵਿਚ ਮਹਤਵਪੂਰਨ
ਯੋਗਦਾਨ ਪਾ ਰਹੇ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾ ਰੰਗ
ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕੀਤਾ। ਸਕੂਲ
ਮੈਨੇਜਮੈਂਟ ਵਲੋਂ ਸਿਖਿਆ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਤੇ
ਡਾ. ਗ਼ਰੀਬ ਸਿੰਘ, ਹਕੀਸ ਸਵਰਨ ਸਿੰਘ ਭਾਟੀਆ, ਸੰਜਣ ਸਿੰਘ ਧੰਦਲ, ਪ੍ਰਿੰਸੀਪਲ
ਰਮਿੰਦਰ ਕੋਰ ਬਾਵਾ, ਕਿਸੋਲਾਲ ਜੁਲਕਾ,ਨਰਿੰਦਰ ਸਿੰਘ ਸਿਧੂ, ਸੁਰਿੰਦਰ ਸਿੰਘ
ਚੀਮਾ ਸਰਪੰਚ,ਹਰਜੀਤ ਸਿੰਘ ਕੋਹਾੜ, ਕਰਮ ਸਿੰਘ, ਸੁਰਜੀਤ ਸਿੰਘ ਸੈਣੀ ਬੀਪੀਉ
ਆਫ਼ਿਸਰ, ਬਾਵਾ ਸਿੰਘ, ਸੁਚਾ ਸਿੰਘ, ਅੰਗਰੇਜ਼ ਸਿੰਘ, ਰੰਧੀਰ ਸਿੰਘ, ਕਮਲ ਜਯੋਤੀ
ਭਾਜਪਾ ਪ੍ਰਧਾਨ ਕਾਦੀਆਂ ਅਤੇ ਚਰਨ ਦਾਸ ਭਾਟੀਆ ਡਾਈਰੈਕਟਰ ਸਹਿਤ ਅਨੇਕ ਉਘੀ
ਹਸਤਿਆਂ ਮੋਜੂਦ ਸਨ।
|