ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi.com

ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ
ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
:: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ, 19 ਮਾਰਚ-ਰਾਜਾਂ ਨੂੰ ਵੱਧ ਅਧਿਕਾਰ ਅਤੇ ਵਿੱਤੀ ਸ਼ਕਤੀਆਂ ਦੇਣ ਅਤੇ ਸੰਘਾਤਮਕ ਢਾਂਚੇ ਤੋਂ ਬਗੈਰ ਕੋਈ ਵੀ ਰਾਜ ਮੁਕੰਮਲ ਤਰੱਕੀ ਨਹੀਂ ਕਰ ਸਕਦਾ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਹੋਲਾ-ਮਹੱਲਾ ਦੇ ਇਤਿਹਾਸਕ ਦਿਹਾੜੇ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਉਨਾਂ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਾਂਨਫਰੰਸ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ’ਤੇ ਜਦੋਂ ਵੀ ਭੀੜ ਪਈ ਪੰਜਾਬੀਆਂ ਨੇ ਵੱਧ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਅਜਾਦੀ ਦੀ ਲੜਾਈ ਦੌਰਾਨ 80 ਫੀਸਦੀ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਹਨ, ਉਸ ਉਪਰੰਤ ਜਦੋਂ ਕੇਂਦਰ ਦੀ ਸਰਕਾਰ ਨੇ ਐਮਰਜੰਸੀ ਲਗਾਈ ਤਾਂ ਵੀ ਪੰਜਾਬੀਆਂ ਨੇ ਇਸ ਨੂੰ ਹਟਾਉਣ ਲਈ ਆਪਣਾ ਯੋਗਦਾਨ ਪਾਇਆ। ਉਨਾਂ ਕਿਹਾ ਕਿ ਜਦੋਂ ਜਦੋਂ ਵੀ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆਈ ਤਾਂ ਇੰਨਾਂ ਨੇ ਜੁਲਮ, ਜਬਰ ਤੇ ਬੇਇਨਸਾਫੀ ਹੀ ਕੀਤੀ। ਉਨਾਂ ਕਿਹਾ ਕਿ ਧਾਰਮਿਕ ਪੱਖੋਂ ਵੀ ਪੰਜਾਬੀ ਨਾਲ ਧੱਕਾ ਕਰਦੇ ਹੋਏ 84 ਦੌਰਾਨ ਸ਼੍ਰੀ ਹਰਿਮੰਦਿਰ ਸਾਹਿਬ ਤੇ ਫੌਜੀ ਹਮਲਾ ਕਰਵਾਇਆ ਗਿਆ ਅਤੇ ਹੁਣ ਸ਼ੋਮਣੀ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਆਰਥਿਕ ਮੁੱਦੇ ’ਤੇ ਵੀ ਪੰਜਾਬ ਨੂੰ ਸੱਟ ਮਾਰੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਪ੍ਰਧਾਨ ਰਾਜ ਹੈ। ਇਹ ਰਾਜ ਕੇਂਦਰ ਦੇ ਪੂਲ ਵਿੱਚ ਸੱਭ ਤੋਂ ਵੱਧ ਅਨਾਜ ਦਾ ਯੋਗਦਾਨ ਪਾਉਂਦਾ ਹੈ ਪਰ ਇਸ ਦੇ ਭਾਅ ਕੇਂਦਰ ਸਰਕਾਰ ਵੱਲੋਂ ਮਿੱਥੇ ਜਾਂਦੇ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਸਨਅਤ ਲਈ ਕੋਈ ਰਿਆਇਤ ਨਹੀਂ ਦਿੱਤੀ ਜਾਂਦੀ ਜਦੋਂ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਵਾਧੂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੇ ਸੂਬੇ ਦੀ ਤਰੱਕੀ ਲਈ ਤਜਵੀਜ਼ ਬਣਾਈ ਹੈ ਜਿਸ ਤਹਿਤ ਸਿਹਤ ਸੁਵਿਧਾਵਾਂ ਲਈ 340 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ, ਪਿੰਡਾਂ ਵਿੱਚ ਆਦਰਸ਼/ਮਾੱਡਲ ਸਕੂਲ ਖੋਲੇ ਜਾ ਰਹੇ ਹਨ, 85 ਹਜਾਰ ਨੋਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ ਜਦਕਿ 17500 ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਯੂ.ਪੀ.ਏ. ਦੀ ਕੇਂਦਰੀ ਕਾਂਗਰਸ ਸਰਕਾਰ ਨੇ ਸਪੈਕਅਰਮ ਘੋਟਾਲੇ, ਰਾਸ਼ਟਰ ਮੰਡਲ ਖੇਡਾਂ ਦੇ ਘੋਟਾਲੇ ਅਤੇ ਆਦਰਸ਼ ਮਕਾਨ ਸੋਸਾਇਟੀ ਘੋਟਾਲੇ ਸਮੇਤ ਸੰਸਦ ਮੈਂਬਰਾਂ ਦੀ ਖਰੀਦੋ-ਫਰੋਖਤ ਵਰਗੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਰਿਸ਼ਵਤਖੋਰੀ ਹੱਦ ਬੰਨੇਂ ਮੁਕਾ ਦਿੱਤੇ ਹਨ ਅਤੇ ਵਿਕੀਲਿਕਸ ਵੈਬਸਾਈਟ ਨੇ ਪੂਰੀ ਦੁਨੀਆਂ ਵਿੱਚ ਇਸ ਦਾ ਖੁਲਾਸਾ ਵੀ ਕੀਤਾ ਹੈ। ਉਨਾਂ ਵਿਦੇਸ਼ੀ ਬੈਂਕਾਂ ਵਿੱਚ ਭਾਰਤੀਆਂ ਦੇ ਜਮਾਂ ਪਏ ਕਾਲੇ ਧੰਨ ਨੂੰ ਭਾਰਤ ਵਿੱਚ ਵਾਪਿਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਚਾਰਾਜੋਈ ਕਰਨ ਲਈ ਆਖਿਆ।ਮੁੱਖ ਮੰਤਰੀ ਨੇ ਪੱਗੜੀ ਦੇ ਮੁਦੇ ਤੇ ਗੱਲ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਸਰਕਾਰ ਦਾ ਮੁੱਖੀ ਅਤੇ ਸਿੱਖ ਹੋਣ ਨਾਤੇ ਇਹ ਮੁੱਦਾ ਵਿਦੇਸ਼ੀ ਸਰਕਾਰਾਂ ਨਾਲ ਉਠਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਯੂ.ਪੀ.ਏ. ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆਂ ਗਾਂਧੀ ਆਪਣੇ ਪਿੱਤਰੀ ਮੁਲਕ ਇਟਲੀ ਵਿੱਚ ਸਿੱਖਾਂ ਦੀ ਦਸਤਾਰ ਲਹਾਉਣ ਦੇ ਮਾਮਲਿਆਂ ਵਿੱਚ ਦਖਲ ਦੇ ਕੇ ਸਿੱਖ ਮੁਸਾਰਫਰਾਂ ਨਾਲ ਹੋ ਰਹੀ ਬਦਸਲੂਕੀ ਨੂੰ ਰੁਕਵਾਵੇ।

ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਵਿੱਚ ਧਾਰਮਿਕ ਤੇ ਇਤਿਹਾਸਕ ਵਿਰਾਸਤੀ ਯਾਦਗਾਰਾਂ ਨੂੰ ਸੰਭਾਲਣ ਅਤੇ ਨਵੀਆਂ ਯਾਦਗਾਰਾਂ ਉਸਾਰਣ ਲਈ ਫੰਡ ਮੁਹੱਈਆ ਕਰਵਾਏ ਹਨ ਅਤੇ ਹਰ ਧਰਮ ਦੇ ਗੁਰੂਆਂ ਅਤੇ ਭਗਤਾਂ ਦੀ ਯਾਦ ਨੂੰ ਸਮਰਪਿਤ ਭਵਨ ਵੱਖ-ਵੱਖ ਇਤਿਹਾਸਕ ਸ਼ਹਿਰਾਂ ਵਿੱਚ ਉਸਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਇਤਿਹਾਸਕ ਸ਼ਹਿਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਧਾਰਮਿਕ ਅਤੇ ਅਸਥਾਨ ਨੈਣਾ ਦੇਵੀ ਲਈ 20 ਕਰੋੜ ਰੁਪਏ ਦੀ ਲਾਗਤ ਨਾਲ ਰੋਪਵੇਅ ਪ੍ਰੋਜੈਕਟ ਸਥਾਪਿਤ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਸ: ਬਾਦਲ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਦਸ਼ਮੇਸ਼ ਅਕਾਡਮੀ ਅਤੇ ਮਾਰਸ਼ਲ ਆਰਟ ਅਕਾਡਮੀ ਦਾ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰੇ ਕਰਕੇ ਉਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਪਰੰਤ ਉਨਾਂ ਸਕੂਲ ਦੇ ਡਾਇਰੈਕਟਰ ਜਨਰਲ, ਪ੍ਰਿੰਸੀਪਲ ਅਤੇ ਜ਼ਿਲਾ ਤੇ ਰਾਜ ਪੱਧਰੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਅਕਾਡਮੀ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਜੁਲਾਈ-11 ਤੱਕ ਹਰ ਹਾਲਤ ਵਿੱਚ ਮੁਕੰਮਲ ਕਰਨ ਦੇ ਆਦੇਸ਼ ਵੀ ਦਿੱਤੇ। ਉਨਾਂ ਕਿਹਾ ਕਿ ਇਸ ਅਕਾਡਮੀ ਨੂੰ ਦੇਸ਼ ਦੀ ਨਮੂਨੇ ਦੀ ਅਕਾਡਮੀ ਵੱਜੋਂ ਵਿਕਸਿਤ ਕੀਤਾ ਜਾਵੇਗਾ।

ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰੀ ਸਰਕਾਰ ਰਾਜ ਸਰਕਾਰਾਂ ਨੂੰ ਬਹੁਤ ਘੱਟ ਸਾਧਨ ਮੁਹੱਈਆ ਕਰਾਉਂਦੀਆਂ ਹਨ ਜਿਸ ਨਾਲ ਕਿ ਰਾਜਾਂ ਵਿੱਚ ਗਰੀਬੀ ਅਤੇ ਆਰਥਿਕ ਪੱਛੜਾਪਣ ਪੈਦਾ ਹੁੰਦਾ ਹੈ। ਉਨਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ।ਉਨਾਂ ਕਿਹਾ ਕਿ ਕਾਂਗਰਸੀ ਨੇਤਾਵਾਂ ਵੱਲੋਂ ਪੰਜਾਬ ਸਿਰ ਚੜੇ ਕਰਜੇ ਬਾਰੇ ਬਿੰਨਾਂ ਵਜਾ ਰੌਲਾ ਪਾਇਆ ਜਾ ਰਿਹਾ ਹੈ ਜਦਕਿ ਹੋਰਨਾ ਰਾਜਾਂ ਸਿਰ ਪੰਜਾਬ ਤੋਂ ਵੀ ਕਿਤੇ ਵੱਧ ਕਰਜੇ ਚੜੇ ਹੋਏ ਹਨ ਅਤੇ ਪੰਜਾਬ ਕਰਜਿਆਂ ਵਿੱਚ ਮੁਲਕ ਵਿੱਚ ਨੌਵੇਂ ਨੰਬਰ ਤੇ ਆਉਂਦਾ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਮੁਕਾਬਲੇ ਯੂ.ਪੀ. ਸਰਕਾਰ ਨੇ 2 ਲੱਖ 50 ਹਜਾਰ ਕਰੋੜ, ਰਾਜਸਥਾਨ ਨੇ 1 ਲੱਖ 75 ਹਜਾਰ ਕਰੋੜ ਅਤੇ ਮਹਾਰਾਸ਼ਟਰਾ ਸਰਕਾਰ ਨੇ 2 ਲੱਖ ਕਰੋੜ ਦਾ ਕਰਜਾ ਦੇਣਾ ਹੈ ਜਦਕਿ ਪੰਜਾਬ ਨੇ ਸਿਰਫ 70 ਹਜਾਰ ਕਰੋੜ ਦਾ ਕਰਜਾ ਦੇਣਾ ਹੈ ਜ਼ੋ ਕਿ ਦੂਜਿਆ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਰਾਂ ਕਿਹਾ ਕਿ ਮੌਜੂਦਾ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਚਾਰ ਸਾਲ ਦੇ ਰਾਜ ਦੌਰਾਨ 70890 ਹਜਾਰ ਕਰੋੜ ਦੀ ਆਮਦਨ ਦੇ ਸਾਧਨ ਪੈਦਾ ਕੀਤੇ ਹਨ ਜਦਕਿ ਪਿਛਲੀ ਕਾਂਗਰਸ ਸਰਕਾਰ ਨੇ ਕੇਵਲ 36806 ਹਜਾਰ ਕਰੋੜ ਹੀ ਆਮਦਨ ਪੈਦਾ ਕੀਤੀ ਸੀ। ਉਨਾਂ ਇਸ ਮੌਕੇ ਪੰਜਾਬ ਦੀ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਵੱਲੋਂ ਪੇਸ਼ ਕੀਤੇ ਬਜਟ ਨੂੰ ਪਿਛਲੇ 65 ਸਾਲਾਂ ਦੌਰਾਨ ਪੇਸ਼ ਕੀਤੇ ਜਾਣ ਵਾਲੇ ਬਜਆ ਵਿੱਚੋਂ ਬਹੁਤ ਵਧੀਆ ਬਜਟ ਦੱਸਦਿਆਂ ਕਿਹਾ ਕਿ ਅਜਿਹਾ ਬਜਟ ਨਾ ਕਦੇ ਪੇਸ਼ ਕੀਤਾ ਗਿਆ ਹੈ ਨਾਂ ਹੀ ਕੀਤਾ ਜਾ ਸਕਦਾ ਹੈ। ਉਨ੍ਰਾਂ ਕਿਹਾ ਪਿਛਲੀ ਕਾਂਗਰਸ ਸਰਕਾਰ ਨੇ ਆਪਣੇ 5 ਸਾਲ ਦੇ ਰਾਜ ਦੌਰਾਨ ਨਹਿਰੀ ਪਾਣੀਆਂ ਲਈ 970 ਕਰੋੜ ਰੁਪਏ ਖਰਚੇ ਜਦਕਿ ਮੌਜੂਦਾ ਸਰਕਾਰ ਨੇ 382 ਕਰੋੜ। ਸੜਕਾਂ ਤੇ 1053 ਕਰੋੜ ਜਦਕਿ ਮੌਜੂਦਾ ਸਰਕਾਰ ਨੇ 2561 ਕਰੋੜ, ਇਸੇ ਤਰਾਂ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਪਿਛਲੀ ਸਰਕਾਰ ਵੱਲੋਂ 540 ਕਰੋੜ ਅਤੇ 163 ਕਰੋੜ ਜਦਕਿ ਮੌਜੂਦਾ ਸਰਕਾਰ ਵੱਲੋਂ 2576 ਕਰੋੜ ਅਤੇ 414 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨਾਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਦੌਰਾਨ 10 ਤੋਂ 15 ਘੰਟੇ ਦੇ ਬਿਜਲੀ ਦੇ ਕੱਟ ਲੱਗਦੇ ਹਨ। ਇਸ ਨੂੰ ਵੇਖਦਿਆਂ ਹੋਇਆਂ ਮੌਜੂਦਾ ਸਰਕਾਰ ਨੇ 5 ਥਰਮਲ ਪਲਾਂਟ ਮਨਜੂਰ ਕੀਤੇ ਹਨ ਜਿੰਨਾਂ ਦੇ ਲੱਗ ਜਾਣ ਨਾਲ ਜਿਸ ਤਰਾਂ ਪੰਜਾਬ ਸੁਬਾ ਦੂਜਿਆ ਸੂਬਿਆਂ ਨੂੰ ਕਣਕ ਅਤੇ ਝੋਨਾ ਵੇਚਦਾ ਹੈ ਹੁਣ ਬਿਜਲੀ ਵੀ ਵੇਚਣ ਲੱਗ ਜਾਵੇਗਾ।

ਉਨਾਂ ਕੇਂਦਰ ਦੀ ਸਰਕਾਰ ’ਤੇ ਵਿਤਕਰੇ ਦਾ ਦੋਸ਼ ਲਾਉਕਿਹਾ ਕਿ ਜਿੰਨਾਂ ਟੈਕਸ ਪੰਜਾਬ ਦੇ ਲੋਕਾਂ ਵੱਲੋਂ ਜਮਾਂ ਕਰਵਾਇਆ ਜਾਂਦਾ ਹੈ ਉਸਦਾ 50 ਫੀਸਦੀ ਹਿੱਸਾ ਵੀ ਰਾਜਾਂ ਨੂੰ ਵਾਪਸ ਨਹੀਂ ਕਰਦੀ। ਉਨਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਦੌਰਾਨ ਕੇਂਦਰ ਵੱਲੋਂ ਉਤੱਰ ਪ੍ਰਦੇਸ਼ ਨੂੰ 40 ਹਜਾਰ ਕਰੋੜ ਰੁਪਿਆ, ਬਿਹਾਰ ਨੂੰ 23 ਹਜਾਰ ਕਰੋੜ, ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਨੂੰ 15-15 ਹਜਾਰ ਕਰੋੜ ਦੇ ਮੁਕਾਬਲੇ ਪੰਜਾਬ ਨੂੰ ਕੇਵਲ 2400 ਕਰੋੜ ਰੁਪਏ ਹੀ ਮੁਹੱਈਆ ਕਰਵਾਏ ਗਏ। ਉਨਾਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਧਿਆਨ ਦੇ ਰਹੀ ਹੈ ਜਿਸ ਤਹਿਤ ਬਜਟ ਵਿੱਚ ਡੇਢ ਸੌ ਕਰੋੜ ਰੁਪਿਆ ਸਟੇਡੀਅਮ ਬਣਾਉਣ ਲਈ ਰੱਖਿਆ ਗਿਆ ਹੈ।ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਜਿੰਨਾਂ ਵਿਕਾਸ ਹੋਇਆ ਹੈ ਇੰਨਾਂ ਕਾਂਗਰਸ ਦੇ ਪਿਛਲੇ ਕਾਰਜਕਾਲ ਦੌਰਾਨ ਅੱਧਾ ਵੀ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੰਚਾਈ, ਬਿਜਲੀ, ਸਿੱਖਿਆ, ਸ਼ਹਿਰੀ ਹਵਾਬਾਜੀ, ਸੜਕਾਂ, ਪੀਣ ਦਾ ਪਾਣੀ, ਸੀਵਰੇਜ਼ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਰੋੜਾ ਰੁਪਏ ਖਰਚੇ ਹਨ।

ਹੋਰਨਾ ਤੋਂ ਇਲਾਵਾ ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਰਾਜ ਸਭਾ ਸ਼੍ਰੀ ਸੁਖਦੇਵ ਸਿੰਘ ਢੀਂਡਸਾ, ਸੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸਲਾਹਕਾਰ ਮੁੱਖ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ, ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ,ਡੀ.ਆਈ.ਜੀ. ਐਫ.ਐਮ. ਫਾਰੂਕੀ, ਡਿਪਟੀ ਕਮਿਸ਼ਨਰ ਸ਼੍ਰੀ ਅਰੁਨਜੀਤ ਸਿੰਘ ਮਿਗਲਾਨੀ, ਐਸ.ਐਸ.ਪੀ. ਸ਼੍ਰੀ ਜਤਿੰਦਰ ਸਿੰਘ ਔਲਖ, ਏ.ਡੀ.ਸੀ. ਸ਼੍ਰੀ ਸੁੱਚਾ ਮਸਤ ਐਡੀਸ਼ਨ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਸੁਖਮਿੰਦਰ ਪਾਲ ਸਿੰਘ ਮਰਾੜ, ਸ਼੍ਰੋਮਣੀ ਅਕਾਲੀ ਦੇ ਜਨਰਲ ਸਕੱਤਰ ਸ਼੍ਰੀ ਪ੍ਰੇਮ ਸਿੰਘ ਚੰਦੂਮਾਜਰਾ, ਐਮ.ਐਲ.ਏ. ਅਨੰਦਪੁਰ ਸਾਹਿਬ ਦੇ ਵਿਧਾਇਕ ਸੰਤ ਬਾਬਾ ਅਜੀਤ ਸਿੰਘ, ਵਿਧਾਇਕ ਮੋਰਿੰਡਾ ਸ਼੍ਰੀ ਉਜਾਗਰ ਸਿੰਘ ਬਡਾਲੀ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਮਦਨ ਮੋਹਨ ਮਿੱਤਲ, ਸ਼੍ਰੋਮਣੀ ਅਕਾਲੀ ਦਲ ਰੂਪਨਗਰ ਦੇ ਜਿਲਾ ਪ੍ਰਧਾਨ ਮਾਸਟਰ ਤਾਰਾ ਸਿੰਘ ਲਾਡਲ, ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਪ੍ਰਧਾਨ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੀਮਤੀ ਸਤਵੰਤ ਕੌਰ ਸੰਧੂ ਅਤੇ ਸ਼੍ਰੀ ਮਹੇਸ਼ ਇੰਦਰ ਸਿੰਘ ਗਰੇਵਾਲ (ਦੋਵੇਂ ਸਾਬਕਾ ਮੰਤਰੀ), ਨਗਰ ਕੌਂਸਲ ਪ੍ਰਧਾਨ ਸ਼੍ਰੀ ਅਮਰਜੀਤ ਸਿੰਘ ਸਤਿਆਲ, ਸ਼੍ਰੀ ਗੁਰਿੰਦਰ ਸਿੰਘ ਗੋਗੀ ਅਤੇ ਸ਼੍ਰੀ ਕਸ਼ਮੀਰ ਸਿੰਘ ਬਰਿਆਰ (ਦੋਵੇਂ ਮੈਂਬਰ ਐਸ.ਜੀ.ਪੀ.ਸੀ), ਯੂਥ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਸ਼੍ਰੀ ਪਰਮਿੰਦਰ ਪਾਲ ਸਿੰਘ ਬਿੰਟਾ, ਯੂਥ ਅਕਾਲੀ ਦਲ (ਦਿਹਾਤੀ) ਦੇ ਪ੍ਰਧਾਨ ਸ਼੍ਰੀ ਹਰਪ੍ਰੀਤ ਸਿੰਘ ਬਸੰਤ, ਅਕਾਲੀ ਨੇਤਾ ਸ਼੍ਰੀ ਹਰਪਾਲ ਸਿੰਘ ਦਤਾਰਪੁਰ, ਸ਼੍ਰੀ ਅਮਰਜੀਤ ਸਿੰਘ ਚਾਵਲਾ, ਸ਼੍ਰੀ ਪ੍ਰੀਤਮ ਸਿੰਘ ਸੱਲੋਮਾਜਰਾ, ਸ਼੍ਰੀ ਅਮਰੀਕ ਸਿੰਘ ਮੋਹਾਲੀ, ਸ: ਜ਼ਸਵੰਤ ਸਿੰਘ ਭੁੱਲਰ ਅਤੇ ਸ਼੍ਰੀ ਹਰਵਿੰਦਰ ਸਿੰਘ ਕਮਾਲਪੁਰ ਵੀ ਹਾਜਰ ਸਨ।

ਨੰ: ਪੀ.ਆਰ(ਪ.ਨ-3)23-24


ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ
ਕ੍ਰਿਆਸ਼ੀਲ ਤਕਨੀਕਾਂ ਰਾਹੀਂ ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨਪ੍ਰੀਤ ਬਾਦਲ ਵਲੋਂ ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਸਰਬ ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ
ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ

ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!

ਇਕਬਾਲ ਰਾਮੂਵਾਲੀਆ, ਕੈਨਡਾ 

ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ : ਕੇਵਲ ਸਿੰਘ ਢਿਲੋ
ਹਰੀਸ਼ ਗੋਇਲ
ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)