ਓਸਲੋ - ਗਰਮੀਆ ਦੀ ਛੁੱਟੀਆ ਖਤਮ ਹੋਣ ਤੋ ਬਾਅਦ
ਨਾਰਵੇ ਦੇ ਪੰਜਾਬੀ ਸਕੂਲ ਦੇ ਨਵੇ ਸ਼ੈਸਨ ਦੇ ਆਰੰਭ ਦੇ ਮੋਕੇ ਬੱਚਿਆ ਦਾ
ਵਿਸ਼ਾਲ ਇੱਕਠ ਓਸਲੋ ਦੇ ਵਾਇਤਵੈਤ ਸਕੂਲ ਵਿੱਚ ਹੋਇਆ। ਸਕੂਲ ਦੀ ਮੁੱਖ
ਪ੍ਰੰਬੰਧਕਾ ਬੀਬੀ ਬਲਵਿੰਦਰ ਕੋਰ ਅਤੇ ਸਟਾਫ ਵੱਲੋ ਬੱਚਿਆ ਨੂੰ ਜੀ ਆਇਆ ਆਖਿਆ
ਅਤੇ ਕਲਾਸਾ ਦੀ ਵੰਡ ਕੀਤੀ।
ਨਾਰਵੇ ਦੇ ਪੰਜਾਬੀਆ ਲਈ ਇਹ ਫਖਰ ਵਾਲੀ ਗੱਲ ਹੈ ਕਿ ਇਸ ਸਕੂਲ ਦੇ ਮਿਹਨਤੀ ਅਤੇ
ਤਜਰਬੇਕਾਰ ਅਧਿਕਾਰੀ ਬੀਬੀ ਬਲਵਿੰਦਰ ਕੌਰ, ਸ੍ਰ ਮੁਖਤਿਆਰ ਸਿੰਘ, ਸ੍ਰ
ਰਸ਼ਪਿੰਦਰ ਸਿੰਘ, ਕੁਲਦੀਪ ਕੋਰ, ਕਿਰਨਦੀਪ ਕੌਰ, ਸੁਖਜਿੰਦਰ ਕੌਰ, ਮਨਿੰਦਰ
ਕੌਰ, ਰਮਨਦੀਪ ਕੌਰ, ਗੁਰਪ੍ਰੀਤ ਕੌਰ, ਰਾਜਵੰਤਜੀਤ ਕੋਰ, ਕੁਲਵਿੰਦਰ ਕੌਰ,
ਹਰਪ੍ਰੀਤ ਕੌਰ, ਬਲਦੇਵ ਸਿੰਘ, ਕਮਲਜੀਤ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਕੌਰ
ਆਦਿ ਅਧਿਆਪਕਾਂ ਦੀ ਮਿਹਨਤ ਅਤੇ ਸਹਿਯੋਗ ਸਦਕੇ ਜਿੱਥੇ ਨਾਰਵੇ ਵਿੱਚ ਜੰਮੇ ਪਲੇ
ਬੱਚੇ ਪੂਰੀ ਤਰਾ ਆਪਣੇ ਧਰਮ, ਸਭਿਆਚਾਰ, ਮਾਂ ਬੋਲੀ ਪੰਜਾਬੀ ਅਤੇ ਵਿਰਸੇ ਨਾਲ
ਜੁੜੇ ਹੋਏ ਹਨ , ਉੱਥੇ ਹੀ ਇਸ ਸਕੂਲ ਚੋ ਇਹ ਗੁਣ ਲੈ ਕੇ ਗਏ ਬੱਚੇ ਅੱਜ ਨਾਰਵੇ
ਚ ਉੱਚ ਪੱਧਰੀ ਨੌਕਰੀਆ ਤੇ ਬਿਰਾਜਮਾਨ ਹੋ ਆਪਣੀ ਕੌਮ ਅਤੇ ਨਾਰਵੇ ਦੀ ਤਰੱਕੀ
ਵਿੱਚ ਪੂਰਾ ਯੋਗਦਾਨ ਪਾ ਰਹੇ ਹਨ।
|