ਤਪਾ ਮੰਡੀ 20 ਫਰਵਰੀ : 2012 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ
ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦਾ ਫਿਰ ਸੂਫੜਾ ਸਾਫ ਹੋਵੇਗਾ ਤੇ ਪੰਜਾਬ
ਵਿੱਚੋਂ ਅਕਾਲੀ ਦਲ ਨਾਮ ਬਿਲਕੁਲ ਖ਼ਤਮ ਹੋ ਜਾਵੇਗਾ ਜਿਸ ਦਾ ਮੁੱਖ ਕਾਰਨ ਰਾਜ
ਵਿੱਚ ਵੱਧ ਰਹੀ ਮੰਹਿਗਾਈ ਦੇ ਯੁੱਗ ਵਿੱਚ ਅਪਣੇ ਨਿੱਜੀ ਮੁਫਾਦਾਂ ਲਈ ਬੱਸਾਂ ਦੇ
ਕਿਰਾਏ ਵਿੱਚ ਕੀਤਾ ਵਾਧਾ , ਪੈਟਰੋਲ , ਡੀਜਲ ਤੇ ਲਗਾਈ ਹੋਈ ਚੂੰਗੀ,
ਗੁੰਡਾਗਰਦੀ, ਲੁੱਟਾਂ ਖੋਹਾਂ ਤੇ ਬੰਦ ਪਏ ਵਿਕਾਸ ਕਾਰਜ ਅਤੇ ਪ੍ਰਸ਼ਾਸ਼ਨ ਨੂੰ
ਅਪਣੀ ਮੁੱਠੀ ਵਿੱਚ ਰੱਖਕੇ ਕੀਤੀ ਜਾ ਰਹੀ ਥਾਣਿਆ ਵਿੱਚ ਬੇਇਨਸਾਫੀ ਤੋਂ ਲੋਕਾਂ
ਵਿੱਚ ਵੱਧ ਰਿਹਾ ਰੋਸ ਇਸ ਗੱਲ ਦੀ ਸਾਫ ਤੌਰ ਤੇ ਗਵਾਹੀ ਭਰਦਾ ਹੈ ਅਕਾਲੀ ਦਲ
ਸਰਕਾਰ ਬੇਈਮਾਨ ਤੇ ਬੇਦਰਦ ਇੱਕ ਸਿਲਾ ਬਣਕੇ ਰਹਿ ਗਈ ਹੈ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਬਰਨਾਲਾ ਦੇ ਵਿਧਾਇਕ ਤੇ ਪੰਜਾਬ ਕਾਂਗਰਸ
ਦੇ ਸਾਬਕਾ ਮੀਤ ਪ੍ਰਧਾਨ ਕੇਵਲ ਸਿੰਘ ਢਿਲੋਂ ਅਤੇ ਹਲਕਾ ਭਦੌੜ ਦੀ ਇੰਚਾਰਜ ਬੀਬੀ
ਸੁਰਿੰਦਰ ਕੌਰ ਵਾਲੀਆਂ ਨੇ ਵੱਖ ਵੱਖ ਤੌਰ ਤੇ ਪਿੰਡ ਰੂੜੇਕੇ ਖੁਰਦ ਵਿਖੇ ਸਮਾਜ
ਸੇਵੀ ਤੇ ਕਾਂਗਰਸੀ ਆਗੂ ਰੂਪ ਅਵਤਾਰ ਦੇ ਗੁਹਿ ਵਿਖੇ ਕੁਝ ਚੋਣਵੇਂ ਪੱਤਰਕਾਰਾਂ
ਨਾਲ ਸਾਝਾਂ ਕੀਤਾ। ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਦੱਸਿਆਂ ਕੇ 28
ਦੀ ਬਰਨਾਲਾ ਰੈਲੀ ਸਫਲ ਬਣਾਂਊਣ ਵਿੱਚ ਵੱਖ ਵੱਖ ਪਿੰਡਾਂ ਵਿੱਚ ਕਾਂਗਰਸੀ
ਵਰਕਰਾਂ ਅਤੇ ਆਹੁਦੇਦਾਰਾਂ ਨਾਲ ਬੈਠਕਾਂ ਦਾ ਦੌਰ ਜਾਰੀ ਰੱਖਕੇ ਇਸ ਰੈਲੀ ਨੂੰ
ਸਫਲ ਬਣਾਉਣ ਵਿੱਚ ਲੱਗੇ ਹੋਏ ਹਾਂ ਪੰਜਾਬ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ
ਦਾ ਇੱਕ ਵੱਡਾ ਇੱਕਠ ਵਿਰੋਧੀ ਧਿਰ ਦੀਆਂ ਜੜਾਂ ਹਿਲਾਕੇ ਰੱਖ ਦੇਵੇਗਾ। ਸ: ਢਿਲੋ
ਨੇ ਅੱਗੇ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਸ਼ਰੇਆਮ ਪੰਜਾਬ ਦੇ ਖਜਾਨੇ ਨੂੰ
ਲੁੱਟਿਆ ਜਾ ਰਿਹਾ ਹੈ ਅਤੇ ਮਜਦੂਰ, ਕਿਸਾਨ , ਮੁਲਾਜ਼ਮ, ਨੌਜਵਾਨ ਤੇ ਵਪਾਰੀ ਵੱਧ
ਰਹੇ ਟੈਕਸਾਂ ਅਤੇ ਲੱਗ ਰਹੇ ਬਿਜਲੀ ਕੱਟਾਂ ਦੇ ਕਾਰਨ ਘਾਟੇ ਵਿੱਚ ਜਾ ਰਹੇ ਹਨ
ਹੋਰ ਤਾਂ ਹੋਰ ਵੱਧ ਰਹੀ ਬੇਰੁਜ਼ਗਾਰੀ ਦੇ ਕਾਰਨ ਲਗਭਗ ਹਰ ਨੌਜਵਾਨ ਨਸ਼ਿਆਂ ਵੱਲ
ਵੱਧ ਰਿਹਾ ਹੈ। ਅੱਜ ਪੂਰੇ ਪੰਜਾਬ ਵਿੱਚ ਬਾਦਲ ਪਰਿਵਾਰ ਦੇ ਚਹੇਤਿਆਂ ਦਾ
ਗੁੰਡਾਰਾਜ ਚੱਲ ਰਿਹਾ ਹੈ ਤੇ ਟਰੱਕ ਯੂਨੀਅਨਾਂ ਵਿੱਚ ਚੱਲ ਰਹੀ ਗੁੰਡਾਪਰਚੀ
ਵਪਾਰ ਵਿਰੋਧੀ ਕਾਰਵਾਈਆਂ ਹਨ ਜਿਸ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ
ਇਸ ਦਾ ਖਾਮਿਆਜਾ ਅਕਾਲੀ ਦਲ ਨੂੰ ਭੁਗਤਣਾ ਪਵੇਗਾ।
ਸ: ਢਿਲੋਂ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਨਿਧੜਕ ਜਰਨੈਲ ਸਾਬਕਾ
ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ
ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਕਾਂਗਰਸੀ ਵਰਕਰਾਂ ਨਾਲ ਕੀਤੀਆਂ
ਗਈਆਂ ਅਕਾਲੀ ਦਲ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਜਵਾਬ ਲਿਆ ਜਾਵੇਗਾ। ਇਸ
ਮੌਕੇ ਉਹਨਾਂ ਦੇ ਨਾਲ ਨਗਰ ਕੌਸਲ ਬਰਨਾਲਾ ਦੇ ਸਾਬਕਾ ਪ੍ਰਧਾਨ ਮੱਖਣ ਲਾਲ ਸਰਮਾ,
ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਧੌਲਾ, ਪ੍ਰਮਾਤਮਾ ਸਿੰਘ ਰੂੜੇਕੇ ਕਲਾਂ,
ਰੂਪ ਅਵਤਾਰ ਪੰਚ ਤੇ ਪ੍ਰਧਾਨ ਸਹੀਦ ਗਿਆਨ ਮੰਚ ਐਕਸ਼ਨ ਕਮੇਟੀ, ਕਰਤਾਰ ਸਿੰਘ,
ਜਗਦੀਸ਼ ਰਾਮ , ਜਰਨੈਲ ਸਿੰਘ, ਸਾਬਕਾ ਸਰਪੰਚ ਕਰਤਾਰ ਸਿੰਘ, ਮੇਜਰ ਸਿੰਘ, ਗਮਦੂਰ
ਸਿੰਘ, ਪੰਚ ਚੀਨਾ ਸਿੰਘ,ਜਰਨੈਲ ਸਿੰਘ,ਜੋਗਿੰਦਰ ਸਿੰਘ ਆਦਿ ਕਾਂਗਰਸੀ ਆਗੂ
ਮੋਜੂਦ ਸਨ।
20ਆਰ 02ਬੀਐਨਐਲ
ਪਿੰਡ ਰੂੜੇਕੇ ਖੁਰਦ ਵਿਖੇ ਵਿਧਾਇਕ ਤੇ ਕਾਂਗਰਸੀ ਆਗੂ ਕੇਵਲ ਸਿੰਘ ਢਿਲੋ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ- ਗੋਇਲ
|
ਅਕਾਲੀ ਸਰਕਾਰ ਤੋਂ ਪੂਰੇ ਪੰਜ ਸਾਲਾਂ ਵਿੱਚ ਕੀਤੀਆਂ ਆਪ
ਹੁੰਦਰੀਆਂ ਦਾ ਲੇਖਾ-ਜੋਖਾ ਲਿਆ ਜਾਵੇਗਾ - ਬੀਬੀ ਸੁਰਿੰਦਰ ਕੌਰ ਵਾਲੀਆ
ਹਰੀਸ਼ ਗੋਇਲ
|
ਤਪਾ ਵਿਖੇ ਮਹਿਲਾ ਕਾਂਗਰਸ
ਵਿੰਗ ਦੀ ਮੀਤ ਪ੍ਰਧਾਨ ਬੀਬੀ ਵਾਲੀਆ
ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ |
ਤਪਾ ਮੰਡੀ 20 ਫਰਵਰੀ : ਕਾਂਗਰਸ ਪਾਰਟੀ ਦੀ ਸਰਕਾਰ ਆਊਣ ਤੇ ਅਕਾਲੀ ਸਰਕਾਰ
ਤੋਂ ਪੂਰੇ ਪੰਜ ਸਾਲਾਂ ਦਾ ਹਰ ਤਰਾਂ ਦਾ ਲੇਖਾ-ਜੋਖਾ ਲਿਆ ਜਾਵੇਗਾ ਤੇ ਇਨਾਂ
ਦੀਆਂ ਧੱਕੇਸ਼ੀਆਂ ਦੀ ਮਾੜੀ ਕਾਰਗੁਜਾਰੀ ਦਾ ਲੋਕ ਇਸ ਵਾਰ ਆਉਣ ਵਾਲੀ ਵਿਧਾਨ
ਸਭਾ ਦੀਆਂ ਚੋਣਾਂ ਵਿਚ ਮੂੰਹ ਤੋੜ ਜਵਾਬ ਦੇਣਗੇ। ਇਹ ਵਿਚਾਰ ਪੰਜਾਬ ਪ੍ਰਦੇਸ਼
ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਅਤੇ ਹਲਕਾ ਭਦੌੜ ਕਾਂਗਰਸ ਦੀ ਇੰਚਾਰਜ ਬੀਬੀ
ਸੁਰਿੰਦਰ ਕੌਰ ਵਾਲੀਆ ਨੇ ਯੂਥ ਕਾਂਗਰਸੀ ਆਗੂ ਮਹਿਮਾ ਚੱਠਾ ਦੇ ਦਫਤਰ ਵਿਖੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾ ਦੱਸਿਆ ਕਿ ਉਹ ਤੇ ਉਸਦੇ
ਪਰਿਵਾਰਕ ਮੈਂਬਰ 28 ਫਰਵਰੀ ਨੂੰ ਹੋਣ ਵਾਲੀ ਬਰਨਾਲਾ ਰੈਲੀ ਨੂੰ ਸਫਲ ਬਣਾਂਊਣ
ਵਿੱਚ ਲੱਗੇ ਹੋਏ ਹਨ। ਬੀਬੀ ਵਾਲੀਆ ਨੇ ਅਕਾਲੀ ਸਰਕਾਰ ਤੇ ਦੋਸ਼ ਲਗਾਊਦਿਆਂ ਕਿਹਾ
ਕਿ ਬਾਦਲ ਸਰਕਾਰ ਜੋ ਕੇਂਦਰ ਸਰਕਾਰ ਤੋਂ ਕਿਸਾਨਾਂ ਦੇ ਨਾਂ ਤੇ ਕਈ ਹਜਾਰ
ਕਰੋੜਾਂ ਰੁਪਏ ਦੀਆਂ ਰਿਆਇਤਾਂ ਲਿਆ ਕੇ ਪੈਸੇ ਨੂੰ ਖੁਰਦ ਬੁਰਦ ਕਰ ਰਹੀ ਹੈ ਅਤੇ
ਕਿਸਾਨਾ ਨੂੰ ਇਨਾਂ ਰਿਆਇਤਾਂ ਦਾ ਕੋਈ ਵੀ ਲਾਭ ਨਹੀ ਦੇ ਰਹੀ। ਜਦ ਕਿ ਕਾਂਗਰਸ
ਪਾਰਟੀ ਲੋਕਾਂ ਦੀ ਭਲਾਈ ਲਈ ਸਿਆਸਤ ਕਰਦੀ ਹੈ ਜਦਕਿ ਅਕਾਲੀ ਸਰਕਾਰ ਸੂਬੇ ਦੀ
ਜਨਤਾ ਨੂੰ ਲੁੱਟਣ ਤੇ ਕੁੱਟਣ ਵਿਚ ਵਧੇਰੇ ਵਿਸ਼ਵਾਸ ਰੱਖਦੀ ਹੈ। ਉਨਾਂ ਨੇ ਪਿੰਡ
ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 28 ਫਰਵਰੀ ਦੀ ਬਰਨਾਲਾ ਰੈਲੀ ਨੂੰ ਸਫਲ
ਬਣਾਊਣ ਵਿੱਚ ਸਹਿਯੋਗ ਕਰਨ।
ਇਸ ਮੌਕੇ ਬਲਾਕ ਕਾਂਗਰਸ ਸਹਿਣਾ ਦੇ ਪ੍ਰਧਾਨ ਤੇ ਸਾਬਕਾ ਵਾਇਸ ਚੈਅਰਮੈਨ
ਮਾਰਕੀਟ ਕਮੇਟੀ ਅਮਰਜੀਤ ਸਿੰਘ ਤਲਵੰਡੀ, ਯੂਥ ਕਾਂਗਰਸੀ ਆਗੂ ਮਹਿਮਾ ਚੱਠਾ,
ਗੁਰਜੀਤਪਾਲ ਸਿੰਘ, ਯੂਥ ਕਾਂਗਰਸ ਬਲਾਕ ਸਹਿਣਾ ਦੇ ਪ੍ਰਧਾਨ ਅਰਵਿੰਦ ਰੰਗੀ ,
ਦਵਿੰਦਰ ਸਰਮਾ, ਗੌਰਵ ਦੀਕਸ਼ਤ ਕਾਲੀ, ਜੀਮੀ, ਅਨਿਲ ਸਿੰਗਲਾ, ਗਘਵੀਰ ਸਿੰਘ ,
ਅਮਰਜੀਤ ਸਿੰਘ ਧਾਲੀਵਾਲ , ਸੁਖਵਿੰਦਰ ਸਿੰਘ ਮਹਿੱਤਾ, ਨੈਬ ਸਿੰਘ ਰੂੜੇਕੇ
ਕਲਾਂ, ਭਗਵੰਤ ਚੱਠਾ, ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ।
|