ਤਪਾ ਮੰਡੀ 05 ਫਰਵਰੀ - ਸਾਡੇ ਪੰਜਾਬ ਦੇ ਉਪ
ਮੁੱਖ ਮੰਤਰੀ ਲੋਕਾਂ ਨੂੰ ਇਹ ਦੱਸਕੇ ਅਪਣਾ ਝੂਠਾ ਵਜੂਦ ਖੋਹਣਾ ਨਹੀ ਚਾਹੰਦੇ।
ਅਤੇ ਕੇਂਦਰ ਸਰਕਾਰ ਦੇ ਬਲਬੁੱਤੇ ਤੇ ਹੀ ਪੰਜਾਬ ਸਰਕਾਰ ਨੂੰ ਹੋਰ ਕਈ ਹਜਾਰਾਂ
ਕਰੋੜਾ ਰੁਪਏ ਦੀਆਂ ਸਕੀਮਾਂ ਤੇ ਗ੍ਰਾਂਟਾਂ ਮਿਲਣ ਕਾਰਨ ਹੀ ਮਿਲੀ ਹੋਈ ਆਕਸੀਜਨ
ਤੇ ਹੀ ਚੱਲ ਰਹੀ ਹੈ। ਇਸ ਤੋਂ ਇਲਾਵਾ ਕੁਝ ਸਕੀਮਾਂ ਜੋ ਜਾਣ ਬੁੱਝ ਕੇ ਲੋਕਾਂ
ਤੱਕ ਪਹੁੰਚਾਈਆ ਵੀ ਨਹੀ ਜਾ ਰਹੀਆਂ ਜਿਸ ਕਾਰਨ ਬਾਦਲ ਸਰਕਾਰ ਕੇਂਦਰ ਦੀਆਂ ਲੋਕ
ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ ਅਤੇ ਬਿਨਾ ਗੱਲ ਤੋਂ ਹੀ
ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਵਿੱਚ ਬਦਨਾਮ ਕਰ ਰਹੀ ਹੈ। ਇਹ ਵਿਚਾਰ ਐਮ
ਜੇ ਡੀ ਵੂਮੈਨ ਕਾਲਜ ਤੇ ਐਸ ਐਸ ਐਨ ਸੀਨੀਅਰ ਸੰਕੈਡਰੀ ਸਕੂਲ ਦੇ ਸਾਝੇਂ ਸਲਾਨਾ
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਸੰਗਰੂਰ ਦੇ ਕਾਂਗਰਸੀ ਲੋਕ ਸਭਾ
ਮੈਂਬਰ ਵਿਜੈਇੰਦਰ ਸਿੰਗਲਾ ਨੇ ਸਮਾਗਮ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ
ਪੱਤਰਕਾਰਾਂ ਨਾਲ ਸਾਝੇ ਕੀਤੇ। ਇਹ ਵੀ ਦੱਸਿਆਂ ਕਿ ਪੰਜਾਬ ਸਰਕਾਰ ਨੂੰ ਭੇਜਿਆ
ਕੇਂਦਰ ਸਰਕਾਰ ਦਾ ਪੈਸ਼ਾ ਇੱਕ ਸਾਜ਼ਿਸ ਅਧੀਨ ਵਾਪਿਸ ਮੋੜਿਆ ਜਾ ਰਿਹਾ ਹੈ।
ਬੇਸ਼ੱਕ ਅੱਜ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀ ਹੈ ਪਰ ਫਿਰ ਵੀ ਕੇਂਦਰ
ਦੀ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਦੇ ਭਲੇ ਲਈ ਅੱਜ ਵੀ ਲੋਕਾਂ ਨੂੰ ਵਧੀਆ
ਵਧੀਆਂ ਸਕੀਮਾਂ ਦਾ ਫਾਇਦਾ ਦੇਕੇ ਅਪਣੀ ਜਿੰਮੇਵਾਰੀ ਨਿਭਾ ਰਹੀ ਹੈ। ਸ: ਸੁਖਵੀਰ
ਸਿੰਘ ਬਾਦਲ ਅੱਜ ਦੇ ਸਮੇ ਮੁਤਾਬਕ ਸਟੇਜ਼ਾਂ ਠੌਕ ਠੌਕ ਕੇ ਮਲਟੀ ਪ੍ਰਾਜੈਕਟਾਂ
ਲਾਊਣ ਦੀ ਗੱਲ ਕਰਨ ਦੇ ਦਾਅਵੇ ਕਰਦਾ ਨਹੀ ਥੱਕਦਾ ਇਨਾਂ ਪ੍ਰਾਜੈਕਟਾਂ ਦਾ ਸਾਰਾ
ਪੈਸਾ ਕੇਂਦਰ ਅਪਣੇ ਬਲਬੁਤੇ ਤੇ ਖਰਚ ਕਰ ਰਿਹਾ ਹੈ। ਅਜਿਹੀਆਂ ਯੋਜਨਾਵਾਂ ਵੀ
ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਹੀ ਬਣਾਈਆ ਗਈਆਂ ਰਹੀਆਂ ਹਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਨੂੰ
ਕੇਵਲ ਛੱਪੜਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਹੈ। ਜਦ ਕਿ ਇਸ ਸਕੀਮ ਵਿੱਚ
ਹੋਰ ਵਧੇਰੇ ਕੰਮਕਾਰ ਰਾਹੀ ਫਾਇਦੇ ਲਏ ਜਾ ਸਕਦੇ ਹਨ ਜਿਵੇਂ ਕੇਂਦਰ ਸਰਕਾਰ ਨੇ
ਇਸ ਸਕੀਮ ਅਧੀਨ ਵਿਦਿਅਕ ਖੇਤਰ ਵਿੱਚ ਦੋ ਲੱਖ ਤੋਂ ਘੱਟ ਸਲਾਨਾ ਆਮਦਨ ਵਾਲੇ
ਪਰਿਵਾਰਾਂ ਦੇ ਬੱਚਿਆਂ ਲਈ 11ਵੀਂ ਦੀ ਪੜਾਂਈ ਤੋਂ ਲੈਕੇ ਪੀ ਐਚ ਡੀ ਦੀ ਪੜਾਈ
ਤੱਕ ਦੇ ਲਈ 25 ਹਜਾਰ ਰੁਪਏ ਪ੍ਰਤੀ ਸਮੈਸਟਰ ਦੇਣ ਲਈ ਕਿਹਾ ਹੈ। ਪ੍ਰੰਤੂ ਪੰਜਾਬ
ਸਰਕਾਰ ਨੂੰ ਇਸ ਬਾਰੇ ਅਜੇ ਤੱਕ ਗਿਆਨ ਨਹੀ ਹੈ। ਇਸ ਤਹਿਤ ਅਪ੍ਰੈਲ ਮਹੀਨੇ ਵਿੱਚ
ਇਸ ਸਕੀਮ ਦਾ ਫਾਇਦਾ ਊਠਾੳਣ ਲਈ ਅਪਣੇ ਕਾਲਜਾਂ ਦੇ ਪ੍ਰਿਸੀਪਲ ਤੇ ਸਬੰਧਤ
ਅਧਿਕਾਰੀਆਂ ਨਾਲ ਸਪੰਰਕ ਕਰਨ ਇਸ ਸਕੀਮ ਅਧੀਨ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ
ਹੈ ਕਿ 2 ਏਕੜ ਤੋਂ ਘੱਟ ਜਮੀਨਾਂ ਵਾਲੇ ਕਿਸਾਨ ਅਪਣੀ ਖੇਤੀ ਲਈ ਵਾਹੀ ਬਿਜਾਈ
ਆਦਿ ਲਈ ਦਿਹਾੜੀਦਾਰ ਸਰਕਾਰ ਮੁਫਤ ਕਰਕੇ ਦੇਵੇਗੀ । ਪ੍ਰੰਤੂ ਸਰਕਾਰ ਨੇ
ਕਿਸਾਨਾਂ ਨੂੰ ਅਜੇ ਤੱਕ ਨਹੀ ਦੱਸਿਆ ਜਦੋਂ ਕਿ ਸਰਕਾਰ ਕੋਲ ਇਸਦਾ ਫੰਡ ਆ
ਚੁਕਿਆ। ਸਰਕਾਰ ਇਨਾ ਫੰਡਾਂ ਦੀ ਵਰਤੋ ਕਰਨ ਦੀ ਬਜਾਏ ਕੇਂਦਰ ਸਰਕਾਰ ਨੂੰ ਵਾਪਿਸ
ਕਰ ਰਹੀ ਹੈ ਤਾਂ ਕਿ ਲੋਕਾਂ ਵਿੱਚ ਇਹ ਸੰਦੇਸ਼ ਚਲਿਆ ਜਾਵੇ ਕਿ ਕੇਂਦਰ ਦੀ ਸਰਕਾਰ
ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਬਾਦਲ ਸਾਹਿਬ ਨੂੰ ਕੇਂਦਰ
ਸਰਕਾਰ ਤੇ ਝੂਠੀ ਬਿਆਨ ਵਾਜੀ ਕਰਨ ਦਾ ਮੌਕਾ ਮਿਲ ਸਕੇ।
ਉਨਾਂ ਨੇ ਇਹ ਵੀ ਦੱਸਿਆ ਕਿ ਮੈ ਹਲਕੇ ਲਈ ਸਮਰਪਿਤ ਹਾਂ ਜੋ ਅਧੂਰੇ ਕੰਮ ਪਏ
ਹਨ ਅਤੇ ਜੋ ਚੋਣਾਂ ਸਮੇ ਵਾਅਦੇ ਕੀਤੇ ਹਨ ਊਨਾਂ ਇੱਕ ਇੱਕ ਕਰਕੇ ਸਾਰੇ ਹੀ ਕੰਮ
ਪੂਰੇ ਕੀਤੇ ਜਾਣਗੇ। ਜਿਵੇਂ ਤਪਾ ਵਿਖੇ ਗੱਡੀਆਂ ਦਾ ਸਟਾਪਜ ਅਜਿਹੀਆ ਹੋਰ
ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਵਪਾਰ ਮੰਡਲ ਤਪਾ ਨੇ
ਇੱਕ ਲਿਖਤੀ ਪੱਤਰ ਰਾਹੀਂ ਬਠਿੰਡਾ ਤੋਂ ਅੰਮ੍ਰਿਤਸਰ ਵਾਇਆ ਧੂਰੀ ਲਈ ਨਵੀ ਰੇਲ
ਗੱਡੀ ਚਲਾਉਂਣ ਦੀ ਮੰਗ ਵੀ ਕੀਤੀ ਹੈ। ਇਸ ਮੋਕੇ ਪ੍ਰੇਮ ਕੁਮਾਰ ਭੂਤ ਸਾਬਕਾ
ਮੈਂਬਰ ਪੀ.ਪੀ.ਸੀ.ਸੀ, ਹਲਕਾ ਭਦੋੜ ਕਾਂਗਰਸ ਇੰਚਾਰਜ ਬੀਬੀ ਸੁਰਿੰਦਰ ਕੋਰ
ਬਾਲੀਆ, ਬੀਬੀ ਰਾਜਿੰਦਰ ਕੋਰ ਮੀਮਸਾ ਸੀਨੀਅਰ ਕਾਂਗਰਸੀ ਆਗੂ, ਜਸਮੇਲ ਸਿੰਘ
ਡੈਅਰੀ ਵਾਲਾ ਸੀਨੀਅਰ ਕਾਂਗਰਸੀ ਆਗੂ, ਯੂਥ ਕਾਂਗਰਸ ਬਲਾਕ ਸਹਿਣਾ ਦੇ ਪ੍ਰਧਾਨ
ਅਰਵਿੰਦ ਰੰਗੀ, ਸਿਟੀ ਕਾਂਗਰਸ ਪ੍ਰਧਾਨ ਧਰਮ ਪਾਲ ਸ਼ਰਮਾ, ਮਿਠੁਨ ਲਾਲ ਬਾਂਸਲ
ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਲਵੀਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਨਗਰ
ਕੌਂਸਲ, ਅਮਰਜੀਤ ਸਿੰਘ ਧਾਲੀਵਾਲ ਜੁਆਇੰਟ ਸਕੱਤਰ ਪੰਜਾਬ ਕਾਂਗਰਸ, ਸਰਪੰਚ
ਗੁਰਨਾਮ ਸਿੰਘ ਢਿਲਵਾਂ, ਸਾਬਕਾ ਸਰਪੰਚ ਗੁਰਮੀਤ ਸਿੰਘ ਤਾਜੇ, ਸਰਪੰਚ ਬਾਘ ਸਿੰਘ
ਮਹਿਤਾ, ਨਰੇਸ਼ ਕੁਮਾਰ ਪੱਖੋ, ਸੁਰੇਸ਼ ਚੇਦੇਲ, ਸੰਜੂ ਬਸਾਤੀ ਵਾਲਾ, ਛੋਟੂ ਰਾਮ
ਬਾਂਸਲ, ਕੁਲਦੀਪ ਸਿੰਘ ਢਿਲਵਾਂ, ਗੁਰਦੀਪ ਸਿੰਘ ਚੱਠਾ, ਚਰਨ ਕੌਂਸਲ, ਹਰਦੇਵ
ਸਿੰਘ ਟੋਹੜਾ, ਪਰਮਜੀਤ ਸਿੰਘ ਮਾਨ, ਸੁਖਵਿੰਦਰ ਸਿੰਘ ਭੋਲਾ ਤੋਂ ਇਲਾਵਾ
ਸਕੂਲ-ਕਾਲਜ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਮੇਘ ਰਾਜ ਭੂਤ, ਹੇਮ ਰਾਜ ਸੰਟੀ,
ਅਨਿਲ ਕੁਮਾਰ ਭੂਤ ਕੌਂਸਲਰ, ਗੁਰਕੀਮਤ ਸਿੰਘ ਸਿਧੂ ਜਿਲਾ ਪ੍ਰਧਾਨ ਯੂਥ ਕਾਂਗਰਸ
ਬਰਨਾਲਾ, ਸੰਜੇ ਭੂਤ. ਸੰਜੇ ਗੁਪਤਾ, ਡਾ.ਮਦਨ ਲਾਲ, ਅਜੈ ਕੁਮਾਰ ਬਾਂਸਲ, ਭੀਮ
ਸੈਨ ਕਾਂਸਲ, ਰਾਜਿੰਦਰ ਕਾਂਸਲ, ਚੇਤਨ ਗੋਇਲ, ਮੋਹਿਤ ਮਿੱਤਲ, ਪਵਨ ਕੁਮਾਰ, ਰਘੂ
ਨਾਥ ਮਿੱਤਲ, ਅਸੀਸ ਬਾਂਸਲ, ਸੱਤ ਪਾਲ ਮੋੜ,ਸੁਰਿੰਦਰ ਬਾਂਸਲ, ਟੀਟੂ ਦੀਕਸਤ,
ਯੋਗ ਰਾਜ ਰਾਮਪੁਰਾ, ਭੂਸਨ ਮਹਿਤਾ, ਜੀਵਨ ਕੁਮਾਰ ਭੂਤ, ਆਦਿ ਤੋਂ ਇਲਾਵਾ
ਬੱਚਿਆਂ ਦੇ ਮਾਪੇ ਭਾਰੀ ਗਿਣਤੀ ‘ਚ ਹਾਜਰ ਸਨ। |