|
ਤਪਾ ਵਿੱਖੇ ਸਾਬਕਾ ਵਿੱਤ
ਮੰਤਰੀ ਮਨਪ੍ਰੀਤ ਸਿੰਘ ਬਾਦਲ
ਰੈਲੀ ਨੂੰ ਸੰਬੋਧਨ ਕਰਦੇ ਹੋਏ |
ਤਪਾ ਮੰਡੀ , 10 ਫਰਵਰੀ- 'ਪੰਜਾਬ ਕੰਗਾਲੀ
ਵੱਲ ਵੱਧਦਾ ਜਾ ਰਿਹਾ ਹੈ। ਗਰੀਬਾਂ ਦਾ ਖੂਨ ਮੌਦੂਦਾ ਸਰਕਾਰ ਨਚੌੜ ਕੇ ਐਸ਼
ਪ੍ਰਸਤੀ ਕਰ ਰਹੀ ਹੈ ਜਿਸ ਕਾਰਣ ਅੱਜ ਲੋੜ ਹੈ ਜਾਗਣ ਦੀ ਜਿਹੜੇ ਲੋਕ ਜਾਗ ਚੁੱਕੇ
ਹਨ, ਉਥੇ ਹੀ ਕ੍ਰਾਂਤੀ ਆਈ ਹੈ। ਸੂਬਾ ਸਰਕਾਰਾਂ ਦੀਆਂ ਗਲਤੀਆਂ ਕਾਰਣ ਹੀ ਅੱਜ
ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ
ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਬਚਾਉਣ ਲਈ ਲਾਮਬੰਦ ਹੋਣਾ
ਪਵੇਗਾ।' ਇਹ ਸ਼ਬਦ ਸ੍ਰ. ਮਨਪ੍ਰੀਤ ਸਿੰਘ ਬਾਦਲ,
ਸਾਬਕਾ ਵਿੱਤ ਮੰਤਰੀ ਪੰਜਾਬ, ਨੇ ਸਥਾਨਕ ਅਨਾਜ ਮੰਡੀ ‘ਚ ਅਪਣੀ ‘ਜਾਗੋ ਪੰਜਾਬ
ਯਾਤਰਾ’ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ। ਇਸ ਤੋਂ ਬਾਅਦ ਇੱਕ ਪ੍ਰੈਸ
ਕਾਨਫਰੰਸ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਦੋਸ਼
ਲਾਉਦਿਆਂ ਉਨ੍ਹਾਂ ਕਿਹਾ ਕਿ ਉਹ ਸਬਸਿਡੀ ਦੇ ਮਾਮਲੇ ਤੇ ਲੋਕਾਂ ਨੂੰ ਗੁੰਮਰਾਹ
ਕਰ ਰਿਹਾ ਹੈ, ਅਸਲ ਉਸ ਨੇ ਪੰਜਾਬ ਦੇ ਹਿੱਤਾਂ ਦੀ ਕੁਰਬਾਣੀ ਦੇਕੇ ਕਰਜਾ ਮਾਫੀ
ਦੀ ਸੂਰਤ ਵਿੱਚ ਮੇਰਾ ਸਿਆਸੀ ਕੱਦਬੁੱਤ ਉੱਚਾ ਹੋਣ ਤੋਂ ਰੋਕਣ ਲਈ ਅਜਿਹਾ ਕੀਤਾ
ਹੈ।
ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਦੇ ਝੂਠ ਦਾ
ਪਰਦਾਫਾਸ਼ ਕਰਨ ਲਈ ਅਤੇ ਕਰਜਾ ਮਾਫੀ ਦੀ ਕੇਂਦਰੀ ਨੀਤੀ ਸੰਬੰਧੀ ਜਾਣਕਾਰੀ ਦੇਣ
ਲਈ ਮੈ ਪੰਜਾਬ ਦੇ ਬੂਹੇ-ਬੂਹੇ ਜਾ ਰਿਹਾ ਹਾਂ। ਉਨਾਂ ਕਿਹਾ ਕਿ ਪੰਜਾਬ ਦੀ ਕਰਜਾ
ਮਾਫੀ ਲਈ ਉਹ ਨਿਰਸਵਾਰਥ ਹੋਕੇ ਪਿਛਲੇ ਚਾਰ ਸਾਲ ਕੰਮ ਕਰਦੇ ਰਹੇ ਹਨ ਅਤੇ ਕਰਜਾ
ਮਾਫੀ ਦੀ ਪੈਰਵਾਈ ਕਰਦੇ ਸਮੇਂ ਉਨਾਂ ਸਰਕਾਰੀ ਖਜਾਨੇ ਵਿੱਚੋਂ ਇੱਕ ਲੀਟਰ
ਪੈਟਰੋਲ ਵੀ ਨਹੀਂ ਖਰਚਿਆਂ ਅਤੇ ਉਹ ਸਾਰਾ ਖਰਚਾ ਅਪਣੇ ਪੱਲਿਉਂ ਕਰਦੇ ਰਹੇ ਹਨ।
ਉਨਾਂ ਹਲਕਾ ਭਦੌੜ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਰੇ
ਜਾਣਦੇ ਹੋ ਕਿ ਕਰਜਈ ਵਿਅਕਤੀ ਦਾ ਸਮਾਜ ਵਿੱਚ ਕੀ ਰੁਤਬਾ ਹੁੰਦਾ ਹੈ। ਦੇਸ਼ ਦੇ
ਇੱਕੋ ਇੱਕ ਸੂਬੇ ਨੂੰ ਚੰਨ ਵਾਂਗ ਚਮਕਾਉਣ ਲਈ ਮੈਂ ਪੰਜਾਬ ਦੇ ਘਰ-ਘਰ ਤਾਂ ਕੀ
ਇੱਕ-ਇੱਕ ਆਦਮੀ ਨੂੰ ਸਹਿਯੋਗ ਦੇਣ ਲਈ ਉਨਾਂ ਦੇ ਬੂਹੇ ਖ਼ੜਕਾਉਣ ਲਈ ਗੁਰੇਜ ਨਹੀਂ
ਕਰਾਗਾਂ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ‘ਜਾਗੋ ਪੰਜਾਬ ਯਾਤਰਾ'
ਦੌਰਾਨ ਸਾਰੇ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ। ਇਹ ਯਾਤਰਾ ਬਿਗੜ ਚੁੱਕੇ
ਨਿਯਮ ਬਦਲਣ ਲਈ ਕੀਤੀ ਜਾ ਰਹੀ ਹੈ ਨਾ ਕਿ ਸੱਤਾ ਪ੍ਰਾਪਤੀ ਲਈ। ਮੇਰੀ ਲੜਾਈ
ਮੁੱਦਿਆਂ ਤੇ ਆਧਾਰਿਤ ਹੈ ਜਿਸ ਲਈ ਮੈਨੂੰ ਜਨਤਾ ਦੇ ਸਹਿਯੋਗ ਦੀ ਵਧੇਰੇ ਲੋੜ
ਹੈ।
ਇਸ ਮੋਕੇ ਹੋਈ ਰੈਲੀ ‘ਚ ਸੈਕੜਿਆਂ ਦੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਨਰੇਸ਼ ਬਾਵਾ, ਨੰਬਰਦਾਰ ਗੁਰਚਰਨ
ਸਿੰਘ, ਪਵਨ ਕੁਮਾਰ ਗਰਗ,ਭੋਲਾ ਸਿੰਘ, ਡਿਪਟੀ ਭੈਣੀ, ਪ੍ਰਵੀਨ ਕੁਮਾਰ ਢਿਲਵਾਂ
ਵੀ ਸ਼ਾਮਲ ਹੋਏ। |