ਬੁੱਕਮ ਸਿੰਘ (ਅਸਲੀ ਨਾਮ ਬੁੱਕਣ ਸਿੰਘ) ਦਾ ਜਨਮ
ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਵਿਖੇ 5 ਦਸੰਬਰ, 1893
ਨੂੰ ਮਾਤਾ ਸ੍ਰੀਮਤੀ ਚੰਦੀ ਕੌਰ ਅਤੇ ਪਿਤਾ ਸ: ਬੱਧਣ ਸਿੰਘ ਬੈˆਸ ਦੇ ਘਰ
ਹੋਇਆ। ਮਾਹਿਲਪੁਰ ਪਿੰਡ ਹੁਸ਼ਿਆਰਪੁਰ ਤੋˆ ਤਕਰੀਬਨ ਪੰਦਰਾˆ ਮੀਲ ਦੀ ਦੂਰੀ ਤੇ
ਉੱਤਰ-ਦੱਖਣ ਵੱਲ ਸਥਿਤ ਹੈ। ਪਰਿਵਾਰ ਖੇਤੀਬਾੜੀ ਦਾ ਕੰਮ ਹੀ ਕਰਦਾ ਸੀ। ਉਸ
ਸਮੇˆ ਦੇ ਪ੍ਰਚਲਤ ਰਿਵਾਜ਼ਾˆ ਅਨੁਸਾਰ ਸਿੱਖ ਪਰਵਾਰਾˆ ਵਿੱਚ ਵੀ ਬੱਚੇ-ਬੱਚੀਆˆ
ਦੇ ਵਿਆਹ ਛੋਟੀ ਉਮਰੇ ਹੀ ਕਰ ਦਿਤੇ ਜਾˆਦੇ ਸਨ। ਬੁੱਕਮ ਸਿੰਘ ਦਾ ਵਿਆਹ ਵੀ,
10 ਸਾਲ ਦੀ ਉਮਰ ਵਿੱਚ, ਸੰਨ 1903 ਦੇ ਮਹੀਨੇ ਨੂੰ ਪੰਜਾਬ ਦੇ ਜਿਲ੍ਹਾ
ਜਲੰਧਰ ਦੇ ਪਿੰਡ ਜਮਸ਼ੇਰ ਦੇ ਸ: ਨਿਹਾਲ ਸਿੰਘ ਗਿੱਲ ਦੀ ਪੋਤਰੀ ਅਤੇ ਸ:
ਭਗਵਾਨ ਸਿੰਘ ਗਿੱਲ ਦੀ ਲੜਕੀ ਬੀਬੀ ਪ੍ਰੀਤਮ ਕੌਰ ਨਾਲ ਹੋ ਗਿਆ ਸੀ। ਉਨ੍ਹੀˆ
ਦਿਨੀˆ ਮਾਪੇ ਆਪਣੇ ਬੱਚਿਆˆ ਦੇ ਵਿਆਹ ਇੰਨ੍ਹੀ ਛੋਟੀ ਉਮਰ ‘ਚ ਕੇਵਲ ਰਿਸ਼ਤੇ
ਦੇ ਬੰਧਨ ਵਿਚ ਬੰਨ੍ਹਣ ਲਈ ਹੀ ਕਰਦੇ ਸਨ। ਬੰਧਨ ਬੰਨ੍ਹਣ ਪਿੱਛੋˆ ਕੁੜੀ ਦਾ
ਮੁਕਲਾਵਾ ਉਸ ਵੇਲੇ ਦਿੱਤਾ ਜਾˆਦਾ ਸੀ, ਜਦੋਂ ਮੁੰਡਾ ਤੇ ਕੁੜੀ ਦੋਵੇˆ
ਗ੍ਰਹਿਸਤ ਆਸ਼ਰਮ ਵਿਚ ਪ੍ਰਵੇਸ਼ ਕਰਨ ਦੀ ਉਮਰ ਦੇ ਹੋ ਜਾˆਦੇ ਸਨ।
ਜਦੋˆ ਵੀਹਵੀˆ ਸਦੀ ਦੇ ਸ਼ੁਰੂ ਵਿੱਚ ਪੰਜਾਬ ‘ਚ
ਅਮਰੀਕਾ ਅਤੇ ਕੈਨੇਡਾ ਦੀ ਅਮੀਰੀ ਅਤੇ ਉਥੇ ਦੇ ਰੁਜਗਾਰ ਦੀਆˆ ਗੱਲਾˆ ਚੱਲੀਆˆ
ਤਾˆ ਗਰੀਬੀ ਦੀ ਦਲ-ਦਲ ਵਿਚ ਫਸੀ ਸਿੱਖ ਕਿਸਾਨੀ ‘ਚ ਵੀ ਉਥੇ ਜਾ ਕੇ ਚੰਗੀਆˆ
ਕਮਾਈਆˆ ਕਰਨ ਦੀ ਲਾਲਸਾ ਨੇ ਜ਼ੋਰ ਫੜਿਆ। ਇਸ ਰੁਝਾਨ ਦਾ ਅਸਰ ਬੁੱਕਮ ਸਿੰਘ
‘ਤੇ ਵੀ ਹੋਇਆ। ਉਹ ਵੀ ਪੈਸੇ ਦਾ ਬੰਦੋਬਸਤ ਕਰਕੇ 1907 ਵਿਚ ਕੈਨੇਡਾ ਦੇ
ਸੂਬੇ ਬ੍ਰਿਟਿਸ਼ ਕੋਲੰਬੀਆ ਪਹੁੰਚ ਗਿਆ। ਉਦੋˆ ਉਸ ਦੀ ਉਮਰ ਕੇਵਲ 14 ਸਾਲ ਹੀ
ਸੀ। ਉਨ੍ਹਾˆ ਦਿਨਾˆ ਵਿੱਚ ਕੈਨੇਡਾ ਵਿੱਚ ਰਹਿਣ ਵਾਲੇ ਸਿੱਖਾˆ ਨੂੰ ਆਪਣੇ
ਪ੍ਰੀਵਾਰ ਨਾਲ ਲਿਆਉਣ ਦੀ ਇਜਾਜਤ ਨਹੀˆ ਸੀ। ਇਸ ਕਰਕੇ ਉਸਦੀ ਪਤਨੀ ਪ੍ਰੀਤਮ
ਕੌਰ ਉਸ ਕੋਲ ਕੈਨੇਡਾ ਵਿੱਚ ਨਹੀˆ ਆ ਸਕਦੀ ਸੀ। ਕੁਝ ਸਾਲ ਬ੍ਰਿਟਿਸ਼ ਕੋਲੰਬੀਆ
ਵਿੱਚ ਰਹਿਣ ਤੋˆ ਬਾਅਦ, ਸੰਨ 1912 - 1913 ਸਾਲ ਦੇ ਆਸਪਾਸ ਬੁੱਕਮ ਸਿੰਘ
ਕੰਮ ਦੀ ਭਾਲ ਵਿੱਚ ਟੋਰਾˆਟੋ ਪਹੁੰਚ ਗਿਆ। ਇੱਥੇ ਆ ਕੇ ਬੁੱਕਮ ਸਿੰਘ ਨੇ
ਰੋਜ਼ਬੈˆਕ ਉˆਨਟਾਰੀਉ ਵਿਖੇ ਇੱਕ ਜਿਮੀਂਦਾਰ ਦੇ ਫਾਰਮ ਤੇ ਕੰਮ ਲੱਭ ਲਿਆ।
5
ਅਗਸਤ 1914 ਨੂੰ ਜਦੋˆ ਕੈਨੇਡਾ ਬ੍ਰਿਟਿਸ਼ ਬਾਦਸ਼ਾਹਤ ਦਾ ਹਿੱਸਾ ਬਣਿਆ ਤਾˆ
ਕੈਨੇਡਾ ਨੇ ਪਹਿਲੇ ਸੰਸਾਰ ਯੁੱਧ ਵਿੱਚ ਬਰਤਾਨਵੀ ਸਰਕਾਰ ਦਾ ਸਾਥ ਦੇਣ ਦਾ
ਫੈਸਲਾ ਲਿਆ। ਕੈਨੇਡਾ ਭਰ ‘ਚ ਪਹਿਲੀ ਸੰਸਾਰ ਯੁੱਧ ਲਈ ਫੌਜ ‘ਚ ਭਰਤੀ ਖੋਹਲ
ਦਿੱਤੀ ਗਈ। ਉਧਰ ਹਿੰਦੁਸਤਾਨ ਵਿੱਚ ਵੀ ਅੰਗਰੇਜ਼ ਸਰਕਾਰ ਉਨ੍ਹਾˆ ਦਿਨਾˆ ਵਿੱਚ
ਮਾਰਸ਼ਲ ਕੌਮਾˆ ਨੂੰ ਫੌਜ ਵਿੱਚ ਭਰਤੀ ਕਰ ਰਹੀ ਸੀ। ਮਾਹਿਲਪੁਰ ਇਲਾਕੇ ‘ਚ
ਸਿੱਖ ਰਾਜਪੂਤਾˆ ਅਤੇ ਜੱਟਾˆ ਦੀ ਘਣੀ ਵਸੋˆ ਹੋਣ ਕਰਕੇ ਬਹੁਤ ਸਾਰੇ
ਪ੍ਰੀਵਾਰਾˆ ਚੋˆ ਨੌਜਵਾਨ, ਬਰਤਾਨਵੀ ਫੌਜ ਵਿੱਚ ਭਰਤੀ ਹੋ ਰਹੇ ਸਨ। ਉਸ ਦਾ
ਅਸਰ ਬੁੱਕਮ ਸਿੰਘ ਤੇ ਵੀ ਹੋਇਆ ਅਤੇ ਉਸ ਨੇ ਵੀ ਕੈਨੇਡਾ ਦੀ ਫੌਜ ਵਿੱਚ ਭਰਤੀ
ਹੋਣ ਦਾ ਮਨ ਬਣਾ ਲਿਆ ਅਤੇ ਕੈਨੇਡਾ ਦੀ ਅਭਿਆਨ ਫੌਜ ਦੀ ਇੱਕ ਉˆਨਟਾਰੀਉ
ਬਟਾਲੀਅਨ ਵਿੱਚ ਭਰਤੀ ਹੋ ਗਿਆ। ਇਹ ਸਾਲ 1915 ਦੀ ਬਸੰਤ ਰੁੱਤ ਦਾ ਸਮਾˆ ਸੀ।
ਜਦੋˆ ਲੜਾਈ ਲਈ ਕੈਨੇਡਾ ਦੀ ਫੌਜ ਨੂੰ ਸੱਦਾ ਆਇਆ ਤਾˆ ਉਹ ਕਿੰਗਸਟਨ ਬਟਾਲੀਅਨ
ਦੇ ਨਾਲ ਪਹਿਲੇ ਸੰਸਾਰ ਯੁੱਧ ਵਿੱਚ ਲੜਨ ਲਈ ਚਲਾ ਗਿਆ। ਸਾਲ 1916 ਵਿੱਚ ਈਪਰ
( ਬੇਲਜਿਅਮ) ਵਿੱਚ ਫਲੈˆਡਰਸ ਦੇ ਮੈਦਾਨਾˆ ਦੀ ਲੜਾਈ ਵਿੱਚ ਉਹ 20 ਕੈਨੇਡੀਅਨ
ਇਨਫੈˆਟਰੀ ਬਟਾਲੀਅਨ ਵਲੋˆ ਮੈਦਾਨੇ ਜੰਗ ਵਿੱਚ ਲੜਿਆ। ਫਲੈˆਡਰਸ ਵਿਖੇ ਉਹ ਦੋ
ਵਾਰ, ਦੋ ਵੱਖ ਲੜਾਈਆˆ ਵਿੱਚ ਜਖ਼ਮੀ ਹੋ ਗਿਆ ਸੀ। ਉੱਥੇ ਉਸ ਦਾ ਇਲਾਜ, ਡਾਕਟਰ
ਲੇਫਟੀਨੈˆਟ ਕਰਨਲ ਜਾਨ ਮੈਕਕਰੇ, ਜੋ ਫਲੈˆਡਰਸ ਦੇ ਮੈਦਾਨਾˆ ਵਿੱਚ ਅਮਰ
ਕਵਿਤਾ ਲਿਖਣ ਕਰਕੇ ਮਸ਼ਹੂਰ ਹੈ, ਦੁਆਰਾ ਚਲਾਏ ਹਸਪਤਾਲ ਵਿੱਚ ਇਲਾਜ ਕੀਤਾ
ਗਿਆ। ਜਖ਼ਮ ਗਹਿਰੇ ਹੋਣ ਕਾਰਣ, ਕੁਝ ਸਮੇˆ ਤੋˆ ਬਾਅਦ ਬੁੱਕਮ ਸਿੰਘ ਨੂੰ
ਮਾਨਚੈਸਟਰ (ਇੰਗਲੈˆਡ) ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਇੱਥੇ
ਬੁੱਕਮ ਸਿੰਘ ਨੂੰ ਤਪਦਿਕ ਦੀ ਨਾ ਮੁਰਾਦ ਬਿਮਾਰੀ ਨੇ ਆਣ ਘੇਰਿਆ ਅਤੇ ਉਸ ਨੂੰ
1 ਅਗਸਤ 1918 ਨੂੰ ਫੌਜ ਵਿੱਚੋਂ ਖਾਰਜ ਕਰਕੇ ਕਿਚਨਰ ਦੇ ਫਰੀਪੋਰਟ
ਸੈਨਾਟੋਰੀਅਮ ਫੌਜੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਅੰਤ ਵਿੱਚ ਬੁੱਕਮ
ਸਿੰਘ 27 ਅਗਸਤ 1919 ਨੂੰ ਸੰਸਾਰ ਨੂੰ ਅਲ-ਵਿਦਾ ਕਹਿ ਗਿਆ। ਇਸ ਇੱਕੋ-ਇੱਕ
ਕੈਨੇਡੀਅਨ ਸਿੱਖ ਨੂੰ, ਸੰਸਾਰ ਯੁੱਧ ਦੇ ਬਾਕੀ ਸ਼ਹੀਦਾ ਦੇ ਨਾਲ, ਕਿਚਨਰ ਸ਼ਹਿਰ
ਦੇ ਮਾਊˆਟ ਹੋਪ ਕਬਰਿਸਤਾਨ ਵਿੱਚ ਦਫ਼ਨ ਕਰ ਦਿੱਤਾ ਗਿਆ। 90 ਸਾਲਾˆ ਤੱਕ ਭੇਦ
ਬਣੇ ਰਹੇ ਬੁੱਕਮ ਸਿੰਘ ਦੀ ਸਮਾਧ, ਬਰੈˆਪਟਨ ਰਹਿੰਦੇ ਸੰਦੀਪ ਸਿੰਘ ਬਰਾੜ ਨੇ
ਸਾਲ 2008 ਦੇ ਵਿੱਚ ਸਮੂਹ ਕੈਨੇਡੀਅਨ ਲੋਕਾˆ ਸਾਹਮਣੇ ਲਿਆˆਦੀ। ਗੋਲਡਨ
ਟਰਾਈਐˆਗਲ ਗੁਰਦੁਆਰਾ ਸੁਸਾਇਟੀ ਕਿਚਨਰ-ਵਾਟਰਲੂ ਅਤੇ ਸੰਦੀਪ ਸਿੰਘ ਬਰਾੜ ਦੀ
ਮਿਹਨਤ ਸਦਕਾ ਅਸੀˆ ਪਿੱਛਲੇ ਤਿੰਨ ਸਾਲਾˆ ਤੋˆ ਕੈਨੇਡਾ ਦੇ ਬਾਕੀ ਸ਼ਹੀਦਾˆ
ਸਮੇਤ ਬੁੱਕਮ ਸਿੰਘ, ਜੋ ਕਿ ਇੱਕ ਅਸਲੀ ਕੈਨੇਡੀਅਨ ਸਿੱਖ ਨਾਇਕ ਹੈ, ਨੂੰ
"ਸਿੱਖ ਰਿਮੈˆਬਰੈˆਸ ਡੇਅ" ਤਹਿਤ ਯਾਦ ਕਰਦੇ ਹਾˆ।
ਇਸ
ਸਾਲ 6 ਨਵੰਬਰ ਦਿਨ ਐਤਵਾਰ ਨੂੰ ਬੁੱਕਮ ਸਿੰਘ ਦੀ ਸਮਾਧ ਤੇ ਹੋਏ "ਸਿੱਖ
ਰਿਮੈˆਬਰੈˆਸ ਡੇਅ" ਸ਼ਰਧਾˆਜਲੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਕੈਨੇਡੀਅਨ ਫੌਜ
ਦੇ ਬ੍ਰਿਗੇਡੀਅਰ ਜਨਰਲ ਮੈਥੀਓ ਕੇ. ਓਵਰਟਨ, ਲੈਫਟੀਨੈˆਟ ਕਰਨਲ ਹਰਜੀਤ ਸਿੰਘ
ਸਾਜਨ, ਮੇਜਰ ਹਰਪਾਲ ਸਿੰਘ ਮੰਡੇਰ, ਕੈਪਟਨ ਪ੍ਰਭਜੋਤ ਸਿੰਘ ਧਨੋਆ,
ਲੈਫਟੀਨੈˆਟ ਅਮਰਜੀਤ ਸਿੰਘ, ਲੈਫਟੀਨੈˆਟ ਮਨਜੀਤ ਸਿੰਘ ਵਿਨਿੰਗ, ਫੈਡਰਲ
ਮਨਿਸਟਰ ਟਿਮ ਉਪਲ, ਸਾਬਕਾ ਐਮ. ਪੀ. ਨਵਦੀਪ ਸਿੰਘ ਬੈˆਸ, ਭਾਰਤੀ ਫੌਜ ਦੇ
ਸੇਵਾ-ਮੁਕਤ ਅਫਸਰ, ਗੋਲਡਨ ਟਰਾਈਐˆਗਲ ਗੁਰਦੁਆਰਾ ਸੁਸਾਇਟੀ ਕਿਚਨਰ-ਵਾਟਰਲੂ
ਦੇ ਅਹੁਦੇਦਾਰ, ਚੱਬੇਵਾਲ-ਮਾਹਿਲਪੁਰ ਏਰੀਆ ਤੋˆ ਕੁਲਜੀਤ ਸਿੰਘ ਜੰਜੂਆ,
ਸੰਜੀਵ ਸਿੰਘ ਭੱਟੀ, ਮਹਿੰਦਰਪਾਲ ਸਿੰਘ, ਵਕੀਲ ਰਮੇਸ਼ਵਰ ਸਿੰਘ ਸੰਘਾ,
ਬ੍ਰੈਕਫਾਸਟ ਬੱਜ ਟੀ.ਵੀ. ਤੋˆ ਅਕਬਰ ਵਾਰਿਸ ਅਤੇ ਕਲਮ ਫਾਊˆਡੇਸ਼ਨ ਤੋˆ ਡਾ:
ਦਰਸ਼ਨ ਸਿੰਘ ਬੈˆਸ, ਸ੍ਰੀਮਤੀ ਕੰਵਲਜੀਤ ਕੌਰ ਬੈˆਸ, ਅਜੈਬ ਸਿੰਘ ਚੱਠਾ,
ਪਿਆਰਾ ਸਿੰਘ ਕੁੱਦੋਵਾਲ, ਗਿਆਨ ਸਿੰਘ ਕੰਗ ਅਤੇ ਲਖਬੀਰ ਸਿੰਘ ਗਰੇਵਾਲ ਸਮੇਤ
ਤਕਰੀਬਨ 200 ਕੈਨੇਡੀਅਨਜ਼ ਸ਼ਾਮਿਲ ਹੋਏ।
ਕੁਲਜੀਤ ਸਿੰਘ ਜੰਜੂਆ, ਕਨੇਡਾ
416-473-7283
|