ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi.com

ਫੇਸਬੁੱਕ 'ਤੇ 5abi

ਇਕਬਾਲ ਮਾਹਲ - ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ

 

ਤਾਰੀਖ਼ ਆਪਣੇ ਆਪ ਨੂੰ ਦੁਹਰਾਉਂਦੀ ਹੈ। ਪੜ੍ਹਿਆ ਹੈ ਕਿ ਬਾਦਸ਼ਾਹ ਅਕਬਰ ਵਿਦਵਾਨਾਂ ਦਾ ਬਹੁਤ ਆਦਰ ਕਰਦਾ ਸੀ। ਉਸਦੇ ਦਰਬਾਰ ਵਿਚ ਨੌਂ ਵਿਦਵਾਨ ਸਨ। ਨੌ ਰਤਨ। ਬੀਰਬਲ ਅਕਬਰ ਦੇ ਨੌਂ ਰਤਨਾ ਵਿਚੋਂ ਇਕ ਸੀ।

ਇਕਬਾਲ ਮਾਹਲ, ਜਿਸ ਕੋਲ ਅਕਬਰ ਵਾਲੀ ਦਰਿਆ-ਦਿਲੀ ਹੈ, ਬੀਰਬਲ ਵਾਲੀ ਸੂਖਮ ਬੁੱਧੀ ਵੀ ਹੈ। ਅਤੇ ਉਹ ਪੰਜਾਬੀ ਕਲਾ ਤੇ ਕਲਾਕਾਰਾਂ ਦਾ ਸਿਰਮੌਰ ਕਦਰਦਾਨ ਹੈ।
“ਹੈਲੋ ਹਾਂ, ਮੈਂ ਸ਼ੁਕਰਵਾਰ ਨੂੰ ਆਇਆਂ, ਸਰਦ-ਗਰਮ ਜਿਹਾ ਹੋਇਆ ਪਿਆ। ਕਾਰ ਵਿਚ ਏ.ਸੀ ,ਬਾਹਰ ਗਰਮੀ। ਬਸ ਸ਼ਰੀਰ ਫੜਿਆ ਗਿਆ। ਤਾਂ ਹੀ ਘਰੇ ਬੈਠਾ ਨਹੀਂ ਤਾਂ ਨਿਕਲ ਜਾਣਾ ਸੀ ਹੁਣ ਤਕ ਬਾਹਰ।” ਫੋਨ ਤੇ ਵੀ ਉਸਦੀ ਆਵਾਜ਼ ਵਿਚ ਉਹੀ ਰੋਹਬ ਤੇ ਮਿਠਾਸ ਹੈ।

ਮੈਂ ‘ਡੋਰੀਟੇਲ ਡਰਾਈਵ’ ਲਿਖਿਆ ਹੈ। ਹੁਣੇ ਛਪਵਾ ਕੇ ਆਇਆਂ। ਇਹ ਟੈਮਪਰੇਰੀ ਛੜਿਆਂ (ਵਿਹਾਹੇ ਵਰ੍ਹਿਆਂ ਦੀ ਮਹਿਫਲ ਜਿਥੇ ਤੀਵੀਂ ਨਾਂ ਹੋਵੇ) ਦੀ ’ਕਠੇ ਗੁਜ਼ਾਰੀ ਸ਼ਾਮ ਦੀ ਕਹਾਣੀ ਹੈ । ਸ਼ਾਮ ਨੂੰ ਸ਼ੁਰੂ ਹੋ ਕੇ ਰਾਤ ਨੂੰ ਖਤਮ ਹੋ ਜਾਂਦੀ ਹੈ। ਗੁਰਭਜਨ ਗਿਲ ਤੇ ਨਿਰਮਲ ਜੌੜੇ ਨੇ ਮੇਰਾ ਬੜਾ ਮਾਣ ਕੀਤਾ। ਕਿਤਾਬ ਰਿਲੀਜ਼ ਕੀਤੀ।”

“ਰਾਜੇ ਗਲ ਸੁਣ! ਮੈਂ ਕਿਸੇ ਤੋਂ ਡਰਦਾ! ਕਿਸੇ ਤੋਂ ਲਿਆ ਨਹੀਂ ਅਜ ਤਕ। ਦਿਤਾ ਹੈ। ਪੈਸੇ ਮੇਰੇ ਕੋਲ ਹੈ ਨਹੀਂ, ਆਈ ਚਲਾਈ ਹੈ ਬਸ। ਮੈਨੂੰ ਆਈ ਚਲਾਈ ਵਿਚ ਮਜ਼ਾ ਆਉਂਦਾ ਹੈ“

ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ ।
ਕਵਿਤਾ ਕਿੰਜ ਬਣਦੀ ਗੁਰਬਾਨੀ, ਜੇ ਨਾਨਕ ਹਟੀ ਪਾ ਲੈਂਦਾ “।

ਅੱਡੀਆਂ ਨਾਲ ਪਤਾਸੇ ਭੋਰਨਾਂ ਮੈਂ ਸੁਣਿਆ ਸੀ ਪਰ ਇਕਬਾਲ ਗਲਾਂ ਨਾਲ ਪਤਾਸੇ ਭੋਰਦਾ ਹੈ। ਤਬਲੇ ਦੀ ਥਾਪ ਵਾਂਘ ਠਹਾਕਾ ਲਾਉਂਦਾ ਹੈ। ਵੀਣਾ ਵਾਂਗ ਤਰੰਗਦਾ ਹੋਇਆ ਉਹ ਗਲਾਂ ਦੀ ਠੁਮਰੀ ਸੁਣਾਉਂਦਾ ਹੈ।

“ਸਨ 61 ਦੀ ਗਲ ਆ, ਰਾਜੇ। ਗਰਮੀ ਦਾ ਮੌਸਮ ਸੀ। ਮੈਂ ਪੰਦਰਾ ਕੁ ਸਾਲਾਂ ਦਾ ਸੀ। ਅੱਖਾਂ ਵਿਚ ਨਸ਼ਾ ਸੀ। ਜਵਾਨੀ ਸੀ, ਜੋਰ ਸੀ, ਜੋਸ਼ ਸੀ। ਹੁਣ ਵੀ ਹੈ। ਪਰ ਉਦੋਂ ਬੇਪਰਵਾਹੀ ਵੀ ਨਾਲ ਸੀ। ਸਾਰਾ ਦਿਨ ਕੁਝ ਕਰਨ ਨੂੰ ਜੀ ਕਰਦਾ ਰਹਿੰਦਾ ਸੀ। ਮੇਰੇ ਨੇੜੇ ਕੋਈ ਨਾਂ ਲਗਦਾ, ਜਿਹੜਾ ਲਗਦਾ ਉਹ ਮੇਰਾ ਪੱਕਾ ਬੇਲੀ ਬਣ ਜਾਂਦਾ। ਹੁਣ ਵੀ ਏਦਾ ਹੀ ਹੂੰਦਾ ਹੈ ”
ਉਹ ਗੰਭੀਰ ਹੋ ਕੇ ਦਸਦਾ ਹੈ।

“ਉਹ ਵੇਲਾ ਸੀ ਜਦੋਂ ਕਲਾਕਾਰ ਸੱਚੇ ਸੁਚੇ ਇਨਸਾਨ ਵੀ ਹੁੰਦੇ। ਜ਼ੁਬਾਨ ਦੇ ਪੱਕੇ, ਇਜ਼ਤ-ਅਫਜ਼ਾਈ ਕਰਨ ਵਾਲੇ, ਅਹਿਸਾਨ ਫਰਾਮੋਸ਼ੀ ਉਹਨਾਂ ਦੇ ਸ਼ਬਦਾਵਲੀ ਵਿਚ ਨਹੀਂ ਸੀ” ਉਹ ਬੋਲਦਾ ਬੋਲਦਾ ਠਹਿਰ ਜਾਂਦਾ ਹੈ। ਹੁਣ ਗਲ ਹੋਰ ਹੈ। ਇਕ ਗਹਿਰੀ ਚੁਪ ਛਾ ਜਾਂਦੀ ਹੈ। ਸ਼ਬਦਾਂ ਦੀ ਗੁੰਜਨ ਹੌਲੀ ਹੌਲੀ ਉਸਦੇ ਅੰਦਰੋ ਸੁਣਦੀ ਹੈ।

“ਪਰ ਕਲਾ ਨੇ ਜਿੰਦਗੀ ਦੀ ਜਾਨ ਬਨਨਾ ਹੈ ਅਜੇ
ਆਹ! ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ ਅਜੇ”

ਉਸਦੀ ਗਲ ਵਿਚ ਸ਼ਿਕਾਇਤ ਹੈ, ਸ਼ਿਕਵਾ ਹੈ, ਪੀੜ ਹੈ, ਨਿਰਾਸ਼ਾ ਹੈ। ਉਹ ਗਲ ਬਦਲਦਾ ਹੈ। ਇਕਦਮ ਚੁਸਤੀ ਨਾਲ।

“ਆਪਾਂ ਯਮਲੇ ਨੂੰ ਲੈ ਕੇ ਆਉਣੇ ਪਿੰਡ।” ਸਕੂਲ ਦੀ ਛੁੱਟੀ ਤੋਂ ਬਾਅਦ ਮੈਂ ਨਾਲ ਦੇ ਸਾਥੀਆਂ ਨੂੰ ਕਿਹਾ। ਰੁਪਿਆ ਰੁਪਿਆ ਕਰਕੇ, ਅੱਸੀ ਰੁਪਿਏ ‘ਕਠੇ ਕਰ ਲਏ। ਯਮਲੇ ਕੋਲ ਪਹੁੰਚ ਗਏ। ਉਹ ਚੀਚੀ ਵਿਚ ਸਿਰਗਟ ਫਸਾ ਕੇ ਕਸ਼ ਲਾ ਰਿਹਾ ਸੀ।

“ਜੀ ਤੁਸੀਂ ਕਿੰਨੇ ਪੈਸੇ ਲੈਂਦੇ ਹੁੰਦੇ ਹੈਗੇ ਜੇ” ਮੈਂ ਪੰਦਰਾ ਸਾਲਾਂ ਦੀ ਸੀ ਮੈਨੂੰ ਕਿਹੜਾ ਪਤਾ ਸੀ ਬਈ ਕਿਵੇਂ ਪੁੱਛੀਦਾ। ਯਮਲਾ ਕੁਝ ਦੇਰ ਮੇਰੇ ਮੁੰਹ ਵਲ ਵੇਖਦਾ ਰਿਹਾ ਫਿਰ ਮੁਸਕਰਾ ਕੇ ਬੋਲਿਆ
“ਤੁਸੀਂ ਕਿੰਨੇ ਪੈਸੇ ਦੇਂਦੇ ਹੁੰਦੇ ਹੈਗੇ ਜੇ?” ਢਾਨੀ ਵਿਚ ਸਾਰੇ ਹੱਸਣ ਲਗ ਪਏ।
80 ਰੁਪਏ, ਦੋ ਦੇ ਚਾਲੀ ਨੋਟ, ਅਸੀਂ ਯਮਲੇ ਅਗੇ ਵਿਛੀ ਚਾਦਰ ਤੇ ਢੇਰੀ ਕਰ ਆ ਗਏ ।

“ਬਸ ਫਿਰ ਤਾਂ ਮੈਨੂੰ ਸ਼ੋਂਕ ਜਿਹਾ ਪੈ ਗਿਆ। ਰਾਜੇ ਮੈਨੂੰ 43 ਸਾਲ ਹੋ ਗਏ ਕਨੇਡਾ ਵਿਚ ਬੜੀ ਦੁਨਿਆਂ ਵੇਖੀ। ਜਿਹੜੇ ਕਲ ਤਕ ਸਾਡੇ ਕਪੜੇ ਧੋਂਧੇ ਸੀ ਅਜ ..ਚਲ ਛਡ ਯਾਰ,” ਉਹ ਕੁਝ ਦੇਰ ਚੁਪ ਰਹਿਣ ਤੋਂ ਬਾਅਦ ਬੋਲਦਾ ਹੈ

“ਕੀ ਫ਼ਰਕ ਪੈਂਦਾ ਹੈ। ਕੋਈ ਫ਼ਰਕ ਨਹੀਂ। ਜੇ ਤੁਸੀਂ ਕਦੀ ਕਨੇਡਾ ਆਏ ਤਾਂ ਵੈਨਕੁਵਰ ਤੋਂ ਕਾਰ ਰਾਹੀਂ ਆਉ ਸਾਡੇ ਕੋਲ ਟੋਰਾਂਟੋ। ਰੌਕੀ ਮਾਉਂਟੇਨ, 700 ਮੀਲ ਦਾ ਸਫਰ ਹਰਨਾਂ ਦੀਆਂ ਡਾਰਾਂ ਵੇਖਦੇ ਆਇਉ। ਕਦੀ ਕਦੀ ਰਿੱਛ ਵੀ ਦਿਸ ਜਾਂਦਾ ਹੈ ।“

ਇਕਬਾਲ ਦਾ ਯਾਰ ਵੀ ਇਕਬਾਲ ਹੈ। ਰਾਮੂਵਾਲੀਆ। ਉਹ ਲ਼ਿਖਦਾ ਹੈ ਸੁਰਾਂ ਦੇ ਸੌਦਾਗਰ ਵਿਚ ।
“ਇਕਬਾਲ ਮਾਹਲ ਰਬ-ਸਬਬੀ ਪੰਜਾਬੀ ਮਾਂ ਬੋਲੀ ਦਾ ਨਾਇਕ ਹੈ। ਉਹ ਸਕਰੀਨ ਤੇ ਜਚਦਾ ਹੈ ,ਉਸ ਕੋਲ ਮਾਈਕ ਨਾਲ ਮੇਚ ਖਾਨ ਵਾਲੀ ਆਵਾਜ ਹੈ। ਉਹ ਵਾਘੇ ਬਾਰਡਰ ਦੇ ਦੋਹੀਂ ਪਾਸੇ ਛਾਂ ਦੇਣ ਵਾਲਾ ਘਨਛਾਵਾਂ ਬੂਟਾ ਹੈ।”

ਮੈਨੂੰ ਉਸ ਨਾਲ ਥੋੜੀਆਂ ਜਿਹੀਆਂ ਗਲਾਂ ਵਿਚੋਂ ਭਾਸਿਆ ਕਿ ਇਕਬਾਲ ਇਨਸਾਨੀ ਤਹਜ਼ੀਬਾਂ ਦਾ ਮਹਿਬੂਬ ਵੀ ਹੈ। ਪਿਆਰ ਦੀ ਸ਼ਤਰੰਜ ਦਾ ਬਾਦਸ਼ਾਹ ਵੀ। ਉਮਰ ਉਸ ਲਈ ਸਿਰਫ ਹਿੰਦਸੇ ਹਨ। ਇਕਬਾਲ ਕੁਕਨੂਸ ਹੈ। ਉਹ ਆਪਣੀ ਉਮਰ ਆਪਣੀ ਮਰਜੀ ਨਾਲ ਵਧਾ ਸਕਦਾ ਹੈ। ਹਰ ਛੋਟੇ ਵੱਡੇ ਨੂੰ ਇਕੋ ਸਤਿਕਾਰ ਤੇ ਨੇਹਚਾ ਨਾਲ ਘੁਟ ਕੇ ਮਿਲਦਾ ਹੈ। ਉਸਦੀ ਗਲਵਕੜੀ ਵਿਚ ਇਲਾਚਿਆਂ ਵਾਲੀ ਖੁਸ਼ਬੂ ਹੈ। ਉਸਦੀਆਂ ਗਲਾਂ ਵਿਚ ਯਾਰਾਂ ਵਾਲੀ ਨਿਘ ਹੈ, ਭਰਾਵਾਂ ਵਾਲਾ ਸਨੇਹ ਹੈ, ਬਜੁਰਗਾਂ ਵਾਲੀ ਸਿਆਣਪ ਹੈ, ਸਾਹਿਤਕਾਰ ਵਾਲੀ ਗੰਭੀਰਤਾ ਹੈ। ਉਹ ਬੰਦਿਆ ਨੂੰ ਕਿਤਾਬਾਂ ਵਾਂਗ ਹੀ ਧਿਆਨ ਨਾਲ ਪੜ੍ਹਦਾ ਹੈ। ਉਹ ਬੰਦਿਆ ਦੇ ਰਾਜ਼ ਜਾਣਦਾ ਹੈ ।

“ਮੈਂ ਕਿਸੇ ਨੂੰ ਉਸਦੀ ਅਹਿਸਾਨ-ਫ਼ਰਾਮੋਸ਼ੀ ਦੀ ਇਕੋ ਸਜਾ ਦਿੰਦਾ ਹਾਂ। ਉਸਦੇ ਲਈ ਮੇਰੇ ਦਰਵਾਜੇ ਹਮੇਸ਼ਾ ਲਈ ਬੰਦ ਹੋ ਜਾਂਦੇ ਨੇ। ਬਸ।”

ਆਪਣੀ ਧੀ ਨਤਾਸ਼ਾ ਦੀ ਜੀ ਖੋਹਲ ਕੇ ਤਾਰੀਫ ਕਰਦਾ ਹੈ। ਬੜੀ ਫੁਰਤੀ ਨਾਲ ਤੇ ਫ਼ਕਰ ਨਾਲ, ਮਾਨ ਨਾਲ, ਦਿਲ ਦਰਿਯਾ ਖੁਸ਼ੀ ਨਾਲ। ਉਹ ਨਤਾਸ਼ਾ ਵਿਚ ਆਪਣਾ ਵਾਰਿਸ ਵੇਖਦਾ ਹੈ, ਆਪਣੀ ਫ਼ਕੀਰੀ ਵੇਖਦਾ ਹੈ, ਆਪਣੀ ਅਕਬਰੀ ਵੇਖਦਾ। ਇਕਬਾਲ ਦੇਖਦਾ ਹੈ।

“ਰਾਜੇ ਸੁਣ, ਨਤਾਸ਼ਾ ਪੰਜਾਬ ਵਿਚ ਵਸਦੇ ਲੋਕਾਂ ਨਾਲੋਂ ਵਧਿਆ ਪੰਜਾਬੀ ਬੋਲਦੀ ਹੈ। ਅਸਲੀ, ਠੇਠ ,ਪੰਜਾਬੀਅਤ ਵਿਚ ਗੜੁਚ।”

ਮੈ ਕਿਹਾ “ਇੰਝ ਜਿਵੇਂ ਕਿ ਹੁਣੇ ਹੁਣੇ ਕੋਈ ਹਿਰਨੀ ਸਰ ਸਰ ਕਰਦੀ ਬਾਂਸਾਂ ਦੇ ਝੁੰਡ ਵਿਚੋਂ ਲੰਘੀ ਹੋਵੇ। ਜਿਵੇਂ ਸੰਗਮਰਮਰ ਤੇ ਬੰਟੇ ਡਿਗ ਪਏ ਹੋਣ।ਜਿਵੇਂ ਪਾਤਰ ਨੇ ਬਿਰਖ ਨੂੰ ਚੀਰ ਕੇ ਵੰਝਲੀ ਬਣਾ ਲਿਆ ਹੋਵੇ?”

“ਬਿਲਕੁਲ ਇੰਜ ਹੀ ਰਾਜੇ” ਉਹ ਅਹਖ..ਕਰਕੇ ਗਲੇ ਦੀ ਖਰਾਸ਼ ਦੂਰ ਕਰਦਾ ਹੈ ।

ਉਹ ਪੀਰੀ ਵਿਚ ਵੀ ਤਾਜ਼ਗੀ, ਜੋਸ਼, ਮੜਕ ਤੇ ਜਵਾਨੀ ਨਾਲ ਮਹਿਕਦਾ ਹੈ। ਉਹ ਗਾਹਲ ਦੀ ਪੁੜੀ ਜਿਹੀ ਬਣਾ ਕੇ ਗਲਾਂ ਦੇ ਵਿਚ ਹੀ ਲੁਕਾ ਦਿੰਦਾ ਹੈ। ਸੁਨਣ ਵਾਲੇ ਨੂੰ ਪਤਾ ਨਹੀਂ ਲਗਦਾ। ਅਗਲੀ ਗਲ ਪਹਿਲੀ ਗਲ ਨਾਲੋਂ ਵੀ ਦਿਲਚਸਪ ਹੁੰਦੀ ਹੈ।

“ਲੋਕ ਮੈਨੂੰ ਪੁਛਦੇ ਨੇ ਮਾਹਲ ਤੂੰ ਜੌਹਰੀ ਹੈ। ਹੀਰਿਆਂ ਦਾ ਸੌਦਾਗਰ ਹੈ। ਜਿਸ ਨੂੰ ਹੱਥ ਲਾਉਨਾ ਹੈ ਉਹ ਚੀਜ਼ ਸੋਨਾ ਬਣ ਜਾਂਦੀ ਹੈ। ਕਿਥੋਂ ਲਭ ਕੇ ਲਿਆਉਨਾ ਹੈ ਹੀਰੇ?” ਉਹ ਹਸਦਾ ਹੈ। ਥੋੜਾ ਜਿਹਾ। ਨਾਂ ਇਕ ਪੈਸਾ ਵਧ ਨਾਂ ਇਕ ਪੈਸਾ ਘਟ। ਤੋਲ ਕੇ ਜਿੰਨਾ ਬਣਦਾ ਹੈ। ਉਨਾਂ ਹੀ ਹਸਦਾ ਹੈ ਪੁਰੀ ਈਮਾਨਦਾਰੀ ਨਾਲ। ਹਾਸੇ ਵਿਚ ਉਹ ਠੱਗੀ ਨਹੀਂ ਮਾਰਦਾ।

“ਮੈਂ ਕਹਿੰਨਾ ਮੈਂ ਹੀਰੇ ਤਰਸ਼ਦਾ ਨਹੀਂ ਮੈਂ ਤਰਾਸ਼ੇ ਹੋਏ ਹੀਰੇ ਲਭ ਕੇ ਲਿਆਉਨਾ। ਇਹ ਮੇਰੇ ਲਈ ਰੁਜਗਾਰ ਨਹੀਂ ਹੈ। ਮੇਰਾ ਪਿਆਰ ਹੈ। ਮੇਰੀ ਭਗਤੀ ਹੈ। ਮੇਰੀ ਮੁਹਬਤ ਹੈ।” ਉਸਦੀ ਆਵਾਜ ਵਿਚ ਇਕ ਤਰੰਨਮ ਹੈ, ਸੰਗੀਤ ਹੈ, ਰੋਹਬ ਹੈ, ਪੰਜਾਬੀ ਹੈ।

“ਰਬ ਰਾਖਾ” ਉਹ ਫ਼ੋਨ ਕਟਦਾ ਹੈ।

ਸਟੇਜ ਤੋਂ ਇਕਬਾਲ ਮਨਫ਼ੀ ਹੈ। ਪਰਦਾ ਡਿਗਦਾ ਹੈ। ਫ਼ਿਜ਼ਾ ਵਿਚ ਇਕ ਅਣਸੁਖਾਵੀਂ ਜਿਹੀ ਸ਼ਾਤੀ ਫੈਲ ਜਾਂਦੀ ਹੈ। ਮੈਂ ਇਕ ਨਜ਼ਮ ਦਾ ਸਹਾਰਾ ਲੈਂਦਾ ਹਾਂ।
ਅਜੂਨੀ !
ਮੈਂ ਮਾਪ ਲਈ ਹੈ ਦੂਰੀ ।
ਨਜ਼ਮ ਦੇ ਸਾਰੇ ਅੱਖਰ ਖੋਹਲ ਕੇ
ਨਕਸ਼ੇ ਉਪਰ ਇਕ ਲਾਈਨ ਵਿਚ ਵਿਛਾ ਦਿਤੇ ਨੇ ।
ਜਿਥੇ ਤੂੰ ਹੈ ,ਤੇ ਜਿਥੇ ਮੈਂ ਹਾਂ ,

ਬਸ ਤੇਰੇ ਤੇ ਮੇਰੇ ਵਿਚਕਾਰ ਇੰਨਾ ਹੀ ਫ਼ਾਸਲਾ ਹੈ

ਰਾਜਪਾਲ ਸੰਧੂ

ਇਕਬਾਲ ਮਾਹਲ ਕਬੀਰ ਬੇਦੀ ਨਾਲ


  ਇਕਬਾਲ ਮਾਹਲ - ਇਹ ਨਾਮ ਨਹੀਂ ਹੈ, ਇਕ ਮੁਕਮਲ ਦਸਤਾਨ ਹੈ
ਰਾਜਪਾਲ ਸੰਧੂ
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ ਨਾਰਵੇ ਚ
ਰੁਪਿੰਦਰ ਢਿੱਲੋ ਮੋਗਾ
ਨਵ ਨਿਯੁੱਕਤ ਭਾਰਤੀ ਰਾਜਦੂਤ ਸ਼੍ਰੀ ਆਰ ਕੇ ਤਿਆਗੀ ਦਾ ਇੰਡੀਅਨ ੳਵਰਸੀਜ ਕਾਗਰਸ ਵੱਲੋ ਨਿੱਘਾ ਸਵਾਗਤ- ਸ੍ਰ ਗੁਰਮੇਲ ਸਿੰਘ ਗਿੱਲ(ਨਾਰਵੇ)
ਕਨੈਡੀਅੱਨ ਸਿੱਖ ਸੰਸਥਾ ਵਲੋਂ 1984 ਦੀ ਯਾਦ ਵਿਚ ਖੂਨਦਾਨ ਕੈਂਪ
ਬਲਜੀਤ ਸਿੰਘ ਘੁੰਮਣ
ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
 ਰੁਪਿੰਦਰ ਢਿੱਲੋ ਮੋਗਾ
ਕਨੇਡੀਅਨ ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਖ਼ਾਸ ਐਲਾਨ
ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਓਪਨ ਡੇ ਦੇ ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ
ਮਨਪ੍ਰੀਤ ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ
ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ
ਕ੍ਰਿਆਸ਼ੀਲ ਤਕਨੀਕਾਂ ਰਾਹੀਂ ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨਪ੍ਰੀਤ ਬਾਦਲ ਵਲੋਂ ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਸਰਬ ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ
ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ

ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!

ਇਕਬਾਲ ਰਾਮੂਵਾਲੀਆ, ਕੈਨਡਾ 

ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ : ਕੇਵਲ ਸਿੰਘ ਢਿਲੋ
ਹਰੀਸ਼ ਗੋਇਲ
ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)