ਤਪਾ ਮੰਡੀ
21 ਸਤੰਬਰ -ਪੰਜਾਬ ਪੀਪਲਜ਼ ਪਾਰਟੀ ਦੇ ਕੌਮੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ
ਹਲਕਾ ਭਦੌੜ ਦੀ ਭਾਰੀ ਰੈਲੀ ਅਨਾਜ ਮੰਡੀ ਤਪਾ ਵਿਖੇ ਪੀਪਲਜ ਪਾਰਟੀ ਦੇ ਆਗੂ
ਗੋਰਾ ਸਿੰਘ ਢਿਲਵਾਂ, ਬਾਬਾ ਜਗਤਾਰ ਸਿੰਘ
ਨੈਣੇਵਾਲ, ਯਾਦਵਿੰਦਰ ਸਿੰਘ ਤਲਵੰਡੀ,
ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਅਤੇ ਬਹਾਦੁਰ ਖਾਨ ਤਪਾ
ਦੀ ਅਗਵਾਈ ‘ਚ ਕੀਤੀ ਗਈ।
ਰੈਲੀ ਨੂੰ
ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਉਹ
ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਬੰਦੇ ਦਾ ਨਹੀਂ ਕਾਨੂੰਨ ਦਾ ਰਾਜ ਹੋਵੇਗਾ,
ਪੰਜਾਬ ਅੰਦਰ ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਸਾਡੇ
ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਪੀਪਲਜ ਪਾਰਟੀ ਆਫ ਪੰਜਾਬ
ਵੀ ਪੱਕ ਅਤੇ ਸੱਚ ਦਾ ਪਹਿਰਾ ਦੇਣ ਵਾਲੀ ਪਾਰਟੀ ਹੈ ਅਤੇ ਉਹ ਦਿਨ ਦੂਰ ਨਹੀਂ
ਜਦੋਂ ਪੀਪੀਪੀ ਦੀ ਅਗਵਾਈ ਵਿੱਚ ਲੋਕ ਭ੍ਰਿਸ਼ਟ ਅਤੇ ਗਰਕੇ ਹੋਏ ਆਗੂਆਂ ਨੂੰ ਬਦਲ
ਦੇਣਗੇ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵੱਲੋਂ
ਪੀ.ਪੀ.ਪੀ. ਦੇ ਵਰਕਰਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਵਰਤੇ ਜਾਂ ਰਹੇ ਗਲਤ
ਹੱਥਕੰਡੇ ਸੱਤਾਧਾਰੀ ਪਾਰਟੀ ਨੂੰ ਲੈ ਡੁੱਬਣਗੇ, ਜਦੋਂ ਪੰਜਾਬ ‘ਚ ਪੀ.ਪੀ.ਪੀ.ਦਾ
ਹਥੋੜਾ ਪੰਜਾਬ ਵਿੱਚ ਚੱਲੇਗਾ ਤਾਂ ਅਕਾਲੀ ਦਲ ਦੇ ਟੁਕੜੇ-2 ਹੋ ਜਾਣਗੇ।
ਐਸ.ਜੀ.ਪੀ.ਸੀ ਚੌਣਾਂ ਤੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਬਾਦਲ
ਦਲ ਨੂੰ ਲੋਕਤੰਤਰ ਦਾ ਗਲਾ ਘੁੱਟਣ ਦੀ ਬਜਾਏ ਐਸ.ਜੀ.ਪੀ.ਸੀ. ਮੈਂਬਰਾਂ ਨੂੰ
ਨਾਮਜਦ ਹੀ ਕਰ ਦੇਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਵਧੀਕੀਆਂ ਤੇ ਪਾਣੀ ਵਾਂਗੂ
ਪੈਸਾ ਵਹਾਉਣ ਦੀ ਜਰੂਰਤ ਹੀ ਨਾ ਪਵੇ।
ਬਾਅਦ ‘ਚ
ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀ.ਪੀ.ਪੀ. ਨੂੰ ਕਮਜੋਰ
ਦੱਸਣ ਵਾਲਿਆਂ ਨੂੰ ਇਸ ਦਾ ਜਵਾਬ ਆਗਾਮੀ ਵਿਧਾਨ ਸਭਾ ਚੌਣਾਂ ਵਿੱਚ ਮਿਲ ਜਾਵੇਗਾ
ਕਿ ਕੌਣ ਕਿੰਨੇ ਪਾਣੀ ਵਿੱਚ ਹੈ, ਉਨਾਂ ਕਿਹਾ ਕਿ ਸਾਡੀ ਪਾਰਟੀ ਸ਼ਹੀਦਾਂ ਦੀ
ਧਰਤੀ ਤੋਂ ਸਹੁੰ ਖਾਕੇ ਚੱਲੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਲੈਕੇ
ਦੇਣਾ ਇਸਦਾ ਮੁੱਖ ਟੀਚਾ ਹੈ, ਇਸ ਟੀਚੇ ਨੂੰ ਹਾਸਲ ਕਰਨ ਲਈ ਸਾਨੂੰ ਭਾਂਵੇ ਕੋਈ
ਵੀ ਕੁਰਬਾਨੀ ਦੇਣੀ ਪਵੇ। ਉਨਾਂ ਕਿਹਾ ਕਿ ਵਿਧਾਨ ਸਭਾ ਚੌਣਾਂ ਦੇ ਸੰਬੰਧ ਵਿੱਚ
ਸੀ.ਪੀ.ਆਈ.ਤੇ ਸੀ.ਪੀ.ਐਮ.ਨਾਲ ਇੱਕਜੁਟ ਹੋਕੇ ਚੋਣਾਂ ਲੜਨ ਸੰਬੰਧੀ ਗੱਲਬਾਤ ਚੱਲ
ਰਹੀ ਹੈ ਜੋ ਆਉਂਦੇ 10-15 ਦਿਨਾਂ ਅੰਦਰ ਪੂਰ ਚੜ ਜਾਵੇਗੀ ਅਤੇ ਪਾਰਟੀ ਦੇ
ਜਥਬੰਧਕ ਢਾਂਚੇ ਦਾ ਐਲਾਨ ਵੀ ਜਲਦੀ ਐਲਾਨ ਕਰ ਦਿੱਤਾ ਜਾਵੇਗਾ। ਇਸ ਮੋਕੇ ਉਨਾਂ
ਨਾਲ ਆਏ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਵੋਟਾਂ ਮੰਗਣ
ਨਹੀਂ ਆਏ, ਵੋਟ ਜਿਸ ਮਰਜੀ ਨੂੰ ਪਾਉ ਪਰੰਤੂ ਬਟਨ ਦੱਬਣ ਤੋਂ ਪਹਿਲਾਂ ਇੱਕ ਵਾਰ
ਅਪਣੇ ਬੱਚਿਆਂ ਦੇ ਭਵਿੱਖ ਬਾਰੇ ਜਰੂਰ ਸੋਚਣਾ। ਉਨਾ ਲੋਕਾਂ ਨੂੰ ਅਪੀਲ ਕਰਦਿਆਂ
ਕਿਹਾ ਕਿ ਸਾਡੀ ਪਾਰਟੀ ਨੂੰ ਇੱਕ ਵਾਰ ਮੌਕਾ ਜਰੂਰ ਦੇਵੋ ਜਿਸ ਨਾਲ ਪੰਜਾਬ ਦੇ
ਸਾਰੇ ਹੱਕ ਭਾਂਵੇ ਪਾਣੀਆਂ ਦਾ ਮੁੱਦਾ ਹੋਵੇ ਜਾਂ ਰਿਸ਼ਵਤਖੋਰੀ ਦਾ ਸਾਰੇ
ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਕੇ ਲੋਕਾਂ ਨੂੰ ਲੋਕਤੰਤਰ ਰਾਜ ਦਿੱਤਾ
ਜਾਵੇਗਾ। ਭਗਵੰਤ ਮਾਨ ਨੇ ਅਪਣੇ ਸੰਬੋਧਨ ਦੌਰਾਨ ਹਾਸੇ ਵਿੱਚ ਕਿਹਾ ਕਿ ਮਨਪ੍ਰੀਤ
ਬਾਦਲ ਦੇ ਇੱਕਾ-ਦੁੱਕਾ ਬੰਦਿਆਂ ਨੂੰ ਨਾਲ ਰਲਾਉਣ ਤੋਂ ਬਾਅਦ ਹੁਣ ਉਪ ਮੁੱਖ
ਮੰਤਰੀ ਸੁਖਵੀਰ ਸਿੰਘ ਬਾਦਲ ਦਾ ਅਗਲਾ ਕੰਮ ਮਨਪ੍ਰੀਤ ਦੇ ਬਾਗਾਂ ਵਿੱਚ ਰਹਿੰਦੇ
ਕਬੂਤਰ-ਤੋਤਿਆਂ ਨੂੰ ਸਿਰੋਪੇ ਦੇਕੇ ਸ਼ਾਮਲ ਕਰਨਾ ਹੋਵੇਗਾ।
ਇਸ ਮੌਕੇ ਤੇ
ਜਗਬੀਰ ਸਿੰਘ ਬਰਾੜ ਸਾਬਕਾ ਵਿਧਾਇਕ, ਕੁਲਵੰਤ ਸਿੰਘ ਲੇਹਗੜ, ਸਤਨਾਮ ਸਿੰਘ ਸੱਤਾ
ਮੀਤ ਪ੍ਰਧਾਨ ਨਗਰ ਕੌਂਸਲ ਭਦੌੜ, ਹਰਜੀਤ ਸਿੰਘ ਮੋੜ, ਸੁਖਵਿੰਦਰ ਸਿੰਘ ਮੋੜ,
ਜਸਵੀਰ ਸਿੰਘ ਪੰਧੇਰ ਸਹਿਣਾ, ਲਖਵੀਰ ਸਿੰਘ ਸਹਿਣਾ, ਚਰਨਜੀਤ ਸਿੰਘ ਸਹਿਣਾ,
ਬਲੌਰ ਸਿੰਘ ਰਹਿਲ, ਕਾਕਾ ਸਿੰਘ ਪੰਧੇਰ, ਲਖਵੀਰ ਸਿੰਘ ਮੌੜ, ਇਕਬਾਲ ਸਿੰਘ ਮੌੜ,
ਸਰਦਾਰਾ ਸਿੰਘ ਮੌੜ, ਬਲਵਿੰਦਰ ਸਿੰਘ ਮੋੜਾਂ, ਮਲਕੀਤ ਸਿੰਘ ਤਲਵੰਡੀ, ਰਣਜੋਧ
ਸਿੰਘ, ਜੋਗਿੰਦਰ ਸਿੰਘ ਪਰਵਾਨਾ, ਗੁਰਸੇਵਕ ਸਿੰਘ ਨੈਣੇਵਾਲ ਸਾਬਕਾ ਸਰਪੰਚ,
ਸਾਧੂ ਸਿੰਘ ਪੰਚ, ਨਿਰਭੈ ਸਿੰਘ, ਚਰਨ ਸਿੰਘ ਖਹਿਰਾ, ਸੁਖਵਿੰਦਰ ਸਿੰਘ ਲੱਖਾ,
ਜਰਨੈਲ ਸਿੰਘ, ਸੁਖਦੇਵ ਸਿੰਘ ਦੀਪਗੜ, ਕ੍ਰਿਸਨ ਸਿੰਘ ਮੱਝੂਕੇ, ਜਸਵਿੰਦਰ ਸਿੰਘ
ਸਿਧੂ, ਭੋਲਾ ਸਿੰਘ ਸਿਧੂ, ਸੁਖਵਿੰਦਰ ਸਿੰਘ ਸੌਂਨੀ, ਅਮਰਜੀਤ ਸਿੰਘ, ਦਾਰਾ
ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ ਢਿਲਵਾਂ, ਬਲਵਿੰਦਰ ਸਿੰਘ ਧੌਲਾ, ਜਗਤਾਰ
ਸਿੰਘ ਢਿਲਵਾਂ, ਸੁਖਚੈਨ ਸਿੰਘ ਧੂਰਕੌਟ, ਨੰਬਰਦਾਰ ਗੁਰਚਰਨ ਸਿੰਘ ਤਪਾ,
ਡਾ.ਮੋਹਨ ਲਾਲ ਸਰਮਾ, ਡਾ.ਪਰਮਜੀਤ ਸਿੰਘ, ਵਿਜੈ ਕੁਮਾਰ ਪੱਖੋਕਲਾਂ, ਗੁਰਮੁੱਖ
ਸਿੰਘ, ਲੀਲਾ ਸਿੰਘ, ਕੁਲਵਿੰਦਰ ਸਿੰਘ ਪੰਧੇਰ, ਗੁਰਜੰਟ ਸਿੰਘ ਅਸਪਾਲ ਕਲਾਂ,
ਬਲਰਾਜ ਸਿੰਘ ਸਹਿਣਾ, ਹਰਬੰਸ ਸਿੰਘ ਸਹਿਣਾ, ਸੁਰਜੀਤ ਸਿੰਘ ਦਿਉਲ, ਹਰਜੀਤ ਸਿੰਘ
ਦਿਉਲ ਆਦਿ ਹਾਜਰ ਸਨ।
|