ਤਪਾ ਮੰਡੀ 29 ਅਕਤੂਬਰ
- ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰ: ਦਰਬਾਰਾ
ਸਿੰਘ ਗੁਰੂ ਨੇ ਅੱਜ ਨੇੜਲੇ ਪਿੰਡਾਂ ਫਤਿਗੜ ਛੰਨਾ ਦੇ ਖਰੀਦ ਕੇਂਦਰ ਵਿਖੇ
ਆਤੜੀਆਂ ਵੱਲੋਂ ਮਜ਼ਦੂਰਾਂ ਦੀ ਘਾਟ ਕਾਰਨ ਚੁਕਾਈ ਵਿੱਚ ਦੇਰੀ ਅਤੇ ਝੋਨੇ ਦੀ
ਸਫਾਈ ਲਈ ਪੱਖਿਆਂ ਦੀ ਕਮੀ ਸਬੰਧੀ ਪਨਗਰੇਨ ਇੰਜੇਸੀ ਦੇ ਇੰਸਪੈਕਟਰ ਨੂੰ ਕੰਮ
ਵਿੱਚ ਹੋ ਰਹੀ ਦੇਰੀ ਨੂੰ ਜਲਦੀ ਕਰਵਾਉਂਣ ਦੀ ਰਿਪੋਰਟ ਦੋ ਦਿਨਾਂ ਵਿੱਚ ਡੀ
ਸੀ ਬਰਨਾਲਾ ਪਾਸ ਭੇਜਣ ਦੀ ਹਦਾਇਤ ਕੀਤੀ।
ਇਸ ਤਰਾਂ ਹੀ ਰੂੜੇਕੇ ਕਲਾਂ ਦੇ
ਖਰੀਦ ਕੇਂਦਰਾਂ ਵਿਖੇ ਝੋਨੇ ਦੇ ਖਰੀਦ ਪ੍ਰਬੰਧਾ ਦਾ ਜਾਇਜਾ ਲੈਣ ਤੋਂ ਬਾਅਦ
ਜਿਲੇ ਦੇ ਆਖਰੀ ਪਿੰਡ ਪੱਖੋ ਕਲਾਂ ਦੀ ਬਰਨਾਲਾ-ਮਾਨਸਾ ਰੋਡ ਤੇ ਸਥਿਤ ਵੱਡੀ
ਦਾਣਾ ਮੰਡੀ ਵਿਖੇ ਪੁੱਜਕੇ ਝੋਨੇ ਦੀ ਫ਼ਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ
ਦੀਆਂ ਮੁਸ਼ਕਲਾਂ ਨੂੰ ਸੁਣਿਆ।
ਇਸੇ ਹੀ ਮੌਕੇ ਕਿਸਾਨਾ ਨੇ ਮਾਰਕੀਟ
ਕਮੇਟੀ ਤਪਾ ਦੇ ਸੱਕਤਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਅਫ਼ਸਰ ਸਿਰਫ ਦਫ਼ਤਰ
ਵਿੱਚ ਬੈਠਕੇ ਵੀ ਸਮੱਸਿਆਵਾਂ ਦਾ ਹੱਲ ਨਾ ਕਰਨਾ ਮੁਨਾਸਿਬ ਨਹੀ ਸਮਝਦਾ ਅਤੇ
ਨਾ ਹੀ ਕਦੇ ਸਾਡੇ ਖਰੀਦ ਕੇਂਦਰਾਂ ਦਾ ਜਾਇਜਾ ਲਿਆ ਹੈ। ਇਸ ਕੇਂਦਰ ਵਿੱਚ
ਢੁਕਵੇ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਕਮੀ
ਬਹੁਤ ਹੀ ਦੁੱਖੀ ਹਨ। ਪੀਣ ਵਾਲਾ ਸਾਫ ਪਾਣੀ ਖੇਤਾਂ ਵਿੱਚੋਂ ਭਰਕੇ ਲਿਆੳਣਾ
ਪੈਦਾਂ ਹੈ। ਸ੍ਰ: ਗੁਰੂ ਨੇ ਮੌਕੇ ਤੇ ਹਾਜਰ ਕਮੇਟੀ ਸਕੱਤਰ ਨੂੰ ਅਪਣੀ
ਜੁੰਮੇਵਾਰੀ ਨੂੰ ਸਮਝਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਜਲਦੀ ਕਰਨ ਦੀ
ਸਖਤ ਹਦਾਇਤ ਜਾਰੀ ਕੀਤੀ। ਨਾਲ ਹੀ ਇਹ ਵੀ ਕਿਹਾ ਕਿ ਅਗਾਂਹ ਤੋਂ ਸ਼ਿਕਾਇਤ
ਮਿਲਣ ਤੇ ਕਾਨੂੰਨੀ ਕਾਰਵਾਈ ਕਰਨ ਦੀ ਤਾੜਨਾ ਵੀ ਕੀਤੀ। ਇਸ ਦਾਣਾ ਮੰਡੀ ਦੀਆਂ
ਕਮੀਆਂ ਨੂੰ ਦਰੁਸਤ ਕਰਨ ਦੇ ਸਬੰਧ ਵਿੱਚ ਸਬੰਧਤ ਵਿਭਾਗ ਦੇ ਮੌਕੇ ਤੇ ਮੋਜੂਦ
ਅਧਿਕਾਰੀਆਂ ਨੂੰ ਜਲਦੀ ਹੀ ਇਨਾਂ ਮੁਸ਼ਕਲਾਂ ਤੋਂ ਨਿਜਾਤ ਦਵਾਉਂਣ ਦਾ ਉਪਰਾਲਾ
ਕਰਨ ਦੇ ਹੁਕਮ ਚਾੜੇ ਅਤੇ ਨਾਲ ਹੀ ਪਿੰਡ ਦੀ ਇੱਕ ਵੱਡੀ ਸਮੱਸਿਆ
ਮਾਨਸਾ-ਬਰਨਾਲਾ ਮਾਰਗ ਦੇ ਡੇਢ ਕਿਲੋਮੀਟਰ ਦੇ ਸੜਕੀ ਟੋਟੇ ਦੇ ਕੰਮ ਨੂੰ ਜਲਦੀ
ਪੂਰਾ ਕਰਵਾਉਂਣ ਦਾ ਵੀ ਵਿਸ਼ਵਾਸ਼ ਦਵਾਇਆ।
ਇਸ ਮੋਕੇ ਉਨ੍ਹਾਂ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹੁਣ ਤੱਕ 10 ਜਿਲਿਆਂ ਦੇ ਖਰੀਦ ਕੇਂਦਰਾਂ ਦਾ
ਜਾਇਜਾ ਲੈ ਚੁੱਕੇ ਹਨ। ਹੁਣ 11ਵੇਂ ਜਿਲੇ ਬਰਨਾਲਾ ਦੇ ਹਲਕੇ ਭਦੋੜ ਦੇ ਵਿਕਾਸ
ਕਾਰਜਾਂ ਅਤੇ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ
ਜਾਂ ਫਿਰ ਆੜਤੀਆਂ ਨੂੰ ਕਿਸੇ ਜਿਣਸ ਵੇਚਣ ਤੇ ਅਦਾਇਗੀ ਵਿੱਚ ਵੀ ਕਿਸੇ ਕਿਸਮ
ਦੀ ਦਿੱਕਤ ਪੇਸ਼ ਨਾ ਆਵੇ। ਇਸੇ ਹੀ ਮੌਕੇ ਉਨਾਂ ਇਹ ਵੀ ਕਿਹਾ ਕਿ ਖਰੀਦ
ਕੇਂਦਰਾਂ ਦੀਆਂ ਸੜਕਾਂ ਦੀ ਹਾਲਤ ਨੂੰ ਸੁਧਾਰਕੇ ਅਤੇ ਕੱਚੇ ਫੜਾਂ ਨੂੰ ਪੱਕਾ
ਕੀਤਾ ਜਾ ਰਿਹਾ ਹੈ। ਜੋ ਖਰੀਦ ਕੇਂਦਰ ਬਕਾਇਆ ਰਹਿ ਗਏ ਹਨ ਉਨ੍ਹਾਂ ਦਾ ਕੰਮ
ਅਗਲੇ ਸਾਲ ਤੱਕ ਪੂਰਾ ਕਰ ਲਿਆ ਜਾਵੇਗਾ। ਸ੍ਰ: ਗੁਰੂ ਦੀ ਇਸ ਫੇਰੀ ਮੌਕੇ
ਪੱਖੋ ਕਲਾਂ ਦੇ ਅੱਧ ਤੋਂ ਵੱਧ ਆੜਤੀਏ ਗਾਇਬ ਦਿਖਾਈ ਦਿੱਤੇ। ਇਸ ਮੌਕੇ ਉਨਾਂ
ਨਾਲ ਡਿਪਟੀ ਕਮਿਸ਼ਨਰ ਬਰਨਾਲਾ ਤੇ ਸੰਗਰੂਰ, ਜਿਲਾ ਯੋਜਨਾ ਬੋਰਡ ਸੰਗਰੂਰ ਦੇ
ਚੈਅਰਮੈਨ ਦੇ ਗੋਬਿੰਦ ਸਿੰਘ ਲੋਗੋਵਾਲ, ਜਿਲਾ ਲੋਕ ਸੰਪਰਕ ਅਧਿਕਾਰੀ ਗੁਰਮੀਤ
ਸਿੰਘ ਖਹਿਰਾ, ਮਹਿੰਦਰਪਾਲ ਸਰਮਾ ਪ੍ਰਧਾਨ ਆੜਤੀਆਂ ਆਸ਼ਸੋਏਸ਼ਨ ਪੱਖੋ ਕਲਾਂ,
ਅਕਾਲੀ ਯੂਥ ਆਗੂ ਸੁਖਪਾਲ ਸਿੰਘ ਸਮਰਾ, ਸੁਖਜੀਤ ਸਿੰਘ ਸੁੱਖੀ, ਗੁਰਤੇਜ ਸਿੰਘ
ਸਰਾਂ, ਸੂਬੇਦਾਰ ਹਰਭਜਨ ਸਿੰਘ, ਕੁਲਵੰਤ ਸਿੰਘ ਬੋਘਾ, ਗੁਰਜੰਟ ਸਿੰਘ
ਧਾਲੀਵਾਲ ਅਤੇ ਥਾਣਾ ਤਪਾ ਦੇ ਇੰਸਪੈਕਟਰ ਸੰਜੀਵ ਸਿੰਗਲਾ ਆਦਿ ਵੱਡੀ ਗਿਣਤੀ
ਵਿੱਚ ਕਿਸਾਨ ਹਾਜਰ ਸਨ।
|