ੳਸਲੋ (ਰੁਪਿੰਦਰ ਢਿੱਲੋ ਮੋਗਾ)- ਐਸ ਸੀ ਐਫ
(ਸਪੋਰਟਸ ਕੱਲਚਰਲ ਫੈਡਰੇਸ਼ਨ) ਨਾਰਵੇ ਦੇ ਮਲਕੀਅਤ ਸਿੰਘ (ਬਿੱਟੂ)
ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ 18-19 ਜੂਨ(ਸ਼ਨੀਵਾਰ ਤੇ
ਐਤਵਾਰ ਵਾਲੇ ਦਿਨ) ਨੂੰ ੳਸਲੋ ਦੀਆ ਇੱਕੀਆ ਨਜ਼ਦੀਕ ਗਰਾਊਡਾ ਚ ਕਰਵਾਏ ਜਾ ਰਹੇ
ਟੂਰਨਾਮੈਟ ਸੰਬੱਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਖੇਡ ਮੇਲੇ ਦੀਆਂ ਮੁਕੰਮਲ
ਤਿਆਰੀਆ ਸੰਬੱਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੱਲਬ ਦੇ ਮੈਬਰਾਂ ਦੀਆਂ ਹੁਣ
ਤੋ ਹੀ ਡਿਊਟੀਆ ਵੰਡ ਦਿੱਤੀਆ ਗਈਆ ਹਨ।
ਇਸ ਖੇਡ ਟੂਰਨਾਮੈਟ ਚ ਨਾਰਵੇ ਦੇ ਵੱਖ ਵੱਖ ਕੱਲਬਾ ਤੋ ਇਲਾਵਾ ਸਵੀਡਨ ਅਤੇ
ਡੈਨਮਾਰਕ ਤੋ ਕੱਬਡੀ, ਵਾਲੀਬਾਲ ਆਦਿ ਟੀਮਾ ਦੇ ਖਿਡਾਰੀ ਹਿੱਸਾ ਲੈ ਰਹੇ ਹਨ।
ਬੱਚੇ, ਬੱਚੀਆ ਆਦਿ ਲਈ ਵੀ ਵੱਖ ਵੱਖ ਖੇਡਾ ਦਾ ਪ੍ਰੰਬੱਧ ਹੈ ਅਤੇ ਕੱਲਬ
ਵੱਲੋ ਜੇਤੂ ਟੀਮਾਂ ਦੀ ਹੋਸਲਾ ਅਫਜਾਈ ਲਈ ਆਕਰਸਿ਼ਤ ਇਨਾਮ ਰੱਖੇ ਗਏ ਹਨ। ਕੱਲਬ
ਵੱਲੋ ਸੱਭ ਇੱਕ ਦਾ ਹਾਰਦਿਕ ਸਵਾਗਤ ਹੈਕਿ 18-19
ਜੂਨ ਨੂੰ ਟੂਰਨਾਮੈਟ ਦੀ ਰੋਣਕ ਵਧਾਉ ਅਤੇ ਆਪਣੇ ਵਿਰਸੇ ਦੀਆਂ ਖੇਡਾਂ ਅਤੇ
ਸਭਿਆਚਾਰ ਦਾ ਆਨੰਦ ਮਾਣੋ।
ਵਧੇਰੇ ਜਾਣਕਾਰੀ ਲਈ ਸ੍ਰ: ਜਗਦੀਪ ਸਿੰਘ ਰੇਹਾਲ ਨੂੰ
0047+40042928 ਤੇ ਸੰਪਰਕ ਕੀਤਾ ਜਾ ਸੱਕਦਾ ਹੈ।
|