ਪੰਜਾਬੀ ਪ੍ਰੈੱਸ ਕਲੱਬ ਦੀ 10ਵੀਂ ਗਾਲਾ ਬੇਹੱਦ
ਸਫ਼ਲ
ਸਮਾਜ ਦੇ ਵਿਕਾਸ ਵਿੱਚ ਪ੍ਰੈੱਸ ਕਲੱਬ ਦਾ ਨਿੱਘਰ ਰੋਲ . . . ਤੱਖੜ
ਤੇ ਲੱਗੇ ਰਹੋ ਅਤੇ ਲੋਕਾਂ ਵਿੱਚ ਮੁਹੱਬਤ ਵੰਡੋ. . .ਮੀਆਂ ਅਜ਼ੀਮ
ਬਰੈਂਪਟਨ ਹਸਪਤਾਲ ਦੀ ਤਰੱਕੀ ਵਿੱਚ ਪ੍ਰੈੱਸ ਕਲੱਬ ਨੇ ਚੋਖਾ ਯੋਗਦਾਨ. . .
ਕੇਅ ਬਲੇਅਰ
ਪ੍ਰੈੱਸ ਕਲੱਬ ਨੇ ਪੰਜਾਬੀ ਪੱਤਰਕਾਰਤਾ ਦੀ ਪਛਾਣ ਬਣਾਈ ਹੈ . . . ਹੰਸਰਾ
ਪੰਜਾਬੀ ਪ੍ਰੈੱਸ ਕਲੱਬ ਦੀ 10ਵੀਂ ਸਲਾਨਾ ਗਾਲਾ ਅੱਜ
ਬੜੇ ਵਧੀਆ ਮਹੌਲ ਵਿੱਚ ਟਰਾਂਟੋ ਦੇ ਮਸ਼ਹੂਰ ਰਾਇਲ ਕਿੰਗ ਬੈਂਕੁਐਟ ਹਾਲ ਵਿੱਚ
ਨੇਪਰੇ ਚੜੀ। ਵੱਡੀ ਤਾਦਾਦ ਵਿੱਚ ਵੱਖ ਵੱਖ ਮੈਂਬਰਾਂ ਵਲੋਂ ਬੁਲਾਏ ਗਏ
ਪ੍ਰੀਵਾਰਿਕ ਮੈਂਬਰ ਅਤੇ ਸਪਾਂਸਰਾਂ ਨੂੰ ਸੱਦਿਆ ਗਿਆ ਸੀ। ਪੰਜਾਬੀ ਪ੍ਰੈੱਸ
ਕਲੱਬ ਦਾ ਸੰਨ 2001 ਵਿੱਚ ਮੁੱਢ ਬੱਝਿਆ ਸੀ ਅਤੇ ਸੰਨ 2002 ਵਿੱਚ ਇਸਦੀ
ਪਹਿਲੀ ਗਾਲਾ ਮਹਾਰਾਜਾ ਬੈਂਕੁਐਟ ਹਾਲ ਵਿੱਚ ਕਰਵਾਈ ਗਈ ਸੀ ਜਿਥੇ ਵੱਡੇ ਵੱਡੇ
ਪੱਤਰਕਾਰਾਂ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਭਾਈਚਾਰਾ ਸ਼ਾਮਲ ਹੋਇਆ ਸੀ।
ਪੰਜਾਬੀ ਪ੍ਰੈੱਸ ਕਲੱਬ ਦੀਆਂ ਗਾਲਾ ਨਾਈਟਾਂ ਵਿੱਚ
ਉਨਟਾਰੀਓ ਦੇ ਪ੍ਰੀਮੀਅਰ ਘੱਟੋ ਘੱਟ ਤਿੰਨ ਵਾਰ ਸ਼ਮੂਲੀਅਤ ਕਰ ਚੁੱਕੇ ਹਨ।
ਅੱਜ ਦੀ ਗਾਲਾ ਵਿੱਚ ਪ੍ਰੀਮੀਅਰ ਦੇ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਸਨ, ਪਰ
ਐਨ ਅਖੀਰ ਤੇ ਵਿਧਾਨ ਸਭਾ ਵਿੱਚ ਸਥਿਤੀ ਬਦਲਣ ਸਦਕਾ ਪ੍ਰੀਮੀਅਰ ਦੇ ਦਫਤਰ
ਵਲੋਂ ਸ਼ੁਭ ਕਾਮਨਾਵਾਂ ਭੇਜੀਆਂ ਗਈਆਂ।
ਪੰਜਾਬੀ ਪ੍ਰੈੱਸ ਕਲੱਬ ਦਾ ਦਾਇਰਾ ਇਸ ਸਮੇਂ ਵਿਸ਼ਾਲ
ਹੋ ਗਿਆ ਹੈ। ਪੰਜਾਬੀ ਜ਼ੁਬਾਨ ਦੀ ਬੇਹਤਰੀ ਲਈ ਪੰਜਾਬੀ ਪ੍ਰੈੱਸ ਕਲੱਬ ਨੇ
ਪਾਕਿਸਤਾਨੀ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ ਇਸ ਤੋਂ
ਇਲਾਵਾ ਦੋ ਦਰਜਨ ਦੇ ਕਰੀਬ ਰੇਡੀਓ ਸੰਚਾਲਕਾਂ ਦੀ ਸੰਸਥਾ, ਹਰ ਪੱਖੋ ਤੋਂ
ਬਿਨ੍ਹਾਂ ਕਿਸੇ ਸਰਕਾਰੀ ਸ੍ਰੋਤ ਦੇ ਅੱਗੇ ਵੱਧ ਰਹੀ ਹੈ।
ਫੁਲਾਂ ਦੀ ਕਿਆਰੀ ਵਾਂਗ ਸਜੇ ਪੰਜਾਬੀ ਪ੍ਰੈੱਸ ਕਲੱਬ
ਦੇ ਮੈਂਬਰਾਂ ਦੀ ਅੱਜ ਦੀ ਸ਼ਾਮ ਆਪਣੇ ਆਪ ਵਿੱਚ ਮਿਸਾਲ ਹੋ ਨਿਬੜੀ ਹੈ।
ਚਰਨਜੀਤ ਸਿੰਘ ਬਰਾੜ ਨੇ ਸ਼ੁਰੂਆਤੀ ਵਿਚਾਰ ਦਿੱਤੇ। ਉਨ੍ਹਾਂ ਪ੍ਰੈਸ ਕਲੱਬ
ਬਾਰੇ ਦੱਸਿਆ ਕਿ ਇਹ ਕਲੱਬ ਆਜ਼ਾਦਾਨਾ ਪੱਤਰਕਾਰੀ ਨੂੰ ਉਤਸ਼ਾਹਤ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਸੈਕੂਲਰ ਕਲੱਬ ਹੈ ਜਿਸ ਵਿੱਚ ਹਰ ਵਰਗ ਦੇ ਪੱਤਰਕਾਰ
ਮੌਜੂਦ ਹਨ। ਉਨ੍ਹਾਂ ਪੰਜਾਬੀ ਪ੍ਰੈੱਸ ਕਲੱਬ ਬਾਰੇ ਦੱਸਿਆ ਕਿ ਇਸ ਸੰਸਥਾ ਦੇ
ਮੈਂਬਰਾਂ ਵਲੋਂ ਠੱਗ ਬਾਬਿਆਂ ਨੂੰ ਨੱਥ ਪਾਉਣ ਲਈ ਸਤੰਬਰ ਦੇ ਮ੍ਹਨਿ ਵਿਸ਼ੇਸ਼
ਜਾਗਰੂਕਤਾ ਲਹਿਰ ਚਲਾ ਕੇ ਉਨ੍ਹਾਂ ਨੂੰ ਭਾਜੜਾ ਪਾਈਆਂ ਸਨ । ਉਨ੍ਹਾਂ ਕਿਹਾ
ਕਿ ਪੰਜਾਬੀ ਪ੍ਰੱੈਸ ਕਲੱਬ ਦਾ ਮੰਚ ਸਮੁੱਚੀ ਪੰਜਾਬੀ ਪੱਤਰਕਾਰਤਾ ਦੀ
ਪ੍ਰਫੁੱਲਤਾ ਲਈ ਢੁਕਵਾਂ ਮੰਚ ਹੈ।
ਜਗਦੇਵ ਸਿੰਘ ਤੂਰ ਨੇ ਸਟੇਜ ਤੇ ਪਿਛਲੇ ਰਹਿ ਚੁੱਕੇ
ਕੋਆਰਡੀਨੇਟਰ ਟਹਿਲ ਸਿੰਘ ਬਰਾੜ ਦੀ ਗੈਰ ਹਾਜ਼ਰੀ ਵਿੱਚ ਸਹਿ ਕੋਆਰਡੀਨੇਟਰ
ਪ੍ਰੀਤ ਹੀਰ, ਨੇ ਦੱਸਿਆ ਕਿ ਪਿਛਲੇ ਸਾਲ ਵਿੱਚ ਅਸੀਂ ਡਿਜੀਟਲ ਡਿਕਸ਼ਨਰੀ
ਬਣਾਈ ਗਈ ਹੈ। ਇਸ ਤੋਂ ਇਲਾਵਾ ਅਸੀਂ ਸੂਬਾਈ ਅਤੇ ਫੈਡਰਲ ਚੋਣਾਂ ਵਿੱਚ
ਡੀਬੇਟਸ ਕਰਵਾਈਆਂ ਜਿਸ ਨੂੰ ਪਬਲਿਕ ਵਲੋਂ ਬਹੁਤ ਹੁੰਗਾਰਾ ਮਿਲਿਆ। ਉਨ੍ਹਾਂ
ਦੱਸਿਆ ਕਿ ਪੰਜਾਬੀ ਪ੍ਰੈੱਸ ਕਲੱਬ ਨੇ ਸਮਾਜਿਕ ਬੁਰਾਈਆਂ ਨਾਲ ਸਿੱਝਣ ਲਈ
ਲੋਕਾਂ ਵਿੱਚ ਜਾਗਰੂਕਤਾ ਲਹਿਰ ਚਲਾਈ ਸੀ।
ਹੈਰੀ ਸੰਧੂ ਨੇ “ਕਿੱਕਰਾਂ ਦੇ ਫੁੱਲਾਂ ਦਾ ਕਦੇ ਹਾਰ
ਨਹੀਂ ਬਣਦਾ” ਗੀਤ ਗਾ ਕੇ ਇਸ ਸਮਾਗਮ ਨੂੰ ਅੱਗੇ ਤੋਰਿਆ ਅਤੇ ਉਸ ਨਾਲ ਭੰਗੜਾ
ਟੀਮ ਨੇ ਪ੍ਰਫਾਰਮ ਕੀਤਾ।
ਜਗਦੇਵ ਤੂਰ ਨੇ ਅੱਜ ਦੇ ਭਾਸ਼ਨਾਂ ਦਾ ਸਿਲਸਲਾ ਅੱਗੇ
ਤੋਰਦਿਆਂ ਦੱਸਿਆ ਕਿ ਅੱਜ ਦੀ ਪੰਜਾਬੀ ਪ੍ਰੈੱਸ ਕਲੱਬ ਦੀ 10ਵੀਂ ਸਲਾਨਾ
ਗਾਲਾ, ਜਿਸ ਭਾਈਚਾਰੇ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪ੍ਰੀਮੀਅਰ ਡਾਲਟਨ
ਮਗਿੰਟੀ ਇਸ ਗਾਲਾ ਵਿੱਚ ਮਸ਼ਰੂਫੀਅਤ ਸਦਕਾ ਪਹੁੰਚ ਨਹੀਂ ਸਕੇ, ਪਰ ਉਨਾਂ ਦਾ
ਸੁਨੇਹਾ ਲੈ ਕੇ ਪੰਜਾਬੀ ਕਮਿਊਨਟੀ ਦਾ ਮਾਣ ਸਤਿਕਾਰਯੋਗ ਮੰਤਰੀ ਸਹਿਬਾਨ ਅਤੇ
ਲਿਬਰਲ ਸਰਕਾਰ ਦੇ ਮੈਂਬਰ ਪੁੱਜੇ ਹਨ।
ਇਸ ਮੌਕੇ ਫੁੱਲਾਂ ਵਾਂਗ ਖਿੜੀ ਰਹਿਣ ਵਾਲੀ ਬਰੈਂਪਟਨ
ਦੀ ਮੇਅਰ ਸੂਜਨ ਫੈਨਿਲ ਨੇ ਪੰਜਾਬੀ ਪ੍ਰੈੱਸ ਕਲੱਬ ਨੂੰ ਵਧਾਈ ਦਿੱਤੀ। ਮੇਅਰ
ਫੈਨਿਲ ਨੇ ਪੰਜਾਬੀ ਪੱਤਰਕਾਰਤਾ ਦੀ ਸਿਫਤ ਕਰਦਿਆਂ ਕਿਹਾ ਕਿ ਅਗਰ ਤੁਸੀਂ
ਸਚੇਤ ਪੱਤਰਕਾਰੀ ਪੜਨੀ ਹੈ ਤਾਂ ਇਹ ਮੈਨੂੰ ਪੰਜਾਬੀ ਪ੍ਰੈੱਸ ਵਿਚੋਂ ਮਿਲਦੀ
ਹੈ। ਉਨ੍ਹਾਂ ਟਰਾਂਟੋ ਸਟਾਰ ਦੀ ਪੱਤਰਕਾਰੀ ਤੇ ਕਟਾਖਸ਼ ਕਰਦਿਆਂ ਕਿਹਾ ਕਿ
ਟਰਾਂਟੋ ਸਟਾਰ ਨੇ ਪੰਜਾਬੀ ਪੱਤਰਕਾਰੀ ਦਾ ਨਿਰਾਦਰ ਕਰਦਿਆਂ ਖੁਦ ਪੀਲੀ
ਪੱਤਰਕਾਰੀ ਦਾ ਸਹਾਰਾ ਲਿਆ ਹੈ।
ਮੇਅਰ ਸੂਜ਼ਨ ਫੈਨਿਲ ਨੇ ਮੰਤਰੀ ਹਰਿੰਦਰ ਤੱਖੜ ਦੀ
ਸ਼ਖਸ਼ੀਅਤ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਬਰੈਂਪਟਨ ਮੂਵ ਹੋਣ ਦੀ ਬੇਨਤੀ
ਕੀਤੀ। ਮੇਅਰ ਫੈਨਿਲ ਨੇ ਨੌਜੁਆਨ ਆਗੂ ਜਗਮੀਤ ਸਿੰਘ ਬਾਰੇ ਕਿਹਾ ਕਿ ਮੈਂ ਇਸ
ਨੌਜੁਆਨ ਤੋਂ ਬੜੀ ਪ੍ਰਭਾਵਿਤ ਹਾਂ। ਉਨ੍ਹਾਂ ਕਿਹਾ ਕਿ ਮੈਂ ਜਗਮੀਤ ਸਿੰਘ ਨੂੰ
ਕਦੇ ਮਿਲੀ ਨਹੀਂ ਪਰ ਮੈਨੂੰ ਜਗਮੀਤ ਸਿੰਘ ਦੀ ਸਖ਼ਸ਼ੀਅਤ ਚੋਂ ਜੈਕ ਲੇਟਿਨ ਦੀ
ਝਲਕ ਪੈਂਦੀ ਹੈ।
ਪੰਜਾਬੀ ਪ੍ਰੈੱਸ ਕਲੱਬ ਦੇ ਸੀਨੀਅਰ ਆਗੂ ਜੋਗਿੰਦਰ
ਸਿੰਘ ਗਰੇਵਾਲ ਨੇ ਸਰਕਾਰੀ ਸੇਵਾਵਾਂ ਦੇ ਮੰਤਰੀ ਹਰਿੰਦਰ ਤੱਖੜ ਦੀ ਜਾਣਕਾਰੀ
ਦਿੱਤੀ। ਹਰਿੰਦਰ ਦੀ ਜਾਣ ਪਹਿਚਾਣ ਕਰਵਾਉਂਦਿਆਂ ਗਰੇਵਾਲ ਨੇ ਕਿਹਾ ਕਿ ਇਹ
ਮੰਤਰੀ ਪੰਜਾਬੀ ਪ੍ਰੈੱਸ ਕਲੱਬ ਦੇ ਹਰ ਸਮਾਗਮ ਤੇ ਉਚੇਚੇ ਤੌਰ ਤੇ ਪਹੁੰਚੇ
ਹਨ।
ਮੰਤਰੀ ਹਰਿੰਦਰ ਤੱਖੜ ਨੇ ਮੇਅਰ ਸੂਜਨ ਫੈਨਿਲ, ਜਗਮੀਤ
ਸਿੰਘ ਡਮਾਰਲਾ ਦੀਪਕਾ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਪੈਮ ਹੁੰਦਲ ਨੂੰ
ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਪੈਮ ਹੁੰਦਲ ਨੇ ਪਿਛਲੀ ਚੋਣਾਂ ਵਿੱਚ
ਬਹੁਤ ਵਧੀਆ ਕੈਂਪੇਨ ਚਲਾਈ ਸੀ। ਉਨ੍ਹਾਂ ਜਗਮੀਤ ਸਿੰਘ ਅਤੇ ਦੀਪਕਾ ਨੂੰ ਹਾਊਸ
ਵਿੱਚ ਜੀ ਆਇਆਂ ਕਿਹਾ।
ਪੰਜਾਬੀ ਪੱਤਰਕਾਰਤਾ ਦਾ ਜਿ਼ਕਰ ਕਰਦਿਆਂ ਮੰਤਰੀ ਤੱਖੜ
ਨੇ ਕਿਹਾ ਕਿ ਸਾਡੇ ਸਮਾਜ ਨੇ ਹਰ ਪੱਖੋਂ ਵਿਕਾਸ ਕੀਤਾ ਹੈ ਜਿਸ ਵਿੱਚ ਅਖਬਾਰ,
ਰੇਡੀਓ ਅਤੇ ਟੀਵੀ ਪ੍ਰੋਗਰਾਮਾਂ ਦੀ ਭਰਮਾਰ ਹੈ।
ਵਿਲੀਅਮ ਓਸਲਰ ਹੈਲਥ ਸਿਸਟਮ ਦੇ ਬੋਰਡ ਆਫ ਡਾਇਰੈਕਟਰ
ਦੇ ਚੇਅਰ ਬੀਬੀ ਕੇਅ ਬਲੇਅਰ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬੀ
ਪ੍ਰੈੱਸ ਕਲੱਬ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਿਭਿੰਨਤਾ ਵਿੱਚ ਐਨੀ
ਤਾਕਤ ਹੈ ਕਿ ਜਦੋਂ ਹਰ ਵਰਗ ਦੇ ਲੋਕ ਇੱਕ ਮੰਚ ਤੇ ਇਕੱਠੇ ਹੋ ਜਾਣ ਤਾਂ
ਉਨ੍ਹਾਂ ਦੀ ਤਾਕਤ ਕੁੱਝ ਵੀ ਕਰ ਗੁਜ਼ਰਨ ਦੇ ਸਮਰੱਥ ਹੋ ਜਾਂਦੀ ਹੈ।
ਡਾਈਵਰਸਿਟੀ ਤੇ ਜ਼ੋਰ ਦਿੰਦਿਆਂ ਬਲੇਅਰ ਨੇ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ
ਇਸਦੀ ਜਿਊਂਦੀ ਜਾਗਦੀ ਤਸਵੀਰ ਹੈ ਕਿ ਵਿਭਿੰਨਤਾ ਸਾਡੇ ਸਮਾਜ ਵਿੱਚ ਨਿਗਰ ਰੋਲ
ਅਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਤਰੱਕੀ ਵਿੱਚ ਪ੍ਰੈੱਸ
ਕਲੱਬ ਨੇ ਚੋਖਾ ਯੋਗਦਾਨ ਪਾਇਆ ਹੈ।
ਕੇਅ ਬਲੇਅਰ ਨੇ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ
ਕਿ ਜਦੋਂ ਉਨ੍ਹਾਂ ਕੋਲ ਵਿਹਲਾ ਵਕਤ ਹੋਵੇ ਤਾਂ ਉਹ ਵਿਲੀਅਮ ਓਸਲਰ ਹੈਲਥ
ਸਿਸਟਮ ਦੇ ਹੇਠ ਚੱਲ ਰਹੇ ਈਟੋਬੀਕੋ ਜਨਰਲ ਹਸਪਤਾਲ ਜਾਂ ਬਰੈਂਪਟਨ ਸਿਵਿਕ
ਹਸਪਤਾਲ ਵਿੱਚ ਵਲੰਟੀਅਰ ਕਰਿਆ ਕਰੋ ਜੀ।
ਪੰਜਾਬੀ ਪ੍ਰੈੱਸ ਕਲੱਬ ਵਲੋਂ ਕੇਅ ਬਲੇਅਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ
ਕੀਤਾ ਗਿਆ।
ਬਰੈਮਲੀ ਗੋਰ ਮਾਲਟਨ ਤੋਂ ਐਨ.ਡੀ.ਪੀ. ਦੇ ਐਮ ਪੀ ਪੀ
ਜਗਮੀਤ ਸਿੰਘ ਨੇ ਇਸ ਮੌਕੇ ਹਾਜ਼ਰੀ ਲੁਆਉਂਦਿਆਂ ਆਪਣੇ ਵਿਚਾਰ ਪੇਸ਼ ਕੀਤੇ।
ਜਗਮੀਤ ਸਿੰਘ ਨੇ ਕਿਹਾ ਕਿ ਜਦੋਂ ਸਮਾਜ ਵਿੱਚ ਹਨੇਰਾ ਹੋ ਜਾਂਦਾ ਹੈ ਤਾਂ
ਪ੍ਰੈੱਸ ਸਾਨੂੰ ਗਿਆਨ ਦਾ ਛਿੱਟਾ ਦੇ ਕੇ ਰੌਸ਼ਨੀ ਦਿੰਦੀ ਹੈ ਜਿਸ ਨਾਲ ਅਸੀਂ
ਵੇਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗਿਆਨ ਰੌਸ਼ਨੀ ਹੁੰਦਾ ਹੈ। ਪੰਜਾਬੀ
ਪ੍ਰੈੱਸ ਕਲੱਬ ਵਧੀਆ ਗੱਲਾਂ ਕੀਤੀਆਂ। ਹਨੇਰੇ ਦੀ ਗੱਲ ਕੀਤੀ ਕਿ ਮੀਡੀਆ ਇਸ
ਹਨੇਰੇ ਨੂੰ ਸਮੇਟਣ ਦੀ ਕੋਸਿ਼ਸ਼ ਕਰਦਾ। ਜਗਮੀਤ ਸਿੰਘ ਨੇ ਕਿਹਾ ਕਿ ਹੁਣ
ਮੈਨੂੰ ਯਕੀਨ ਆਇਆ ਹੈ ਕਿ ਮੈਂ ਵਿਧਾਨ ਸਭਾ ਵਿੱਚ ਬੈਟ ਕੇ ਤੁਹਾਡੀ ਆਵਾਜ਼
ਬੁਲੰਦ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਭੇਜਿਆ ਹੈ ਅਤੇ ਮੈਂ
ਤੁਹਾਡੀ ਹੀ ਆਵਾਜ਼ ਹਾਂ। ਧਾਰਮਿਕ ਅਜ਼ਾਦੀ ਦੀ ਗੱਲ ਕਰਦਿਆਂ ਜਗਮੀਤ ਸਿੰਘ ਨੇ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜਿ਼ਕਰ ਕੀਤਾ ਕਿ
ਨੌਵੇ ਗੁਰੂ ਨਾਨਕ ਨੇ ਕਿਸ ਤਰ੍ਹਾਂ ਕੁਰਬਾਨੀ ਦੇ ਕੇ ਕਿਸੇ ਦੂਸਰੇ ਦੇ ਧਰਮ
ਦੀ ਰਖਵਾਲੀ ਕੀਤੀ।
ਮਿਸੀਸਾਗਾ ਈਸਟ ਕੁਕਸਵੈਲ ਤੋਂ ਲਿਬਰ ਐਮ ਪੀ ਪੀ ਅਤੇ
ਟੀਵੀ ਦੀ ਸਖ਼ਸ਼ੀਅਤ ਦੀਮਾਰਲਾ ਦੀਪਿਕਾ ਨੇ ਇਸ ਮੌਕੇ ਪੰਜਾਬੀ ਪ੍ਰੈੱਸ ਕਲੱਬ
ਨੂੰ 10ਵੀਂ ਗਾਲਾ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੱਤਰਕਾਰੀ ਦਾ ਖੇਤਰ
ਬੜਾ ਪਵਿੱਤਰ ਖੇਤਰ ਹੈ। ਇਹ ਜ਼ਿੰਮੇਵਾਰੀ
ਨਿਭਾਉਂਦਿਆਂ ਸਾਨੂੰ ਸਤਿ(ਸੱਚ) ਸ੍ਰੀ(ਸਤਿਕਾਰ) ਅਕਾਲ(ਸਮਾਂ ਰਹਿਤ) ਦੇ
ਸਿਧਾਂਤ ਦਾ ਪੱਲਾ ਫੜੀ ਰੱਖਣਾ ਚਾਹੀਦਾ ਹੈ।
ਸਮਾਜ ਸੇਵਕ ਅਤੇ ਬਰੈਂਪਟਨ ਸਪਰਿੰਗਡੇਲ ਤੋਂ
ਪ੍ਰੋਗਰੈਸਿਵ ਕੰਸਰਵੇਟਿਵ ਦੀ ਚੋਣ ਲੜ ਚੁੱਕੀ ਬੀ ਪੈਮ ਹੁੰਦਲ ਨੇ ਪੰਜਾਬੀ
ਪ੍ਰੈੱਸ ਕਲੱਬ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੇ ਸਮਾਜ ਵਿੱਚ
ਪੰਜਾਬੀ ਪ੍ਰੱਸ ਦਾ ਢੁੱਕਵਾਂ ਅਤੇ ਨਿੱਗਰ ਰੋਲ ਹੈ। ਉਨ੍ਹਾਂ ਕਿਹਾ ਕਿ
ਪ੍ਰੈੱਸ ਕਲੱਬ ਦੇ ਮੈਂਬਰਾਂ ਵਲੋਂ ਨਿਭਾਈਆਂ ਜਾਂਦੀਆਂ ਸੇਵਾਵਾਂ ਸ਼ਲਾਘਾਯੋਗ
ਹਨ।
ਫੈਡਰਲ ਐਨ.ਡੀ.ਪੀ. ਦੀ ਲੀਡਰਸਿ਼ਖਪ ਚੋਣ ਲੜ ਰਹੇ
ਨੋਵਾ ਸਕੋਸ਼ੀਅਨ ਸਿੱਖ ਮਾਰਟਿਨ ਸਿੰਘ ਨੇ ਇਸਣ ਮੌਕੇ ਦੱਸਿਆ ਕਿ ਸਮੁੱਚੇ
ਕੈਨੇਡਾ ਵਿੱਚ ਵੱਸਦੇ ਪੰਜਾਬੀ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਪੰਜਾਬੀ
ਪ੍ਰੈੱਸ ਕਲੱਬ ਲੋੜੀਂਦਾ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ
ਪੰਜਾਬੀ ਲੋਕ ਇਕੱਠੇ ਹੋ ਜਾਣ ਤਾਂ ਇਹ ਕੁੱਝ ਵੀ ਕਰਨ ਦੇ ਸਮਰੱਥ ਹੋ ਜਾਂਦੇ
ਹਨ। ਉਨ੍ਹਾਂ ਅਪੀਲ ਕੀਤੀ ਕਿ ਕੈਨੇਡਾ ਦੇ ਕੋਨੇ ਕੋਨੇ ਚੋਂ ਐਨ.ਡੀ.ਪੀ. ਦੀ
ਲੀਡਰਸਿ਼ਪ ਵਿੱਚ ਯੋਗਦਾਨ ਪਾਓ ਤਾਂ ਕਿ ਆਪਾਂ ਇਤਹਾਸ ਸਿਰਜ ਸਕੀਏ।
ਬਰੈਕਫਾਸਟ ਬੱਜ਼ ਦੇ ਸੰਚਾਲਕ ਜਨਾਬ ਅਕਬਰ ਵਾਰਿਸ ਨੇ
ਇਸ ਮੌਕੇ ਪੰਜਾਬੀ ਪ੍ਰੈੱਸ ਕਲੱਬ ਵਲੋਂ ਸਭ ਨੂੰ ਜੀ ਆਇਆਂ ਕਹਿੰਦਿਆਂ ਉਸ
ਸਖ਼ਸ਼ੀਅਤ ਦੀ ਜਾਣ ਪਹਿਚਾਣ ਕਰਵਾਈ ਜਿਸ ਤੇ ਸਮੁੱਚੀ ਪ੍ਰੈੱਸ ਕਲੱਬ ਨੂੰ ਬੜਾ
ਮਾਣ ਹੈ। ਵਾਰਿਸ ਨੇ ਕਿਹਾ ਕਿ “ਧਰਮ ਸਾਨੂੰ ਸਤਿਕਾਰ ਸਿਖਾਉਂਦਾ ਹੈ ਅਤੇ
ਸਭਿਆਚਾਰ ਸਾਨੂੰ ਇਕੱਠਿਆਂ ਕਰਦਾ ਹੈ। ਪ੍ਰੈੱਸ ਕਲੱਬ ਸੈਕੂਲਰ ਸੰਸਥਾ ਹੈ ਇਸੇ
ਕਰਕੇ ਅਸੀਂ ਇਸ ਵਿੱਚ ਸ਼ਾਮਲ ਹੋਏ ਹਾਂ। ਵਾਰਿਸ ਨੇ ਇਸ ਮੌਕੇ ਪਾਕਿਸਤਾਨ ਦੇ
ਤਿੰਨ ਨੈਸ਼ਨਲ ਮੀਡੀਆ ਦਾ ਸੀਨੀਅਰ ਨਾਮਾਨਗਾਰ ਜਨਾਬ ਮੀਆਂ ਅਜ਼ੀਮ ਨੂੰ ਮੰਚ
ਤੇ ਬੁਲਾਇਆ।
ਮਾਖਿਉਂ ਮਿੱਠੀ ਪੰਜਾਬੀ ਬੋਲਦਿਆਂ ਮੀਆਂ ਅਜ਼ੀਮ ਨੇ
ਕਿਹਾ ਕਿ ਜ਼ਮੀਨ ਤੇ ਲੱਗੇ ਰਹੋ ਅਤੇ ਲੋਕਾਂ ਵਿੱਚ ਮੁਹੱਬਤ ਵੰਡੋ, ਬੱਸ ਇਹੀ
ਪੈਗਾਮ ਹੈ ਜੋ ਬਾਬਾ ਨਾਨਕ ਸਾਹਿਬ ਨੇ ਦਿੱਤਾ ਸੀ। ਇਹੀ ਪੈਗਾਨ ਸੰਸਾਰ ਦੇ
ਲੋਕਾਂ ਨੂੰ ਬਾਬਾ ਫਰੀਦ ਨੇ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਦਾ ਕਰਨ
ਹੈ ਕਿ ਵਾਹੀ ਜਾ ਖਾਈ ਜਾ ਤੇ ਖੁਆਈ ਜਾ। ਇਹ ਸਿਧਾਂਤ ਕਿਸੇ ਹੋਰ ਕੌਮ ਵਿੱਚ
ਨਹੀਂ ਹੈ। ਪੰਜਾਬੀਆਂ ਦੀ ਨਿੱਗਰ ਸੋਚ ਦਾ ਜਿ਼ਕਰ ਕਰਦਿਆਂ ਮੀਆਂ ਅਜ਼ੀਮ ਨੇ
ਕਿਹਾ ਕਿ ਅੱਜ ਭਮਗੜੇ ਦੇ ਬੋਲ ਵੀ ਪਿਆਰ ਮੁਹੱਬਤ ਦੀ ਗੱਲ ਕਰਦੇ ਸਨ ਕਿ
“ਕਿੱਕਰਾਂ ਦੇ ਫੁੱਲਾਂ ਦਾ ਕਦੇ ਹਾਰ ਨਹੀਂ ਬਣਦਾ”। ਉਨ੍ਹਾਂ ਕਿਹਾ ਕਿ ਸੰਸਾਰ
ਵਿੱਚ ਵਖਰੇਵੇਂ ਤਿਆਗ ਕੇ ਫੁੱਲਾਂ ਦੀ ਤਲਾਸ਼ ਕਰੋ ਜੋ ਮੁਹੱਬਤ ਦੇ
ਪ੍ਰਤੀਬਿੰਬ ਹਨ। ਅਜ਼ੀਮ ਨੇ ਪੰਜਾਬੀ ਪ੍ਰੈੱਸ ਕਲੱਬ ਦਾ ਜਿ਼ਕਰ ਕਰਦਿਆਂ ਕਿਹਾ
ਕਿ ਪੰਜਾਬੀ ਪੱਤਰਕਾਰੀ ਫੁੱਲਾਂ ਵਾਂਗ ਟਹਿਕ ਰਹੀ ਹੈ ਇਸ ਲਈ ਮੈਂ ਪ੍ਰੈੱਸ
ਕਲੱਬ ਨੂੰ ਮੁਬਾਰਕਬਾਦ ਦਿੰਦਾ ਹਾਂ।
ਇਸ ਗਾਲਾ ਵਿੱਚ ਖੇਡ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ
ਦੇ ਕਾਰਕੁੰਨ ਪਹੁੰਚੇ ਹੋਏ ਸਨ ਜਿਸ ਵਿੱਚ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ
ਸਕੱਤਰ ਹਰਬੰਸ ਸਿੰਘ ਜੰਡਾਲ, ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ
ਤੋਂ ਪ੍ਰਧਾਨ ਬਲਕਰਨ ਸਿੰਘ ਗਿੱਲ ਅਤੇ ਸਿੱਖ ਲਹਿਰ ਸੈਂਟਰ ਗੁਰਦੁਆਰਾ ਸਾਹਿਬ
ਤੋਂ ਪ੍ਰਧਾਨ ਮਨਜੀਤ ਸਿੰਘ ਮਾਂਗਟ ਆਦਿ ਕੁੱਝ ਕੁ ਨਾਮ ਹਨ।
ਸਰਗਰਮ ਰੇਡੀਓ ਦੇ ਡਾ. ਬਲਵਿੰਦਰ ਸਿੰਘ ਨੇ ਇਸ ਮੌਕੇ
ਕੋਆਰਡੀਨੇਟਰ ਦੀ ਪੁਜੀਸ਼ਨ ਤੇ ਇਸਦੀ ਨਿਯੁਕਤੀ ਦਾ ਵਰੇਵਾ ਦਿੱਤਾ। ਉਨ੍ਹਾਂ
ਨਵਨਿਯੁਕਤ ਕੋਆਰਡੀਨੇਟਰ ਸੁਖਮਿੰਦਰ ਸਿੰਘ ਹੰਸਰਾ ਨੂੰ ਸਟੇਜ ਤੇ ਬੁਲਾਇਆ।
ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਬੜੀ
ਪ੍ਰਭਾਵਸ਼ਾਲੀ ਤਕਰੀਰ ਦਿੱਤੀ। ਉਨ੍ਹਾਂ ਦੱਸਿਆ ਕਿ ਸੰਨ 2001 ਵਿੱਚ ਜਦੋਂ
ਪੰਜਾਬੀ ਪੱਤਰਕਾਰੀ ਦਾ ਕੱਖ ਵੀ ਨਹੀਂ ਸੀ ਵੱਟੀਦਾ, ਉਦੋਂ ਸੁਲਝੇ ਸੰਪਾਦਕਾਂ
ਨੇ ਇੱਕ ਮੀਟਿੰਗ ਕਰਕੇ ਪੰਜਾਬੀ ਪ੍ਰੈੱਸ ਕਲੱਬ ਦਾ ਮੁੱਢ ਬੰਨਿਆ ਸੀ। ਉਨ੍ਹਾਂ
ਕਿਹਾ ਕਿ ਅੱਜ ਪੰਜਾਬੀ ਪੱਤਰਕਾਰੀ ਦਾ ਜੋ ਮੁਕਾਮ ਹੈ ਉਹ ਪੰਜਾਬੀ ਪ੍ਰੈੱਸ
ਕਲੱਬ ਦੇ ਮੰਚ ਦੀ ਦੇਣ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਪ੍ਰੈੱਸ ਕਲੱਬ ਵਿੱਚ
ਆ ਕੇ ਪੱਤਰਕਾਰਾਂ ਨੇ ਬਹੁਤ ਕੁੱਝ ਸਿੱਖਿਆ ਹੈ। ਇਸ ਮੰਚ ਦੀ ਅਣਹੋਂਦ ਵਿੱਚ
ਅੱਜ ਵੀ ਪੰਜਾਬੀ ਪੱਤਰਕਾਰੀ ਦੀ ਕੋਈ ਪੁੱਛਗਿੱਛ ਨਹੀਂ ਸੀ ਹੋਣੀ। ਪਰ ਪੰਜਾਬੀ
ਪ੍ਰੈੱਸ ਕਲੱਬ ਦੀ ਹੋਂਦ ਸਕਦਾ ਉਨਟਾਰੀਓ ਦੇ ਪ੍ਰੀਮੀਅਰ ਡਾਲਟਨ ਮਗਿੰਟੀ
ਪੱਤਰਕਾਰਾਂ ਨੂੰ ਬੁਲਾ ਕੇ ਖੁਦ ਖਾਣਾ ਵਰਤਾਅ ਕਰ ਚੁੱਕੇ ਹਨ। ਪੰਜਾਬੀ
ਪੱਤਰਕਾਰੀ ਦੀ ਇਹ ਪਛਾਣ ਪੰਜਾਬੀ ਪ੍ਰੈੱਸ ਕਲੱਬ ਸਦਕਾ ਬਣੀ ਹੈ।
ਪਿਛਲੇ 10 ਸਾਲਾਂ ਵਿੱਚ ਤੀਸਰੀ ਵਾਰ ਬਣੇ
ਕੋਆਰਡੀਨੇਟਰ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਜਿਹੜਾ ਪੱਤਰਕਾਰ ਖੁਦ ਤੇ
ਕੋਈ ਜਾਬਤਾ ਲਾਗੂ ਕਰਨ ਦੇ ਹੱਕ ਵਿੱਚ ਨਹੀਂ ਉਹ ਸਮਾਜ ਵਿੱਚ ਵਿਕਾਸ ਵਿੱਚ
ਹਿੱਸਾ ਨਹੀਂ ਪਾ ਸਕਦਾ। ਇਨਸਾਨ ਦੀ ਫਿਤਰਤ ਹੈ ਕਿ ਉਹ ਸੱਜੇ ਖੱਬੇ ਭਟਕਦਾ
ਰਹਿੰਦਾ ਹੈ ਜਦੋਂ ਕਿ ਜਾਬਤਾ ਹੀ ਉਸਨੂੰ ਸਹੀ ਦਿਸ਼ਾ ਵੱਲ ਜਾਣ ਲਈ ਪ੍ਰੇਰਤ
ਕਰਦਾ ਹੈ। ਇਹ ਜਾਬਤਾ ਹੈ ਪੰਜਾਬੀ ਪ੍ਰੈੱਸ ਕਲੱਬ।
ਹੰਸਰਾ ਨੇ ਕਿਹਾ ਕਿ ਪੰਜਾਬੀ ਪ੍ਰੈੱਸ ਕਲੱਬ ਵਲੋਂ
ਪੰਜਾਬੀ ਦੀ ਡਿਜੀਟਲ ਡਿਕਸ਼ਨਰੀ ਤਿਆਰ ਕੀਤੀ ਗਈ ਹੈ, ਜੋ ਤੁਸੀਂ ਪੰਜਾਬੀ
ਪ੍ਰੈੱਸ ਕਲੱਬ ਦੀ ਵੈਬਸਾਈਟ ਤੋਂ ਮੁਫਤ ਡਾਊਨਲੋਡ ਕੀਤੀ ਜਾ ਸਕੇਗੀ।
ਠੱਗ ਬਾਬਿਆਂ ਖਿਲਾਫ ਨਿਭਾਈ ਭੂਮਿਕਾ ਦਾ ਅਸਰ ਤੁਸੀਂ
ਵੇਖ ਸਕਦੇ ਹੋ ਕਿ ਅੱਜ ਬੂਬਨੇ ਲੁੱਖ ਛਿੱਪ ਕੇ ਤਾਂ ਸਰਗਰਮ ਹੋਣਗੇ, ਪਰ
ਸ਼ਰੇਆਮ ਦੁਨਾਕਾਂ ਲਾ ਕੇ ਲੋਕਾਂ ਨੂੰ ਲੁੱਟ ਨਹੀਂ ਸਕਣਗੇ।
ਸੁਖੀਮੰਦਰ ਸਿੰਘ ਹੰਸਰਾ ਨੇ ਕੜਕਵੀਂ ਆਵਾਜ਼ ਵਿੱਚ
ਕਿਹਾ ਕਿ ਨਾ ਤਾਂ ਅਸੀਨ ਸਾਊਥ ਏਸ਼ੀਅਨ ਹਾਂ ਅਤੇ ਨਾ ਹੀ ਅਸੀਂ ਐਨ ਆਰ ਆਈ
ਹਾਂ। ਅਸੀਂ ਕਨੇਡੀਅਨ ਹਾਂ ਅਤੇ ਸਾਡੀ ਮਾਂ ਬੋਲੀ ਪੰਜਾਬੀ ਹੈ। ਅਸੀਂ ਪੰਜਾਬੀ
ਨੂੰ ਸਮਰਪਿਤ ਹਾਂ ਅਤੇ ਪੰਜਾਬੀ ਜ਼ੁਬਾਨ, ਸਭਿਆਚਾਰ ਅਤੇ ਪੰਜਾਬ ਦੀਆਂ
ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਸਮਰਪਿਤ ਹਾਂ।
ਇਸਤੇ ਤਰ੍ਹਾਂ ਆਉਣ ਵਾਲੇ ਦਿਨ੍ਹਾਂ ਵਿੱਚ ਰਾਤੋ ਰਾਤ ਅਮੀਰ ਬਣਨ ਦੀ ਲਾਲਸਾ
ਨਾਲ ਨੌਜੁਆਨ ਲੋਕ ਡਰੱਗ ਸਮਗਲਿੰਗ ਵਿੱਚ ਜਾ ਰਹੇ ਹਨ ਜਿਸ ਖਿਲਾਫ ਪ੍ਰੈੱਸ
ਕਲੱਬ ਵਲੋਂ ਜਾਗਰੂਕ ਲਹਿਰ ਚਲਾਈ ਜਾਵੇਗੀ, ਜੋ ਹਰ ਰੇਡੀਓ, ਅਖਬਾਰ ਅਤੇ ਟੀਵੀ
ਤੇ ਸੁਨੇਹੇ ਦੇ ਰੂਪ ਵਿੱਚ ਲੋਕਾਂ ਦੇ ਮਨਾਂ ਤੇ ਸਿੱਧਾ ਅਸਰ ਕਰੇਗੀ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੰਜਾਬੀ
ਪ੍ਰੈੱਸ ਕਲੱਬ, ਮੀਡੀਆਕਾਰਾਂ ਲਈ ਅਜਿਹਾ ਮੰਚ ਹੈ ਜਿਥੋਂ ਉਹ ਕੁੱਝ ਸਿੱਖ
ਸਕਦੇ ਹਨ ਅਤੇ ਹੋਰਨਾਂ ਨੂੰ ਸਿਖਾ ਸਕਦੇ ਹਨ। ਇਸ ਲਈ ਸਾਨੂੰ ਭਾਈਚਾਰੇ ਦੇ
ਸਹਿਯੋਗ ਦੀ ਲੋੜ ਰਹਿੰਦੀ ਹੈ।
ਅਖੀਰ ਵਿੱਚ ਸੁਖਮਿੰਦਰ ਸਿੰਘ ਹੰਸਰਾ ਨੇ ਜਗਦੇਵ ਤੂਰ
ਦਾ ਸਟੇਜ ਦੀ ਕਾਰਵਾਈ ਨਿਭਾਉਣ ਲਈ, ਬਲਜਿੰਦਰ ਤੰਬੜ ਅਤੇ ਉਨ੍ਹਾਂ ਦੇ ਸਪੁੱਤਰ
ਸਨੀ ਤੰਬੜ ਦਾ ਸਲਾਈਡ ਸ਼ੋਅ ਤਿਆਰ ਕਰਨ ਲਈ, ਵਾਰਿਸ ਅਕਬਰ ਦਾ ਵੀਡੀਓ
ਡਾਕੂਮੈਂਟਰੀ ਤਿਆਰ ਕਰਨ, ਬੌਬ ਦੁਸਾਂਝ ਦਾ ਸਾਊਂਡ ਲਈ ਅਤੇ ਅੱਜ ਦੀ ਆਵਾਜ਼
ਦਾ ਗਾਲਾ ਤੋਂ ਲਾਈਵ ਰੇਡੀਓ ਚਲਾਉਣ ਲਈ ਧੰਨਵਾਦ ਕੀਤਾ।
ਪੰਜਾਬੀ ਪ੍ਰੈੱਸ ਕਲੱਬ ਦੀ 10ਵੀਂ ਗਾਲਾ ਵਿੱਚ ਸੇਵਾ
ਫੂਡ ਬੈਂਕ ਨੂੰ ਸਮਾਜ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ
ਕੀਤਾ। ਇਸ ਤੋਂ ਇਲਾਵਾ ਸੀ ਜੇ ਐਮ ਆਰ ਦੀ ਮੈਨੇਜਮੈਂਟ ਜੋ ਸਟੇਸ਼ਨ ਦੇ
ਵੀ.ਪੀ. ਹੈਰੀ ਮਕਡਾਨਲ ਦੀ ਬੇਵਕਤੀ ਮੌਤ ਕਾਰਣ ਸ਼ਾਮਲ ਨਹੀਂ ਹੋ ਸਕੇ,
ਯੂਨਾਈਟਡ ਸਿੱਖ ਆਦਿ ਨੂੰ ਸਨਮਾਨਿਤ ਕੀਤਾ।
|