ਲੁਧਿਆਣਾ : 03 ਅਕਤੂਬਰ
2011
ਉੱਘੇ ਨਾਟਕਕਾਰ ਭਾਅ ਜੀ ਗੁਰਸ਼ਰਨ
ਸਿੰਘ ਦੀਆਂ ਚੰਡੀਗੜ ਤੋਂ ਆਈਆਂ ਅਸਥੀਆਂ ਨੂੰ ਪੰਜਾਬੀ ਸਾਹਿਤ ਅਕਾਡਮੀ ਵਲੋਂ
ਪੰਜਾਬੀ ਭਵਨ ਲੁਧਿਆਣਾ ਵਿਖੇ ਪੁਸ਼ਪਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਤੋਂ
ਬਾਅਦ ਇਹ ਅਸਥੀਆਂ ਜਲ ਪ੍ਰਵਾਹ ਲਈ ਹੁਸੈਨੀਵਾਲਾ ਲਿਜਾਈਆਂ ਗਈਆਂ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ
ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਭਾਅ ਜੀ ਗੁਰਸ਼ਰਨ
ਸਿੰਘ ਦੀ ਤਸਵੀਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਖੇ ਲਗਾਈ ਜਾਵੇਗੀ।
ਉਨਾਂ ਕਿਹਾ ਨੰਗਲ, ਜ਼ਿਲਾ ਰੋਪੜ ਜਿੱਥੇ ਭਾਅ ਜੀ ਵਲੋਂ ਪਹਿਲਾ ਨਾਟਕ ਖੇਡਿਆ
ਗਿਆ ਸੀ, ਉਥੇ ਅਕਾਡਮੀ ਵਲੋਂ ਕਵੀ ਦਰਬਾਰ ਕਰਵਾਇਆ ਜਾਵੇਗਾ। ਉਨਾਂ ਕਿਹਾ ਭਾਅ
ਜੀ ਗੁਰਸ਼ਰਨ ਸਿੰਘ ਦੀ ਸੋਚ ਸੀ ਕਿ ਘਰ ਘਰ ਸਸਤੀਆਂ ਕਿਤਾਬਾਂ ਪਹੁੰਚਣ ਅਸੀਂ
ਉਨਾਂ ਦੀ ਸੋਚ ’ਤੇ ਪਹਿਰਾਂ ਦਿਆਂਗੇ ਅਤੇ ਪੁਸਤਕ ਸਭਿਆਚਾਰ ਦੀ ਉਸਾਰੀ ਦੀ
ਨੀਤੀ ਅਨੁਸਾਰ ਪਿੰਡ ਪਿੰਡ ਪੁਸਤਕਾਂ ਪਹੁੰਚਾਈਆਂ ਜਾਣਗੀਆਂ।
ਅਕਾਡਮੀ
ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕਿਹਾ ਭਾਅ
ਜੀ ਗੁਰਸ਼ਰਨ ਸਿੰਘ ਅਕਾਡਮੀ ਦੇ ਸਤਿਕਾਰਤ ਜੀਵਨ ਮੈਂਬਰ ਸਨ। ਉਹ 30 ਸਾਲ
ਲਗਾਤਾਰ ਪੰਜਾਬੀ ਭਵਨ ਦੀ ਸਟੇਜ ’ਤੇ ਨਾਟਕ ਖੇਡਦੇ ਰਹੇ ਜਿਸ ਦਾ ਸਾਨੂੰ ਮਾਣ
ਹੈ।
ਉੱਘੇ ਨਾਟਕਕਾਰ ਸ. ਨ. ਸੇਵਕ ਨੇ
ਭਾਅ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਗੁਰਸ਼ਰਨ ਸਿੰਘ ਜੀ ਦੀ ਸੋਚ ਨੇ
ਸਾਨੂੰ ਸਾਰਿਆਂ ਨੂੰ ਇਕੱਠਿਆਂ ਕੀਤਾ ਹੈ।
ਅਕਾਡਮੀ ਦੇ ਸਕੱਤਰ ਡਾ. ਨਿਰਮਲ
ਜੌੜਾ ਨੇ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਦੇ ਨਾਟਕ ਵੇਖ-ਵੇਖ ਕੇ ਹੀ ਅਸੀਂ
ਨਾਟਕ ਲਿਖਣ ਲੱਗੇ ਹਾਂ।
ਇਸ ਸ਼ਰਧਾਂਜਲੀ ਸਮਾਗਮ ਵਿਚ ਸ.
ਗੁਰਸ਼ਰਨ ਸਿੰਘ ਦੀ ਧਰਮਪਤਨੀ ਸਰਦਾਰਨੀ ਕੈਲਾਸ਼ ਕੌਰ ਅਤੇ ਦੋਨੋਂ ਬੇਟੀਆਂ ਹਾਜ਼ਰ
ਸਨ।
ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ
ਸੁਰਿੰਦਰ ਕੈਲੇ, ਸ. ਜਗਦੇਵ ਸਿੰਘ ਜੱਸੋਵਾਲ, ਪ੍ਰਿੰ. ਪ੍ਰੇਮ ਸਿੰਘ ਬਜਾਜ,
ਸ੍ਰੀ ਕ੍ਰਿਸ਼ਨ ਕੁਮਾਰ ਬਾਵਾ, ਸ੍ਰੀ ਮਿੱਤਰ ਸੈਨ ਮੀਤ, ਤ੍ਰੈਲੋਚਨ ਲੋਚੀ,
ਪ੍ਰੋ. ਰਵਿੰਦਰ ਭੱਠਲ, ਸਤੀਸ਼ ਗੁਲਾਟੀ, ਤਰਲੋਚਨ ਸਿੰਘ ਨਾਟਕਕਾਰ, ਪ੍ਰੀਤਮ
ਸਿੰਘ ਭਰੋਵਾਲ, ਸੁਖਵਿੰਦਰ ਸੁਖਾਣਾ, ਜਨਮੇਜਾ ਸਿੰਘ ਜੌਹਲ, ਸੋਮਪਾਲ ਹੀਰਾ,
ਮੈਡਮ ਨਿਰਮਲ ਰਿਸ਼ੀ, ਡਾ. ਅੰਮ੍ਰਿਤਾ ਸੇਵਕ, ਅਸ਼ੋਕ ਸ਼ਰਮਾ, ਤਾਰਾ ਸਿੰਘ ਆਲਮ,
ਅਮੋਲਕ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਸੂਰਜ, ਨਿਰਮਲਜੀਤ ਸਿੰਘ ਆਨੰਦ,
ਸੈਮੂਅਲ ਜੌਨ, ਲੋਕ ਸਭਿਆਚਾਰ ਕਲਾ ਮੰਚ ਦੇ ਮੈਂਬਰ ਅਤੇ ਪਲਸ ਮੰਚ ਦੇ
ਮੈਂਬਰਾਂ ਨੇ ਸ. ਗੁਰਸ਼ਰਨ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ। ਚੰਡੀਗੜੋਂ
ਕਾਫ਼ਲੇ ਨਾਲ ਆਏ ਅਨੇਕਾਂ ਲੇਖਕਾਂ ਦੀਆਂ ਅੱਖਾਂ ਨਮ ਸਨ।
ਪੰਜਾਬੀ ਭਵਨ,
ਲੁਧਿਆਣਾ
|