ਲੀਅਰ - ਪਿੱਛਲੇ ਦਿਨੀ ਗੁਰੂ ਘਰ ਲੀਅਰ ਵਿਖੇ ਨਾਰਵੀਜੀਅਨ
ਫੌਜ ਦੇ ਅਧਿਕਾਰੀਆ ਵੱਲੋ ਨਾਰਵੇ ਵਿੱਚ ਵਸਦੇ ਭਾਰਤੀਆ ਲੜਕੇ ਲੜਕੀਆ ਨੂੰ ਦੇਸ਼
ਦੀਆ ਸੁਰੱਖਿਆ ਬਲਾਂ ਚ ਭਰਤੀ ਹੋਣ ਦੀ ਜਾਣਕਾਰੀ ਪ੍ਰਦਾਨ ਸੰਬੱਧੀ ਇੱਕ ਵਿਸ਼ੇਸ
ਕੈਪ ਲਗਾਇਆ ਅਤੇ ਪੰਜਾਬੀ ਭਾਸ਼ਾ ਚ ਛਪੀਆ ਕਾਪੀਆ ਵੰਡੀਆ।
ਨਾਰਵੀਜੀਅਨ ਫੌਜ ਦੇ ਅਧਿਕਾਰੀ ਸ਼੍ਰੀ ਜਾਰਲੇ ਨੇ ਸੰਗਤ ਨੂੰ
ਸੰਬੋਧਨ ਕਰਦੇ ਹੋਏ ਕਿਹਾ ਕਿ ਨਾਰਵੇ ਵਿੱਚ ਹਰ ਇੱਕ ਨੂੰ ਬਰਾਬਰ ਦਾ ਹੱਕ ਹੈ
ਅਤੇ ਨਾਰਵੇ 'ਚ ਹਰ ਧਰਮ ਫਿਰਕਾ ਦਾ ਸਤਿਕਾਰ
ਕੀਤਾ ਜਾਦਾ ਹੈ। ਨਾਰਵੇ ਦੀ ਫੌਜ ਚ ਵੀ ਬਿਨਾ ਕਿੱਸੇ ਭੇਦ ਭਾਵ ਹਰ ਇੱਕ ਧਰਮ
ਫਿਰਕੇ ਦੇ ਲੋਕਾ ਨੂੰ ਬਿਨਾ ਕਿੱਸੇ ਰੋਕ ਟੋਕ ਭਰਤੀ ਹੋਣ ਦਾ ਪੂਰਨ ਹੱਕ ਹੈ। ਸੋ
ਅਸੀ ਗੁਰੂ ਘਰ ਆ ਕੇ ਜਵਾਨ ਹੋਏ ਲੜਕੇ ਲੜਕੀਆ ਨੂੰ ਨਾਰਵੀਜੀਅਨ ਫੋਜ ਚ ਭਰਤੀ
ਹੋਣ ਦਾ ਅਵਸਰ ਪ੍ਰਦਾਨ ਕਰਦੇ ਹੈ।
ਜਿ਼ਕਰਯੋਗ ਗੱਲ ਇਹ ਹੈ ਕਿ ਨਾਰਵੀਜੀਅਨ ਫੋਜ ਚ ਸਿੱਖਾ ਦੇ
ਧਾਰਮਿਕ ਚਿੰਨ ਪਗੜੀ ਫੌਜ ਚ ਭਰਤੀ ਹੋਣ ਲਈ ਕੋਈ ਅੜਿਕਾ ਨਹੀ। ਸ਼੍ਰੀ
ਜਾਰਲੇ ਦੇ ਨਾਲ ਫੌਜ ਦੇ ਕੁੱਝ ਹੋਰ ਅਧਿਕਾਰੀਆ ਤੋ ਇਲਾਵਾ ਫੌਜ ਦੇ ਮੀਡੀਆ
ਸੈਟਰ ਦੇ ਫੋਟੋਗਰਾਫ ਅਨਟੂਨ ਲਿਗੋਰਦਨ ਵੀ ਹਾਜਿ਼ਰ ਸਨ। ਫੌਜ ਦੇ
ਅਧਿਕਾਰੀਆ ਨੇ ਗੁਰੂ ਘਰ ਦੇ ਲੰਗਰ ਹਾਲ ਵਿੱਚ ਆਮ ਸੰਗਤ ਦੇ ਨਾਲ ਗੁਰੂ ਕਾ ਲੰਗਰ
ਵੀ ਛਕਿਆ। ਗੁਰੂ ਘਰ ਚ ਹਾਜਿ਼ਰ ਸੰਗਤਾ ਨੇ ਸਿੱਖਾ ਦੀ ਫੋਜ ਚ ਭਰਤੀ ਦੀ
ਜਾਣਕਾਰੀ ਲੈਣ ਸੰਬੱਧੀ ਕਾਫੀ ਉਤਸ਼ਾਹ ਵਿਖਾਇਆ ਅਤੇ ਫੌਜ ਅਧਿਕਾਰੀਆ ਤੋ
ਜਾਣਕਾਰੀ ਪ੍ਰਾਪਤ ਕੀਤੀ। ਸਿੱਖਾ ਦੇ ਧਾਰਮਿਕ ਚਿੰਨ ਦਸਤਾਰ ਦੇ ਸਤਿਕਾਰ ਨੂੰ
ਰੱਖਦੇ ਹੋਏ ਫੋਜ ਚ ਭਰਤੀ ਹੋਣਾ ਵਿਦੇਸ਼ਾ ਚ ਵੱਸਦੇ ਸਿੱਖਾ ਲਈ ਇੱਕ ਵੱਡੀ
ਪ੍ਰਾਪਤੀ ਹੈ ਅਤੇ ਇਸ ਤਰਾ ਦੇ ਉਦਾਹਰਣ ਹੋਰ ਯੂਰਪੀ ਮੁੱਲਕਾ ਚ ਸਿੱਖਾ ਦੇ
ਧਾਰਮਿਕ ਚਿੰਨ ਦਾ ਹੋਰ ਸਤਿਕਾਰ ਬਹਾਲ ਕਰਨ ਚ ਸਹਾਈ ਹੋ ਸੱਕਦੇ ਹਨ।
ਲੋੜ ਹੈ ਕਿ ਭਾਰਤ ਸਰਕਾਰ ਵੀ ਅਜਿਹੇ ਉਦਾਹਰਣ ਪੇਸ਼ ਕਰਦੇ
ਹੋਏ ਉਹਨਾ ਦੇਸ਼ਾ ਦੀ ਸਰਕਾਰਾ ਨਾਲ ਗੱਲਬਾਤ ਕਰਨ ਚ ਅੱਗੇ ਆਵੇ ਜਿੱਥੇ ਸਿੱਖਾ
ਨੂੰ ਆਜਾਦੀ ਨਾਲ ਦਸਤਾਰ ਸਜਾ ਮੁਸਕਿੱਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
|