ਪਟਿਆਲਾ: 16 ਮਾਰਚ, 2011: ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਲੋਂ ਇਨਫੋਸਿਸ ਟੈਕਨਾਲੋਜੀਜ਼
ਦੇ ਸਹਿਯੋਗ ਨਾਲ ‘ਜੀਵਨ ਤੇ ਸੰਚਾਰ ਯੋਗਤਾ’ ਵਿਸ਼ੇ ਉਪਰ ਤਿੰਨ-ਦਿਨਾ ਦੀ ਟ੍ਰੇਨ
ਦਾ ਟ੍ਰੇਨਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਦਾ ਮੁੱਖ ਮੰਤਵ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਕੰਮ ਕਰ ਰਹੇ
ਅਧਿਆਪਕਾਂ ਨੂੰ ਸੌਫ਼ਟ-ਸਕਿੱਲਜ਼ ਦੇ ਵਿਭਿੰਨ ਪੱਖਾਂ ਬਾਰੇ ਮਹੱਤਵਪੂਰਨ ਅੰਤਰ
ਦ੍ਰਿਸ਼ਟੀਆਂ ਪ੍ਰਦਾਨ ਕਰਨਾ ਸੀ। ਇਨਫੋਸਿਸ ਟੈਕਨਾਲੋਜੀਜ਼ ਦੇ ਸਿੱਖਿਆ ਅਤੇ ਖੋਜ
ਵਿਭਾਗ ਤੋਂ ਉਚੇਚੇ ਤੌਰ ਤੇ ਪਹੁੰਚੇ ਰਿਸੋਰਸ ਪਰਸਨ ਮਿਸਟਰ ਸੁਮੇਸ਼ ਅਤੇ ਮਿਸਟਰ
ਮਾਨਸ ਤਿਆਗੀ ਨੇ ਹਾਜ਼ਰ ਅਧਿਆਪਕਾਂ ਨਾਲ ਭਾਸ਼ਾ ਉਚਾਰਨ, ਆਤਮ ਵਿਸ਼ਵਾਸ ਨਾਲ
ਗੱਲਬਾਤ ਕਰਨ, ਟੀਮ ਪ੍ਰਬੰਧਨ, ਸੰਚਾਰ ਦੀ ਕਲਾ, ਮਨੁੱਖੀ ਵਿਵਹਾਰ ਦੀਆਂ ਪਰਤਾਂ
ਅਤੇ ਇੰਟਰਵਿਊ ਦੀ ਤਿਆਰੀ ਵਿਸ਼ਿਆਂ ਉਪਰ ਬਹੁਤ ਹੀ ਮੁਲਵਾਨ ਵਿਚਾਰ ਅਤੇ ਜਾਣਕਾਰੀ
ਸਾਂਝੀ ਕੀਤੀ। ਇਸ ਵਰਕਸ਼ਾਪ ਵਿਚ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ 15 ਕਾਲਜਾਂ
ਦੇ 35 ਅਧਿਆਪਕਾਂ ਨੇ ਭਾਗ ਲਿਆ। ਵਰਕਸ਼ਾਪ ਵਿਚ ਹਿੱਸਾ ਲੈ ਰਹੇ ਅਧਿਆਪਕਾਂ ਨੂੰ
ਸੰਚਾਰ ਹੁਨਰ ਦੇ ਮੁੱਢਲੇ ਸੰਪਲਪਾਂ ਦੀ ਸਮਝ ਤੇ ਗਹਿਰੀ ਸੂਝ ਪ੍ਰਦਾਨ ਕਰਨ ਲਈ
ਸਿੱਖਿਆ ਨਾਲ ਸੰਬੰਧਤ ਕਿਰਿਆਤਮਕ ਤਕਨੀਕਾਂ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ
ਗਈ। ਦੋਹਾਂ ਵਿਦਵਾਨ ਵਕਤਾਵਾਂ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਹਿੱਸਾ ਲੈ ਰਿਹਾ
ਅਧਿਆਪਕਾਂ ਦਾ ਇਹ ਗਰੁੱਪ ਭਵਿੱਖ ਵਿਚ ਵੀ ਉਨ੍ਹਾਂ ਨਾਲ ਜੁੜਿਆ ਰਹੇਗਾ ਤੇ ਸਮੇਂ
ਸਮੇਂ ਲੋੜ ਅਨੁਸਾਰ ਸੰਚਾਰ ਹੁਨਰਾਂ ਦੀ ਸਿਖਲਾਈ ਲਈ ਨਵੀਆਂ ਤਕਨੀਕਾਂ ਤੇ ਅਨੁਭਵ
ਸਾਂਝੇ ਕਰਦਾ ਰਹੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਚਾਰ ਹੁਨਰ ਦੀ ਸਿੱਖਲਾਈ ਕੇਸ ਸਟੱਡੀਜ਼ ਅਤੇ
ਕਿਰਿਆਤਮਕ ਤਕਨੀਕਾਂ ਰਾਹੀ. ਹੀ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਬਿਹਤਰ
ਸੰਚਾਰ ਹੁਨਰ ਦੀ ਸਿਖਲਾਈ ਵਿਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਵੀ ਮੱਹਤਵਪੂਰਨ
ਦੱਸਿਆ। ਅਧਿਆਪਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਸੰਚਾਰ ਹੁਨਰ ਦੀ ਸਿਖਲਾਈ
ਵਿਦਿਆਰਥੀਆਂ ਨੂੰ ਵੀ ਕ੍ਰਿਆਸ਼ੀਲ ਤਕਨੀਕਾਂ ਰਾਹੀਂ ਹੀ ਕਰਵਾਉਣੀ ਚਾਹੀਦੀ ਹੈ।
ਇਨਫੋਸਿਸ ਟੈਕਨਾਲੋਜੀਜ਼ ਵਲੋਂ ਇਸ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜਾਂ ਵਿਚ
ਅਜਿਹੀਆਂ ਵਰਕਸ਼ਾਪਾਂ ਦੇ ਆਯੋਜਨ ਲਈ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ
ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਵਿਸ਼ਾਲ ਗੋਇਲ ਨੂੰ ਸਿੰਗਲ ਪੁਆਇੰਟ
ਕੰਟੈਕਟ ਐਲਾਨਿਆ ਗਿਆ।
|