ਕਾਦੀਆਂ 31 ਅਗਸਤ (ਤਾਰੀ): ਅੱਜ ਈਦ-ਉਲ-ਫ਼ਿਤਰ ਦਾ
ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਈਦ ਦੀ ਨਮਾਜ਼ ਠੀਕ
ਸਵੇਰੇ ਸਾਡੇ ਨੌ ਵਜੇ ਮਸਜਿਦ ਅਕਸਾ ਵਿਚ
ਮੋਲਾਨਾ ਹਕੀਮ ਮੁਹੰਮਦ ਦੀਨ ਸਾਹਿਬ ਨੇ ਪੜਾਈ ਜਿਸ ਵਿਚ ਹਜ਼ਾਰਾਂ ਮੁਸਲਮਾਨਾਂ ਨੇ
ਸ਼ਿਰਕਤ ਕੀਤੀ। ਔਰਤਾਂ ਨੇ ਮਸਜਿਦ ਮੁਬਾਰਕ ਅਤੇ ਨੁਸਰਤ ਗਰਲਜ਼ ਹਾਈ ਸਕੂਲ
ਦੇ ਮੈਦਾਨ ਵਿਚ ਪਰਦੇ ਵਿਚ ਰਹਿੰਦੀਆਂ ਨਮਾਜ਼ੇ ਈਦ ਅਦਾ ਕੀਤੀ।
ਇਸ ਮੌਕੇ ਖ਼ੁਤਬਾ ਈਦ ਦੇ
ਮੋਕੇ ਹਕੀਮ ਮੁਹੰਮਦ ਦੀਨ ਸਾਹਿਬ ਨੇ ਫ਼ਰਮਾਇਆ ਇਹ ਈਦ ਸਾਨੂੰ ਨੇਕ ਕੰਮਾਂ ਲਈ
ਅਤੇ ਮਾਨਵਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੰਦੀ ਹੈ। ਪਵਿਤਰ ਰਮਜ਼ਾਨ ਦੇ ਮਹੀਨੇ
ਪੂਰੇ ਇਕ ਮਾਹ ਰੋਜ਼ੇ ਰੱਖੇ ਜਾਂਦੇ ਹਨ।
ਰੋਜ਼ੇ ਰੱਖਣ ਨਾਲ ਇਨਸਾਨ
ਨੂੰ ਇਹ ਇਹਸਾਸ ਹੁੰਦਾ ਹੈ ਕਿ ਗ਼ਰੀਬ ਦੀ ਭੁੱਖ
ਕਿਸ ਪ੍ਰਕਾਰ ਦੀ ਹੁੰਦੀ ਹੈ। ਇਸ ਲਈ ਸਾਨੂੰ ਹਰ
ਗ਼ਰੀਬ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਰੋਜ਼ੇ
ਦੋਰਾਨ ਮੁਸਲਮਾਨ ਹਰ ਪ੍ਰਕਾਰ ਦੀ ਬੁਰਾਈ ਤੋਂ ਦੂਰ ਰਹਿੰਦਾ ਹੈ। ਰੋਜ਼ੇ ਇਹ ਸੀਖ
ਦਿੰਦੇ ਹਨ ਕਿ ਹਰ ਪ੍ਰਕਾਰ ਦੀ ਬੁਰਾਈ ਤੋਂ ਦੂਰ ਰਿਹਾ ਜਾ ਸਕਦਾ ਹੈ। ਈਦ
ਰੰਜਿਸ਼ਾਂ ਦੂਰ ਕਰਵਾ ਦਿੰਦੀ ਹੈ।
ਈਦ ਦੇ ਖ਼ੁਤਬੇ ਤੋਂ ਬਾਅਦ ਆਪਨੇ
ਦੁਆ ਕਰਵਾਈ ਜਿਸ ਵਿਚ ਹਜ਼ਾਰਾਂ ਮੁਸਲਮਾਨਾਂ ਨੇ ਸ਼ਿਰਕਤ ਕੀਤੀ।
ਮੁਸਲਮਾਨਾਂ ਨੇ ਇਕ ਦੂਜੇ ਨੂੰ ਗਲੇ ਮਿਲਕੇ ਈਦ ਦੀ
ਮੁਬਾਰਕ ਬਾਦ ਦਿਤੀ। ਇਸ ਮੌਕੇ ਈਦ ਵਿਚ ਸ਼ਾਮਿਲ
ਹੋਣ ਵਾਲਿਆਂ ਨੂੰ ਵਿਸ਼ੇਸ਼ ਖਾਣੇ ਦੀ ਦਾਵਤ ਦਾ ਵੀ ਆਯੋਜਨ ਕੀਤਾ ਗਿਆ। ਈਦ ਦੀ
ਵਧਾਈ ਦੇਣ ਵਾਲਿਆਂ ਵਿਚ ਸਾਬਕਾ ਕੈਬਿਨੇਟ ਮੰਤਰੀ ਸ੍ਰ: ਤ੍ਰਿਪਤ ਰਾਜਿੰਦਰ ਸਿੰਘ
ਬਾਜਵਾ, ਸਾਬਕਾ ਨਗਰ ਪਾਲਿਕਾ ਪ੍ਰਧਾਨ ਹਕੀਮ ਸਵਰਨ ਸਿੰਘ, ਭਾਜਪਾ ਨੇਤਾ ਚਰਨ
ਦਾਸ ਭਾਟਿਆ, ਆਰ ਐਲ ਕੋਲ ਪੀ ਐਨ ਬੀ ਕਾਦੀਆਂ,
ਅਵਨੀਤ ਸਿੰਘ ਤੇਜਾ, ਨਸੀਮ ਖ਼ਾਂ, ਮੁਹੰਮਦ ਇਨਾਮ
ਗ਼ੋਰੀ ਸਹਿਤ ਅਨੇਕ ਉਘੀਆਂ ਸ਼ਖ਼ਸਿਅਤਾਂ ਵੀ ਮੋਜੂਦ
ਸਨ। ਉਧਰ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ
ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਦੁਨੀਆ ਭਰ ਦੇ
ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿਤੀ ਹੈ।
ਫ਼ੋਟੋ: ਈਦ ਦੀ ਨਮਾਜ਼ ਦੇ ਮੋਕੇ ਮੋਲਾਨਾ ਹਕੀਮ ਮੁਹੰਮਦ ਦੀਨ ਸਾਹਿਬ ਖ਼ੁਤਬਾ ਈਦ
ਦਿੰਦੇ ਹੋਏ ਅਤੇ ਈਦ ਵਿਚ ਸ਼ਾਮਿਲ ਮੁਸਲਿਮ ਭਾਈਚਾਰੇ ਦੇ ਲੋਕ
|