ਨਾਰਵੇ - ਪਿੱਛਲੇ ਦਿਨੀ ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ
ਸ੍ਰ: ਗੁਰਦਿੱਤ ਸਿੰਘ ਗਿੱਲ ਚਹੂੜਚੱਕ ਦੀ 101 ਵੀ ਬਰਸੀ ਸ਼ਰਧਾ ਪੂਰਵਕ ਮਨਾਈ
ਗਈ। ਇਸ ਮੋਕੇ ਸਕੂਲੀ ਵਿਦਿਆਰਥੀਆ ਵੱਲੋ ਸ਼ਬਦ ਗਾਇਨ ਅਤੇ ਅਰਦਾਸ ਕਰ ਸ਼ਰਧਾਜਲੀ
ਸਮਾਰੋਹ ਦਾ ਆਰੰਭ ਕੀਤਾ।
ਪ੍ਰਿਸੀਪਾਲ ਸ੍ਰ ਦਰਸ਼ਨ ਸਿੰਘ ਅਤੇ ਦੂਸਰੀਆ ਮਾਨਯੋਗ ਸ਼ਖਸੀਅਤਾ ਵੱਲੋ
ਕੈਪਟਨ ਗੁਰਦਿੱਤ ਸਿੰਘ ਗਿੱਲ ਦੀ ਆਦਮ ਕੱਦ ਤਸਵੀਰ ਤੇ ਫੁੱਲ ਮਾਲਾਵਾ ਭੇਟ ਕਰ
ਉਨਾ ਨੂੰ ਸੱਚੀ ਸ਼ਰਧਾਜਲੀ ਭੇਟ ਕੀਤੀ। ਸਮਾਗਮ
ਮੋਕੇ ਪੰਜਾਬੀ ਲੇਖਕ ਅਮਰ ਸੂਫੀ ਨੇ ਕੈਪਟਨ ਗੁਰਦਿੱਤ ਸਿੰਘ ਗਿੱਲ ਦੇ ਸੰਘਰਸ਼ਮਈ
ਤੇ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਪ੍ਰਿਸੀਪਾਲ ਸ੍ਰ ਦਰਸ਼ਨ ਸਿੰਘ ਨੇ ਕਿਹਾ ਕੇ ਕੈਪਟਨ ਗਿੱਲ ਵੱਲੋ ਵਿਦਿਅਕ ਖੇਤਰ
ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀ ਜਾ ਸਕਦਾ। ਉਹਨਾ ਨੇ ਇੱਕ ਸਦੀ
ਪਹਿਲਾ ਪੰਜਾਬੀਆ ਨੂੰ ਸਾਖਾਰ ਕਰਨ ਲਈ ਮਹਾਰਾਜਾ ਭੁਪਿੰਦਰ ਸਿੰਘ ਨੂੰ ਪ੍ਰੇਰਿਤ
ਕਰ ਇਸ ਸਕੂ਼ਲ ਤੋ ਇਲਾਵਾ ਹੋਰ ਚਾਰ ਸਕੂਲਾ ਲਈ ਦੇਸ਼ ਵਿਦੇਸ਼ ਤੋ ਉਗਰਾਹੀ ਕਰ
ਇਮਾਰਤਾ ਬਣਾਉਣ ਚ ਅਹਿਮ ਯੋਗਦਾਨ ਪਾਇਆ ਅਤੇ ਇਸ ਸਕੂਲ ਨੂੰ ਫਖਰ ਹੈ ਕਿ ਇਸ
ਸਕੂਲ ਚ ਪੜੇ ਵਿਦਿਆਰਥੀ ਦੇਸ਼ ਵਿਦੇਸ਼ ਚ ਉੱਚ ਅਹੁਦਿਆ,ਚੰਗੇ ਕਾਰੋਬਾਰਾ ਆਦਿ
ਤੇ ਬਿਰਾਜਮਾਨ ਹੋ ਇਸ ਸਕੂਲ ਅਤੇ ਮੋਗੇ ਦਾ ਨਾਮ ਰੋਸ਼ਨ ਕਰ ਕੈਪਟਨ ਗੁਰਦਿੱਤ
ਸਿੰਘ ਗਿੱਲ(ਚਹੂੜਚੱਕ) ਨੂੰ ਸੱਚੀ ਸ਼ਰਧਾਜਲੀ ਭੇਟ ਕਰ ਰਹੇ ਹਨ।
ਪ੍ਰਿਸੀਪਾਲ ਦਰਸ਼ਨ ਸਿੰਘ ਤੋ ਇਲਾਵਾ ਕੈਪਟਨ ਗਿੱਲ ਦੀ ਪੀੜੀ ਦੇ ਪਰਿਵਾਰਿਕ
ਮੈਬਰਾਂ ਬਸੰਤ ਸਿੰਘ ਗਿੱਲ,ਜਸਮੇਲ ਸਿੰਘ ਗਿੱਲ,ਹਰਪਾਲ ਸਿੰਘ ਗਿੱਲ, ਮਹਿੰਦਰ
ਸਿੰਘ,ਰਜਿੰਦਰ ਸਿੰਘ, ਮਾਸਟਰ ਰਜਿੰਦਰ ਸਿੰਘ, ਇੰਦਰਜੀਤ ਸਿੰਘ ਤਲਵੰਡੀ
ਭੰਗਰੀਆ,,ਮੋਹਨ ਸਿੰਘ,ਮੁਕੰਦ ਸਿੰਘ,ਉਪਕਾਰ ਸਿੰਘ,ਹਰਿੰਦਰ ਕੋਰ, ਬਲਜੀਤ
ਕੋਰ,ਗੁਰਸ਼ਰਨ ਕੋਰ,ਕੁਲਵਿੰਦਰ ਕੋਰ,ਕੁਲਵੰਤ ਕੋਰ,ਦਵਿੰਦਰਜੀਤ ਕੋਰ,ਇੰਦਰਜੀਤ
ਸ਼ਰਮਾ,ਸੁਰਜੀਤ ਸਿੰਘ ਕਾਉਕੇ, ਦਰਸ਼ਨ ਸਿੰਘ,ਗਮਦੂਰ ਸਿੰਘ,ਸੁਨੀਤ ਇੰਦਰ
ਸਿੰਘ,ਬਚਿੱਤਰ ਸਿੰਘ ਆਦਿ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਮੋਕੇ
ਟੈਲੀਫੋਨ ਤੇ ਕੈਪਟਨ ਗੁਰਦਿੱਤ ਸਿੰਘ ਦੇ ਪੋਤਰੇ ਕੁਲਦੀਪ ਸਿੰਘ ਗਿੱਲ ਕੈਨੇਡਾ,
ਸੁਖਵੰਤ ਸਿੰਘ ਅਮਰੀਕਾ ਅਤੇ ਦੂਸਰੇ ਮੈਬਰ ਜੋ ਨਾਰਵੇ,ਸਵੀਡਨ, ਇੱਟਲੀ,
ਆਸਟ੍ਰੇਲੀਆ ਆਦਿ ਥਾਵਾ ਤੇ ਵੱਸਦੇ ਹਨ ਨੇ ਕੈਪਟਨ ਸਾਹਿਬ ਦੀ ਯਾਦ ਨੂੰ ਸਦੀਵੀ
ਬਣਾਉਣ ਲਈ ਵਿਸ਼ੇਸ ਉਪਰਾਲੇ ਤੇ ਸਕੂਲ ਦੇ ਵਿਕਾਸ ਲਈ ਅਹਿਮ ਯੋਗਦਾਨ ਲਈ ਪ੍ਰੇਣ
ਲਿਆ।
|