ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਪਰਕ: info@5abi.com

ਫੇਸਬੁੱਕ 'ਤੇ 5abi

ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ - ਰੁਪਿੰਦਰ ਢਿੱਲੋ ਮੋਗਾ

 

ੳਸਲੋ –ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ 6 ਵੇ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ੳਸਲੋ ਵਿਖੇ ਬੜੀ ਧੁਮ ਧਾਮ ਨਾਲ ਕਰਵਾਇਆ ਗਿਆ ਅਤੇ ਇਹ ਖੇਡ ਮੇਲਾ ਇਸ ਸਾਲ ਵੀ ਦਰਸ਼ਕਾ ਦੇ ਦਿਲਾ ਤੇ ਅਮਿਟ ਅਤੇ ਯਾਦਾ ਭਰਪੂਰ ਛਾਪ ਛੱਡ ਗਿਆ।

ਐਸ ਸੀ ਐਫ ਨਾਰਵੇ ਦੇ ਮੈਬਰਾਂ ਵੱਲੋ ੳਸਲੋ ਦੇ ਫਰੂਸਤ ਦੀਆਂ ਖੇਡ ਗਰਾਊਡਾ ਨੂੰ ਦੋ ਹਿੱਸਿਆ ਚ ਵੰਡ ਕੇ ਵੱਖ ਵੱਖ ਖੇਡਾ ਲਈ ਸ਼ੁਕਰਵਾਰ ਨੂੰ ਹੀ ਤਿਆਰ ਕਰ ਦਿੱਤਾ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼ ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ ਖੇਡਾ ਪ੍ਰਤੀ ਉਤਸਾਹਿਤ ਕਰਨਾ ਸੀ। ਇਸ ਖੇਡ ਦਾ ਮੁੱਖ ਆਕਰਸ਼ਨ ਬੱਚਿਆਂ ਦੀਆ ਖੇਡਾ ਸਨ।

2 ਦਿਨ ਚੱਲੇ ਇਸ ਖੇਡ ਮੇਲਾ ਦੋਰਾਨ ਹਰ ਉਮਰ ਵਰਗ ਦੇ ਬੱਚੇ ਬੱਚੀਆ ਨੇ ਵੱਖੋ ਵੱਖ ਖੇਡਾ ਚ ਹਿੱਸਾ ਲਿਆ। ਨਿੱਕੇ ਨਿੱਕੇ ਬੱਚਿਆ ਅਤੇ 15 ਸਾਲ ਦੀ ਉੱਮਰ ਤੱਕ ਦੇ ਬੱਚਿਆ ਦੀ ਕੱਬਡੀ ਚ ਇਹਨਾ ਬੱਚਿਆ ਵੱਲੋ ਵਿਖਾਏ ਗਏ ਕਮਾਲ ਨੇ ਹਰ ਆਏ ਹੋਏ ਦਰਸ਼ਕਾ ਦਾ ਮਨ ਮੋਹ ਲਿਆ। ਬੱਚਿਆ ਬੱਚੀਆ ਦੇ ਖੇਡਾ ਪ੍ਰਤੀ ਮੋਹ ਨੇ ਇਹ ਸਾਬਿਤ ਕਰ ਦਿੱਤਾ ਕਿ ਭਵਿੱਖ ਵਿੱਚ ਇਹ ਬੱਚੇ ਚੰਗੇ ਖਿਡਾਰੀ ਹੋਣ ਤੋ ਇਲਾਵਾ ਵਿਦੇਸੀ ਧਰਤੀ ਤੇ ਆਪਣੇ ਵਿਰਸੇ ਸਭਿਆਚਾਰ ਖੇਡਾ ਨੂੰ ਸੰਭਾਲਣ ਚ ਸਹਾਈ ਹੋਣ ਗਏ। ਨਾਰਵੇ, ਸਵੀਡਨ, ਡੇਨਮਾਰਕ ਤੋ ਕਈ ਖੇਡ ਕੱਲਬਾ ਨੇ ਹਿੱਸਾ ਲਿਆ। ਲੋਕਲ ਅੱਤੇ ਸਕੈਨਡੀਨੇਵੀਅਨ ਦੇਸ਼ਾ ਤੋ ਆਏ ਕੱਲਬਾਂ ਵਿਚਕਾਰ ਵਾਲੀਬਾਲ ਦੇ ਮੈਚਾ ਤੋ ਇਲਾਵਾ ਦੂਸਰੀਆ ਕਈ ਖੇਡਾ ਚ ਜੋਰ ਅਜਮਾਇਸ਼ ਹੋਈ। ਇਸ ਤੋ ਇਲਾਵਾ ਬੱਚਿਆ ਦੀ ਰੇਸਾ,ਫੁੱਟਬਾਲ ਮੈਚ,ਰੁਮਾਲ ਚੁੱਕਣਾ, 20 ਸਾਲ ਤੋ ਉਪਰ ਲੜਕੀਆ/ਅਰੋਤਾ ਦੀ ਰੇਸ ਆਦਿ ਦਾ ਆਨੰਦ ਖੇਡ ਮੇਲੇ ਚ ਆਏ ਹੋਏ ਦਰਸ਼ਕਾ ਨੇ ਮਾਣਿਆ। ਵਾਲੀਬਾਲ ਸਮੈਸਿ਼ੰਗ ਅਤੇ ਸੂਟਿੰਗ ਚ ਇਸ ਵਾਰ ਨਾਰਵੇ ਦਾ ਆਜਾਦ ਸਪੋਰਟਸ ਕੱਲਬ ਬਾਜੀ ਮਾਰ ਆਪਣੀ ਜਿੱਤ ਦਰਜ ਕਰ ਗਿਆ। ਪੰਜਾਬੀਆ ਦੀ ਹਰਮਨ ਪਿਆਰੀ ਖੇਡ ਕੱਬਡੀ ਦਾ ਪਹਿਲਾ ਮੈਚ ਪੰਜਾਬੀ ਸਪੋਰਟਸ ਕੱਲਬ ਸਵੀਡਨ ਅਤੇ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਹੋਇਆ ਅਤੇ ਜਿੱਤ ਦਾ ਸਿਹਰਾ ਸਵੀਡਨ ਵਲਿਆ ਦਾ ਗੱਲ ਪਿਆ।ਇਸ ਮੈਚ ਚ ਰੈਫਰੀ ਸੋਨੀ ਚੱਕਰ ਅਤੇ ਦਵਿੰਦਰ ਸਿੰਘ ਜੋਹਲ ਨੇ ਮਜਾਕੀਆ ਅੰਦਾਜ ਨਾਲ ਰੈਫਰੀ ਕਰ ਦਰਸ਼ਕਾ ਦਾ ਮਨ ਜਿੱਤੀ ਰੱਖਿਆ।ਦੂਸਰਾ ਕੱਬਡੀ ਮੈਚ ਨਾਰਵੇ ਦੇ ਹੀ ਸ਼ੇਰੇ ਪੰਜਾਬ ਕੱਲਬ ਅਤੇ ਨਾਰਵੇ ਤੋ ਹੀ ਸ਼ਹੀਦ ਬਾਬਾ ਦੀਪ ਕੱਲਬ ਵਿਚਕਾਰ ਹੋਇਆ ਅਤੇ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਜੈਤੂ ਰਿਹਾ। ਇਸ ਟੂਰਨਾਮੈਟ ਦੇ ਫਾਈਨਲ ਕੱਬਡੀ ਮੁਕਾਬਲਾ ਨਾਰਵੇ ਦੀ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਅਤੇ ਸਵੀਡਨ ਦੇ ਪੰਜਾਬੀ ਸਪੋਰਟਸ ਕੱਲਬ ਦਰਮਿਆਨ ਹੋਇਆ, ਬਹੁਤ ਹੀ ਰੁਮਾਚਕਾਰੀ ਮੈਚ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਨਾਰਵੇ ਸਵੀਡਨ ਦੇ 38 ਅੰਕਾ ਦੇ ਮੁਕਾਬਲੇ 52,5 ਅੰਕ ਲੈ ਜੇਤੂ ਰਹੇ ਅਤੇ ਇਸ ਟੂਰਨਾਮੈਟ ਦੇ ਕੱਬਡੀ ਕੱਪ ਦੇ ਹੱਕਦਾਰ ਹੋਏ।ਇਸ ਮੈਚ ਦੀ ਰੈਫਰੀ ਸਵੀਡਨ ਤੋ ਜੀਤਾ ਸਿੱਧਵਾ ਵਾਲੇ ਅਤੇ ਡੈਨਾਮਰਕ ਤੋ ਪਿੰਦਾ ਜਨੇਤਪੁਰੀਏ ਵੱਲੋ ਕੀਤੀ ਗਈ।ਮੇਲੇ ਦੋਰਾਨ ਸ੍ਰ ਜੰਗ ਬਹਾਦਰ ਸਿੰਘ ਵੱਲੋ ਸਮੇ ਸਮੇ ਦੋਰਾਨ ਕੂੰਮੈਟੈਰੀ ਕਰ ਵੱਖ ਵੱਖ ਖੇਡਾਂ ਲਈ ਦਰਸ਼ਕਾ ਨੂੰ ਜਾਣੂ ਕਰਵਾਇਆ ਗਿਆ। ਜੈਤੂ ਟੀਮ ਵੱਲੋ ਸਾਬੀ, ਸੋਨੀ ਖੰਨਾ, ਬਲਜੀਤ ਬੱਗਾ, ਨਵੀ ਖੰਨਾ,ਪਰਮਵੀਰ,ਅ੍ਰਮਿੰਤ,ਸੁਖਜੀਤ, ਜਗਰੋਸ਼ਨ, ਜਗਜੀਤ , ਗੁਰਚਰਨ ਕੁਲਾਰ,ਛਿੰਦਾ,ਦਵਿੰਦਰ ਆਦਿ ਅਤੇ ਸਵੀਡਨ ਦੀ ਟੀਮ ਵੱਲੋ ਨਿੱਕੂ, ਜੋਤੀ, ਪੱਗਾ, ਮਨਦੀਪ, ਧੀਰਾ, ਗੁਰਵੀਰ, ਸੁੱਖਾ, ਸੁੱਖਦੇਵ ਸਿੰਘ ਸਾਬੀ , ਮਿੰਟਾ,ਸੋਨੀ ਬੱਗੜ,ਚੰਨਾ,ਕਾਲਾ ਆਦਿ ਨੇ ਹਿੱਸਾ ਲਿਆ।ਦੋਨਾ ਟੀਮਾ ਦੇ ਖਿਡਾਰੀਆ ਵੱਲੋ ਵਧੀਆ ਰੇਡਾ ਅਤੇ ਸਟੋਪਾ ਦਾ ਪ੍ਰਦਰਸ਼ਨ ਹੋਇਆ ਅਤੇ ਦਰਸ਼ਕਾ ਵੱਲੋ ਖਿਡਾਰੀਆ ਵੱਲੋ ਕੀਤੇ ਸਹੋਣੇ ਪ੍ਰਦਰਸ਼ਨ ਤੇ ਨੋਟਾ ਦਾ ਮੀਹ ਵਰਾ ਦਿੱਤਾ। ਖੇਡ ਮੇਲੇ ਦੇ ਦੋਵੇ ਦਿਨ ਕੱਲਬ ਵੱਲੋ ਆਏ ਹੋਏ ਦਰਸ਼ਕਾ ਲਈ ਮੇਲੇ ਸਮਾਪਤੀ ਤੱਕ ਚਾਹ , ਜਲੇਬੀਆ, ਪਕੋੜਿਆ ਅਤੇ ਲੰਗਰ ਆਦਿ ਦਾ ਖਾਸ ਪ੍ਰੰਬੱਧ ਕੀਤਾ ਗਿਆ। ਸਪੋਰਟਸ ਫੈਡਰੇਸ਼ਨ ਦੇ ਸਾਰਿਆ ਅਹੁਦੇਦਾਰਾ ਨੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਆਪਣੀਆ ਜੁੰਮੇਵਾਰੀਆ ਬੇਖੂਬੀ ਨਾਲ ਨਿਭਾਈਆ। ਡੈਨਮਾਰਕ ਅਤੇ ਸਵੀਡਨ ਦੀਆ ਮਹਿਮਾਨ ਟੀਮਾ ਦਾ ਰਹਿਣ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ ਤਾਕਿ ਮਹਿਮਾਨ ਟੀਮਾ ਨੁੰ ਕਿੱਸੇ ਤਰਾ ਦੀ ਦਿੱਕਤ ਮਹਿਸੂਸ ਨਾ ਹੋਵੇ। ਮੀਡੀਆ ਨਾਲ ਜੁੜੇ ਡਿੰਪਾ ਵਿਰਕ, ਸਰਬਜੀਤ ਵਿਰਕ, ਸਿਮਰਜੀਤ ਦਿਉਲ,ਅਮਰ ਮੱਲੀ, ਰੁਪਿੰਦਰ ਢਿੱਲੋ ਮੋਗਾ ਵੱਲੋ ਪ੍ਰੋਗਰਾਮ ਦੀ ਸਾਰੀ ਕੇਵਰਜ ਕੀਤੀ ਗਈ।

ਖੇਡ ਮੇਲੇ ਦੀ ਸਮਾਪਤੀ ਵੇਲੇ ਕੱਲਬ ਦੇ ਚੇਅਰਮੈਨ ਸ੍ਰ ਜਰਨੈਲ ਸਿੰਘ ਦਿਉਲ, ਸ੍ਰ ਲਹਿੰਬਰ ਸਿੰਘ,ਸ੍ਰ ਮਲਕੀਅਤ ਸਿੰਘ ਬਿੱਟੂ,ਸ੍ਰ ਜਗਦੀਪ ਸਿੰਘ ਰੇਹਾਲ ,ਸ੍ਰ ਰਮਿੰਦਰ ਸਿੰਘ ਆਦਿ ਵੱਲੋ ਹਰ ਜੇਤੂ ਟੀਮ ਨੂੰ ਸੋਹਣੇ ਇਨਾਮ ਦੇ ਨਿਵਾਜਿਆ ਅਤੇ ਖੇਡਾ ਚ ਭਾਗ ਲੈਣ ਵਾਲੇ ਬੱਚਿਆ ਅਤੇ ਰੇਨਰ ਅੱਪਾ ਦੀ ਹੋਸਲਾ ਅਫਜਾਈ ਲਈ ਹਰ ਇੱਕ ਨੂੰ ਇਨਾਮ ਦੇ ਸਨਮਾਨਿਆ।ਕੱਲਬ ਵੱਲੋ ਇਸ ਟੂਰਨਾਮੈਟ ਨੂੰ ਸਫਲ ਬਣਾਉਣ ਦਾ ਸਿਹਰਾ ਵੱਖ ਵੱਖ ਕੱਲਬਾ ਦੀਆ ਟੀਮਾ ,ਹਰ ਖੇਡ ਪ੍ਰੇਮੀ ਨੂੰ ਦਿੱਤਾ ਜਿੰਨਾ ਦੇ ਅਥਾਹ ਪਿਆਰ ਸਹਿਯੋਗ ਸੱਦਕੇ ਇਹ ਮੇਲਾ ਹਰ ਸਾਲ ਦੀ ਤਰਾ ਇਸ ਸਾਲ ਵੀ ਬੇਹਦ ਸਫਲ ਰਿਹਾ, ਹੋਰਨਾ ਤੋ ਇਲਾਵਾ ਇਸ ਟੂਰਨਾਮੈਟ ਚ ਡੈਨਮਾਰਕ ਤੋ ਸ੍ਰ ਹਰਤੀਰਥ ਸਿੰਘ ਥਿੰਦ (ਪਰਜੀਆ ਕਲਾਂ)ਜੁਗਰਾਜ ਸਿੰਘ ਤੂਰ (ਸੱਵਦੀ)ਪਿੰਦਾ ਜਨੇਤਪੁਰੀਆ,ਲਾਭ ਸਿੰਘ ਰਾਊਕੇ, ਸ੍ਰ ਮੇਜਰ ਸਿੰਘ ਆਦਿ ,ਸਵੀਡਨ ਤੋ ਸ੍ਰ ਬਲਦੇਵ ਸਿੰਘ, ਸਾਬੀ ਕਪੂਰ ਪਿੰਡ,ਮਿੰਟਾ ਸਾਹਨੇਵਾਲ, ਸੁੱਖਾ ਗੰਜੀ ਗੁਲਾਬ ਸਿੰਘ, ਪ੍ਰਿਸ ਮੋਗਾ, ਸ੍ਰ ਮੱਖਣ ਸਿੰਘ ਆਦਿ ਨਾਰਵੇ ਤੋ ੳਸਲੋ ਗੁਰੂ ਘਰ ਤੋ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ, ਬਲਵਿੰਦਰ ਕੋਰ ਪੰਜਾਬੀ ਸਕੂਲ, ਅਕਾਲੀ ਦਲ ਬਾਦਲ ਨਾਰਵੇ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ,ਸ੍ਰ ਗੁਰਦੇਵ ਸਿੰਘ ਕੋੜਾ(ਅਕਾਲੀ ਦਲ (ਬ) ਪ੍ਰਧਾਨ ਨਾਰਵੇ, ਸ੍ਰ ਪ੍ਰਗਟ ਸਿੰਘ ਜਲਾਲ,ਸ੍ਰ ਸੁਖਜਿੰਦਰ ਸਿੰਘ, ਗੁਰਦਿਆਲ ਸਿੰਘ ਪੱਡਾ,ਸ੍ਰ ਜੋਗਿੰਦਰ ਸਿੰਘ ਬੈਸ,ਗੁਰਚਰਨ ਸਿੰਘ ਕੁਲਾਰ,ਹਰਵਿੰਦਰ ਪਰਾਸ਼ਰ,ਕੰਵਲਜੀਤ ਸਿੰਘ ਕੋੜਾ, ਗੁਰਦੀਪ ਸਿੰਘ ਕੋੜਾ,ਸ੍ਰ ਹਰਜੀਤ ਸਿੰਘ ਪੰਨੂ,ਸ੍ਰ ਅਜਮੇਰ ਸਿੰਘ ਬਾਬਾ, ਬਲਵਿੰਦਰ ਸਿੰਘ ਭੁਲਰ, ਫੈਦਰਿਕ ਗਿੱਲ,ਨਰਪਾਲ ਸਿੰਘ ਪਾਲੀ, ਹਰਨੇਕ ਸਿੰਘ ਦਿਉਲ,ਰਣਜੀਤ ਸਿੰਘ ਪਾਵਾਰ, ਸ੍ਰ ਸੁਰਜੀਤ ਸਿੰਘ(ਵੈਲਫੇਅਰ ਸੋਸਾਇਟੀ) ਬਿੰਦਰ ਮੱਲੀ, ਸੰਤੋਖ ਸਿੰਘ ,ਦਰਬਾਰਾ ਸਿੰਘ, ਸ਼ਰਮਾ ਜੀ, ਮਲਕੀਅਤ ਸਿੰਘ ਕੁਲਾਰ,ਸ੍ਰ ਇੰਦਰਜੀਤ ਸਿੰਘ ਲੀਅਰ, ਸ੍ਰ ਹਰਿੰਦਰ ਪਾਲ ਸਿੰਘ ਟਿੱਕਾ,ਸ੍ਰ ਹਰਚਰਨ ਸਿੰਘ ਗਰੇਵਾਲ,ਅਸ਼ਵਨੀ ਕੁਮਾਰ ਆਦਿ ਅਤੇ ਹੋਰ ਬਹੁਤ ਸਾਰੇ ਸਤਿਕਾਰਯੋਗ ਸੱਜਣਾ ਨੇ ਮੇਲੇ ਦਾ ਨਜ਼ਾਰਾ ਮਾਣਿਆ।ਮੇਲੇ ਵਿੱਚ ਦੇਸੀ ਭਾਈਚਾਰੇ ਦੇ ਦਰਸ਼ਕਾ ਤੋ ਇਲਾਵਾ ਭਾਰੀ ਸੰਖਿਆ ਚ ਨਾਰਵੀਜੀਅਨ ਦਰਸ਼ਕ ਵੀ ਹਾਜ਼ਰ ਹੋਏ।

ਖੇਡ ਮੇਲੇ ਦੇ ਅੰਤ ਵਿੱਚ ਸਮੂਹ ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਟੂਰਨਾਮੈਟ ਦੇ ਸਪਾਂਸਰਾ,ਖੇਡ ਕੱਲਬਾ, ਸੱਭ ਦਰਸ਼ਕਾ, ਬਾਹਰੋ ਆਈਆ ਟੀਮਾ ਅਤੇ ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।ਜਿਹਨਾ ਸੱਭ ਦੇ ਸਹਿਯੋਗ ਨਾਲ ਇਹ ਖੇਡ ਮੇਲਾ ਸਫਲ ਹੋਇਆ।


  ਸਪੋਰਟਸ ਕਲਚਰਲ ਫੈਡਰੇਸ਼ਨ ਵੱਲੋ ਕਰਵਾਇਆ ਗਿਆ ਖੇਡ ਮੇਲਾ ਦਰਸ਼ਕਾ ਦੇ ਦਿਲਾ ਤੇ ਅਮਿੱਟ ਯਾਦਾਂ ਛੱਡ ਗਿਆ - ਨਾਰਵੇ
 ਰੁਪਿੰਦਰ ਢਿੱਲੋ ਮੋਗਾ
ਕਨੇਡੀਅਨ ਸਿੱਖ ਐਸੋਸੀਏਸ਼ਨ ਵਲੌ ਉਲੀਕੇ ਗਏ ਪ੍ਰੋਗਰਾਮ
ਬਲਜੀਤ ਸਿੰਘ ਘੁੰਮਣ
ਪੰਜਾਬੀ ਸਕੂਲ ਨਾਰਵੇ ਵੱਲੋ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਖ਼ਾਸ ਐਲਾਨ
ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੋ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਓਪਨ ਡੇ ਦੇ ਮੋਕੇ ਗੁਰੂ ਘਰ ਲੀਅਰ ਨਾਰਵੇ ਚ ਭਾਰੀ ਸੰਖਿਆ ਚ ਨਾਰਵੀਜੀਅਨ ਲੋਕਾ ਨੇ ਗੁਰੂ ਘਰ ਦੇ ਦਰਸ਼ਨ ਕੀਤੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੁਆਰਾ ਵਿਦੇਸ਼ਾਂ ‘ਚ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਸੰਬੰਧੀ ਸੈਮੀਨਾਰ ਦਾ ਆਯੋਜਨ
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
ਭੁਪਿੰਦਰਾ ਖਾਲਸਾ ਸਕੂਲ ਮੋਗਾ ਦੇ ਮੋਢੀ ਕੈਪਟਨ ਗੁਰਦਿੱਤ ਸਿੰਘ ਗਿੱਲ ਦੀ 101 ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ
ਭਾਰਤੀ ਸਭਿਆਚਾਰਕ ਸਭਾ ਡੈਨਮਾਰਕ ਵੱਲੋ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ
"ਹਿੰਮਤਪੁਰਾ ਡੌਟ ਕੌਮ" ਸਚਮੁੱਚ ਹੀ ਵਿਸ਼ਵ ਦੇ ਪੰਜਾਬੀ ਅਖ਼ਬਾਰਾਂ ਦਾ ਖ਼ਜ਼ਾਨਾ - ਐੱਮ.ਪੀ. ਵਰਿੰਦਰ ਸ਼ਰਮਾ
ਮਨਦੀਪ ਖੁਰਮੀ
ਮਨਪ੍ਰੀਤ ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਅਬਦੁਲ ਸਲਾਮ ਤਾਰੀ, ਕਾਦੀਆਂ
ਖ਼ੁਸ਼ੀਆਂ ਦਾ ਤਿਉਹਾਰ - ਵਿਸਾਖੀ
ਪਰਸ਼ੋਤਮ ਲਾਲ ਸਰੋਏ
ਰਾਜਾਂ ਦੀ ਬਿਹਤਰ ਤਰੱਕੀ ਲਈ ਸੰਘੀ ਢਾਂਚੇ ਨੂੰ ਅਪਨਾਉਣ ਦੀ ਲੋੜ-ਬਾਦਲ ਕੇਂਦਰ ਰਾਜਾਂ ਨੂੰ ਕੇਂਦਰੀ ਕਰਾਂ ਦਾ 50 ਫੀਸਦੀ ਹਿੱਸਾ ਦੇਵੇ-ਸੁਖਬੀਰ ਸਿੰਘ ਬਾਦਲ
ਹ: ਸ: ਗਰੇਵਾਲ, ਜ਼ਿਲਾ ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਰੂਪਨਗਰ
ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸਿ਼ਆ ਦਿੱਤੀਆਂ - ਪਿੰਡ ਹਿੰਮਤਪੁਰਾ ਵਿੱਚ ਫਿ਼ਲਮਾਇਆ ਗਿਆ ਗਿੱਲ ਹਰਦੀਪ ਦਾ ਅਖਾੜਾ
ਮਿੰਟੂ ਖੁਰਮੀ ਹਿੰਮਤਪੁਰਾ
ਕ੍ਰਿਆਸ਼ੀਲ ਤਕਨੀਕਾਂ ਰਾਹੀਂ ਸੰਚਾਰ ਹੁਨਰ ਦੀ ਸਿਖਲਾਈ
ਡਾ ਸ਼ਾਲੂ ਜਿੰਦਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਨਪ੍ਰੀਤ ਬਾਦਲ ਵਲੋਂ ਕਾਦੀਆਂ ਨੇੜੇ ਵਡੀ ਰੈਲੀ, ਕਿਹਾ ਪੰਜਾਬ ਤੋਂ ਲਾਲ ਬਤੀ ਕਲਚਰ ਖ਼ਤਮ ਕਰ ਦਿਆਂਗਾ ਕਾਦੀਆਂ 13 ਮਾਰਚ
ਅਬਦੁਲ ਸਲਾਮ ਤਾਰੀ, ਕਾਦੀਆਂ
ਸਰਬ ਸਾਂਝਾ ਤਿਉਹਾਰ - ਹੋਲੀ
ਪਰਸ਼ੋਤਮ ਲਾਲ ਸਰੋਏ
ਪਲੀ ਵੱਲੋਂ ਨੌਵਾਂ ‘ਅੰਤਰਰਾਸ਼ਟਰੀ ਮਾਂ ਬੋਲੀ ਦਿਨ’ ਸਮਾਗਮ
ਜਰਨੈਲ ਸਿੰਘ ਸੇਖਾ

ਕਿਰਪਾਨ ਦਾ ਮੁੱਦਾ:
ਕਿਧਰੇ ਆਲ਼ੇ-ਦੁਆਲ਼ੇ ਨਾਲ਼ ਵੈਰ ਨਾ ਸਹੇੜ ਬੈਠੀਏ!
ਕਿਧਰੇ ਫ਼ਰਾਂਸ ਵਾਂਗ ਦਸਤਾਰਾਂ ਹੀ ਨਾ ਗੁਆ ਬੈਠੀਏ!

ਇਕਬਾਲ ਰਾਮੂਵਾਲੀਆ, ਕੈਨਡਾ 

ਵਿਧਾਨ ਸਭਾ ਚੋਣਾਂ ਵਿੱਚ ਮਾਲਵਾ ’ਚੋਂ ਅਕਾਲੀ ਦਲ ਦਾ ਸੂਫੜਾ ਸਾਫ ਹੋਵੇਗਾ : ਕੇਵਲ ਸਿੰਘ ਢਿਲੋ
ਹਰੀਸ਼ ਗੋਇਲ
ਸਹੀ਼ਦ ਸਾਧੂ ਸਿੰਘ ਤਖਤੂਪੁਰਾ ਦੀ ਪਹਿਲੀ ਬਰਸੀ ‘ਤੇ ਸਰਕਾਰੀ ਜ਼ਬਰ ਖਿ਼ਲਾਫ ਫ਼ੈਸਲਾਕੁੰਨ ਸਘੰਰਸ਼ ਦਾ ਐਲਾਨ - ਪੰਜਾਬ ਭਰ ਤੋਂ ਪਹੁੰਚੇ ਇਨਕਲਾਬੀ ਜੁਝਾਰੂਆਂ ਦੇ ਇਕੱਠ ਨੇ ਦਿੱਤਾ ਕੁੱਝ ਕਰ ਦਿਖਾਉਣ ਦਾ ਸੰਕੇਤ
ਮਿੰਟੂ ਖੁਰਮੀਂ ਹਿੰਮਤਪੁਰਾ
ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ
ਹਰਬੀਰ ਸਿੰਘ ਭੰਵਰ
ਸਾਹਿਤਕਾਰ ਸਾਥੀ ਲੁਧਿਆਣਵੀ ਦੇ ਜਨਮ ਦਿਨ ਮੌਕੇ ਕਵੀ ਦਰਬਾਰ ਦਾ ਆਯੋਜਨ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ 'ਇੱਕ ਦਾਤਾ' ਸਮਾਗਮ ਦੌਰਾਨ ਵਿਸ਼ਵ ਸ਼ਾਂਤੀ, ਪਿਆਰ ਤੇ ਏਕਤਾ ਬਣਾਈ ਰੱਖਣ 'ਤੇ ਜ਼ੋਰ -'ਸਾਹਿਬ' ਮੈਗਜ਼ੀਨ ਦਾ 101ਵਾਂ ਅੰਕ ਰਿਲੀਜ਼ ਕੀਤਾ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਪੰਜਾਬ ਸਰਕਾਰ ਦੀਆਂ ਗਲਤੀਆਂ ਕਾਰਣ ਹੀ ਅੱਜ ਪੰਜਾਬ ਜੋ ਕਿ ਕਿਸੇ ਸਮੇਂ ਹਿੰਦੋਸਤਾਨ ਦਾ ਮਾਣ ਹੋਇਆ ਕਰਦਾ ਸੀ ਬਹੁਤ ਪਛੜ ਗਿਆ ਹੈ - ਸ੍ਰ .ਮਨਪ੍ਰੀਤ ਸਿੰਘ ਬਾਦਲ
ਹਰੀਸ਼ ਗੋਇਲ
ਬਾਦਲ ਸਰਕਾਰ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਪ ਹੀ ਖੁਰਦ ਬੁਰਦ ਕਰ ਰਹੀ ਹੈ - ਕਾਂਗਰਸੀ ਲੋਕ ਸਭਾ ਮੈਂਬਰ ਵਿਜੈਇੰਦਰ ਸਿੰਗਲਾ
ਰਾਕੇਸ਼ ਗੋਇਲ
ਇੰਡੀਅਨ ੳਵਰਸੀਜ ਕਾਗਰਸ ਨਾਰਵੇ ਵੱਲੋ ਅਹਿਮ ਮੀਟਿੰਗ ਕੀਤੀ ਗਈ
ਰੁਪਿੰਦਰ ਢਿੱਲੋ ਮੋਗਾ
ਪਿੰਡ ਢੁੱਪਈ ਵਿਚ ਨਰੇਗਾ ਸਕੀਮ ਦੇ ਤਹਿਤ ਸਫਾਈ ਅਭਿਆਨ ਸ਼ੁਰੂ
ਤਾਰੀ
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ ਮਨਦੀਪ ਖੁਰਮੀ ਹਿੰਮਤਪੁਰਾ ਨਾਰਵੀਜੀਅਨ ਫੋਜ ਦੇ ਅਧਿਕਾਰੀਆ ਨੇ ਗੁਰੂ ਘਰ ਲੀਅਰ ਨੂੰ ਸਿੱਖ ਲੜਕੇ ਲੜਕੀਆ ਨੂੰ ਫੌਜ 'ਚ ਭਰਤੀ ਹੋਣ ਸੰਬਧੀ ਜਾਣਕਾਰੀ ਦਿੱਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ

ਖ਼ੁਸ਼ੀਆਂ ਤੇ ਸ਼ਗਨਾਂ ਦਾ ਤਿਉਹਾਰ ਲੋਹੜੀ
ਪਰਸ਼ੋਤਮ ਲਾਲ ਸਰੋਏ, ਜਲੰਧਰ

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?
ਅਵਤਾਰ ਸਿੰਘ ਮਿਸ਼ਨਰੀ

ਮਾਤਾ ਗੁਜਰੀ ਪੰਜਾਬੀ ਸਕੂਲ ਦਰਾਮਨ ਨਾਰਵੇ ਵੱਲੋ  ਨਵੇ ਸਾਲ ਦੀ ਆਮਦ ਚ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ

ਸਰੀ,  ਕਨੇਡਾ, ਵਿਚ ਸ਼ਹੀਦੀ ਜੋੜ ਮੇਲੇ ਸਮੇਂ  “ਸਰਹਿੰਦ ਫਤਿਹ ਦਿਵਸ” ਨੂੰ ਸਮਰਪਿਤ ਕੰਧ ਚਿਤਰ ਦਾ ਉਦਘਾਟਨ
ਪ੍ਰੋ:ਗੁਰਵਿੰਦਰ ਸਿੰਘ ਧਾਲੀਵਾਲ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)