ਦਰਾਮਨ-ਲੀਅਰ 5 ਜਨਵਰੀ - ਨਾਰਵੇ ਦੇ
ਸਹਿਰ ਦਰਾਮਨ ਚ ਦੋ ਸਾਲ ਪਹਿਲਾ ਹੋਦ ਚ ਆਏ ਮਾਤਾ ਗੁੱਜਰੀ ਪੰਜਾਬੀ ਸਕੂਲ ਨਾਰਵੇ
ਇੱਥੇ ਵੱਸੇ ਪੰਜਾਬੀਆ ਚ ਹਰਮਨ ਪਿਆਰਾ ਸਥਾਨ ਬਣਾ ਚੁੱਕਾ ਹੈ। ਸਕੂਲ ਦੇ
ਪ੍ਰੰਬੱਧਕਾ, ਵਿਦਿਆਰਥੀਆ ਅਤੇ ਮਾਪਿਆ ਵੱਲੋ ਨਵੇ ਸਾਲ ਦੀ ਆਮਦ ਵਿੱਚ ਸਾਂਝੇ
ਤੋਰ ਤੇ ਖਾਣ ਪੀਣ ਦਾ ਸਹੋਣਾ ਪ੍ਰੰਬੱਧ ਕੀਤਾ ਗਿਆ।
ਸਕੂਲ ਦੇ ਪ੍ਰੰਬੱਧਕਾ ਵੱਲੋ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਖੇਡਾ ਚ ਵਿਖਾਈ ਗਈ
ਵਧੀਆ ਕਾਬਿਲੀਅਤ ਅਤੇ ਵਿਦੇਸ਼ ਰਹਿੰਦੇ ਹੋਏ ਪੰਜਾਬੀ ਮਾਂ ਬੋਲੀ ਪ੍ਰਤੀ ਉਤਸ਼ਾਹ
ਸੱਦਕੇ। ਪ੍ਰੋਗਰਾਮ ਦੀ ਸਮਾਪਤੀ ਵੇਲੇ ਸਕੂਲ ਦੇ
ਪ੍ਰੰਬੱਧਕਾ ਵੱਲੋ ਸਕੂਲ ਚ ਟੀਚਰ ਤੇ ਚੇਅਰਮੈਨ ਦੀ ਸੇਵਾ ਨਿਭਾ ਰਹੇ ਸ੍ਰ
ਗੁਰਸ਼ਰਨ ਸਿੰਘ ਢਿੱਲੋ ਤੇ ਵਾਈਸ ਚੇਅਰਮੈਨ ਸੁਰਿੰਦਰਪਾਲ ਕੋਰ ਢਿੱਲੋ ਹੋਣਾ ਨੂੰ
ਸਕੂਲ ਦੀ ਬਿਹਤਰੀ ਲਈ ਵਿਖਾਈ ਗਈ ਕਾਰਜੁਗਾਰੀ ਅਤੇ ਬੱਚਿਆ ਨੂੰ ਮਾਂ ਬੋਲੀ
ਪੰਜਾਬੀ ਅਤੇ ਆਪਣੇ ਵਿਰਸੇ ਪ੍ਰਤੀ ਜੋੜਨ ਸੱਦਕੇ ਸਲਾਘਾਯੋਗ ਲਫਜਾ ਅਤੇ
ਗੁੱਲਦਸਤੇ ਦੇ ਸਨਮਾਨਿਤ ਕੀਤਾ ਗਿਆ ਅਤੇ ਸਕੂਲੀ ਵਿਦਿਆਰਥੀਆ ਅਤੇ ਮਾਪਿਆ ਦਾ
ਅਤਿ ਧੰਨਵਾਦ ਕੀਤਾ ਜਿੰਨਾ ਦੀ ਬਦੋਲਤ ਦੋ ਸਾਲ ਦੇ ਅਰਸੇ ਵਿੱਚ ਇਹ ਸਕੂਲ ਨਾਰਵੇ
ਦੇ ਤਰਾਨਬੀ,ਆਸਕਰ,ਦਰਾਮਨ, ਸੂਲਬਰਗ ਆਦਿ ਇਲਾਕਿਆ ਚ ਵੱਸਦੇ ਪੰਜਾਬੀ ਭਾਈਚਾਰੇ
ਅੰਦਰ ਹਰਮਨ ਪਿਆਰਾ ਹੋ ਗਿਆ ਹੈ।
ਮਾਤਾ ਗੁੱਜਰੀ ਪੰਜਾਬੀ ਸਕੂਲ ਨਾਰਵੇ ਦੇ ਇਸ ਸਾਨਦਾਰ ਪ੍ਰੋਗਰਾਮ ਨੂੰ ਕਰਵਾਉਣ
ਦਾ ਸਿਹਰਾ ਸਕੂਲ ਦੀ ਪ੍ਰੰਬੱਧਕ ਕਮੇਟੀ ਦੇ ਪ੍ਰਧਾਨ ਸ੍ਰ ਅਜੈਬ ਸਿੰਘ ਚੰਬੇਵਾਲ,
ਸ੍ਰ ਹਰਪਾਲ ਸਿੰਘ ਖੱਟੜਾ, ਸ੍ਰ ਹਰਦੀਪ ਸਿੰਘ ਹੀਰ ਸ੍ਰ ਪਰਵਿੰਦਰ ਸਿੰਘ
ਗਿੱਲ,ਸ੍ਰ ਗੁਰਦੀਪ ਸਿੰਘ ਕੰਬੋਜ, ਬਲਜੀਤ ਸਿੰਘ ਦੇ ਸ੍ਰ ਤਜਿੰਦਰਪਾਲ ਸਿੰਘ
ਬਰਾੜ,ਹਰਪ੍ਰੀਤ ਸਿੰਘ ਹੈਪੀ, ਸ੍ਰ ਪਰਵਿੰਦਰ ਸਿੰਘ ਬਿਸਲ,ਮਹਿੰਦਰ ਕੋਰ,ਮਨਜੀਤ
ਕੋਰ ਗਿੱਲ,ਸੁੱਖਪ੍ਰੀਤ ਕੋਰ ,ਜਸਵੀਰ ਕੋਰ, ਆਦਿ ਨੂੰ ਜਾਦਾ ਹੈ, ਫੋਟੋ
ਨੰਬਰ-2112-ਚੇਅਰਮੈਨ ਸ੍ਰ ਗੁਰਸ਼ਰਨ ਸਿੰਘ ਢਿੱਲੋ ਤੇ ਵਾਈਸ ਚੇਅਰਮੈਨ
ਸੁਰਿੰਦਰਪਾਲ ਕੋਰ ਢਿੱਲੋ ਮਾਤਾ ਗੁਜਰੀ ਪੰਜਾਬੀ ਸਕੂਲ ਨਾਰਵੇ ਦੇ ਵਿਦਿਆਰਥੀ
|