ੳਸਲੋ - ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਦੇ ਪ੍ਰਧਾਨ ਸ੍ਰ ਸੁਰਜੀਤ ਸਿੰਘ
ਅਤੇ ਸਹਿਯੋਗੀ ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ), ਲਖਬੀਰ ਸਿੰਘ ਖਹਿਰਾ, ਸ਼ਾਮ
ਲਾਲ ਜੀ, ਸੰਤੋਖ ਸਿੰਘ ਬੈਸ, ਰਣਜੀਤ ਸਿੰਘ ਪਾਵਾਰ, ਜਸਵਿੰਦਰ ਸਿੰਘ ਜੱਸਾ,
ਧਰਮਿੰਦਰ ਸਿੰਘ ਰਾਜੂ, ਐਸ ਕੇ ਸ਼ਰਮਾ, ਹਰਮਿੰਦਰ ਸਿੰਘ ਪਲਾਹਾ ਕੁਲਵਿੰਦਰ ਸਿੰਘ
ਰਾਣਾ ਆਦਿ ਹੋਰ ਬਹੁਤ ਸਾਰੇ ਸਹਿਯੋਗੀ ਵੀਰਾ ਦੇ ਸਹਿਯੋਗ ਸੱਦਕੇ ਭਾਰਤ ਦੀ
ਆਜ਼ਾਦੀ ਦਿਵਸ ਸਮਾਰੋਹ ਅਤੇ ਆਜ਼ਾਦੀ ਦੇ ਸ਼ਹੀਦਾ ਨੂੰ ਸਮਰਪਿੱਤ ਖੇਡ ਮੇਲੇ ਦਾ
ਆਜੋਯਨ ੳਸਲੋ ਦੇ ਇੱਕੀਆ ਨਜ਼ਦੀਕ ਖੁੱਲੇ ਖੇਡ ਮੈਦਾਨ ਚ ਬੜੀ ਧੂਮਧਾਮ ਨਾਲ
ਕਰਾਇਆ ਗਿਆ। ਜਿਸ ਵਿੱਚ ਨਾਰਵੇ, ਡੈਨਮਾਰਕ ਦੇ
ਖੇਡ ਕੱਲਬਾ ਤੋ ਇਲਾਵਾ ਭਾਰੀ ਸੰਖਿਆ ਵਿੱਚ ਭਾਰਤੀ ਮੂਲ ਦੇ ਲੋਕਾ ਨੇ ਹਾਜ਼ਰੀ
ਲਵਾਈ।
2 ਦਿਨ ਚੱਲੇ ਇਸ ਟੂਰਨਾਮੈਟ ਦੇ ਪਹਿਲੇ ਦਿਨ ਅਰਦਾਸ ਉਪਰੱਤ ਇਸ ਖੇਡ ਮੇਲੇ ਦਾ
ਉਦਘਾਟਨ ਹੋਇਆ।ਮੋਸਮ ਦੇਵਤੇ ਦੀ ਕਰੋਪੀ ਕਾਰਨ ਕਿਣ ਮਿਣ ਹੁੰਦੀ ਰਹੀ ਪਰ
ਖਿਡਾਰੀਆ ਅਤੇ ਦਰਸ਼ਕਾ ਦੇ ਹੋਸਲੇ ਬੁਲੰਦ ਰਹੇ ਅਤੇ ਮੀਹ ਚ ਵੀ ਮੈਚ ਅਤੇ
ਦੂਸਰੀਆ ਖੇਡ ਜਾਰੀ ਰਹੀਆ। ਟੂਰਨਾਮੈਟ ਚ ਫੁੱਟਬਾਲ,
ਬਾਲੀਬਾਲ, ਰੇਸਾ, ਕ੍ਰਿਕਟ ਆਦਿ ਦਾ
ਨਜ਼ਾਰਾ ਦਰਸ਼ਕਾ ਮਾਣਦੇ ਰਹੇ ਅਤੇ ਵਰਦੇ ਮੀਹ ਚ ਟੈਟਾਂ ਹੇਠ ਸੀਪ ਦੀਆਂ ਬਾਜੀਆ
ਵੀ ਚੱਲਦੀਆ ਰਹੀਆ।ਜਵਾਨ ਗਭਰੂਆ ਦੀ ਫੁੱਟਬਾਲ ਟਰਾਫੀ ਦਰਾਮਨ ਦੇ ਮੁੰਡੇ ਲੈ ਉਡੇ
ਜੱਦ ਕਿ 15 ਸਾਲ ਦੀ ਉਮਰ ਤੱਕ ਦੇ ਫੁੱਟਬਾਲ ਮੈਚਾਂ ਚ ਸ਼ੇਰੇ ਪੰਜਾਬ ਦਰਾਮਨ
ਫਸਟ ਅਤੇ ਏਕਤਾ ਵਾਲੇ ਸੈਕੰਡ ਰਹੇ। ਬਾਲੀਬਾਲ ਸੂਟਿੰਗ ਚ ਆਜ਼ਾਦ ਕੱਲਬ ਨਾਰਵੇ
ਫਸਟ ਅਤੇ ਦਸ਼ਮੇਸ ਸਪੋਰਟਸ ਕੱਲਬ ਨਾਰਵੇ ਸੈਕੰਡ ਰਿਹਾ। ਬਾਲੀਬਾਲ ਸਮੈਸਿ਼ਗ ਚ
ਖਾਲਸਾ ਸਪੋਰਟਸ ਕੱਲਬ ਵਾਲੇ ਹਰ ਵਾਰ ਦੀ ਤਰਾ ਇਸ ਵਾਰ ਵੀ ਪਹਿਲੇ ਅਤੇ ਆਜ਼ਾਦ
ਕੱਲਬ ਵਾਲੇ ਦੂਜੇ ਨੰਬਰ ਤੇ ਰਹੇ।
ਸਵੀਡਨ ਦੀ ਕੱਬਡੀ ਟੀਮ ਮੋਕੇ ਤੇ ਨਾ ਪਹੁੰਚਣ ਕਾਰਨ ਅਤੇ ਖੇਡ ਮੇਲੇ ਦੇ
ਪ੍ਰੰਬੱਧਕਾ ਅਤੇ ਗਰਾਉਡ ਚ ਮੌਜੂਦਾ ਨਾਰਵੇ ਅਤੇ ਡੈਨਮਾਰਕ ਦੀਆ ਟੀਮਾ ਚ ਆਪਸੀ
ਤਾਲਮੇਲ ਨਾ ਬਣਨ ਕਾਰਨ ਪਹਿਲੇ ਦਿਨ ਕੱਬਡੀ ਦੇ ਮੈਚ ਰੱਦ ਕਰਨੇ ਪਏ ਅਤੇ ਦੂਜੇ
ਦਿਨ ਕੱਬਡੀ ਕੱਲਬਾ ਦੇ ਸਹਿਯੋਗੀਆ ਅਤੇ ਖੇਡ ਪ੍ਰੰਬੱਧਕਾ ਚ ਹੋਈ ਆਪਸੀ ਗੱਲਬਾਤ
ਬਾਅਦ ਕੱਬਡੀ ਦੇ ਮੈਚਾ ਦੀ ਸਹਿਮਤੀ ਤਾ ਜਰੂਰ ਹੋਈ ਪਰ ਵਰਦੇ ਮੀਹ ਅਤੇ ਇਸ
ਤਿੱਲਕਣ ਮੋਸਮ ਚ ਸੱਟ ਲੱਗਣ ਦੇ ਡਰ ਕਾਰਨ ਇਸ ਵਾਰ ਕੱਬਡੀ ਦੀ ਖੇਡ ਨਾ ਹੋ
ਸੱਕੀ। ਮਾਣ ਵਾਲੀ ਗੱਲ ਹੈ ਕਿ ਨਾਰਵੇ ਦੇ ਦੋਨੋ ਕੱਬਡੀ ਕੱਲਬਾ ਦੇ ਖਿਡਾਰੀਆ ਦੀ
ਇੱਕ ਟੀਮ ਬਣ ਨਾਰਵੇ ਦੀ ਤਰਫੋ ਭਾਰਤ ਵਿੱਚ ਹੋਣ ਜਾ ਰਹੇ ਵਕਾਰੀ ਕੱਬਡੀ
ਟੂਰਨਾਮੈਟ ਚ ਜਾ ਰਹੀ ਹੈ ਅਤੇ ਇਹ ਨਾਰਵੇ ਚ ਵੱਸੇ ਭਾਰਤੀਆ ਲਈ ਮਾਣ ਵਾਲੀ ਗੱਲ
ਹੈ।
ਦੋਵੇ ਦਿਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਖੇਡ ਮੇਲੇ ਦੀ ਸਮਾਪਤੀ ਤੇ
ਜੇਤੂ ਟੀਮਾ ਦੇ ਖਿਡਾਰੀਆ ਨੂੰ ਸਹੋਣੇ ਇਨਾਮ ਦੇ ਸਨਮਾਨਿਤ ਕੀਤਾ ਗਿਆ। ਮੀਡੀਆ
ਨਾਲ ਜੁੜੇ ਡਿੰਪਾ ਵਿਰਕ ਅਤੇ ਰੁਪਿੰਦਰ ਢਿੱਲੋ ਮੋਗਾ ਨੂੰ ਵੀ ਕਮੇਟੀ ਵੱਲੋ
ਇਨਾਮ ਦੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲਾ ਦਾ ਨਜ਼ਾਰਾ ਇੰਡੀਅਨ ਅੰਬੈਸੀ
ਨਾਰਵੇ ਦੇ ਰਾਜਦੂਤ ਸ੍ਰੀ ਆਰ ਕੇ ਤਿਆਗੀ, ਫਸਟ ਸੈਕਟਰੀ ਡੀ ਕੇ ਨੰਦਾ, ਸ਼੍ਰੀ
ਬਾਲਾਚੰਦਰਨ ਤੋ ਇਲਾਵਾ ਅਕਾਲੀ ਦਲ ਨਾਰਵੇ ਦ ਚੇਅਰਮੈਨ ਸ੍ਰ ਕਸਮੀਰ ਸਿੰਘ
ਬੋਪਾਰਾਏ, ਸ੍ਰ ਗੁਰਦਿਆਲ ਸਿੰਘ ਪੱਡਾ, ਸ੍ਰ ਜਰਨੈਲ ਸਿੰਘ ਦਿਉਲ, ਹਰਨੇਕ ਸਿੰਘ
ਦਿਉਲ, ਹਰਪਾਲ ਸਿੰਘ, ਸ੍ਰ ਮਲਕੀਅਤ ਸਿੰਘ ਬਿੱਟੂ, ਗਰੁਚਰਨ ਸਿੰਘ
ਕੁਲਾਰ,ਹਰਵਿੰਦਰ ਪਰਾਸ਼ਰ,ਗੁਰਦੀਪ ਸਿੰਘ ਕੋੜਾ,ਦਰਬਾਰਾ ਸਿੰਘ ਮਾਲੂਪੁਰੀਆ,
ਗੁਰਦਿਆਲ ਸਿੰਘ ਆਸਕਰ, ਬਿੰਦਰ ਮੱਲੀ ਰਾਮਪੁਰਾ ਫੁ਼ਲ ਤੋ ਇਲਾਵਾ ਨਾਰਵੇ ਵਿੱਚ
ਵੱਸੇ ਭਾਰਤੀ ਮੂਲ ਦੀਆ ਜਾਣੀਆ ਮਾਣੀਆ ਹਸਤੀਆ ਨੇ ਮਾਣਿਆ।
ਡੈਨਮਾਰਕ ਤੋ ਇੰਡੀਅਨ ਸਪੋਰਟਸ ਕੱਲਬ ਦੇ ਸ੍ਰ ਹਰਤੀਰਥ ਸਿੰਘ ਪਰਜੀਆ ਕਲਾਂ,
ਪਿੰਦਾ ਜਨੇਤਪੁਰੀਆ , ਰਾਜੂ ਸੱਵਦੀ, ਮਨਜੀਤ ਸਿੰਘ ਮੋਗਾ ਅਤੇ ਖਾਲਸਾ ਸਪੋਰਟਸ
ਕੱਲਬ ਡੈਨਮਾਰਕ ਦੇ ਸ੍ਰ ਕੁਲਵਿੰਦਰ ਸਿੰਘ, ਬੱਲਪ੍ਰੀਤ , ਪਰਮਜੀਤ ਆਦਿ ਵੀ
ਹਾਜ਼ਰ ਸਨ।ਖੇਡ ਸਮਾਪਤੀ ਵੇਲੇ ਪ੍ਰੰਬੱਧਕਾ ਵੱਲੋ ਹਰ ਆਏ ਹੋਏ ਦਰਸ਼ਕ ਦਾ ਤਹਿ
ਦਿੱਲੋ ਧੰਨਵਾਦ ਕੀਤਾ ਗਿਆ।
|