|
ਰੂਪਨਗਰ
28
ਅਕਤੂਬਰ-ਪੰਜਾਬ
ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠਵੇਂ ਅਜੂਬੇ ਵਜੋਂ ਸਥਾਪਿਤ
ਕੀਤੇ ਜਾ ਰਹੇ ਖਾਲਸਾ ਵਿਰਾਸਤੀ ਕੰਪਲੈਕਸ ਦੇ ਉਦਘਾਟਨ ਮੌਕੇ ਕੀਤੇ ਜਾਣ ਵਾਲੇ
ਸਮਾਗਮ ਦੇ ਪ੍ਰਬੰਧਾਂ ਦਾ ਜਾਇਜਾ ਲੈਂਣ ਲਈ ਉਚੇਚੀ ਮੀਟਿੰਗ ਸੱਦੀ ਗਈ ਜਿਸ
ਵਿੱਚ ਡਾ. ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ,
ਡੀ.ਆਈ.ਜੀ.
ਡਾ: ਨਰੇਸ਼ ਕੁਮਾਰ ਅਰੋੜਾ,
ਸ਼੍ਰੀ ਜੀ.ਕੇ. ਸਿੰਘ
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਸ਼੍ਰੀ ਜਤਿੰਦਰ ਸਿੰਘ ਔਲਖ ਨੇ ਭਾਗ ਲਿਆ।
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਚੀਮਾ ਨੇ ਦੱਸਿਆ ਕਿ
ਇਸ ਕੰਪਲੈਕਸ ਦੀਆਂ ਪੰਦਰਾਂ ਗੈਲਰੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ
ਨਵੰਬਰ ਮਹੀਨੇ ਇਹ ਕੰਪਲੈਕਸ ਸੰਗਤਾਂ ਲਈ ਖੋਲ ਦਿੱਤਾ ਜਾਵੇਗਾ। ਉਨਾਂ ਦੱਸਿਆ
ਕਿ ਇਸ ਕੰਪਲੈਕਸ ਦਾ ਉਦਘਾਟਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਖ-ਵੱਖ
ਧਰਮਾਂ ਦੀਆਂ ਉਘੀਆਂ ਸਖਸ਼ੀਅਤਾਂ ਦੀ ਹਾਜਰੀ ਵਿੱਚ ਅਰਦਾਸ ਉਪਰੰਤ ਪਰਦਾ ਹਟਾ
ਕੇ ਕਰਨਗੇ।ਇਸ ਉਪਰੰਤ ਪ੍ਰਧਾਨ ਮੰਤਰੀ ਤਖਤ ਸ਼੍ਰੀ ਕੇਸਗੜ ਸਾਹਿਬ ਨੇੜੇ ਸਥਿਤ
ਐਸ.ਜੀ.ਪੀ.ਸੀ ਗਰਾਉਂਡ ਵਿੱਚ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਸੰਬੋਧਨ
ਕਰਨਗੇ। ਡਾ: ਚੀਮਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਇੱਕ
ਲੱਖ ਦੇ ਕਰੀਬ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ ਅਤੇ ਉਨਾਂ ਲਈ ਲੰਗਰ,
ਪੀਣ ਦਾ ਪਾਣੀ,
ਪਾਰਕਿੰਗ ਅਤੇ
ਆਰਜੀ ਪਖਾਨਿਆਂ ਦਾ ਵੱਡੀ ਪੱਧਰ ’ਤੇ
ਪ੍ਰਬੰਧ ਕੀਤਾ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਇਸੇ ਦਿਨ ਸ਼ਾਮ ਨੂੰ
ਐਸ.ਜੀ.ਪੀ.ਸੀ. ਗਰਾਉਂਡ ਵਿਖੇ ਪੰਜਾਬ ਸਰਕਾਰ ਵੱਲੋਂ ਰੌਸ਼ਨੀ ਅਤੇ ਆਵਾਜ਼ ਦਾ
ਬਿਹਤਰੀਨ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਸ਼੍ਰੀ
ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਨੇ ਜ਼ਿਲੇ ਦੇ ਵੱਖ-ਵੱਖ ਅਧਿਕਾਰੀਆਂ ਨੂੰ
ਹਦਾਇਤ ਕੀਤੀ ਕਿ ਉਹ ਪ੍ਰਧਾਨ ਮੰਤਰੀ ਦੀ ਆਮਦ ਨੂੰ ਵੇਖਦੇ ਹੋਏ ਕੀਤੇ ਜਾਣ
ਵਾਲੇ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਕਸਰ ਬਾਕੀ ਨਾ ਰਹਿਣ ਦੇਣ। ਉਨਾਂ ਇਸ
ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮਾਗਮ ਦੌਰਾਨ ਹੋਣ ਵਾਲੇ ਵਿਸ਼ਾਲ
ਇਕੱਠ ਨੂੰ ਵੇਖਦੇ ਹੋਏ ਯੋਗ ਮਾਤਰਾ ਵਿੱਚ ਜਿਥੇ ਡਾਕਟਰੀ ਟੀਮਾਂ ਅਤੇ
ਐਂਬੂਲੈਂਸਾਂ ਸਮੇਤ ਮੋਬਾਇਲ ਡਾਕਟਰੀ ਟੀਮਾਂ ਦਾ ਵੀ ਪ੍ਰਬੰਧ ਕਰਨ ਲਈ ਕਿਹਾ।
ਲੱਗਭੱਗ 255
ਕਰੋੜ ਰੁਪਏ ਦੀ
ਲਾਗਤ ਨਾਲ ਉਸਾਰੇ ਜਾ ਰਹੇ ਇਸ ਵਿਰਾਸਤੀ ਕੰਪਲੈਕਸ ਬਾਰੇ ਗੱਲਬਾਤ ਕਰਦਿਆਂ
ਡਾ. ਚੀਮਾ ਨੇ ਦੱਸਿਆ ਕਿ ਇੱਥੇ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸਬੰਧਤ
15
ਵੱਖ-ਵੱਖ
ਗੈਲਰੀਆਂ ਵਿੱਚ ਅੰਦਰੂਨੀ ਸਜਾਵਟ,
ਤਸਵੀਰਾਂ ਅਤੇ
ਕਲਾ-ਕ੍ਰਿਤਾਂ ਨੂੰ ਲਗਾਇਆ ਜਾ ਚੁੱਕਾ ਹੈ ਅਤੇ ਇਸ ਕੰਪਲੈਕਸ ਨੂੰ ਦੋ ਪੜਾਵਾਂ
ਵਿੱਚ ਵੰਡ ਕੇ ਕੰਮ ਸੰਪੂਰਣ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਆਨੰਦਪੁਰ ਸਾਹਿਬ
ਫਾਉਂਡੇਸ਼ਨ ਦੇ ਓ.ਐਸ.ਡੀ. ਸ਼੍ਰੀ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਖਾਲਸਾ
ਵਿਰਾਸਤ ਕੰਪਲੈਕਸ ਵਿਖੇ ਤਿੰਨ ਕੰਪਲੈਕਸ,
ਵਿਰਾਸਤੀ ਵਿੰਗ,
ਬਿਜਲੀ ਘਰ,
ਟਿਕਟ ਖਿੜਕੀ,
ਮੁੱਖ ਦੁਆਰ,
ਆਡੀਟੋਰੀਅਮ,
ਲਿਫਟਾਂ,
ਲੈਂਡਸਕੇਪ,
ਆਵਾਜ਼ ਅਤੇ
ਪ੍ਰੋਜੈਕਸ਼ਨ ਸਿਸਟਮ ਸਮੇਤ ਅੰਦਰੂਨੀ ਸਜਾਵਟ ਦਾ ਕੰਮ ਵੀ ਮੁਕੰਮਲ ਹੋ ਚੁੱਕਾ
ਹੈ। ਉਨਾਂ ਕਿਹਾ ਕਿ ਇਸ ਵਿਰਾਸਤੀ ਕੰਪਲੈਕਸ ਦੇ ਦੂਜੇ ਪੜਾਅ ਅਧੀਨ ਹੋਣ ਵਾਲੇ
ਕੰਮਾਂ ਨੂੰ ਸਰਕਾਰ ਵੱਲੋਂ ਦਿੱਤੀ ਸਮਾਂ-ਸੀਮਾ ਅੰਦਰ ਹਰ-ਹੀਲੇ ਮੁਕੰਮਲ ਕਰ
ਲਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ.ਡੀ.ਐਮ. ਸ਼੍ਰੀ ਆਨੰਦਪੁਰ
ਸਾਹਿਬ ਸ਼੍ਰੀ ਕਿਰਨਬੀਰ ਸਿੰਘ ਮਾਨ,
ਡਾ. ਆਰ.ਐਸ ਪਰਮਾਰ
ਚੇਅਰਮੈਨ ਇੰਪਰੂਵਮੈਂਟ ਟਰੱਸਟ,
ਪਿੰਸੀਪਲ ਸੁਰਿੰਦਰ
ਸਿੰਘ ਮੈਂਬਰ ਐਸ.ਜੀ.ਪੀ.ਸੀ,
ਤੋਂ ਇਲਾਵਾ ਵੱਖ-ਵੱਖ
ਵਿਭਾਗਾਂ ਦੇ ਮੁਖੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ। |