ਕਨੈਡੀਅੱਨ ਸਿੱਖ ਸੰਸਥਾ ਵਲੋਂ 1984 ਦੇ ਸਿੱਖ ਘੱਲੂਘਾਰੇ ਦੀ 27ਵੀਂ
ਵਰ੍ਹੇਗੰਢ ਨੂੰ ਸਮਰਪਿਤ ਖੂਨਦਾਨ ਕੈਂਪ ਬਰੈਂਪਟਨ ਵਿਖੇ ਲਾਇਆ ਗਿਆ। ਇਹ ਖੂਨਦਾਨ
ਕੈਂਪ ਕੈਨੇਡਾ ਬਲੱਡ ਸਰਵਿਸਿਜ ਦੇ ਸਹਿਯੋਗ ਦੇ ਨਾਲ ਬਰੈਂਪਟਨ ਦੇ ਵੈਲਨੇਸ
ਸੈਂਟਰ ਵਿਚ 18 ਜੂਨ ਨੂੰ ਸਵੇਰ 10 ਤੋਂ ਸ਼ਾਮ ਦੇ 3 ਵਜੇ ਤੱਕ ਲਾਇਆ ਗਿਆ ਜਿਸ
ਵਿਚ ਸਿੱਖ ਭਾਈਚਾਰੇ ਤੋਂ ਇਲਾਵਾ ਹੋਰ ਬਹੁਤ ਸਰੇ ਭਾਈਚਾਰੇ ਦੇ ਲੌਕਾਂ ਨੇ ਵੀ
ਭਾਗ ਲਿਆ।ਕੈਨੇਡਾ ਬਲੱਡ ਸਰਵਿਸਿਜ ਦੇ ਨੁਮਾਇੰਦੇ ਮੁਤਾਬਿਕ ਉਹਨਾ ਮਿਥੇ ਟੀਚੇ
ਨਾਲੋ ਵੱਧ ਖੂਨ ਦੀਆਂ ਯੂਨਟਾਂ ਇੱਕਤਰ ਕੀਤੀਆਂ ਅਤੇ ਉਹਨਾ ਉਮੀਦ ਜਤਾਈ ਕੇ
ਕਨੈਡੀਅੱਨ ਸਿੱਖ ਸੰਸਥਾ ਆਉਣ ਵਾਲੇ ਸਮੇਂ ਵਿਚ ਕੈਨੇਡਾ ਬਲੱਡ ਸਰਵਿਸਿਜ ਦਾ
ਸਹਿਯੋਗ ਦਿੰਦੀ ਰਹੇਗੀ।
ਜੂਨ 1984 ਵਿਚ ਭਾਰਤੀ ਫੋਜ ਵਲੌ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ
ਜਿਸ ਦੌਰਾਨ ਪੰਜਾਬ ਵਿਚ ਬੇਦੌਸ਼ੇ ਸਿੱਖ ਨੋਜਵਾਨ, ਬੱਜੁਰਗ, ਔਰਤਾਂ ਅਤੇ ਬਚਿੱਆਂ
ਦਾ ਖੂਨ ਡੂਲਿਆ ਸੀ ਅਤੇ 27 ਸਾਲ ਬੀਤ ਜਾਣ ਮਗਰੌ ਵੀ ਸਿੱਖ ਭਾਈਚਾਰੇ ਨੂੰ
ਇਨਸਾਫ ਨਾ ਮਿਲਣ ਤੇ ਭਾਈਚਾਰੇ ਵਿਚ ਰੋਸ ਹੈ।
ਕਨੈਡੀਅੱਨ ਸਿੱਖ ਸੰਸਥਾ ਦੇ ਚੈਅਰਮੇਨ ਬਲਜੀਤ ਸਿੰਘ ਘੁੰਮਣ ਨੇ ਦਸਿਆ ਕੇ,
“ਸੰਸਥਾ ਵਲੌ ਇਹ ਦੂਸਰਾ ਖੂਨ ਦਾਨ ਕੈਂਪ ਲਇਆ ਗਿਆ ਸੀ ਅਤੇ ਅਗਲਾ ਕੈਂਪ ਨਵੰਬਰ
2011 ਵਿਚ ਲਇਆ ਜਾਏਗਾ” ਏਸ ਮੌਕੇ ਸੰਸਥਾਂ ਦੇ ਡਾਇਰੈਕਟਰ ਮਨੋਹਾਰ ਸਿੰਘ ਬੱਲ,
ਜਸਵੰਤ ਪੂਨੀਆ, ਅਤੇ ਬਲਜੀਤ ਸਿੰਘ ਘੁੰਮਣ ਨੇ ਅਏ ਲੋਕਾਂ ਦਾ ਅਤੇ ਕੈਨੇਡਾ ਬਲੱਡ
ਸਰਵਿਸਿਜ ਦਾ ਧੰਨਵਾਦ ਕੀਤਾ।
|