ਕਾਦੀਆਂ 13 ਮਾਰਚ - ਸਾਬਕਾ ਖ਼ਜ਼ਾਨਾ ਮੰਤਰੀ
ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਾਦੀਆਂ ਨੇੜੇ ਕਸਬਾ ਵਡਾਲਾ ਗ੍ਰੰਥੀਆਂ ਵਿਚ ਇਕ
ਵਿਸ਼ਾਲ ਰੈਲੀ ਕੀਤੀ। ਇਸ ਰੈਲੀ ਦਾ ਆਯੋਜਨ ਸਾਬਕਾ ਅਕਾਲੀ ਦਲ (ਬਾਦਲ) ਨੇਤਾ
ਯਾਦਵਿੰਦਰ ਸਿੰਘ ਬੁਟੱਰ ਵਲੋਂ ਜੋਕਿ ਮਨਪ੍ਰੀਤ ਬਾਦਲ ਦੇ ਸਮਰਥਨ ਵਿਚ ਆ ਗਏ ਹਨ
ਵਲੋਂ ਕੀਤਾ ਗਿਆ। ਇਸ ਮੌਕੇ ਤੇ ਬੋਲਦੀਆਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ
ਬਾਦਲ ਨੇ ਕਿਹਾ ਪੰਜਾਬ ਦੇ ਲੋਕ ਸੁਤੇ ਹੋਏ ਹਨ। ਜਿਸਦੀ ਚਿੰਤਾ ਉਨਾਂ ਨੂੰ
ਰੋਜ਼ਾਨਾ ਸਤਾ ਰਹੀ ਹੈ। ਪੰਜਾਬ ਆਪਣੀ ਬਾਜ਼ੀ ਹਾਰ ਚੁਕਾ ਹੈ ਅਤੇ ਇਹ ਕਾਫ਼ੀ ਪਿਛੜ
ਚੁਕਾ ਹੈ। ਮੈਂ ਅੱਜ ਇਥੇ ਪੰਜਾਬ ਨੂੰ ਇਹ ਯਾਦ ਕਰਵਾਉਣ ਲਈ ਆਇਆ ਹਾਂ ਕਿ ਅਸੀਂ
ਪੰਜਾਬ ਦੀ ਹਾਰੀ ਬਾਜ਼ੀ ਮੁੜ ਜਿਤਨੀ ਹੈ। ਪੰਜਾਬ ਜੋ ਪੂਰੇ ਦੇਸ਼ ਦਾ ਪੇਟ ਪਾਲਦਾ
ਹੈ ਉਸ ਧਰਤੀ ਨੂੰ ਹੁਕਮਰਾਨਾਂ ਨੇ ਗਹਿਨੇ ਪਾ ਦਿਤਾ ਹੈ। ਮੈਂ ਤੁਹਾਡੇ ਕੋਲ ਇਹ
ਰੈਲੀ ਵੋਟ ਲੈਣ ਲਈ ਨਹੀਂ ਸਗੋਂ ਇਕ ਮਾਂ-ਬਾਪ ਦੀ ਸੋਚ ਲੈਕੇ ਆਇਆ ਹਾਂ।
ਮਾਂ ਬਾਪ ਆਪਣਾ ਨਹੀਂ ਸਗੋਂ ਆਪਣੇ ਬਚਿਆਂ ਅਤੇ ਪਰਿਵਾਰਾਂ ਦੀ ਚਿੰਤਾ ਰਖਦੇ
ਹਨ ਅਤੇ ਉਨਾਂ ਦੇ ਲਈ ਚੰਗਾ ਸੋਚਦੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ
ਪੰਜਾਬ ਨੂੰ 'ਨੰਬਰ ਵਨ'
ਸੂਬਾ ਬਣਾਉਣ, ਬੇਰੋਜ਼ਗਾਰੀ ਨੂੰ ਦੂਰ ਕਰਨ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ
ਤਬਾਹ ਹੋਣ ਤੋਂ ਬਚਾਉਣਾ ਚਾਹੁੰਦੇ ਹਨ। ਇਥੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਖ਼ੋਰੀ
ਦਾ ਜ਼ਹਿਰ ਜੋ ਕੋਹੜ ਵਾਂਗ ਖ਼ੂਨ ਵਿਚ ਦੋੜ ਰਿਹਾ ਹੈ ਉਸਨੂੰ ਜੜੋਂ ਖ਼ਤਮ ਕਰਨ ਲਈ
ਆਏ ਹਨ। ਮਨਪ੍ਰੀਤ ਬਾਦਲ ਨੇ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਕਿ ਜੇ ਤੁਸੀਂ
ਉਨਾਂ ਦਾ ਸਾਥ ਦਿਤਾ ਤਾਂ ਗਿਆਰਾ ਮਹੀਨੇ ਬਾਅਦ ਉਹ ਭ੍ਰਿਸ਼ਟਾਚਾਰ ਅਤੇ ਰਿਸ਼ਵਤ
ਖ਼ੋਰੀ ਦਾ ਜਿਹੜਾ ਜ਼ਹਿਰ ਹੈ ਉਹ ਚੂਸ ਲੈਣਗੇ। ਹੱਕਦਾਰਾਂ ਨੂੰ ਹੱਕ ਮਿਲੇਗਾ ਅਤੇ
ਬੇਰੋਜ਼ਗਾਰੀ ਦੂਰ ਹੋਵੇਗੀ। ਕਾਨੂੰਨ ਦਾ ਰਾਜ ਹੋਵੇਗਾ ਅਤੇ ਕਾਨੂੰਨ ਦੀ ਹੀ
ਬਾਲਦਸਤੀ ਹੋਵੇਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ 27 ਮਾਰਚ ਨੂੰ ਖਟਕੜਕਲਾਂ
ਤੋਂ ਨਵੀਂ ਪਾਰਟੀ ਦਾ ਐਲਾਨ ਕਰਣਗੇ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਸੀਂ
ਪੂਰੀ 117 ਵਿਧਾਨ ਸਭਾ ਹਲਕਿਆਂ ਵਿਚ ਆਪਣੇ ਉਮੀਦਵਾਰ ਖੜੇ ਕਰਾਂਗੇ। ਉਨਾਂ ਕਿਹਾ
ਕਿ ਪੰਜਾਬ ਵਿਚ ਜੋ ਲਾਲ ਬਤੀ ਦਾ ਕਲਚਰ ਹੈ ਉਸਨੂੰ ਸਮਾਪਤ ਕਰ ਦਿਆਂਗਾ। ਉਨਾਂ
ਕਿਹਾ ਕਿ ਪੰਜਾਬ ਨੂੰ ਉਹ ਦੇਸ਼ ਦਾ ਮਿਸਾਲੀ ਸੂਬਾ ਬਣਾਉਣਗੇ। ਅਤੇ ਦੂਜੇ ਸੂਬੇ
ਇਸਤੋਂ ਸੀਖ ਲੈਣਗੇ। ਉਨਾਂ ਕਿਹਾ ਕਿ ਸੱਤਾ ਵਿਚ ਆਉਣਗੇ ਤਾਂ ਕਿਸੇ ਵੀ
ਮੰਤਰੀ-ਸੰਤਰੀ ਨੂੰ ਪੰਜਾਬ ਵਿਚ ਨੀਂਹ ਪੱਥਰ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।
ਉਨਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਹਰ ਕੁਝ ਮੀਟਰ ਤੇ ਨੀਂਹ ਪੱਥਰ ਰੱਖੇ ਜਾਣ
ਨਾਲ ਭਰਿਆ ਪਿਆ ਹੈ। ਉਨਾਂ ਕਿਹਾ ਕਿ ਨੀਂਹ ਪੱਥਰ ਤਾਂ ਮੁਰਦਿਆਂ ਦੇ ਕਬਰਸਤਾਨ
ਤੇ ਲੱਗੇ ਹੁੰਦੇ ਹਨ ਪਰ ਇਥੇ ਤਾਂ ਜ਼ਿੰਦੇ ਲੋਕਾਂ ਦੇ ਨਾਂ ਨੀਂਹ ਪਥਰਾਂ ਨਾਲ
ਭਰੇ ਪਏ ਹਨ। ਇਸ ਮੌਕੇ ਯਾਦਵਿੰਦਰ ਸਿੰਘ ਬੁਟਰ ਬਾਰੇ ਉਨਾਂ ਕਿਹਾ ਹੈ ਉਨਾਂ
ਮੇਰੀ ਔਖੇ ਵੇਲੇ ਬਾਂਹ ਫ਼ੜੀ ਹੈ। ਉਨਾਂ ਕਿਹਾ ਕਿ ਅਸੀਂ ਇਨੀ ਤੰਗ ਨਜ਼ਰ ਨਹੀਂ
ਹਾਂ ਕਿ ਅਸੀਂ ਉਚੀ ਥਾਂਵਾ ਤੇ ਪਹੁੰਚ ਜਾਣ ਪਰ ਔਖੀ ਘੜੀ ਸਾਥ ਦੇਣ ਵਾਲੇ ਥਲੇ
ਦੇ ਥਲੇ ਰਹਿਣ। ਉਨਾਂ ਕਿਹਾ ਕਿ ਮੇਰੀਆਂ ਅੱਖਾਂ ਗੁਰਦਾਸਪੁਰ ਅਤੇ ਮਾਝੇ ਦੀ
ਧਰਤੀ ਦੇ ਲੋਕਾਂ ਦਾ ਇੰਤਜ਼ਾਰ 27 ਮਾਰਚ ਦੀ ਹੋਣ ਵਾਲੀ ਰੈਲੀ ਵਿਚ ਕਰਨਗੀਆਂ।
|