ਕੀਰਤਪੁਰ ਸਾਹਿਬ (ਰੂਪਨਗਰ) 27 ਮਈ- ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ
ਵਿੱਚ ਆਈਆਂ ਸੰਗਤਾਂ ਵੱਲੋਂ ਗੁਰਬਾਣੀ ਦਾ ਜਾਪ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ
ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਅਤੇ ਉਪ ਮੁੱਖ ਮੰਤਰੀ ਪੰਜਾਬ ਸਰਦਾਰ
ਸੁਖਬੀਰ ਸਿੰਘ ਬਾਦਲ ਦੇ ਮਾਤਾ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ
ਉਨਾਂ ਵੱਲੋਂ ਧਾਰਮਿਕ ਰਹੁ-ਰੀਤਾਂ ਨਾਲ ਅੱਜ ਇਥੇ ਗੁਰਦੁਆਰਾ ਸ਼੍ਰੀ ਪਤਾਲਪੁਰੀ
ਸਾਹਿਬ ਪਾਤਸ਼ਾਹੀ ਛੇਵੀਂ ਦੇ ਅਸਥਘਾਟ ਵਿਖੇ ਜਲ-ਪ੍ਰਵਾਹ ਕਰ ਦਿੱਤੀਆਂ ਗਈਆਂ।
ਸਵਰਗੀ ਸੁਰਿੰਦਰ ਕੌਰ ਬਾਦਲ ਦੀਆਂ ਅਸਥੀਆਂ ਨੂੰ ਪਿੰਡ ਬਾਦਲ ਤੋ ਕਲਸ਼ ਵਿੱਚ
ਫੁੱਲਾਂ ਨਾਲ ਸਜਾਈ ਵਿਸ਼ੇਸ਼ ਬੱਸ ਰਾਹੀਂ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ
ਵਿਖੇ ਲਿਆਂਦਾ ਗਿਆ। ਇਸ ਵਿਸ਼ੇਸ਼ ਬੱਸ ਵਿੱਚ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ
ਬਾਦਲ, ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਦੀ ਬੇਟੀ
ਸਰਦਾਰਨੀ ਪਰਨੀਤ ਕੌਰ, ਨੂੰਹ ਸਰਦਾਰਨੀ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ,
ਦਾਮਾਦ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ,
ਸ਼੍ਰੀ ਇੰਦਰਜੀਤ ਸਿੰਘ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਵਿਧਾਇਕ
ਵੀ ਸਵਾਰ ਸਨ। ਇਸ ਵਿਸ਼ੇਸ਼ ਬੱਸ ਨਾਲ ਸੈਂਕੜੇ ਵਾਹਨ ਕਾਫਲੇ ਦੇ ਰੂਪ ਵਿੱਚ ਰਵਾਨਾ
ਹੋਏ ਅਤੇ ਹਰ ਵਰਗ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸਵਰਗੀ ਸੁਰਿੰਦਰ
ਕੌਰ ਬਾਦਲ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।
|
ਸਵਰਗੀ ਸੁਰਿੰਦਰ ਕੌਰ ਬਾਦਲ
|
ਇਸ ਤੋਂ ਪਹਿਲਾਂ ਪਿੰਡ ਬਾਦਲ ਦੇ ਸ਼ਮਸ਼ਾਨਘਾਟ ਵਿੱਚ ਸਵਰਗੀ ਸੁਰਿੰਦਰ ਕੌਰ
ਬਾਦਲ ਦੇ ਫੁੱਲ ਚੁਗੇ ਗਏ। ਫੁੱਲ ਚੁਗਣ ਮੌਕੇ ਮੁੱਖ ਮੰਤਰੀ , ਉਪ ਮੁੱਖ ਮੰਤਰੀ
ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸ: ਗੁਰਦਾਸ ਸਿੰਘ
ਬਾਦਲ ਤੇ ਉਨਾਂ ਦੇ ਪੁੱਤਰ ਸਾਬਕਾ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਸਮੇਤ
ਹੋਰ ਸਕੇ-ਸਬੰਧੀ ਵੀ ਹਾਜਰ ਸਨ। ਇਸ ਮੌਕੇ ਸ਼ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਫੁੱਲ ਚੁਗਣ ਦੀ ਰਸਮ ਤੋਂ ਪਹਿਲਾਂ ਅਰਦਾਸ
ਕੀਤੀ। ਇਸ ਮਗਰੋਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਕਾਫਲਾ ਸਵੇਰੇ 10 ਵਜੇ ਪਿੰਡ
ਬਾਦਲ ਤੋਂ ਚੱਲਿਆ ਅਤੇ ਵਾਇਆ ਮਲੋਟ, ਬਠਿੰਡਾ, ਮੌੜ, ਮਾਨਸਾ, ਸਨਾਮ, ਭਵਾਨੀਗੜ,
ਪਟਿਆਲਾ, ਸਰਹੰਦ, ਫਤਹਿਗੜ ਸਾਹਿਬ, ਮੋਰਿੰਡਾ ਤੇ ਰੂਪਨਗਰ ਤੋਂ ਹੁੰਦਾ ਹੋਇਆ
ਸ਼ਾਮ 5.00 ਵਜੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ। ਇਸ ਪੂਰੇ ਸਫਰ ਦੌਰਾਨ
ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸੜਕਾਂ ਦੇ ਦੋਵੇਂ ਪਾਸੇ ਖੜ ਕੇ ਅਸਥੀਆਂ
ਲਿਜਾ ਰਹੀ ਵਿਸ਼ੇਸ਼ ਬੱਸ ’ਤੇ ਫੁੱਲ ਭੇਟ ਕਰਕੇ ਸਵਰਗੀ ਸੁਰਿੰਦਰ ਕੌਰ ਬਾਦਲ ਨੂੰ
ਸ਼ਰਧਾਂਜਲੀਆਂ ਦਿੱਤੀਆਂ।ਅਸਥੀਆਂ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਵਿਖੇ
ਪਹੁੰਚਣ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ ਨੇ
ਜਪਜੀ ਸਾਹਿਬ ਦਾ ਪਾਠ ਤੇ ਅਰਦਾਸ ਕੀਤੀ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮਾਕੜ, ਦਮਦਮੀ ਟਕਸਾਲ ਦੇ ਮੁੱਖੀ
ਬਾਬਾ ਹਰਨਾਮ ਸਿੰਘ ਧੁੰਮਾ, ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਅਤੇ
ਸੰਤ ਬਾਬਾ ਲਾਭ ਸਿੰਘ ਕਾਰਸੇਵਾ ਵਾਲੇ ਹਾਜਰ ਸਨ।
ਅੱਜ
ਅਸਥੀਆਂ ਜਲ-ਪ੍ਰਵਾਹ ਕਰਨ ਮੌਕੇ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਵਿੱਚ
ਪਰਿਵਾਰਕ ਮੈਂਬਰਾਂ ਤੇ ਸਕੇ-ਸਬੰਧੀਆਂ ਨਾਲ ਸ਼ਾਮਲ ਸਖਸ਼ੀਅਤਾਂ ਵਿੱਚ ਸ਼੍ਰੋਮਣੀ
ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ
ਢੀਂਡਸਾ, ਸ਼ੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਸ਼੍ਰੀ ਗੁਰਦੇਵ ਸਿੰਘ ਬਾਦਲ,
ਸ਼੍ਰੀਮਤੀ ਪਰਮਜੀਤ ਕੌਰ ਗੁਲਸ਼ਨ ਂਤੇ ਸ਼੍ਰੀ ਸ਼ੇਰ ਸਿੰਘ ਘਬਾਇਆ (ਦੋਵੇਂ ਸੰਸਦ
ਮੈਂਬਰ), ਡਾ: ਓਪਿੰਦਰਜੀਤ ਕੌਰ, ਸ਼੍ਰੀ ਸੇਵਾ ਸਿੰਘ ਸੇਖਵਾਂ, ਸ਼੍ਰੀ ਹੀਰਾ ਸਿੰਘ
ਗਾਬੜੀਆ, ਸ਼੍ਰੀ ਜਨਮੇਜਾ ਸਿੰਘ ਸੇਖੋਂ ਤੇ ਸ਼੍ਰੀ ਗੁਲਜਾਰ ਸਿੰਘ ਰਾਣੀਕੇ, (ਸਾਰੇ
ਕੈਬਨਿਟ ਮੰਤਰੀ), ਲੋਕ ਸਭਾ ਦੇ ਸਾਬਕਾ ਸਪੀਕਰ ਸ਼੍ਰੀ ਚਰਨਜੀਤ ਸਿੰਘ ਅਟਵਾਲ,
ਸ਼੍ਰੀ ਸਰਵਨ ਸਿੰਘ ਫਿਲੌਰ,ਸ਼੍ਰੀਮਤੀ ਮਹਿੰਦਰ ਕੌਰ ਜ਼ੋਸ਼, ਸ਼੍ਰੀ ਦੇਸ ਰਾਜ ਧੁੱਗਾ
ਤੇ ਜਗਦੀਪ ਸਿੰਘ ਨਕਈ (ਸਾਰੇ ਮੁੱਖ ਸੰਸਦੀ ਸਕੱਤਰ), ਮੁੱਖ ਮੰਤਰੀ ਦੇ ਸਿਆਸੀ
ਸਲਾਹਕਾਰ ਡਾ: ਦਲਜੀਤ ਸਿੰਘ ਚੀਮਾ ਤੇ ਮੀਡੀਆ ਸਲਾਹਕਾਰ ਸ਼੍ਰੀ ਹਰਚਰਨ ਬੈਂਸ,
ਸ਼੍ਰੀ ਮੋਹਨ ਲਾਲ ਐਮ.ਐਲ.ਏ., ਜ਼ਿਲਾ ਯੋਜਨਾ ਕਮੇਟੀ ਰੂਪਨਗਰ ਦੇ ਚੇਅਰਮੈਨ ਅਤੇ
ਭਾਜਪਾ ਆਗੂ ਸ਼੍ਰੀ ਮਦਨ ਮੋਹਨ ਮਿੱਤਲ, ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਮੰਤਰੀ,
ਸ਼੍ਰੀ ਦਰਬਾਰਾ ਸਿੰਘ ਗੁਰੂ ਪ੍ਰਮੁੱਖ ਸਕੱਤਰ, ਐਮ.ਐਫ.ਫਾਰੂਕੀ ਡੀ.ਆਈ.ਜੀ.
ਰੂਪਨਗਰ ਰੇਂਜ, ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ ਰੂਪਨਗਰ, ਸ਼੍ਰੀ
ਜੇ.ਐਸ.ਔਲਖ ਐਸ.ਐਸ.ਪੀ. ਰੂਪਨਗਰ ਅਤੇ ਸ਼੍ਰੀ ਸੁੱਚਾ ਸਿੰਘ ਮਸਤ ਏ.ਡੀ.ਸੀ.,
ਐਸ.ਐਸ.ਬੋਰਡ ਦੇ ਮੈਂਬਰ ਸ਼੍ਰੀ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ਼੍ਰੀ
ਰਣਜੀਤ ਸਿੰਘ ਤਲਵੰਡੀ, ਸ਼੍ਰੀ ਜ਼ਸਵੰਤ ਸਿੰਘ ਭੁੱਲਰ, ਸ਼੍ਰੀ ਪਰਮਿੰਦਰ ਪਾਲ ਸਿੰਘ
ਬਿੰਟਾ, ਸ਼੍ਰੀ ਹਰਪ੍ਰੀਤ ਸਿੰਘ ਬਸੰਤ, ਸ਼੍ਰੀ ਗੁਰਿੰਦਰ ਸਿੰਘ ਗੋਗੀ, ਸ਼੍ਰੀ
ਓਂਕਾਰ ਸਿੰਘ ਥਾਪਰ ਅਕਾਲੀ ਆਗੂ, ਸ਼੍ਰੀ ਮਨਪ੍ਰੀਤ ਸਿੰਘ ਇਆਲੀ, ਸ਼੍ਰੀ ਪਰਮਜੀਤ
ਸਿੰਘ ਖਾਲਸਾ ਪ੍ਰਧਾਨ ਫੈਡਰੇਸ਼ਨ, ਸ਼੍ਰੀ ਰਾਜੇਸ਼ ਚੌਧਰੀ ਪ੍ਰਧਾਨ ਨਗਰ ਕੌਂਸਲ
ਨੰਗਲ,ਚੰਦਰ ਬਜਾਜ ਚੇਅਰਮੈਨ ਨਗਰ ਸੁਧਾਰ ਟਰੱਸਟ ਨੰਗਲ, ਸ਼੍ਰੀ ਅਮਰਜੀਤ ਸਿੰਘ
ਚਾਵਲਾ, ਸ਼੍ਰੀ ਰਾਜਿੰਦਰ ਸਿੰਘ ਮਹਿਤਾ, ਸ਼੍ਰੀ ਅਮਰਜੀਤ ਸਿੰਘ ਵਾਲੀਆ ਵੀ ਹਾਜਰ
ਸਨ।
ਨੰ: ਪੀ.ਆਰ(ਪ੍ਰੈਸ)2011
|