ਬੀਤੇ ਦਿਨੀ
ਭਾਰਤੀ ਕੇਦਰੀ ਮੰਤਰੀ ਸ੍ਰੀ ਕਪਿਲ ਸਿੰਬਲ ਜੋ 4 ਦਿਨਾ ਸਰਕਾਰੀ ਦੋਰੇ ਤੇ
ਫਿਨਲੈਡ ਆਏ ਸਨ ਦਾ ਇੰਡੀਅਨ ਓਵਰਸੀਜ ਕਾਗਰਸ ਫਿਨਲੈਡ ਦੇ ਪ੍ਰਧਾਨ ਸ੍ਰ ਦਵਿੰਦਰ
ਸਿੰਘ ਸੈਣੀ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ।
ਕੇਦਰੀ
ਮੰਤਰੀ ਸ੍ਰੀ ਸਿੰਬਲ ਦੇ ਦੌਰੇ ਦੋਰਾਨ ਪਾਰਟੀਆ ਵਰਕਰਾ ਸ੍ਰ ਦਵਿੰਦਰ ਸਿੰਘ
ਸੈਣੀ, ਸ੍ਰ ਸ਼ੇਰ ਜੰਗ ਬਹਾਦਰ ਸਿੰਘ , ਨਰੇਸ਼ ਪਾਲ ਬੁੱਘੀਪੁਰਾ, ਪ੍ਰੀਤਮ
ਸੈਣੀ, ਮਨੋਜ ਸ਼ਰਮਾਂ, ਮਨਜੀਤ ਸਿੰਘ, ਦੀਪਕ ਚੋਹਾਨ, ਮੁਨੀਸ਼ ਸ਼ਰਮਾਂ, ਮਾਨ
ਸਿੰਘ ਮੰਹਦਵਾਨ, ਸ੍ਰ ਭੁਪਿੰਦਰ ਸਿੰਘ ਆਦਿ ਵੱਲੋ ਜੀ ਆਇਆ ਪਾਰਟੀ ਦੌਰਾਨ ਇੱਕ
ਵਿਸ਼ੇਸ ਮੀਟਿੰਗ ਕੀਤੀ ਗਈ ਜਿਸ ਵਿੱਚ ਐਨ ਆਰ ਆਈਸ ਨੂੰ ਦੇਸ਼
ਅਤੇ ਵਿਦੇਸ਼ ਵਿੱਚ ਆ ਰਹੀਆ ਮੁਸ਼ਕਿਲਾ ਤੋ ਜਾਣੂ ਕਰਵਾਇਆ ਗਿਆ।
ਮਾਨਯੋਗ
ਮੰਤਰੀ ਜੀ ਵੱਲੋ ਮੁਸ਼ਕਿਲਾ ਨੂੰ ਹੱਲ ਕਰਵਾਉਣ ਦਾ ਪੂਰਾ ਭਰੋਸਾ ਅਤੇ ਐਨ ਆਰ
ਆਈ ਵੀਰਾਂ ਨੂੰ ਭਾਰਤ ਵਿੱਚ ਪੂੰਜੀ ਨਿਵਾਸ਼ ਕਰਨ ਦਾ ਸੱਦਾ ਦਿੱਤਾ।
ਇਸ ਮੋਕੇ ਇੰਨਫੋਰਮੈਸ਼ਨ ਟੈਕਨੋਲੋਜੀ ਸੱਕਤਰ ਰੰਜਨ ਖੰਨਾ, ਫਿਨਲੈਡ ਚ ਭਾਰਤੀ
ਰਾਜਦੂਤ ਏ ਮਨੀਕਾਮ, ਫਸਟ ਸਕੱਤਰ ਲਲਿਤ ਪ੍ਰਸ਼ਾਦ ਵੀ ਸ਼ਾਮਿਲ ਸਨ।
|