ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਉੱਘੇ ਸਾਹਿਤਕਾਰ ਅਤੇ ਬਹੁ-ਭਾਸ਼ਾਵੀ
ਰੇਡੀਓ ਪ੍ਰਜੈਂਟਰ ਸਾਥੀ ਲੁਧਿਆਣਵੀ ਦਾ ਜਨਮ ਦਿਨ ਇੱਕ ਕਵੀ ਦਰਬਾਰ ਦੇ ਰੂਪ
ਵਿੱਚ ਮਨਾਇਆ ਗਿਆ। ਇਸ ਸਮੇਂ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਸਾਹਿਤਕਾਰ ਅਵਤਾਰ
ਉੱਪਲ ਨੇ ਕੀਤੀ। ਰਚਨਾਵਾਂ ਦੇ ਦੌਰ ‘ਚ ਜਿੱਥੇ ਨਾਵਲਕਾਰ ਹਰਜੀਤ ਅਟਵਾਲ ਨੇ
ਸਾਥੀ ਜੀ ਨਾਲ ਆਪਣੀ ਪਹਿਲੀ ਮਿਲਣੀ ਨੂੰ ਹਾਸਮਈ ਢੰਗ ਨਾਲ ਪੇਸ਼ ਕੀਤਾ ਓਥੇ
ਉਸਤਾਦ ਸ਼ਾਇਰ ਚਮਨ ਲਾਲ ਚਮਨ, ਗਾਇਕ ਦੀਦਾਰ ਸਿੰਘ ਪ੍ਰਦੇਸੀ, ਰਾਜੂ ਪਰਦੇਸੀ,
ਅਜ਼ੀਮ ਸ਼ੇਖਰ, ਵਰਿੰਦਰ, ਮਨਪ੍ਰੀਤ ਸਿੰਘ ਬੱਧਨੀ, ਮਨਦੀਪ ਖੁਰਮੀ, ਗਾਇਕ ਦੇਵ,
ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਦਲਵੀਰ ਕੌਰ ਵੁਲਵਰਹੈਂਪਟਨ ਆਦਿ ਨੇ ਆਪੋ-
ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਉੱਘੇ ਵਪਾਰੀ ਮਨਜੀਤ
ਸਿੰਘ ਲਿੱਟ, ਉਮਰਾਓ ਸਿੰਘ ਅਟਵਾਲ, ਸਵਿੰਦਰ ਢਿੱਲੋਂ, ਨਿਸ਼ੀ ਢਿੱਲੋਂ,
ਸਵਰਨਜੀਤ ਸਿੰਘ ਆਦਿ ਨੇ ਵੀ ਆਪਣੇ ਭਾਵਪੂਰਤ ਵਿਚਾਰ ਪੇਸ਼ ਕੀਤੇ।
|