ੳਸਲੋ - ਹਰ ਸਾਲ ਦੀ ਤਰਾ ਇਸ ਸਾਲ ਵੀ ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ ਵੱਲੋ ਆਪਣਾ 7ਵਾਂ 2 ਰੋਜਾ ਸ਼ਾਨਦਾਰ ਖੇਡ ਮੇਲਾ ਇੱਥੋਂ
ਦੀ ਰਾਜਧਾਨੀ ਕੋਪਨਹੈਗਨ ਦੇ ਗਰਉਨਡੈਲ ਸੈਂਟਰ ਨਜਦੀਕ ਗਰਾਊਡਾਂ ਵਿੱਚ 30-31
ਜੁਲਾਈ ਨੂੰ ਧੂਮ ਧਾਮ ਨਾਲ ਕਰਵਾਇਆ ਗਿਆ। ਦੋ ਦਿਨ ਚੱਲੇ ਇਸ ਟੂਰਨਾਮੈਟ ਚ
ਵਾਲੀਬਾਲ, ਬੱਚੇ ਬੱਚੀਆ ਦੀਆ ਰੇਸਾ, ਬੱਚਿਆ ਦੀ ਕੱਬਡੀ ਅਤੇ ਫੁੱਟਬਾਲ, ਬੀਬੀਆ
ਦੀ ਰੇਸਾ, ਕੁਰਸੀ ਖੇਡ ਅਤੇ ਗਭਰੂਆ ਨੇ ਸ਼ਾਨਦਾਰ ਕੱਬਡੀ ਦਾ ਪ੍ਰਦਰਸ਼ਨ ਕੀਤਾ।
ਸਵੀਡਨ ਅਤੇ ਨਾਰਵੇ ਤੋ ਵੱਖ ਵੱਖ ਕੱਲਬਾ ਨੇ ਇਸ
ਟੂਰਨਾਮੈਟ ਚ ਸ਼ਾਮਿਲ ਹੋ ਖੇਡ ਮੇਲੇ ਦੀ ਰੌਣਕ ਵਧਾਈ। ਵਾਲੀਬਾਲ ਸੂਟਿੰਗ ਚ
ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਪਹਿਲੇ ਅਤੇ ਆਜ਼ਾਦ ਸਪੋਰਟਸ ਕੱਲਬ ਨਾਰਵੇ
ਦੂਜੇ ਨੰਬਰ ਤੇ ਰਿਹਾ ਅਤੇ ਵਾਲੀਬਾਲ ਸ਼ਮੈਸਿੰਗ ਚ ਸਵੀਡਨ ਦੇ ਪੰਜਾਬ ਸਪੋਰਟਸ
ਕੱਲਬ ਦੇ ਗਭਰੂ ਬਾਜੀ ਮਾਰ ਗਏ ਅਤੇ ਦੂਜੇ ਨੰਬਰ ਤੇ ਆਜ਼ਾਦ ਸਪੋਰਟਸ ਕੱਲਬ
ਨਾਰਵੇ ਵਾਲੇ ਰਹੇ। ਪੰਜਾਬੀਆ ਦੀ ਮਾਂ ਖੇਡ ਕੱਬਡੀ ਚ ਨਾਰਵੇ, ਡੈਨਮਾਰਕ ਅਤੇ
ਸਵੀਡਨ ਤੋ ਟੀਮਾਂ ਨੇ ਭਾਗ ਲਿਆ, ਸ਼ੁਰੂਆਤੀ ਮੈਚਾ ਦੇ ਜਿੱਤ ਹਾਰ ਤੋ ਬਾਅਦ
ਫਾਈਨਲ ਮੁਕਾਬਲਾ ਡੈਨਮਾਰਕ ਤੋ ਇੰਡੀਅਨ ਸਪੋਰਟਸ ਕੱਲਬ ਦੀ ਕੱਬਡੀ ਟੀਮ ਅਤੇ
ਨਾਰਵੇ ਦੀ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਕੱਲਬ ਵਿਚਕਾਰ ਹੋਇਆ। ਦੋਹਾ ਹੀ
ਟੀਮਾ ਦੇ ਖਿਡਾਰੀਆ ਨੇ ਬਹੁਤ ਹੀ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਜਿੱਤ
ਨਾਰਵੇ ਦੀ ਸ਼ਹੀਦ ਬਾਬਾ ਦੀਪ ਸਿੰਘ ਕੱਬਡੀ ਦੀ ਹੋਈ। ਸਕੈਨਡੀਨੇਵੀਅਨ ਮੁਲਕਾ ਚ
ਹੋਈਆ ਇਸ ਸਾਲ ਦੇ ਖੇਡ ਮੁਕਾਬਲਿਆ ਚ ਕੱਲਬ ਦੀ ਲਗਾਤਾਰ ਦੂਸਰੀ ਜਿੱਤ ਹੈ। ਜੇਤੂ
ਟੀਮ ਵੱਲੋ ਬਲਜੀਤ ਬੱਗਾ,ਸਾਬੀ ਪੱਤੜ,ਸੋਨੀ ਖੰਨੇ ਵਾਲਾ, ਨਵੀ ਖੰਨੇ ਵਾਲਾ, ਪੰਮ
ਗਰੇਵਾਲ, ਅ੍ਰਮਿੰਤ ਆਦਿ ਖਿਡਾਰੀ ਖੇਡੇ। ਕੱਬਡੀ ਮੁਕਾਬਿਲਆ ਦੋਰਾਨ ਰੈਫਰੀ ਦਾ
ਭੂਮਿਕਾ, ਸੋਨੀ ਚੱਕਰ, ਸੋਨੀ ਖੰਨਾ,ਸਾਬੀ ਸੰਘਾ, ਜੀਤਾ ਸਿੱਧਵਾ ਆਦਿ ਵੱਲੋ
ਨਿਭਾਈ ਗਈ।
ਜੇਤੂ ਖਿਡਾਰੀਆ ਅਤੇ ਟੀਮਾਂ ਨੂੰ ਸੋਹਣੇ ਇਨਾਮ ਅਤੇ
ਨਕਦ ਰਾਸ਼ੀ ਦੇ ਨਿਵਾਜਿਆ ਗਿਆ। ਇਨਾਮ ਦੇਣ ਦੀ ਰਸਮ ਮੇਲੇ ਦੇ ਮੁੱਖ ਸਪੌਂਸਰ
ਸੰਧੂ ਪਰਿਵਾਰ ਵੱਲੋਂ ਸ੍ਰ ਸੁਖਦੇਵ ਸਿੰਘ ਸੰਧੂ ਅਤੇ ਸ੍ਰ ਮਨਜੀਤ ਸਿੰਘ ਸੰਧੂ
ਵੱਲੋ ਨਿਭਾਈ ਗਈ। ਸੰਧੂ ਪਰਿਵਾਰ ਨੇ ਟੂਰਨਾਮੈਟ ਲਈ ਹਰ ਤਰਾ ਦਾ ਸਹਿਯੋਗ ਵੀ
ਦਿੱਤਾ। ਟੂਰਨਾਮੈਟ ਮੋਕੇ ਆਪਣੇ ਸਮੇ ਦੇ ਮਸ਼ਹੂਰ ਖਿਡਾਰੀ ਅਤੇ ਸਵ:ਹਰਜੀਤ ਬਰਾੜ
ਬਾਜਾਖਾਨੇ ਵਾਲੇ ਨਾਲ ਰੇਡਾਂ ਪਾਉਣ ਵਾਲੇ ਜੀਤਾ ਸਿੱਧਵਾਂ(ਹਾਲ ਨਿਵਾਸੀ ਸਵੀਡਨ)
ਵਾਲੇ ਨੂੰ ਭੋਲਾ ਅਤੇ ਪਿੰਦਾ ਜਨੇਤਪੁਰੀਆ ਸਮੇਤ ਸਮੂਹ ਇੱੰਡੀਅਨ ਸਪੋਰਟਸ ਕੱਲਬ
ਡੈਨਮਾਰਕ ਵੱਲੋ ਉਸ ਦੀਆ ਮਾਂ ਖੇਡ ਕੱਬਡੀ ਪ੍ਰਤੀ ਸੇਵਾਵਾ ਨੂੰ ਮੁੱਖ ਰੱਖਦਿਆ
ਵਿਸ਼ੇਸ ਇਨਾਮ ਦੇ ਸਨਮਾਨਿਆ ਗਿਆ। ਦੋ ਦਿਨ ਚੱਲੇ ਇਸ ਟੂਰਨਾਮੈਟ ਦਾ ਨਾਰਵੇ ਤੋ
ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਜੋਗਿੰਦਰ ਸਿੰਘ ਬੈਸ(ਤੱਲਣ) ਸ੍ਰ ਗੁਰਦਿਆਲ
ਸਿੰਘ ਆਸਕਰ, ਸ੍ਰ ਰਾਜਵਿੰਦਰ ਸਿੰਘ ਦਰੋਬਕ, ਸ੍ਰ ਹਰਪਾਲ ਸਿੰਘ
ਰਾਏਕੋਟ,ਹਰਵਿੰਦਰ ਪਰਾਸ਼ਰ, ਕੰਵਲਜੀਤ ਕੋੜਾ, ਗੁਰਦੀਪ ਕੋੜਾ, ਡਿੰਪੀ
ਮੋਗਾ,ਮਨਵਿੰਦਰ ਸੱਦਰਪੁਰਾ,ਪ੍ਰੀਤਪਾਲ ਰਾਏਕੋਟ ਆਦਿ, ਸਵੀਡਨ ਤੋ ਮੱਖਣ ਸਿੰਘ,
ਸਾਬੀ ਕਪੂਰ ਪਿੰਡ, ਪ੍ਰਿਸ ਮੋਗਾ, ਜੀਤਾ ਸਿੱਧਵਾ, ਸੁੱਖਾ ਗੰਜੀ ਗੁਲਾਬ ਸਿੰਘ
ਅਤੇ ਹੋਰ ਵੀ ਬਹੁਤ ਸਾਰੇ ਖੇਡ ਪ੍ਰੇਮੀਆ ਨੇ ਆਨੰਦ ਮਾਣਿਆ। ਮੇਲੇ ਦੇ ਅੰਤ ਵਿੱਚ
ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਦੇ ਸਮੂਹ ਕਮੇਟੀ ਮੈਂਬਰਾਂ ਵੱਲੋਂ
ਸਕੈਂਡੀਨੇਵੀਆ ਦੇ ਸਾਂਝੇ ਪੱਤਰਕਾਰ ਸ੍ਰ ਰੁਪਿੰਦਰ ਢਿੱਲੋ ਮੋਗਾ ਨੂੰ ਵਿਸੇਸ
ਤੌਰ ਤੇ ਧੰਨਵਾਦ ਕਰਕੇ ਸਨਮਾਨਿਆ ਗਿਆ।
ਵਰਨਣਯੋਗ ਗੱਲ ਹੈ ਕਿ ਡੈਨਮਾਰਕ ਵਾਲਿਆ ਵੱਲੋ ਆਏ
ਹੋਏ ਹਰ ਮਹਿਮਾਨ ਦੀ ਬਰਾਤੀਆ ਨਾਲੋ ਵੀ ਵੱਧ ਸੇਵਾ ਕੀਤੀ ਜਾਦੀ ਹੈ ਅਤੇ ਇਸ ਦਾ
ਸਿਹਰਾ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਦੇ ਸਮੂਹ ਕਮੇਟੀ ਮੈਂਬਰਾਂ, ਜਿਸ ਵਿੱਚ
ਪ੍ਰਧਾਨ ਕੁਲਵਿੰਦਰ ਸਿੰਘ ਜੋਹਲ(ਜਨੇਤਪੁਰੀਆ), ਮੀਤ ਪ੍ਰਧਾਨ ਸ੍ਰ ਜੁਗਰਾਜ ਸਿੰਘ
ਤੂਰ(ਰਾਜੂ ਸੱਵਦੀ ਵਾਲਾ), ਖਜ਼ਾਨਚੀ ਸ੍ਰ ਗੁਰਪ੍ਰੀਤ ਸਿੰਘ ਸੰਘੇੜਾ(ਬਿਲਗਾ,
ਜਲੰਧਰ), ਸੱਕਤਰ ਹਰਤੀਰਥ ਸਿੰਘ ਥਿੰਦ(ਪਰਜੀਆਂ ਕਲਾਂ), ਜਨਰਲ ਸੱਕਤਰ ਮਨਜੀਤ
ਸਿੰਘ ਸੰਘਾ(ਮੋਗਾ), ਸ੍ਰ ਗੁਰਵਿੰਦਰ ਸਿੰਘ, ਸ੍ਰ ਰੁਪਿੰਦਰ ਸਿੰਘ ਬਾਵਾ, ਸ੍ਰ
ਲਾਭ ਸਿੰਘ ਰਾਉਕੇ ਮੋਗਾ, ਸ੍ਰ ਅਵਤਾਰ ਸਿੰਘ ਅਤੇ ਸ੍ਰ ਭਗਵਾਨ ਸਿੰਘ ਭਾਨਾ(ਮੋਗਾ
ਵਾਲਾ) ਨੂੰ ਜਾਂਦਾ ਹੈ।
|