|
|
ਸਾਲ 2013 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
|
|
ਇਕੱਤੀ ਦਸੰਬਰ ਨੂੰ ਅਲਵਿਦਾ ਆਖ ਰਿਹਾ ਸਾਲ 2013 ਅਪਣੇ ਪਿਛੇ ਸਿੱਖ ਧਰਮ
ਨਾਲ ਸਬੰਧਤ ਸਰਗਰਮੀਆਂ ਬਾਰੇ ਅਨੇਕਾਂ ਯਾਦਾਂ ਛੱਡ ਰਿਹਾ ਹੈ, ਜਿਨ੍ਹਾਂ ਦਾ
ਸਿੱਖ ਜਗਤ ਉਤੇ ਗਹਿਰਾ ਪਰਭਾਵ ਰਿਹਾ ਹੈ। ਇਸ ਸਾਲ ਦੀ ਸਭ ਤੋਂ ਵੱਡੀ ਘਟਨਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹੋਣਾ ਹੈ, ਜਦੋਂ
ਅਕਾਲੀ ਦਲ (ਬਾਦਲ) ਧੜੇ ਨੇ ਕਾਬਜ਼ ਸਰਨਾ ਧੜੇ ਨੂੰ ਬੁਰੀ ਤਰ੍ਹਾਂ ਹਰਾ ਕੇ
ਖੁਡੇ-ਲਾਈਨ ਲਗਾ ਦਿਤਾ, ਖੁਦ ਕਮੇਟੀ ਤੇ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਾ
ਪ੍ਰਧਾਨ ਪਰਮਜੀਤ ਸਿੰਘ ਸਰਨਾ ਅਪਣੀ ਪੰਜਾਬੀ ਬਾਗ਼ ਵਾਲੀ ਸੀਟ ਵੀ ਨਹੀਂ ਬਚਾ
ਸਕੇ।ਚੋਣਾ ਉਪਰੰਤ ਮਨਜੀਤ ਸਿੰਘ ਜੀ.ਕੇ. ਦਿਲੀ ਕਮੇਟੀ ਦੇ ਨਵੇਂ ਪ੍ਰਧਾਨ ਤੇ
ਮਨਜਿੰਦਰ ਸਿੰਘ ਸਰਸਾ ਜਨਰਲ ਸਕੱਤਰ ਬਣੇ।
ਇਸ ਚੋਣ ਦੇ ਨਾਲ ਹੀ ਨਾਨਕਸ਼ਾਹੀ ਕੈਲੰਡਰ ਬਾਰੇ ਦਿੱਲੀ ਤੇ ਪੰਜਾਬ ਵਿਚ
ਰੇੜਕਾ ਖਤਮ ਹੋ ਗਿਆ, ਜੇਤੂ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਨਜ਼ੂਰੀ
ਵਾਲਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿਤਾ। ਵੈਸੇ ਦਿੱਲੀ
ਗੁਰਦੁਆਰਾ ਕਮੇਟੀ ਨੇ ਚੋਣ ਤੋਂ ਪਹਿਲਾਂ ਕਾਬਜ਼ ਸਰਨਾ ਧੜ ਨੇ ਨਾਨਕਸ਼ਾਹੀ
ਕੈਲੰਡਰ ਅਨਸਾਰ 5 ਜਨਵਰੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ
ਦਾ ਪ੍ਰਕਾਸ਼ ਪੁਰਬ ਮਨਾਇਆ ਸੀ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਪੰਜਾਬ ਵਿਚ
ਸੋਧੇ ਗਏ ਕੈਲੰਡਰ ਅਨੁਸਾਰ 18 ਜਨਵਰੀ ਨੂੰ। ਸਰਨਾ ਧੜੇ ਦੀ ਹਾਰ ਦਾ ਇਕ ਮੁਖ
ਕਾਰਨ ਸੋਧੇ ਗਏ ਕੈਲੰਡਰ ਨੂੰ ਮਾਨਤਾ ਨਾ ਦੇਣਾ ਸੀ, ਸ੍ਰੀ ਅਕਾਲ ਤਖ਼ਤ ਸਾਹਿਬ
ਦੇ ਆਦੇਸ਼ ਦੀ ਉਲੰਘਣਾ ਬਾਰੇ ਬਾਦਲ ਧੜੇ ਨੇ ਚੋਣ ਪ੍ਰਕਿਰਿਆ ਦੌਰਾਨ ਧੂਆਂਧਾਰ
ਪ੍ਰਚਾਰ ਕੀਤਾ, ਜਿਸ ਦਾ ਸ਼ਰਧਾਲੂ ਸਿੱਖਾਂ ਉਤੇ ਗਹਿਰਾ ਅਸਰ ਹੋਇਆ। ਅਮਰੀਕਾ
ਕੈਨੇਡਾ ਸਮੇਤ ਵਿਦੇਸ਼ ਸਿੱਖਾ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ
ਵੀ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਹਾਲੇ ਤਕ ਵੀ ਮਾਨਤਾਤਾ ਨਹੀਂ ਦਿਤੀ।
ਇਸੇ ਕਾਰਨ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ
ਸਮੇਂ ਚਾਰ ਜੂਨ ਨੂੰ ਜੱਥਾ ਭੇਜਣਾ ਚਾਹਿਆ ਸੀ, ਪਰ ਪਾਕਿਸਤਾਨੀ ਸਫ਼ਾਰਤਖਾਨੇ
ਨੇ ਵੀਜ਼ੇ ਹੀ ਨਹੀਂ ਦਿਤੇ। ਪਾਕਿਸਤਾਨ ਕਮੇਟੀ ਵਲੋਂ ਗੁ. ਡੇਹਰਾ ਸਾਹਿਬ,
ਲਹੌਰ ਵਿਖੇ 16 ਜੂਨ ਨੂੰ ਇਹ ਸ਼ਹੀਦੀ ਪੁਰਬ ਮਨਾਇਆ ਗਿਆ, ਸ਼੍ਰੋਮਣੀ ਕਮੇਟੀ
ਨੂੰ ਅਖੋਂ ਪਰੋਖੇ ਕਰਕੇ ਕਈ ਹੋਰ ਸਿੱਖ ਜੱਥੇਬੰਦੀਆਂ ਵਲੋਂ ਯਾਤਰੀਆਂ ਦੇ
ਜੱਥੇ ਭੇਜੇ ਗਏ।
ਦੂਜੀ ਵੱਡੀ ਘਟਨਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਜੂਨ 1984 ਦੇ
ਸ਼ਹੀਦਾਂ ਦੀ ਯਾਦਗਾਰ ਮੁਕੰਮਲ ਕਰਕੇ ਸਿੱਖ-ਪੰਥ ਨੂੰ ਸਮਰਪਿਤ ਕਰਨਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰਗੁਆਰਾ ਰਕਾਬਗੰਜ ਕੰਪਲਕਸ ਵਿਚ ਨਵੰਬਰ
84 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ, ਸ੍ਰੀ ਗੁਰੂ ਅਰਜਨ ਦੇਵ
ਜੀ ਦੇ ਸ਼ਹੀਦੀ ਪੁਰਬ ਵਾਲੇ ਦਿਨ 12 ਜੂਨ ਨੂੰ ਨੀਂਹ-ਪੱਥਰ ਰਖਿਆ ਗਿਆ।
ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾ ਸਤੰਬਰ 2011 ਵਿਚ ਹੋਈਆਂ ਸਨ, ਪਰ
ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਦੇਣ ਸਬੰਧੀ ਹਾਈ ਕੋਰਟ ਨੇ ਨਵੇਂ ਹਾਊਸ
ਨੂੰ ਕੰਮ ਕਰਨ ਤੋਂ ਰੋਕ ਦਿਤਾ ਸੀ,ਜਦੋਂ ਕਿ ਪਹਿਲਾ ਹਾਊਸ ਭੰਗ ਹੋ ਗਿਆ
ਸੀ।ਇਸ ਸਮੇਂ ਕੋਈ ਵੀ ਹਾਊਸ ਹੋਦਂ ਵਿਚ ਨਹੀਂ ਹੈ, ਕੋਰਟ ਨੇ ਪੁਰਾਨੀ
ਅੰਤ੍ਰਿੰਗ ਕਮੇਟੀ ਨੂੰ ਰੋਜ਼ਮਰ੍ਹਾ ਦੇ ਕੰਮ ਕਰਨ ਦੀ ਆਗਿਆ ਦੇ ਦਿਤੀ ਸੀ।ਚਾਰ
ਅਕਤੂਬਰ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਵਲੋਂ ਸਹਿਜਧਾਰੀਆਂ ਨੂੰ ਵੋਟ ਦਾ
ਅਧਿਕਾਰ ਦੇਣ ਦੇ ਫੈਸਲੇ ਵਿਰੁਧ ਸ਼੍ਰੋਮਣੀ ਕਮੇਟੀ ਦੀ ਸਪੈਸ਼ਲ ਲੀਵ ਪਟੀਸ਼ਨ
ਸੁਣਵਾਈ ਲਈ ਮਨਜ਼ੂਰ ਕਰ ਲਈ,ਤੇ ਸ਼੍ਰੋਮਣੀ ਕਮੇਟੀ ਦੀ ਪੁਰਾਨੀ ਕਾਰਜਕਾਰਨੀ
ਕਮੇਟੀ ਨੂੰ ਕੰਮ ਕਰਨ ਦੀ ਆਗਿਆ ਜਾਰੀ ਰਖੀ।
ਪੰਥਕ ਸੇਵਾਵਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਵਰ ਕਥਾ ਵਾਚਕ ਭਾਈ
ਪਿੰਦਰਪਾਲ ਸਿੰਘ ਨੂੰ ਭਾਈ ਸਾਹਿਬ ਤੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ
ਵਾਲਿਆਂ ਨੂੰ ਸ਼੍ਰੋਮਣੀ ਰਾਗੀ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।
ਪੰਜ ਸਿੰਘ ਸਾਹਿਬਾਨ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ
ਵਿਚ ਫਿਲਮਾਂ ਦੀ ਸ਼ੂਟਿੰਗ ਉਤੇ ਪਾਬੰਦੀ ਲਗਾਈ ਗਈ।
ਲੰਦਨ ਵਿਚ ‘ਸਿਖ ਡਾਇਰੈਕਟਰੀ’ ਨਾਮੀ ਸੰਸਥਾ ਵਲੋਂ ਜਾਰੀ ਦੁਨੀਆ ਦੇ ਸਭ
ਤੋਂ ਸ਼ਕਤੀਸ਼ਾਲੀ 100 ਸਿੱਖਾਂ ਦੀ ਸੂਚੀ ‘ਦਿ ਸਿੱਖ-100’ ਸੂਚੀ ਅਨੁਸਾਰ ਭਾਰਤ
ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਖ
ਐਲਾਨੇ ਗਏ ਹਨ। ਡਾ. ਮਨਮੋਹਨ ਸਿੰਘ ਇਕ ਚਿੰਤਕ ਤੇ ਅਰਥ-ਸ਼ਾਸ਼ਤਰੀ ਦੇ ਤੌਰ ‘ਤੇ
ਸਭ ਤੋਂ ਵੱਧ ਪ੍ਰਤਿਸ਼ਟਾਵਾਨ ਹਨ, ਜਦੋਂ ਕਿ ਯੋਜਨਾ ਬੋਰਡ ਦੇ ਉਪ-ਚੇਅਰਮੈਨ
ਡਾ. ਮੌਨਟੇਕ ਸਿੰਘ ਆਹਲੂਵਾਲੀਆਂ ਦੂਜੇ ਨੰਬਰ ਤੇ ਆਏ ਹਨ। ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੀਜੇ ਨੰਬਰ ਅਤੇ ਪੰਜਾਬ ਦੇ ਮੁਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੌਥ ਤੇ ਸੰਤ ਬਾਬਾ ਇਕਬਾਲ ਸਿੰਘ ਪੰਜਵੇਂੇ ਸਥਾਨ
ਤੇ ਆਏ ਹਨ।ਪ੍ਰਧਾਨ ਮੰਰੀ ਦੀ ਪਤਨੀ ਬੀਬੀ ਗੁਰਸ਼੍ਰਨ ਕੌਰ ਨੂੰ ਤਰ੍ਹਵਾਂ ਅਤੇ
ਪ੍ਰਸਿੱਧ ਕਾਲਮਨਵੀਸ ਖੁਸ਼ਵੰਤ ਸਿੰਘ ਨੂੰ 22ਵ ਥਾਂ ਤੇ ਕ੍ਰਿਕੇਟਰ ਹਰਿਭਜਨ
ਸਿੰਘ ਨੂੰ 28ਵਾ ਅਤੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 29ਵੀ
ਨੰਬਰ ਮਿਲਿਆ ਹੈ।
ਪੰਜਾਬ ਤੇ ਹਰਿਆਨਾ ਹਾਈ ਕੋਰਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ
ਸਿੱਖ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਪਟੀਸ਼ਨ
ਖਾਰਜ, ਅਸਤੀਫਾ ਦੇਣ ਲਈ ਸਹਿਮਤ ਹੋਏ। ਪ੍ਰੋ. ਗੁਰਮੋਹਨ ਸਿੰਘ ਵਾਲੀਆ ਪਹਿਲਾਂ
ਹੀ ਕਾਰਜਕਾਰੀ ਉਪ-ਕੁਲਪਤੀ ਨਿਯੁਕਤ ਕੀਤੇ ਗਏ ਸਨ।
ਸਿਖਸ ਫਾਰ ਜਸਟਿਸ ਵਲੋਂ ਸਯੁੰਕਤ ਰਾਸ਼ਟਰ ਵਿਚ 10 ਲਖ ਦਸਤਖਤਾ ਵਾਲੀ ਸਿੱਖ
ਨਸਲਕੁਸ਼ੀ ਬਾਰੇ ਪਟੀਸ਼ਨ ਦਾਇਰ।
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੈਮਰੂਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਮਥਾ ਟੇਕਿਆ। ਇਕ ਦਿਨ ਪਹਿਲਾਂ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਦਰਸ਼ਨ ਕੀਤੇ।
ਪਾਕਿਸਤਾਨੀ ਪੰਜਾਬ ਦੇ ਮੁਖ ਮੰਤਰੀ ਮੀਆਂ ਮੁਹੰਮਦ ਸ਼ਾਹਬਾਜ਼ ਸ਼ਰੀਫ ਨੇ
ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।
ਪਾਕਿਸਤਾਨ ਵਿਚ ਇਕ ਸਿੱਖ ਵਪਾਰੀ ਰਘਬੀਰ ਸਿੰਘ ਦਾ ਅਗਵਾ, ਸ਼੍ਰੋਮਣੀ
ਕਮੇਟੀ ਵਲੋਂ ਚਿੰਤਾ ਦਾ ਪ੍ਰਗਟਾਵਾ। ਪਾਕਿਸਤਾਨ ਵਿਚ ਹੀ ਦਹਿਸ਼ਤਗਰਦਾਂ ਵਲੋਂ
ਮੁਹਿੰਦਰ ਸਿੰਘ ਨਾਮੀ ਸਿੱਖ ਨੂ ੰ
ਅਗਵਾ ਕਰਨ ਉਪਰੰਤ ਸਿਰ ਕਲਮ ਕੀਤਾ,
ਸਿੱਖ ਜੱਥੇਬੰਦੀਆਂ ਵਲੋਂ ਨਿੰਦਾ।
ਪਾਕਿਸਤਾਨ ਸੁਪਰੀਮ ਕੋਰਟ ਵਲੋਂ ਪਾਕਿ ਗੁਰਦੁਆਰਿਆ ਦੀਆਂ ਜ਼ਮੀਨਾਂ ਦੇ ਹੱਕ
ਵਿਚ ਫੈਸਲਾ।
ਪਾਕਿ ਸਰਕ ਾਰ ਨੇ ਪੰਜਾ
ਸਾਹਿਬ ਨੂੰ ਪਵਿਤਰ ਸ਼ਹਿਰ ਦਾ ਦਰਜਾ ਦਿਤਾ।
ਵਿਕਟੋਰੀਆ ਪੁਲਿਸ ਵਿਚ ਕੇਸਕੀ ਸਜਾ ਕੇ ਨੌਕਰੀ ਕਰੇਗੀ ਸਿਮਰਪਾਲ ਕੌਰ।
ਹੁਣ ਸਿੱਖ ਯੂਰਪੀਨ ਸੰਸਦ ਬਰਸੱਲਜ਼ ਵਿਚ ਪੰਜ ਕਕਾਰਾ ਸਮੇਤ ਜਾ ਸਕਣਗੇ।
ਕੈਨੇਡਾ ਡਾਕ ਵਿਭਾਗ ਵਲੋਂ ਕਾਮਾਗਾਟਾ ਮਾਰੂ ਦੁਖਾਂਤ ਦੇ 100 ਵਰ੍ਹੇ
ਸਬੰਧੀ ਡਾਕ ਟਿਕਟ ਜਾਰੀ ਕੀਤੀ ਜਾਏਗੀ।
ਅਲਬਰਟ (ਕੈਨੇਡਾ) ਦੀਆਂ ਅਦਾਲਤਾਂ ਵਿਚ ਸਿਖਾ ਨੂੰ ਕ੍ਰਿਪਾਨ ਪਹਿਣਨ ਦੀ
ਆਗਿਆ ਮਿਲੀ।
ਵੈਨਕੂਵਰ (ਕੈਨੇਡਾ) ਦੀ ਵਿਸਾਖੀ ਸਬੰਧੀ ਨਗਰ ਕੀਰਤਨ ਨੂੰ ‘ਸਿਵਿਕ ਪਰੇਡ’ ਦਾ
ਦਰਜਾ ਮਿਲਿਆ।
ਵਿਕਟੋਰੀਆ ਪੁਲਿਸ ਵਿਚ ਕੇਸਕੀ ਸਜਾ ਕੇ ਨੌਕਰੀ ਕਰੇਗੀ ਸਿਮਰਪਾਲ ਕੌਰ।
ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ਤੇ ਇਕ ਟੀ.ਵੀ. ਚੈਨਲ ਦੇ ‘ਗੁਰਬਾਣੀ’ ਨਾਮਕ
ਸੀਰੀਅਲ ‘ਤੇ ਰੋਕ ਲਗੀ, ਨਾਂਅ ਬਦਲ ਕੇ ਸੀਰੀਅਲ ਸ਼ੁਰੂ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੇ 10 ਦੁਰਲੱਭ ਸਰੂਪ ਆਂਧਰਾ
ਤੇ ਮਹਾਂਰਾਸ਼ਟਰ ਚੋਂ ਮਿਲੇ।
ਨਵੰਬਰ 84 ਦੇ ਇਕ ਕੇਸ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਬਰੀ, 3 ਦੋਸ਼ੀਆਂ
ਨੂੰ ਉਮਰ ਕੈਦ, ਦੋ ਨੂੰ 3-3 ਸਾਲ ਦੀ ਕੈਦ, ਸੱਜਣ ਕੁਮਾਰ ਨੂੰ ਬਰੀ ਕਰਨ
ਵਿਰੱਧ ਸਿੱਖਾ ਵਲੋਂ ਥਾ ਥਾ ਰੋਸ ਮੁਜ਼ਾਹਰੇ, ਸੀ.ਬੀ.ਆਈ. ਵਲੋਂ ਇਸ ਫੈਸਲੇ
ਵਿਰੁਧ ਦਿਲੀ ਹਾਈ ਕੋਰਟ ਵਿਚ ਅਪੀਲ। ਇਕ ਹਰੋ ਕੇਸ ਵਿਚ ਸੁਪਰੀਮ ਕੋਰਟ ਵਲੋਂ
ਸੱਜਣ ਕੁਮਾਰ ਦੀ ਨਵੰਬਰ 84 ਦੌਰਾਨ ਸੁਲਤਾਨਪਰਿੀ ਕਤਲੇਅਮ ਕੇਸ ਵਿਚ ਦੋਸ਼ ਰੱਦ
ਕਰਨ ਦੀ ਪਟੀਸ਼ਨ ਖਾਰਜ।
ਜੂਨ 1984 ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲੇ ਦੀ
ਅਗਵਾਈ ਕਰਨ ਵਾਲੇ ਸੇਵਾ-ਮੁਕਤ ਲੈ. ਝਨਰਲ ਕੁਲਦੀਪ ਸਿੰਘ ਬਰਾੜ ਉਤੇ 30
ਸਤੰਬਰ 2012 ਨੂੰ ਲੰਦਨ ਵਿਚ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਕੇਸ ਵਿਚ ਲੰਦਨ ਦੀ
ਇਕ ਅਦਾਲਤ ਨੇ ਇਕ ਔਰਤ ਸਮੇਤ ਚਾਰ ਦੋਸ਼ੀਆਂ ਨੂੰ 10 ਤੋਂ 14 ਸਾਲ ਤਕ ਦੀ ਸਜ਼ਾ
ਸੁਣਾਈ ਹੈ।
ਬੰਦੀ ਛੋੜ ਦਿਵਸ ਵਾਲੇ ਦਿਨ ਗੁ. ਬਾਬਾ ਅਟੱਲ ਰਾਏ ਦਾ ਬਾਹਰ ਜ਼ਹਿਰੀਲਾ
ਲੰਗਰ ਛੱਕਣ ਨਾਲ ਇਕ ਦੀ ਮੌਤ,
ਤਿੰਨ ਗਭੀਰ।
ਇੰਗਲੈਂਡ ਵਿਚ ਸਿੱਖ ਰਾਜ ਨਾਲ ਸਬੰਧਤ ਦਸਤਾਂਵੇਜ਼ਾ ਦੀ ਹੋਈ ਨਿਲਾਮੀ। ਇਸ
ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ 1805 ਵਿਚ ਮਹਾਰਾਜਾ ਪਟਿਆਲਾ ਨੂੰ ਲਿਖਿਆ
ਗਿ ਆ
ਇਕ ਪਤਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਹੋਏ ਮੁਹਾਦੇ ਸਬੰਧੀ
ਵਿਸਤਾਰ ਪੂਰਬਕ ਦਸਤਾਵੇਜ਼ ਸ਼ਾਮਿਲ ।
ਪਟਿਆਲਾ ਸਥਿਤ ਪੁਰਾਤਤੱਵ ਵਿਭਾਗ ਨੂੰ ਆਪਣਾ ਦਫਤਰੀ ਰਿਕਾਰਡ ਡਿਜ਼ਿਟਲ ਕਰਨ
ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ‘ਖਾਲਸਾ ਰਾਜ’ ਸਬੰਧੀ 1811 ਤੋਂ 1839 ਤਕ
ਦੇ ਪ੍ਰਸਾਸ਼ਨ ਬਾਰੇ ਰਿਕਾਰਡ,ਜੋ ਫਾਰਸੀ ਲਿੱਪੀ ਵਿਚ ਹੈ,ਬਾਰੇ ਪਤਾ ਲਗਾ।
ਇਤਿਹਾਸਕਾਰਾਂ ਤੇ ਵਿਦਵਾਨਾਂ ਲਈ ਖੋਜ ਕਰਨ ਵਾਸਤੇ ਇਹ ਇਕ ਬਹੁਮੁਲਾ
ਦਸਤਾਵੇਜ਼ੀ ਖਜ਼ਾਨਾ ਹੈ।
ਕੈਨੇਡਾ ਦੇ ਕਿਊਬਕ ਪ੍ਰਾਂਤ ਵਿਚ ਧਾਰਮਿਕ ਚਿਨ੍ਹਾਂ ਉਤੇ ਪਾਬੰਦੀ ਲਗਾਉਣ
ਵਾਲਾ ਬਿਲ ਵਿਧਾਨ ਸਭਾ ਵਿਚ ਪੇਸ਼,
ਸਿਖਾਂ ਸਮੇਤ ਅਨੇਕ ਹੋਰ ਧਾਰਮਿਕ ਸੰਸਥਾਵਾਂ ਵਲੋਂ ਕਰੜਾ ਵਿਰੋਧ।
ਅੰਮ੍ਰਿਤਸਰ ਤੋਂ ਮੈਲਬੌਰਨ (ਆਸਟ੍ਰੇਲੀਆ) ਲਈ ਏਅਰ ਇੰਡੀਆ ਦੀ ਸਿਧੀ ਹਵਾਈ
ਸੇਵਾ ਸ਼ੁਰੂ।
ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਇਕ ਹੋਰ ਗਡੀ, ਤਖਤ ਸ੍ਰੀ ਕੇਸ਼ਗੜ੍ਹ,
ਸ੍ਰੀ ਆਨੰਦਪੁਰ ਸਾਹਿਬ ਤੋਂ ਵੀ ਹਜ਼ੂਰ ਸਾਹਿਬ
ਲਈ ਨੰਗਲ ਡੈਮ ਤੋਂ ਗਡੀ, ਜੋ ਪਿਛੋਂ ਊਨਾ ਤਕ ਵਧਾ ਦਿਤੀ ਗਈ।
ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਇਕ ਹੋਰ
ਲਾਂਘਾ ਦੇਣ ਦਾ ਫੈਸਲਾ।
ਅੰਬਾਲਾ ਦੀ ਸੀ.ਬੀ.ਆਈ. ਅਦਾਲਤ ਨੇ ਬਾਬਾ ਪਿਆਰਾ ਸਿੰਘ ਭਨਿਆਰਾ ਤੇ 7
ਹੋਰਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਵਿਚ 3-3 ਸਾਲ
ਦੀ ਸਜ਼ਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਭਾਰਤੀ ਕੌਂਸਲੇਟ ਸਾਨਫਰਾਂਸਿਸਕੋ
ਦੇ ਦਫਤਰ ਵਿਚ ਲਗਾਈ ਗਈ।
ਕੈਨੇਡਾ ਵਿਚ ਸਿਖ ਬਚਿਆਂ ਨੂੰ ਪਟਕਾ ਬਨ੍ਹ ਕੇ ਫੁਟਬਾਲ ਖੇਡਣ ਦੀ ਆਗਿਆ
ਮਿਲੀ।
ਇਸ ਸਾਲ ਮੌਨਸੂਨ ਸਮੇਂ ਤੋਂ 15 ਦਿਨ ਪਹਿਲਾਂ ਆਉਣ ਨਾਲ ਭਾਰੀ ਬਾਰਿਸ਼
ਕਾਰਨ ਹੇਮਕੁੰਟ ਸਾਹਿਬ ਦੇ ਦਰਸ਼ਨ ਨੂੰ ਗਏ ਹਜ਼ਾਰਾ ਹੀ ਸ਼ਰਧਾਲੂਂ ਰਸਤੇ ਵਿਚ
ਪਹਾੜੀ ਢਿਗਾਂ ਡਿਗਣ ਤੇ ਨਦੀਆਂ ਵਿਚ ਹੜ੍ਹ ਆਉਣ ਕਾਰਨ ਫਸ ਗਏ। ਪੰਜਾਬ ਸਰਕਾਰ
ਨੇ ਸ਼ਰਧਾਲੂਆਂ ਨੂੰ ਕਢਣ ਲਈ ਹੈਲੀਕਾਪਟਰ ਭੇਜਿਆ, ਪੰਜਾਬ ਰੋਡਵੇਜ਼ ਦੀਆਂ ਬਸਾਂ
ਭੇਜੀਆਂ, ਸ਼੍ਰੋਮਣੀ ਕਮੇਟੀ ਤੇ ਦਿਲੀ ਗੁਰਦੁਆਰਾ ਕਮੇਟੀ ਨੇ ਲੰਗਰ ਭੇਜਿਆ,
ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵੀ ਹੈਲੀਕਾਪਟਰ ਭੇਜਿਆ ਗਿਆ। ਕਈ ਯਾਤਰੀ
ਗੁੰਮ, ਕਈਆਂ ਦੇ ਮਾਰੇ ਜਾਣ ਦਾ ਖਦਸ਼ਾ। ਪੰਜਾਬ ਸਰਕਾਰ ਵਲੋਂ ਅਫਸਰਾਂ ਦੀ
ਭੇਜੀ ਗਈ ਟੀਮ ਦੇ ਮੁਖੀ ਕਾਹਨ ਸਿੰਘ ਪੰਨੂੰ ਦੀ ਗੋਬਿਦ ਘਾਟ ਵਿਖੇ ਕੁਝ
ਯਾਤਾਰੀਆਂ ਵਲੋਂ ਖਿਚ ਧੁਹ, ਸਰਕਾਰ ਵਲੋਂ ਗੰਭੀਰ ਨੋਟਿਸ, ਜਾਂਚ ਲਈ ਵਿਸ਼ੇਸ਼
ਟੀਮ ਦਾ ਗਠਨ।ਹੇਮਕੁੰਟ ਸਾਹਿਬ ਯਾਤਰਾ 21 ਸਤੰਬਰ ਤੋਂ ਇਕ ਪੰਦਰਵਾੜੇ ਲਈ ਫਿਰ
ਸ਼ੁਰੂ।
ਬੀਬੀ ਪਰਵਿੰਦਰ ਕੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੱਥ ਨਾਲ ਲਿਖਣ ਵਾਲੀ
ਪਹਿਲੀ ਔਰਤ ਬਣੀ।
ਪੰਜਾਬ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਿੰਘ ਸਾਹਿਬਾਨ ਦੀਆਂ
ਗੱਡੀਆਂ ‘ਤੇ ਲਾਲ ਬੱਤੀ ਲਗਾਉਣ ਦੀ ਆਗਿਆ ਵਾਪਸ ਲਈ।
. ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ
ਸੁਰਗਵਾਸ, ਗਿਆਨੀ ਮਲ ਸਿੰਘ ਨਵੇਂ ਜਥੇਦਾਰ ਨਿਯੁਕਤ। ਗਿਅਨੀ ਜਗਤਾਰ ਸਿੰਘ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ, ਜਦੋਂ ਕਿ ਗਿ. ਜਗਤਾਰ
ਸਿੰਘ ਲੁਧਿਆਣਾ ਪਦਉਨਤੀ ਕਰਕੇ ਵਧੀਕ ਹੈਡ ਗ੍ਰੰਥੀ ਬਣਾਏ ਗਏ।
ਅਮਰੀਕੀ ਰਾਸ਼ਟ੍ਰਪਤੀ ਬਰਾਕ ਓਬਾਮਾ ਵਲੋਂ ਸਿੱਖ ਜਗਤ ਨੂੰ ਸ੍ਰੀ ਗੁਰੂ
ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ।
ਵ੍ਹਾਈਟ ਹਾਊਸ ਵਿਚ ਇਹ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ।
ਵਿਸਕਾਨਸਿਨ ਦੇ ਗੁਰਦੁਆਰਾ ਦੇ ਗੋਲੀ ਕਾਂਢ ਦੇ ਮ੍ਰਿਤਕਾਂ ਦੀ ਯਾਦ ਵਿਚ
ਪਹਿਲੀ ਬਰਸੀ ਸਮੇ ਵਿਸੇਸ਼ ਸਮਾਗਮ, ਅਮਰੀਕੀ ਸੈਨੇਟ ਵਲੋਂ ਮਤਾ ਪਾਸ, ਸਰਕਾਰ
ਨੇ ਮ੍ਰਿਤਕ ਪਰਿਵਾਰ ਨੂੰ ਇਕ ਇਕ ਲਖ ਡਾਲਰ ਦਾ ਮੁਆਵਜ਼ਾ ਦੇਣ ਦਾ ਫੈਸਲਾ।
ਰੋਮ ਦੇ ਹਵਾਈ ਅੱਡੇ ਉਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਦਸਤਾਰ ਕਾਰਨ ਖੱਜਲ ਖੁਆਰੀ, ਅਕਾਲੀ ਦਲ ਤੇ
ਸਿਖ ਜੱਥੇਬੰਦੀਆਂ ਵਲੋਂ ਰੋਸ, ਭਾਰਤ ਸਰਕਾਰ ਨੇ ਇੱਟਲੀ ਦੇ ਰਾਜਦੂਤ ਨੂੰ
ਬੁਲਾ ਕੇ ਪ੍ਰੋਟੈਸਟ ਕੀਤਾ।ਰੋਮ ਦੇ ਹੀ ਹਵਾਈ ਅੱਡੇ ‘ਤੇ ਇਟਲੀ ਦੀ ਇਕ ਕੰੋਣੀ
ਵਿਚ ਕੰਮ ਕਰਦੇ ਮੇਜਰ ਸਿੰਘ ਨਾਮੀ ਸਿੱਖ ਦੀ ਦਸਤਾਰ ਦੀ ਫਿਰ ਬੇਅੱਦਬੀ ਕੀਤੀ
ਗਈ।
ਇੰਗਲੈਂਡ ਦੇ ਇਕ ਗੁਰਦੁਆਰੇ ਵਿਚ ਨਾਮਧਾਰੀ ਸੰਪਰਦਾ ਦੇ ਮੁਖੀ ਠਾਕਰ ਉਦੈ
ਸਿੰਘ ਉਤੇ ਉਸ ਸਮੇਂ ਹਮਲਾ ਕੀਤਾ ਗਿਆ,ਜਦੋਂ ਉਹ ਆਸਾ ਦੀ ਵਾਰ ਦਾ ਕੀਰਤਨ ਕਰ
ਰਹੇ ਸਨ, ਹਮਲਾਵਰ ਗ੍ਰਿਫਤਾਰ।
ਸ਼੍ਰੋਮਣੀ ਕਮੇਟੀ ਵਲੋਂ ਨਵੰਬਰ 84 ਦੌਰਾਨ ਹੋਂਦ ਚਿਲੜ ਘਟਨਾ ਦੇ ਸ਼ਹੀਦਾਂ
ਦੀ ਯਾਦਗਾਰ ਉਸਾਰਨ ਦਾ ਫੈਸਲਾ।
ਬਰਤਾਨੀਆ ਵਿਚ ਜ.ਸਿੰਘ ਸੋਹਲ ਵਲੋਂ ਪਹਿਲੇ ਤੇ ਦੂਜੇ ਵਿਸ਼ਵ ਯੁਧਾਂ ਦੌਰਾਨ
ਸਿਖ ਫੌਜੀਆਂ ਦੀ ਬਹਾਦਰੀ ਨੂੰ ਦਰਸਾਉਣ ਵਾਲੀ ਵਾਲੀ ਦਸਤਾਵੇਜ਼ੀ ਫਿਲਮ “ਸਿੱਖ
ਐਟ ਵਾਰ” ਤਿਆਰ ਕੀਤੀ ਗਈ ਹੈ।
ਅਮਰੀਕਾ ਵਿਚ ਦਸਤਾਰਧਾਰੀ ਸਿਖ ਗੁਰਬੀਰ ਸਿੰਘ ਗਰੇਵਾਲ ਜ਼ਿਲਾ ਅਟਾਰਨੀ
ਨਿਯੁਕਤ।
ਦੇਸ਼ ਦੀਆਂ ਜੇਲ੍ਹਾਂ ਵਿਚ ਆਪਣੀ ਸਜ਼ਾ ਪੂਰੀ ਕਰ ਚੁਕੇ ਸਿੱਖ ਕੈਦੀਆਂ ਦੀ
ਰਿਹਾਈ ਲਰੀ ਭਾਈ ਗੁਰਬਖ਼ਸ਼ ਸਿੰਘ ਖਾਲਸਾ ਗੁਰਦੁਆਰਾ ਅੰਬ ਸਾਹਿਬ, ਮੁਹਾਲੀ
ਵਿਖੇ ਮੱਧ ਨਵੰਬਰ ਤੋਂ ਭੁਖ ਹੜਤਾਲ ‘ਤੇ ਬੈਠੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ
ਤੇ ਅਨੇਕਾਂ ਸਿੱਖ ਜੱਥੇਬੰਦੀਆਂ ਵਲੋਂ ਹਿਮਾਇਤ ਦਿਤੀ ਜਾ ਰਹੀ ਹੈ।
# 194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਂਣਾ,
ਫੋਨ:0161-2461194
hsbhanwer@rediffmail.com |
23/12/2013 |
|
|
|
ਸਾਲ
2013 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਸਾਇੰਸ
ਸਿਟੀ ਕੌਮੀ ਊਰਜਾ ਬਚੱਤ ਐਵਾਰਡ ਨਾਲ ਸਨਮਾਨਤ
ਅਸ਼ਨੀ ਕੁਮਾਰ, ਕਪੂਰਥਲਾ |
ਵਿਨੀਪੈਗ
ਯੂਨੀਵਰਸਿਟੀ ਕੈਨੇਡਾ ਵਲੋˆ ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਸਥਾਪਿਤ
ਰਜਨੀ ਸ਼ਰਮਾ, ਨਾਭਾ |
ਕੌਣ
ਕਰੇਗਾ ਦਿੱਲੀ ’ਤੇ ਰਾਜ, ਕੌਣ ਬਣੇਗਾ ਮੁੱਖ ਮੰਤਰੀ
ਰਣਧੀਰ ਬਾਂਸਲ, ਬਠਿੰਡਾ |
ਮਾਨਵਤਾ
ਪੱਖੀ ਮੰਚ ਵਲੋਂ ਭਾਈ ਕਾਹਨ ਸਿੰਘ ਨਾਭਾ ਦੀ ਯਾਦ ’ਚ ਸਾਹਿਤਕ ਸਮਾਗਮ
ਇਕਬਾਲ ਗੱਜਣ, ਪਟਿਆਲਾ |
ਦਸਮੇਸ਼
ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ
ਕਰਵਾਇਆ ਗਿਆ ਰੁਪਿੰਦਰ ਢਿੱਲੋ ਮੋਗਾ,
ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਗਤਕਾ
ਸਕੂਲਾਂ, ਕਾਲਜਾਂ ਵਿੱਚ ਹੋ ਰਿਹੈ ਹਰਮਨ ਪਿਆਰਾ
ਡਾ: ਮਨਮੋਹਨ ਸਿੰਘ ਭਾਗੋਵਾਲੀਆ, ਅਮ੍ਰਿਤਸਰ |
ਸੰਗਰੂਰ
ਤੋ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੈ ਇੰਦਰ ਸਿੰਗਲਾ ਭਾਰਤ ਦੇ ਨੁਮਾਇੰਦੇ ਵਜੋਂ
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨਿਊਯਾਰਕ
ਵਿੱਚ ਹਿੱਸਾ ਲਿਆ |
ਕੋਟਕਪੂਰਾ
ਦੇ ਪਵਨ ਗੁਲਾਟੀ ਅਤੇ ਸਿਮਰਪ੍ਰੀਤ ਪੀ. ਸੀ. ਐਸ. ਅਫ਼ਸਰ ਚੁਣੇ ਗਏ
ਅੰਮ੍ਰਿਤ ਅਮੀ ਕੋਟਕਪੂਰਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੰਜ ਕਹਾਣੀਆਂ ਤੇ ਚਰਚਾ
ਮੇਜਰ ਮਾਂਗਟ, ਟੋਰਾਂਟੋ,
ਕਨੇਡਾ |
ਕੇਂਦਰੀ
ਸਭਾ ਯੂ ਕੇ ਦੀ ਕਾਰਜਕਾਰਨੀ ਵਿਸ਼ੇਸ਼ ਮੀਟਿੰਗ ਸਮੇਂ ਪ੍ਰੋ: ਸੁਰਜੀਤ ਸਿੰਘ
ਖ਼ਾਲਸਾ ਸਨਮਾਨਤ
ਰਜਿੰਦਰਜੀਤ, ਵੁਲਵਰਹੈਂਪਟਨ, ਯੂ ਕੇ
|
ਨਾਰਵੇ
ਚ ਦੀਵਾਲੀ ਨੂੰ ਸਮਰਪਿੱਤ ਮੇਲਾ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੁਰੂਕਸ਼ੇਤਰ
ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਰਚਨਾ ਬਾਰੇ ਰਾਸ਼ਟਰੀ
ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ |
ਪੰਜਾਬੀ
ਲੈਂਗੂਏਜ਼ ਐਸੋਸੀਏਸ਼ਨ (ਪਲੀ) ਦੀ ਵਰਕਸ਼ਾਪ ਰਿਪੋਰਟ
ਬਲਵੰਤ ਸਿੰਘ ਸੰਘੇੜਾ, ਕਨੇਡਾ |
ਕੇਂਦਰੀ
ਪੰਜਾਬੀ ਸਾਹਿਤ ਸਭਾ ਯੂ ਕੇ ਦੇ ਪ੍ਰਬੰਧਕਾਂ ਦੀ ਸਰਬ-ਸੰਮਤੀ ਨਾਲ ਚੋਣ
ਹੋਈ। ਡਾ: ਸਾਥੀ ਲੁਧਿਆਣਵੀ ਚੇਅਰਮੈਨ ਅਤੇ ਸੰਤੋਖ ਧਾਲੀਵਾਲ ਪ੍ਰਧਾਨ ਥਾਪੇ
ਗਏ
ਮਹਿੰਦਰ ਦਿਲਬਰ, ਵੁਲਵਰਹੈਂਪਟਨ |
ਇੰਡੀਅਨ
ਵੈਲਫੇਅਰ ਸੋਸਾਇਟੀ ਨਾਰਵੇ ਵੱਲੋ ਡੀ ਸੀ ਪਟਿਆਲਾ ਸ੍ਰ ਜੀ ਕੇ ਸਿੰਘ ਦੇ
ਨਾਰਵੇ ਆਗਮਨ ਤੇ ਸਨਮਾਨ ਸਮਾਰੋਹ ਦਾ ਆਜੋਯਨ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕਲਵਿੰਦਰਜੀਤ
ਧਾਲੀਵਾਲ ਯਾਦਗਾਰੀ ਟਰਸਟ ਵਲੋਂ ਬ੍ਰਤਾਨਵੀ ਕਵੀਆਂ ਅਜ਼ੀਮ ਸ਼ੇਖਰ ਤੇ
ਦਲਜੀਤ ਕੌਰ ਨਿਜਰਾਨ ਦਾ ਸਨਮਾਨ
ਸੰਤੋਖ ਧਾਲੀਵਾਲ, ਨੌਟਿੰਘਮ, ਬਰਤਾਨੀਆ |
ਸਾਗਾਫੂਅਰ
ਸਿ਼ਪ (ਡੈਨਮਾਰਕ) ਚ ਇੰਡੀਆ ਡੇ ਸ਼ਾਮ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ੳਸਲੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਯੂ
ਕੇ ਵਿਚ ‘ਵਿਗਿਆਨ ਅਤੇ ਪੰਜਾਬੀ ਭਾਸ਼ਾ’ ਦੇ ਵਿਸ਼ੇ ਤੇ ਕਾਨਫਰੰਸ ਦੀ ਸ਼ਾਨਦਾਰ
ਕਾਮਯਾਬੀ ਉਪਰੰਤ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ‘ਪੰਜਾਬੀ ਵਿਕਾਸ ਮੰਚ’
ਦੀ ਸਥਾਪਨਾ - ਮੋਤਾ ਸਿੰਘ, ਲਮਿੰਗਟਨ ਸਪਾ, ਯੂ
ਕੇ |
ਕੇਂਦਰੀ
ਪੰਜਾਬੀ ਸਾਹਿਤ ਸਭਾ ਯੂ ਕੇ ਵਲੋਂ ਸਰਦਾਰ ਪੰਛੀ ਸਨਮਾਨਤ
ਡਾ: ਰਤਨ ਰੀਹਲ, ਵੁਲਵਰਹੈਂਪਟਨ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲੋਂ ਅਜਮੇਰ ਕਵੈਂਟਰੀ ਦੇ ਅਕਾਲ ਚਲਾਣੇ 'ਤੇ
ਅਫ਼ਸੋਸ
ਅਜ਼ੀਮ ਸ਼ੇਖ਼ਰ, ਲੰਡਨ |
ਐਮ.ਪੀ.
ਸ਼ੀ ਵਿਜੈ ਇੰਦਰ ਸਿੰਗਲਾ ਸ਼ਹੀਦ ਊਧਮ ਸਿੰਘ ਦੇ 74ਵੇਂ ਸ਼ਹੀਦੀ ਦਿਹਾੜੇ ਮੌਕੇ
ਐਮ.ਪੀ. ਲੈਡ ਫੰਡ ਦਾ ਦਸਵਾਂ ਹਿੱਸਾ ਕੌਮੀ ਏਕਤਾ ਗਤੀਵਿਧੀਆਂ ਲਈ ਖਰਚ ਕਰਨ
ਦਾ ਸੁਝਾਵ ਦਿੱਤਾ |
ਸ੍ਰੀ
ਗੁਰੁ ਸਿੰਘ ਸਭਾ ਸਾਉਥਾਲ ਵੱਲੋ ਚਲਾਏ ਜਾ ਰਹੇ ਖਾਲਸਾ ਪ੍ਰਾਇਮਰੀ ਸਕੂਲ ਵਲੋ
ਸਮਰ ਸੱਭਿਆਚਾਰਕ ਮੇਲਾ
ਬਿੱਟੂ ਖੰਗੂੜਾ, ਸਾਉਥਾਲ, ਲੰਡਨ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵੱਲੋਂ ਗੁਰਚਰਨ ਕੌਰ ਥਿੰਦ ਦਾ ਨਾਵਲ
“ਚੰਦਰਯਾਨ-ਤਿਸ਼ਕਿਨ” ਰੀਲੀਜ਼
ਬਲਜਿੰਦਰ ਸੰਘਾ ਕੈਲਗਰੀ, ਕਨੇਡਾ |
ਡਾ:
ਨਛੱਤਰ ਸਿੰਘ ਮੱਲੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ
ਚਾਂਸਲਰ ਵਜੋਂ ਅਹੁਦਾ ਸੰਭਾਲਿਆ |
ਪੰਜਵੀਂ
ਅਮਰੀਕੀ ਪੰਜਾਬੀ ਕਹਾਣੀ ਕਾਨਫਰੰਸ ਬੇਮਿਸਾਲ ਸਫਲਤਾ ਸਹਿਤ ਸੰਪੰਨ
ਹਰਜਿੰਦਰ ਪੰਧੇਰ, ਕੈਲੀਫੋਰਨੀਆ |
ਛੇਵੀ
ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ -
ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫਿਨਲੈਡ
ਚ ਦਸਤਾਰ ਮਸਲਾ ਹੱਲ ਹੋਇਆ ਤੇ ਪੱਗ ਦੀ ਸ਼ਾਨ ਬਰਕਰਾਰ- ਸੁਖਦਰਸ਼ਨ ਸਿੰਘ
ਗਿੱਲ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਾਹਿਤ ਕਲਾ ਕੇਂਦਰ, ਲੰਡਨ, ਵਲ੍ਹੋਂ ਇਲਿਆਸ ਘੁੰਮਣ ਦਾ ਸੁਆਗਤ
ਅਜ਼ੀਮ ਸ਼ੇਖ਼ਰ, ਲੰਡਨ |
ਰੈਕਸਡੇਲ
‘ਚ ਐਸ ਐਂਡ ਐਸ ਲਾਅ ਆਫਿਸ ਦਾ ਉਦਘਾਟਨ ਹੋਇਆ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਪੰਜਾਬੀ ਕਵੀ ਰਾਮ ਸਰੂਪ ਸ਼ਰਮਾ ਦਾ ਸਨਮਾਨ
ਅਜ਼ੀਮ ਸ਼ੇਖ਼ਰ, ਲੰਡਨ |
ਨਾਰਵੇ
ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ
ਯਾਦ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੋਕ-ਲਿਖਾਰੀ
ਸਾਹਿਤ ਸਭਾ (ਉੱਤਰੀ ਅਮਰੀਕਾ) ਵਲੋਂ ਅਨਮੋਲ ਕੌਰ ਦਾ ਨਾਵਲ ‘ ਹੱਕ ਲਈ
ਲੜਿਆ ਸੱਚ’ ਰਿਲੀਜ਼
ਸੁਖਵਿੰਦਰ ਕੌਰ, ਕਨੇਡਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਫਿਨ਼ਲੈਡ
ਵਾਸੀ ਸੁਖਦਰਸ਼ਨ ਸਿੰਘ ਗਿੱਲ(ਮੋਗਾ)ਵੱਲੋ ਫਿਨ਼ਲੈਡ ਚ ਦਸਤਾਰ ਦੇ ਮੁੱਦੇ
ਸੰਬੱਧੀ ਕੁੱਲ ਦੁਨੀਆ ਦੇ ਸਿੱਖਾ ਦੇ ਸਹਿਯੋਗ ਦੀ ਬੇਨਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਾਰਵੀਜਿਨ
(ਨਾਰਵੇ) ਲੋਕਾ ਦਾ ਪੇਂਡੂ ਮੇਲਾ – ਲੀਅਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਦੀਆਂ ਹੋਈਆਂ ਨਿਯੁਕਤੀਆਂ
ਹਰਦੀਪ ਕੰਗ, ਇਟਲੀ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਦਾ ਪ੍ਰੋਗਰਾਮ ਸਫ਼ਲਤਾ ਭਰਪੂਰ
ਅਜ਼ੀਮ ਸ਼ੇਖ਼ਰ, ਲੰਡਨ |
ਪੰਜਾਬੀ
ਸਕੂਲ( ਓਸਲੋ )ਨਾਰਵੇ ਵੱਲੋ ਸਾਲਾਨਾ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ
ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵੱਲੋਂ 14ਵਾਂ ਸਲਾਨਾ ਸਮਾਗਮ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਭਾਰਤ
ਦੀ ਓਲੰਪਿਕ ਵਿੱਚ ਹੋਈ ਵਾਪਸੀ - ਸੱਭ ਮੰਨੀਆਂ ਸ਼ਰਤਾਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਕੈਨੇਡਾ ਦੇ ਸ਼ਾਇਰ ਮੁਹਿੰਦਰਪਾਲ ਸਿੰਘ ਦਾ ਸੁਆਗਤ
ਡਾ. ਸਾਥੀ ਲੁਧਿਆਣਵੀ, ਲੰਡਨ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪੰਜਾਬੀ
ਯੂਨੀਵਰਸਿਟੀ ਵਿਖੇ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਸਫ਼ਲਤਾ ਪੂਰਵਕ
ਸੰਪੰਨ
ਡਾ. ਪਰਮਿੰਦਰ ਸਿੰਘ ਤੱਗੜ, ਪੰਜਾਬੀ ਯੂਨੀਵਰਸਿਟੀ
ਕਾਲਜ, ਜੈਤੋ |
ਪਿੰਡ
ਹਰੀ ਨੌਂ ਤੋਂ ਅਸਮਾਨ ‘ਚ ਉਡਾਰੀਆਂ ਲਾਉਣ ਤੱਕ ਦੇ ਰਾਹਾਂ ਦੀ ਰਾਹੀ- ਸੁਖਵੀਰ
ਕੌਰ ਸੁਖ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
‘ਪੋਲੀਟੀਕਲ
ਇਨਸਾਈਕਲੋਪੀਡੀਆ ਆਫ਼ ਪੰਜਾਬ’ ਦਾ ਰਿਲੀਜ਼ ਸਮਾਗਮ ਸੈਮੀਨਾਰ ਹੋ ਨਿਬੜਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਬਾਬਾ
ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਇਨਾਮ ਵੰਡ ਸਮਾਗਮ 'ਚ ਡਾ. ਜਮਸ਼ੀਦ ਅਲੀ
ਖ਼ਾਨ ਮੁੱਖ ਮਹਿਮਾਨ ਵਜੋਂ ਸ਼ਾਮਲ
ਗੁਰਮੀਤ ਸਿੰਘ, ਫ਼ਰੀਦਕੋਟ |
ਤੁਰ
ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ਚ ਬਾਲੀਵੂਡ ਸਟਾਰ
ਵਿਨੋਦ ਖੰਨੇ ਨੇ ਸਿ਼ਰਕਤ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੋਟਕਪੂਰੇ
ਦੇ ਸੰਨੀ ਨੇ ਬੀ. ਕਾਮ. ਪ੍ਰੋਫ਼ੈਸ਼ਨਲ ’ਚ ਪੰਜਾਬੀ ਮਾਧਿਅਮ ਰਾਹੀਂ ਝੰਡਾ
ਗੱਡਿਆ
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ੳਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੁਵੈਤ
ਵਿਖੇ ਭਾਰੀ ਤਰਕਸ਼ੀਲ ਮੇਲਾ
ਮੇਘ ਰਾਜ ਮਿੱਤਰ, ਕੁਵੈਤ |
ਦਵਿੰਦਰ
ਨੀਟੂ ਰਾਜਪਾਲ ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤ ਅਮੀ, ਪਟਿਆਲਾ |
ਭਾਰਤ
ਸਵਾਭਿਮਾਨ ਟ੍ਰਸਟ ਅਤੇ ਪਤੰਜਲੀ ਯੋਗ ਸਮਿਤੀ ਵਲੋ ਮਹਿਲਾ ਸਸ਼ਕਤੀਕਰਣ ਦਿਵਸ
ਸ਼੍ਰੀ ਰਾਜਿੰਦਰ ਸ਼ੰਗਾਰੀ, ਜਿਲਾ ਪ੍ਰਭਾਰੀ, ਜਲੰਧਰ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮੀਟਿੰਗ ਬੇਹੱਦ ਸਫਲ ਰਹੀ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ |
ਸਰਦ
ਰੁੱਤ ਦੀ ਖੇਡਾਂ ਲਈ ੳਸਲੋ(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ
ਨਾਰਵੀਜੀਅਨ ਖਿਡਾਰੀਆ ਦੀ ਹੋਸਲਾ ਅਫਜਾਈ ਲਈ ਪੁੱਜੇ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਮੱਤਾ ਦੇ ਸਲਾਨਾ ਸਮਾਗਮ ’ਚ ਮੈਗਜ਼ੀਨ ‘ਸਿਰਜਣਾ’
ਲੋਕ ਅਰਪਣ
ਅੰਮ੍ਰਿਤ ਅਮੀ,
ਪਟਿਆਲਾ |
ਗੁਰੂ
ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਵੇਂ ਮੁਖੀ
ਥਾਪੇ
ਹਰਪ੍ਰੀਤ ਸਿੰਘ, ਲੁਧਿਆਣਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ
ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ
ਡਾ. ਇੰਦਰਜੀਤ ਸਿੰਘ ਭੱਲਾ, ਜਲੰਧਰ |
ਭਾਈ
ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਉਜਾਗਰ ਸਿੰਘ, ਸਾਬਕ ਜਿਲਾ ਲੋਕ ਸੰਪਰਕ ਅਫਸਰ, ਪਟਿਆਲਾ
|
ਪੰਜਾਬੀ
’ਵਰਸਿਟੀ ਦੀ ਪੰਜਾਬੀ ਵਿਸ਼ੇ ਵਿਚ ਝੰਡੀ -ਯੂ. ਜੀ. ਸੀ. ਨੈੱਟ ਪ੍ਰੀਖਿਆ
ਦਸੰਬਰ 2012
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਗੁਰਦਾਸ
ਮਾਨ ਦਾ ਯੂ ਕੇ ਟੂਰ
ਬਿੱਟੂ ਖੰਗੂੜਾ, ਲੰਡਨ |
ਸ਼ਾਨਦਾਰ
ਸਲਾਨਾ ਸਮਾਰੋਹ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਨੇ ਗਾਇਨ,
ਨਾਚ ਅਤੇ ਥੀਏਟਰ ਵੰਨਗੀਆਂ ਪੇਸ਼ ਕੀਤੀਆਂ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਮੇਜਰ
ਮਾਂਗਟ ਦਾ ਪਲੇਠਾ ਨਾਵਲ ਸਮੁੰਦਰ ਮੰਥਨ ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਲੋਂ ਵਿਦਵਾਨਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼
ਕੁਲਬੀਰ ਸਿੰਘ ਟੋਡਰਪੁਰ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼
ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ
ਡਾ. ਪਰਮਵੀਰ ਸਿੰਘ, ਇੰਚਾਰਜ, ਸਿੱਖ ਵਿਸ਼ਵਕੋਸ਼
ਵਿਭਾਗ |
"ਦੇਗ
ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"
ਜੋਗਿੰਦਰ ਸੰਘੇੜਾ, ਟੋਰਾਂਟੋ |
ਕਲਮ
ਫ਼ਾਉਂਡੇਸ਼ਨ ਵਲੋਂ ਮਾਸਿਕ ਸਾਹਿਤਕ ਮਿਲਣੀ ਅਤੇ ਸਫਲ ਗੋਸ਼ਟੀ ਦਾ ਆਯੋਜਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਪੰਜਾਬੀ
ਲੇਖਕ ਮੰਚ ਵਿਚ "ਕਸੁੰਭੜਾ ਅਜ ਖਿੜਿਆ" ਤੇ ਵਿਚਾਰ ਚਰਚਾ ਹੋਈ
ਜਰਨੈਲ ਸਿੰਘ, ਕਨੇਡਾ |
ਯਾਦਗਾਰੀ
ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ
ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੰਜਾਬੀ
ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ
ਅਰਪਨ ਡਾ. ਗੁਲਜ਼ਾਰ ਸਿੰਘ
ਪੰਧੇਰ, ਲੁਧਿਆਣਾ
|
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼
ਬਾਰੇ ਸੈਮੀਨਾਰ ਕੁਲਜੀਤ
ਸਿੰਘ ਜੰਜੂਆ, ਟਰਾਂਟੋ
|
ਮੋਗਾ
ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ
|
ਯੂ.
ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ
ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ
|
ਪਲੀ
ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ
|
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ'
ਸ਼ੁਰੂ ਅੰਮ੍ਰਿਤ ਅਮੀ,
ਪਟਿਆਲਾ
|
ਗਾਇਕ
ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ
ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਵਿਸ਼ਵ
ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
"ਸੌ
ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ,
ਸਾਊਥਾਲ (ਲੰਡਨ) ਵਿਖੇ ਇਕੱਠ -
ਬਿੱਟੂ ਖੰਗੂੜਾ, ਲੰਡਨ
|
ਕੌਮੀ
ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ
ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਰਜਨਪ੍ਰੀਤ
ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਬਠਿੰਡੇ
ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ
ਵਰਕਸ਼ਾਪ ਡਾ. ਪਰਮਿੰਦਰ ਸਿੰਘ
ਤੱਗੜ, ਪਟਿਆਲਾ
|
ਯੂਨੀਵਰਸਿਟੀ
ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ
ਸੈਮੀਨਾਰ ਡਾ. ਪਰਮਿੰਦਰ
ਸਿੰਘ ਤੱਗੜ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ
|
‘ਪੁਸਤਕ-ਪਾਠਨ
ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੁਸਤਕ
ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ
ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ
ਅੰਮ੍ਰਿਤ ਅਮੀ, ਜੈਤੋ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਜਲੰਧਰ
ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼
’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ |
ਸੁਪਰੀਮ
ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ
ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ |
ਯੂ.ਜੀ.ਸੀ.
ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ
ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
|
ਕਲਮ
ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ -
ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ
ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਲੋਕ-ਲਿਖਾਰੀ
ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ |
ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ
ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਗੁਰੂਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੋਸਤ
ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ
ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
|
|
|
|
|
|