ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪਿੰਡ ਹਰੀ ਨੌਂ ਤੋਂ ਅਸਮਾਨ ‘ਚ ਉਡਾਰੀਆਂ ਲਾਉਣ ਤੱਕ ਦੇ ਰਾਹਾਂ ਦੀ ਰਾਹੀ- ਸੁਖਵੀਰ ਕੌਰ ਸੁਖ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ

 

ਅਸਲ ਸੁਪਨੇ ਉਹ ਹੁੰਦੇ ਹਨ ਜਿਹੜੇ ਜਾਗਦੀਆਂ ਅੱਖਾਂ ਨਾਲ ਦੇਖੇ ਜਾਣ ਅਤੇ ਜ਼ਿੰਦਾਦਿਲੀ ਨਾਲ ਉਹਨਾਂ ਨੂੰ ਸੱਚ ‘ਚ ਵੀ ਤਬਦੀਲ ਕੀਤਾ ਜਾਵੇ। ਨਹੀਂ ਤਾਂ ਸੌਣ ਵੇਲੇ ਸਾਰੀ ਦੁਨੀਆ ਹੀ ਸੁਪਨੇ ਦੇਖਦੀ ਹੋਵੇਗੀ। ਆਪਣੀ ਬਿਹਤਰ ਜ਼ਿੰਦਗੀ ਲਈ ਦੇਖੇ ਸੁਪਨੇ ਸੱਚ ਕਰਨ ਲਈ ਲਾਜ਼ਮੀ ਹੈ ਕਿ ਦੁੱਖਾਂ ਦੇ ‘ਦਰਸ਼ਨ’ ਵੀ ਜਰੂਰ ਹੋਣਗੇ। ਇਹ ਵੀ ਸੱਚਾਈ ਹੈ ਕਿ ਸੋਹਣੇ ਫੁੱਲਾਂ ਦੀ ਰਾਖੀ ਕੰਡੇ ਕਰਦੇ ਹਨ, ਓਵੇਂ ਹੀ ਸੁੱਖਾਂ ਤੱਕ ਪਹੁੰਚਣ ਲਈ ਦੁੱਖਾਂ ਦੇ ਕੰਡਿਆਂ ਨਾਲ ਵੀ ਦੋ ਹੱਥ ਕਰਨੇ ਹੀ ਪੈਂਦੇ ਹਨ। ਸਾਡੇ ਪੰਜਾਬੀ ਸਮਾਜ ਵਿੱਚ ਜੇਕਰ ਕੋਈ ਕੁੜੀ ਇਹ ਸੁਪਨਾ ਦੇਖੇ ਕਿ ਉਸਨੇ ਹਜ਼ਾਰਾਂ ਫੁੱਟ ਉਚਾਈ ਤੋਂ ਜਹਾਜ਼ ‘ਚੋਂ ਛਾਲ ਮਾਰਨੀ ਹੈ ਜਾਂ ਮਾਊਂਟ ਐਵਰੈਸਟ ਚੋਟੀ ਨੂੰ ਸਰ ਕਰਨੈ ਤਾਂ ਸ਼ਾਇਦ ਅਸੀਂ ਵੀ ਇਸ ਸੁਪਨੇ ਨੂੰ ‘ਕਮਲ’ ਦਾ ਵਿਸ਼ੇਸ਼ਣ ਦੇ ਦੇਵਾਂਗੇ ਕਿ “ਐਵੇਂ ਕਮਲ ਮਾਰੀ ਜਾਂਦੀ ਐ।” ਪਰ ਨਹੀਂ ਆਜ਼ਾਦੀ ਘੁਲਾਟੀਆ ਕਾਮਰੇਡ ਤੇਜਾ ਸਿੰਘ ਸੁਤੰਤਰ ਦੇ ਨਾਂ ਨਾਲ ਚਰਚਾ ‘ਚ ਰਹੇ ਫਰੀਦਕੋਟ ਜਿਲ੍ਹੇ ਦੇ ਪਿੰਡ ਹਰੀ ਨੌਂ ਦੇ ਗਰੀਬ ਕਿਸਾਨ ਪਰਿਵਾਰ ਸੁਰਿੰਦਰ ਸਿੰਘ ਅਤੇ ਨਵਜੀਤ ਕੌਰ ਦੀ ਕੁੱਖੋਂ ਅਜਿਹੀ ਕੁੜੀ ਨੇ ਜਨਮ ਲਿਆ ਹੋਇਆ ਹੈ ਜੋ ਦਿਨ ਵੇਲੇ ਜਾਗਦੀਆਂ ਅੱਖਾਂ ਨਾਲ ਸੁਪਨੇ ਦੇਖਦੀ ਵੀ ਐ ਤੇ ਪੂਰੇ ਕਰਨ ਦੇ ਰਾਹ ਉੱਪਰ ਵੀ ਅਡੋਲ ਤੁਰੀ ਜਾ ਰਹੀ ਹੈ। ਉਸ ਕੁੜੀ ਦਾ ਨਾਂ ਹੈ ਸੁਖਵੀਰ ਕੌਰ ‘ਸੁਖ’।

25 ਦਸੰਬਰ 1985 ਨੂੰ ਜਨਮੀ ਸੁਖ ਨੇ ਬੇਸ਼ੱਕ ਆਪਣੀ ਉਮਰ ਦੇ ਇਹਨਾਂ ਕੁਝ ਕੁ ਵਰ੍ਹਿਆਂ ‘ਚ ਉਮਰ ਨਾਲੋਂ ਵਡੇਰੇ ਦੁੱਖ ਦੇਖੇ ਪਰ ਉਹਨਾਂ ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣ ਲਈ ਬਜ਼ਿੱਦ ਸੁਖਵੀਰ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਪੜ੍ਹਦਿਆਂ ਰਾਸ਼ਟਰੀ ਪੱਧਰ ਦੀ ਹਾਕੀ ਖਿਡਾਰਨ ਵਜੋਂ ਵੀ ਨਾਮਣਾ ਖੱਟ ਚੁੱਕੀ ਹੈ। ਕੌਮੀ ਸੇਵਾ ਯੋਜਨਾ ਰਾਹੀਂ ਵੀ ਸਮਾਜ ਸੇਵੀ ਗਤੀਵਿਧੀਆਂ ‘ਚ ਮੋਹਰੀ ਰਹੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਦੌਰਾਨ ਇਸ ਖਿਡਾਰਨ ਕੁੜੀ ਦਾ ਵਾਹ ਕਦੋਂ ਪੰਜਾਬੀ ਸਾਹਿਤ ਪੜ੍ਹਨ ਅਤੇ ਹਰ ਸ਼ਬਦ ਦੀ ਗਹਿਰਾਈ ਮਾਪਣ ਵੱਲ ਨੂੰ ਪੈ ਗਿਆ, ਇਹ ਸੁਖ ਨੂੰ ਵੀ ਪਤਾ ਨਾ ਲੱਗਾ। ਪੜ੍ਹਨ ਤੋਂ ਬਾਦ ਲਿਖਣ ਵੱਲ ਨੂੰ ਤੁਰੀ ਸੁਖਵੀਰ ਦੀ ਪਹਿਲੀ ਕਹਾਣੀ ‘ਕਲਯੁਗ ਦੀ ਸੀਤਾ’ ਕੀ ਛਪੀ ਕਿ ਉਸਦੇ ਹੌਂਸਲੇ ਬੁਲੰਦ ਹੋ ਗਏ। ਕਹਾਣੀਆਂ ਦੇ ਨਾਲ ਨਾਲ ਵਾਰਤਕ ਉੱਪਰ ਵੀ ਕਲਮ ਅਜ਼ਮਾਈ ਕਰਨ ਲੱਗੀ। ਸਾਧਾਰਨ ਪਰਿਵਾਰ ‘ਚੋਂ ਸੰਘਰਸ਼ ਦੇ ਰਾਹ ਤੁਰੀ ਸੁਖ ਨੇ ਆਪਣੀਆਂ ਦੁੱਖਾਂ ਤਕਲੀਫ਼ਾਂ ਨੂੰ ਨਜ਼ਮਾਂ ਦਾ ਰੂਪ ਦੇਣਾ ਸ਼ੁਰੂ ਕਰ ਦਿੱਤਾ। ਸੁਖ ਦੀ ਮੰਜਿ਼ਲ ਇਹ ਵੀ ਨਹੀਂ ਸੀ ਕਿ ਉਹ ਸਿਰਫ ਲਿਖਣ-ਕਲਾ ਦੀ ਹੀ ਹੋ ਕੇ ਰਹਿ ਜਾਂਦੀ ਸਗੋਂ ਉਸਨੇ ਆਪਣੇ ਸੁਪਨਿਆਂ ਨੂੰ ਚਿਤਰਣ ਲਈ ਰੰਗ-ਬੁਰਸ਼ (ਪੇਂਟਿੰਗ) ਨਾਲ ਵੀ ਦੋਸਤੀ ਕਰ ਲਈ। ਜਿਹੜਾ ਬੰਦਾ ਸੂਖਮ ਕਲਾਵਾਂ ਨਾਲ ਜੁੜ ਜਾਵੇ, ਉਹ ਨਿੱਜ਼ ਤੋਂ ਪਹਿਲਾਂ ਦੂਜਿਆਂ ਦਾ ਭਲਾ ਨਾ ਸੋਚੇ ਤਾਂ ਸਮਝੋ ਕਿ ਉਹ ਦਿਖਾਵੇ ਦਾ ਕਲਾਕਾਰ ਹੈ। ਸੁਖ ਦੀ ਇਸੇ ਸੋਚ ਵਿੱਚੋਂ ਹੀ ਉਸ ਅੰਦਰਲੇ ਅਸਲ ਕਲਾਕਾਰ ਦੇ ਦਰਸ਼ਨ ਹੁੰਦੇ ਹਨ ਕਿ ਉਸਨੇ 27-28 ਵਰ੍ਹੇ ਦੀ ਉਮਰ ‘ਚ ਹੀ ਮਰਨ ਉਪਰੰਤ ‘ਸਰੀਰ-ਦਾਨ’ ਕਰ ਦਿੱਤਾ ਹੈ ਤਾਂ ਜੋ ਮਰਕੇ ਵੀ ਕਿਸੇ ਲੋੜਵੰਦ ਦੇ ਕੰਮ ਆਇਆ ਜਾ ਸਕੇ।

ਕਹਿੰਦੇ ਹਨ ਕਿ ਜੇ ਮਨੁੱਖ ਮਿਥ ਹੀ ਲਵੇ ਤਾਂ ਪਹਾੜ ਵੀ ਕਦਮਾਂ ਵਿੱਚ ਵਿਛ ਜਾਂਦੇ ਹਨ। ਕਿਸੇ ਵੇਲੇ ਸਕੂਲ ਦੀ ਬਾਲ ਸਭਾ ਦੀ ਸਟੇਜ਼ ‘ਤੇ ਚੜ੍ਹਨ ਵੇਲੇ ਵੀ ਸੌ ਵਾਰ ਸੋਚਦੀ ਸੁਖ ਨੂੰ ਹਾਲਾਤਾਂ ਅਤੇ ਕੁਝ ਨਵਾਂ ਕਰਨ ਦੀ ਚਾਹਤ ਨੇ ਸਿਖਾ ਦਿੱਤੈ ਕਿ ਜੇ ਹਜਾਰਾਂ ਫੁੱਟ ਉੱਚੇ ਉੱਡਦੇ ਜਹਾਜ਼ ਵਿੱਚੋਂ ਵੀ ਛਾਲ ਮਾਰਨੀ ਪਵੇ ਤਾਂ ਉਹ ਇੱਕ ਪਲ ਵੀ ਨਾ ਸੋਚੇ। ਹਾਂ ਜੀ, ਇਹ ਦਰੁਸਤ ਹੈ ਕਿ ਆਪਣੀ ਕਲਮ ਨਾਲ ਸ਼ਬਦਾਂ ਦੀ ਗਹਿਰਾਈ ਮਾਪਣ ਤੇ ਕਵਿਤਾਵਾਂ ਲਿਖਣ ਵਾਲੀ ਸੁਖ ਅੱਜਕੱਲ੍ਹ ਆਪਣੀ ਬਹਾਦਰੀ, ਦਲੇਰੀ, ਆਤਮਵਿਸ਼ਵਾਸ਼ ਨਾਲ ਪਹਾੜਾਂ ਦੀ ਉਚਾਈ ਤਾਂ ਮਾਪਦੀ ਹੈ ਹੀ ਸਗੋਂ ਬੇਖੌਫ਼ ਹੋ ਕੇ ਹਵਾਈ ਜਹਾਜ਼ ‘ਚੋਂ ਛਾਲ ਮਾਰ ਕੇ ਆਪਣੇ ਸੁਪਨਿਆਂ ਦੇ ਖੰਭਾਂ ਨਾਲ ਉਡਾਰੀ ਵੀ ਭਰਨ ਲੱਗ ਗਈ ਹੈ। ਲੋਕ ਇਹਨਾਂ ਕਰਤੱਬਾਂ ਨੂੰ ਸਿਰਫ ਦੇਖਕੇ ਹੀ ਦਿਲ ਫੜ੍ਹ ਕੇ ਬੈਠ ਜਾਂਦੇ ਹਨ ਪਰ ਸੁਖ ਇਸ ਜਾਨ ਹੂਲਵੇਂ ਕਰਤੱਬ ਨੂੰ ਵੀ ਆਪਣੇ ਕਿਸੇ ਸੁਪਨੇ ਦੇ ਸਾਕਾਰ ਹੋਣ ਵਜੋਂ ਲੈਂਦੀ ਹੈ। ਇਸ ਦੁਨੀਆਂ ‘ਤੇ ਬਥੇਰੇ ਲੋਕ ਐਸੇ ਵੀ ਹੁੰਦੇ ਹਨ ਜੋ ਸਾਰੀ ਜ਼ਿੰਦਗੀ ਅੰਨ ਦਾ ਖੌਅ ਬਣੇ ਰਹਿ ਕੇ ਪ੍ਰਾਪਤੀਆਂ ਦਾ ‘ਖਾਤਾ’ ਵੀ ਨਹੀਂ ਖੋਲ੍ਹਦੇ ਪਰ ਮਾਣ ਕਰਨਾ ਬਣਦਾ ਹੈ ਪੰਜਾਬ ਦੀ ਇਸ ਹਿੰਮਤੀ ਤੇ ਨਿੱਡਰ ਧੀ ‘ਤੇ ਜਿਸਨੇ ‘ਅਡਵੈਂਚਰ ਸਪੋਰਟਸ ਐਂਡ ਸਕਾਈ ਡਾਈਵਿੰਗ’ ਵਿੱਚ ਸ਼ਮੂਲੀਅਤ ਕਰਕੇ ਦਿਖਾ ਦਿੱਤੈ ਕਿ ਪਿੰਡ ਵਿੱਚ ਜੰਮਣਾ ਜਾਂ ਕੁੜੀ ਹੋਣਾ ਤੁਹਾਡੇ ਸੁਪਨਿਆਂ ਦੇ ਹੜ੍ਹ ਨੂੰ ਬੰਨ੍ਹ ਨਹੀਂ ਮਾਰ ਸਕਦਾ। ਸੁਖ ਦਾ ਸੁਪਨਾ ਕਿਸੇ ਇੱਕ ਚੋਟੀ ਨੂੰ ਸਰ ਕਰਨਾ ਨਹੀਂ ਸਗੋਂ ਉਹ ਦੁਨੀਆ ਦੇ ਵੱਖ ਵੱਖ ਦੇਸ਼ਾਂ ‘ਚ ਸਥਿਤ ਦੁਨੀਆ ਦੀਆਂ ਸਭ ਤੋਂ ਉੱਚੀਆਂ ਸੱਤ ਚੋਟੀਆਂ ਨੂੰ ਸਰ ਕਰਨ ਦਾ ਹੈ। ਸੁਖ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਸਨੇ ਆਪਣੇ ਦੁੱਖਾਂ ਤਕਲੀਫਾਂ ਉੱਪਰ ਫਤਿਹ ਹਾਸਲ ਕੀਤੀ ਹੈ, ਉਸੇ ਤਰ੍ਹਾਂ ਹੀ ਇਹਨਾਂ ਚੋਟੀਆਂ ਨੂੰ ਸਰ ਕਰਨ ਵਾਲੀ ਉਹ ਪਹਿਲੀ ਪੰਜਾਬਣ ਹੋਵੇਗੀ ਜੋ ਆਉਣ ਵਾਲੇ ਦਿਨਾਂ ‘ਚ ਮਾਊਂਟ ਐਵਰੈਸਟ ਉੱਪਰ ਤਿੰਰਗੇ ਝੰਡੇ ਦੇ ਨਾਲ ਨਾਲ ਕੇਸਰੀ ਝੰਡਾ ਵੀ ਗੱਡਣ ਜਾ ਰਹੀ ਹੈ। ਜੋ ਆਪਣੇ ਆਪ ਵਿੱਚ ਵਿਲੱਖਣ ਪ੍ਰਾਪਤੀ ਹੋਵੇਗਾ।

ਇੰਨਾ ਕੁਝ ਜਾਨਣ ਦੇ ਬਾਦ ਹੈਰਾਨ ਹੋਵੋਗੇ ਕਿ ਇੱਕ ਪੇਂਡੂ ਕੁੜੀ ਦੇ ਹਵਾਈ ਜਹਾਜ਼ਾਂ ਤੱਕ ਪਹੁੰਚਣ ਦੇ ਖਰਚੇ ਕਿਵੇਂ ਪੂਰੇ ਹੁੰਦੇ ਹੋਣਗੇ? ਕੁੜੀਆਂ ਅੱਗੇ ਚੁਣੌਤੀਆਂ ਨੂੰ ਹੱਸ ਹੱਸਕੇ ਟੱਕਰਨ ਦੀ ਜਿਉਂਦੀ ਜਾਗਦੀ ਮਿਸਾਲ ਸੁਖ ਦਾ ਗਿਲਾ ਹੈ ਕਿ ਪਰਿਵਾਰਕ ਮਜ਼ਬੂਰੀਆਂ ਕਾਰਨ ਕਈ ਵਾਰ ਤਾਂ ਉਸਨੂੰ ਆਪਣੇ ਸੁਪਨੇ ਦਫ਼ਨਾਉਣ ਦਾ ਵੀ ਖਿਆਲ ਆ ਜਾਦਾ ਸੀ ਪਰ ਮਾਪਿਆਂ ਦੀ ਹੱਲਾਸ਼ੇਰੀ ਨੇ ਉਸਨੂੰ ਪਿਛਾਂਹ ਨਹੀਂ ਮੁੜਨ ਦਿੱਤਾ। ਪਰ ਪੰਜਾਬ ਸਰਕਾਰ, ਕੋਈ ਵੀ ਸੰਸਥਾ ਜਾਂ ਕੋਈ ਪੰਜਾਬੀ ਉਸਦੀ ਮਦਦ ਲਈ ਅੱਗੇ ਨਹੀਂ ਆਇਆ। ਸੁਖ ਦੇ ਸੁਪਨਿਆਂ ਨੂੰ ਹਕੀਕਤ ਦੀ ਪੁੱਠ ਚਾੜ੍ਹਨ ਲਈ ਸ਼ਬਾਸ਼ ਦੇਣ ਵਾਸਤੇ ਉਸਦੇ ਮੋਬਾਈਲ ਨੰਬਰ 0091- 7814468210 ਜਾਂ ਈਮੇਲ sukhveerkaur39@gmail.com  ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਜੋ ਸੁਖ ਦੇ ਖੰਭਾਂ ਨੂੰ ਹੋਰ ਵਧੇਰੇ ਤਾਕਤ ਮਿਲ ਸਕੇ ਇੱਕ ਲੰਮੀ ਉਡਾਣ ਲਈ।

01/05/2013


     

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

  ਪਿੰਡ ਹਰੀ ਨੌਂ ਤੋਂ ਅਸਮਾਨ ‘ਚ ਉਡਾਰੀਆਂ ਲਾਉਣ ਤੱਕ ਦੇ ਰਾਹਾਂ ਦੀ ਰਾਹੀ- ਸੁਖਵੀਰ ਕੌਰ ਸੁਖ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
‘ਪੋਲੀਟੀਕਲ ਇਨਸਾਈਕਲੋਪੀਡੀਆ ਆਫ਼ ਪੰਜਾਬ’ ਦਾ ਰਿਲੀਜ਼ ਸਮਾਗਮ ਸੈਮੀਨਾਰ ਹੋ ਨਿਬੜਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਇਨਾਮ ਵੰਡ ਸਮਾਗਮ 'ਚ ਡਾ. ਜਮਸ਼ੀਦ ਅਲੀ ਖ਼ਾਨ ਮੁੱਖ ਮਹਿਮਾਨ ਵਜੋਂ ਸ਼ਾਮਲ
ਗੁਰਮੀਤ ਸਿੰਘ, ਫ਼ਰੀਦਕੋਟ
ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭਾਰਤੀ ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ਚ ਬਾਲੀਵੂਡ ਸਟਾਰ ਵਿਨੋਦ ਖੰਨੇ ਨੇ ਸਿ਼ਰਕਤ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕੋਟਕਪੂਰੇ ਦੇ ਸੰਨੀ ਨੇ ਬੀ. ਕਾਮ. ਪ੍ਰੋਫ਼ੈਸ਼ਨਲ ’ਚ ਪੰਜਾਬੀ ਮਾਧਿਅਮ ਰਾਹੀਂ ਝੰਡਾ ਗੱਡਿਆ
ਅੰਮ੍ਰਿਤ ਅਮੀ, ਪਟਿਆਲਾ
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ੳਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕੁਵੈਤ ਵਿਖੇ ਭਾਰੀ ਤਰਕਸ਼ੀਲ ਮੇਲਾ
ਮੇਘ ਰਾਜ ਮਿੱਤਰ, ਕੁਵੈਤ
ਦਵਿੰਦਰ ਨੀਟੂ ਰਾਜਪਾਲ ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤ ਅਮੀ, ਪਟਿਆਲਾ
ਭਾਰਤ ਸਵਾਭਿਮਾਨ ਟ੍ਰਸਟ ਅਤੇ ਪਤੰਜਲੀ ਯੋਗ ਸਮਿਤੀ ਵਲੋ ਮਹਿਲਾ ਸਸ਼ਕਤੀਕਰਣ ਦਿਵਸ
ਸ਼੍ਰੀ ਰਾਜਿੰਦਰ ਸ਼ੰਗਾਰੀ, ਜਿਲਾ ਪ੍ਰਭਾਰੀ, ਜਲੰਧਰ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮੀਟਿੰਗ ਬੇਹੱਦ ਸਫਲ ਰਹੀ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਸਰਦ ਰੁੱਤ ਦੀ ਖੇਡਾਂ ਲਈ ੳਸਲੋ(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ ਨਾਰਵੀਜੀਅਨ ਖਿਡਾਰੀਆ ਦੀ ਹੋਸਲਾ ਅਫਜਾਈ ਲਈ ਪੁੱਜੇ
ਰੁਪਿੰਦਰ ਢਿੱਲੋ ਮੋਗਾ, ਓਸਲੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ ਦੇ ਸਲਾਨਾ ਸਮਾਗਮ ’ਚ ਮੈਗਜ਼ੀਨ ‘ਸਿਰਜਣਾ’ ਲੋਕ ਅਰਪਣ
ਅੰਮ੍ਰਿਤ ਅਮੀ,
ਪਟਿਆਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਵੇਂ ਮੁਖੀ ਥਾਪੇ
ਹਰਪ੍ਰੀਤ ਸਿੰਘ, ਲੁਧਿਆਣਾ
ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ
ਡਾ. ਇੰਦਰਜੀਤ ਸਿੰਘ ਭੱਲਾ, ਜਲੰਧਰ
ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਉਜਾਗਰ ਸਿੰਘ, ਸਾਬਕ ਜਿਲਾ ਲੋਕ ਸੰਪਰਕ ਅਫਸਰ, ਪਟਿਆਲਾ
ਪੰਜਾਬੀ ’ਵਰਸਿਟੀ ਦੀ ਪੰਜਾਬੀ ਵਿਸ਼ੇ ਵਿਚ ਝੰਡੀ -ਯੂ. ਜੀ. ਸੀ. ਨੈੱਟ ਪ੍ਰੀਖਿਆ ਦਸੰਬਰ 2012
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਗੁਰਦਾਸ ਮਾਨ ਦਾ ਯੂ ਕੇ ਟੂਰ
ਬਿੱਟੂ ਖੰਗੂੜਾ, ਲੰਡਨ
ਸ਼ਾਨਦਾਰ ਸਲਾਨਾ ਸਮਾਰੋਹ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਨੇ ਗਾਇਨ, ਨਾਚ ਅਤੇ ਥੀਏਟਰ ਵੰਨਗੀਆਂ ਪੇਸ਼ ਕੀਤੀਆਂ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਮੇਜਰ ਮਾਂਗਟ ਦਾ ਪਲੇਠਾ ਨਾਵਲ ਸਮੁੰਦਰ ਮੰਥਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵਿਦਵਾਨਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼
ਕੁਲਬੀਰ ਸਿੰਘ ਟੋਡਰਪੁਰ, ਪਟਿਆਲਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ
ਡਾ. ਪਰਮਵੀਰ ਸਿੰਘ, ਇੰਚਾਰਜ, ਸਿੱਖ ਵਿਸ਼ਵਕੋਸ਼ ਵਿਭਾਗ
"ਦੇਗ ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"

ਜੋਗਿੰਦਰ ਸੰਘੇੜਾ, ਟੋਰਾਂਟੋ
ਕਲਮ ਫ਼ਾਉਂਡੇਸ਼ਨ ਵਲੋਂ ਮਾਸਿਕ ਸਾਹਿਤਕ ਮਿਲਣੀ ਅਤੇ ਸਫਲ ਗੋਸ਼ਟੀ ਦਾ ਆਯੋਜਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
, ਕੈਲਗਰੀ
ਪੰਜਾਬੀ ਲੇਖਕ ਮੰਚ ਵਿਚ "ਕਸੁੰਭੜਾ ਅਜ ਖਿੜਿਆ" ਤੇ ਵਿਚਾਰ ਚਰਚਾ ਹੋਈ
ਜਰਨੈਲ ਸਿੰਘ, ਕਨੇਡਾ
ਯਾਦਗਾਰੀ ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

029-PU1ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

anand1ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ ਅਰਪਨ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ

PUBPA1ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼ ਬਾਰੇ ਸੈਮੀਨਾਰ
 ਕੁਲਜੀਤ ਸਿੰਘ ਜੰਜੂਆ, ਟਰਾਂਟੋ

moga1ਮੋਗਾ ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ

ugcਯੂ. ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ

palli1ਪਲੀ ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ

festival1ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ' ਸ਼ੁਰੂ
ਅੰਮ੍ਰਿਤ ਅਮੀ, ਪਟਿਆਲਾ

ਸ਼ਿਵਰਾਜ1ਗਾਇਕ ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ

hockeyਵਿਸ਼ਵ ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

women1"ਸੌ ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ, ਸਾਊਥਾਲ (ਲੰਡਨ) ਵਿਖੇ ਇਕੱਠ - ਬਿੱਟੂ ਖੰਗੂੜਾ, ਲੰਡਨ

UGC1ਕੌਮੀ ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

calgary1ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

Athelete1ਰਜਨਪ੍ਰੀਤ ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

work1ਬਠਿੰਡੇ ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ ਵਰਕਸ਼ਾਪ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

Khudda1ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ

Kahani1ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ

Rashter1‘ਪੁਸਤਕ-ਪਾਠਨ ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

ਪੁਸਤਕ ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ

ਅੰਮ੍ਰਿਤ ਅਮੀ, ਜੈਤੋ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਜਲੰਧਰ ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼ ’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ
ਸੁਪਰੀਮ ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ
ਯੂ.ਜੀ.ਸੀ. ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
ਕਲਮ ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ - ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਲੋਕ-ਲਿਖਾਰੀ ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ
ਗੁਰੂਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੋਸਤ ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)