ਅਜਕਲ ਹਰ ਚੜ੍ਹਦੀ ਸਵੇਰ ਨੂੰ ਮਨੁੱਖਤਾ ਦਾ ਸੂਰਜ
ਬਲਾਤਕਾਰ ਵਰਗੇ ਘਿਨਾਓਣੇ ਅਪਰਾਧਾ ਅਤੇ ਔਰਤਾ ਖਿਲਾਫ ਹੋ ਰਹੇ ਜੁਲਮਾ ਨਾਲ
ਗ੍ਰਹਿਣਿਆ ਜਾਂਦਾ । ਇਹ ਮੁਜਰਿਮ ਕਿਸੇ ਖਾਸ ਖਿਤੇ, ਜਾਤ ਜਾਂ ਧਰਮ ਨਾਲ
ਸਬੰਧਿਤ ਨਹੀ ਬਲਕਿ ਇਹ ਅਣਮਨੁੱਖੀ ਵਰਤਾਰਾ ਸਰਵਵਿਆਪਕ ਹੈ । ਰੋਜਮਰਾ ਦੀਆਂ
ਲੋੜਾਂ ਪੂਰੀਆ ਕਰਨ ਤੇ ਫਿਰ ਵੱਧ ਤੋ ਵੱਧ ਪਦਾਰਥ ਇਕੱਠੇ ਕਰਨ ਦੀ ਆਪਾਧਾਪੀ
ਵਿਚ ਅਸੀ ਲੋਕ ਇਨ੍ਹਾ ਸੁਰਖੀਆ ਨੂੰ ਇਕ ਖਬਰ ਤੋ ਵੱਧ ਮਹੱਤਵ ਨਹੀ ਦਿੰਦੇ,
ਪਰ ਸੋਚੋ ਇਸ ਜੁਲਮ ਦਾ ਸਿ਼ਕਾਰ ਕਦੇ ਸਾਡੀ ਆਪਣੀ ਮਾਂ, ਭੈਣ, ਪਤਨੀ ਤੇ ਧੀ
ਵੀ ਹੋ ਸਕਦੀਆ ਨੇ।
ਇਸ ਲਈ ਜੇ ਤੁਸੀ ਇਸ ਦੁਨੀਆ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤੇ ਇਸ
ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਦਾ ਇਰਾਦਾ ਰਖਦੇ ਹੋ ਤਾ ਫਿਰ ਤੁਹਾਨੂੰ
ਖੁਦ ਨੂੰ ਹੀ ਉਠਣਾ ਪਵੇਗਾ।
ਇਸ ਵੀਰਵਾਰ ਨੂੰ ਇਕ ਲਹਿਰ ਉਠੀ ਹੈ, ‘ਵਨ ਬਿਲੀਅਨ ਰਾਇਜਿੰਗ” ਅਰਥਾਤ ਸੌ
ਕਰੋੜ ਲੋਕਾ ਦਾ ਉਠਣਾ
ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ
ਪੂਰੀ ਦੁਨੀਆ ਉਠੀ ਹੈ
ਅਫਗਾਨਿਸਤਾਨ ਵਿੱਚ ਮਾਰਚ, ਬੰਗਲਾਦੇਸ਼ ਵਿਚ ਇਨਸਾਨਾ ਦੀਆ ਕੜੀਆ ਜੋੜਦੀ
ਜੰਜੀਰ ਤੇ ਬ੍ਰਿਟਿਸ਼ ਪਾਰਲੀੰਮੈਂਟ ਵਿਚ ਭਖਵੀ ਬਹਿਸ ਹੋਈ ਹੈ।
ਇਸ ਦੀ ਸੁ਼ਰੂਆਤ ਕੀਤੀ ਹੈ ਵੈਜੀਨਾ ਮੋਨੋਲੌਗਜ ਦੀ ਲੇਖਕ ਈਵ
ੲੈਂਸਲਰ ਨੇ, ਦੁਨੀਆ ਭਰ ਵਿਚ ਹੋਏ ਇਸ ਵਿਖਾਵੇ ਦੀ ਇਕ ਕੜੀ ਤਹਿਤ
ਦੇਸੀ ਰੇਡੀਓ ਅਤੇ ਪੰਜਾਬੀ ਸੈਂਟਰ ਸਾਊਥਾਲ
ਵਲੋ ਸਾਊਥਾਲ (ਲੰਡਨ) ਦੇ ਮੈਨਰ ਹਾਉਸ ਪਾਰਕ ਵਿਚ ਦੇਸੀ ਰੇਡੀਉ ਤੋ ਸੁ਼ਰੂ
ਹੋਕੇ ਇਕ ਮਾਰਚ ਅਤੇ ਇਕੱਠ ਕੀਤਾ ਗਿਆ, ਜਿਸ ਵਿਚ ਸ਼ਾਮਲ ਲੋਕਾ ਨੇ ਔਰਤਾ
ਦੇ ਖਿਲਾਫ ਜੁਲਮਾ ਨੂੰ ਰੋਕਣ ਵਾਲੇ ਪੋਸਟਰ ਚੁਕੇ ਹੋਏ ਸਨ
ਇਸ ਇਕੱਠ ਵਿਚ ਲੋਕਲ ਮੇਅਰ, ਰਾਜਨੀਤਕ ਅਤੇ ਸਭ ਵਰਗਾ ਦੇ ਲੋਕ ਸ਼ਾਮਿਲ ਹੋਏ
ਬਿੱਟੂ ਖੰਗੂੜਾ
bittulatala@hotmail.co.uk
+447877792555